You are here

ਲੁਧਿਆਣਾ

ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ ‘ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ’

ਪੰਜਾਬ ਫ਼ਿਲਮ ਸਨੱਅਤ ਵਿੱਚ ਅੱਜ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਜਿੱਥੇ ਪੰਜਾਬੀ ਫ਼ਿਲਮ ਉਦਯੋਗ ਸਿਖ਼ਰਾਂ 'ਤੇ ਹੈ ਉੱਥੇ ਬਾਲੀਵੁੱਡ ਦੀਆਂ ਅਨੇਕਾਂ ਫਿਲਮਾਂ ਪੰਜਾਬ ਦੀਆਂ ਖੂਬਸੂੂਰਤ ਲੁਕੇਸ਼ਨਾਂ 'ਤੇ ਫ਼ਿਲਮਾਈਆ ਜਾ ਰਹੀਆਂ ਹਨ।ਬੀਤੇ ਦਿਨੀ ਹੀ ਬਾਲੀਵੁੱਡ ਦੇ ਨਵੇਂ ਬੈਨਰ ‘ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ’ ਵਲੋਂ ਵੀ ਆਪਣੀਆਂ ਦੋ ਹਿੰਦੀ ਫਿਲਮਾਂ ਦਾ ਐਲਾਨ ਕੀਤਾ ਗਿਆ।ਇਸ ਪ੍ਰੋਡਕਸ਼ਨ ਹਾਊਸ ਦੀਆਂ ਇਹ ਫਿਲ਼ਮਾਂ 'ਸੀ ਯੂ ਇਨ ਕੌਰਟ' ਅਤੇ ਕਿਸੀ ਸੇ ਨਾ ਕਹਿਣਾ' ਬਹੁਤ ਜਲਦ ਪੰਜਾਬ ਦੀਆਂ ਖੂਬਸੂਰਤ ਲੁਕੇਸ਼ਨਾਂ 'ਤੇ ਫਿਲਮਾਈਆਂ ਜਾਣਗੀਆਂ। ਕਾਮੇਡੀ , ਰੁਮਾਂਸ ਅਤੇ ਪਰਿਵਾਰਿਕ ਵੱਖ-ਵੱਖ ਵਿਿਸ਼ਆਂ 'ਤੇ ਅਧਾਰਤ ਇੰਨਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ 'ਚ ਦੱਸੀ ਜਾ ਰਹੀ ਹੈ। ਇਨਾਂ 'ਚੋਂ ਪਹਿਲੀ ਫ਼ਿਲਮ 'ਸੀ ਯੂ ਇਨ ਕੌਰਟ' ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਵਲੋਂ ਕੀਤਾ ਜਾਵੇਗਾ ਜੋ ਕਿ ਕਾਮੇਡੀ ਰੁਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ। ਇਸ ਫ਼ਿਲਮ ਵਿੱਚ ਅਦਾਕਾਰ ਰਾਜਵੀਰ, ਡੇਜ਼ੀ ਸ਼ਾਹ, ਸਮੀਰ ਸੋਨੀ, ਪ੍ਰੀਤੀ ਝੰਗਿਆਣੀ ਆਰੀਆ ਜੂਬੇਰ,ਦਿੱਵਸ ,ਪ੍ਰਵੀਨ ਸਸੋਦੀਆ, ਅਫਰੀਨ, ਟੀਨਾ ਅਤੇ ਅਵਿਨਾਸ਼ ਵਧਾਵਨ ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਇਸ ਫਿਲਮ ਦਾ ਸੰਗੀਤ ਵਿਬਾਸ ਅਰੋੜਾ ਵਲੋਂ ਦਿੱਤਾ ਜਾਵੇਗਾ।ਇਸ ਪ੍ਰੋਡਕਸ਼ਨ ਹਾਊਸ ਦੀ ਦੂਜੀ ਫ਼ਿਲਮ 'ਕਿਸੀ ਸੇ ਨਾ ਕਹਿਣਾ' ਦਾ ਨਿਰਦੇਸ਼ਨ ਯੁਧਿਸ਼ਟਰ ਵਲੋਂ ਕੀਤਾ ਜਵੇਗਾ।ਇਸ ਫਿਲਮ ਡਾਇਲਾਗ ਅਤੇ ਸਕਰੀਨਪਲੇ ਲੇਖ ਵੀ ਯੁਧਿਸ਼ਟਰ ਹੀ ਹਨ।ਇਸ ਫਿਲਮ 'ਚ ਅਦਾਕਾਰ ਰਾਜਵੀਰ, ਚਿੱਤਰਾ ਸ਼ੁਕਲਾ,ਨਿਹਾਰਿਕਾ ਰਾਏਜੀਦਾ,ਲੀਲਮਾ ਅਜ਼ੀਮ, ਚਿਤਾਰਸ਼ੀ, ਰਾਜਿੰਦਰ ਗੁਪਤਾ, ਯਸ਼ ਸਿਨਹਾ ਅਤੇ ਬਲਜਿੰਦਰ ਕਾਲੀਆ ਆਦਿ ਅਹਿਮ ਭੂਮਿਕਾ ਨਿਭਾਉਣਗੇ।ਇਹ ਫ਼ਿਲਮ ਸਮਾਜਿਕ ਮਾਹੌਲ ਦੀਂ ਪਰਿਵਾਰਕ ਕਹਾਣੀ ਤੇ ਅਧਾਰਤ ਹੋਵੇਗੀ।

ਹਰਜਿੰਦਰ ਸਿੰਘ 9463828000

ਕਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਅਮਲ ਕਰਨਾ ਜ਼ਰੂਰੀ।ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ

ਮਹਿਲ ਕਲਾਂ /ਬਰਨਾਲਾ, ਮਾਰਚ 2020-(ਗੁਰਸੇਵਕ ਸਿੰਘ ਸੋਹੀ) ਮਹਿਲ ਕਲਾਂ ਦੇ ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ ਨੇ ਕਿਹਾ ਕਿ ਦੁਨੀਆਂ ਦੇ ਨਾਮੀ ਦੇਸ਼ ਜੋ ਸਿਹਤ ਸਹੂਲਤਾਂ ਚ ਮੋਹਰੀ ਹੁੰਦੇ ਹੋਏ ਕਰੋਨਾ ਵਾਇਰਸ ਨੇ ਉਨ੍ਹਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਅਸੀਂ ਤਾਂ ਉਨ੍ਹਾਂ ਨਾਲੋਂ ਸਿਹਤ ਸਹੂਲਤਾਂ ਲਈ ਬਹੁਤ ਪਿੱਛੇ ਹਾਂ ਮਾਰੂ ਬਿਮਾਰੀ ਭਾਰਤ ਵਿੱਚ ਆ ਕੇ ਸਾਡੇ ਤੇ ਵਾਰ ਕਰਨ ਲੱਗ ਪਈ ਹੈ ।ਮੈਂ ਭਾਰਤ ਸਰਕਾਰ ਅਤੇ  ਸੂਬਾ ਸਰਕਾਰਾਂ ਖਾਸ ਕਰਕੇ ਸਾਡੇ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕਰਦਾ ਹਾਂ ਉਨ੍ਹਾਂ ਨੇ ਇਸ ਕਰੋਨਾ ਵਾਇਰਸ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਵਧੀਆ ਪ੍ਰਬੰਧ ਕੀਤੇ ਹਨ ਅਤੇ ਮੈਂ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਦਾ ਵੀ ਧੰਨਵਾਦ ਕਰਦਾ ਹਾਂ। ਮੇਰੇ ਆਪਣੇ ਇਲਾਕੇ ਦੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਨੂੰ ਜਾਣਕਾਰੀ ਦੇਵੋ ਕਿਵੇਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਜੋ ਸਾਡੀਆਂ ਸਰਕਾਰਾਂ ਸਿਹਤ ਵਿਭਾਗ ਨਿਰਦੇਸ਼ ਜਾਰੀ ਕਰਦੇ ਨੇ ਉਨ੍ਹਾਂ ਦੀ ਪਾਲਣਾ ਜ਼ਰੂਰ ਕਰੋ ਜਨਤਕ ਕਰਫਿਊ ਲਾਇਆ ਹੈ  ਉਸ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਪਾਈਏ ਇਹ ਹੀ ਇੱਕੋ ਇੱਕ ਵਾਇਰਸ ਖਤਮ ਕਰਨ  ਦਾ ਇਲਾਜ ਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ ਨੇ ਦੱਸਿਆ ਹੈ ਕਿ ਕਰੋਨਾ ਵਾਇਰਸ ਜੇ ਇੱਕ ਜਗ੍ਹਾ ਲੱਗ ਜਾਵੇ ਤਾਂ ਬਾਰਾਂ ਘੰਟੇ ਹੀ ਜਿਉਂਦਾ ਰਹਿ ਸਕਦਾ ਹੈ ਇਸ ਲਈ ਜਨਤਕ ਥਾਵਾਂ ਤੇ ਜਿਵੇਂ ਕਿ ਬੱਸਾਂ ਗੱਡੀਆਂ ਟੈਂਪੂ ਆਦਿ ਜਿੱਥੇ ਕਿਤੇ ਵੀ ਵਾਇਰਸ ਦੇ ਹੋਣ ਦਾ ਖਦਸ਼ਾ ਹੋਵੇਗਾ ਉੱਥੇ ਇਸ ਕਰਫੂ ਦੌਰਾਨ ਜੇ ਚੌਦਾਂ ਘੰਟੇ ਕਿਸੇ ਦਾ ਵੀ ਹੱਥ ਵਗੈਰਾ ਨਹੀਂ ਲੱਗੇਗਾ ਤਾਂ ਇਸ ਦੇ ਅੱਗੇ ਫੈਲਣ ਦੀ ਚੈਨ ਟੁੱਟ ਜਾਵੇਗੀ ਇਸ ਤਰ੍ਹਾਂ ਚੌਦਾਂ ਘੰਟੇ ਬਾਅਦ ਅੱਗੋਂ ਸਾਰਾ ਕੁਝ ਸੁਰੱਖਿਅਤ ਹੋ ਜਾਵੇਗਾ ਆਓ ਅਸੀਂ ਆਪ ਵੀ ਅਮਲ ਕਰੀਏ ਅਤੇ ਦੂਜਿਆਂ ਨੂੰ ਵੀ ਅਮਲ ਕਰਨ ਦੇ ਲਈ ਪ੍ਰੇਰਿਤ ਕਰੀਏ ।

ਮੋਦੀ ਸਰਕਾਰ ਨੂੰ ਮਿਲੀ ਰਾਹਤ…. ।

ਕੋਰੋਨਾ ਵਾਇਰਸ ਦੇ ਰੌਲੇ ਰੱਪੇ ‘ਚ ਜਨਤਾ ਨਾਗਰਿਕਤਾ ਸੋਧ ਕਨੂੰਨ ਸਮੇਤ ਹੋਰ ਮੱੁਦੇ ਵੀ ਭੱੁਲੀ।
 

ਕਾਉਕੇ ਕਲਾਂ, 22 ਮਾਰਚ (ਜਸਵੰਤ ਸਿੰਘ ਸਹੋਤਾ)- ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਕੂਮਤ ਵੱਲੋ ਸਮੱੁਚੇ ਦੇਸ ਨੂੰ ਹਿੰਦੂ ਰਸਾਟਰਵਾਦ ਬਨਾਉਣ ਦੇ ਲਏ ਸੁਪਨੇ ਦੀ ਕੀਤੀ ਸੁਰੂਆਤ ਤਾਹਿਤ ਜੰਮੂ ਕਸਮੀਰ ਸਿੰਘ ਧਾਰਾ 370 ਹਟਾਉਣ ਤੋ ਬਾਅਦ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਉਣ ਉਪਰੰਤ ਸਮੱੁਚੇ ਦੇਸ ਵਿੱਚ ਜੋ ਹਿੰਸਕ ਹਾਲਾਤ ਬਣੇ ਹੋਏ ਸਨ ਉਸ ਤੋ ਲਗਦਾ ਮੋਦੀ ਸਰਕਾਰ ਨੂੰ ਰਾਹਤ ਮਿਲ ਗਈ ਹੈ।ਇਸ ਸਮੇ ਕੋਰੋਨਾ ਵਾਇਰਸ ਕਾਰਨ ਸਮੁੱਚੇ ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕਾਰਨ ਹਰ ਕੋਈ ਆਪਣਾ ਬਚਾਅ ਕਰ ਰਿਹਾ ਹੈ ਤੇ ਇਸ ਸਬੰਧੀ ਅੱਜ ਦੇਸ ਭਰ ਵਿੱਚ ਜਨਤਾ ਕਰਫਿਊ ਵੀ ਲਾਇਆਂ ਜਾ ਚੱੁਕਾ ਹੈ।ਕੋਰੋਨਾ ਵਾਇਰਸ ਕਾਰਨ ਅੱਜ ਹਰ ਕੋਈ ਨਾਗਰਿਕਤਾ ਸੋਧ ਕਨੂੰਨ ਸਮੇਤ ਕਾਲਾ ਧੰਨ,ਨੋਟਬੰਦੀ,ਜੀ.ਐਸ.ਟੀ.ਆਦਿ ਦੇ ਮੱੁਦੇ ਭੁੱਲ ਚੱੁਕਾ ਹੈ।ਇਸ ਤੋ ਪਹਿਲਾ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਦੇਸ ਭਰ ਵਿੱਚ ਰੋਸ ਪ੍ਰਦਰਸਨ ਹੋਏ ਸਨ ਤੇ ਦਿੱਲੀ ਵਿੱਚ ਹਿੰਸਕ ਹਾਲਾਤ ਵੀ ਬਣ ਗਏ ਸਨ ਜਿਸ ਵਿੱਚ 65 ਤੋ 75 ਦੇ ਕਰੀਬ ਵਿਅਕਤੀਆਂ ਦੀਆਂ ਜਾਨਾਂ ਵੀ ਇਸ ਰੋਸ ਪ੍ਰਦਰਸਨ ਦੀ ਭੇਟ ਚੜ ਗਈਆਂ ਸਨ।ਇਸ ਮਹਾਮਾਰੀ ਕਾਰਨ ਦੇਸ ਭਰ ਵਿੱਚ ਸਿਨੇਮਾ ਹਾਲ,ਮਾਲ,ਜਿੰਮ,ਸਾਪਿੰਗ ਹਾਲ,ਬੱਸਾਂ ਰੇਲ ਗੱਡੀਆਂ,ਹਵਾਈ ਉਡਾਨਾ,ਬੈਂਕ ਹਾਲ ਬੰਦ ਕਰਨ ਸਮੇਤ 20 ਵਿਅਕਤੀਆ ਦੇ ਇਕੱਠ ਤੇ ਰੋਕ ਲਾਈ ਗਈ ਹੈ ਜਿਸ ਕਾਰਨ ਕੋਈ ਵੀ ਅੱਜ ਆਪਣੇ ਬਚਾਅ ਨੂੰ ਮੱੁਖ ਰੱਖਦਿਆਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਨ ਵਾਰੇ ਸੋਚ ਵੀ ਨਹੀ ਸਕਦਾ।

ਕੋਰੋਨਾ ਵਾਇਰਸ ਕਾਰਨ ਸੰਗਤਾਂ ਹੱਥ ਮਿਲਾਉਣ ਦੀ ਥਾਂ ਦੋਵੇਂ ਹੱਥਾਂ ਨਾਲ ‘ਫਤਹਿ’ ਬਲਾਉਣ ਨੂੰ ਤਰਜੀਹ ਦੇਣ- ਬਾਬਾ ਜਰਨੈਲ ਸਿੰਘ ।

ਕਾਉਂਕੇ ਕਲਾਂ, 22 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਮੱੁਖ ਰੱਖਦਿਆਂ ਬਾਬਾ ਜਰਨੈਲ ਸਿੰਘ ਜੀ ਅਖਾੜਾ ਵਾਲਿਆਂ ਨੇ ਜਿੱਥੇ ਸਮੱੁਚੀ ਸੰਗਤ ਨੂੰ ਸਰਕਾਰਾਂ ਵੱਲੋ ਚਲਾਏ ਅਭਿਆਨਾਂ ਤੇ ਨਿਰਦੇਸਾਂ ਦੀ ਜਿੰਮੇਵਾਰ ਨਾਗਰਿਕ ਤੌਰ ਤੇ ਪਾਲਣਾ ਕਰਨ ਦਾ ਸੰਦੇਸ ਦਿੱਤਾ ਉੱਥੇ ਉਨਾ ਸੰਗਤਾਂ ਨੂੰ ਇਹ ਵੀ ਕਿਹਾ ਕਿ ਉਹ ਗੁਰੂ ਸਾਹਿਬਾਨਾਂ ਵੱਲੋ ਬਖਸਿਸ ਨਾਅਰੇ ਦੋਵੇਂ ਹੱਥਾਂ ਜੋੜ ਕੇ ਸਤਿਕਾਰ ਨਾਲ ‘ਫਤਿਹ’ਬਲਾਉਣ ਨੂੰ ਤਰਜੀਹ ਦੇਣ।ਉਨਾ ਕਿਹਾ ਕਿ ਮਿਲਣ ਸਮੇ ‘ਫਤਿਹ’ ਬਲਾਉਣ ਦਾ ਨਾਅਰਾਂ ਸਾਡੇ ਗੁਰੂ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਹੀ ਸਾਨੂੰ ਦੇ ਦਿੱਤਾ ਸੀ ਜਿਸ ਨੂੰ ਇਸ ਸੰਕਟ ਦੀ ਘੜੀ ਵਿੱਚ ਅਮਲ ਵਿੱਚ ਲਿਆਉਣਾ ਬੇਹੱਦ ਜਰੂਰੀ ਹੈ।ਉਨਾ ਕਿਹਾ ਕਿ ਸੰਗਤਾਂ ਇਸ ਸੰਕਟ ਤੇ ਦੱੁਖ ਦੀ ਘੜੀ ਵਿੱਚ ਵਾਹਿਗੁਰੂ ਦਾ ਜਾਪ ਕਰਨ ਤੇ ਸਮੱੁਚੀ ਲੋਕਾਈ ਦੇ ਭਲੇ ਲਈ ਅਰਦਾਸ ਵੀ ਸੇਵੇਰੇ ਸਾਮ ਕਰਨ।ਉਨਾ ਇਹ ਵੀ ਕਿਹਾ ਕਿ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਦੀ ਲੋੜ ਹੈ ਜਿਸ ਤਾਹਿਤ ਸਾਨੂੰ ਵੱਧ ਤੋ ਵੱਧ ਘਰਾਂ ਵਿੱਚ ਹੀ ਰਹਿਣ ਚਾਹੀਦਾ ਹੈ।ਭੀੜ ਭੜੱਕੇ ਵੱਲੀ ਥਾਂ ਤੇ ਜਾਣ ਤੋ ਗੁਰੇਜ ਕਰਨ,ਮੂੰਹ ਉਪਰ ਮਾਸਕ ਲਾ ਕੇ ਰੱਖਣ,ਵਾਰ ਵਾਰ ਸਾਬਣ ਨਾਲ ਹੱਥ ਧੋਣ,ਹੱਥਾਂ ਉਪਰ ਸੈਨੇਟਾਈਜਰ ਲਾਉਣ ਤੇ ਵਾਇਰਸਗ੍ਰਸਤ ਵਿਅਕਤੀ ਤੋ ਦੂਰ ਰਹਿਣ ਦੇ ਨਿਰਦੇਸਾ ਦਾ ਸਹੀ ਪਾਲਣ ਕਰਕੇ ਅਸੀ ਇਸ ਮਾਹਮਾਰੀ ਤੋ ਬਚ ਸਕਦੇ ਹਾਂ।

ਪੇਂਡੂ ਹਲਕਿਆਂ ‘ਚ ਜਨਤਾ ਕਰਫਿਊ ਨੂੰ ਲੋਕਾਂ ਨੇ ਦਿੱਤਾ ਭਰਵਾਂ ਹੁੰਗਾਰਾ, ਜਨ ਜੀਵਨ ਹੋਇਆ ਠੱਪ,

ਜਨਤਾ ਕਰਫਿਊ ਵਿੱਚ 31 ਮਾਰਚ ਤੱਕ ਕੀਤੇ ਵਾਧੇ ਨੂੰ ਲੈ ਕੇ ਗਰੀਬ ਵਰਗ ‘ਚ ਨਿਰਾਸਾ।

 

ਕਾਉਂਕੇ ਕਲਾਂ, 22 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋ ਵੀ ਸਾਂਝੇ ਤੌਰ ਤੇ ਇਸ ਵਾਇਰਸ ਤੋ ਬਚਣ ਲਈ ਅਭਿਆਨ ਚਲਾਏ ਗਏ ਹਨ ਜਿਸ ਤਾਹਿਤ ਸਿਨੇਮਾ ਹਾਲ,ਮਾਲ,ਜਿੰਮ,ਸਾਪਿੰਗ ਹਾਲ,ਬੱਸਾਂ ਰੇਲ ਗੱਡੀਆਂ,ਹਵਾਈ ਉਡਾਨਾ,ਬੈਂਕਟ ਹਾਲ ਬੰਦ ਕਰਨ ਸਮੇਤ 20 ਵਿਅਕਤੀਆ ਦੇ ਇਕੱਠ ਤੇ ਰੋਕ ਲਾਈ ਗਈ ਹੈ।ਇਸ ਕੋਰੋਨਾ ਵਾਇਰਸ ਤੋ ਸਿਕਾਰ ਹੋਏ ਦੇਸ ਭਰ ਵਿੱਚ 354 ਤੋ ਵੱਧ ਦੇ ਕਰੀਬ ਮਾਮਲੇ ਸਾਹਮਣੇ ਆ ਚੱੁਕੇ ਹਨ ਜਿਸ ਵਿੱਚ 21 ਤੋ ਵੱਧ ਤਾਂ ਪੰਜਾਬ ਦੇ ਹੀ ਮਾਮਲੇ ਹਨ।ਦੇਸ ਵਿੱਚ ਇਸ ਮਹਾਮਾਰੀ ਕਾਰਨ 6 ਮੌਤਾਂ ਤੇ ਪੰਜਾਬ ਵਿੱਚ ਇੱਕ ਮੌਤ ਹੋਣ ਦੀ ਪੁਸਟੀ ਹੋਈ ਹੈ।ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸਾ ਤੇ ਅੱਜ ਸਵੇਰੇ 7 ਵਜੇ ਤੋ ਲੈ ਕੇ ਰਾਤ 9 ਵਜੇ ਤੱਕ ਜਨਤਾ ਕਰਫਿਊ ਲਾਏ ਜਾਣ ਦਾ ਕਾਉਂਕੇ ਕਲਾਂ ਸਮੇਤ ਨਜਦੀਕੀ ਪਿੰਡਾਂ ਦੇ ਲੋਕਾ ਨੇ ਭਰਵਾਂ ਸਮਰਥਨ ਕੀਤਾ ਜਿਸ ਦੌਰਾਨ ਲੋਕੀ ਅੰਦਰੋ ਅੰਦਰੀ ਆਪਣੇ ਘਰਾਂ ਵਿੱਚ ਹੀ ਰਹੇ।ਸਵੇਰ ਵੇਲੇ ਬਾਹਰ ਤੁਰ ਫਿਰ ਰਹੇ ਵਿਅਕਤੀਆਂ ਨੂੰ ਪੁਲਿਸ ਨੇ ਘਰਾਂ ਵਿੱਚ ਰਹਿਣ ਤੇ ਸਰਕਾਰ ਵੱਲੋ ਅੱਜ ਦੇ ਸੰਦੇਸ ਸਬੰਧੀ ਸਮਝਾ ਕੇ ਘਰੋ ਘਰੀ ਤੋਰ ਦਿੱਤਾ।ਸਰਕਾਰ ਦੇ ਇਸ ਮਹੱਤਵਪੂਰਨ ਸੰਦੇਸ ਨੂੰ ਸਮਝਦਿਆਂ ਦੁਕਾਨਦਾਰਾ ਨੇ ਵੀ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਰੱਖੀਆਂ ਤੇ ਆਵਾਜਾਈ ਵੀ ਪੂਰੀ ਤਰਾਂ ਬੰਦ ਰਹੀ।ਸਵੇਰ ਸਮੇ ਹੀ ਸੜਕਾਂ ਤੇ ਛੰਨਾਟਾ ਵਿਖਾਈ ਦੇਣ ਲੱਗ ਪਿਆਂ ਜਿਸ ਕਾਰਨ ਮਨੱੁਖੀ ਜਨ ਜੀਵਨ ਠੱਪ ਹੋ ਕੇ ਰਹਿ ਗਿਆ, ਇਸ ਦੌਰਾਨ ਕੋਈ ਲੋੜਵੰਦ ਜਾ ਕੰਮਕਾਜੀ ਵਿਅਕਤੀ ਆ ਜਾ ਰਿਹਾਾ ਸੀ। ਬੇਸੱਕ ਅੱਜ ਦਾ ਇਹ ਜਨਤਾ ਕਰਫਿਊ ਲੋਕਾ ਦੇ ਹਿੱਤਾ ਖਾਤਿਰ ਹੀ ਸੀ ਪਰ ਇਸ ਕਾਰਨ ਰੋਜਮਰਾਂ ਦਿਹਾੜੀਦਾਰ ਕਾਮੇ ਤੇ ਮਜਦੂਰ ਵਰਗ ਦੇ ਲੋਕ ਭਾਰੀ ਪ੍ਰੇਸਾਨੀ ਦੇ ਆਲਮ ਵਿੱਚ ਵੇਖਣ ਨੂੰ ਮਿਲੇ ਜਿੰਨਾ ਦਾ ਅੱਜ ਕੰਮਕਾਜ ਠੱਪ ਹੋ ਕੇ ਰਹਿ ਗਿਆਂ।ਪੰਜਾਬ ਸਰਕਾਰ ਵੱਲੋ 31 ਮਾਰਚ ਤੱਕ ਪੰਜਾਬ ਬੰਦ ਕਰਨ ਦੇ ਲਏ ਫੈਸਲੇ ਨੂੰ ਕੇ ਮਜਦੂਰ ਵਰਗ ਵਿੱਚ ਭਾਰੀ ਨਿਰਾਸਾ ਵੇਖਣ ਨੂੰ ਮਿਲੀ ਜਿੰਨਾ ਦਾ ਇੱਕ ਦਿਨ ਦੀ ਬੰਦ ਕਾਲ ਨੇ ਹੀ ਬੁਰਾ ਹਾਲ ਕਰ ਦਿੱਤਾ ਪਰ 31 ਮਾਰਚ ਤੱਕ ਲੰਭਾ ਸਮਾ ਬਿਤਾਉਣਾ ਉਨਾ ਦੇ ਵੱਸ ਦਾ ਨਹੀ ਰਿਹਾ।ਸਾਮ ਸਮੇ ਦੁਕਾਨਾ ਮੁਕੰਮਲ ਬੰਦ ਹੋਣ ਕਾਰਨ ਲੋਕਾ ਨੂੰ ਦੱੁਧ,ਸਬਜੀਆਂ,ਦਾਲਾ ਆਦਿ ਜਰੂਰੀ ਵਸਤੂਆਂ ਲੈਣ ਦੀ ਦਿੱਕਣ ਸਤਾਉਣ ਲੱਗੀ ਜਿਸ ਕਾਰਨ ਲੋਕਾਂ ਵਿੱਚ ਇੱਕ ਤਰਾਂ ਦਾ ਹੜਕੱਪ ਹੀ ਮੱਚ ਗਿਆਂ।ਸਰਪੰਚ ਜਗਜੀਤ ਸਿੰਘ ਪਿੰਡ ਕਾਉਂਕੇ ਕਲਾਂ,ਸਰਪੰਚ ਦਰਸਨ ਸਿੰਘ ਬਿੱਲੂ ਪਿੰਡ ਡਾਗੀਆਂ, ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ ਤੇ ਸਰਪੰਚ ਬੀਬੀ ਬਲਜਿੰਦਰ ਕੌਰ ਪਿੰਡ ਭੰਮੀਪੁਰਾ ਕਲਾਂ,ਸਰਪੰਚ ਬੀਬੀ ਜਸਵਿੰਦਰ ਕੌਰ ਪਿੰਡ ਡੱਲਾ ਵੱਲੋ ਅੱਜ ਆਪਣੇ ਆਪਣੇ ਪਿੰਡਾਂ ਵਿੱਚ ਲੋਕਾਂ ਵੱਲੋ ਇਸ ਜਨਤਾ ਕਰਫਿਊ ਦੇ ਮੱਦੇਨਜਰ ਦਿੱਤੇ ਸਮਰਥਨਾਂ ਦਾ ਸਵਾਗਤ ਕੀਤਾ।ਉਨਾ ਕਿਹਾ ਕਿ ਕੋਰੋਨਾ ਵਾਇਰਾਸ ਦੇ ਮੱਦੇਨਜਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਅੱਜ ਜਨਤਾ ਕਰਫਿਊ ਲਾਉਣ ਦਾ ਜੋ ਕਦਮ ਚੱੁਕਿਆਂ ਗਿਆਂ ਹੈ ਉਸ ਦਾ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਸਾਰੇ ਦੇਸ ਵਾਸੀਆਂ ਦੀ ਸੁਰੱਖਿਆਂ ਲਈ ਨਿਰਧਾਰਤ ਨਿਯਮਾ ਦੀ ਪਾਲਣਾ ਕਰਨ ਦੀ ਲੋੜ ਸੀ।ਉਨਾ ਕਿਹਾ ਕਿ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਦੀ ਲੋੜ ਹੈ ਜਿਸ ਤਾਹਿਤ ਸਾਨੂੰ ਵੱਧ ਤੋ ਵੱਧ ਘਰ ਰਹਿਣ ਚਾਹੀਦਾ ਹੈ,ਘੱਟ ਬਾਹਰ ਨਿਕਲਣਾ ਚਾਹੀਦਾ ,ਭੀੜ ਭੜੱਕੇ ਵੱਲੀ ਥਾਂ ਤੇ ਜਾਣ ਤੋ ਗੁਰੇਜ ਕਰਨ,ਮੂੰਹ ਉਪਰ ਮਾਸਕ ਲਾ ਕੇ ਰੱਖਣ,ਵਾਰ ਵਾਰ ਸਾਬਣ ਨਾਲ ਹੱਥ ਧੋਣ,ਹੱਥਾਂ ਉਪਰ ਸੈਨੇਟਾਈਜਰ ਲਾਉਣ ਤੇ ਵਾਇਰਸਗ੍ਰਸਤ ਵਿਅਕਤੀ ਤੋ ਦੂਰ ਰਹਿਣ ਦੇ ਨਿਰਦੇਸਾ ਦਾ ਸਹੀ ਪਾਲਣ ਕਰਕੇ ਇਸ ਮਹਾਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕਦਾ ਹੈ।

ਇੱਕ ਕੈਨੇਡੀਅਨ ਨੂੰ ਜਗਰਾਓਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ

ਜਗਰਾਓਂ /ਲੁਧਿਆਣਾ,ਮਾਰਚ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜਗਰਾਓਂ ਸਿਵਲ ਹਸਪਤਾਲ 'ਚ ਅੱਜ ਕੋਰੋਨਾ ਵਾਇਰਸ ਨਾਲ ਮੇਲ ਖਾਂਦੇ ਲੱਛਣਾਂ ਨਾਲ ਜੂਝ ਰਹੇ ਇੱਕ ਕੈਨੇਡੀਅਨ ਨੂੰ ਅੱਜ ਜਗਰਾਓਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ। ਪ੍ਰਰਾਪਤ ਜਾਣਕਾਰੀ ਅਨੁਸਾਰ ਪਿੰਡ ਡੱਲਾ ਵਾਸੀ ਕਰਮਜੀਤ ਸਿੰਘ ਜੋ ਕਿ ਕੁਝ ਮਹੀਨੇ ਪਹਿਲਾਂ ਕੈਨੇਡਾ ਤੋਂ ਆਪਣੇ ਪਿੰਡ ਆਏ ਸਨ। ਉਨ੍ਹਾਂ ਨੂੰ ਅੱਜ ਖਾਂਸੀ, ਬੁਖਾਰ ਅਤੇ ਸਾਹ ਦੀ ਤਕਲੀਫ ਦੀ ਸ਼ਿਕਾਇਤ ਲੈ ਕੇ ਆਉਣ 'ਤੇ ਡਾਕਟਰਾਂ ਨੇ ਚੈੱਕਅੱਪ ਉਪਰੰਤ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰ ਲਿਆ ਗਿਆ। ਇਸ ਸਬੰਧੀ ਕੈਨੇਡੀਅਨ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ 5 ਮਹੀਨੇ ਹੋ ਗਏ ਕੈਨੇਡਾ ਤੋਂ ਆਇਆ ਪਰ ਕੁਝ ਦਿਨਾਂ ਤੋਂ ਖਾਂਸੀ, ਬੁਖਾਰ ਕਾਰਨ ਉਹ ਖੁਦ ਹੀ ਆਪਣਾ ਚੈੱਕਅੱਪ ਕਰਵਾਉਣ ਜਗਰਾਓਂ ਸਿਵਲ ਹਸਪਤਾਲ ਆ ਗਏ ਅਤੇ ਡਾਕਟਰਾਂ ਦੀ ਸਲਾਹ 'ਤੇ ਉਹ ਖੁਦ ਹੀ ਇਥੇ ਭਰਤੀ ਹੋਣ ਲਈ ਰਜਾਮੰਦ ਹੋਏ ਹਨ। ਇਸ ਸਬੰਧੀ ਹਸਪਤਾਲ ਦੇ ਐੱਸਐੱਮਓ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਦਾਖਲ ਕੀਤੇ ਮਰੀਜ਼ ਵਿਚ ਕੋਰੋਨਾ ਵਾਇਰਸ ਨਾਲ ਸਬੰਧਤ ਪਾਏ ਜਾਣ ਵਾਲੇ ਲੱਛਣ ਮਿਲਣ 'ਤੇ ਉਨ੍ਹਾਂ ਨੂੰ ਫਿਲਹਾਲ ਅਹਿਤੀਆਤ ਲਈ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੇ ਕੱਲ੍ਹ ਆਮ ਟੈਸਟ ਕਰਵਾਏ ਜਾਣਗੇ। ਉਨ੍ਹਾਂ ਟੈਸਟਾਂ ਦੀ ਰਿਪੋਰਟ ਤੋਂ ਬਾਅਦ ਅਗਲੀ ਬਣਦੀ ਮੈਡੀਕਲ ਕਾਰਵਾਈ ਅਤੇ ਇਲਾਜ ਕੀਤਾ ਜਾਵੇਗਾ। ਉਨ੍ਹਾਂ ਫਿਰ ਸਾਫ ਕੀਤਾ ਕਿ ਦਾਖਲ ਕੀਤੇ ਗਏ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਜਗਰਾਓਂ ਦੇ ਅਗਵਾੜ ਲੋਪੋ ਵਾਸੀ ਆਕਾਸ਼ਦੀਪ ਸਿੰਘ ਵੀ ਹਫਤੇ ਤੋਂ ਖੰਘ, ਜੁਕਾਮ ਅਤੇ ਬੁਖਾਰ ਕਾਰਨ ਜਗਰਾਓਂ ਸਿਵਲ ਹਸਪਤਾਲ ਚੈੱਕਅੱਪ ਲਈ ਪੁੱਜੇ। ਉਹ ਇਸ ਦੌਰਾਨ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਚੈੱਕਅੱਪ ਅਤੇ ਇਲਾਜ ਦੇ ਕੀਤੇ ਗਏ ਪ੍ਰਬੰਧਾਂ ਦੇ ਦਾਅਵਿਆਂ ਤੋਂ ਨਾਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਆਪਣੀ ਤਕਲੀਫ ਲੈ ਕੇ ਓਪੀਡੀ ਵਿਚ ਘੁੰਮ ਰਹੇ ਹਨ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਗਾਈਡੈਂਸ ਦੇਣ ਵਾਲਾ ਕੋਈ ਨਜ਼ਰ ਨਹੀਂ ਆਇਆ। ਇਹ ਮਾਮਲਾ ਐੱਸਐੱਮਓ ਡਾ. ਸੁਰਿੰਦਰ ਸਿੰਘ ਦੇ ਧਿਆਨ ਵਿਚ ਆਉਂਦਿਆਂ ਹੀ ਆਕਾਸ਼ਦੀਪ ਦਾ ਚੈੱਕਅੱਪ ਕੀਤਾ ਅਤੇ ਮੁੱਢਲੀ ਜਾਂਚ ਵਿਚ ਕਿਸੇ ਤਰ੍ਹਾਂ ਦੀ ਕੋਰੋਨਾ ਵਾਇਰਸ ਨਾਲ ਜੁੜੇ ਲੱਛਣ ਨਹੀਂ ਪਾਏ ਜਾਣ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਤਕਲੀਫ ਅਨੁਸਾਰ ਦਵਾਈ ਦੇ ਕੇ ਅਹਿਤੀਆਤ ਰੱਖਣ ਲਈ ਨਿਰਦੇਸ਼ ਦਿੰਦਿਆਂ ਘਰ ਭੇਜ ਦਿੱਤਾ ਗਿਆ।

ਜਗਰਾਓਂ 'ਚ ਮਾਸਕ, ਸੈਨੀਟਾਈਜ਼ਰ ਦੀ ਕਾਲਾਬਾਜ਼ਾਰੀ ਦਾ ਪਰਦਾਫਾਸ਼

ਜਗਰਾਓਂ/ਲੁਧਿਆਣਾ,ਮਾਰਚ 2020-( ਮਨਜਿੰਦਰ ਗਿੱਲ )-

ਜਗਰਾਓਂ ਵਿਖੇ ਕੋਰੋਨਾ ਵਾਇਰਸ ਦਾ ਕਹਿਰ ਹੈਂਡ ਸੈਨੀਟਾਈਜ਼ਰ ਅਤੇ ਮਾਸਕ ਵੇਚਣ ਵਾਲੇ ਦੁਕਾਨਦਾਰਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਦੋਵਾਂ ਦੀ ਕਾਲਾ ਬਾਜ਼ਾਰੀ ਰਾਹੀ ਦੁਕਾਨਦਾਰ 400 ਗੁਣਾ ਵੱਧ ਰੇਟ ਵਸੂਲ ਕੇ ਮੋਟਾ ਮੁਨਾਫਾ ਕਮਾ ਰਹੇ ਹਨ। ਇਕ ਹੋਲਸੇਲਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਮਾਸਕ ਅਤੇ ਸੈਨੀਟਾਈਜ਼ਰ ਦੀ ਵੱਡੀ ਕਾਲਾ ਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ। ਇਸ ਚਰਚਿਤ ਹੋਲਸੇਲਰ ਕੈਮਿਸਟ ਦੁਕਾਨਦਾਰ ਦੀ ਉਚੀ ਪਹੁੰਚ ਦੇ ਬਾਵਜੂਦ ਪ੍ਰਸ਼ਾਸਨ ਨੇ ਕਾਰਵਾਈ ਲਈ ਕਮਰ ਕਸੀ। ਜਗਰਾਓਂ ਦੇ ਕਈ ਕੈਮਿਸਟ ਦੁਕਾਨਦਾਰਾਂ ਦੀ ਇਸ ਅੰਨੀ ਲੁੱਟ ਦੀ ਲੋਕਾਂ ਵੱਲੋਂ ਜਦੋਂ ਸ਼ਿਕਾਇਤਾਂ ਕੀਤੀਆਂ ਗਈਆਂ ਤਾਂ ਐੱਸ ਡੀ ਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਨਾਇਬ ਤਹਿਸੀਲਦਾਰ ਵਿਕਾਸ ਦੀਪ ਖੁਦ ਚੈਕਿੰਗ ਲਈ ਸੜਕਾਂ 'ਤੇ ਉਤਰ ਆਏ, ਜਿਸ 'ਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਵੀ ਜਾ ਪੁੱਜੇ। ਉਨ੍ਹਾਂ ਸਥਾਨਕ ਝਾਂਸੀ ਚੌਂਕ, ਰਾਏਕੋਟ ਰੋਡ ਅਤੇ ਰੇਲਵੇ ਰੋਡ ਸਮੇਤ ਹੋਰ ਬਾਜ਼ਾਰਾਂ ਵਿਚ ਕੈਮਿਸਟ ਦੀਆਂ ਦੁਕਾਨਾਂ 'ਤੇ ਚੈਕਿੰਗ ਕੀਤੀ। ਇਸ ਦੌਰਾਨ ਸਥਾਨਕ ਰੇਲਵੇ ਰੋਡ 'ਤੇ ਇਕ ਹੋਲਸੇਲਰ ਵੱਲੋਂ ਸ਼ਰੇਆਮ ਲੋਕਾਂ ਨੂੰ ਮਾਸਕ ਅਤੇ ਹੈਂਡ ਸੈਨੀਟਾਈਜਰ ਕਈ ਗੁਣਾ ਵੱਧ ਵੇਚਣ ਦਾ ਮਾਮਲਾ ਸਾਹਮਣੇ ਆਇਆ, ਜਿਸ 'ਤੇ ਐੱਸ ਡੀ ਐੱਮ ਅਤੇ ਤਹਿਸੀਲਦਾਰ ਉਕਤ ਦੁਕਾਨਦਾਰ ਦਾ ਸਾਰਾ ਰਿਕਾਰਡ ਫਰੋਲਿਆ ਅਤੇ ਕਾਲਾ ਬਾਜ਼ਾਰੀ ਦਾ ਮਾਮਲਾ ਸਾਹਮਣੇ ਆਉਣ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰਿਕਾਰਡ ਵੀ ਆਪਣੇ ਮੋਬਾਈਲ ਵਿਚ ਕੈਦ ਕਰ ਲਿਆ। ਸੂਤਰਾਂ ਅਨੁਸਾਰ ਉਕਤ ਦੁਕਾਨਦਾਰ ਜੋ ਕਿ ਹੋਲਸੇਲਰ ਹੈ, ਉਹ ਰੇਟਲਰਾਂ ਨੂੰ ਹੀ ਕਈ ਸੋ ਗੁਣਾਂ ਵੱਧ ਰੇਟ ਤੇ ਮਾਸਕ ਅਤੇ ਹੈਂਡ ਸੈਨੀਟਾਈਜਰ ਸਪਲਾਈ ਕਰ ਰਿਹਾ ਸੀ, ਜਿਸ ਕਰਕੇ ਛੋਟੇ ਕੇਮਿਸਟ ਦੁਕਾਨਦਾਰ ਉਸ ਨੂੰ ਹੋਰ ਮਹਿੰਗੇ ਭਾਅ ਵੇਚਣ ਲਈ ਮਜ਼ਬੂਰ ਸਨ। ਪ੍ਰਸ਼ਾਸਨ ਦੀ ਅੱਜ ਦੀ ਛਾਪਾਮਾਰੀ ਨੇ ਕਾਲਾ ਬਾਜ਼ਾਰ ਵਾਲਿਆਂ ਨੂੰ ਭਾਜੜਾਂ ਪਾ ਦਿੱਤੀਆਂ। ਐੱਸ ਡੀ ਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਕਤ ਮਾਮਲੇ ਵਿਚ ਜਾਂਚ ਤਹਿਸੀਲਦਾਰ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਕਤ ਦੁਕਾਨਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

 

150 ਵਾਲੇ ਸੈਨੀਟਾਈਜ਼ਰ ਦੇ ਵਸੂਲੇ ਜਾ ਰਹੇ 290

ਅੱਜ ਦੀ ਚੈਕਿੰਗ ਦੌਰਾਨ ਇੱਕ ਹੋਲਸੇਲਰ ਵੱਲੋਂ 150 ਰੁਪਏ ਵਾਲਾ ਸੈਨੀਟਾਈਜ਼ਰ ਸ਼ਰੇਆਮ 290 ਰੁਪਏ ਦਾ ਵੇਚਿਆ ਜਾ ਰਿਹਾ ਸੀ। ਇਹੀ ਨਹੀਂ 10 ਰੁਪਏ ਵਾਲੇ ਮਾਸਕ ਦੇ 40 ਰੁਪਏ ਵਸੂਲ ਕੇ ਅੰਨੀ ਲੁੱਟ ਕੀਤੀ ਜਾ ਰਹੀ ਸੀ। ਇਸ ਤੇ ਕਾਰਵਾਈ ਦੇ ਨਾਲ ਨਾਲ ਮੌਕੇ 'ਤੇ ਐਸਡੀਐਮ ਡਾ. ਢਿੱਲੋਂ ਅਤੇ ਕੌਸ਼ਿਕ ਨੇ ਉਕਤ ਦੁਕਾਨਦਾਰ ਦੇ ਬਾਹਰ ਰੇਟ ਲਿਸਟ ਲਗਵਾਈ।

 

ਜਦੋਂ 'ਸਾਬ੍ਹ' ਤੋਂ ਕੀਤੀ ਕਾਲਾਬਾਜ਼ਾਰੀ

ਅੱਜ ਦੀ ਚੈਕਿੰਗ ਮੁਹਿੰਮ ਦੌਰਾਨ ਤਹਿਸੀਲਦਾਰ ਮਨਮੋਹਨ ਕੌਸ਼ਿਕ ਜਿਉਂ ਹੀ ਸਥਾਨਕ ਰੇਲਵੇ ਰੋਡ 'ਤੇ ਚਰਚਿਤ ਹੋਲਸੇਲਰ ਦੁਕਾਨਦਾਰ ਦੇ ਸਟਾਫ਼ ਤੋਂ ਸੈਨੀਟਾਈਜ਼ਰ ਮੰਗਿਆ ਤਾਂ ਉਨ੍ਹਾਂ ਤੋਂ ਸਟਾਫ਼ ਵੱਲੋਂ ਦੱੁਗਣਾ ਭਾਅ ਮੰਗਿਆ ਤਾਂ ਉਹ ਵੀ ਹੈਰਾਨ ਹੋ ਗਏ । ਇਸ ਤੇ ਉਨ੍ਹਾਂ ਆਪਣੀ ਪਹਿਚਾਣ ਦੱਸਦਿਆਂ ਚੈਕਿੰਗ ਸ਼ੁਰੂ ਕਰ ਦਿੱਤੀ। ਕਈ ਘੰਟੇ ਚੱਲੀ ਇਸ ਚੈਕਿੰਗ ਦੌਰਾਨ ਵੱਡੀ ਕਾਲਾ ਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ।

 

'ਸਾਬ੍ਹਾਂ' ਦੀ ਚੈਕਿੰਗ, ਲੋਕਾਂ ਦੀਆਂ ਮੌਜਾਂ

ਐੱਸ ਡੀ ਐੱਮ, ਤਹਿਸੀਲਦਾਰ ਅਤੇ ਐਸ ਐਚ ਓ ਦੀ ਚੈਕਿੰਗ ਦੌਰਾਨ ਮੈਡੀਕਲ ਸਟੋਰਾਂ 'ਤੇ ਮਾਸਕ ਅਤੇ ਸੈਨੀਟਾਈਜਰ ਖ੍ਰੀਦਣ ਆਉਂਦੇ ਗਾਹਕਾਂ ਦੀ ਕੁਝ ਸਮੇਂ ਲਈ ਮੌਜਾਂ ਲੱਗ ਗਈਆਂ। ਕਿਉਂਕਿ ਟੀਮ ਤੋਂ ਡਰਦਿਆਂ ਇਨ੍ਹਾਂ ਦੁਕਾਨਦਾਰਾਂ ਵੱਲੋਂ ਤੈਅ ਕੀਮਤ ਹੀ ਵਸੂਲਣੀ ਪਈ।

2 ਕਿਲੋ ਹੈਰੋਇਨ ਸਮੇਤ ਮੋਗਾ ਜਿਲੇ ਦੇ ਪਿੰਡ ਦੋਲੋਵਾਲ ਦੇ ਦੋ ਵਿਅਕਤੀ ਅਤੇ ਮੇਨ ਸਪਲਾਇਰ ਇਕ ਨਾਈਜੀਰੀਅਨ ਗ੍ਰਿਫਤਾਰ

ਜਗਰਾਉਂ, ਲੁਧਿਆਣਾ,ਮਾਰਚ 2020-( ਮਨਜਿੰਦਰ ਗਿੱਲ )-

ਜਗਰਾਓਂ ਪੁਲਿਸ ਵਲੋਂ ਮੋਗਾ ਜਿਲੇ ਦੇ ਚਰਚਿਤ ਪਿੰਡ ਜੋਲੋਵਾਲ ਦੇ ਦੋ ਵਿਅਕਤੀਆਂ ਨੂੰ 2 ਕਿਲੋ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਮੇਨ ਸਪਲਾਇਰ ਨਾਈਜੀਰੀਆ ਦੇ ਐੰਥੋਨੀ ਨੂੰ ਵੀ ਦਿੱਲੀ ਤੋਂ ਗਿਰਫਤਾਰ ਕਰ ਲਿਆ। ਇਸ ਸੰਬਧੀ ਵਿਵੇਕਸ਼ੀਲ ਸੋਨੀ ਐਸ.ਐਸ.ਪੀ ਲੁਧਿਆਣਾ(ਦਿਹਾਤੀ) ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੁਧਿਆਣਾ(ਦਿਹਾਤੀ) ਨੂੰ ਨਸ਼ਾਂ ਮੁਕਤ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਰਾਜਬੀਰ ਸਿੰਘ ਪੁਲਿਸ ਕਪਤਾਨ (ਡੀਂ), ਦੇ ਦਿਸ਼ਾ ਨਿਰਦੇਸ਼ਾਂ ਦੇ ਤੇ ਦਿਲਬਾਗ ਸਿੰਘ, ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਐਸ.ਆਈ ਪਿਆਰਾ ਸਿੰਘ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਦੇ ਤਹਿਸੀਲ ਚੌਕ ਜਗਰਾਉ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਾਲ ਸਿੰਘ ਉਰਫ ਗਗਨ ਅਤੇ ਪਰਮਜੀਤ ਸਿੰਘ ਉਰਫ ਅਜੇ ਵਾਸੀਆਨ ਦੋਲੇਵਾਲ ਥਾਣਾ ਕੋਟਈਸੇ ਖਾੰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਅੱਜ ਵੀ ਆਪਣੇ ਮੋਟਰ ਸਾਈਕਲ ਤੇ ਜਗਰਾਉ ਸ਼ਹਿਰ ਵੱਲ ਨੂੰ ਆ ਰਹੇ ਹਨ।ਜਿਸ ਤੇ ਉਕਤ ਰੁੱਕਾ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਥਾਣੇ ਭੇਜ ਕੇ ਐਸ.ਆਈ ਪਿਆਰਾ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਤੁਰੰਤ ਲੰਡੇ ਫਾਟਕ ਨੇੜੇ ਦਾਣਾ ਮੰਡੀ ਜਗਰਾਉ ਨਾਕਾਬੰਦੀ ਕੀਤੀ। ਥਾਣਾ ਸਿਟੀ ਜਗਰਾਉ ਵਿਖੇ ਮਹਿਲਾ ਥਾਣੇਦਾਰ ਕਿਰਨਦੀਪ ਕੌਰ ਵੱਲੋ ਮੁਕੱਦਮਾ ਥਾਣਾ ਸਿਟੀ ਜਗਰਾਉ ਦਰਜ ਕਰਕੇ ਸਮੇਤ ਆਪਣੀ ਪੁਲਿਸ ਦੇ ਮੌਕਾ ਤੇ ਲੰਡੇ ਫਾਟਕ ਜਗਰਾਉ ਪਰ ਨਾਕਾਬੰਦੀ ਵਿੱਚ ਸ਼ਾਮਲ ਹੋਈ। ਪੁਲਿਸ ਪਾਰਟੀ ਨੇ ਦੌਰਾਨੇ ਚੈਕਿੰਗ ਇੱਕ ਸਪਲੈਡਰ ਮੋਟਰ ਸਾਈਕਲ ਪੀ.ਬੀ.ਨੰਬਰ 76 ਏ.ਬੀ-8099 ਨੂੰ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਲਾਲ ਸਿੰਘ ਉਰਫ ਗਗਨ ਅਤੇ ਦੂਸਰੇ ਵਿਆਕਤੀ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਅਜੇ ਵਾਸੀਆਨ ਦੋਲੇਵਾਲ ਥਾਣਾ ਕੋਟਈਸੇ ਖਾਂ, ਮੋਗਾ ਦੱਸਿਆ।ਉਕਤ ਵਿਆਕਤੀਆਂ ਦੀ ਤਲਾਸ਼ੀਕਰਨ ਤੇ ਉਹਨਾਂ ਪਾਸੋ 02 ਕਿਲੋ ਹੈਰੋਇਨ ਮਨੋਉਤੇਜਿਕ ਪਦਾਰਥ ਅਤੇ ਡਰੱਗਮਨੀ 03 ਲੱਖ 12 ਹਜਾਰ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ।ਜਿਸ ਤੇ ਉਨ੍ਹਾਂ ਨੂੰ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।ਜਿਹਨਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਸੁਖਜੀਤ ਸਿੰਘ ਉਰਫ ਸੁੱਖਾ ਵਾਸੀ ਦੋਲੇਵਾਲ ਥਾਣਾ ਕੋਟ ਈਸੇ ਖਾਂ ਮੋਗਾ ਅਤੇ ਇਨਥੋਨੀ ਂਅਵੀਰਅਖ ਓਪਰਫੀਚਾਮਚ ਨਿਵਾਸੀ ਨਵੀਂ ਦਿੱਲੀ ਦਾ ਨਾਮ ਲਿਆ। ਐੰਥੋਨੀ ਨੂੰ ਸੀ ਆਈ ਏ ਸਟਾਫ ਦੇ ਇੰਚਾਰਜ ਸਿਮਰਜੀਤ ਸਿੰਘ ਵੋਲੰ ਪੁਲਿਸ ਪਾਰਟੀ ਸਮੇਤ ਦਿੱਲੀ ਤੋਂ ਗਿਰਫਤਾਰ ਕਰ ਲਿਆ ਗਿਆ ਹੈ।

ਕਰੋਨਾ ਵਾਇਰਸ ਦੇ ਫੈਲਣ ਅਤੇ ਬਚਾਅ ਸਬੰਧੀ ਵੱਖ-ਵੱਖ ਥਾਵਾਂ ਦੀ ਚੋਣ

ਜਗਰਾਉਂ, ਲੁਧਿਆਣਾ,ਮਾਰਚ 2020-( ਮਨਜਿੰਦਰ ਗਿੱਲ )-

ਨੋਬਲ ਕਰੋਨਾ ਵਾਇਰਸ ( ਕੋਵਿਡ-19) ਦੇ ਫੈਲਣ ਅਤੇ ਬਚਾਅ ਸਬੰਧੀ ਐਸ਼ਡੀਐਮ ਡਾ. ਬਲਜਿੰਦਰ ਸਿੰਘ ਢਿਲੋ ਦੀ ਅਗਵਾਈ ਵਿੱਚ ਜਗਰਾਓਂ ਪ੍ਰਸਾਸ਼ਨ ਵੱਲੋਂ ਖੁਦਾ- ਨਾ-ਖਾਸਤਾ ਇਸ ਵਾਇਰਸ ਨਾਲ ਲੋਕ ਪੀੜਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਦੇ ਇਲਾਜ ਅਤੇ ਉਨ੍ਹਾਂ ਨੂੰ ਰੱਖਣ ਲਈ ਜਗਰਾਓਂ ਹਲਕੇ ਦੇ ਸਿਧਵਾਬੇਟ , ਹਠੂਰ ਅਤੇ ਜਗਰਾਓਂ ਸ਼ਹਿਰ 'ਚ ਵੱਖ-ਵੱਖ ਥਾਵਾਂ ਦੀ ਚੋਣ ਕਰ ਲਈ ਗਈ ਹੈ। ਤਹਿਸੀਲਦਾਰ ਮਨਮੋਹਨ ਕੋਸ਼ਿਕ ਦੀ ਅਗਵਾਈ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਤੈਅ ਕੀਤੀਆਂ ਗਈਆਂ ਥਾਵਾਂ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਵਿੱਚ ਵਾਇਰਸ ਪੀੜਤਾਂ ਨੂੰ ਰੱਖਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਨਿਰਦੇਸ਼ ਦਿੱਤੇ ਗਏ। ਐਸਡੀਐਮ ਡਾ. ਢਿਲੋ ਅਨੁਸਾਰ ਜਗਰਾਓਂ ਵਿਖੇ ਸਿਵਲ ਹਸਪਤਾਲ ਜਗਰਾਓਂ , ਕਮਿਊਨਿਟੀ ਸੈਟਰ ਪੁਰਾਣਾ ਅੱਡਾ ਰਾਏਕੋਟ ਜਗਰਾਓਂ, ਮੁੜ ਵਸੇਵਾ ਕੇਂਦਰ ਜਗਰਾਓਂ ਅਤੇ ਪੁਰਾਣੀ ਦਾਨਾ ਮੰਡੀ ਧਰਮਸ਼ਾਲਾ 'ਤੋਂ ਇਲਾਵਾ ਸੀ ਟੀ ਯੂਨੀਵਰਸਿਟੀ ਚੋਕੀਮਾਨ, ਸਿਧਵਾਬੇਟ ਵਿਖੇ ਸਿਵਲ ਹਸਪਤਾਲ ਸਿਧਵਾਬੇਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਐਨਐਸ ਵਿਰਦੀ ਹਸਪਤਾਲ ਗਿਦੜਵਿੰਡੀ ਅਤੇ ਹਠੂਰ ਵਿਖੇ ਸਿਵਲ ਹਸਪਤਾਲ ਤੈਅ ਕੀਤਾ ਗਿਆ ਹੈ। ਕਿਸੇ ਵੀ ਤਰਾਂ ਦੀ ਵਾਇਰਸ ਫੈਲਣ ਮੌਕੇ ਇਨ੍ਹਾਂ ਥਾਵਾਂ 'ਤੇ ਪੀੜਤਾਂ ਨੂੰ ਮੈਡੀਕਲ ਸਹੂਲਤਾਂ ਸਮੇਤ ਠਹਿਰਾਇਆ ਜਾਵੇਗਾ।
ਦੁਕਾਨਦਾਰ ਦੁਕਾਨਾਂ ਬਾਹਰ ਲਗਾਉਣ ਰੇਟ ਲਿਸਟ
ਸ਼ਨੀਵਾਰ ਨੂੰ ਜਗਰਾਓਂ ਪ੍ਰਸ਼ਾਸਨ ਵੱਲੋਂ ਰਾਸ਼ਨ ਅਤੇ ਕੈਮਿਸਟ ਸਾਪ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮਾਨ ਖਾਸਕਰ ਮਾਸਕ , ਹੈਡ ਸੈਨੀਟਈਜਰ , ਸਾਬਣ, ਆਟਾ , ਦਾਲ ਅਤੇ ਹੋਰ ਸਮਾਨ ਦੀ ਰੇਟ ਸੂਚੀ ਸਟੋਰਾਂ ਅਤੇ ਦੁਕਾਨਾਂ ਦੇ ਬਾਹਰ ਲਗਾਉਣ, ਨਾਲ ਹੀ ਹਦਾਇਤ ਕੀਤੀ ਗਈ ਕਿ ਇਨ੍ਹਾਂ ਦੀ ਕਾਲਾ ਬਜਾਰੀ ਕਰਨ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚੈਕਿੰਗ ਦੌਰਾਨ ਸਕੂਲਾਂ 'ਚ ਕੰਮ ਕਰ ਰਿਹਾ ਸੀ ਸਟਾਫ
ਤਹਿਸੀਲਦਾਰ ਮਨਮੋਹਨ ਕੋਸ਼ਿਕ ਦੀ ਅਗਵਾਈ ਵਿੱਚ ਅੱਜ ਟੀਮ ਨੇ ਜਗਰਾਓਂ ਦੇ ਅਨੁਵਰਤ ਸਕੂਲ , ਤਾਰਾ ਦੇਵੀ ਸਕੂਲ, ਰੂਪ ਵਾਟੀਕਾ ਸਕੂਲ , ਵਰਿਆਮ ਸਿੰਘ ਮੈਮੋਰੀਅਲ ਸਕੂਲ 'ਚ ਅਚਾਨਕ ਚੈਕਿੰਗ ਕੀਤੀ, ਇਸ ਚੈਕਿੰਗ ਦੌਰਾਨ ਅਨੁਵਰਤ ਅਤੇ ਤਾਰਾ ਦੇਵੀ ਸਕੂਲਾਂ ਵਿੱਚ ਸਟਾਫ ਕੰਮ ਕਰਦਾ ਮਿਲਿਆ, ਜਿਸ 'ਤੇ ਸਟਾਫ ਦਾ ਕੰਮ ਬੰਦ ਕਰਵਾਇਆ ਅਤੇ ਪ੍ਰਬੰਧਕਾਂ ਨੂੰ ਅਗਲੀ ਵਾਰ ਅਜਿਹਾ ਪਾਏ ਜਾਣ 'ਤੇ ਕਾਰਵਾਈ ਦੀ ਚੇਤਾਵਨੀ ਦਿੱਤੀ।

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਵਿਕਾਸ ਨਗਰ ਸਥਿਤ ਰੇਲਵੇ ਲਾਂਘੇ ਨੂੰ ਖੋਲਣ ਸੰਬੰਧੀ ਕੰਮ ਦਾ ਜਾਇਜ਼ਾ

ਪੱਖੋਵਾਲ ਸੜਕ ਸਥਿਤ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦੀ ਉਸਾਰੀ ਵਿੱਚ ਵੀ ਤੇਜ਼ੀ ਦਾ ਭਰੋਸਾ
ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਿੱਧਵਾਂ ਨਹਿਰ ਦੇ ਨਾਲ ਵਿਕਾਸ ਨਗਰ ਨੇੜੇ ਰੇਲ ਕਰਾਸਿੰਗ ਨਾਲ ਦੇ ਲਾਂਘੇ ਨੂੰ ਖੋਲਣ ਦੇ ਕੰਮ ਦਾ ਜਾਇਜ਼ਾ ਲਿਆ।ਇਸ ਮੌਕੇ ਉਨਾਂ ਦੇ ਨਾਲ ਵਿਲੀਅਮਜੀਤ ਸਿੰਘ, ਰੇਲਵੇ ਦੇ ਡਿਪਟੀ ਚੀਫ਼ ਇੰਜੀਨੀਅਰ (ਉਸਾਰੀ ਡਵੀਜ਼ਨ) ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸਨ। ਜਿਕਰਯੋਗ ਹੈ ਕਿ ਆਸ਼ੂ ਨੇ 18 ਮਾਰਚ ਨੂੰ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਸੀ ਅਤੇ ਉਨਾਂ ਨੂੰ ਅਪੀਲ ਕੀਤੀ ਸੀ ਕਿ ਇਸ ਰੇਲਵੇ ਕਰਾਸਿੰਗ ਨੂੰ ਅਸਥਾਈ ਤੌਰ 'ਤੇ ਵਾਹਨਾਂ ਦੀ ਆਵਾਜਾਈ ਲਈ ਖੋਲਿਆ ਜਾਵੇ ਕਿਉਂਕਿ ਮੁੱਖ ਸੜਕ ਪੱਖੋਵਾਲ ਰੋਡ 'ਤੇ ਰੇਲਵੇ ਓਵਰਬ੍ਰਿਜ ਦਾ ਨਿਰਮਾਣ ਸ਼ੁਰੂ ਹੋਣ 'ਤੇ ਕੁਝ ਸਮੇਂ ਲਈ ਬੰਦ ਮੁੱਖ ਰੇਲਵੇ ਕਰਾਸਿੰਗ ਨੂੰ ਬੰਦ ਕਰਨਾ ਪਵੇਗਾ। ਆਸ਼ੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੂੰ ਵਿਕਾਸ ਨਗਰ (ਨੇੜੇ ਸਿੱਧਵਾਂ ਨਹਿਰ) ਦੇ ਨਾਲ ਪੈਂਦੇ ਰੇਲਵੇ ਲਾਂਘਿਆਂ ਨੂੰ ਖੋਲਣ, ਰੇਲਵੇ ਲਾਈਨਾਂ 'ਤੇ ਫੁੱਟ ਓਵਰਬ੍ਰਿਜ ਅਤੇ ਕੁਝ ਹੋਰ ਮਾਮਲਿਆਂ ਬਾਰੇ ਜਾਣੂ ਕਰਾਇਆ ਗਿਆ ਸੀ ਅਤੇ ਇਨਾਂ ਮਾਮਲਿਆਂ ਨੂੰ ਤੁਰੰਤ ਹੱਲ ਕਰਨ ਬਾਰੇ ਕਿਹਾ ਗਿਆ ਸੀ। ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਫਿਰੋਜ਼ਪੁਰ ਸੜਕ-ਮਲੇਰਕੋਟਲਾ ਬਾਈਪਾਸ 'ਤੇ ਪੈਂਦੇ ਧਾਂਦਰਾ-ਗਿੱਲ ਪਿੰਡਾਂ ਕੋਲ ਰੇਲਵੇ ਓਵਰਬ੍ਰਿਜ ਬਣਾਇਆ ਜਾਵੇ। ਆਸ਼ੂ ਨੇ ਦੱਸਿਆ ਕਿ ਪੱਖੋਵਾਲ ਸੜਕ 'ਤੇ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜਦੋਂ ਰੇਲਵੇ ਵੱਲੋਂ ਆਪਣੇ ਅਧਿਕਾਰ ਖੇਤਰ ਵਾਲੇ ਪੁੱਲ ਦਾ ਕੰਮ ਕੀਤਾ ਜਾਣਾ ਹੈ ਤਾਂ ਮੁੱਖ ਮਾਰਗਾਂ ਨੂੰ ਬੰਦ ਕਰਨਾ ਪਵੇਗਾ। ਇਸ ਮੌਕੇ ਟ੍ਰੈਫਿਕ ਨੂੰ ਹੋਰਾਂ ਸੜਕਾਂ ਰਾਹੀਂ ਮੋੜਿਆ ਜਾਣਾ ਪਵੇਗਾ। ਇਸ ਲਈ ਦੋ ਰੇਲਵੇ ਕਰਾਸਿੰਗ ਨੂੰ ਖੋਲਣਾ ਪਵੇਗਾ। ਆਸ਼ੂ ਨੇ ਕਿਹਾ ਕਿ ਕੇਂਦਰੀ ਮੰਤਰੀ ਨਾਲ ਉਨਾਂ ਦੀ ਮੁਲਾਕਾਤ ਤੋਂ ਬਾਅਦ ਹੀ ਵਿਲੀਅਮਜੀਤ ਸਿੰਘ ਨੂੰ ਯੋਜਨਾ ਤਿਆਰ ਕਰਨ ਲਈ ਲੁਧਿਆਣਾ ਭੇਜਿਆ ਗਿਆ ਸੀ। ਆਸ਼ੂ ਨੇ ਵਿਲੀਅਮਜੀਤ ਸਿੰਘ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਪਖੋਵਾਲ ਰੋਡ ਆਰ.ਓ.ਬੀ. ਅਤੇ ਆਰ.ਯੂ.ਬੀ. ਪ੍ਰਾਜੈਕਟ ਲਈ ਰੇਲਵੇ ਦੇ ਹਿੱਸੇ 'ਤੇ ਨਿਰਮਾਣ ਕਾਰਜ ਲਈ ਟੈਂਡਰ ਪ੍ਰਕਿਰਿਆ ਜਲਦੀ ਮੁਕੰਮਲ ਕੀਤੀ ਜਾਵੇ ਤਾਂ ਜੋ ਨਿਰਮਾਣ ਸ਼ੁਰੂ ਹੋ ਸਕੇ। ਆਸ਼ੂ ਨੇ ਦੱਸਿਆ ਕਿ ਡਿਪਟੀ ਚੀਫ਼ ਇੰਜੀਨੀਅਰ ਨੇ ਭਰੋਸਾ ਦਿੱਤਾ ਕਿ ਸਾਰੇ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਦੇ ਸਰਬਪੱਖੀ ਵਿਕਾਸ ਲਈ ਸ਼ੁਰੂ ਕੀਤੇ ਗਏ ਯਤਨਾਂ ਅਤੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕੀਤੇ ਜਾਣ ਸਥਾਨਕ ਪੱਖੋਵਾਲ ਸੜਕ 'ਤੇ ਬਣਨ ਵਾਲੇ ਰੇਲਵੇ ਓਵਰਬ੍ਰਿਜ ਅਤੇ ਦੋ ਅੰਡਰਬ੍ਰਿਜਾਂ ਦਾ ਕੰਮ ਨਵੰਬਰ 2019 ਤੋਂ ਜਾਰੀ ਹੈ। ਕੁੱਲ 120 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਦਾ ਵੱਡੇ ਪੱਧਰ 'ਤੇ ਹੱਲ ਹੋਵੇਗਾ। ਇਸ ਪ੍ਰੋਜੈਕਟ ਤਹਿਤ ਉਕਤ ਪੁੱਲਾਂ ਤੋਂ ਇਲਾਵਾ ਰੋਟਰੀ ਕਲੱਬ ਸੜਕ ਨੂੰ ਸਮਾਰਟ ਸੜਕ ਵਜੋਂ ਵਿਕਸਤ ਕਰਨਾ ਵੀ ਸ਼ਾਮਿਲ ਹੈ। ਰੇਲਵੇ ਓਵਰਬ੍ਰਿਜ ਦੀ ਲੰਬਾਈ 839.83 ਮੀਟਰ (ਸਿੱਧਵਾਂ ਨਹਿਰ ਤੋਂ ਹੀਰੋ ਬੇਕਰੀ ਚੌਕ) ਹੋਵੇਗੀ। ਪੱਖੋਵਾਲ ਸੜਕ ਦੇ ਨਾਲ-ਨਾਲ ਬਣਨ ਵਾਲੇ ਜ਼ਮੀਨਦੋਜ਼ ਪੁੱਲਾਂ ਤਹਿਤ ਹੀਰੋ ਬੇਕਰੀ ਚੌਕ ਤੋਂ ਸਿੱਧਵਾਂ ਨਹਿਰ ਤੱਕ ਦੇ ਪੁੱਲ ਦੀ ਲੰਬਾਈ 458.20 ਮੀਟਰ ਅਤੇ ਇਸ਼ਮੀਤ ਸੜਕ ਤੋਂ ਰੋਟਰੀ ਕਲੱਬ ਰੋਡ ਅਤੇ ਫਿਰੋਜ਼ਪੁਰ ਸੜਕ ਅਤੇ ਇਸ਼ਮੀਤ ਸੜਕ ਤੋਂ ਪੱਖੋਵਾਲ ਸੜਕ ਤੱਕ ਦੀ ਲੰਬਾਈ 1018.46 ਹੋਵੇਗੀ। ਬਾਅਦ ਵਿੱਚ ਆਸ਼ੂ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਦੇ ਨਾਲ ਭਾਈ ਰਣਧੀਰ ਸਿੰਘ ਨਗਰ ਵਿੱਚ ਡੀ.ਏ.ਵੀ. ਪਬਲਿਕ ਸਕੂਲ ਦੇ ਸਾਹਮਣੇ ਉਸਾਰੀ ਅਧੀਨ ਲਈਅਰ ਵੈਲੀ ਦਾ ਦੌਰਾ ਵੀ ਕੀਤਾ ਅਤੇ ਚੱਲ ਰਹੇ ਕੰਮ ਦੀ ਨਿਗਰਾਨੀ ਕੀਤੀ। ਕੰਮ ਦੀ ਹੌਲੀ ਰਫਤਾਰ ਨਾਲ ਪ੍ਰੇਸ਼ਾਨ ਹੋ ਕੇ ਉਨਾਂ ਨੇ ਠੇਕੇਦਾਰ ਨੂੰ ਚੇਤਾਵਨੀ ਵੀ ਦਿੱਤੀ ਅਤੇ ਉਸ ਨੂੰ ਤੈਅ ਸਮਾਂ ਸੀਮਾ ਵਿੱਚ ਕੰਮ ਖਤਮ ਕਰਨ ਲਈ ਕਿਹਾ। ਉਨਾਂ ਦੱਸਿਆ ਕਿ ਲਈਅਰ ਵੈਲੀ ਲਗਭਗ 1.5 ਕਿਲੋਮੀਟਰ ਦੀ ਹੈ (ਡੀ.ਏ.ਵੀ. ਪਬਲਿਕ ਸਕੂਲ ਤੋਂ ਪੱਖੋਵਾਲ ਰੋਡ ਨੇੜੇ ਰੇਲਵੇ ਕਰਾਸਿੰਗ ਤੱਕ ਸ਼ੁਰੂ ਹੁੰਦੀ ਹੈ) ਅਤੇ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਡੀ. ਏ. ਵੀ. ਪਬਲਿਕ ਸਕੂਲ ਨਾਲ ਲੱਗਦੀ ਵੈਲੀ ਦੀ ਲੰਬਾਈ 1.5 ਕਿਲੋ ਮੀਟਰ ਹੋਵੇਗੀ, ਜੋ ਕਿ ਸਕੂਲ ਤੋਂ ਸ਼ੁਰੂ ਹੋ ਕੇ ਪੱਖੋਵਾਲ ਸੜਕ ਸਥਿਤ ਰੇਲਵੇ ਲਾਂਘੇ ਤੱਕ ਖੇਤਰ ਨੂੰ ਕਵਰ ਕਰੇਗੀ। ਇਸ 'ਤੇ ਕਰੀਬ 3 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਵੈਲੀ ਲਈ ਜਗਾ ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਡੀ. ਏ. ਵੀ. ਸਕੂਲ ਕੋਲ ਨਗਰ ਸੁਧਾਰ ਟਰੱਸਟ ਦੀ ਖਾਲੀ ਪਈ ਜ਼ਮੀਨ ਨੂੰ ਲੋਕਾਂ ਵੱਲੋਂ ਕੂੜਾ ਸੁੱਟਣ ਲਈ ਵਰਤਿਆ ਜਾਂਦਾ ਸੀ। ਇਸ ਜ਼ਮੀਨ ਨੂੰ ਹੁਣ ਇੱਕ ਸ਼ਾਨਦਾਰ ਲਈਅਰ ਵੈਲੀ ਦੇ ਰੂਪ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਥੇ ਨਗਰ ਨਿਗਮ ਵੱਲੋਂ ਰੇਨਵਾਟਰ ਹਾਰਵੈਸਟਿੰਗ ਖੂਹ ਵੀ ਤਿਆਰ ਕਰਵਾਇਆ ਗਿਆ ਹੈ। ਆਸ਼ੂ ਨੇ ਦੱਸਿਆ ਕਿ ਸਕੂਲ ਨਜ਼ਦੀਕ ਪੈਂਦੇ ਇਸ ਪ੍ਰੋਜੈਕਟ ਦੇ ਡਿਜ਼ਾਈਨ ਨੂੰ ਪੀ. ਏ. ਯੂ. ਦੇ ਬਾਗਬਾਨੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਇਸ ਵੈਲੀ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਬੈਂਚ, ਕਨੋਪੀਆਂ, ਇੰਪੋਰਟਡ ਘਾਹ, ਪੌਦੇ ਅਤੇ ਲਾਈਟਾਂ ਦਾ ਪ੍ਰਬੰਧ ਹੋਵੇਗਾ। ਇਸ ਵੈਲੀ ਵਿੱਚ ਟੈਨਿਸ, ਬੈਡਮਿੰਟਨ ਅਤੇ ਵਾਲੀਬਾਲ ਦੇ ਕੋਰਟਸ ਹੋਣ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨ ਹੋਮ, ਓਪਨ ਜਿੰਮ ਅਤੇ ਹੋਰ ਸਹੂਲਤਾਂ ਵੀ ਪ੍ਰਾਪਤ ਹੋਣਗੀਆਂ।