ਅਜੀਤਵਾਲ, ਸਤੰਬਰ 2020 -( ਬਲਬੀਰ ਸਿੰਘ ਬਾਠ)- ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਆਰਡੀਨੈੱਸ ਬਿੱਲ ਦਾ ਵਿਰੋਧ ਕਰਦੇ ਹੋਏ ਵੱਖ ਵੱਖ ਪਿੰਡਾਂ ਚ ਮੀਟਿੰਗਾਂ ਕੀਤੀਆਂ ਗਈਆਂ ਜਿਸਦੀ ਪ੍ਰਧਾਨਗੀ ਸੰਭਾਵੀ ਉਮੀਦਵਾਰ ਹਲਕਾ ਨਿਹਾਲ ਸਿੰਘ ਵਾਲਾ ਤੋਂ ਬੀਬੀ ਜਗਦਰਸ਼ਨ ਕੌਰ ਧਰਮਕੋਟ ਤੇ ਉਨ੍ਹਾਂ ਦੇ ਬੇਟੇ ਡਿੰਪਲ ਵੱਲੋਂ ਕੀਤੀ ਗਈ ਅੱਜ ਉਨ੍ਹਾਂ ਕਿਸਾਨਾਂ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਵਿੱਚ ਧਰਨੇ ਦਿੱਤੇ ਗਏ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਅਰਥੀ ਫੂਕ ਲੋਕ ਮੁਜ਼ਾਹਰੇ ਵੀ ਕੀਤੇ ਗਏ ਇਸ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬੀਬੀ ਜਗਦਰਸ਼ਨ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਚੱਟਾਨ ਵਾਂਗ ਖੜ੍ਹੀ ਰਹੇਗੀ ਜੋਸ ਦੀ ਅਗਵਾਈ ਕਰਦੇ ਹੋਏ ਪ੍ਰਧਾਨ ਡਿੰਪਲ ਨੇ ਕਿਹਾ ਕਿ ਪੂਰਾ ਯੂਥ ਕਾਂਗਰਸ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਉਨ੍ਹਾਂ ਇਸ ਕਾਲੇ ਕਾਨੂੰਨ ਅਤੇ ਖੇਤੀ ਆਰਡੀਨੈੱਸ ਬਿੱਲਾਂ ਦਾ ਜੰਮ ਕੇ ਵਿਰੋਧ ਕੀਤਾ ਇਸ ਸਮੇਂ ਉਨ੍ਹਾਂ ਦੇ ਨਾਲ ਪੰਚ ਗੁਰਮੇਲ ਸਿੰਘ ਦਰਸ਼ਨ ਸਿੰਘ ਬੱਧਨੀ ਖੁਰਦ ਪੰਚ ਅਮਰ ਸਿੰਘ ਬੱਧਨੀ ਖੁਰਦ ਪੰਚ ਦਵਿੰਦਰ ਸਿੰਘ ਪੰਚ ਬਲਵਿੰਦਰ ਸਿੰਘ ਪੰਚ ਜਗਸੀਰ ਸਿੰਘ ਪਰਮਜੀਤ ਸਿੰਘ ਬੁੱਟਰ ਬਾਘਾ ਸਿੰਘ ਬੁੱਟਰ ਗੁਰਮੇਲ ਸਿੰਘ ਸੁਰਜੀਤ ਸਿੰਘ ਸੁਖਦੇਵ ਸਿੰਘ ਬਿੱਟੂ ਵੋਟਰ ਜਸਵੰਤ ਸਿੰਘ ਬਲਵੰਤ ਸਿੰਘ ਸੁਖਦੇਵ ਸਿੰਘ ਭੱਟੀ ਹਰਮਨ ਸਿੰਘ ਸੰਦੀਪ ਸਿੰਘ ਕੁਲਵਿੰਦਰ ਸਿੰਘ ਮਨਜਿੰਦਰ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ ਸਨ