ਜਮਹੂਰੀ ਕਿਸਾਨ ਸਭਾ ਅਕਾਲੀ ਦਲ  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਪਿੰਡ ਮਹਿਲ ਖੁਰਦ ਵਿਖੇ ਕੇਂਦਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।

 25 ਸਤੰਬਰ ਨੂੰ ਵੱਖ ਵੱਖ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਸਮਰਥਨ ਮਿਲਣ ਦਾ ਐਲਾਨ ਕੀਤਾ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)- ਜਮੂਹਰੀ ਕਿਸਾਨ ਸਭਾ ਮੈਡੀਕਲ ਪ੍ਰੈਕਟੀਸਨਰਜ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਵੱਲੋਂ ਸਾਂਝੇ ਤੌਰ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਖੇਤੀ ਆਰਡੀਨੈਸ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤੇ ਜਾਣ ਸਮੇਤ ਕਿਸਾਨ ਵਿਰੋਧੀ ਫ਼ੈਸਲਿਆਂ ਖਿਲਾਫ਼ ਪਿੰਡ ਮਹਿਲ ਖੁਰਦ ਵਿਖੇ ਰੋਸ ਪ੍ਰਦਰਸ਼ਨ ਕਰਕੇ ਵੱਖ ਵੱਖ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਗੁਰਦੇਵ ਸਿਂੰਘ, ਮੈਡੀਕਲ ਪ੍ਰੈਕਟੀਸਨਰਜ ਦੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਕੁੱਕੂ,  ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਰੂਬਲ ਗਿੱਲ ਕੈਨੇਡਾ ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ,  ਕਰਨੈਲ ਸਿੰਘ ,ਸੰਤੋਖ ਸਿਂੰਘ ਤੋਖੀ, ਨੱਥਾ ਸਿੰਘ,ਚਮਕੌਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗੲੇ ੲਿਹ ਬਿਲ ਕਿਸਾਨ, ਮਜਦੂਰ ਅਤੇ ਮਿਹਨਤਕਸ ਲੋਕਾਂ ਦੇ ਜਮਹੂਰੀ ਅਧੀਕਾਰਾਂ ੳੁਪਰ ਸਰਾਸਰ ਡਾਕਾ ਹੈ ਲੋਕ ੲਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕਰਨਗੇ ਅਤੇ ਮੋਦੀ ਸਰਕਾਰ ਦੇ ੲਿਰਾਦਿਅਾਂ ਨੂੰ ਬੂਰ ਨਹੀਂ ਪੈਣ ਦੇਣਗੇ ਲੋਕ ਜਾਗ ਚੁੱਕੇ ਹਨ  ੳੁਕਤ ਅਾਗੂਅਾਂ ਨੇ ਕਿਸਾਨ ਸੰਘਰਸ ਕਮੇਟੀ ਪੰਜਾਬ ਵਲੋਂ ਮੋਗਾ ਮੀਟਿੰਗ ਦੌਰਾਨ ਲੲੇ ਗੲੇ ਫੈਸਲਿਅਾਂ ਦਾ ਸੁਅਾਗਤ ਕਰਦੇ ਹੋੲੇ ਕਿਹਾ ਕਿ ੳੁਨ੍ਹਾਂ ਦੇ ਪਿੰਡ ਵਾਸੀ ਕਿਸਾਨ ਤੇ ਖੇਤੀ ਬਚਾੳੁਣ ਲੲੀ ,ਕਿਸਾਨ ਸੰਘਰਸ ਕਮੇਟੀ ਵਲੋਂ ਲੲੇ ਗੲੇ ਹਰ ਫੈਸਲੇ ਨਾਲ ਚਟਾਨ ਵਾਂਗ ਖੜ੍ਹੇਗੀ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰੀ ਸੁਹਿਰਦਤਾ ਨਾਲ ਲਾਗੂ ਕੀਤਾ ਜਾਵੇਗਾ।ਪੂਰੇ ਜਿਲੇ ਨੂੰ ਚਾਰ ਭਾਗਾਂ ਵਿਚ ਵੰਡ ਕੇ ਸੜਕ ਜਾਮ ਕੀਤੀ ਜਾਵੇਗੀ ਅਤੇ ਸਮੂਹ ਨਗਰ ਨਿਵਾਸੀ ਮਹਿਲਕਲਾਂ ਮੋਰਚਾ ਲਾੳੁਣਗੇ।