ਸ.ਧੰਨਾ ਸਿੰਘ ਦਿਓਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਫ਼ਰੀਦਕੋਟ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵੱਲੋਂ ਵਿਸੇਸ਼ ਸਨਮਾਨ

ਮਹਿਲ ਕਲਾਂ/ਬਰਨਾਲਾ-ਫ਼ਰਵਰੀ 2021-(ਗੁਰਸੇਵਕ ਸੋਹੀ)-
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਹੁਕਮ ਨੰਬਰ DY /SPD /PESB / 2020 295102 ਮਿਤੀ 20/11/2020 ਅਨੁਸਾਰ ਪ੍ਰਿੰਸੀਪਲ ਸ ਧੰਨਾ ਸਿੰਘ ਦਿਓਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ (ਬਰਨਾਲਾ) ਨੂੰ ਜ਼ਿਲ੍ਹਾ ਅਫ਼ਸਰ (ਐਲੀਮੈਂਟਰੀ) ਫਰੀਦਕੋਟ ਬਣਾ ਦਿੱਤਾ ਗਿਆ ਸੀ । ਜਿਨ੍ਹਾਂ ਦੀ ਨਿਯੁਕਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਰਦਾਰ ਧੰਨਾ ਸਿੰਘ ਦਿਓਲ ਦਾ ਸਨਮਾਨ ਲਗਾਤਾਰ ਵੱਖ ਵੱਖ ਪੰਚਾਇਤਾਂ ਸਕੂਲਾਂ ਆਦਿ ਵੱਲੋਂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਜ਼ਿਲ੍ਹਾ ਬਰਨਾਲਾ ਵੱਲੋਂ ਇਕ ਵਿਸੇਸ਼ ਸਨਮਾਨ ਸਮਾਗਮ ਰੱਖਿਆ ਗਿਆ।ਜਿਸ ਵਿਚ ਪ੍ਰਿੰਸੀਪਲ ਤੋਂ ਡੀ ਈ ਓ ਬਣੇ ਸਰਦਾਰ ਧੰਨਾ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧੰਨਾ ਸਿੰਘ ਦਿਓਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਮਹਿਲ ਕਲਾਂ (ਬਰਨਾਲਾ), ਭੂਦਨ (ਸੰਗਰੂਰ) ਅਤੇ ਤੁੜ (ਤਰਨਤਾਰਨ) ਵਿਖੇ ਬਤੌਰ ਵੋਕੇਸ਼ਨਲ ਮਾਸਟਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ । ਮਿਤੀ 18/5/2017 ਤੋਂ ਉਹ ਬਤੌਰ ਪ੍ਰਿੰਸੀਪਲ ਪੀ ਈ ਐਸ 1ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਜਿਨ੍ਹਾਂ ਦੀ ਡਿਊਟੀ ਪ੍ਰਤੀ ਇਮਾਨਦਾਰੀ ਅਤੇ ਲਗਨ ਨੂੰ ਦੇਖਦੇ ਹੋਏ ਵਿਭਾਗ ਨੇ ਉਕਤ ਮਾਣ ਦੇ ਕੇ ਨਿਵਾਜਿਆ ਹੈ । ਸ ਧੰਨਾ ਸਿੰਘ ਦਿਓਲ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਣਨ ਤੇ ਇਲਾਕੇ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ ਵਿਸ਼ੇਸ਼ ਸਮਾਗਮ੬੬੬੭੬੬ ੬੬੬ ਰੱਖਿਆ ਗਿਆ।ਇਸ ਸਮੇਂ ਜਗਤਾਰ ਸਿੰਘ ਸਕੂਲ ਇੰਚਾਰਜ , ਗੁਰਜੰਟ ਸਿੰਘ ਧਾਲੀਵਾਲ ਸਾਬਕਾ ਸਰਪੰਚ ,ਦਿਲਵਾਰ ਸਿੰਘ ਸਾਬਕਾ ਪੰਚ,ਕੁਲਵਿੰਦਰ ਸਿੰਘ ਸਾਬਕਾ ਚੇਅਰਮੈਨ, ਰਵਿੰਦਰ ਕੌਰ ਲੈਕਚਰਾਰ, ਰੁਪਿੰਦਰ ਕੌਰ ਪੀ ਟੀ ਈ, ਸੁੱਖਕਰਨ ਸਿੰਘ ਮੈਥ ਮਾਸਟਰ, ਸੁਖਵਿੰਦਰ ਕੌਰ ਪੰਜਾਬੀ ਟੀਚਰ, ਮਹਿੰਦਰ ਸਿੰਘ ਸਾਇੰਸ ਮਾਸਟਰ, ਸੀਮਾ ਰਾਣੀ ਹਿੰਦੀ ਟੀਚਰ, ਕੁੱਕ ਸੁਖਦੀਪ ਕੌਰ ਅਤੇ ਸ਼ਾਂਤੀ ਦੇਵੀ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਸਰਬਜੀਤ ਕੁਮਾਰ ਨੇ ਬਾਖੂਬੀ ਨਿਭਾਈ। ਇਲਾਕੇ ਦੇ ਸਮਾਜ ਸੇਵੀ ਲੋਕਾਂ ਨੇ ਮਾਸਟਰ ਧੰਨਾ ਸਿੰਘ ਦਿਓਲ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ ।ਇਸ ਮੌਕੇ ਧੰਨਾ ਸਿੰਘ ਦਿਓਲ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਡਿਊਟੀ ਪ੍ਰਤੀ ਮੇਰੀ ਜਿੰਮੇਵਾਰੀ ਹੋਰ ਵਧੇਰੇ ਵਧ ਗਈ ਹੈ। ਜਿਸ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ । ਉਨ੍ਹਾਂ ਕਿਹਾ ਕਿ ਉਹ ਅੱਜ 23 ਨਵੰਬਰ ਨੂੰ ਬਤੌਰ ਜਿਲ੍ਹਾ ਸਿੱਖਿਆ ਅਫਸਰ(ਐਲੀਮੈਂਟਰੀ) ਫਰੀਦਕੋਟ ਵਜੋਂ ਜੁਆਇੰਨ ਕਰ ਚੁੱਕੇ ਹਨ ।