You are here

ਬਰਤਾਨੀਆ 'ਚ ਘੱਟੋ ਘੱਟ ਵੇਤਨ ਤੈਅ

ਅਪ੍ਰੈਲ 2020 'ਚ ਰਾਸ਼ਟਰੀ ਤਨਖ਼ਾਹ 'ਚ 6.2 ਫ਼ੀਸਦੀ ਵਾਧਾ

ਲੰਮੇ ਸਮੇਂ ਤੋਂ ਲੋਕਾਂ ਨੂੰ ਤਨਖ਼ਾਹ ਵਾਧਾ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਹਨ- ਬੌਰਿਸ ਜੌਹਨਸਨ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- 

ਬਰਤਾਨੀਆ 'ਚ ਘੱਟੋ ਘੱਟ ਵੇਤਨ ਤੈਅ ਹੈ, ਜਿਸ ਦੇ ਚੱਲਦਿਆਂ ਅਪ੍ਰੈਲ 2020 'ਚ ਰਾਸ਼ਟਰੀ ਤਨਖ਼ਾਹ 'ਚ 6.2 ਫ਼ੀਸਦੀ ਵਾਧਾ ਕੀਤਾ ਜਾ ਰਿਹਾ ਹੈ | ਜਿਸ ਬਾਰੇ ਸਰਕਾਰ ਨੇ ਕਿਹਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤਨਖ਼ਾਹ ਵਾਧਾ ਹੈ | ਅਪ੍ਰੈਲ 2020 ਤੋਂ 25 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਦੀ ਘੱਟੋ ਘੱਟ ਤਨਖ਼ਾਹ 8 ਪੌਡ 72 ਪੈਂਸ ਪ੍ਰਤੀ ਘੰਟਾ ਹੋਵੇਗੀ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਲੰਮੇ ਸਮੇਂ ਤੋਂ ਲੋਕਾਂ ਨੂੰ ਤਨਖ਼ਾਹ ਵਾਧਾ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਹਨ | ਪਰ ਕਾਰੋਬਾਰ ਕੰਪਨੀਆਂ ਨੇ ਕਿਹਾ ਕਿ ਇਹ ਤਨਖ਼ਾਹ ਵਾਧਾ ਕੰਪਨੀਆਂ ਤੇ ਬੋਝ ਪਾਵੇਗਾ, ਜਿਸ ਨਾਲ ਨਜਿੱਠਣ ਲਈ ਸਰਕਾਰ ਨੂੰ ਕੰਪਨੀਆਂ ਦੇ ਖ਼ਰਚੇ ਘਟਾਉਣ ਲਈ ਕੁਝ ਕਰਨਾ ਹੋਵੇਗਾ |

ਇਸ ਤਨਖ਼ਾਹ ਵਾਧੇ ਨਾਲ 25 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਦੀ ਘੱਟੋ ਘੱਟ ਤਨਖ਼ਾਹ 8.72 ਪੌਡ |  

21 ਸਾਲ ਤੋਂ 24 ਸਾਲ ਤੱਕ ਘੱਟੋ ਘੱਟ 8.20 ਪੌਡ |  

18 ਤੋਂ 20 ਸਾਲ ਲਈ 6.45 ਪੌਡ |

18 ਸਾਲ ਤੋਂ ਘੱਟ ਉਮਰ ਦੇ ਕਾਮਿਆਂ ਲਈ 4.55 ਪੌਡ |

ਅਤੇ ਸਿਖਾਂਦਰੂਆਂ ਲਈ 4.15 ਪੌਡ ਮਿਥੀ ਗਈ ਹੈ |

ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ 2024 ਤੱਕ ਘੱਟੋ ਘੱਟ ਤਨਖ਼ਾਹ 10.50 ਪੌਡ ਕਰਨ ਦਾ ਟੀਚਾ ਹੈ |