ਕਿਸਾਨੀੈ ਸੰਘਰਸ਼ ਲਈ ਹੋਰ ਹੰਭਲਾ ਮਾਰਨ ਦੀ ਲੋੜ- ਡਾ ਕਾਲਖ, ਡਾ ਗਿੱਲ, ਡਾ ਘੁੰਗਰਾਣਾ

ਮਹਿਲ ਕਲਾਂ/ਬਰਨਾਲਾ-ਫਰਵਰੀ 2021-(ਗੁਰਸੇਵਕ ਸਿੰਘ ਸੋਹੀ)-
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਡਾਕਟਰ ਜਸਮੇਲ ਗਿਲ ਸੀਨੀਅਰ ਮੀਤ ਪ੍ਰਧਾਨ ਬਲਾਕ ਪੱਖੋਵਾਲ ਦੀ ਪ੍ਰਧਾਨਗੀ ਹੇਠ ਪੱਖੋਵਾਲ ਕੁਟੀਆ ਸਹਿਬ ਵਿਖੇ ਹੋਈ। ਜਿਸ ਵਿੱਚ ਡਾਕਟਰ ਜਸਵਿੰਦਰ ਕਾਲਖ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਡਾਕਟਰ ਭਗਵੰਤ ਸਿੰਘ ਬੜੂੰਦੀ ਜਿਲਾ ਕੋ ਚੇਅਰਮੈਨ ਜੀ ਨੇ ਸਾਰੇ ਆਏ ਹੋਏ ਡਾਕਟਰ ਸਾਥੀਆਂ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ। ਡਾਕਟਰ ਅਵਤਾਰ ਸਿੰਘ ਭੱਟੀ ਜੀ ਨੇ ਮਹੀਨੇ ਭਰ ਦੀਆਂ ਸਰਗਰਮੀਆਂ ਤੇ ਚਾਨਣਾ ਪਾਇਆ। ਡਾਕਟਰ ਬਿਕਰਮ ਦੇਵ ਜੀ ਘੁੰਗਰਾਣਾ ਸੀਨੀਅਰ ਲੀਡਰ ਨੇ ਕਿਸਾਨਾਂ ਵਿਰੁੱਧ ਬਣਾਏ ਗਏ ਮਾਰੂ ਬਿਲਾਂ ਵਾਰੇ ਚਾਨਣਾ ਪਾਇਆ । ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਨਰਲ ਸਕੱਤਰ ਪੰਜਾਬ ਡਾਕਟਰ ਜਸਵਿੰਦਰ ਕਾਲਖ ਜੀ ਵਲੋਂ ਕਿਸਾਨੀ ਮੋਰਚੇ ਦੇ ਹੱਕ ਅਤੇ ਕਾਲੇ ਕਨੂੰਨਾਂ ਦੇ ਵਿਰੁੱਧ ਵਿਸਥਾਰ ਪੂਰਵਕ ਢੰਗ ਨਾਲ ਸਮਝਿਆ ਗਿਆ ਕਿ ਇਹ ਮੋਰਚਾ ਇਕੱਲੇ ਕਿਸਨਾ ਦਾ ਨਹੀਂ ਬਲਕਿ ਇੱਕ ਆਮ ਆਦਮੀ ਲਈ ਵੀ ਉਨ੍ਹਾਂ ਹੀ ਜਰੂਰੀ ਹੈ।ਸਾਨੂੰ ਕਿਸਾਨ ਮੋਰਚੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਡਾਕਟਰ ਜਸਵਿੰਦਰ ਸਿੰਘ ਜੀ ਜੜਤੌਲੀ, ਡਾ ਅਜੀਤ ਰਾਮ ਸਰਮਾ ਜੀ ਝਾਂਡੇ ਜਿਲ੍ਹਾ ਮੀਤ ਪ੍ਰਧਾਨ , ਡਾਕਟਰ ਭਗਤ ਸਿੰਘ ਜੀ,ਡਾ ਹਰਬੰਸ ਸਿੰਘ ਜੀ ਬਸਰਾਓ ,ਡਾ ਹਿਰਦੇਪਾਲ ਸਿੰਘ ਜੀ ਦਾਦ,ਡਾ ਰੂਪ ਸਿੰਘ ਜੀ,ਡਾ ਰਾਜੂ ਖਾਨ,ਡਾ ਨਗਿੰਦਰ ਸਿੰਘ,ਡਾਕਟਰ ਹਾਕਮ ਸਿੰਘ ਜੀ,ਡਾ ਕਰਨੈਲ ਸਿੰਘ,ਡਾ ਪਰਮਜੀਤ ਸਿੰਘ,
ਜਿਲਾ ਕਮੇਟੀ ਮੈਂਬਰ ਡਾਕਟਰ, ਰਮਨਦੀਪ ਕੌਰ ਜੀ,ਡਾਕਟਰ ਜਸਵਿੰਦਰ ਕੌਰ ਜੀ ਬਾੜੇਵਾਲ,ਡਾ ਨਵਾਬ ਖਾਨ, ਡਾ ਗੁਲਾਮ ਹਸਨ,ਡਾ ਹਰਦੀਪ ਧੂਲਕੋਟ,ਡਾ ਪੁਸਪਿਦਰ ਸਿੰਘ,ਡਾ ਰਹਿਮਦੀਨ ਜੋਧਾਂ,ਡਾਕਟਰ ਕੇਸਰ ਸਿੰਘ ਧਾਂਦਰਾ ਪਰੈਸ ਸਕੱਤਰ ਲੁਧਿਆਣਾ ਅਦਿ ਹਾਜ਼ਰ ਸਨ।