You are here

Farmers protest ; ਜਗਰਾਉਂ ਕਿਸਾਨੀ ਮਹਾਂਪੰਚਾਇਤ ,ਲੋਕਾਂ ਨੇ ਵਹੀਰਾਂ ਘੱਤ ਦਿੱਤੀਆਂ

ਜਗਰਾਉਂ ਕਿਸਾਨੀ ਮਹਾਂਪੰਚਾਇਤ ,ਲੋਕਾਂ ਨੇ ਵਹੀਰਾਂ ਘੱਤ ਦਿੱਤੀਆਂ
ਪੰਜਾਹ ਹਜ਼ਾਰ ਤੋਂ ਵੀ ਉੱਪਰ ਕਿਸਾਨਾਂ ਨੇ ਕੀਤੀ ਸ਼ਿਰਕਤ ਘੰਟਿਆਂ ਬੱਧੀ ਬੀਬੀਆਂ ਨੇ ਕੀਤਾ ਮੋਦੀ ਦਾ ਪੁੱਠ ਪਿੱਟ ਸਿਆਪਾ
ਜਗਰਾਉਂ ,ਫਰਵਰੀ 2021( ਗੁਰਦੇਵ ਗਾਲਿਬ/ ਸਤਪਾਲ ਦੇਹਡ਼ਕਾ/ਪੱਪੂ / ਮਨਜਿੰਦਰ ਗਿੱਲ)-

ਜਗਰਾਉਂ ਵਿੱਚ ਅੱਜ ਕਿਸਾਨ ਮਹਾਂਪੰਚਾਇਤ ਹੋਈ ਜਿਸ ਵਿੱਚ ਪੰਜਾਬ ਭਰ ਤੋਂ ਕਿਸਾਨਾਂ ਅਤੇ ਕਿਰਤੀਆਂ ਨੇ ਸ਼ਿਰਕਤ ਕੀਤੀ।ਜਿਸ ਨੂੰ ਭਾਰਤ ਅਤੇ ਪੰਜਾਬ ਦੀ ਕਿਸਾਨੀ ਨਾਲ ਜੁੜੀ ਹੋਈ ਸੀਨੀਅਰ ਲੀਡਰਸ਼ਿਪ ਨੇ ਸੰਬੋਧਨ ਕੀਤਾ । ਅੱਜ ਦੇ ਇਕੱਠ ਵਿਚ ਲੋਕਾਂ ਨੇ ਇਸ ਗੱਲ ਨੂੰ ਦ੍ਰਿੜ੍ਹਤਾ ਨਾਲ ਰੱਖਿਆ ਕਿ ਮੋਦੀ ਇਹ ਕਾਨੂੰਨ ਵਾਪਸ ਲਵੇ ਲਈ ਸਾਡਾ ਸੰਘਰਸ਼ ਜਾਰੀ ਰਹੇਗਾ ਜਿੱਥੇ ਲਗਾਤਾਰ ਪੰਡਾਲ ਅੰਦਰ ਬੀਬੀਆਂ ਰੋ ਰੋ ਕੇ ਭਾਰਤ ਸਰਕਾਰ ਅਤੇ ਮੋਦੀ ਦਾ ਪਿੱਟ ਸਿਆਪਾ ਕਰਦੀਆਂ ਰਹੀਆਂ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਈਆਂ ਬੀਬੀਆਂ ਨੇ ਖੱਟੀਆਂ ਅਤੇ ਹਰੀਆਂ ਚੁੰਨੀਆਂ ਲਈਆਂ ਹੋਈਆਂ ਸਨ ਜੋ ਹਰਿਆਲੀ ਦਾ ਪ੍ਰਤੀਕ ਮਹਿਸੂਸ ਹੋ ਰਹੀਆਂ ਸਨ । ਕਿਸਾਨ ਜਥੇਬੰਦੀ ਦੇ ਲੀਡਰਾਂ ਨੇ ਲੋਕਾਂ ਦੀ ਏਕਤਾ ਨੂੰ ਲੋਕ ਸੰਘਰਸ਼ ਦੱਸਿਆ । ਅੱਜ ਦੀ ਰੈਲੀ 'ਚ ਇਕ ਵਿਸ਼ੇਸ਼ ਗੱਲ ਇਹ ਦੇਖਣ ਨੂੰ ਮਿਲੀ ਕਿ ਜਗਰਾਓਂ ਪੁਲਿਸ ਵੱਲੋਂ ਪੂਰੀ ਮੰਡੀ ਦੀ ਕਿਲਾਬੰਦੀ ਕੀਤੀ ਗਈ ਸੀ । ਐੱਸਐੱਸਪੀ ਚਰਨਜੀਤ ਸਿੰਘ ਸੋਹਲ ਸਵੇਰ ਤੋਂ ਹੀ ਖੁਦ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਖੁਦ ਜਾਇਜ਼ਾ ਲੈ ਰਹੇ ਹਨ।