ਕੋਰੋਨਾ ਵਾਇਰਸ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਦੀ ਲੋੜ – ਆਗੂ ।

ਸਾਵਧਾਨੀਆ ਵਰਤ ਕੇ ਸਰਕਾਰ ਨੂੰ ਦਿੱਤਾ ਜਾਵੇ ਪੂਰਨ ਸਹਿਯੋਗ ।

 

ਕਾਉਂਕੇ ਕਲਾਂ, 19 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਸਮੱੁਚੇ ਦੇਸ ਇਸ ਮਹਾਮਾਰੀ ਕੋਰੋਨਾ ਵਾਇਰਸ ਤੋ ਬਚਣ ਲਈ ਆਪਣੇ ਆਪਣੇ ਦੇਸ ਦੀ ਜਨਤਾ ਤੋ ਜਿੱਥੇ ਸਹਿਯੋਗ ਮੰਗ ਰਹੇ ਹਨ ਉੱਥੇ ਆਪਣੇ ਪੱਧਰ ਤੇ ਸੁਚੇਤ ਤੇ ਸਾਵਧਾਨੀਆ ਵਰਤਣ ਤੇ ਵੀ ਜੋਰ ਦੇ ਰਹੇ ਹਨ।ਇਸ ਸਬੰਧੀ ਅੱਜ ਵੱਖ ਸਖਸੀਅਤਾਂ ਤੇ ਸਮਾਜ ਸੇਵੀ ਆਗੂਆਂ ਨੇ ਵੀ ਆਪਣੀ ਆਪਣੀ ਰਾਏ ਦੇ ਕੇ ਜਨਤਾਂ ਨੂੰ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਲਈ ਕਿਹਾ।ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ,ਸਰਪੰਚ ਜਗਜੀਤ ਸਿੰਘ ਕਾਉਂਕੇ,ਬਲਵਿੰਦਰ ਸਿੰਘ ਗਿੱਲ,ਗੁਰਪ੍ਰੀਤ ਸਿੰਘ ਗੋਪੀ,ਗੁਰਪ੍ਰੀਤ ਸਿੰਘ ਸਿੱਧੂ ਰਾਣਾ ਕੈਨੇਡਾ,ਗੁਰਪ੍ਰੀਤ ਸਿੰਘ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਇਸ ਸਮੇ ਪੂਰੇ ਵਿਸਵ ਵਿੱਚ ਮਹਾਮਾਰੀ ਬਣ ਚੱੁਕਾ ਹੈ ਜਿਸ ਸਬੰਧੀ ਸੁਚੇਤ ਤੇ ਪੂਰੀਆਂ ਸਾਵਧਾਨੀਆ ਵਰਤ ਕੇ ਸਰਕਾਰ ਨੂੰ ਬਣਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।ਉਨਾ ਕਿਹਾ ਕਿ ਤੇਜ ਬੁਖਾਰ,ਤੇਜ ਖਾਂਸੀ,ਸਾਹ ਲ਼ੇਣ ਵਿੱਚ ਤਕਲੀਫ,ਥਕਾਵਟ,ਸਿਰਦਰਦ,ਨਿਮੋਨੀਆਂ ਆਦਿ ਹੋਣ ਦੀ ਸੂਰਤ ਵਿੱਚ ਤੁਰੰਤ ਮਾਹਿਰ ਡਾਕਟਰ ਕੋਣ ਆਪਣਾ ਚੈਕਅਪ ਤੇ ਇਲਾਜ ਕਰਵਾਉਣਾ ਚਾਹੀਦਾ ਹੈ।ਆਪਣੇ ਹੱਥਾਂ ਨੂੰ ਵੱਧ ਤੋ ਵੱਧ ਆਉਂਦੇ ਜਾਂਦੇ ਜਾ ਖਾਣਾ ਖਾਣ ਸਮੇ ਸਾਬਣ ਨਾਲ ਧੋਣਾ ਚਾਹੀਦਾ ਹੈ ਤੇ ਭੀੜ ਭੜੱਕੇ ਵਾਲੀ ਥਾਂਵਾਂ ਤੇ ਜਾਣ ਤੋ ਵੀ ਗੁਰੇਜ ਕਰਨਾ ਚਾਹੀਦਾ ਹੈ।ਉਨਾ ਇਹ ਵੀ ਕਿਹਾ ਕਿ ਇਸ ਸਬੰਧੀ ਬੇਲੋੜੀਆਂ ਅਫਵਾਹਾਂ ਤੋ ਵੀ ਸੁਚੇਤ ਹੋਣਾ ਚਾਹੀਦਾ ਹੈ ਤੇ ਲੋੜੀਦੇਂ ਸਮੇ ਮਾਸਕ,ਸੈਨੀਟਾਈਜਰ ਦੀ ਵਰਤੋ ਕਰਨੀ ਚਾਹੀਦੀ ਹੈ।ਉਨਾ ਇਹ ਵੀ ਕਿਹਾ ਕਿ ਇੱਕ ਜਿੰੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੇਕਰ ਤੁਹਾਨੂੰ ਕਿਸੇ ਹੋਰ ਵਿਅਕਤੀ ਵਿੱਚ ਉਕੱਤ ਲੱਛਣ ਨਜਰ ਆਉਂਦੇ ਹਨ ਤਾਂ ਉਸ ਸਬੰਧੀ ਨੇੜਲੇ ਮੈਡੀਕਲ ਅਫਸਰ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਤੇ ਜਰੂਰੀ ਕੰਮਕਾਜ ਸਮੇ ਹੀ ਯਾਤਰਾ ਕੀਤੀ ਜਾਵੇ।