ਕੋਰੋਨਾ ਵਾਇਰਸ ਬਾਰੇ 23 ਵਾਰਡਾਂ ਤੇ 45 ਪਿੰਡਾਂ 'ਚ 15 ਦਿਨਾਂ ਤੋਂ ਲਗਾਤਾਰ ਪ੍ਰਚਾਰ ਕਰਨਵਾਲਾ ਸੱਤਪਾਲ ਸਿੰਘ ਦੇਹੜਕਾ

ਜਗਰਾਓਂ/ਲੁਧਿਆਣਾ, ਅਪ੍ਰੈਲ 2020-(ਜਸਮੇਲ ਗਾਲਿਬ/ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

 ਵਾਤਾਵਰਨ ਦੀ ਸ਼ੁੱਧਤਾ ਲਈ ਮੁਹਿੰਮ ਚਲਾਉਣ ਵਾਲੇ ਗਰੀਨ ਮਿਸ਼ਨ ਪੰਜਾਬ ਅਤੇ ਜਨ ਸਕਤੀ ਅਖ਼ਬਾਰ ਦੇ ਐਂਕਰ ਵਲੋਂ ਪਿਛਲੇ 15 ਦਿਨਾਂ ਤੋਂ ਜਗਰਾਉਂ ਸ਼ਹਿਰ ਤੇ ਇਲਾਕੇ ਦੇ ਪਿੰਡਾਂ 'ਚ ਕੋਰੋਨਾ ਵਾਇਰਸ ਬਾਰੇ ਜਾਗਰੂਕਤਾ ਲਹਿਰ ਚਲਾਈ ਜਾ ਰਹੀ ਹੈ । ਇਸ ਮੁਹਿੰਮ ਦੌਰਾਨ ਹੁਣ ਤੱਕ ਸੱਤਪਾਲ ਸਿੰਘ ਦੇਹੜਕਾ ਵਲੋਂ ਸ਼ਹਿਰ ਦੇ 23 ਵਾਰਡਾਂ ਤੋਂ ਇਲਾਵਾ ਹਲਕੇ ਦੇ 45 ਪਿੰਡਾਂ 'ਚ ਜਾ ਕੇ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਚੁੱਕਾ । ਨੌਜਵਾਨ ਆਗੂ ਦੇਹੜਕਾ ਆਪਣੀ ਗੱਡੀ ਦੇ ਚੁਫੇਰੇ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਦੇ ਵੱਡੇ ਬੈਨਰ ਲਗਾ ਕੇ ਅਤੇ ਉੱਪਰ ਇਕ ਵੱਡਾ ਸਪੀਕਰ ਲਗਾ ਕੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਓ ਲਈ ਸਾਵਧਾਨੀਆਂ ਦੱਸੀਆਂ ਜਾ ਰਹੀਆਂ ਹਨ । ਇਸ ਸਬੰਧਿਤ ਜਾਣਕਾਰੀ ਦਿਦੇ ਸੱਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ 21 ਮਾਰਚ ਨੂੰ ਸਥਾਨਕ ਐਸ.ਡੀ.ਐਮ. ਡਾ. ਬਲਜਿੰਦਰ ਸਿੰਘ ਅਤੇ ਮੇਰੇ ਸਹਿਯੋਗੀਆ ਵਲੋਂ ਪ੍ਰੇਰਿਤ ਕਰਦਿਆਂ ਇਹ ਮੁਹਿੰਮ ਚਲਾਉਣ ਬਾਰੇ ਆਖਿਆ ਗਿਆ ਸੀ ਤੇ ਉਸ ਦਿਨ ਤੋਂ ਲੈ ਕੇ ਉਹ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਪ੍ਰੇਰ ਰਹੇ ਹਨ । ਉਨ੍ਹਾਂ ਦੱਸਿਆ ਕਿ ਪ੍ਰਚਾਰ ਲਹਿਰ ਦੌਰਾਨ ਉਹ ਹੋਰ ਸਮਾਜ ਸੇਵੀ ਲੋਕਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਹੁਣ ਤੱਕ 900 ਲੋਕਾਂ ਨੂੰ ਮਾਸਕ ਤੇ 200 ਤੋਂ ਵੱਧ ਲੋਕਾਂ ਨੂੰ ਰਾਸ਼ਨ ਵੀ ਦੇ ਚੁੱਕੇ ਹਨ । ਰਾਸ਼ਨ ਵਾਰੇ ਹੋਰ ਜਾਣਕਾਰੀ ਸਾਜੀ ਕਰਦੇ ਉਹਨਾਂ ਪ੍ਰਸ਼ਾਸਨ ਅਤੇ ਸਮਾਜ ਸੇਵੀ ਲੋਕਾਂ ਨੂੰ ਬੇਨਤੀ ਕੀਤੀ ਕਿ ਰਾਸ਼ਨ ਦੀ ਵੰਡ ਵੇਲੇ ਬਹੁਤ ਹੀ ਧਿਆਨ ਨਾਲ ਰਾਸ਼ਨ ਦਿਤਾ ਜਾਵੇ ਕਿਉਂਕਿ ਬਹੁਤ ਸਾਰੇ ਮਜਬੂਰ ਲੋਕ ਹਨ ਜਿਨ੍ਹਾਂ ਨੂੰ ਇਹਨਾਂ ਦਾਨੀ ਹੱਥਾਂ ਦੀ ਓਹਨਾ ਦਾ ਢਿੱਡ ਭਰਨ ਲਈ ਜਰੂਰਤ ਹੈ ਅਤੇ ਬਹੁਤ ਸਾਰੇ ਉਹ ਲੋਕ ਹਨ ਜੋ ਦਾਨੀਆਂ ਦੇ ਅੱਗੇ ਪਿੱਛੇ ਆਪਣਾ ਘਰ ਭਰਨ ਲਈ ਹੀ ਫਿਰਿ ਜਾਂਦੇ ਹਨ ਆਪਣਾ ਘਰ ਭਰਨ ਵਾਲੇ ਲੋਕਾਂ ਤੋਂ ਬੱਚ ਕੇ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਈਏ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਜਾਂਦਾ ਜਰੂਰਤ ਹੈ ।ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਅਜਿਹੇ ਯਤਨ ਕਰਕੇ ਉਸ ਦੀ ਰੂਹ ਨੂੰ ਸਕੂਨ ਮਿਲ ਰਿਹਾ । ਅਖੀਰ ਵਿੱਚ ਉਹਨਾਂ ਸਾਰੇ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ।