ਮਹਿਲ ਕਲਾਂ /ਬਰਨਾਲਾ, ਮਾਰਚ 2020 -(ਗੁਰਸੇਵਕ ਸਿੰਘ ਸੋਹੀ)- ਯੁਵਕ ਸੇਵਾਵਾਂ ਕਲੱਬ ਪਿੰਡ ਕੁੱਬੇ ਅਤੇ ਪਿੰਡ ਬੁੱਗਰ (ਬਰਨਾਲਾ) ਵੱਲੋਂ ਤੀਸਰਾ ਸ਼ਾਨਦਾਰ ਕਬੱਡੀ ਟੂਰਨਾਮੈਂਟ 23 ਅਤੇ 24 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਨੌਜਵਾਨ ਗੁਰੀ ਸੋਹੀ ਕੈਨੇਡਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਟੂਰਨਾਮੈਂਟ ਲੁੱਕ ਪਲਾਂਟ ਬੁੱਗਰ ਰੋਡ ਕੁੱਬੇ ਵਿਖੇ ਕਰਵਾਇਆ ਜਾ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਕਬੱਡੀ ਓਪਨ ,ਕਬੱਡੀ80 ਕਿੱਲੋ, ਕਬੱਡੀ 65 ਕਿੱਲੋ ,ਕਬੱਡੀ 52 ਕਿੱਲੋ ਦੇ ਸ਼ਾਨਦਾਰ ਮੁਕਾਬਲੇ ਹੋਣਗੇ । ਜਿਸ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ । ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਧਨੌਲਾ ਤੇ ਕਾਲਾ ਹਠੂਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।ਗੁਰੀ ਕੈਨੇਡਾ ਨੇ ਦੱਸਿਆ ਕਿ 24 ਮਾਰਚ ਨੂੰ ਉੱਘੇ ਪੰਜਾਬੀ ਲੋਕ ਗਾਇਕ ਲਾਭ ਹੀਰਾ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ । ਇਸ ਮੌਕੇ ਨਵਦੀਪ ਸਿੰਘ ਭੱਠਲ ਕੈਨੇਡਾ, ਸੰਦੀਪ ਭੱਠਲ ਕੈਨੇਡਾ, ਮਨਪ੍ਰੀਤ ਸਿੰਘ ਕਾਲਾਬੂਲਾ ਕੈਨੇਡਾ, ਗਗਨਦੀਪ ਗਿੱਲ ਕੈਨੇਡਾ ,ਪੰਮਾਂ ਘੋੜੀਆਂ ਵਾਲਾ ਕੈਨੇਡਾ ਸਮੇਤ ਕਲੱਬ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ, ਸਰਪੰਚ ਕੁਲਦੀਪ ਸਿੰਘ ਬੁੱਗਰ ਅਤੇ ਸਰਪੰਚ ਕਾਲਾ ਸਿੰਘ ਪਿੰਡ ਕੁੱਬੇ ਹਾਜ਼ਰ ਸਨ ।