You are here

ਲੁਧਿਆਣਾ

ਕੋਰੋਨਾ ਵਾਇਰਸ (ਕੋਵਿਡ-19) ਕਾਲਾਬਾਜ਼ਾਰੀ ਅਤੇ ਮੁਨਾਫ਼ਾਖੋਰੀ ਨੂੰ ਰੋਕਣ ਲਈ ਜ਼ਿਲਾ ਪ੍ਰਸਾਸ਼ਨ ਨੇ ਸ਼ੁਰੂ ਕੀਤੀ ਹੈੱਲਪਲਾਈਨ

0161-2402347 ਅਤੇ 9417228520 'ਤੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਬਾਰੇ ਵੀ ਕੀਤੀ ਜਾ ਸਕੇਗੀ ਸ਼ਿਕਾਇਤ
ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਅੱਜ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਨੇ ਇੱਕ ਸਮਰਪਿਤ ਹੈਲਪਲਾਈਨ ਸ਼ੁਰੂ ਕੀਤੀ ਹੈ, ਜਿਥੇ ਵਸਨੀਕ ਕਾਲਾ ਬਾਜ਼ਾਰੀ, ਮੁਨਾਫ਼ਾਖੋਰੀ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਨਾਲ ਸੰਬੰਧਤ ਸੂਚਨਾ ਜ਼ਿਲਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਸਕਦੇ ਹਨ। ਇਹ ਹੈੱਲਪਲਾਈਨ ਨੰਬਰ ਨੋਵੇਲ ਕੋਰੋਨਾ ਵਾਇਰਸ (ਕੋਵਿਡ19) ਨੂੰ ਫੈਲਣ ਤੋਂ ਰੋਕਣ ਲਈ ਉਠਾਏ ਜਾ ਰਹੇ ਕਦਮਾਂ ਤਹਿਤ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਹੈਲਪਲਾਈਨ ਨੰਬਰ (ਲੈਂਡਲਾਈਨ) 0161-2402347 ਹੈ ਅਤੇ (ਮੋਬਾਈਲ) 9417228520 ਹੈ।ਇਹ ਦੋਵੇਂ ਹੈਲਪਲਾਈਨ ਨੰਬਰ ਦਿਨ ਰਾਤ ਚਾਲੂ ਰਹਿਣਗੇ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਘਟਨਾ ਬਾਰੇ ਪਤਾ ਲੱਗਣ 'ਤੇ ਆਪਣੀਆਂ ਸ਼ਿਕਾਇਤਾਂ ਦੇ ਸਕਦੇ ਹਨ ਪਰ ਇਹ ਸ਼ਿਕਾਇਤ ਸੱਚੀ ਹੋਣੀ ਚਾਹੀਦੀ ਹੈ। ਸ੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਵਿਅਕਤੀ ਆਪਣੀ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਇਸ ਨੂੰ ਰਜਿਸਟਰ ਵਿਚ ਦਾਖਲ ਕੀਤਾ ਜਾਵੇਗਾ ਅਤੇ ਸਬੰਧਤ ਅਧਿਕਾਰੀ ਜਿਵੇਂ ਕਿ ਪੁਲਿਸ ਕਮਿਸ਼ਨਰ, ਐਸ.ਐਸ.ਪੀ. ਖੰਨਾ, ਐਸ.ਐਸ.ਪੀ. ਲੁਧਿਆਣਾ (ਦਿਹਾਤੀ), ਡੀ.ਐਫ.ਐਸ.ਸੀ. ਲੁਧਿਆਣਾ, ਜ਼ੋਨਲ ਲਾਇਸੈਂਸ ਅਥਾਰਟੀ ਲੁਧਿਆਣਾ ਅਤੇ ਸਿਵਲ ਸਰਜਨ ਲੁਧਿਆਣਾ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਹਰ ਸ਼ਿਕਾਇਤ ਨੂੰ ਅਨੌਖਾ ਸ਼ਿਕਾਇਤ ਆਈ ਡੀ ਨੰਬਰ ਜਾਰੀ ਕੀਤਾ ਜਾਵੇਗਾ। ਸ੍ਰੀਮਤੀ ਅਮ੍ਰਿਤ ਸਿੰਘ ਨੇ ਲੁਧਿਆਣਾ ਜ਼ਿਲੇ ਦੇ ਵਸਨੀਕਾਂ ਨੂੰ ਨਾ ਘਬਰਾਉਣ ਅਤੇ ਬੇਲੋੜੀ ਖਰੀਦਦਾਰੀ ਜਮਾਂਖੋਰੀ ਕਰਨ ਤੋਂ ਰੁਕਣ ਦੀ ਅਪੀਲ ਕੀਤੀ ਹੈ ਕਿਉਂਕਿ ਸਾਰੀ ਸਥਿਤੀ ਕਾਬੂ ਹੇਠ ਹੈ।ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ ਵਸਨੀਕਾਂ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਹਨ ਅਤੇ ਜ਼ਿਲਾ ਲੁਧਿਆਣਾ ਵਿੱਚ ਅੱਜ ਤੱਕ ਕੋਵੀਡ 19 ਦਾ ਕੋਈ ਸਕਾਰਾਤਮਕ ਕੇਸ ਸਾਹਮਣੇ ਨਹੀਂ ਆਇਆ ਹੈ।ਉਨਾਂ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਕਾਲਾਬਾਜ਼ਾਰੀ, ਮੁਨਾਫ਼ਾਖੋਰੀ ਅਤੇ ਹਦਾਇਤਾਂ ਦੀ ਉਲੰਘਣਾ ਸੰਬੰਧੀ ਬੇਡਰ ਹੋ ਕੇ ਸ਼ਿਕਾਇਤ ਕਰਨ ਤਾਂ ਜੋ ਗਲਤ ਅਨਸਰਾਂ ਨੂੰ ਨੱਥ ਪਾਈ ਦਾ ਸਕੇ। ਉਨਾਂ ਚੇਤਾਵਨੀ ਦਿੱਤੀ ਕਿ ਜੇ ਕੋਈ ਵਿਅਕਤੀ/ਦੁਕਾਨਦਾਰ/ਕੰਪਨੀ/ਕਾਰੋਬਾਰੀ ਅਦਾਰੇ ਕਾਲਾਬਾਜ਼ਾਰੀ ਕਰਨ ਜਾਂ ਜ਼ਰੂਰੀ ਵਸਤੂਆਂ ਦਾ ਭੰਡਾਰ ਕਰਨ ਦੇ ਨਾਲ ਨਾਲ ਕੋਵੀਡ 19 ਦੇ ਫੈਲਣ ਨੂੰ ਰੋਕਣ ਦੇ ਸੰਬੰਧ ਵਿੱਚ ਸਰਕਾਰ ਦੁਆਰਾ ਜਾਰੀ ਕੀਤੇ ਗਏ ਮਨਾਹੀ ਦੇ ਆਦੇਸ਼ਾਂ ਦੀ ਉਲੰਘਣਾ ਵਿੱਚ ਸ਼ਾਮਲ ਹਨ, ਤਾਂ ਇਹ ਉਲੰਘਣਾ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਸਜ਼ਾ ਦਿੱਤੀ ਜਾਵੇਗੀ।

ਲਵੀਸ਼ਾ ਕੋਛੜ ਦਾ ਡ੍ਰੀਮਿੰਗ ਐਵਰੌਡ ਸੰਸਥਾ ਬੱਧਨੀ ਕਲਾਂ ਨੇ ਕਨੇਡਾ ਜਾਣ ਦਾ ਕੀਤਾ ਸੁਪਨਾ ਪੂਰਆ

ਬੱਧਨੀ ਕਲਾਂ, ਮਾਰਚ 2020 -( ਗੁਰਸੇਵਕ ਸੋਹੀ )-ਇਲਾਕੇ ਦੀ ਬਹੁਤ ਹੀ ਮਸ਼ਹੂਰ ਸੰਸਥਾ ਡ੍ਰੀਮਿੰਗ ਐਵਰੌਡ ਨੇ ਲਵੀਸਾ ਕੋਛੜ ਪਿੰਡ ਬੱਧਨੀ ਕਲਾਂ (ਮੋਗਾ)ਦਾ ਕੈਨੇਡਾ ਸਟੱਡੀ ਵੀਜ਼ਾ ਲਗਵਾ ਕੇ ਉਸ ਦੇ ਸੁਪਨਿਆਂ ਨੂੰ ਥੋੜ੍ਹੇ ਹੀ ਸਮੇਂ ਵਿੱਚ ਪੂਰਾ ਕੀਤਾ।ਇਹ ਸੰਸਥਾ ਬੱਧਨੀ ਕਲਾਂ ਟੈਲੀਫੋਨ ਐਕਸਚੇਂਜ ਕੋਲ ਜੀਟੀ ਰੋਡ ਪਰ ਸਥਿਤ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਇਲਾਕੇ ਅੰਦਰ ਬਹੁਤ ਹੀ ਵਧੀਆ ਤਰੀਕੇ ਨਾਲ ਹਰ ਕਿਸੇ ਦਾ ਸੁਪਨਾ ਪੂਰਾ ਕੀਤਾ ਜਾਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ, ਡੀ ਚਰਨਜੀਤ ਸਿੰਘ ਸੋਨੂੰ ਨੇ ਦੱਸਿਆ ਹੈ ਕਿ ਲਵੀਸਾ ਕੋਛੜ ਨੇ ਆਪਣੀ ਲਗਨ ਮਿਹਨਤ ਨਾਲ 6.0 ਬੈਂਡ ਪ੍ਰਾਪਤ ਕਰਕੇ ਸਾਡੀ ਡ੍ਰੀਮਿੰਗ ਐਵਰੌਡ ਸੰਸਥਾ ਦੇ ਕੋਲ ਫਾਇਲ ਲਾਈ ਮਨੀਸ਼ਾ ਕੋਛੜ ਦਾ ਕਹਿਣਾ ਹੈ ਕਿ ਮੈਂ ਇਸ ਸੰਸਥਾ ਤੋਂ ਬਹੁਤ ਹੀ ਘੱਟ ਸਮੇਂ ਵਿਚ ਵੀਜ਼ਾ ਪ੍ਰਾਪਤ ਕੀਤਾ ਹੈ। ਮੈਂ ਹੋਰ ਵੀ ਬਾਹਰ ਜਾਣ ਵਾਲਿਆ ਨੂੰ ਕਹਿੰਦੀ ਹਾਂ ਕਿ ਆਪਣਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਡਿਮਿੰਗ ਐਵਰੌਡ ਸੰਸਥਾ ਦੇ ਵਿੱਚ ਆ ਕੇ ਮਿਲਣ। ਮਿਹਨਤੀ ਸਟਾਫ ਹੋਣ ਕਰਕੇ ਹੀ ਮੇਰਾ ਸੁਪਨਾ ਪੂਰਾ ਹੋਇਆ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਇਸ ਸੰਸਥਾ ਦਾ ਨਾਮ ਚਮਕ ਰਿਹਾ ਹੈ। ਲਵੀਸਾ ਕੋਛੜ  ਨੇ ਇਸ ਸੰਸਥਾ ਦੇ ਮਿਹਨਤੀ ਸਟਾਫ਼ ਅਤੇ ਸੋਨੂੰ ਜੀ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਕਿ ਮੇਰੇ ਸੁਪਨਿਆਂ ਨੂੰ ਜਲਦੀ ਹੀ ਪੂਰਾ ਕਰ ਦਿੱਤਾ।

ਮਹੰਤ ਕਰਮ ਦਾਸ ਜੀ ਰਾਮੇ ਵਾਲੇ ਕਰੋਨਾ ਵਾਇਰਸ ਦੇ ਨਾਲ ਨਜਿੱਠਣ ਦੇ ਲਈ ਸੰਗਤਾਂ ਨਾਲ ਸਲਾਹ ਕਰਦੇ ਹੋਏ

ਬੱਧਨੀ ਕਲਾਂ,ਮਾਰਚ 2020- (ਗੁਰਸੇਵਕ ਸਿੰਘ ਸੋਹੀ) ਪਿੰਡ ਰਾਮਾ ਡੇਰਾ ਬਾਗ਼ ਵਾਲਾ ਵਿਖੇ ਮਹੰਤ ਕਰਮਦਾਸ ਜੀ ਅਤੇ ਸੰਗਤਾਂ ਇੱਕਠੀਆਂ ਹੋ ਕੇ ਕਰੋਨਾ ਵੈਇਰਸ ਦੇ ਬਚਾਅ ਲਈ ਇੱਕ ਦੂਜੇ ਨਾਲ ਵਿਚਾਰ ਕਰਦੇ ਹੋਏ ਮਹੰਤ ਜੀ ਨੇ ਸੰਗਤਾਂ ਨੂੰ ਕਿਹਾ ਕਿ ਸਵੇਰੇ ਸ਼ਾਮ ਜਿੰਨਾ ਵੀ ਹੋ ਸਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਜ਼ਰੂਰੀ ਹੈ ਅਤੇ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖ ਕੇ ਭੀੜ ਵਾਲੀ ਜਨਤਕ ਥਾਵਾਂ ਤੇ ਨਹੀਂ ਜਾਣਾ ਸਰਕਾਰੀ ਹਾਸਪਤਾਲ ਦੇ ਐਸ,ਐਮ,ਓ ਅਤੇ ਜ਼ਿਲ੍ਹੇ ਦੇ ਐੱਸ,ਐੱਸ,ਪੀ ਜੋ ਵੀ ਕਹਿੰਦੇ ਨੇ ਉਨਾਂ ਦੀਆਂ ਗੱਲਾ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਕਿ ਇਸ ਬਿਮਾਰੀ ਨੂੰ ਰਲ ਮਿਲ ਕੇ ਖਤਮ ਕਰ ਸਕੀਏ। ਗਲਤ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਪੂਰੀ ਜ਼ਰੂਰਤ ਹੈ ਅਤੇ ਡਾਕਟਰਾਂ ਦੀ ਸਲਾਹ ਅਨੁਸਾਰ ਵਾਰ ਵਾਰ ਹੱਥ  ਧੋਣੇ ਚਾਹੀਦੇ ਨੇ ਉਨ੍ਹਾਂ ਕਿਹਾ ਕਿ ਜੋ ਗਲਤ ਅਫਵਾਹਾਂ ਫੈਲਾਉਂਦੇ ਕਹਿੰਦੇ ਨੇ ਇਹ ਜਿਹੜੀ ਜੜੀ ਬੂਟੀ ਨਾਲ ਕਰੋਨਾ ਖਤਮ ਜਾਂ ਆਪਣੇ ਕੋਲੋਂ ਤਜਰਬੇ  ਸੋਸ਼ਲ ਮੀਡੀਆ ਤੇ ਦੱਸਦੇ ਨੇ ਸਰਕਾਰ ਇਨਾਂ ਦੇ ਖਿਲਾਫ ਸਖਤ ਐਕਸ਼ਨ ਲਵੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਮਹੰਤ ਕਰਮ ਦਾਸ ਜੀ ਨੇ ਕਿਹਾ ਹੈ ਕਿ ਸਾਡੇ ਡੇਰੇ ਤੱਕ ਜਾਂ ਮੇਰੇ ਤੱਕ ਕੋਈ ਵੀ ਕਰੋਨਾ ਵਇਰਸ ਦੇ ਨਾਲ ਨਜਿੱਠਣ ਲਈ ਜ਼ਰੂਰਤ ਹੋਵੇ ਮੈਂ ਅਤੇ ਸਾਡੀ ਸੰਗਤ ਪਿੱਛੇ ਨਹੀਂ ਹਟੇਗੀ ਜਾਤ, ਪਾਤ ਤੇ ਪਾਰਟੀ ਬਾਜ਼ੀ ਤੋ ਉਪਰ ਉੱਠ ਕੇ ਆਪਾਂ ਇੱਕ ਦੂਜੇ ਦੀ ਸਹਾਇਤਾ ਕਰਨੀ ਹੈ। ਇਸ ਸਮੇਂ ਉਨਾ ਨਾਲ ਕਰਮਜੀਤ ਸਿੰਘ ਰਾਮਾਂਂ, ਪੰਚ ਹਾਕਮ ਸਿੰਘ, ਗੁਰਚਰਨ ਸਿੰਘ, ਜਗਰੂਪ ਸਿੰਘ ਸਾਬਕਾ ਮੈਂਬਰ, ਮਿੰਟੂ ਸਿੰਘ,  ਸੇਵਾਦਾਰ ਪਾਧੀ ਸਿੰਘ, ਗ੍ਰੰਥੀ ਕੁਲਬਿੰਦਰ ਸਿੰਘ, ਸੇਵਾਦਾਰ ਬੂਟਾ ਸਿੰਘ, ਰੈਂਪੀ ਜਿਊਲਰ ਆਦਿ ਹਾਜ਼ਰ ਸਨ।

ਜਨਤਾ ਕਰਫਿਊ ਕਾਰਨ ਸਬਜੀਆਂ ਤੇ ਹੋਰ ਚੀਜਾਂ ਦੇ ਭਾਅ ਅਸਮਾਨੀ ਚੜੇ।

ਮੁਨਾਫਾਖੋਰਾ ਤੇ ਜਮਾਂਖੋਰਾ ਖਿਲਾਫ ਹੋਵੇ ਕਾਰਵਾਈ –ਅਕਾਲੀ ਦਲ (ਅ) ਆਗੂ

ਕਾਉਂਕੇ ਕਲਾਂ,  ਮਾਰਚ 2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਇਸ ਮਹਾਮਾਰੀ ਨੇ ਪੂਰੀ ਦੁਨੀਆਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।ਇਸ ਮਹਾਮਾਰੀ ਨੂੰ ਮੱੁਖ ਰੱਖਦਿਆਂ ਜਨਤਾ ਕਰਫਿਊ ਲਾਏ ਜਾਣ ਦੇ ਮੱਦੇਨਜਰ ਹਰ ਇੱਕ ਆਪਣਾ ਖਾਣ ਪੀਣ ਵਾਲਾ ਸਮਾਨ ਪਹਿਲਾ ਹੀ ਇਕੱਠਾ ਕਰਨ ਲੱਗ ਪਿਆ ਜਿਸ ਦਾ ਮੁਨਾਫਾਖੋਰ ਰੱਜ ਕੇ ਸੋਸਣ ਕਰ ਰਹੇ ਹਨ ਜਿਸ ਕਾਰਨ ਸਬਜੀਆਂ ਤੇ ਹੋਰ ਚੀਜਾ ਦੇ ਰੇਟ ਅਸਮਾਨੀ ਚੜ ਗਏ।ਅਕਾਲੀ ਦਲ (ਅ) ਦੇ ਸੀਨੀਅਰ ਆਗੂਆਂ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਤੇ ਮਹਿੰਦਰ ਸਿੰਘ ਭੰਮੀਪੁਰਾ ਦਾ ਕਹਿਣਾ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਰਲ ਮਿਲ ਕੇ ਹਰ ਇੱਕ ਦੀ ਮੱਦਦ ਤੇ ਇਸ ਮਹਾਮਾਰੀ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਪਰ ਜਿਸ ਤਰਾਂ ਮੁਨਾਫਾਖੋਰ ਨੇ ਸਬਜੀਆਂ ਤੇ ਹੋਰ ਚੀਜਾਂ ਦੇ ਰੇਟ ਅਸਮਾਨੀ ਚੜਾ ਰੱਖੇ ਹਨ ਉਹ ਨਿੰਦਣਯੋਗ ਹੈ ਜਿਸ ਲਈ ਪ੍ਰਸਸਾਨ ਨੂੰ ਸੁਚੇਤ ਹੋ ਕੇ ਇੰਨਾ ਮੁਨਾਫਾਖੋਰਾ ਤੇ ਜਮਾਖੋਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।ਉਨਾ ਕਿਹਾ ਕਿ ਇਸ ਸਮੇ ਸਬਜੀਆਂ ਦੇ ਰੇਟ 50 ਰੁਪਏ ਤੋ ਸੁਰੂ 120 ਰੁਪਏ ਤੱਕ ਪੁੱਜ ਚੱੁਕੇ ਹਨ ਜੋ ਆਉਣ ਵਾਲੇ ਦਿਨਾ ਵਿੱਚ ਹੋਰ ਵਧਣ ਦੇ ਆਸਾਰ ਹਨ।ਇਸ ਤੋ ਇਲਾਵਾ ਫਲਾਂ ਤੇ ਦੱੁਧ ਦੇ ਰੇਟ ਵੀ ਵਧਾਏ ਜਾਣ ਦੇ ਚਰਚੇ ਹਨ।

ਅੱਜ ਦੇ ਜਨਤਾ ਕਰਫਿਊ ਦਾ ਲੋਕ ਮਹੱਤਵਪੂਰਨ ਸੰਦੇਸ ਸਮਝ ਕੇ ਆਪਣਾ ਬਣਦਾ ਸਮਰਥਨ ਤੇ ਸਹਿਯੋਗ ਦੇਣ –ਆਗੂ

ਕਾਉਂਕੇ ਕਲਾਂ, 21 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋ ਵੀ ਸਾਂਝੇ ਤੌਰ ਤੇ ਇਸ ਵਾਇਰਸ ਤੋ ਬਚਣ ਲਈ ਅਭਿਆਨ ਚਲਾਏ ਗਏ ਹਨ ਜਿਸ ਤਾਹਿਤ ਸਿਨੇਮਾ ਹਾਲ,ਮਾਲ,ਜਿੰਮ,ਸਾਪਿੰਗ ਹਾਲ,ਬੱਸਾਂ ਰੇਲ ਗੱਡੀਆਂ,ਬੈਂਕਟ ਹਾਲ ਬੰਦ ਕਰਨ ਸਮੇਤ 20 ਵਿਅਕਤੀਆ ਦੇ ਇਕੱਠ ਤੇ ਰੋਕ ਤੋ ਇਲਾਵਾ ਅੱਜ 22 ਮਾਰਚ ਤੋ ਸਵੇਰੇ 7 ਵਜੇ ਤੋ ਲੈ ਕੇ ਰਾਤ 9 ਵਜੇ ਤੱਕ ਜਨਤਾ ਕਰਫਿਊ ਲਾਇਆ ਜਾ ਰਿਹਾ ਹੈ ਜਿਸ ਨੂੰ ਸਰਕਾਰ ਦਾ ਮਹੱਤਵਪੂਰਨ ਸੰਦੇਸ ਸਮਝਦਿਆਂ ਲੋਕਾ ਨੂੰ ਸਮਰਥਨ ਤੇ ਸਹਿਯੋਗ ਦੇਣਾ ਚਾਹੀਦਾ ਹੈ।ਸਰਪੰਚ ਜਗਜੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਬਿੱਲੂ ਡਾਗੀਆਂ, ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਕਾਗਰਸ ਦੇ ਜਿਲਾ ਜਨਰਲ ਸੈਕਟਰੀ ਜਸਦੇਵ ਸਿੰਘ ਕਾਉਂਕੇ,ਰਛਪਾਲ ਸਿੰਘ ਬੱਲ ਡਾਗੀਆਂ, ਅਕਾਲੀ ਦਲ (ਅ) ਦੇ ਜੱਥੇਦਾਰ ਤ੍ਰਲੋਕ ਸਿੰਘ ਡੱਲਾ, ਭਾਜਪਾ ਪਾਰਟੀ ਦੀ ਜਿਲਾ ਵਾਈਸ ਪ੍ਰਧਾਨ ਬੀਬੀ ਸਵਰਨ ਕੌਰ,ਅਕਾਲੀ ਦਲ ਬਾਦਲ ਦੇ ਯੂਥ ਵਰਕਰ ਗੁਰਪ੍ਰੀਤ ਸਿੰਘ ਗੋਪੀ,ਯੂਥ ਅਕਾਲੀ ਆਗੂ ਜੱਗਾ ਸਿੰਘ ਸੇਖੋ ਨੇ ਕਿਹਾ ਕਿ ਕੋਰੋਨਾ ਵਾਇਰਾਸ ਦੇ ਮੱਦੇਨਜਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਅੱਜ ਜਨਤਾ ਕਰਫਿਊ ਲਾਉਣ ਦਾ ਜੋ ਕਦਮ ਚੱੁਕਿਆਂ ਗਿਆਂ ਹੈ ਉਸ ਦਾ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਸਾਰੇ ਦੇਸ ਵਾਸੀਆਂ ਦੀ ਸੁਰੱਖਿਆਂ ਲਈ ਨਿਰਧਾਰਤ ਨਿਯਮਾ ਦੀ ਪਾਲਣਾ ਕਰਨ ਦੀ ਲੋੜ ਹੈ।ਉਨਾ ਕਿਹਾ ਕਿ ਇਸ ਸੰਕਟ ਦੇ ਸਮੇ ਪਾਰਟੀਬਾਜੀ ਤੋ ੳੱੁਠ ਕੇ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਕਿਉਕਿ ਕੋਰੋਨਾ ਵਾਇਰਾਸ ਨਾਲ ਦੁਨੀਆਂ ਭਰ ਵਿੱਚ 10 ਹਜਾਰ ਤੋ ਵੀ ਵੱਧ ਮੌਤਾਂ ਹੋ ਚੱੁਕੀਆਂ ਹਨ ਤੇ ਪੰਜਾਬ ਵਿੱਚ ਵੀ ਬੀਤੇ ਕੱਲ ਇਸ ਕੋਰੋਨਾ ਵਾਇਰਾਸ ਕਾਰਨ ਇੱਕ ਮੌਤ ਦੀ ਪੁਸਟੀ ਹੋ ਚੱੁਕੀ ਹੈ।ਉਨਾ ਕਿਹਾ ਕਿ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਦੀ ਲੋੜ ਹੈ ਜਿਸ ਤਾਹਿਤ ਸਾਨੂੰ ਵੱਧ ਤੋ ਵੱਧ ਘਰ ਰਹਿਣ ਚਾਹੀਦਾ ਹੈ,ਘੱਟ ਬਾਹਰ ਨਿਕਲਣਾ ਚਾਹੀਦਾ ,ਭੀੜ ਭੜੱਕੇ ਵੱਲੀ ਥਾਂ ਤੇ ਜਾਣ ਤੋ ਗੁਰੇਜ ਕਰਨ,ਮੂੰਹ ਉਪਰ ਮਾਸਕ ਲਾ ਕੇ ਰੱਖਣ,ਵਾਰ ਵਾਰ ਸਾਬਣ ਨਾਲ ਹੱਥ ਧੋਣ,ਹੱਥਾਂ ਉਪਰ ਸੈਨੇਟਾਈਜਰ ਲਾਉਣ ਤੇ ਵਾਇਰਸਗ੍ਰਸਤ ਵਿਅਕਤੀ ਤੋ ਦੂਰ ਰਹਿਣ ਦੇ ਨਿਰਦੇਸਾ ਦਾ ਸਹੀ ਪਾਲਣ ਕਰਕੇ ਇਸ ਮਹਾਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕਦਾ ਹੈ।

ਪ੍ਰਸ਼ਾਸਨ ਘਰ-ਘਰ ਪਹੁੰਚੇਗਾ ਲੋਕਾਂ ਨੂੰ ਸੁਚੇਤ ਕਰਨ ਲਈ

ਜਗਰਾਓਂ/ਲੁਧਿਆਣਾ,ਮਾਰਚ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜਗਰਾਓਂ ਪ੍ਰਸ਼ਾਸ਼ਨ ਨੋਬਿਲ ਕੋਰੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋਂ ਬਚਾਅ ਲਈ ਲੋਕਾਂ ਦੇ ਘਰ-ਘਰ ਦਸਤਕ ਦੇਵੇਗਾ। ਇਸ ਦਸਤਕ ਰਾਹੀ ਸਟਾਫ ਲੋਕਾਂ ਨੂੰ ਵਾਇਰਸ ਤੋਂ ਬਚਣ ਦੇ ਨੁਕਤੇ ਸਾਝੇ ਕਰੇਗਾ। ਸ਼ੁਕਰਵਾਰ ਨੂੰ ਐੱਸਡੀਐੱਮ ਡਾ. ਬਲਜਿੰਦਰ ਸਿੰਘ ਿਢਲੋ ਨੇ ਉਕਤ ਮੁਹਿੰਮ ਸਬੰਧੀ ਜਗਰਾਓਂ ਚੋਣ ਹਲਕੇ ਦੇ ਸਮੂਹ ਸੁਰਵਾਇਜਰਾਂ, ਕਾਨੂੰਗੋਜ , ਪਟਵਾਰੀ ਅਤੇ ਬੀਐੱਲਓਜ਼ ਦੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਉਕਤ ਅਮਲੇ ਨੂੰ ਚੋਣਾਂ ਦੌਰਾਨ ਸਮੇਂ-ਸਮੇਂ ਸਿਰ ਛੇੜੀ ਜਾਂਦੀ ਮੁਹਿੰਮ ਵਾਂਗ ਇਸ ਵਾਇਰਸ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਮੂਹ ਬੀਐੱਲਓਜ਼ ਆਪਣੇ ਬੂਥ ਏਰੀਏ ਦੇ ਘਰ -ਘਰ ਜਾ ਕੇ ਨੋਬਲ ਕਰੋਨਾ ਵਾਇਰਸ ਨੂੰ ਫੈਲਣ ਤੋਂ ਬਚਾਅ ਲਈ ਲੋਕਾਂ ਨੂੰ ਬਾਰ-ਬਾਰ ਹੱਥਾਂ ਨੂੰ ਸਾਬਣ ਨਾਲ ਧੋਣ, ਇੱਕ ਤੋਂ ਦੂਜੇ ਤੋਂ 1 ਮੀਟਰ ਦੀ ਦੂਰੀ ਬਣਾਉਣ, ਹੱਥ ਨਾ ਮਿਲਾਉਣ, ਦੂਜੇ ਵਿਅਕਤੀਆਂ ਵੱਲੋਂ ਵਰਤੀਆਂ ਗਈਆਂ ਆਮ ਵਰਤੋਂ ਵਾਲੀਆਂ ਚੀਜਾਂ ਨੂੰ ਛੂਹਣ ਤੋਂ ਪਰਹੇਜ ਕਰਨ, ਸਾਫ -ਸਫਾਈ ਰੱਖਣ ਅਤੇ ਜਿਆਦਾ ਇਕੱਠ ਵਾਲੀ ਥਾਵਾਂ 'ਤੇ ਨਾ ਜਾਣ ਪ੍ਰਤੀ ਸੂਚੇਤ ਕਰਨ। ਇਸ ਤੋਂ ਇਲਾਵਾ ਵਾਇਰਸ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਕਰੋਨਾ ਵਾਇਰਸ ਦੇ ਲੱਛਣ, ਫੈਲਣ ਦੇ ਕਾਰਨ, ਬਚਾਅ ਅਤੇ 'ਕੀ ਨਾ ਕਰੋ' ਬਾਰੇ ਜਾਣਕਾਰੀ ਦਿੰਦੇ ਪਰਚੇ ਵੀ ਘਰ-ਘਰ ਵੰਡੇ ਜਾਣ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ, ਨਾਇਬ ਤਹਿਸੀਲਦਾਰ ਵਿਕਾਸ ਦੀਪ, ਈਟੀਓ ਬਿ੍ਜ ਮੋਹਨ, ਖੇਤੀਬਾੜੀ ਅਫਸਰ ਗੁਰਦੀਪ ਸਿੰਘ, ਏਡੀਓ ਸਹਾਬ ਅਹਿਮਦ, ਪਿ੍ਰੰਸੀਪਲ ਜਸਵੀਰ ਸਿੰਘ , ਪਿ੍ਰੰਸੀਪਲ ਵਿਨੋਦ ਕੁਮਾਰ, ਸੈਕਟਰੀ ਗੁਰਮਤਪਾਲ ਸਿੰਘ, ਪੁਸ਼ਪਿੰਦਰ ਸਿੰਘ, ਏਐੱਫਐੱਸਓ ਬੇਅੰਤ ਸਿੰਘ, ਪਿ੍ਰੰਸੀਪਲ ਸੰਜੀਵ ਮੈਨੀ ਆਦਿ ਹਾਜ਼ਰ ਸਨ।

ਕਾਉਂਕੇ ਕਲਾਂ ਦੇ ਧਾਰਮਿਕ ਅਸਥਾਨ ਤੇ ਨਹੀ ਕੋਈ ਕਰ ਰਿਹਾ ਕੋਰੋਨਾ ਵਾਇਰਸ ਦੀ ਪਰਵਾਹ ,

ਸਾਮ ਵੇਲੇ ਪ੍ਰਸਾਸਨ ਮਹਾਮਾਰੀ ਦੌਰਾਨ ਇਸ ਹੋ ਰਹੇ ਇਕੱਠ ਤੋ ਬੇਖਬਰ ।
 

ਕਾਉਂਕੇ ਕਲਾਂ, 20 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋ ਵੀ ਸਾਂਝੇ ਤੌਰ ਤੇ ਇਸ ਵਾਇਰਸ ਤੋ ਬਚਣ ਲਈ ਅਭਿਆਨ ਚਲਾਏ ਗਏ ਹਨ ਜਿਸ ਤਾਹਿਤ ਸਿਨੇਮਾ ਹਾਲ,ਮਾਲ,ਜਿੰਮ,ਸਾਪਿੰਗ ਹਾਲ,ਬੱਸਾਂ ਰੇਲ ਗੱਡੀਆਂ,ਬੈਂਕਟ ਹਾਲ ਬੰਦ ਕਰਨ ਸਮੇਤ 20 ਵਿਅਕਤੀਆ ਦੇ ਇਕੱਠ ਤੇ ਰੋਕ ਤੇ 22 ਮਾਰਚ ਤੋ ਸਵੇਰੇ 7 ਵਜੇ ਤੋ ਲੈ ਕੇ ਰਾਤ 9 ਵਜੇ ਤੱਕ ਜਨਤਾ ਕਰਫਿਊ ਲਾਇਆ ਗਿਆਂ ਹੈ।ਜਨਤਾ ਨੂੰ ਵੱਧ ਤੋ ਵੱਧ ਘਰ ਰਹਿਣ,ਘੱਟ ਬਾਹਰ ਨਿਕਲਣ,ਭੀੜ ਭੜੱਕੇ ਵੱਲੀ ਥਾਂ ਤੇ ਜਾਣ ਤੋ ਗੁਰੇਜ ਕਰਨ,ਮੂੰਹ ਉਪਰ ਮਾਸਕ ਲਾ ਕੇ ਰੱਖਣ,ਵਾਰ ਵਾਰ ਸਾਬਣ ਨਾਲ ਹੱਥ ਧੋਣ,ਹੱਥਾਂ ਉਪਰ ਸੈਨੇਟਾਈਜਰ ਲਾਉਣ ਤੇ ਵਾਇਰਸਗ੍ਰਸਤ ਵਿਅਕਤੀ ਤੋ ਦੂਰ ਰਹਿਣ ਦੇ ਨਿਰਦੇਸ ਜਾਰੀ ਕੀਤੇ ਗਏ ਹਨ।ਪਰ ਕਾਉਂਕੇ ਕਲਾਂ ਵਿਖੇ ਸਥਿੱਤ ਇੱਕ ਧਾਰਮਿਕ ਅਸਥਾਨ ਜਿੱਥੇ ਸਰਾਬ ਪ੍ਰਸਾਦ ਦੇ ਤੌਰ ਤੇ ਚੜਦੀ ਤੇ ਪਿਆਈ ਜਾਂਦੀ ਹੈ ਵਿਖੇ ਕੋਰੋਨਾ ਵਾਇਰਸ ਦਾ ਕੋਈ ਪ੍ਰਭਾਵ ਵੇਖਣ ਨੂੰ ਨਹੀ ਮਿਲ ਰਿਹਾ।ਸਾਮ ਵੇਲੇ ਪ੍ਰਸਾਦ ਦੇ ਰੂਪ ਵਿੱਚ ਦਾਰੂ ਪੀਣ ਵਾਲਿਆਂ ਦੀਆਂ ਲੰਭੀਆਂ ਲਾਈਨਾਂ ਲੱਗ ਜਾਂਦੀਆਂ ਹਨ ਜੋ ਸਰੇਆਮ ਸਰਕਾਰ ਵੱਲੋ ਬਚਾਅ ਕਰਨ ਸਬੰਧੀ ਜਾਰੀ ਹੁਕਮਾ ਦੀਆਂ ਧੱਜੀਆਂ ਉਡਾਉਂਦੇ ਹੋਏ ਕੋਰੋਨਾ ਵਾਇਰਸ ਵਰਗੀ ਮਾਹਮਾਰੀ ਨੂੰ ਵੀ ਸੱਦਾ ਦੇ ਰਹੇ ਹਨ।ਸਰਕਾਰ ਵੱਲੋ 20 ਵਿਅਕਤੀਆਂ ਦੇ ਇਕੱਠ ਨਾ ਕਰਨ ਦਾ ਫੁਰਮਾਨ ਦਾ ਵੀ ਇੱਥੇ ਕੋਈ ਅਸਰ ਨਹੀ ਰਹਿੰਦਾ ਤੇ ਲਾਈਨਾਂ ਬਣਾ ਕੇ ਇੱਕ ਦੂਜੇ ਤੋ ਮੂਹਰੇ ਹੋ ਕੇ ਦਾਰੂ ਪੀ ਰਹੇ ਹਨ।ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਹ ਸਭ ਇਸ ਅਸਥਾਨ ਦੇ ਪ੍ਰਬੰਧਕ ਦੀ ਮੌਜੂਦਗੀ ਵਿੱਚ ਹੋ ਰਿਹਾ ਹੈ ਜੋ ਸਾਇਦ ਸਰਕਾਰ ਦੇ ਇਸ ਮਹਾਮਾਰੀ ਦੇ ਬਚਾਅ ਤੋ ਅਨਜਾਣ ਜਾ ਫਿਰ ਟਿੱਚ ਜਾਣਦਾ ਹੈ।ਇਹ ਵੀ ਦੱਸਣਯੋਗ ਹੈ ਕਿ ਇਸ ਅਸਥਾਨ ਤੇ ਵੱਡੀ ਗਿਣਤੀ ਵਿੱਚ ਆ ਰਹੇ ਸਰਧਾਲੂਆਂ ਕਾਰਨ ਜੋ ਦਾਰੂ ਪੀ ਕੇ ਖਲਲ ਮਚਾਉਂਦੇ ਹਨ ਤੋ ਨਗਰ ਨਿਵਾਸੀ ਪਹਿਲਾ ਹੀ ਦੁਖੀ ਹਨ।ਵੱਡੀ ਗਿਣਤੀ ਵਿੱਚ ਦੂਰੋ ਦੂਰੋ ਦੇਰ ਸਾਮ ਲੋਕ ਆਪ ਮੁਹਾਰੇ ਜੁੜਨਾ ਸੁਰੂ ਹੋ ਜਾਂਦੇ ਜਿੰਨਾ ਤੋ ਪਹਿਲਾ ਪ੍ਰਬੰਧਕ ਵੱਲੋ ਆਪਣਾ ਨਿੱਜੀ ਕੰਮ ਕਰਵਾਇਆ ਜਾਂਦਾ ਹੈ ਫਿਰ ਪ੍ਰਸਾਦ ਦੇ ਤੌਰ ਤੇ ਸਰਾਬ ਪਿਆਈ ਜਾਂਦੀ ਹੈ।ਇਸ ਤੋ ਪਹਿਲਾ ਇੱਥੇ ਕਈ ਵਾਰ ਵੱਧ ਦਾਰੂ ਪੀਣ ਕਰਕੇ ਸਰਧਾਲੂਆਂ ਦੀਆਂ ਮੌਤਾਂ ਵੀ ਹੋ ਚੱੁਕੀਆਂ ਪਰ ਇਹ ਸਭ ਪ੍ਰਬੰਧਕ ਦੀ ਘਾਟ ਕਾਰਨ ਹੋ ਰਿਹਾ ਹੈ।ਅੱਜ ਦੇਰ ਸਾਮ ਜਦੋ ਪੱਤਰਕਾਰਾ ਨੇ ਜਾ ਕੇ ਮੌਕਾ ਵੇਖਿਆਂ ਤਾਂ ਵੱਡੀ ਗਿਣਤੀ ਵਿੱਚ ਸਰਧਾਲੂਆਂ ਦੀ ਲਾਈਨ ਲੱਗੀ ਹੋਈ ਸੀ ਤੇ ਦਰਗਾਹ ਦਾ ਪ੍ਰਬੰਧਕ ਵੀ ਇਸ ਮੌਕੇ ਹਾਜਿਰ ਸੀ ਜੋ ਸਾਇਦ ਸਰਧਾਲੂਆਂ ਨੂੰ ਪ੍ਰਸਾਦ ਦੇ ਤੌਰ ਤੇ ਕੋਰੋਨਾ ਵਾਇਰਸ ਵੰਡ ਰਿਹਾ ਸੀ। ਜਦੋ ਇਸ ਸਬੰਧੀ ਦਰਗਾਹ ਦੇ ਪ੍ਰਬੰਧਕ ਪ੍ਰੀਤਮ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨਾ ਵਾਰ ਵਾਰ ਫੋਨ ਕਰਨ ਤੇ ਫੋਨ ਚੱੁਕ ਕੇ ਗੱਲ ਕਰਨ ਦੀ ਥਾਂ ਫੋਨ ਹੀ ਕੱਟ ਦਿੱਤਾ।

84 ਦੇ ਸਿੱਖ ਦੰਗਾ ਪੀੜਤਾ ਲਈ ਬਜਟ ਰੱਖੇ ਸ੍ਰੋਮਣੀ ਕਮੇਟੀ –ਭਾਈ ਖਾਲਸਾ ।

ਕਾਉਂਕੇ ਕਲਾਂ, 20 ਮਾਰਚ ( ਜਸਵੰਤ ਸਿੰਘ ਸਹੋਤਾ)-ਇੱਥੋ ਨਜਦੀਕੀ ਪੈਂਦੇ ਪਿੰਡ ਮੱਲਾ ਦੀ ‘ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ (ਰਜਿ)’ ਦੇ ਮੱੁਖ ਸੰਚਾਲਕ ਭਾਈ ਗੁਰਪਿੰਦਰ ਸਿੰਘ ਖਾਲਸਾ ਮੱਲਾ ਨੇ ਕਿਹਾ ਕਿ ਮਾਰਚ ਮਹੀਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਆਪਣਾ ਅਰਬਾਂ ਰੁਪਏ ਦਾ ਬਜਟ ਪੇਸ ਕੀਤਾ ਜਾਂਦਾ ਹੈ ਜਿਸ ਨੂੰ ਮੱੁਖ ਰੱਖਦਿਆਂ ਉਨਾ ਮੰਗ ਕੀਤੀ ਕਿ 1984 ਦੇ ਸਿੱਖ ਦੰਗਾ ਪੀੜਤਾ ਲਈ ਬਜਟ ਰੱਖਿਆਂ ਜਾਵੇ।ਉਨਾ ਕਿਹਾ ਕਿ ਪਿਛਲੇ ਬਜਟ ਵਿੱਚ ਸ੍ਰੋਮਣੀ ਕਮੇਟੀ ਨੇ 84 ਦੇ ਸਿੱਖ ਦੰਗਾ ਪੀੜਤਾ ਲਈ ਬਜਟ ਨਹੀ ਰੱਖਿਆਂ ਸੀ ਜਦਕਿ ਪਹਿਲੇ ਪੇਸ ਕੀਤੇ ਬਜਟਾਂ ਵਿੱਚ ਬਜਟ ਰੱਖਿਆਂ ਜਾਂਦਾ ਸੀ ਜਿਸ ਕਾਰਨ ਪਿਛਲੀ ਵਾਰ ਦੰਗਾ ਪੀੜਤ ਪਰਿਵਾਰਾ ਵਿੱਚ ਬਜਟ ਨਾ ਰੱਖੇ ਕਾਰਨ ਨਿਰਾਸਾ ਪਾਈ ਗਈ ਸੀ।ਉਨਾ ਕਿਹਾ ਕਿ 84 ਦੇ ਸਿੱਖ ਦੰਗਿਆ ਕਾਰਨ ਪੀੜਤ ਪਰਿਵਾਰ ਹੁਣ ਤੱਕ ਆਰਥਿਕ ਪੱਖੋ ਉੱਭਰ ਨਹੀ ਸਕੇ ਤੇ ਜਦਕਿ ਸਰਕਾਰਾ ਨੇ ਵੀ ਅਜੇ ਤੱਕ ਉਨਾ ਨੂੰ ਬਣਦਾ ਇਨਸਾਫ ਨਹੀ ਦਿੱਤਾ।ਉਨਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਵਾਲ ਤੋ ਮੰਗ ਕੀਤੀ ਕਿ ਇਸ ਵਾਰ ਪੇਸ ਕੀਤੇ ਬਜਟ ਵਿੱਚ 84 ਦੇ ਸਿੱਖ ਦੰਗਾ ਪੀੜਤਾ ਲਈ ਵੱਖਰਾਂ ਬਜਟ ਰੱਖਿਆਂ ਜਾਵੇ ਤਾਂ ਜੋ ਪੀੜਤ ਪਰਿਵਾਰਾ ਨੂੰ ਕੁਝ ਰਾਹਤ ਮਿਲ ਸਕੇ।

ਬੇਟੀ ਨਿਰਭੈਆ ਨੂੰ ਮਿਿਲਆਂ ਇਨਸਾਫ

ਨਿਰਭੈਆ ਕਾਂਡ ਦੇ ਚਾਰੇ ਦੋਸੀਆਂ ਨੂੰ ਫਾਸ਼ੀ ਤੇ ਲਟਕਾਉਣ ਦਾ ਕੀਤਾ ਸਵਾਗਤ।

 

ਕਾਉਂਕੇ ਕਲਾਂ, 20 ਮਾਰਚ ( ਜਸਵੰਤ ਸਿੰਘ ਸਹੋਤਾ)-ਨਿਰਭੈਆ ਜਬਰ ਜਿਨਾਹ ਤੇ ਹੱਤਿਆਂ ਦੇ ਮਾਮਲੇ ਦੇ ਚਾਰੇ ਦੋਸੀਆਂ ਨੂੰ ਅੱਜ ਸਵੇਰੇ ਦਿੱਤੀ ਫਾਂਸੀ ਤੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਮਹਿਲਾਂ ਆਗੂਆਂ ਨੇ ਗੱਲਬਾਤ ਕਰਦਿਆ ਕਿਹਾ ਕਿ ਬੇਟੀ ਨਿਰਭੈਆ ਤੇ ਉਨਾ ਦੇ ਪਰਿਵਾਰ ਨੂੰ ਅੱਜ ਸੱਚਾ ਇਨਸਾਫ ਮਿਿਲਆਂ ਹੈ ਜਿਸ ਨਾਲ ਹਵਸੀ ਦਰਿੰਦਿਆ ਨੂੰ ਸਬਕ ਤੇ ਮਹਿਲਾਵਾਂ ਨੂੰ ਨਵੀਂ ਸਕਤੀ ਮਿਲੀ ਹੈ।ਪਿੰਡ ਭੰਮੀਪੁਰਾਂ ਕਲਾਂ ਦੀ ਸਰਪੰਚ ਬੀਬੀ ਬਲਜਿੰਦਰ ਕੌਰ,ਪਿੰਡ ਡੱਲਾ ਦੀ ਸਰਪੰਚ ਬੀਬੀ ਜਸਵਿੰਦਰ ਕੌਰ,ਬੀਬੀ ਗੁਰਦੀਪ ਕੌਰ ਕਾਉਂਕੇ ਕਲ਼ਾਂ ,ਭਾਜਪਾ ਦੀ ਜਿਲਾ ਵਾਈਸ ਪ੍ਰਧਾਨ ਬੀਬੀ ਸਵਰਨ ਕੌਰ ਨੇ ਕਿਹਾ ਕਿ ਭਾਵੇਂ 7 ਸਾਲ ਦੀ ਲੰਭੀ ਉਡੀਕ ਤੋ ਬਾਅਦ ਦੋਸੀਆਂ ਨੂੰ ਫਾਂਸੀ ਮਿਲੀ ਹੈ ਪਰ ਇਸ ਨਾਲ ਲੋਕਾ ਦਾ ਦੇਸ ਦੀ ਕਨੂੰਨ ਵਿਵਸਥਾ ਤੇ ਵਿਸਵਾਸ ਵਧਿਆਂ ਹੈ ਤੇ ਇਸ ਫੈਸਲੇ ਦਾ ਭਰਪੂਰ ਸਵਾਗਤ ਹੈ ।ਉਨਾ ਕਿਹਾ ਕਿ ਅੱਜ ਦਾ ਦਿਨ ਇਨਸਾਫ ਵਜੋ ਇਤਿਹਾਸਿਕ ਦਿਨ ਹੈ ਜਿਸ ਨਾਲ ਬੇਟੀ ਨਿਰਭੈਆਂ ਦੀ ਆਤਮਾ ਨੂੰ ਸਾਂਤੀ ਵੀ ਮਿਲੀ ਹੈ।ਉਨਾ ਮੰਗ ਵੀ ਕੀਤੀ ਕਿ ਇਸ ਤਰਾਂ ਦੇ ਚੱਲ ਰਹੇ ਕੇਸਾ ਦਾ ਫੈਸਲਾ ਫਾਸਟ ਟ੍ਰੈਕ ਕੋਰਟਾਂ ਵਿੱਚ ਤੁਰੰਤ ਹੋਣਾ ਚਾਹੀਦਾ ਹੈ ਤੇ ਇਹੋ ਜਿਹੇ ਹਵਸੀ ਦਰਿੰਦਿਆਂ ਨੂੰ ਤੁਰੰਤ ਫਾਸੀ ਦੇਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਦਰਿੰਦਾ ਇਹੋ ਜਿਹੀ ਹਰਕਤ ਕਰਨ ਤੋ ਪਹਿਲਾ ਇਸ ਫੈਸਲੇ ਤੋ ਸਬਕ ਸਿੱਖਣ ਨੂੰ ਮਜਬੂਰ ਹੋਵੇ।

ਇੰਟਰਨੈੱਟ ਰਾਹੀ ਹੋ ਰਹੀਆਂ ਠੱੱਗੀਆਂ ਤੋ ਸੁਚੇਤ ਹੋਣ ਦੀ ਲੋੜ - ਦੀਪਕ ਰਸੂਲਪੁਰ

ਕਾਉਕੇ ਕਲਾਂ, 19 ਮਾਰਚ (ਜਸਵੰਤ ਸਿੰਘ ਸਹੋਤਾ)- ਉਘੇ ਨੌਜਵਾਨ ਸਮਾਜ ਸੇਵੀ ਆਗੂ ਦੀਪਕ ਰਸੂਲਪੁਰ ਨੇ ਕਿਹਾ ਕਿ ਅੱਜ ਸਾਡਾ ਦੇਸ ਡਿਜੀਟਿਲ ਯੁੱਗ ਵੱਲ ਵਧ ਰਿਹਾ ਹੈ ਜਿਸ ਕਾਰਨ ਅਸੀ ਆਪ ਮੁਹਾਰੇ ਫੋਨ ਤੇ ਇੰਟਰਨੈੱਟ ਨਾਲ ਜੁੜ ਰਹੇ ਹਾਂ ਪਰ ਕਈ ਹੈਕਰ ਤੇ ਠੱਗ ਵਿਅਕਤੀ ਇਸ ਮਾਧਿਅਮ ਰਾਹੀ ਠੱਗੀਆਂ ਮਾਰ ਰਹੇ ਹਨ ਜਿਸ ਸਬੰਧੀ ਸਾਨੂੰ ਜਾਗੁਰਿਕ ਹੋਣ ਦੀ ਲੋੜ ਹੈ।ਉਨਾ ਕਿਹਾ ਕਿ ਅੱਜ ਦੇ ਸਮੇ ਹਰੇਕ ਵਿਅਕਤੀ ਨੂੰ ਸਾਈਬਰ ਕ੍ਰਾਈਮ ਵਾਰੇ ਜਾਣਕਾਰ ਹੋਣਾ ਜਰੂਰੀ ਹੈ।ਸਾਡੇ ਜੋ ਇੰਟਰਨੈੱਟ ਖਾਤੇ ਬਣੇ ਹੋਏ ਹੁੰਦੇ ਹਨ ਉਨਾ ਦਾ ਪਾਸਵਰਡ ਕਿਸੇ ਨਾਲ ਵੀ ਸਾਝਾਂ ਨਹੀ ਕਰਨਾ ਚਾਹੀਦਾ ਕਿਉਕਿ ਹੈਕਰ ਵਿਅਕਤੀ ਵੈਬਸਾਈਟਾਂ ਨੂੰ ਹੈਕ ਕਰਕੇ ਡਾਟਾ ਚੋਰੀ ਕਰ ਲੈਂਦੇ ਹਨ।ਉਨਾ ਕਿਹਾ ਕਿ ਕਈ ਵਾਰ ਸਾਨੂੰ ਲੱਖਾਂ ਰੁਪਏ ਦੀ ਲਾਟਰੀ ਨਿਕਲਣ ਸਬੰਧੀ ਫੋਨ ਆਉਂਦੇ ਹਨ ਜੋ ਸਾਡਾ ਖਾਤਾ ਜਾ ਨਿੱਜੀ ਕੋਡ ਦੀ ਮੰਗ ਕਰਦੇ ਹਨ ਉਨਾ ਨਾਲ ਵੀ ਇਹੋ ਜਿਹੀ ਜਾਣਕਾਰੀ ਸਾਂਝੀ ਨਹੀ ਚਾਹੀਦੀ।ਇਸ ਸਮੇ ਉਨਾ ਪੂਰੇ ਵਿਸਵ ਭਰ ਵਿੱਚ ਮਹਾਮਾਰੀ ਕੋਰੋਨਾ ਵਾਇਰਸ ਤੋ ਸੁਚੇਤ ਹੋਣ ਦੀ ਵੀ ਜਨਤਾ ਨੂੰ ਅਪੀਲ ਕੀਤੀ।