ਮੋਗਾ,ਅਪ੍ਰੈਲ 2020 -(ਉਂਕਾਰ ਦੌਲਵਾਲ/ਜੱਜ ਮਸੀਤਾਂ)-
ਕੋਰੋਨਾ ਵਾਇਰਸ ਦੇ ਬਚਾਅ ਲਈ ਸਰਕਾਰ ਦੁਆਰਾ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ,ਚੌਂਕੀ ਇੰਚਾਰਜ ਪਿੰਡ ਦੌਲੇਵਾਲ ਪਰਮਦੀਪ ਸਿੰਘ ਅਤੇ ਉਸਦੀ ਪੁਲਿਸ ਪਾਰਟੀ ਨੇ ਪਿੰਡ ਦੇ ਸਾਰੇ ਰਾਹਾਂ ਨੂੰ ਬੰਦ ਕਰਕੇ ਕਿਸੇ ਨੂੰ ਵੀ ਪਿੰਡ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਨਾ ਹੀ ਪਿੰਡ ਵਿੱਚੋ ਕਿਸੇ ਨੂੰ ਬਾਹਰ ਜਾਣ ਦਿੱਤਾ।ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਡਾ ਇਸ ਤਰ੍ਹਾਂ ਸਾਥ ਦਿੰਦੇ ਰਹੋਗੇ ਤਾਂ ਅਸੀਂ ਕੋਰੋਨਾ ਵਾਇਰਸ ਬਿਮਾਰੀ ਨੂੰ ਬਹੁਤ ਜਲਦੀ ਹਰਾ ਲਵਾਂਗੇ।ਇਸ ਲਈ ਸਾਨੂੰ ਤੁਹਾਡੇ ਸਾਥ ਦੀ ਜਰੂਰਤ ਹੈ।ਤੁਸੀਂ ਇਸ ਤਰ੍ਹਾਂ ਆਪਣੇ ਬੱਚਿਆਂ,ਆਪਣੇ ਪਰਿਵਾਰ ਅਤੇ ਆਪਣੇ ਸਮਾਜ ਨੂੰ ਬਚਾਅ ਸਕਦੇ ਹੋ।ਪਿੰਡ ਦੌਲੇਵਾਲ ਦੇ ਚੌਂਕੀ ਇੰਚਾਰਜ ਪਰਮਦੀਪ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਰਾਸ਼ਨ ਦੀ ਲੋੜ ਹੈ,ਤਾਂ ਉਹ ਮੇਰੇ ਨਾਲ ਜਾ ਪਿੰਡ ਦੌਲਵਾਲ ਦੀ ਕਮੇਟੀ ਨਾਲ ਸੰਪਰਕ ਕਰੋ ਤਾਂ ਜੋ ਲੋੜਵੰਦਾ ਨੂੰ ਰਾਸ਼ਨ ਮਿਲ ਸਕੇ।