ਅਖਾੜਾ ਨਹਿਰ ਦੇ ਪਾਣੀ 'ਚ ਲੋਕ ਸੁੱਟ ਰਹੇ ਨੇ ਗੰਦਗੀ, ਪ੍ਰਸ਼ਾਸਨ ਕੁੰਭਕਰਨੀ ਨੀੰਦ ਸੁੱਤਾ

ਜਗਰਾਉਂ, 13 ਅਪ੍ਰੈਲ ( ਅਮਿਤ ਖੰਨਾ  )- ਕੁਦਰਤੀ ਸਰੋਤਾਂ ਨੂੰ ਸੰਭਾਲਣ ਲਈ ਗ੍ਰੀਨ ਮਿਸ਼ਨ ਟੀਮ ਪੰਜਾਬ ਵੱਲੋਂ ਜਿੱਥੇ ਵੱਧ ਤੋਂ ਵੱਧ ਰੁੱਖ ਲਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਪਾਣੀ ਸਹੀ ਵਰਤੋਂ ਤੇ ਸੰਭਾਲ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ, ਪਰ ਸਾਡੇ ਕੁਝ ਅਜਿਹੇ ਪਰ ਪਰ ਸਮਾਜ ਵਿੱਚ ਰਹਿੰਦੇ ਕੁਝ ਅਜਿਹੇ ਲੋਕ  ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕੁਦਰਤੀ ਸਰੋਤਾਂ ਭਾਰਤ ਨੂੰ ਨਸ਼ਟ ਕਰਨ ਤੇ ਤੁਲੇ ਹੋਏ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗਰੀਨ ਮਿਸ਼ਨ ਟੀਮ ਪੰਜਾਬ ਦੇ ਸਤਪਾਲ ਸਿੰਘ ਦੇਹਡ਼ਕਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਕਰੀਬੀ ਦੋਸਤ ਪ੍ਰਿੰ. ਸਰਬਜੀਤ ਸਿੰਘ ਦੇਹਡ਼ਕਾ ਨਹਿਰ ਪੁਲ ਅਖਾੜਾ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਨਹਿਰ ਦੇ ਕੰਢੇ ਦੇ ਬਿਲਕੁਲ ਪਟੜੀ ਦੇ ਉੱਪਰ ਬੱਚਿਆਂ ਦੇ ਡੈਪਰਾਂ ਅਤੇ ਲੇਡੀਜ਼ ਪੈਡ ਦਾ ਢੇਰ ਪਿਆ ਦੇਖਿਆ ਅਤੇ ਗਰੀਨ ਮਿਸ਼ਨ ਟੀਮ ਦੇ ਧਿਆਨ 'ਚ ਲਿਆਂਦਾ ਤਾਂ ਕਿ ਅਜਿਹੇ ਲੋਕਾਂ ਨੂੰ ਨਹਿਰ ਵਿਚ ਗੰਦਗੀ ਸੁੱਟਣ ਤੋਂ ਰੋਕਣ ਲਈ ਜਾਗਰੂਕ ਕੀਤਾ ਜਾ ਸਕੇ ਅਤੇ ਕੁਦਰਤੀ ਸਰੋਤ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਜਦੋਂ ਗ੍ਰੀਨ ਮਿਸ਼ਨ ਟੀਮ ਪੰਜਾਬ ਦੇ ਮੈਂਬਰਾਂ ਨੇ ਨਹਿਰ ਦੇ ਕੰਢੇ ਜਾ ਕੇ ਆਪਣੇ ਅੱਖੀਂ ਇਹ ਗੰਦਗੀ ਦਾ ਢੇਰ ਵੇਖਿਆ ਤਾਂ ਬੜਾ ਦੁੱਖ ਹੋਇਆ। ਢਿੱਲੋਂ ਨੇ ਕਿਹਾ ਕਿ ਅਜਿਹਾ ਗੰਦਗੀ ਭਰਿਆ ਕੂੜਾ ਜੇ ਕਿਤੇ ਵੀ ਹੋਰ ਥਾਂ 'ਤੇ ਨਜ਼ਰ ਆਉਂਦਾ ਹੈ ਤਾਂ ਵੀ ਸਾਨੂੰ ਬਹੁਤ ਬੁਰਾ ਲੱਗਦਾ ਹੈ, ਪਰ ਨਹਿਰ ਦੇ ਕੰਢੇ ਅਤੇ ਪਾਣੀ ਵਿੱਚ ਸੁੱਟਣਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਮਾਸਟਰ ਹਰਨਰਾਇਣ ਸਿੰਘ ਨੇ ਕਿਹਾ ਕਿ ਅਜਿਹੇ ਗੰਦ-ਮੰਦ ਨੂੰ ਪਾਣੀ ਵਿਚ ਸੁੱਟਣ ਨਾਲ ਜਲ ਜੀਵ ਮਰ ਜਾਂਦੇ ਹਨ, ਜਿਸ ਲਈ ਵਾਟਰ ਐਕਟ ਤਹਿਤ ਅਜਿਹੇ ਲੋਕਾਂ ਨੂੰ ਗੰਦ ਸੁੱਟਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਨਹਿਰ ਪੁਲ ਅਖਾੜਾ 'ਤੇ ਨਹਿਰ ਦੇ ਪਾਣੀ ਵਿੱਚ ਗੰਦਗੀ ਸੁੱਟ ਰਹੇ ਹਨ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਗੰਦਗੀ ਸੁੱਟਣ ਤੋਂ ਰੋਕਣ ਦੇ ਨਾਲ-ਨਾਲ ਨਹਿਰ ਦੇ ਕੰਢੇ ਡਰੰਮ ਰੱਖੇ ਜਾਣ ਅਤੇ 'ਗੰਦਗੀ ਨਾ ਸੁੱਟੋ' ਲਿਖ ਕੇ ਬੋਰਡ ਲਗਾਏ ਜਾਣ ਅਤੇ ਨਹਿਰ ਵਿਚ ਗੰਦਗੀ ਸੁੱਟਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

 

  ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ, ਇਸ ਨੂੰ ਬਚਾਉਣਾ ਚਾਹੀਦਾ ਹੈ।

 

ਨਹਿਰ 'ਚ ਗੰਦਗੀ ਸੁੱਟ ਕੇ ਜਿੱਥੇ ਪਾਣੀ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ, ਉੱਥੇ ਨਾਲ ਦੀ ਨਾਲ ਨਹਿਰ ਦੇ ਕੁਦਰਤੀ ਨਜ਼ਾਰੇ ਨੂੰ ਦੂਸ਼ਿਤ ਕਰਨਾ ਬਹੁਤ ਮੰਦਭਾਗਾ ਹੈ। 

ਇਸ ਸਮੇਂ ਟੀਮ ਦੇ ਸਤਪਾਲ ਸਿੰਘ ਦੇਹੜਕਾ, ਲਖਵਿੰਦਰ ਧੰਜਲ,ਕੇਵਲ ਮਲਹੋਤਰਾ,ਡਾ ਜਸਵੰਤ ਸਿੰਘ ਢਿੱਲੋਂ, ਮੈਡਮ ਕੰਚਨ ਗੁਪਤਾ ਅਤੇ ਹਰਨਾਰਾਇੰਣ ਸਿੰਘ ਮੱਲੇਆਣਾ