You are here

ਲੁਧਿਆਣਾ

ਕੋਰੋਨਾ ਵਾਇਰਸ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਦੀ ਲੋੜ – ਆਗੂ ।

ਸਾਵਧਾਨੀਆ ਵਰਤ ਕੇ ਸਰਕਾਰ ਨੂੰ ਦਿੱਤਾ ਜਾਵੇ ਪੂਰਨ ਸਹਿਯੋਗ ।

 

ਕਾਉਂਕੇ ਕਲਾਂ, 19 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਸਮੱੁਚੇ ਦੇਸ ਇਸ ਮਹਾਮਾਰੀ ਕੋਰੋਨਾ ਵਾਇਰਸ ਤੋ ਬਚਣ ਲਈ ਆਪਣੇ ਆਪਣੇ ਦੇਸ ਦੀ ਜਨਤਾ ਤੋ ਜਿੱਥੇ ਸਹਿਯੋਗ ਮੰਗ ਰਹੇ ਹਨ ਉੱਥੇ ਆਪਣੇ ਪੱਧਰ ਤੇ ਸੁਚੇਤ ਤੇ ਸਾਵਧਾਨੀਆ ਵਰਤਣ ਤੇ ਵੀ ਜੋਰ ਦੇ ਰਹੇ ਹਨ।ਇਸ ਸਬੰਧੀ ਅੱਜ ਵੱਖ ਸਖਸੀਅਤਾਂ ਤੇ ਸਮਾਜ ਸੇਵੀ ਆਗੂਆਂ ਨੇ ਵੀ ਆਪਣੀ ਆਪਣੀ ਰਾਏ ਦੇ ਕੇ ਜਨਤਾਂ ਨੂੰ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਲਈ ਕਿਹਾ।ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ,ਸਰਪੰਚ ਜਗਜੀਤ ਸਿੰਘ ਕਾਉਂਕੇ,ਬਲਵਿੰਦਰ ਸਿੰਘ ਗਿੱਲ,ਗੁਰਪ੍ਰੀਤ ਸਿੰਘ ਗੋਪੀ,ਗੁਰਪ੍ਰੀਤ ਸਿੰਘ ਸਿੱਧੂ ਰਾਣਾ ਕੈਨੇਡਾ,ਗੁਰਪ੍ਰੀਤ ਸਿੰਘ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਇਸ ਸਮੇ ਪੂਰੇ ਵਿਸਵ ਵਿੱਚ ਮਹਾਮਾਰੀ ਬਣ ਚੱੁਕਾ ਹੈ ਜਿਸ ਸਬੰਧੀ ਸੁਚੇਤ ਤੇ ਪੂਰੀਆਂ ਸਾਵਧਾਨੀਆ ਵਰਤ ਕੇ ਸਰਕਾਰ ਨੂੰ ਬਣਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।ਉਨਾ ਕਿਹਾ ਕਿ ਤੇਜ ਬੁਖਾਰ,ਤੇਜ ਖਾਂਸੀ,ਸਾਹ ਲ਼ੇਣ ਵਿੱਚ ਤਕਲੀਫ,ਥਕਾਵਟ,ਸਿਰਦਰਦ,ਨਿਮੋਨੀਆਂ ਆਦਿ ਹੋਣ ਦੀ ਸੂਰਤ ਵਿੱਚ ਤੁਰੰਤ ਮਾਹਿਰ ਡਾਕਟਰ ਕੋਣ ਆਪਣਾ ਚੈਕਅਪ ਤੇ ਇਲਾਜ ਕਰਵਾਉਣਾ ਚਾਹੀਦਾ ਹੈ।ਆਪਣੇ ਹੱਥਾਂ ਨੂੰ ਵੱਧ ਤੋ ਵੱਧ ਆਉਂਦੇ ਜਾਂਦੇ ਜਾ ਖਾਣਾ ਖਾਣ ਸਮੇ ਸਾਬਣ ਨਾਲ ਧੋਣਾ ਚਾਹੀਦਾ ਹੈ ਤੇ ਭੀੜ ਭੜੱਕੇ ਵਾਲੀ ਥਾਂਵਾਂ ਤੇ ਜਾਣ ਤੋ ਵੀ ਗੁਰੇਜ ਕਰਨਾ ਚਾਹੀਦਾ ਹੈ।ਉਨਾ ਇਹ ਵੀ ਕਿਹਾ ਕਿ ਇਸ ਸਬੰਧੀ ਬੇਲੋੜੀਆਂ ਅਫਵਾਹਾਂ ਤੋ ਵੀ ਸੁਚੇਤ ਹੋਣਾ ਚਾਹੀਦਾ ਹੈ ਤੇ ਲੋੜੀਦੇਂ ਸਮੇ ਮਾਸਕ,ਸੈਨੀਟਾਈਜਰ ਦੀ ਵਰਤੋ ਕਰਨੀ ਚਾਹੀਦੀ ਹੈ।ਉਨਾ ਇਹ ਵੀ ਕਿਹਾ ਕਿ ਇੱਕ ਜਿੰੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੇਕਰ ਤੁਹਾਨੂੰ ਕਿਸੇ ਹੋਰ ਵਿਅਕਤੀ ਵਿੱਚ ਉਕੱਤ ਲੱਛਣ ਨਜਰ ਆਉਂਦੇ ਹਨ ਤਾਂ ਉਸ ਸਬੰਧੀ ਨੇੜਲੇ ਮੈਡੀਕਲ ਅਫਸਰ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਤੇ ਜਰੂਰੀ ਕੰਮਕਾਜ ਸਮੇ ਹੀ ਯਾਤਰਾ ਕੀਤੀ ਜਾਵੇ।

'ਗਲਾਡਾ ਅਸਟੇਟ' ਦੀਆਂ ਵਪਾਰਕ ਸਾਈਟਾਂ ਲਈ 'ਈ-ਆਕਸ਼ਨ' ਸ਼ੁਰੂ

27 ਮਾਰਚ ਤੱਕ ਹਰ ਕੋਈ ਵਿਅਕਤੀ ਲੈ ਸਕਦਾ ਹੈ ਹਿੱਸਾ,ਕਬਜ਼ਾ 90 ਦਿਨਾਂ ਵਿੱਚ ਦਿੱਤਾ ਜਾਵੇਗਾ-ਮੁੱਖ ਪ੍ਰਸਾਸ਼ਕ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-  

ਗਲਾਡਾ ਅਸਟੇਟ ਵਿੱਚ ਪੈਂਦੀਆਂ 10 ਵਪਾਰਕ ਸਾਈਟਾਂ (ਐੱਸ. ਸੀ. ਓ.) ਲਈ 'ਈ-ਆਕਸ਼ਨ' ਸ਼ੁਰੂ ਹੋ ਗਈ ਹੈ, ਜਿਸ ਵਿੱਚ 27 ਮਾਰਚ, 2020 ਤੱਕ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਫ਼ਲ ਕਾਬਜ਼ਕਾਰਾਂ ਨੂੰ ਕਬਜ਼ਾ 90 ਦਿਨਾਂ ਵਿੱਚ ਦਿਵਾ ਦਿੱਤਾ ਜਾਵੇਗਾ। ਗਿੱਲ ਨੇ ਦੱਸਿਆ ਕਿ ਇਸ ਨਿਲਾਮੀ ਵਿੱਚ 10 ਵਪਾਰਕ ਸਥਾਨਾਂ ਦੀ ਬੋਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਖੂੰਜੇ ਵਾਲੇ ਐੱਸ. ਸੀ. ਓ. ਦਾ ਸਾਈਜ਼ 171.81 ਵਰਗ ਗਜ ਹੈ, ਜਦਕਿ ਬਾਕੀ 9 ਸਥਾਨਾਂ ਦਾ ਸਾਈਜ਼ 138 ਵਰਗ ਗਜ਼ ਹੈ। ਉਨਾਂ ਦੱਸਿਆ ਕਿ ਹਰੇਕ ਸਥਾਨ ਲਈ 87 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਭਾਅ ਰਿਜ਼ਰਵ ਕੀਤਾ ਗਿਆ ਹੈ। ਇੱਕ ਐੱਸ. ਸੀ. ਓ. ਵਿੱਚ ਬੇਸਮੈਂਟ ਦੇ ਨਾਲ-ਨਾਲ ਤਿੰਨ ਮੰਜਿਲਾਂ ਵੀ ਹੋਣਗੀਆਂ। ਬੋਲੀ ਦੇਣ ਲਈ ਯੋਗਤਾ ਫੀਸ 3 ਲੱਖ ਰੁਪਏ ਰੱਖੀ ਗਈ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਕਫਾਇਤੀ ਦਰਾਂ 'ਤੇ ਲੋਕਾਂ ਨੂੰ ਸਸਤਾ ਘਰ ਮੁਹੱਈਆ ਕਰਾਉਣ ਦੇ ਮਕਸਦ ਨਾਲ ਗਲਾਡਾ (ਗਰੇਟਰ ਏਰੀਆ ਡਿਵੈੱਲਪਮੈਂਟ ਅਥਾਰਟੀ) ਵੱਲੋਂ ਪਿੰਡ ਦਾਦ ਵਿੱਚ 9.57 ਏਕੜ ਰਕਬੇ 'ਤੇ ਅਸਟੇਟ ਸਥਾਪਤ ਕੀਤੀ ਜਾ ਰਹੀ ਹੈ, ਜਿਸ ਨੂੰ 'ਗਲਾਡਾ ਅਸਟੇਟ' ਦੇ ਨਾਮ ਨਾਲ ਜਾਣਿਆ ਜਾਵੇਗਾ। ਇਹ ਜਗਾ ਸਥਾਨਕ ਪੌਸ਼ ਖੇਤਰਾਂ ਸ਼ਹੀਦ ਭਗਤ ਨਗਰ (ਪੱਖੋਵਾਲ ਸੜਕ), ਭਾਈ ਰਣਧੀਰ ਸਿੰਘ ਨਗਰ ਅਤੇ ਰਾਜਗੁਰੂ ਨਗਰ ਦੇ ਨਾਲ ਪੈਂਦੇ 64 ਫੁੱਟ ਚੌੜੇ ਸੂਆ ਰੋਡ 'ਤੇ ਸਥਿਤ ਹੈ। ਇਸ ਖੇਤਰ ਨੂੰ ਹੋਟਲ ਕੀਜ਼ ਦੇ ਪਿੱਛੇ ਵਾਲੇ ਪਾਸੇ ਤੋਂ ਰਸਤਾ ਜਾਂਦਾ ਹੈ। ਹੋਟਲ ਕੀਜ਼ 200 ਫੁੱਟ ਚੌੜੇ ਦੱਖਣੀ ਬਾਈਪਾਸ 'ਤੇ ਪੈਂਦਾ ਹੈ। ਇਸ ਖੇਤਰ ਦੇ 2 ਕਿਲੋਮੀਟਰ ਦੇ ਘੇਰੇ ਵਿੱਚ ਕਈ ਨਾਮੀਂ ਸਕੂਲ, ਸਿੱਖਿਆ ਅਤੇ ਸਿਹਤ ਸੰਸਥਾਵਾਂ, ਸ਼ਾਪਿੰਗ ਮਾਲਜ਼, ਕਲੱਬ ਅਤੇ ਸਟੇਡੀਅਮ ਆਦਿ ਮੌਜੂਦ ਹਨ। ਇਸ ਅਸਟੇਟ ਦੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਵਧੀਆ ਘਰ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਇਸ ਅਸਟੇਟ ਵਿੱਚ 100 ਫੀਸਦੀ ਬਿਜਲੀ ਸਪਲਾਈ ਅੰਡਰਗਰਾਂਊਂਡ ਹੋਵੇਗੀ। ਪਾਣੀ ਦੀ ਸਪਲਾਈ 24 ਘੰਟੇ ਮਿਲੇਗੀ। ਇਸ ਅਸਟੇਟ ਨੂੰ ਵਿਕਸਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨਾਂ ਕਿਹਾ ਕਿ ਅਸਟੇਟ ਵਿੱਚਲੇ ਦੋ ਤਿਹਾਈ ਘਰਾਂ ਨੂੰ 60 ਫੁੱਟ ਚੌੜੀ ਸੜਕ ਨਾਲ ਜੋੜਿਆ ਜਾਵੇਗਾ। ਸੁਰੱਖਿਆ ਪੱਖੋਂ ਇਸ ਕਲੋਨੀ ਨੂੰ ਕੰਧ ਅਤੇ ਗੇਟ ਨਾਲ ਸੁਰੱਖਿਅਤ ਕੀਤਾ ਜਾਵੇਗਾ। ਸੀਵਰੇਜ ਅੰਡਰਗਰਾਂਊਡ ਅਤੇ ਐੱਸ. ਟੀ. ਪੀ. ਦੀ ਵੀ ਸਹੂਲਤ ਹੋਵੇਗੀ। ਕਮਰਸ਼ੀਅਲ ਮਾਰਕੀਟ (ਐੱਸ. ਸੀ. ਓਜ਼) 80 ਫੁੱਟ ਚੌੜੇ ਸੂਆ ਰੋਡ 'ਤੇ ਹੋਵੇਗੀ, ਜਿਸ ਲਈ ਫੁੱਟਪਾਥ ਅਤੇ ਪਾਰਕਿੰਗ ਸਪੇਸ ਵਧੀਆ ਮਿਲੇਗੀ। ਇਸ ਅਸਟੇਟ ਵਿੱਚ ਆਰਥਿਕ ਪੱਖੋਂ ਪਛੜੇ ਲੋਕਾਂ ਲਈ ਸਸਤੀਆਂ ਦਰਾਂ 'ਤੇ ਪਲਾਟ, ਗਰੀਨ ਪਾਰਕਾਂ, ਖੁੱਲਾਂ ਏਰੀਆ, 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ ਦੇਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ। ਉਨਾਂ ਦੱਸਿਆ ਕਿ ਜੋ ਵੀ ਵਿਅਕਤੀ ਬੋਲੀ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਸਨੂੰ 3 ਲੱਖ ਰੁਪਏ ਯੋਗਤਾ ਫੀਸ ਰਾਸ਼ੀ ਗਲਾਡਾ ਦੇ ਅਸਟੇਟ ਅਫ਼ਸਰ ਕੋਲ ਆਨਲਾਈਨ ਜਮਾਂ ਕਰਾਉਣੀ ਪਵੇਗੀ। ਇੱਕ ਤੋਂ ਵਧੇਰੇ ਸਥਾਨਾਂ ਲਈ ਬੋਲੀ ਦੇਣ ਲਈ ਅਲੱਗ ਤੌਰ 'ਤੇ ਫੀਸ ਜਮਾਂ ਕਰਾਉਣੀ ਪਵੇਗੀ। ਸਫ਼ਲ ਬੋਲੀਕਾਰ ਨੂੰ ਬੋਲੀ ਦੀ ਰਾਸ਼ੀ ਦੀ 10 ਫੀਸਦੀ ਅਤੇ 2 ਫੀਸਦੀ ਕੈਂਸਰ ਸੈੱਸ ਮੌਕੇ 'ਤੇ ਜਮਾਂ ਕਰਾਉਣੀ ਪਵੇਗੀ। 15 ਫੀਸਦੀ ਰਾਸ਼ੀ ਅਗਲੇ 30 ਦਿਨਾਂ ਵਿੱਚ ਅਤੇ ਪਹਿਲੀ ਕਿਸ਼ਤ ਅਲਾਟਮੈਂਟ ਪੱਤਰ ਮਿਲਣ ਦੇ 6 ਮਹੀਨੇ ਬਾਅਦ ਜਮ•ਾਂ ਕਰਾਉਣੀ ਪਵੇਗੀ। ਬਕਾਇਆ 75 ਫੀਸਦੀ ਰਾਸ਼ੀ ਅਲਾਟਮੈਂਟ ਪੱਤਰ ਜਾਰੀ ਹੋਣ ਦੇ 60 ਦਿਨਾਂ ਵਿੱਚ ਜਮਾਂ ਕਰਾਉਣ 'ਤੇ ਵਿਆਜ਼ ਤੋਂ ਛੋਟ ਮਿਲੇਗੀ। ਅਜਿਹੇ ਮਾਮਲਿਆਂ 7.5 ਫੀਸਦੀ ਰਿਬੇਟ ਮਿਲੇਗਾ। ਨਹੀਂ ਤਾਂ 75 ਫੀਸਦੀ ਰਾਸ਼ੀ ਛੇ ਮਹੀਨੇ ਦੀਆਂ 8 ਕਿਸ਼ਤਾਂ ਵਿੱਚ ਵੀ ਜਮਾਂ ਕਰਵਾਈ ਜਾ ਸਕਦੀ ਹੈ, ਜਿਸ 'ਤੇ 9.5 ਫੀਸਦੀ ਸਾਲਾਨਾ ਵਿਆਜ਼ ਲੱਗੇਗਾ। ਜੇਕਰ ਸਫ਼ਲ ਬੋਲੀਕਾਰ 15 ਫੀਸਦੀ ਰਾਸ਼ੀ 30 ਦਿਨਾਂ ਵਿੱਚ ਅਦਾ ਨਹੀਂ ਕਰਦਾ ਤਾਂ ਉਸ ਵੱਲੋਂ ਪਹਿਲਾਂ ਹੀ ਅਦਾ ਕੀਤੀ 10 ਫੀਸਦੀ ਰਾਸ਼ੀ ਜ਼ਬਤ ਕਰ ਲਈ ਜਾਵੇਗੀ। ਇਸ ਸੰਬੰਧੀ ਕੋਈ ਦਾਅਵਾ ਵੀ ਨਹੀਂ ਮੰਨਿਆ ਜਾਵੇਗਾ। ਚੈੱਕ ਰਾਹੀਂ ਅਦਾਇਗੀ ਨਹੀਂ ਕੀਤੀ ਜਾ ਸਕੇਗੀ। ਬੋਲੀ ਸੰਬੰਧੀ ਸ਼ਰਤਾਂ ਵੈੱਬਸਾਈਟ https://www.puda.gov.in/  'ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।  

ਜ਼ਿਲਾ ਲੁਧਿਆਣਾ ਲਈ ਨਵੇਂ ਕੁਲੈਕਟਰ ਰੇਟ ਨਿਰਧਾਰਤ

ਜ਼ਿਲਾ ਪ੍ਰਸਾਸ਼ਨ ਦੀ ਵੈੱਬਸਾਈਟ 'ਤੇ ਚੈੱਕ ਕਰਕੇ ਦਿੱਤੇ ਜਾ ਸਕਦੇ ਹਨ ਸੁਝਾਅ
ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-  

ਜ਼ਿਲਾ ਲੁਧਿਆਣਾ ਵਿੱਚ ਪੈਂਦੇ ਮਾਲ ਖੇਤਰ ਦੇ ਨਵੇਂ ਸਿਰੇ ਤੋਂ ਨਿਰਧਾਰਤ ਕੀਤੇ ਗਏ ਕੁਲੈਕਟਰ ਰੇਟਾਂ ਬਾਰੇ ਡਰਾਫ਼ਟ ਜ਼ਿਲਾ ਪ੍ਰਸਾਸ਼ਨ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ, ਜਿਸ ਬਾਰੇ ਆਮ ਲੋਕ ਆਪਣੇ ਸੁਝਾਅ 24 ਮਾਰਚ, 2020 ਤੱਕ ਦੇ ਸਕਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਇਨਾਂ ਨਵੇਂ ਰੇਟਾਂ ਨੂੰ ਪੰਜਾਬ ਸਟੈਂਪ (ਡੀਲਿੰਗ ਆਫ਼ ਅੰਡਰ ਵੈਲਿਊਡ ਇੰਸਟਰੂਮੈਂਟਸ) ਰੂਲਜ਼ 1983 ਦੇ ਸਬ ਰੂਲ 3-ਏ ਅਧੀਨ ਰੀਵਾਈਜ਼ ਕੀਤਾ ਜਾ ਗਿਆ ਹੈ, ਜਿਨਾਂ ਨੂੰ ਜ਼ਿਲਾ ਪ੍ਰਸਾਸ਼ਨ ਦੀ ਵੈੱਬਸਾਈਟ (www.ludhiana.nic.in) 'ਤੇ ਅਪਲੋਡ ਕਰ ਦਿੱਤਾ ਗਿਆ ਹੈ, ਜਿਸ ਬਾਰੇ ਲੋਕ ਆਪਣੇ ਸੁਝਾਅ ਅਤੇ ਹੋਰ ਵਿਚਾਰ ਮਿਤੀ 24 ਮਾਰਚ, 2020 ਤੱਕ ਦਫ਼ਤਰ ਸੰਬੰਧਤ ਉÎਪ ਮੰਡਲ ਮੈਜਿਸਟ੍ਰੇਟ ਪਾਸ ਲਿਖ਼ਤੀ ਰੂਪ ਵਿੱਚ ਭੇਜ ਸਕਦੇ ਹਨ। ਉਨਾਂ ਕਿਹਾ ਕਿ ਇਹ ਰੇਟ 1 ਅਪ੍ਰੈੱਲ, 2020 ਤੋਂ 31 ਮਾਰਚ, 2021 ਤੱਕ ਨਿਰਧਾਰਤ ਅਤੇ ਲਾਗੂ ਕੀਤੇ ਜਾ ਰਹੇ ਹਨ।  

ਯੋਗ ਵਿਅਕਤੀ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਦਾ ਲਾਭ ਲੈ ਸਕਦੇ ਹਨ -ਸਿਵਲ ਸਰਜਨ

ਦਫਤਰ ਸਿਵਲ ਸਰਜਨ ਲੁਧਿਆਣਾ ਵਿਖੇ ਕੀਤਾ ਕੈਂਸਰ ਸੈੱਲ ਸਥਾਪਿਤ
ਲੁਧਿਆਣਾ, ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਸਿਹਤ ਵਿਭਾਗ ਹਰ ਸੰਭਵ ਉਪਰਾਲਾ ਕਰ ਰਿਹਾ ਹੈ। ਇਸ ਬਿਮਾਰੀ ਤੋਂ ਬਚਾਓ ਸਬੰਧੀ ਅਤੇ ਇਲਾਜ ਸਬੰਧੀ ਹਰ ਸਿਹਤ ਕਰਮਚਾਰੀ ਆਮ ਜਨਤਾ ਤੱਕ ਪਹੁੰਚ ਕਰ ਰਿਹਾ ਤਾਂ ਕਿ ਪੰਜਾਬ ਸਰਕਾਰ ਦੀ ਮੁਫਤ ਇਲਾਜ ਸਕੀਮ ਬਾਰੇ ਹਰ ਕਿਸੇ ਨੂੰ ਜਾਣਕਾਰੀ ਹੋ ਸਕੇ ਅਤੇ ਲੋੜਵੰਦ ਵਿਅਕਤੀ ਇਸ ਸਕੀਮ ਦਾ ਫਾਇਦਾ ਉਠਾ ਸਕੇ। ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨੂੰ ਵਿਜ ਨੇ ਜਾਣਕਾਰੀ ਦਿੱਤੀ ਕਿ ਕੈਂਸਰ ਦੀ ਬਿਮਾਰੀ ਦਾ ਇਲਾਜ ਲੁਧਿਆਣੇ ਦੇ ਤਿੰਨ ਮੁੱਖ ਹਸਪਤਾਲਾਂ ਡੀ.ਐਮ.ਸੀ., ਸੀ.ਐਮ.ਸੀ. ਅਤੇ ਓਸਵਾਲ ਕੈਂਸਰ ਹਸਪਤਾਲ ਵਿੱਚ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਫੰਡ ਅਧੀਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਦਫਤਰ ਲੁਧਿਆਣਾ ਵਿੱਚ ਇੱਕ ਕੈਂਸਰ ਸੈੱਲ ਸਥਾਪਿਤ ਕੀਤਾ ਹੋਇਆ ਹੈ ਜਿਸ ਦੇ ਇੰਚਾਰਜ ਡਾ. ਪੁਨੀਤ ਸਿੱਧੂ ਇਸ ਬਿਮਾਰੀ ਦੇ ਇਲਾਜ ਲਈ ਆਈਆਂ ਅਰਜ਼ੀਆਂ ਦਾ ਨਿਪਟਾਰਾ ਕਰਦੇ ਹਨ। ਡਾ. ਮੈਡਮ ਸਿੱਧੂ ਨੇ ਦੱਸਿਆ ਕਿ ਇੱਕ ਵੱਖ ਪੰਜਾਹ ਹਜ਼ਾਰ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦਾ ਪੀੜਤ ਮਰੀਜ਼ ਲਾਭ ਲੈ ਸਕਦੇ ਹਨ ਜੋ ਕਿ ਪੰਜਾਬ ਦੇ ਵਾਸੀ ਹਨ। ਪ੍ਰੰਤੂ ਇਸ ਸਕੀਮ ਤਹਿਤ ਸਰਕਾਰੀ ਮੁਲਾਜ਼ਮ, ਪੈਨਸ਼ਨ, ਈ.ਐਸ.ਆਈ. ਲਾਭ ਪਾਤਰੀ ਅਤੇ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਅਤੇ ਇਨ੍ਹਾਂ ਦੇ ਆਧਾਰਿਤ ਇਸ ਸਕੀਮ ਅਧੀਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਕਿਉਂਕਿ ਉਨ੍ਹਾਂ ਦਾ ਇਲਾਜ ਪਹਿਲਾਂ ਹੀ ਇਨ੍ਹਾਂ ਸਕੀਮਾਂ ਤਹਿਤ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਸਾਡੀ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਇਸ ਸਕੀਮ ਦੀ ਜਾਣਕਾਰੀ ਲੈ ਸਕਦਾ ਜਾਂ ਫਿਰ ਸਿਵਲ ਸਰਜਨ ਦਫਤਰ ਦੇ ਕੈਂਸਰ ਸੈੱਲ ਨਾਲ ਸੰਪਰਕ ਕਰ ਸਕਦਾ। ਘਰ ਬੈਠੇ ਕੋਈ ਵੀ ਵਿਅਕਤੀ ਪੰਜਾਬ ਸਰਕਾਰ ਦੀ ਵੈੱਡ ਸਾਈਟ  www.pbhealth.gov.in  'ਤੇ ਲਾਗ ਆਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਸਿਵਲ ਸਰਜਨ ਡਾ. ਬੱਗਾ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਸਿੱਧੇ ਤੌਰ 'ਤੇ ਇਲਾਜ ਕਰ ਰਹੇ ਡਾਕਟਰ ਰਾਹੀਂ ਇਸ ਸਕੀਮ ਅਧੀਨ ਫਾਇਦਾ ਲੈ ਸਕਦਾ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਲੋੜਵੰਦ ਵਿਅਕਤੀ ਇਸ ਸਕੀਮ ਦਾ ਲਾਭ ਜ਼ਰੂਰ ਲੈਣ।  

ਕਰੋਨਾ ਵਾਇਰਸ ਜਾਗਰੁਕਤਾ ਸੰਬਧੀ ਐਸ. ਐਸ ਪੀ  ਜਗਰਾਓਂ  ਨੇ ਕੀਤੇ ਨਿਰਦੇਸ਼ ਜਾਰੀ

ਜਗਰਾਓਂ,ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਕਰੋਨਾ ਵਾਇਰਸ ਦੇ ਬਚਾਓ ਲਈ ਲਕਾਂ ਨੂੰ ਜਾਗਰੂਕ ਕਰਨ ਅਤੇ ਸਾਵਧਾਨ ਰਹਿਣ ਲਈ ਵਿਵੇਕਸ਼ੀਲ ਸੋਨੀ ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵੱਲੋ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਾਜਰ ਆਏ ਮੁੱਖ ਅਫਸਰ ਥਾਣਾ ਅਤੇ ਵਧੀਕ ਮੁੱਖ ਅਫਸਰ ਥਾਣਾ ਨੂੰ ਕਰੋਨਾ ਵਾਇਰਸ ਫੈਲਣ ਬਾਰੇ ਜਾਗਰੂਕ ਕਰਨ ਅਤੇ ਸਾਵਧਾਨੀ ਵਰਤਣ ਲਈ ਡਾਕਟਰ ਅਮਨ ਸ਼ਰਮਾ ਮੈਡੀਕਲ ਅਫਸਰ, ਪੁਲਿਸ ਹਸਪਤਾਲ, ਪੁਲਿਸ ਲਾਈਨ, ਲੁਧਿਆਣਾ(ਦਿਹਾਤੀ) ਵੱਲੋਂ ਲੈਕਚਰ ਦਿੱਤਾ ਗਿਆ।ਉਹਨ੍ਹਾਂ ਇਹ ਵੀ ਦੱਸਿਆ ਕਿ ਕਰੋਨਾ ਵਾਇਰਸ ਫੈਲਣ ਦੇ ਲੱਛਣ ਅਤੇ ਇਸ ਨੂੰ ਰੋਕਣ ਲਈ ਕਿਹੜੀਆ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਐਸ.ਐਸ.ਪੀ ਲੁਧਿਆਣਾ(ਦਿਹਾਤੀ) ਵੱਲੋਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਕਰੋਨਾ ਵਾਇਰਸ ਨਾਲ ਪੀੜਤ ਵਿਅਕਤੀਆਂ ਨਾਲ ਨਜਿੱਠਣ ਲਈ ਅਤੇ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਏਰੀਏ ਵਿੱਚ ਨਾਕਾਬੰਦੀ ਅਤੇ ਸੀਲਿੰਗ ਕਰਨ ਸਬੰਧੀ ਵਿਸਥਾਰ ਨਾਲ ਸਮਝਾਇਆ ਗਿਆ। ਮੀਟਿੰਗ ਵਿੱਚ ਹਾਜਰ ਸਮੂਹ ਮੁੱਖ ਅਫਸਰਾਨ ਥਾਣਾ ਅਤੇ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੇ ਅਧੀਨ ਤਾਇਨਾਤ ਹੋਰ ਪੁਲਿਸ ਕਰਮਚਾਰੀਆਂ ਨੂੰ ਕਰੋਨਾ ਵਾਇਰਸ ਦੇ ਬਚਾਓ ਲਈ ਸਾਵਧਾਨੀਆਂ ਅਤੇ ਰੋਕਥਾਮਾਂ ਬਾਰੇ ਜਾਗਰੂਕ ਕਰਨ। ਸਮੂਹ ਮੁੱਖ ਅਫਸਰ ਥਾਣਾ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਥਾਣੇ ਦੇ ਏਰੀਏ ਵਿੱਚ ਪੈਦੇ ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜਾਣੂ ਕੀਤਾ ਜਾਵੇ ਕਿ ਡਿਪਟੀ ਕਮਿਸਨਰ ਲੁਧਿਆਣਾ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਵਿੱਚ ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ ਅਗਲੇ ਹੁਕਮਾਂ ਤੱਕ ਬੰਦ ਰੱਖੇ ਜਾਣ। ਸਮੂਹ ਮੁੱਖ ਅਫਸਰਾਨ ਥਾਣਾ ਨੂੰ ਸਖਤੀ ਨਾਲ ਹਦਾਇਤ ਕੀਤੀ ਗਈ ਕਿ ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ 188 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ।ਆਮ ਲੋਕਾਂ ਨੂੰ ਇਹ ਸਲਾਹ ਦਿੱਤੀ ਜਾਵੇ ਕਿ ਵਿਆਹ-ਸਾਦੀ ਜਾਂ ਹੋਰ ਪਰਿਵਾਰਿਕ ਕਾਰਜਾਂ ਵਿੱਚ ਘੱਟ ਤੋਂ ਘੱਟ ਇਕੱਠ ਕੀਤਾ ਜਾਵੇ।ਜਦੋਂ ਕੋਈ ਵਿਅਕਤੀ ਵਿਦੇਸ ਤੋਂ ਆਉਂਦਾ ਹੈ ਤਾਂ ਉਸ ਨੂੰ ਘੱਟੋ-ਘੱਟ 14 ਦਿਨ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਵੇ। ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵੱਲੋਂ ਵੀ.ਪੀ.ਓਜ ਸਕੀਮ ਦੀ ਸੁਰੂਆਤ ਕੀਤੀ ਗਈ ਹੈ। ਜਿਸ ਤਹਿਤ ਵੀ.ਪੀ.ਓਜ ਨੂੰ ਹਦਾਇਤ ਕੀਤੀ ਗਈ ਕਿ ਕਰੋਨਾ ਵਾਇਰਸ ਦੇ ਬਚਾਓ ਲਈ ਆਪ ਜਾਗਰੂਕ ਹੋਣ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਲਈ ਜਾਗਰੂਕ ਕਰਨ। ਜੇਕਰ ਕਿਸੇ ਪਿੰਡ ਵਿੱਚ ਕਰੋਨਾ ਵਾਇਰਸ ਦਾ ਪ੍ਰਭਾਵ ਧਿਆਨ ਵਿੱਚ ਆਉਦਾ ਹੈ ਤਾਂ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਸਮੇ ਸਿਰ ਵਿਸ਼ੇਸ ਕਦਮ ਚੁੱਕੇ ਜਾਣ। ਮੀਟਿੰਗ ਵਿੱਚ ਪੁਲਿਸ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਜਾਗਰੂਕ ਕਰਨ ਸਮੇਂ ਆਪ ਖੁਦ ਸੁਰੱਖਿਅਤ ਰਹਿਣ। ਮੀਟਿੰਗ ਦੇ ਅਖੀਰ ਵਿੱਚ ਕਰੋਨਾ ਵਾਇਰਸ ਦੀਆਂ ਸਾਵਧਾਨੀਆਂ ਅਤੇ ਰੋਕਥਾਮਾਂ ਬਾਰੇ ਜਾਗਰੂਕ ਕਰਨ ਲਈ ਪੋਸਟਰ ਵੰਡੇ ਗਏ ਅਤੇ ਹਦਾਇਤ ਕੀਤੀ ਗਈ ਕਿ ਇਹ ਪੋਸਟਰ ਅੱਗੇ ਲੋਕਾਂ ਵਿੱਚ ਵੰਡੇ ਜਾਣ।  

“ ਹੁਕਮ-ਅਦੂਲੀ ਦੇ ਮਾਮਲੇ ‘ਚ ਫਸ ਸਕਦੇ ਨੇ ਕਈ ਅਧਿਕਾਰੀ”

ਪੁਲਿਸ ਅਫਸਰਾਂ ਖਿਲਾਫ ਕਾਰਵਾਈ ਲਈ ਕੀਤੇ ਸਨ ਵਿਧਾਨ ਸਭਾ ਕਮੇਟੀ ਨੇ ਹੁਕਮ

ਜਗਰਾਓ (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਕੀਤੀ ਕਮੇਟੀ ਦੀ ਅਫਸਰਸ਼ਾਹੀ ਕਿੰਨੀ ਪਰਵਾਹ ਕਰਦੀ ਹੈ, ਇਸਦੀ ਮਿਸਾਲ ਤਾਜ਼ਾ ਬਜਟ ਇਜਲਾਸ ਵਿੱਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਗਠਿਤ ਕਮੇਟੀ ਵੱਲੋਂ ਸਦਨ ਵਿੱਚ ਪੇਸ਼ ਕੀਤੀ ਗਈ 45ਵੀ ਰਿਪੋਰਟ ਤੋਂ ਮਿਲਦੀ ਹੈ। ਰਿਟਪੋਰਟ ਅਨੁਸਾਰ 18 ਫਰਵਰੀ 2014 ਨੂੰ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਪੁਲਿਸ ਦੇ ਇੱਕ ਤੱਤਕਾਲੀਨ ਥਾਣੇਦਾਰ ‘ਤੇ ਹੋਰਨਾਂ ਵੱਲੋਂ ਅਨੁਸੂਚਿਤ ਜਾਤੀ ਵਰਗ ਵਾਲ ਸਬੰਧਿਤ ਇੱਕ ਔਰਤ ਨੂੰ ਅਗਵਾ ਕਰਕੇ, ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖਣ, ਅਣਮਨੁੱਖੀ ਤਸੀਹੇ ਦੇਣ ਅਤੇ ਸਮੂਹਿਕ ਅੱਤਿਆਚਾਰ ਕਰਨ ਬਾਰੇ ਪੱਤਰ ਪ੍ਰਾਪਤ ਹੋਇਆ।ਕਮੇਟੀ ਨੇ ਤਤਕਾਲੀ ਥਾਣੇਦਾਰ ਅਤੇ ਹੋਰਨਾਂ ਖਿਲਾਫ ਤੁਰੰਤ ਐਫਆਈਆਰ ਦਰਜ਼ ਕਰਨ ਬਾਰੇ ਪੰਜਾਬ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੂੰ 21 ਦਿਨਾਂ ਦੇ ਅੰਦਰ-ਅੰਦਰ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਸੀ। ਭਲਾਈ ਕਮੇਟੀ ਵੱਲੋਂ 28 ਫਰਵਰੀ 2014 ਨੂੰ ਪ੍ਰਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰੰਤੂ ਲਗਭਗ ਪੰਜ ਸਾਲ ਬੀਤ ਜਾਣ ਤੋਂ ਬਾਅਦ ਵੀ ਅਧਿਕਾਰੀਆਂ ਨੇ ਇਸ ਮਾਮਲੇ ਸਬੰਧੀ ਕਮੇਟੀ ਨੂੰ ਕਾਰਵਾਈ ਸਬੰਧੀ ਕੋਈ ਸੂਚਨਾ ਨਹੀਂ ਭੇਜੀ।ਕਮੇਟੀ ਦੀ ਮੈਂਬਰ ਅਤੇ ਆਪ ਦੀ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ 19 ਨਵੰਬਰ 2019 ਨੂੰ ਆਪਣੇ ਇਕ ਪੱਤਰ ਰਾਹੀ ਇਹ ਮਾਮਲਾ ਵਿਧਾਨ ਸਭਾ ਕਮੇਟੀ ਦੇ ਧਿਆਨ ਵਿੱਚ ਲਿਆਂਦਾ। ਕਮੇਟੀ ਨੇ 24 ਨਵੰਬਰ 2019 ਨੂੰ ਪੱਤਰ ਭੇਜ ਕੇ ਵਿਭਾਗ ਤੋਂ ਰਿਪੋਰਟ ਮੰਗੀ ਸੀ। ਇਸ ਤੋਂ ਬਾਅਦ ਕਮੇਟੀ ਨੇ ਯਾਦ ਪੱਤਰ ਨੰਬਰ 22 ਭ.ਕ.ਸ-2019-20/1001, 15 ਜਨਵਰੀ 2020 ਅਤੇ ਫਿਰ ਦੂਜਾ ਯਾਦ ਪੱਤਰ ਨੰਬਰ 22 ਭਾ.ਕ.ਸ-2019-20/2267 ਮਿਤੀ 6 ਫਰਵਰੀ ਵੀ ਵਧੀਕ ਮੁੱਖ ਸਕੱਤਰ ਗ੍ਰਹਿ ਤੇ ਨਿਆਂ ਵਿਭਾਗ ਨੂੰ ਭੇਜ ਕੇ ਕੀਤੀ ਗਈ ਕਾਰਵਾਈ ਬਾਰੇ ਸੂਚਿਤ ਕਰਨ ਲਈ ਲਿਿਖਆ ਸੀ। ਕਮੇਟੀ ਵੱਲੋਂ ਵਾਰ-ਵਾਰ ਪੱਤਰ ਭੇਜਣ ਦੇ ਬਾਵਜੂਦ ਅਧਿਕਾਰੀਆਂ ਨੇ ਕਾਰਵਾਈ ਸਬੰਧੀ ਕੋਈ ਕਦਮ ਨਹੀਂ ਚੁੱਕਿਆ।ਕਮੇਟੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਨੂੰ ਕਮੇਟੀ ਦੀ ਤੌਹੀਨ ਸਮਝਿਆ ਏ ਕਿ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਕਮੇਟੀ ਮੀਟਿੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਦਾ।ਵਿਧਾਨ ਸਭਾ ਕਮੇਟੀ ਦੀ ਤੌਹੀਨ ਦਾ ਇਹ ਮਾਮਲਾ ਹੋਣ ਕਰਕੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਲਈ ਹੁਣ ਇਹ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤਾ ਹੈ ਕਿਉਂਕਿ ਅਧਿਕਾਰੀਆਂ ਨੇ ਜਾਰੀ ਯਾਦਪੱਤਰਾਂ ਦਾ ਇੱਕ ਵੀ ਜਵਾਬ ਦੇਣਾ ਉਚਿਤ ਨਹੀਂ ਸਮਝਿਆ। ਯਾਦ ਰਹੇ ਕਿ ਤਾਜ਼ਾ ਹੋਏ ਬਜਟ ਸੈਸ਼ਨ ਵਿੱਚ ਵਿਧਾਇਕਾ ਨੇ ਅਫਸਰਸ਼ਾਹੀ ਨੂੰ ਪੂਰਾ ਨਿਸ਼ਾਨ ਬਣਾਉਣ ਸਬੰਧੀ ਵਿਧਾਇਕ ਸਰਵਜੀਤ ਕੌਰ ਮਾਣੰੂਕੇ ਨੇ ਕਿਹਾ ਸੀ ਕਿ ਵਿਧਾਇਕ ਦਾ ਰੁਤਬਾ ਮੁੱਖ ਸਕੱਤਰ ਰੈਂਕ ਦੇ ਬਰਾਬਰ ਹੈ ਪਰ ਅਫਸਰਸ਼ਾਹੀ ਵਲੋਂ ਵਿਧਾਇਕਾਂ ਨੂੰ ਜਾਣਬੁੱਝ ਕੇ ਤਵੱਜ਼ੋਂ ਨਹੀਂ ਦਿੱਤੀ ਜਾਂਦੀ ਜੋਕਿ ਸਥਾਪਤ ਪ੍ਰੋਟੋਕੋਲ ਨਿਯਮਾਂ ਦੀ ਉਲੰਘਣਾ ਦਾ ਗੰਭੀਰ ਮਾਮਲਾ ਹੈ।

ਪਿੰਡ ਸ਼ੇਖਦੌਲਤ ਵਿੱਚ ਇਕੱਠ ਕਰਕੇ ਕਣਕ ਵੰਡਣਾ ਵੀ ਕਰੋਨਾ ਵਾਇਰਸ ਨੂੰ ਸੱਦਾ ਦੇਣ ਦੇ ਬਰਾਬਰ ਹੈ

ਜਗਰਾਉਂ (ਰਾਣਾ ਸ਼ੇਖਦੌਲਤ)ਜਿਵੇਂ ਕਿ ਪੂਰੇ ਸੰਸਾਰ ਵਿੱਚ ਕਰੋਨਾ ਵਾਇਰਸ ਦਾ ਖਤਰਾ ਵਧ ਰਿਹਾ ਹੈ ਸਰਕਾਰਾਂ ਨੇ ਵੱਡੇ ਵੱਡੇ ਸ਼ਹਿਰਾਂ ਵਿੱਚ ਸ਼ੌਅਰੂਮ ਬੰਦ ਕਰ ਦਿੱਤੇ ਇਥੋਂ ਤੱਕ ਕਿ ਵਿਆਹ ਤੇ ਵੀ 50 ਬੰਦਿਆਂ ਤੋਂ ਵੱਧ ਇਕੱਠ ਨਹੀਂ ਕਰ ਸਕਦੇ ਸਿਨਮਾ ਹਾਲ ਅਤੇ ਮੰਡੀਆਂ ਵੀ 31 ਮਾਰਚ ਤੱਕ ਬੰਦ ਕਰ ਦਿੱਤੀਆਂ ਹਨ ਵੱਡੀ ਗੱਲ ਤਾਂ ਮੋਬਾਈਲਾਂ ਤੇ ਰਿੰਗਟੂਨ ਵੀ ਚੱਲ ਰਹੀ ਹੈ ਕਿ ਹਰ ਇਨਸਾਨ ਤੋਂ ਇੱਕ ਫੁੱਟ ਦੀ ਦੂਰੀ ਬਣਾ ਕੇ ਰੱਖੋ।ਪਰ ਅੱਜ ਪਿੰਡ ਸ਼ੇਖਦੌਲਤ ਵਿੱਚ ਸਰਕਾਰ ਦੁਆਰਾ ਗਰੀਬ ਪਰਿਵਾਰਾਂ ਨੂੰ 2 ਰੁਪਏ ਕਿਲੋ ਵਾਲੀ ਕਣਕ ਵੰਡਣ ਆਏ ਤਾਂ ਪੂਰਾ ਇਕੱਠ ਕਰਕੇ ਇੱਕੋ ਹੀ ਮਸ਼ੀਨ ਤੇ ਹਰ ਇਨਸਾਨ ਦੇ ਫਿਗਰ ਸਕੈਨ ਹੋ ਰਿਹੇ ਸੀ। ਨਾ ਕੋਈ ਵੀ ਸਟੈਨਾਈਜਰ ਦੀ ਵਰਤੋਂ ਹੋ ਰਹੀ ਸੀ ਅਤੇ ਨਾ ਹੀ ਕਿਸੇ ਨੂੰ ਹੱਥ ਧੌਣ ਲਈ ਕਿਹਾ ਜਾਂਦਾ ਸੀ  ਨਾ ਹੀ ਕਿਸੇ ਦੇ ਮਾਸਕ ਦੀ ਵਰਤੋਂ ਕੀਤੀ ਸੀ ਕੀ ਅਜਿਹਾ ਕਰਨਾ ਸਰਕਾਰਾਂ ਲਈ ਕਰੋਨਾ ਵਾਇਰਸ ਨੂੰ ਬੁਲਾਵਾਂ ਨਹੀਂ ਹੈ ਕਿਉਂਕਿ ਸਰਕਾਰਾਂ ਨੇ ਤਾਂ ਕੁਝ ਪਿੰਡਾਂ ਵਿੱਚ ਘਰਾਂ ਵਿਚੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਪਰ ਦੂਜੇ ਪਾਸੇ ਪੂਰੇ ਪਿੰਡ ਦਾ ਇਕੱਠ ਕਰਕੇ ਕਣਕ ਵੰਡਣਾ ਵੀ ਬੀਮਾਰੀਆਂ ਨੂੰ ਸੱਦਾ ਹੈ।

ਜਗਰਾਉਂ ਸਿਵਲ ਹਸਪਤਾਲ ਦੇ ਐਸ. ਐਮ.ਓ ਤੋਂ ਅਪਰੇਸ਼ਨ ਦੌਰਾਨ ਲਾਪਰਵਾਹੀ ਮਾਮਲੇ ਚ ਸਿਹਤ ਮੰਤਰੀ ਦਾ ਵੱਡਾ ਐਕਸ਼ਨ

ਜਗਰਾਉਂ (ਰਾਣਾ ਸ਼ੇਖਦੌਲਤ) ਬੀਤੇ ਦਿਨੀਂ ਜਗਰਾਉਂ ਸਿਵਲ ਹਸਪਤਾਲ ਦੇ ਐਸ. ਐਮ.ਓ ਡਾਕਟਰ ਸੁਖਜੀਵਨ ਸਿੰਘ ਕੱਕੜ ਦੀ ਅਪਰੇਸ਼ਨ ਦੌਰਾਨ ਲਾਪਰਵਾਹੀ ਮਾਮਲੇ ਵਿੱਚ ਅੱਜ ਪੀੜਤ ਪਰਿਵਾਰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮਿਲੇ ਉਨ੍ਹਾਂ ਦੱਸਿਆ ਕਿ 3 ਮਾਰਚ ਨੂੰ ਡਾਕਟਰ ਸੁਖਜੀਵਨ ਸਿੰਘ ਕੱਕੜ ਨੇ ਤਿੰਨ ਅਪਰੇਸ਼ਨ ਕੀਤੇ ਸਨ ਜਿਨ੍ਹਾਂ ਵਿਚੋਂ ਇਕ ਅਪਰੇਸ਼ਨ ਤਾਂ ਠੀਕ ਰਿਹਾ ਪਰ 2 ਅਪਰੇਸ਼ਨ ਖਰਾਬ ਹੋ ਗਏ ਇੱਕ ਤਾਂ ਇਨ੍ਹਾਂ ਖਰਾਬ ਹੋ ਗਿਆ ਕਿ ਮਰੀਜ਼ ਦੀ ਅੱਖ ਹੀ ਬਾਹਰ ਕੱਢਣੀ ਪੈ ਗਈ ਪਰ ਅੱਜ ਪੀੜਤ ਪਰਿਵਾਰ ਨੂੰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵਿਸਵਾਸ਼ ਦਵਾਇਆ ਕਿ ਐਸ. ਐਮ.ਓ ਸੁਖਜੀਵਨ ਸਿੰਘ ਕੱਕੜ ਦੀ ਲਾਪਰਵਾਹੀ ਦੇ ਕਾਰਨ ਹੀ 2 ਮਰੀਜ਼ਾਂ ਦੀਆਂ ਅੱਖਾਂ ਖਰਾਬ ਹੋਈਆਂ ਹਨ ਐਸ. ਐਮ. ਓ ਦੇ ਖਿਲਾਫ਼ ਕਾਮੇਟੀ ਬਠਾ ਕੇ ਬਣਦੀ ਕਾਰਵਾਈ ਕੀਤੀ ਜਾਵੇ ਜਾਵੇਗੀ ਅਤੇ ਛੇਤੀ ਹੀ ਇਸ ਮਾਮਲੇ ਤੇ ਐਕਸ਼ਨ ਲਿਆ ਜਾਵੇਗਾ ਪਰ ਐਸ. ਐਮ. ਓ ਡਾਕਟਰ ਸੁਖਜੀਵਨ ਸਿੰਘ ਕੱਕੜ ਜੀ ਨੂੰ ਤਾਂ ਕੋਈ ਪਰਵਾਹ ਨਹੀਂ ਕਿਉਂਕਿ ਉਹ  ਛੁੱਟੀਆਂ ਲੈ ਕਿ ਘੁੰਮਣ ਲਈ ਗਏ ਹੋਏ ਹਨ।

ਇੱਕੋ ਪਰਿਵਾਰ ਦੇ 7 ਮੈਬਰਾਂ ਦਾ ਭੇਦਭਰੀ ਹਾਲਤ ਵਿੱਚ ਗੁੰਮ ਹੋਣ ਦਾ ਮਾਮਲਾ ਬਣਿਆ ਪੁਲਿਸ ਲੲੀ ਗਲੇ ਦੀ ਹੱਡੀ

ਮੋਗਾ(ਰਾਣਾ ਸ਼ੇਖ ਦੌਲਤ,ਉਂਕਾਰ ਦੌਲੇਵਾਲ,ਜੱਜ ਮਸੀਤਾਂ)ਮੰਡੀ ਨਿਹਾਲ ਸਿੰਘ ਵਾਲਾ ਦੇ ਨਾਮੀ ਵਪਾਰੀ ਦੇ ਇੱਕੋ ਪਰਿਵਾਰ ਦੇ 7 ਮੈਬਰਾਂ ਦਾ ਭੇਦ ਭਰੀ ਹਾਲਤ ਵਿੱਚ ਗੁੰਮ ਹੋ ਜਾਣ ਦਾ ਮਾਮਲਾ ਅੱਜ ਵੀ ਮੋਗਾ ਪੁਲਿਸ ਲੲੀ ਗਲੇ ਦੀ ਹੱਡੀ ਬਣਿਆ ਹੋਇਆ ਹੈ।ਮੋਗਾ ਜਿਲੇ ਦੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ,ਐੱਸ ਪੀ ਹਰਿੰਦਰਪਾਲ ਸਿੰਘ ਪਰਮਾਰ,ਡੀ ਐੱਸ ਪੀ ਰਤਨ ਸਿੰਘ ਬਰਾੜ,ਡੀ ਐੱਸ ਪੀ ਮਨਜੀਤ ਸਿੰਘ ਢੇਸੀ,ਐੱਸ ਪੀ ਡੀ ਜੰਗਜੀਤ ਸਿੰਘ,SHO ਜਸਵੰਤ ਸਿੰਘ  ਸੰਧੂ ਵਲੋਂ ਅੱਜ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਗੲੀ।ਉਹਨਾਂ ਵਲੋਂ ਸ਼ਹਿਰ ਦੇ ਪੱਤਵੰਤਿਆਂ ਨਾਲ ਅਤੇ ਸ਼ਹਿਰ ਦੇ ਵਪਾਰੀਆਂ ਨਾਲ ਰਾਬਤਾ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਨਾਮੀ ਵਪਾਰੀ ਪਰਿਵਾਰ ਬਾਰੇ ਪਤਾ ਲੱਗਦਾ ਹੈ ਤਾਂ ਸਹਿਯੋਗ ਦਿੱਤਾ ਜਾਵੇ।ਪੁਲਿਸ ਮੁੱਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਪਰਿਵਾਰ ਨੂੰ ਗੱਡੀ ਰਾਹੀ ਛੱਡ ਕੇ ਆਉਣ ਵਾਲੇ ਡਰਾਇਵਰ ਦੀ ਭਾਲ ਕੀਤੀ ਜਾ ਰਹੀ ਹੈ।ਪਰਿਵਾਰਕ ਮੈਬਰਾਂ ਨੂੰ ਲੱਭਣ ਲੲੀ ਵੱਖਰੀਆਂ ਵੱਖਰੀਆਂ ਟੀਮਾਂ ਬਣਾਈਆਂ ਗੲੀਆਂ ਹਨ।ਦੂਸਰੇ ਪਾਸੇ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਵਪਾਰੀ ਦੇ ਸੈਲਰ ਵਿੱਚੋਂ ਲੱਖਾਂ ਬੋਰੀਆਂ ਚੌਲ ਗਾਇਬ ਹੋਣਾ ਦਸਿਆ ਜਾ ਰਿਹਾ ਹੈ ਅਤੇ ਜੋ ਚੌਲਾਂ ਦੇ ਗੱਟੇ ਪੲੇ ਹਨ।ਇਸ ਪਰਿਵਾਰ ਨੇ ਜਿੱਥੇ ਜਾਣ ਤੋਂ ਪਹਿਲਾਂ ਆਪਣੇ ਸੈਲਰ ਵਿੱਚ ਕੈਮਰਿਆਂ ਨਾਲ ਛੇੜਖਾਨੀ ਕੀਤੀ ਹੈ। ਉੱਥੇ ਕੁੱਝ ਸੰਬੰਧਿਤ ਰਿਕਾਰਡ ਸਾੜਣ ਦਾ ਮਾਮਲਾ ਸਾਹਮਣੇ ਆਉਣ ਨਾਲ ਅਫ਼ਸਰ ਸਾਹੀ ਵਿੱਚ ਹਫ਼ੜਾ ਦਫ਼ੜੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ੲਿੱਕੋ ਪਰਿਵਾਰ ਦੇ 7 ਮੈਂਬਰ ਗੁੰਮ ਹੋਣਾ ਕੋਈ ਛੋਟੀ ਗੱਲ ਨਹੀਂ ਹੈ। ਇਸ ਘਟਨਾ ਦੀ ਪੂਰੀ ਛਾਨਬੀਨ ਜੋਰਾਂ ਤੇ ਚੱਲ ਰਹੀ ਹੈ।

ਨੋਵਲ ਕੋਰੋਨਾ ਵਾਇਰਸ (ਕੋਵਿਡ-19) ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਪੱਧਰੀ ਕੰਟਰੋਲ ਰੂਮ ਸਥਾਪਤ ਕਰਨ ਦੀ ਹਦਾਇਤ

ਮਾਸਕ ਅਤੇ ਮੈਡੀਕਲ ਕਿੱਟਾਂ ਦਾ ਬੇਲੋੜਾ ਨਿੱਜੀ ਸਟਾਕ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ -ਐੱਸ. ਡੀ. ਐੱਮਜ਼ ਨੂੰ ਗੈਰ-ਜ਼ਰੂਰੀ ਇਕੱਤਰਤਾ ਕਰਨ ਦੀਆਂ ਪ੍ਰਵਾਨਗੀਆਂ ਨਾ ਦੇਣ ਦੀ ਹਦਾਇਤ
ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਬਿਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਆਪਣੇ ਦਫ਼ਤਰ ਵਿਖੇ ਅਗਾਂਊ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਖੰਨਾ ਜਸਪਾਲ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਦੌਰਾਨ ਅਗਰਵਾਲ ਨੇ ਸਿਵਲ ਸਰਜਨ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਹਦਾਇਤ ਕੀਤੀ ਕਿ ਲੋਕਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਿੱਚ ਆਪਸੀ ਤਾਲਮੇਲ ਨੂੰ ਹੋਰ ਬੇਹਤਰ ਕਰਨ ਲਈ ਜ਼ਿਲਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਜਾਵੇ। ਇਹ ਕੰਟਰੋਲ ਰੂਮ ਲਗਾਤਾਰ 24 ਘੰਟੇ ਕੰਮ ਕਰੇਗਾ। ਇਸ ਤੋਂ ਇਲਾਵਾ ਐੱਸ. ਡੀ. ਐੱਮਜ਼ ਅਤੇ ਪੁਲਿਸ ਨੂੰ ਹਦਾਇਤ ਕੀਤੀ ਗਈ ਕਿ ਬਾਜ਼ਾਰ ਵਿੱਚ ਮਾਸਕ ਅਤੇ ਮੈਡੀਕਲ ਕਿੱਟਾਂ ਦੀ ਅਣਹੋਂਦ ਨੂੰ ਧਿਆਨ ਵਿੱਚ ਰੱਖਦਿਆਂ ਬੇਲੋੜਾ ਨਿੱਜੀ ਸਟਾਕ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸੇ ਤਰਂ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਗਈ ਕਿ ਅਜਿਹੇ ਕਿਸੇ ਵੀ ਸਮਾਗਮ ਲਈ ਪ੍ਰਵਾਨਗੀ ਜਾਰੀ ਨਾ ਕੀਤੀ ਜਾਵੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਕੱਤਰਤਾ ਹੋਣ ਦੀ ਸੰਭਾਵਨਾ ਹੋਵੇ। ਜੋ ਲੋਕ ਦੁਕਾਨਾਂ ਦੇ ਬਾਹਰ ਸਮਾਨ ਆਦਿ ਰੱਖ ਕੇ ਸੇਲ ਲਗਾ ਰਹੇ ਹਨ, ਉਨਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨ ਬਾਰੇ ਕਿਹਾ ਗਿਆ। ਸਿਹਤ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਘਰ-ਘਰ ਜਾ ਕੇ ਇਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਵੇ। ਅਗਰਵਾਲ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਵਿੱਚ ਲੱਛਣ ਪਾਏ ਜਾਂਦੇ ਹਨ ਤਾਂ ਉਨਾਂ ਨੂੰ ਉਨਾਂ ਦੇ ਘਰਾਂ ਵਿੱਚ ਵੀ 'ਆਈਸੋਲੇਟ' ਕੀਤਾ ਜਾ ਸਕਦਾ ਹੈ। ਬਿਮਾਰੀ ਦੇ ਇਲਾਜ ਲਈ ਕੋਈ ਵੀ ਵਿਸ਼ੇਸ਼ ਦਵਾਈ ਲੈਣ ਦੀ ਲੋੜ ਨਹੀਂ ਹੈ। ਮਰੀਜ਼ ਆਪਣੇ ਘਰ ਵਿੱਚ 14 ਜਾਂ ਵਧੇਰੇ ਦਿਨ ਅਲੱਗ ਤੌਰ 'ਤੇ ਰਹਿ ਕੇ ਆਰਾਮ ਨਾਲ ਠੀਕ ਹੋ ਸਕਦਾ ਹੈ। ਉਨਾਂ ਪੁਲਿਸ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਜਾਂਚ ਕਰਾਉਣ ਵਿੱਚ ਸਹਿਯੋਗ ਨਹੀਂ ਕਰਦਾ ਤਾਂ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਸਗੋਂ ਉਹ ਜਿੱਥੇ ਵੀ ਮਿਲਦਾ ਹੈ ਉਥੇ ਹੀ ਉਸਦੀ ਜਾਂਚ ਆਦਿ ਕਰਾ ਕੇ 'ਆਈਸੋਲੇਟ' ਕਰਨ ਦੀ ਕਾਰਵਾਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਜਾਵੇ। ਜ਼ਿਲਾ ਲੁਧਿਆਣਾ ਵਿੱਚ ਹਾਲੇ ਤੱਕ ਸ਼ੱਕੀ ਮਰੀਜ਼ਾਂ ਦੇ ਤਿੰਨ ਨਮੂਨੇ ਲਏ ਗਏ ਹਨ, ਜੋ ਕਿ ਸਾਰੇ ਨੈਗੇਟਿਵ ਆਏ ਹਨ। ਉਨਾਂ ਸਾਰੇ ਐੱਸ. ਡੀ. ਐੱਮਜ਼ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲਾ ਲੁਧਿਆਣਾ ਵਿੱਚ ਜਿੰਨੀਆਂ ਵੀ ਇਮਾਰਤਾਂ ਵਰਤੋਂ ਵਿੱਚ ਨਹੀਂ ਹਨ, ਉਨਾਂ ਦੀ ਪਛਾਣ ਕਰ ਲਈ ਜਾਵੇ ਤਾਂ ਜੋ ਲੋੜ ਪੈਣ 'ਤੇ ਉਨਾਂ ਨੂੰ 'ਆਈਸੋਲੇਸ਼ਨ' ਵਾਰਡਾਂ ਅਤੇ ਘੇਰਾਬੰਦੀ ਖੇਤਰ ਵਿੱਚ ਤਬਦੀਲ ਕੀਤਾ ਜਾ ਸਕੇ। ਇਸੇ ਤਰਾਂ ਵੱਖ-ਵੱਖ ਥਾਵਾਂ 'ਤੇ 'ਮੌਕ ਡਰਿੱਲ' ਵੀ ਕਰਾਉਣ ਬਾਰੇ ਕਿਹਾ ਗਿਆ। ਨਿੱਜੀ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਲੋੜ ਪੈਣ 'ਤੇ ਪ੍ਰਸਾਸ਼ਨ ਦਾ ਹਰ ਤਰਾਂ ਦਾ ਸਹਿਯੋਗ ਕਰਨ ਲਈ ਤਿਆਰ ਰਹਿਣ। ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਿਆ ਜਾ ਸਕੇ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਨੁਸਾਰ ਫ਼ਿਲਹਾਲ ਜ਼ਿਲਾ ਲੁਧਿਆਣਾ ਵਿੱਚ ਇਸ ਬਿਮਾਰੀ ਤੋਂ ਪੀੜਤ ਕੋਈ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਦੱਸਣਯੋਗ ਹੈ ਕਿ ਸਿਹਤ ਸਲਾਹ ਵਿੱਚ ਦੱਸਿਆ ਗਿਆ ਕਿ ਕਿਸੇ ਨਾਲ ਹੱਥ ਨਾ ਮਿਲਾਓ, ਕਿਸੇ ਨੂੰ ਗਲਵੱਕੜੀ ਨਾ ਪਾਓ, ਖੁੱਲੇ ਵਿੱਚ ਨਾ ਥੁੱਕੋ, ਜਿਸ ਵਿਅਕਤੀ ਨੂੰ ਬੁਖਾਰ ਹੈ ਉਸਨੂੰ ਭੀੜ ਵਿੱਚ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਵਿਅਕਤੀ ਤੋਂ ਲਗਭਗ 1 ਮੀਟਰ ਦੀ ਦੂਰੀ ਰੱਖੋ। ਜੇਕਰ ਕਿਸੇ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਤਾਂ ਉਸ ਨੂੰ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਖੰਘ ਜਾਂ ਬੁਖਾਰ ਹੈ ਉਸ ਨੂੰ ਲਾਜਮੀ ਤੌਰ ਤੇ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ। ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਚੀਨ, ਨੇਪਾਲ ਦੀ ਯਾਤਰਾ ਕੀਤੀ ਹੋਵੇ ਤਾਂ ਉਸ ਨੂੰ 14 ਦਿਨਾਂ ਲਈ ਘਰ ਵਿੱਚ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਭੀੜ ਵਾਲੇ ਸਥਾਨ 'ਤੇ ਨਹੀਂ ਜਾਣਾ ਚਾਹੀਦਾ। ਸਿਹਤਮੰਦ ਵਿਅਕਤੀ ਜਿਸਨੂੰ ਖੰਘ, ਬੁਖਾਰ ਨਹੀਂ ਹੈ, ਨੂੰ ਮਾਸਕ ਦੀ ਜਰੂਰਤ ਨਹੀਂ ਹੈ। ਉਨਾਂ ਦੱਸਿਆ ਕਿ ਕੋਈ ਵੀ ਸੰਕੇਤ ਅਤੇ ਲੱਛਣ (ਖਾਂਸੀ, ਬੁਖਾਰ ਜਾਂ ਸਾਹ ਲੈਣ ਵਿੱਚ ਮੁਸ਼ਕਲ) ਵਾਲੇ ਸੂਬਾ ਪੱਧਰੀ ਹੈੱਲਪਲਾਈਨ ਨੰਬਰ 104, ਜ਼ਿਲਾ ਲੁਧਿਆਣਾ ਲਈ ਹੈਲਪਲਾਈਨ ਨੰਬਰ 0161-2444193 ਜਾਂ ਡਾ: ਦਿਵਜੋਤ ਸਿੰਘ ਨੂੰ 9041274030 ਜਾਂ ਡਾਕਟਰ ਰਮੇਸ਼ ਕੁਮਾਰ ਨੂੰ 9855716180 'ਤੇ ਕਾਲ ਕਰ ਸਕਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬਿਮਾਰੀ ਇਲਾਜ਼ਯੋਗ ਹੈ ਅਤੇ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ ਾਂ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਜੇਕਰ ਭਵਿੱਖ ਵਿੱਚ ਜ਼ਿਲਾ ਲੁਧਿਆਣਾ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਵੀ ਹੈ ਤਾਂ ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।
ਕੋਚਿੰਗ ਸੈਂਟਰ 31 ਮਾਰਚ ਤੱਕ ਬੰਦ ਕਰਨ ਦੇ ਹੁਕਮ
ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਮੈਜਿਸਟ੍ਰੇਟ ਵਜੋਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 17 ਮਾਰਚ ਤੋਂ 31 ਮਾਰਚ, 2020 ਤੱਕ ਹਰ ਤਰਾਂ ਦੇ ਕੋਚਿੰਗ ਸੈਂਟਰ (ਆਇਲੈਟਸ ਸੈਂਟਰ, ਟਿਊਸ਼ਨ ਸੈਂਟਰ, ਡਾਂਸ ਅਤੇ ਹੋਰ ਸੈਂਟਰ) ਜਿੱਥੇ ਬਹੁਤ ਸਾਰੇ ਵਿਦਿਆਰਥੀ ਜਾਂ ਸਿਖਿਆਰਥੀ ਇੱਕੋ ਜਗਾਂ ਸਿਖ਼ਲਾਈ ਆਦਿ ਲੈਂਦੇ ਹਨ, ਨੂੰ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ।