ਇੱਕੋ ਪਰਿਵਾਰ ਦੇ 7 ਮੈਬਰਾਂ ਦਾ ਭੇਦਭਰੀ ਹਾਲਤ ਵਿੱਚ ਗੁੰਮ ਹੋਣ ਦਾ ਮਾਮਲਾ ਬਣਿਆ ਪੁਲਿਸ ਲੲੀ ਗਲੇ ਦੀ ਹੱਡੀ

ਮੋਗਾ(ਰਾਣਾ ਸ਼ੇਖ ਦੌਲਤ,ਉਂਕਾਰ ਦੌਲੇਵਾਲ,ਜੱਜ ਮਸੀਤਾਂ)ਮੰਡੀ ਨਿਹਾਲ ਸਿੰਘ ਵਾਲਾ ਦੇ ਨਾਮੀ ਵਪਾਰੀ ਦੇ ਇੱਕੋ ਪਰਿਵਾਰ ਦੇ 7 ਮੈਬਰਾਂ ਦਾ ਭੇਦ ਭਰੀ ਹਾਲਤ ਵਿੱਚ ਗੁੰਮ ਹੋ ਜਾਣ ਦਾ ਮਾਮਲਾ ਅੱਜ ਵੀ ਮੋਗਾ ਪੁਲਿਸ ਲੲੀ ਗਲੇ ਦੀ ਹੱਡੀ ਬਣਿਆ ਹੋਇਆ ਹੈ।ਮੋਗਾ ਜਿਲੇ ਦੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ,ਐੱਸ ਪੀ ਹਰਿੰਦਰਪਾਲ ਸਿੰਘ ਪਰਮਾਰ,ਡੀ ਐੱਸ ਪੀ ਰਤਨ ਸਿੰਘ ਬਰਾੜ,ਡੀ ਐੱਸ ਪੀ ਮਨਜੀਤ ਸਿੰਘ ਢੇਸੀ,ਐੱਸ ਪੀ ਡੀ ਜੰਗਜੀਤ ਸਿੰਘ,SHO ਜਸਵੰਤ ਸਿੰਘ  ਸੰਧੂ ਵਲੋਂ ਅੱਜ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਗੲੀ।ਉਹਨਾਂ ਵਲੋਂ ਸ਼ਹਿਰ ਦੇ ਪੱਤਵੰਤਿਆਂ ਨਾਲ ਅਤੇ ਸ਼ਹਿਰ ਦੇ ਵਪਾਰੀਆਂ ਨਾਲ ਰਾਬਤਾ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਨਾਮੀ ਵਪਾਰੀ ਪਰਿਵਾਰ ਬਾਰੇ ਪਤਾ ਲੱਗਦਾ ਹੈ ਤਾਂ ਸਹਿਯੋਗ ਦਿੱਤਾ ਜਾਵੇ।ਪੁਲਿਸ ਮੁੱਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਪਰਿਵਾਰ ਨੂੰ ਗੱਡੀ ਰਾਹੀ ਛੱਡ ਕੇ ਆਉਣ ਵਾਲੇ ਡਰਾਇਵਰ ਦੀ ਭਾਲ ਕੀਤੀ ਜਾ ਰਹੀ ਹੈ।ਪਰਿਵਾਰਕ ਮੈਬਰਾਂ ਨੂੰ ਲੱਭਣ ਲੲੀ ਵੱਖਰੀਆਂ ਵੱਖਰੀਆਂ ਟੀਮਾਂ ਬਣਾਈਆਂ ਗੲੀਆਂ ਹਨ।ਦੂਸਰੇ ਪਾਸੇ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਵਪਾਰੀ ਦੇ ਸੈਲਰ ਵਿੱਚੋਂ ਲੱਖਾਂ ਬੋਰੀਆਂ ਚੌਲ ਗਾਇਬ ਹੋਣਾ ਦਸਿਆ ਜਾ ਰਿਹਾ ਹੈ ਅਤੇ ਜੋ ਚੌਲਾਂ ਦੇ ਗੱਟੇ ਪੲੇ ਹਨ।ਇਸ ਪਰਿਵਾਰ ਨੇ ਜਿੱਥੇ ਜਾਣ ਤੋਂ ਪਹਿਲਾਂ ਆਪਣੇ ਸੈਲਰ ਵਿੱਚ ਕੈਮਰਿਆਂ ਨਾਲ ਛੇੜਖਾਨੀ ਕੀਤੀ ਹੈ। ਉੱਥੇ ਕੁੱਝ ਸੰਬੰਧਿਤ ਰਿਕਾਰਡ ਸਾੜਣ ਦਾ ਮਾਮਲਾ ਸਾਹਮਣੇ ਆਉਣ ਨਾਲ ਅਫ਼ਸਰ ਸਾਹੀ ਵਿੱਚ ਹਫ਼ੜਾ ਦਫ਼ੜੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ੲਿੱਕੋ ਪਰਿਵਾਰ ਦੇ 7 ਮੈਂਬਰ ਗੁੰਮ ਹੋਣਾ ਕੋਈ ਛੋਟੀ ਗੱਲ ਨਹੀਂ ਹੈ। ਇਸ ਘਟਨਾ ਦੀ ਪੂਰੀ ਛਾਨਬੀਨ ਜੋਰਾਂ ਤੇ ਚੱਲ ਰਹੀ ਹੈ।