ਜਨਤਾ ਕਰਫਿਊ ਕਾਰਨ ਸਬਜੀਆਂ ਤੇ ਹੋਰ ਚੀਜਾਂ ਦੇ ਭਾਅ ਅਸਮਾਨੀ ਚੜੇ।

ਮੁਨਾਫਾਖੋਰਾ ਤੇ ਜਮਾਂਖੋਰਾ ਖਿਲਾਫ ਹੋਵੇ ਕਾਰਵਾਈ –ਅਕਾਲੀ ਦਲ (ਅ) ਆਗੂ

ਕਾਉਂਕੇ ਕਲਾਂ,  ਮਾਰਚ 2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਇਸ ਮਹਾਮਾਰੀ ਨੇ ਪੂਰੀ ਦੁਨੀਆਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ।ਇਸ ਮਹਾਮਾਰੀ ਨੂੰ ਮੱੁਖ ਰੱਖਦਿਆਂ ਜਨਤਾ ਕਰਫਿਊ ਲਾਏ ਜਾਣ ਦੇ ਮੱਦੇਨਜਰ ਹਰ ਇੱਕ ਆਪਣਾ ਖਾਣ ਪੀਣ ਵਾਲਾ ਸਮਾਨ ਪਹਿਲਾ ਹੀ ਇਕੱਠਾ ਕਰਨ ਲੱਗ ਪਿਆ ਜਿਸ ਦਾ ਮੁਨਾਫਾਖੋਰ ਰੱਜ ਕੇ ਸੋਸਣ ਕਰ ਰਹੇ ਹਨ ਜਿਸ ਕਾਰਨ ਸਬਜੀਆਂ ਤੇ ਹੋਰ ਚੀਜਾ ਦੇ ਰੇਟ ਅਸਮਾਨੀ ਚੜ ਗਏ।ਅਕਾਲੀ ਦਲ (ਅ) ਦੇ ਸੀਨੀਅਰ ਆਗੂਆਂ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਤੇ ਮਹਿੰਦਰ ਸਿੰਘ ਭੰਮੀਪੁਰਾ ਦਾ ਕਹਿਣਾ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਰਲ ਮਿਲ ਕੇ ਹਰ ਇੱਕ ਦੀ ਮੱਦਦ ਤੇ ਇਸ ਮਹਾਮਾਰੀ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਪਰ ਜਿਸ ਤਰਾਂ ਮੁਨਾਫਾਖੋਰ ਨੇ ਸਬਜੀਆਂ ਤੇ ਹੋਰ ਚੀਜਾਂ ਦੇ ਰੇਟ ਅਸਮਾਨੀ ਚੜਾ ਰੱਖੇ ਹਨ ਉਹ ਨਿੰਦਣਯੋਗ ਹੈ ਜਿਸ ਲਈ ਪ੍ਰਸਸਾਨ ਨੂੰ ਸੁਚੇਤ ਹੋ ਕੇ ਇੰਨਾ ਮੁਨਾਫਾਖੋਰਾ ਤੇ ਜਮਾਖੋਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।ਉਨਾ ਕਿਹਾ ਕਿ ਇਸ ਸਮੇ ਸਬਜੀਆਂ ਦੇ ਰੇਟ 50 ਰੁਪਏ ਤੋ ਸੁਰੂ 120 ਰੁਪਏ ਤੱਕ ਪੁੱਜ ਚੱੁਕੇ ਹਨ ਜੋ ਆਉਣ ਵਾਲੇ ਦਿਨਾ ਵਿੱਚ ਹੋਰ ਵਧਣ ਦੇ ਆਸਾਰ ਹਨ।ਇਸ ਤੋ ਇਲਾਵਾ ਫਲਾਂ ਤੇ ਦੱੁਧ ਦੇ ਰੇਟ ਵੀ ਵਧਾਏ ਜਾਣ ਦੇ ਚਰਚੇ ਹਨ।