You are here

ਲੁਧਿਆਣਾ

ਬੱਚਿਆਂ ਦੀ ਪੜ੍ਹਾਈ ਕਰਵਾਉਣ ਸਮੇਂ ਮਾਪਿਆਂ ਨੂੰ ਸਹੀ ਆਈਲੈਟਸ ਸੈਂਟਰਾਂ ਦੀ ਚੋਣ ਕਰਨੀ ਚਾਹੀਦੀ - ਸਕੂਲ ਮੁਖੀ

ਬਰਨਾਲਾ ਵਿਖੇ ਯੂਨਾਈਟਡ ਵਿੰਗ ਪ੍ਰੀਮੀਅਰ ਆਈਲੈਟਸ  ਇੰਸੀਚਿਊਟ ਦਾ ਹੋਇਆ ਉਦਘਾਟਨ

ਬਰਨਾਲਾ, 11ਮਾਰਚ (ਗੁਰਸੇਵਕ ਸਿੰਘ ਸੋਹੀ)- ਸਥਾਨਕ ਸਹਿਰ  ਦੇ 16  ਏਕੜ ਵਿਖੇ ਅੱਜ ਯੂਨਾਈਟਡ ਵਿੰਗ ਪ੍ਰੀਮੀਅਰ ਆਈਲੈਟਸ ਇੰਸੀਚਿਊਟ ਅਤੇ ਇਮੀਗ੍ਰੇਸ਼ਨ ਸੰਸਥਾ ਦਾ ਉਦਘਾਟਨ ਵਾਈ ਐੱਸ ਸਕੂਲ ਦੇ ਚੇਅਰਮੈਨ ਦਰਸ਼ਨ ਕੁਮਾਰ ਅਤੇ ਸਟੇਟ ਐਵਾਰਡੀ ,ਸਮਾਜ ਸੇਵੀ ਭੋਲਾ ਸਿੰਘ ਵਿਰਕ ਨੇ ਕੀਤਾ । ਇਸ ਮੌਕੇ ਬੋਲਦਿਆਂ ਸੰਸਥਾ ਦੇ ਮੁਖੀ ਤੇਜ ਪ੍ਰਤਾਪ ਸਿੰਘ ਚੀਮਾ ਅਤੇ ਗੁਰਪ੍ਰੀਤ ਹੋਲੀ ਹਾਰਟ ਸਕੂਲ ਮਹਿਲ ਕਲਾਂ ਦੇ ਡਾਇਰੈਕਟਰ ਰਕੇਸ਼ ਬਾਂਸਲ ਨੇ ਕਿਹਾ ਕਿ ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਇਹ ਹੋਵੇਗੀ ਕਿ  ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਦੇ ਲਈ ਤਜਰਬੇਕਾਰ ਸਟਾਫ਼ ਦੇਣਾ ਹੈ ਤਾਂ ਜੋ ਸਾਡੀ ਸੰਸਥਾ ਤੋਂ ਬੱਚਾ ਪੜ੍ਹ ਕੇ ਉਹ ਨਵੀਆਂ ਬੁਲੰਦੀਆਂ ਨੂੰ ਛੂਹੇ ਤੇ ਆਪਣਾ ਜੀਵਨ ਪੱਧਰ ਖੁਦ ਆਪਣੇ ਦਮ ਤੇ ਉੱਚਾ ਚੁੱਕੇ। ਇਸ ਮੌਕੇ ਬਰੌਡਵੇ ਪਬਲਿਕ ਸਕੂਲ ਮਨਾਲ  ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ,ਗੁਰਪ੍ਰੀਤ ਹੋਲੀ ਹਾਰਟ ਸਕੂਲ ਮਹਿਲ ਕਲਾਂ ਦੇ ਐੱਮ ਡੀ ਸੁਸ਼ੀਲ ਗੋਇਲ ,ਵਾਈ ਐਸ ਸਕੂਲ ਦੇ ਵਰੁਨ ਭਾਰਤੀ ਅਤੇ ਸੰਤ ਬਚਨਪੁਰੀ ਸਕੂਲ ਦੇ ਰਵਿੰਦਰ ਸਿੰਘ ਬਿੰਦੀ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਕਰਵਾਉਣ ਸਮੇਂ "ਯੂਨਾਈਟਡ ਵਿੰਗ ਪ੍ਰੀਮੀਅਰ ਆਈਲੈਟਸ ਇੰਸੀਚਿਊਟ"ਜਿਹੇ ਸੈਂਟਰਾਂ ਦੀ ਚੋਣ ਕਰਨੀ ਚਾਹੀਦੀ ਹੈ,  ਜੋ ਕਿ ਸਾਡੇ ਬੱਚਿਆਂ ਨੂੰ ਸਭ ਸਹੂਲਤਾਂ ਤੇ ਖੁਦ ਮਾਨਤਾ ਪ੍ਰਾਪਤ ਹੋਵੇ , ਜਿਸ ਚ ਪੜ੍ਹ ਕੇ ਸਾਡੇ ਬੱਚੇ ਕੋਈ ਲੇਬਰ ਵਗੈਰਾ  ਨਹੀਂ ਸਗੋਂ ਚੰਗੀਆਂ ਨੌਕਰੀਆਂ ਤੇ ਬਿਰਾਜਮਾਨ ਹੋ ਕੇ ਪੰਜਾਬੀਆਂ ਦੀ ਜਿੱਤ ਦੇ ਝੰਡੇ ਵਿਦੇਸ਼ਾਂ ਦੀ ਧਰਤੀ ਦੇ ਗੱਡਣ । ਇਸ ਲਈ ਬਰਨਾਲਾ ਦੇ ਵਿੱਚ ਇਹੋ ਜਿਹੇ 

ਇੰਸੀਚਿਊਟ ਦੀ ਜ਼ਰੂਰਤ ਸੀ ,ਜੋ ਹੁਣ ਉਕਤ ਸੈਂਟਰ ਜ਼ਰੂਰ ਪੂਰੀ ਕਰੇਗਾ । ਇਸ ਮੌਕੇ ਸਮਾਜ ਸੇਵੀ ਦੀਪਕ ਸੋਨੀ ,

 ਵੀ ਬੀ ਐਮ ਸਕੂਲ ਦੇ ਪ੍ਰਮੋਦ ਅਰੋੜਾ, ਆਰੀਆ ਭੱਟਾ ਸਕੂਲ ਦੇ ਰਾਕੇਸ਼ ਗੁਪਤਾ,ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਰਣਪ੍ਰੀਤ ਸਿੰਘ ,ਜੈ ਵਾਟਿਕਾ ਪਬਲਿਕ ਸਕੂਲ ਦੇ ਰੋਹਿਤ ਬਾਂਸਲ ,ਮਦਰ ਟੀਚਰ ਸਕੂਲ ਦੇ ਕਪਿਲ ਮਿੱਤਲ ,ਐੱਸ ਡੀ ਸਕੂਲ ਕੱਟੂ ਦੇ ਭਗਵੰਤ ਸਿੰਘ ,ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਭਦੌੜ ਦੇ ਦਰਸ਼ਨ ਸਿੰਘ ਚੀਮਾ ,ਪੰਜਾਬ ਪਬਲਿਕ ਸਕੂਲ ਦੇ ਏ ਐੱਸ ਚੀਮਾ ਸਮੇਤ ਵੱਡੀ ਗਿਣਤੀ ਚ ਜ਼ਿਲ੍ਹਾ ਬਰਨਾਲਾ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਹਾਜ਼ਰ ਸਨ ।

'ਸੁਪਨਾ ਸੁਰਖ ਸਵੇਰ ਜਿਹਾ' 'ਤੇ ਗੋਸ਼ਟੀ ਸਾਹਿਤ ਸਭਾ ਜਗਰਾਉਂ ਦੇ ਸਾਲਾਨਾ ਸਮਾਗਮ

ਜਗਰਾਉਂ, )-ਸਾਹਿਤ ਸਭਾ ਜਗਰਾਉਂ ਦਾ ਸਾਲਾਨਾ ਸਮਾਗਮ ਪਿ੍ੰ: ਸਰਵਣ ਸਿੰਘ ਦੀ ਪ੍ਰਧਾਨਗੀ ਹੇਠ ਲਾਇਨਜ਼ ਕਲੱਬ ਜਗਰਾਉਂ ਵਿਖੇ ਕਰਵਾਇਆ ਗਿਆ | ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਮੱੁਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ 'ਚ ਸਭ ਤੋਂ ਸਭਾ ਦੇ ਪ੍ਰਧਾਨ ਪ੍ਰਭਜੋਤ ਸੋਹੀ ਵਲੋਂ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਤੇ ਸਭਾ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸਭਾ ਦੇ ਮੈਂਬਰ ਗੁਰਜੀਤ ਸਹੋਤਾ ਦੀ ਕਿਤਾਬ 'ਸੁਪਨਾ ਸੁਰਖ ਸਵੇਰ ਜਿਹਾ' ਉੱਪਰ ਗੋਸ਼ਟੀ ਕਰਵਾਈ ਗਈ, ਜਿਸ 'ਚ ਪ੍ਰੋ. ਰਮਨਪ੍ਰੀਤ ਕੌਰ ਚੌਹਾਨ ਵਲੋਂ ਪਰਚਾ ਪੜਿ੍ਹਆ ਗਿਆ | ਪੇਪਰ ਬਹਿਸ 'ਚ ਪੋ੍ਰ. ਕਰਮ ਸਿੰਘ ਸੰਧੂ, ਡਾ. ਸੁਰਜੀਤ ਬਰਾੜ, ਅਵਤਾਰ ਜਗਰਾਉਂ, ਹਰਬੰਸ ਅਖਾੜਾ ਅਤੇ ਪ੍ਰਭਜੋਤ ਸੋਹੀ ਨੇ ਹਿੱਸਾ ਲਿਆ | ਇਸ ਸਮੇਂ ਸਭਾ ਵਲੋਂ ਇਸ ਵਾਰ ਪਿ੍ੰ: ਤਖਤ ਸਿੰਘ ਗ਼ਜ਼ਲ ਪੁਰਸਕਾਰ ਉਘੇ ਗਜ਼ਲਗੋ ਜਗਵਿੰਦਰ ਜੋਧਾਂ ਨੂੰ ਦਿੱਤਾ ਗਿਅ ਅਤੇ ਪ੍ਰਤਾਪ ਗਿੱਲ ਨੇ ਸਨਮਾਨ ਪੱਤਰ ਪੜ੍ਹ ਕੇ ਸੁਣਾਇਆ | ਪ੍ਰਸਿੱਧ ਲੇਖਕ ਜਸਵੰਤ ਸਿੰਘ ਕੰਵਲ ਪੁਰਸਕਾਰ ਲੇਖਕ ਸਾਂਵਲ ਧਾਮੀ ਨੂੰ ਪ੍ਰਦਾਨ ਦਿੱਤਾ ਗਿਆ, ਜਿਸ ਬਾਰੇ ਪ੍ਰੋ. ਕਰਮ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਤੇ ਹਰਬੰਸ ਸਿੰਘ ਅਖਾੜਾ ਵਲੋਂ ਸਨਮਾਨ ਪੱਤਰ ਪੜਿ੍ਹਆ ਗਿਆ | ਪ੍ਰੋ. ਐੱਚ. ਐੱਸ. ਡਿੰਪਲ ਨੇ ਉਕਤ ਸਨਮਾਨਿਤ ਸਾਹਿਤਕਾਰਾਂ ਦੀਆਂ ਰਚਨਾਵਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਅਤੇ ਪਿ੍ੰਸੀਪਲ ਸਰਵਣ ਸਿੰਘ ਨੇ ਵੀ ਹਾਜ਼ਰ ਸਾਹਿਤਕਾਰਾਂ ਨੂੰ ਸੰਬੋਧਨ ਕੀਤਾ | ਸਾਹਿਤ ਸਭਾ ਦੇ ਇਸ ਸਾਲਾਨਾ ਸਮਾਗਮ 'ਚ ਕੇਸਰ ਸਿੰਘ ਨੀਰ ਦੀ ਪੁਸਤਕ 'ਮਹਿਕ ਪੀੜਾਂ ਦੀ', ਹਰਪ੍ਰੀਤ ਸਿੰਘ ਅਖਾੜਾ ਦੀ ਪੁਸਤਕ 'ਜਿੰਦਗੀ', ਸੀਰਾ ਗਰੇਵਾਲ ਰੌਾਤਾ ਦੀ ਪੁਸਤਕ 'ਤੂੰ ਚਾਨਣ ਬਿਖੇਰੀ', ਜਸਵੰਤ ਰਾਊਕੇ ਦੀ ਪੁਸਤਕ 'ਰਿਸ਼ਮਾ ਦੇ ਸਿਰਨਾਵੇਂ' ਤੇ ਹਰਬੰਸ ਸਿੰਘ ਅਖਾੜਾ ਦੀ ਪੁਸਤਕ 'ਸਰਘੀ ਦੀ ਲੋਅ' ਲੋਕ ਅਰਪਣ ਕੀਤੀਆਂ ਗਈਆਂ | ਉਪਰੰਤ ਕਵੀ ਦਰਬਾਰ ਕਰਵਾਇਆ ਗਿਆ, ਜਿਸ 'ਚ ਸੁਖਵਿੰਦਰ ਸੁੱਖੀ ਸ਼ਾਂਤ, ਮਨਦੀਪ ਲੁਧਿਆਣਾ, ਪਰਮਿੰਦਰ ਅਲਬੇਲਾ, ਗੀਤ ਗੁਰਜੀਤ, ਜਗਜੀਤ ਸੰਧੂ, ਕਮਲਜੀਤ ਕੰਵਰ, ਮਨੋਜ ਫਗਵਾੜਵੀ, ਰਾਕੇਸ਼ ਤੇਜਪਾਲ ਜਾਨੀ, ਜੀ. ਐੱਸ. ਪੀਟਰ, ਸੀਰਾ ਗਰੇਵਾਲ ਰੌਾਤਾ, ਜਸਵੰਤ ਰਾਊਕੇ, ਮੇਘ ਸਿੰਘ ਜਵੰਦਾ, ਪ੍ਰਤਾਪ ਗਿੱਲ, ਹਰਪ੍ਰੀਤ ਅਖਾੜਾ, ਹਰਬੰਸ ਅਖਾੜਾ, ਹਰਕੋਮਲ ਬਰਿਆਰ, ਸਤਪਾਲ ਦੇਹੜਕਾ, ਅਵਤਾਰ ਜਗਰਾਉਂ, ਅਸ਼ੋਕ ਚਟਾਨੀ, ਸੁਖਚਰਨ ਸਿੰਘ ਸਿੱਧੂ, ਹਰਦੀਪ ਵਿਰਦੀ, ਜਗਜੀਤ ਕਾਫ਼ਿਰ, ਕੁਲਦੀਪ ਚਿਰਾਗ ਆਦਿ ਸਾਹਿਤਕਾਰਾਂ ਵਲੋਂ ਆਪੋ-ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਦਿੱਤੀ | ਇਸ ਮੌਕੇ ਹਰਚੰਦ ਗਿੱਲ, ਡਾ. ਸਾਧੂ ਸਿੰਘ, ਮੇਜਰ ਸਿੰਘ ਛੀਨਾ, ਪੱਤਰਕਾਰ ਜਸਵਿੰਦਰ ਸਿੰਘ ਛਿੰਦਾ, ਰੁਪਿੰਦਰ ਕੌਰ, ਜਗਤਾਰ ਭਾਈ ਰੂਪਾ, ਮਹਿੰਦਰ ਸਿੰਘ ਰੂਮੀ, ਮਾਸਟਰ ਮਹਾਂ ਸਿੰਘ, ਨਰਿੰਦਰ ਸਿੰਘ, ਗੁਰਦੀਪ ਸਿੰਘ ਮੋਤੀ, ਰਛਪਾਲ ਸਿੰਘ ਚਕਰ, ਰਵਿੰਦਰ ਅਨਾੜੀ, ਅਰਸ਼ਦੀਪਪਾਲ ਸਿੰਘ, ਡਾ. ਦਿਲਬਾਗ ਸਿੰਘ, ਈਸ਼ਰ ਸਿੰਘ ਮੌਜੀ, ਪਰਮਜੀਤ ਸਿੰਘ ਚੂਹੜਚੱਕ ਆਦਿ ਹਾਜ਼ਰ ਸਨ |

ਸ਼ਮੱੁਚੇ ਵਰਗਾ ਦਾ ਅੱਧੇ ਦੀ ਥਾਂ ਪੂਰਾ ਕਿਰਾਇਆ ਮਾਫ ਕਰੇ ਕੈਪਟਨ ਸਰਕਾਰ – ਆਗੂ ।

ਕਾਉਂਕੇ ਕਲਾਂ, 11 ਮਾਰਚ ( ਜਸਵੰਤ ਸਿੰਘ ਸਹੋਤਾ)ਬੀਤੇ ਦਿਨੀ ਪੰਜਾਬ ਸਰਕਾਰ ਵੱਲੋ ਸਰਕਾਰੀ ਬੱਸਾ ਵਿੱਚ ਅੋਰਤਾਂ ਦਾ ਅੱਧਾ ਕਿਰਾਇਆ ਮਾਫ ਕੀਤੇ ਜਾਣ ਤੇ ਨਾਖੁਸੀ ਪ੍ਰਗਟ ਕਰਦਿਆ ਯੂਥ ਅਕਾਲੀ ਦਲ ਬਾਦਲ ਪਾਰਟੀ ਦੇ ਵਰਕਰਾਂ ਗੁਰਪ੍ਰੀਤ ਸਿੰਘ ਗੋਪੀ,ਗੁਰਚਰਨ ਸਿੰਘ ਸਹਿਲੇਕਾ,ਕੁਲਦੀਪ ਸਿੰਘ ਕੀਪਾ,ਸਨਦੀਪ ਸਿੰਘ ਗੁਰੂਸਰ,ਗੁਰਚਰਨ ਸਿੰਘ ਚਰਨਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਗਿਣਤੀ ਨਾ ਦੇ ਬਰਾਬਰ ਹੈ ਤੇ ਇਸ ਫੈਸਲੇ ਨਾਲ ਅੋਰਤਾਂ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਦੋ ਅੋਰਤਾਂ ਪ੍ਰਾਈਵੇਟ ਬੱਸਾਂ ਵਿੱਚ ਸਫਰ ਕਰਦੀਆਂ ਹਨ ਤਾਂ ਅੱਧੀ ਟਿਕਟ ਨੂੰ ਲੈ ਕੇ ਪਾਈਵੇਟ ਬੱਸਾਂ ਦੇ ਕਡੰਕਟਰਾਂ ਨਾਲ ਉਨਾ ਦੀ ਨੋਕ ਝੋਕ ਹੁੰਦੀ ਹੈ।ਉਨਾ ਕਿਹਾ ਕਿ ਜੇਕਰ ਸਰਕਾਰ ਸੂਬੇ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਸਮੱੁਚੇ ਵਰਗ ਦਾ ਅੱਧੇ ਕਿਰਾਏ ਦੀ ਥਾਂ ਪੂਰਾਂ ਕਿਰਾਇਆ ਪ੍ਰਾਈਵੇਟ ਤੇ ਸਰਕਾਰੀ ਦੋਵਾਂ ਖੇਤਰਾਂ ਦੀਆਂ ਬੱਸਾਂ ਵਿੱਚ ਮਾਫ ਕਰੇ।ਇਸ ਗੱਲਬਾਤ ਦੌਰਾਨ ਉਨਾ ਸਰਕਾਰ ਵੱਲੋ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦੇ ਕਤਿੇ ਜਾ ਰਹੇ ਨਿੱਜੀਕਰਨ ਦਾ ਵੀ ਵਿਰੋਧ ਕੀਤਾ ਜਿਸ ਸਬੰਧੀ ਅੰਤਿਮ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਉਨਾ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਤਾਨਾਸਾਹੀ ਤੇ ਲੋਕ ਮਾਰੂ ਹੈ ਕਿਉਕਿ ਰਾਜਿੰਦਰਾ ਹਸਪਤਾਲ ਵਿੱਚ ਗਰੀਬ ਤਬਕੇ ਸਮੇਤ ਪੰਜਾਬ ਭਰ ਤੋ ਮਰੀਜ ਇਲਾਜ ਕਰਵਾਉਣ ਆਉਂਦੇ ਹਨ।ਉਨਾ ਕਿਹਾ ਕਿ ਸਰਕਾਰ ਸਿੱਖਿਆਂ ਤੋ ਬਾਅਦ ਸੂਬੇ ਦੇ ਲੋਕਾਂ ਦੀ ਸਿਹਤ ਦਾ ਵੀ ਨਿੱਜੀਕਰਨ ਕਰਨ ਦਾ ਫੈਸਲਾ ਲੈਣ ਜਾ ਰਹੀ ਹੈ ਜਿਸ ਦੇ ਮਨਸੂਬੇ ਲੋਕ ਕਾਮਯਾਬ ਨਹੀ ਹੋਣ ਦੇਣਗੇ। ਉਨਾ ਕਿਹਾ ਕਿ ਸਰਕਾਰ ਆਪਣੇ ਧਨਾਢਾਂ ਨੂੰ ਲਾਭ ਪਹਚਾਉਣ ਲਈ ਇਹ ਕਦਮ ਚੱੁਕ ਰਹੀ ਹੈ ਤੇ ਇਸ ਫੈਸਲੇ ਨਾਲ ਗਰੀਬ ਵਰਗ ਦਾ ਇਲਾਜ ਵੀ ਮਹਿੰਗਾਂ ਹੋ ਜਾਵੇਗਾ।ਉਨਾ ਸਰਕਾਰ ਦੇ ਇੰਨਾ ਫੈਸਲਿਆਂ ਖਿਲਾਫ ਜਨਤਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦਾ ਸਾਥ ਦੇ ਕੇ ਕਾਗਰਸ ਪਾਰਟੀ ਦੇ ਵਿਧਾਇਕਾ ਤੇ ਹਲਕਾਂ ਇੰਚਾਰਜਾ ਦਾ ਘਿਰਾਓ ਕਰਕੇ ਸਰਕਾਰ ਦੇ ਇਸ ਫੈਸਲੇ ਨੂੰ ਵਾਪਿਸ ਲੈਣ ਦਾ ਦਬਾਅ ਪਾਉਣ ।

ਕਰੋਨਾਵਾਇਰਸ: ਇਟਲੀ ’ਚ ਕੈਦੀਆਂ ਦੀ ਅਦਲਾ-ਬਦਲੀ ਦੌਰਾਨ ਛੇ ਮੌਤਾਂ

ਮਿਲਾਨ/ਰੋਮ, 9 ਮਾਰਚ ਇਟਲੀ ਵਿੱਚ ਕਰੋਨਾਵਾਇਰਸ ਕਾਰਨ ਉਦੋਂ ਸਹਿਮ ਦਾ ਮਾਹੌਲ ਬਣ ਗਿਆ ਸੀ, ਜਦੋਂ ਕੈਦੀਆਂ ਨੂੰ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕੈਦੀਆਂ ਵਿਚਾਲੇ ਹੋਏ ਦੰਗੇ ’ਚ ਛੇ ਕੈਦੀਆਂ ਦੀ ਮੌਤ ਹੋ ਗਈ। ਇਟਲੀ ਦੇ ਜੇਲ੍ਹ ਪ੍ਰਸ਼ਾਸਨ ਦੇ ਮੁਖੀ ਫਰਾਂਸਕੋ ਬੇਸਨਟਿਨੀ ਨੇ ਕਿਹਾ ਕਿ ਮਦੇਨਾ ਦੇ ਉੱਤਰੀ ਸ਼ਹਿਰ ਦੀ ਜੇਲ੍ਹ ਵਿੱਚ ਤਿੰਨ ਬੰਦੀ ਮਾਰੇ ਗਏ ਅਤੇ ਤਿੰਨ ਬੰਦੀ ਉਦੋਂ ਮਾਰੇ ਜਦੋਂ ਉਨ੍ਹਾਂ ਨੂੰ ਦੂਜੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਸੀ।
ਇਸੇ ਦੌਰਾਨ ਇਟਲੀ ਦੇ ਸ਼ਹਿਰ ਮਿਲਾਨ ਅਤੇ ਵੈਨਿਸ ਵਿੱਚ ਐਤਵਾਰ ਨੂੰ ਕਰੋਨਾਵਾਇਰਸ ਦੀ ਦਹਿਸ਼ਤ ਕਾਰਨ ਲੋਕ ਘਰਾਂ ਵਿੱਚ ਕੈਦ ਹੋਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਦਾ ਮੁਲਕ ਦੇ ਬਾਕੀਆਂ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਸਰਕਾਰ ਨੇ ਕਰੋਨਾਵਾਇਰਸ ਦੇ ਡਰੋਂ ਲੋਕਾਂ ਨੂੰ ਘਰਾਂ ਵਿੱਚ ਹੀ ਬੰਦ ਰਹਿਣ ਲਈ ਆਖ ਦਿੱਤਾ ਹੈ। ਇਹ ਪਾਬੰਦੀ ਉੱਤਰੀ ਇਟਲੀ ਵਿੱਚ ਪੰਦਰਾਂ ਮਿਲੀਅਨ ਲੋਕਾਂ ’ਤੇ ਲਾਗੂ ਹੁੰਦੀ ਹੈ। ਇਸੇ ਦੌਰਾਨ ਕਈ ਲੋਕ ਤਾਂ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਉਡਾਰੀ ਮਾਰ ਗਏ ਹਨ।
ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਇਟਲੀ ਝੱਲ ਰਿਹਾ ਹੈ। ਇੱਥੇ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 133 ਤੋਂ 366 ਅੱਪੜ ਗਈ ਹੈ। ਇਟਲੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜਿਹੜਾ ਵਿਅਕਤੀ ਸਰਕਾਰੀ ਨੇਮਾਂ ਦੀ ਉਲੰਘਣਾ ਕਰੇਗਾ, ਉਸ ਨੂੰ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾਵੇਗੀ ਅਤੇ 206 ਯੂਰੋ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਬੇਹੱਦ ਜ਼ਰੂਰੀ ਕੰਮ ਹੋਇਆ ਜਿਹੜਾ ਟਾਲਿਆ ਨਾ ਜਾ ਸਕਦਾ ਹੋਵੇ, ਉਸ ਨੂੰ ਐਲਾਨੀਆਂ ਜ਼ੋਨਾਂ ਵਿੱਚੋਂ ਬਾਹਰ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ।

ਸਾਂਈ ਮੀਆਂ ਮੀਰ ਫਾਊਂਡੇਸ਼ਨ ਇਕਾਈ ਵਲੋ ਭਾਰਤ-ਪਾਕਿਸਤਾਨ ਦੇ ਸੁਖਾਵੇ ਸਬੰਧਾਂ ਨੂੰ ਲੈ ਕੇ ਸੈਮੀਨਾਰ 14 ਨੂੰ:ਚੇਅਰਮੈਨ ਹਰਵਿੰਦਰ ਸਿੰਘ ਰਾਜਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਭਾਰਤ ਪਾਕਿਸਤਾਨ ਦੇ ਆਪਸੀ ਭਾਈਚਾਰਕ ਸਬੰਧਾਂ ਨੂੰ ਲੈ ਕੇ ਕਿਸਾਨੀ ਨੀਤੀ ਬਾਰੇ 14 ਮਾਰਚ ਨੂੰ ਸੈਟਰਲ ਖਾਲਸਾ ਯਤੀਮਖਾਨਾ ਦੇ ਸ਼ਹੀਦ ਊਧਮ ਸਿੰਘ ਹਾਲ ਨੇੜੇ ਪੁਤਲੀਘਰ ਅਮ੍ਰਿਤਸਰ ਵਿਖੇ ਵਿਸ਼ਾਲ ਸੈਮੀੌਨਾਰ ਕਰਵਾਇਆ ਜਾ ਰਿਹਾ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਾਂਈ ਮੀਆਂ ਮੀਰ ਫਾਊਂਡੇਸ਼ਨ ਇਕਾਈ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਦੀ ਅਗਵਾਈ ਵਿੱੱੱਚ ਕਰਵਾਇਆ ਜਾ ਰਿਹਾ ਹੈ।ਇਸ ਸਮੇ ਸਾਂਈ ਮੀਆਂ ਮਰਿ ਫਾਊਂਡੇਸ਼ਨ ਇਕਾਈ ਦੇ ਚੇਅਰਮੈਨ ਨੇ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਬਲਵੰਤ ਸਿੰਘ ਰਾਮੰੂਵਾਲੀਆ,ਪੋ੍ਰ.ਅਭੈ ਰਾਜ ਸਿੰਘ,ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਪੋ੍ਰ.ਬਾਵਾ ਸਿੰਘ ਚੀਮਾ,ਸਰਬਜੀਤ ਸਿੰਘ ਛੀਨਾ,ਪ੍ਰਗਟ ਸਿੰਘ ਸਤੌਜ,ਦੇਸ ਰਾਜ ਛਾਜਲੀ,ਇੰਜ.ਸਰਬਜੀਤ ਸਿੰਘ ਸੋਹਲ,ਸੁਰਿੰਦਰ ਸਿੰਘ ਮੰਡ,ਰਾਜਬੀਰ ਸਿੰਘ,ਪੋ੍ਰ.ਆਸਾ ਸਿੰਘ ਘੰੁਮਣ,ਭਾਈ ਅਜਾਇਬ ਸਿੰਘ ਆਭਿਆਸੀ ਆਦਿ ਵਿਚਾਰ ਪੇਸ਼ ਕਰਨਗੇ।ਇਸ ਤੋ ਇਲਾਵਾ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਰਛਪਾਲ ਰਸੀਲਾ ਸੱਭਿਆਚਾਰਕ ਪੋ੍ਰਗਾਰਾਮ ਪੇਸ਼ ਕਰਨਗੇ।

ਪਿੰਡ ਗਾਲਿਬ ਕਲਾਂ 'ਚ ਰੰਗਲਾ ਪੰਜਾਬ ਮੰਚ ਵਲੋ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਰੰਗਲਾ ਪੰਜਾਬ ਸੱਭਿਆਚਾਰਕ ਵੈਲਫੇਅਰ ਮੰਚ ਵੱਲੋ 19ਵਾਂ ਫਰੀ ਮੈਡੀਕਲ ਚੈਕਅੱਪ ਕੈਪ ਲਗਾਇਆ ਗਿਆ।ਇਸ ਸਮੇ ਡਾਕਟਰ ਦੀ ਟੀਮ ਨੇ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਜਾਂਚ ਕੀਤੀ ਗਈ।ਇਸ ਸਮੇ ਸੀਨੀਅਰ ਪੱਤਰਕਾਰ ਅਤੇ ਸਾਬਕਾ ਪੰਚ ਹਰਿੰਦਰ ਸਿੰਘ ਚਾਹਲ ਤੇ ਸਮਾਜ ਸੇਵੀ ਨੇ ਕੈਪ ਦਾ ਉਦਘਾਟਨ ਕੀਤਾ।ਇਸ ਸਮੇ ਚਾਹਲ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਯੁਗ ਵਿੱਚ ਇਲਾਜ ਕਰਵਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀ ਰਹੀ।ਅੱਜ ਕੱੱੱਲ ਤਾਂ ਟੈਸਟ ਬਹੁਤ ਮਹਿੰਗੇ ਹਨ ਗਰੀਬ ਬੰਦਾ ਤਾਂ ਉਹ ਵੀ ਨਹੀ ਕਰਵਾ ਸਕਦਾ।ਉਨਾਂ ਕਿਹਾ ਕਿ ਇਹੋ ਜਿਹੇ ਕੈਪਾਂ ਦਾ ਫਾਇਦਾ ਲੈਣਾ ਚਾਹੀਦਾ ਹੈ ਅਖੀਰ ਵਿੱਚ ਉਨ੍ਹਾਂ ਕਿਹਾ ਕਿ ਮੈ ਕੈਪ ਦੀ ਸੁੱਮਚੀ ਕੈਪ ਦੀ ਟੀਮ ਨੂੰ ਵਧਾਈ ਦਿੰਦਾ ਹਾਂ।ਇਸ ਸਮੇ ਗੁਰਬਚਨ ਸਿੰਘ ਕਲੇਰਾਂ ਨੇ ਆਏ ਹੋਏ ਅਤੇ ਜਿੰਨ੍ਹਾਂ ਨੇ ਕੈਪ ਵਿੱਚ ਸਹਿਯੋਗ ਦਿੱਤਾ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਮੌਕੇ ਰੰਗਲਾ ਪੰਜਾਬ ਮੰਚ ਵਲੋ ਡਾਂ.ਸਹਿਬਾਨ ਨੂੰ ਯਾਦਗਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਮਰੀਜ਼ਾ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ।ਇਸ ਸਮੇ ਰੰਗਲਾ ਪੰਜਾਬ ਮੰਚ ਦੇ ਪ੍ਰਧਾਨ ਬੂਟਾ ਸਿੰਘ ਗਾਲਿਬ,ਅਵਤਾਰ ਸਿੰਘ ਬੱਸੀਆਂ,ਦਰਸ਼ਨ ਸਿੰਘ,ਗਗਨੀ,ਹੀਰੋ ਪੱਤਰਕਾਰ,ਲਛਮਣ ਸਿੰਘ ਆਦਿ ਨੇ ਕੈਪ ਵਿਚ ਸੇਵਾਵਾਂ ਨਿਭਾਈਆਂ ਗਈਆਂ।

ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਕੀਤਾ ਜਾ ਰਿਹਾ ਨਿੱਜੀਕਰਨ ਮੰਦਭਾਗਾ –ਸੇਖੋ।

ਕਾਉਂਕੇ ਕਲਾਂ, 9 ਮਾਰਚ ( ਜਸਵੰਤ ਸਿੰਘ ਸਹੋਤਾ)ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਜਿਲਾ ਯੂਥ ਸੀਨੀਅਰ ਮੀਤ ਪ੍ਰਧਾਨ ਜੱਗਾ ਸਿੰਘ ਸੇਖੋ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਜਿਸ ਵਿੱਚ ਸਰਕਾਰ ਵੱਲੋ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਅੰਤਿਮ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।ਗੱਲਬਾਤ ਜਾਰੀ ਰੱਖਦਿਆ ਸੇਖੋ ਨੇ ਦੱਸਿਆ ਕਿ ਸਰਕਾਰ ਦਾ ਇਹ ਫੈਸਲਾ ਤਾਨਾਸਾਹੀ ਤੇ ਲੋਕ ਮਾਰੂ ਹੈ ਕਿਉਕਿ ਰਾਜਿੰਦਰਾ ਹਸਪਤਾਲ ਵਿੱਚ ਗਰੀਬ ਤਬਕੇ ਸਮੇਤ ਪੰਜਾਬ ਭਰ ਤੋ ਮਰੀਜ ਇਲਾਜ ਕਰਵਾਉਣ ਆਉਂਦੇ ਹਨ।ਉਨਾ ਕਿਹਾ ਕਿ ਸਰਕਾਰ ਵੱਲੋ ਬੀਤੇ ਦਿਨੀ ਪੇਸ ਕੀਤੇ ਬਜਟ ਵਿੱਚ ਜੋ ਸੂਬੇ ਦੇ ਵਿਕਾਸ ਕਰਨ ਦਾ ਜੋ ਢੰਡੋਰਾ ਪਿੱਟਿਆ ਗਿਆ ਸੀ ਉਸ ਦੀ ਇਸ ਫੈਸਲੇ ਨੇ ਹਵਾ ਕੱਢ ਦਿੱਤੀ ਹੈ।ਉਨਾ ਕਿਹਾ ਕਿ ਸਰਕਾਰ ਸਿੱਖਿਆਂ ਤੋ ਬਾਅਦ ਸੂਬੇ ਦੇ ਲੋਕਾਂ ਦੀ ਸਿਹਤ ਦਾ ਵੀ ਨਿੱਜੀਕਰਨ ਕਰਨ ਦਾ ਫੈਸਲਾ ਲੈਣ ਜਾ ਰਹੀ ਹੈ ਜਿਸ ਦੇ ਮਨਸੂਬੇ ਲੋਕ ਕਾਮਯਾਬ ਨਹੀ ਹੋਣ ਦੇਣਗੇ। ਉਨਾ ਕਿਹਾ ਕਿ ਸਰਕਾਰ ਆਪਣੇ ਧਨਾਢਾਂ ਨੂੰ ਲਾਭ ਪਹਚਾਉਣ ਲਈ ਇਹ ਕਦਮ ਚੱੁਕ ਰਹੀ ਹੈ ਤੇ ਇਸ ਫੈਸਲੇ ਨਾਲ ਗਰੀਬ ਵਰਗ ਦਾ ਇਲਾਜ ਵੀ ਮਹਿੰਗਾਂ ਹੋ ਜਾਵੇਗਾ।ਉਨਾ ਸਰਕਾਰ ਦੇ ਇੰਨਾ ਫੈਸਲਿਆਂ ਖਿਲਾਫ ਜਨਤਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦਾ ਸਾਥ ਦੇ ਕੇ ਕਾਗਰਸ ਪਾਰਟੀ ਦੇ ਵਿਧਾਇਕਾ ਤੇ ਹਲਕਾਂ ਇੰਚਾਰਜਾ ਦਾ ਘਿਰਾਓ ਕਰਕੇ ਸਰਕਾਰ ਦੇ ਇਸ ਫੈਸਲੇ ਨੂੰ ਵਾਪਿਸ ਲੈਣ ਦਾ ਦਬਾਅ ਪਾਉਣ ।

ਅਵਾਰਾ ਕੁੱਤਿਆ ਤੋ ਨਗਰ ਨਿਵਾਸੀ ਪ੍ਰੇਸਾਨ ,ਕਾਬੂ ਕਰਨ ਦੀ ਕੀਤੀ ਮੰਗ।

ਕਾਉਂਕੇ ਕਲਾਂ, 9 ਮਾਰਚ ( ਜਸਵੰਤ ਸਿੰਘ ਸਹੋਤਾ)-ਪਿੰਡ ਕਾਉਂਕੇ ਕਲ਼ਾਂ ਦੀਆਂ ਸੜਕਾਂ ਤੇ ਗਲੀਆਂ ਮੁਹੱਲਿਆਂ ਵਿੱਚ ਫਿਰ ਰਹੇ ਅਵਾਰਾ ਕੁੱਤਿਆਂ ਕਾਰਨ ਨਗਰ ਨਿਵਾਸੀ ਡਾਢੇ ਪ੍ਰੇਸਾਨ ਹਨ ਕਿਉਕਿ ਗਲੀਆਂ ਵਿੱਚ ਫਿਰ ਰਹੇ ਅਵਾਰਾ ਕੱਤਿਆਂ ਦੀ ਭਰਮਾਰ ਕਾਰਨ ਕਿਸੇ ਵੇਲੇ ਵੀ ਅਣਸੁਖਾਵੀ ਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਕੱੁਤਿਆ ਦੇ ਵੱਡਣ ਦੀਆਂ ਘਟਨਾਵਾਂ ਅਨੇਕਾ ਵਾਰ ਘਟ ਚੱੁਕੀਆਂ ਹਨ ਪਰ ਅਜੇ ਤੱਕ ਕੱੁਤਿਆਂ ਨੂੰੰ ਕਾਬੂ ਕਰਨ ਦਾ ਉਪਰਾਲਾ ਨਹੀ ਕੀਤਾ ਗਿਆ।ਇੰਨਾ ਅਵਾਰਾ ਕੁੱਤਿਆ ਕਾਰਨ ਸੜਕਾਂ ਤੇ ਕਈ ਵਾਰ ਵਾਹਨ ਚਾਲਕ ਟਕਰਾ ਕੇ ਹਾਦਸੇ ਦਾ ਸਿਕਾਰ ਵੀ ਹੋ ਚੱੁਕੇ ਤੇ ਆਪਣਾ ਭਾਰੀ ਆਰਥਿਕ ਨੁਕਸਾਨ ਵੀ ਕਰਵਾ ਬੈਠੇ ਹਨ।ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ,ਗੁਰਪ੍ਰੀਤ ਸਿੰਘ ਗੋਪੀ,ਜੱਗਾ ਸਿੰਘ ਸੇਖੋ,ਕੁਲਦੀਪ ਸਿੰਘ ਕੀਪਾ ਦਾ ਕਹਿਣਾ ਹੈ ਕਿ ਅਵਾਰਾ ਕੱੁਤਿਆਂ ਕਾਰਨ ਨਗਰ ਨਿਵਾਸੀ ਬੱਚਿਆਂ ਨੂੰ ਬਾਹਰ ਖੇਡਣ ਜਾਣ ਦੇਣ ਤੋ ਵੀ ਕੰਨੀ ਕਤਰਾਉਣ ਲੱਗੇ ਹਨ।ਇਸ ਸਮੇ ਅਵਾਰਾ ਕੱੁਤਿਆ ਦੀ ਗਿਣਤੀ ਘਟਣ ਦੀ ਥਾਂ ਦਿਨੋ ਦਿਨ ਵਧ ਰਹੀ ਹੈ ਤੇ ਉਨਾ ਮੰਗ ਕੀਤੀ ਕਿ ਇੰਨਾ ਅਵਾਰਾ ਕੁੱਤਿਆਂ ਨੂੰ ਜਲਦੀ ਕਾਬੂ ਕੀਤਾ ਜਾਵੇ।

ਸ੍ਰੋਮਣੀ ਕਮੇਟੀ ਦਾ ਮੁਫਤ ਬੱਸ ਸੇਵਾਂ ਦਾ ਉਪਰਾਲਾ ਸਵਾਗਤਯੋਗ –ਆਗੂ

ਕਾਉਂਕੇ ਕਲਾਂ, 8 ਮਾਰਚ ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਂਵਾਲ ਵੱਲੋ ਬੀਤੇ ਦਿਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸਨ ਕਰਨ ਜਾਣ ਵਾਲੇ ਸਰਧਾਲੂਆਂ ਲਈ ਅਮ੍ਰਿਤਸਰ ਤੋ ਡੇਰਾ ਬਾਬਾ ਨਾਨਕ ਸਥਿੱਤ ਕੋਰੀਡੋਰ ਟਰਮੀਨਲ ਤੱਕ ਮੁਫਤ ਬੱਸ ਸੇਵਾ ਕਰਨ ਦਾ ਉਪਰਾਲਾ ਸਵਾਗਤਯੋਗ ਹੈ ਜਿਸ ਦਾ ਸਮੱੁਚੀ ਸੰਗਤ ਵੱਲੋ ਵੀ ਸਵਾਗਤ ਕੀਤਾ ਜਾਂਦਾ ਹੈ।ਇਹ ਸਬਦ ਅੱਜ ਯੂਥ ਅਕਾਲੀ ਦਲ ਦੇ ਸੀਨੀਅਰ ਵਰਕਰ ਗੁਰਪ੍ਰੀਤ ਸਿੰਘ ਗੋਪੀ ਨੇ ਕਰਦਿਆ ਕਿਹਾ ਕਿ ਇਹ ਸੇਵਾ ਲਾਗੂ ਹੋਣ ਨਾਲ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ ਤੇ ਇਸ ਤੋ ਪਹਿਲਾ ਸ੍ਰੋਮਣੀ ਕਮੇਟੀ ਵੱਲੋ ਸੰਗਤਾਂ ਲਈ ਰਹਾਇਸ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਇਸ ਸਮੇ ਉਨਾਂ ਮੱਧ ਪ੍ਰਦੇਸ ਦੇ ਪੀੜਿਤ ਸਿੱਖ ਪਰਿਵਾਰਾਂ ਦੀ ਸ੍ਰੋਮਣੀ ਕਮੇਟੀ ਵੱਲੋ ਮੱਦਦ ਕਰਨ ਤੋ ਇਲਾਵਾ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਕੋਰੋਨਾ ਵਾਇਰਸ ਨੂੰ ਮੱੁਖ ਰੱਖਦਿਆ ਵਾਰਡ ਤੇ ਆਈ .ਸੀ.ਯੂ ਸਥਾਪਿਤ ਕਰਨਾ ਵੀ ਸਲਾਯਾਯੋਗ ੳੱੁਦਮ ਹੈ ਜਿਸ ਲਈ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਮਾਨਯੋਗ ਭਾਈ ਗੋਬਿੰਦ ਸਿੰਘ ਲੋਗੋਂਵਾਲ ਵਧਾਈ ਦੇ ਪਾਤਰ ਹਨ।

ਕੋਰੋਨਾ ਵਾਇਰਸ ਦੇ ਮੱਦੇਨਜਰ ਵੱਖ ਵੱਖ ਸਖਸੀਅਤਾਂ ਨੇ ਪ੍ਰਦੂਸਣ ਰਾਹਿਤ ਹੋਲੀ ਮਨਾਉਣ ਦਾ ਦਿੱਤਾ ਸੱਦਾ

ਸ੍ਰੀ ਮਾਨ ਇਹ ਖਬਰ ਰਾਣਾ ਕਲੱਬ ਦੌਧਰ ਵਾਲਿਆ ਦੀ ਹੈ ਜੀ

ਕਾਉਕੇ ਕਲਾਂ, 8 ਮਾਰਚ (ਜਸਵੰਤ ਸਿੰਘ ਸਹੋਤਾ)-ਇਥੋ ਨਜਦੀਕੀ ਪੈਂਦੇ ਪਿੰਡ ਦੌਧਰ ਦੀ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ, ਰਾਣਾ ਵੈਲਫੇਅਰ ਐਂਡ ਸਪੋਰਟਸ ਕਲੱਬ ਦੌਧਰ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਸਿੱਧੂ ਰਾਣਾ, ਪ੍ਰਧਾਨ ਚਮਕੌਰ ਸਿੰਘ ਮਨੀਲਾ ਤੇ ਵਿੱਤ ਸਕੱਤਰ ਜੋਰਾ ਸਿੰਘ ਸਿੱਧੂ ਨੇ ਆਮ ਜਨਤਾਂ ਨੂੰ ਕੋਰੋਨਾ ਵਾਰਿਸ ਦੇ ਮੱਦੇਨਜਰ ਆਉਣ ਵਾਲੇ ਤਿਉਹਾਰ ਹੋਲੀ ਨੂੰ ਚਾਈਨਜ ਪ੍ਰੋਡਕਟ ਤੋ ਮੁਕਤ ਤੇ ਪ੍ਰਦੂਸਣ ਰਾਹਿਤ ਮਨਾਉਣ ਦਾ ਸੱਦਾ ਦਿੰਦਿਆ ਕਿਹਾ ਕਿ ਹੋਲੀ ਦੇ ਤਿਉਹਾਰ ਮੌਕੇ ਕੈਮੀਕਲ ਭਰਪੂਰ ਰੰਗ ਮਨੱੁਖੀ ਜਨਜੀਵਨ ਲਈ ਖਤਰਾਂ ਸਬਿਤ ਹੋ ਰਹੇ ਹਨ ਜਿਸ ਸਬੰਧੀ ਜਨਤਾਂ ਨੂੰ ਆਗਾਮੀ ਸੁਚੇਤ ਹੋਣ ਦੀ ਲੋੜ ਹੈ। ਉਨਾ ਕਿਹਾ ਕਿ ਬੇੱਸਕ ਹੋਲੀ ਦਾ ਤਿਉਹਾਰ ਆਪਸੀ ਭਾਈਚਾਰਿਕ ਸਾਂਝ ਤੇ ਰੰਗਾਂ ਦੇ ਤਿਉਹਾਰ ਵਜੋ ਸਮੱੁਚੇ ਭਾਰਤ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਕਈ ਥਾਂਵੀ ਹੁਲੜਬਾਜੀ ਤੇ ਚਿੱਕੜ ਚਿਕਾੜ ,ਛੇੜਖਾਨੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਹੋਲੀ ਦੇ ਤਿਉਹਾਰ ਦੀ ਅਜੋਕੀ ਸਥਿੱੱਤੀ ਨੂੰ ਆਉਣ ਵਾਲੇ ਸਮੇ ਲਈ ਅੱਖਾਂ ਤੇ ਚਮੜੀ ਦੇ ਰੋਗਾ ਲਈ ਸੱਦਾ ਬਣਾ ਦਿੱਤਾ ਹੈ।ਉਨਾ ਚਾਈਨਜ ਪ੍ਰੋਡਕਟ ਦਾ ਹਵਾਲਾ ਦਿੰਦਿਆ ਕਿਹਾ ਕਿ ਵਿਦੇਸੀ ਆਈਟਮਾਂ ਦੀ ਚਮਕ ਦਮਕ ਨੇ ਲੋਕਾਂ ਦੇ ਪਿਆਰ ਤੇ ਭਾਈਚਾਰਕ ਸਾਂਝ ਵਿੱਚ ਕੁੜੱਤਣ ਲਿਆਂ ਦਿੱਤੀ ਹੈ ਤੇ ਸਾਡੀ ਆਪਸੀ ਭਾਈਚਾਰਕ ਸਾਂਝ ਟੱੁਟ ਰਹੀ ਹੈ।ਉਨਾ ਕਿਹਾ ਕਿ ਲੋਕ ਚਾਈਨੀਜ ਉਤਪਾਦ ਦਾ ਬਾਈਕਾਟ ਕਰਕੇ ਭਾਰਤੀ ਸੱਭਿਅਤਾ ਤੇ ਪੁਰਾਤਨ ਢੰਗ ਨਾਲ ਹੋਲੀ ਦਾ ਤਿਉਹਾਰ ਮਨਾਉਣ ਤੇ ਈਕੋਫਰੈਂਡਲੀ ਤੇ ਹਰਬਲ ਰੰਗਾਂ ਨੂੰ ਹੀ ਮਹੱਤਵ ਦੇਣ।ਉਨਾ ਸਮੂਹ ਹੋਰਨਾ ਜੱਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਨਤਾਂ ਨੂੰ ਹੋਲੀ ਦੇ ਤਿਉਹਾਰ ਨੂੰ ਪ੍ਰਦੂਸਣ ਰਾਹਿਤ ਮਨਾਉਣ ਲਈ ਜਾਗੁਰਿਕ ਕਰਨ ਤੇ ਪ੍ਰਸਾਸਨ ਵੀ ਵਿਕਣ ਵਾਲੇ ਰੰਗਾਂ ਦੀ ਚੈਕਿੰਗ ਕਰਨ ਤੇ ਕੈਮੀਕਲ ਰੰਗਾਂ ਦੀ ਸੇਲ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਨਿਰਪੱਖ ਕਾਰਵਾਈ ਨੂੰ ਅੰਜਾਮ ਦੇਣ।