ਇੰਟਰਨੈੱਟ ਰਾਹੀ ਹੋ ਰਹੀਆਂ ਠੱੱਗੀਆਂ ਤੋ ਸੁਚੇਤ ਹੋਣ ਦੀ ਲੋੜ - ਦੀਪਕ ਰਸੂਲਪੁਰ

ਕਾਉਕੇ ਕਲਾਂ, 19 ਮਾਰਚ (ਜਸਵੰਤ ਸਿੰਘ ਸਹੋਤਾ)- ਉਘੇ ਨੌਜਵਾਨ ਸਮਾਜ ਸੇਵੀ ਆਗੂ ਦੀਪਕ ਰਸੂਲਪੁਰ ਨੇ ਕਿਹਾ ਕਿ ਅੱਜ ਸਾਡਾ ਦੇਸ ਡਿਜੀਟਿਲ ਯੁੱਗ ਵੱਲ ਵਧ ਰਿਹਾ ਹੈ ਜਿਸ ਕਾਰਨ ਅਸੀ ਆਪ ਮੁਹਾਰੇ ਫੋਨ ਤੇ ਇੰਟਰਨੈੱਟ ਨਾਲ ਜੁੜ ਰਹੇ ਹਾਂ ਪਰ ਕਈ ਹੈਕਰ ਤੇ ਠੱਗ ਵਿਅਕਤੀ ਇਸ ਮਾਧਿਅਮ ਰਾਹੀ ਠੱਗੀਆਂ ਮਾਰ ਰਹੇ ਹਨ ਜਿਸ ਸਬੰਧੀ ਸਾਨੂੰ ਜਾਗੁਰਿਕ ਹੋਣ ਦੀ ਲੋੜ ਹੈ।ਉਨਾ ਕਿਹਾ ਕਿ ਅੱਜ ਦੇ ਸਮੇ ਹਰੇਕ ਵਿਅਕਤੀ ਨੂੰ ਸਾਈਬਰ ਕ੍ਰਾਈਮ ਵਾਰੇ ਜਾਣਕਾਰ ਹੋਣਾ ਜਰੂਰੀ ਹੈ।ਸਾਡੇ ਜੋ ਇੰਟਰਨੈੱਟ ਖਾਤੇ ਬਣੇ ਹੋਏ ਹੁੰਦੇ ਹਨ ਉਨਾ ਦਾ ਪਾਸਵਰਡ ਕਿਸੇ ਨਾਲ ਵੀ ਸਾਝਾਂ ਨਹੀ ਕਰਨਾ ਚਾਹੀਦਾ ਕਿਉਕਿ ਹੈਕਰ ਵਿਅਕਤੀ ਵੈਬਸਾਈਟਾਂ ਨੂੰ ਹੈਕ ਕਰਕੇ ਡਾਟਾ ਚੋਰੀ ਕਰ ਲੈਂਦੇ ਹਨ।ਉਨਾ ਕਿਹਾ ਕਿ ਕਈ ਵਾਰ ਸਾਨੂੰ ਲੱਖਾਂ ਰੁਪਏ ਦੀ ਲਾਟਰੀ ਨਿਕਲਣ ਸਬੰਧੀ ਫੋਨ ਆਉਂਦੇ ਹਨ ਜੋ ਸਾਡਾ ਖਾਤਾ ਜਾ ਨਿੱਜੀ ਕੋਡ ਦੀ ਮੰਗ ਕਰਦੇ ਹਨ ਉਨਾ ਨਾਲ ਵੀ ਇਹੋ ਜਿਹੀ ਜਾਣਕਾਰੀ ਸਾਂਝੀ ਨਹੀ ਚਾਹੀਦੀ।ਇਸ ਸਮੇ ਉਨਾ ਪੂਰੇ ਵਿਸਵ ਭਰ ਵਿੱਚ ਮਹਾਮਾਰੀ ਕੋਰੋਨਾ ਵਾਇਰਸ ਤੋ ਸੁਚੇਤ ਹੋਣ ਦੀ ਵੀ ਜਨਤਾ ਨੂੰ ਅਪੀਲ ਕੀਤੀ।