You are here

ਲੁਧਿਆਣਾ

ਪਿੰਡ ਦੋਲੇਵਾਲ ਵਿੱਚ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ

ਮੋਗਾ(ਜੱਜ ਮਸੀਤਾਂ)ਮੋਗੇ ਦੇ ਪਿੰਡ ਦੌਲੇਵਾਲ ਵਿੱਚ ਅੱਜ ਇੱਕ ਗਰੀਬ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਬਿਨਾ ਕਿਸੇ ਹਨੇਰੀ,ਤੂਫਾਨ ਤੋਂ ਡਿੱਗ ਪੲੀ ਸਤਿਨਾਮ ਸਿੰਘ ਪੁੱਤਰ ਨਿਸ਼ਾਨ ਸਿੰਘ ਉਂਹਨਾ ਨੇ ਦੱਸਿਆ ਕੀ  ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਇਹ।ਮਕਾਨ ਕਾਫੀ ਸਮੇਂ ਤੋਂ ਬਣਿਆ ਹੋਇਆ ਸੀ ਅੱਜ ਸਵੇਰੇ ਜਦੋਂ ਅਸੀਂ ਸਾਰਾ ਪਰਿਵਾਰ ਘਰ ਦੇ ਬਾਹਰ ਬੈਠੇ ਹੋਏ ਸਨ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਪਈ ਉਨ੍ਹਾਂ ਕਿਹਾ ਕਿ ਅਸੀਂ ਬਹੁਤ ਹੀ ਗਰੀਬ ਪਰਿਵਾਰ ਹਾ ਕਮਾਈ ਦਾ ਕੋਈ ਸਾਧਨ ਵੀ ਨਹੀਂ ਹੈ

ਪਿੰਡ ਦੋਲੇਵਾਲ ਦੀ ਪੰਚਾਇਤ ਨੇ ਕੀਤਾ ਸਲਾਘਾਯੋਗ ਕੰਮ

 ਮੋਗਾ( ਜੱਜ ਮਸੀਤਾਂ,ਉਂਕਾਰ ਦੌਲੇਵਾਲ)ਅੱਜ ਪਿੰਡ ਦੌਲੇਵਾਲ ਦੀ ਪੰਚਾਇਤ ਨੇ ਨਸ਼ਿਆ ਵਿਰੁੱਧ ਕੀਤਾ ਮਤਾ ਪਾਸ ,ਜੋ ਕੀ ਮੋਗੇ ਦਾ ਪਿੰਡ ਦੌਲੇਵਾਲ ਨਸ਼ਿਆ ਪ੍ਤੀ ਕਾਫੀ ਚਰਚਾ ਵਿੱਚ ਰਹਿ ਚੁਕਾ ਹੈ,ਇੱਥੋਂ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਦੀ ਪੰਚਾਇਤ ਨੇ ਇੱਥੋ ਦੇ ਹਾਲਾਤ ਦੇਖਦੇ ਹੋਇਆ ਨੌਜਵਾਨ ਪੀੜੀ ਨੂੰ ਬਚਾਉਂਦੇ ਹੋਏ ਨਸ਼ਿਆ ਵਿਰੁੱਧ ਜਾਗਰੂਤ ਕਰਨ ਲੲੀ ਘਰ ਘਰ ਜਾ ਕੇ ਨਸ਼ਾ ਬੰਦ ਕਰਨ ਲੲੀ ਕੇਹਾ,ਕਿਉਂਕਿ ਇਸ ਵਿੱਚ ਪੂਰੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੀ ਬਦਨਾਮੀ ਹੋ ਰੇਹੀ ਹੈ। ਇਸ ਵਿੱਚ ਸਹਿਯੋਗ ਦਿੰਦੇ ਹੋਏSHOਜਸਵਿੰਦਰ ਸਿੰਘ ਕੋਟ ਈਸੇ ਖਾਂ ਅਤੇ ਚੌਂਕੀ ਇੰਚਾਰਜ ਪਰਮਦੀਪ ਸਿੰਘ ਉਹਨਾਂ ਨੇ ਕੇਹਾ ਕਿ ਅਸੀਂ ਪੂਰੀ ਪੰਚਾਇਤ ਦਾ ਸਹਿਯੋਗ ਦੇਵਾਂਗੇ।

ਭਾਰਤ ਲਈ ਟਰੰਪ ਦਾ ਆਉਣਾ ਮਜਦੂਰਾਂ,ਕਿਸਾਨਾ ਤੇ ਛੋਟੇ ਵਪਾਰੀਆਂ ਲਈ ਖਤਰੇ ਦੀ ਘੰਟੀ-ਸੀ[ਪੀ[ਆਈ(ਐਮ)

ਅਮਰੀਕਾ ਭਾਰਤ ਨੂੰ ਕਬਜੇ ਵਿੱਚ ਕਰਨ ਦੀ ਤਿਆਰੀ ਵਿੱਚ-ਕੁੱਲ ਹਿੰਦ ਕਿਸਾਨ ਸਭਾ

ਹਠੂਰ/ਰਾਏਕੋਟ 27ਫਰਵਰੀ-(ਨਛੱਤਰ ਸੰਧੂ)-ਅਮਰੀਕੀ ਰਾਸਟਰਪਤੀ ਟਰੰਪ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਕੀਤੇ ਜਾਣ ਵਾਲੇ ਖੇਤੀ ਅਤੇ ਹੋਰ ਸਮਝੌਤਿਆਂ ਦੀ ਕਰੜੇ ਸਬਦਾ ਵਿੱਚ ਅਲੋਚਨਾ ਕਰਦਿਆ ਸੀ[ਪੀ[ਆਈ(ਐਮ) ਤਹਿਸੀਲ ਰਾਏਕੋਟ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਹਰਿੰਦਰਪ੍ਰੀਤ ਹਨੀ ਜਲਾਲਦੀਵਾਲ,ਕਾਮਰੇਡ ਬਲਜੀਤ ਸਿੰਘ,ਕਾਮਰੇਡ ਮੁਖਤਿਆਰ ਸਿੰਘ ਜਲਾਲਦੀਵਾਲ,ਕਾਮਰੇਡ ਫਕੀਰ ਚੰਦ ਦੱਦਾਹੂਰ,ਕਾ:ਪਰਮਿੰਦਰ ਸਿੰਘ ਗਰੇਵਾਲ ਰਾਏਕੋਟ ਅਤੇ ਕਾਮਰੇਡ ਸਾਮ ਸਿੰਘ ਭੈਣੀ ਨੇ ਕਿਹਾ ਕਿ ਟਰੰਪ ਅਤੇ ਮੋਦੀ ਦਾ ਸਮਝੌਤਾ ਸਾਡੇ ਦੇਸ ਲਈ ਬਹੁਤ ਹੀ ਘਾਤਕ ਹੈ।ਕੇਦਰ ਦੀ ਮੋਦੀ ਸਰਕਾਰ ਅਮਰੀਕੀ ਰਾਸਟਰਪਤੀ ਟਰੰਪ ਦੀ ਆਮਦ ਵਿੱਚ ਲੱਗੀ ਹੋਈ ਹੈ,ਜਦਕਿ ਸਾਮਰਾਜ ਦਾ ਨੁਮਾਇੰਦਾ ਟਰੰਪ ਭਾਰਤ ਵਿੱਚ ਸਾਮਰਾਜ ਦੀਆ ਨੀਤੀਆਂ ਨੂੰ ਬਡਾਵਾ ਦੇ ਕੇ ਲੁੱਟ ਦੇ ਰਾਹ ਨੂੰ ਹੋਰ ਮੋਕਲਾ ਕਰ ਰਿਹਾ ਹੈ।ਪਹਿਲਾ ਹੀ ਆਰਥਿਕ ਤੰਗੀ ਦਾ ਸਿਕਾਰ ਕਿਸਾਨ ਖੁਦਕਸੀਆ ਕਰ ਰਿਹਾ ਹੈ,ਕਿਸਾਨਾ ਦੀਆ ਫਸਲਾ ਰੁਲ ਰਹੀਆ ਹਨ,ਮੋਦੀ ਸਰਕਾਰ ਸਾਮਰਾਜੀ ਨੀਤੀਆ ਅੱਗੇ ਗੋਡੇ ਟੇਕ ਕੇ ਦੇਸ ਦੀ ਖੇਤੀ ਮੰਡੀ ਤੋੜ ਕੇ ਖੁੱਲ੍ਹੀ ਮੰਡੀ ਦੇ ਨਾਂਅ ਹੇਠ ਦੇਸੀ ਵਿਦੇਸੀ ਕਾਰਪੋਰੇਟ ਘਰਾਣਿਆ ਦਾ ਕਬਜਾ ਕਰਾਉਣ ਲਈ ਤਰਲੋਮੱਛੀ ਹੋ ਰਹੀ ਹੈ।ਉਨਾਂ੍ਹ ਕਿਹਾ ਕਿ ਮੋਦੀ ਤੇ ਟਰੰਪ ਦਰਮਿਆਨ ਸੰਸਾਰ,ਵਪਾਰ ਸੰਸਥਾ ਦੇ ਦਿਸਾਂ-ਨਿਰਦੇਸਾਂ ਤਹਿਤ ਹੋ ਰਹੇ ਅਣਸਾਵੇ ਸਮਝੌਤਿਆ ਤਹਿਤ ਸਾਡੀ ਖੇਤੀ,ਦੁੱਧ ਤੇ ਪੋਲਟਰੀ ਨੂੰ ਤਬਾਹ ਕਰਕੇ ਇਹ ਸਾਰਾ ਕਾਰੋਬਾਰ ਅਮਰੀਕਾ ਦੇ ਅਤੀ ਅਮੀਰ ਘਰਾਣਿਆ ਹਵਾਲੇ ਕੀਤਾ ਜਾਣਾ ਹੈ,ਜਿਸ ਕਾਰਨ ਅਮਰੀਕਾ ਭਾਰਤ ਨੂੰ ਆਪਣੇ ਕਬਜੇ ਵਿੱਚ ਕਰਨ ਲਈ ਪੂਰੀ ਵਿਊਤਬੰਦੀ ਵਿੱਚ ਹੈ।ਇਸ ਸਮੇ ਉਨਾਂ੍ਹ ਰਣਧੀਰ ਢੇਸੀ,ਹਰਪਾਲ ਭੈਣੀ ਦਰੇੜਾ,ਹਰਭਜਨ ਸਿੰਘ ਰਾਏਕੋਟ ਅਤੇ ਲਾਭ ਸਿੰਘ ਭੈਣੀ ਰੋੜਾ ਆਦਿ ਵੀ ਹਾਜਰ ਸਨ।

ਜਗਰਾਉਂ ਦੇ ਪ੍ਰਸਿੱਧ ਰੌਸ਼ਨੀ ਮੇਲੇ, ਚ ਮਨੋਰੰਜਨ ਲਈ ਲੱਗੇ ਝੂਲੇ ਦੇ ਰਹੇ ਨੇ ਕਿਸੇ ਵੱਡੇ ਹਾਦਸੇ ਨੂੰ ਸੱਦਾ।

ਮਸਤੀ ਵਿੱਚ ਮੁੰਡੇ ਤੇ ਕੁੜੀਆਂ ਸੈਲਫੀਆਂ ਦੇ ਚੱਕਰ ਚ ਲਗਾ ਰਹੇ ਜਿੰਦਗੀ ਦਾਅ ਉੱਤੇ

ਜਗਰਾਉਂ(ਰਾਣਾ ਸ਼ੇਖਦੌਲਤ) ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ਤੇ ਲੱਗਦਾ ਪ੍ਰਸਿੱਧ ਰੌਸ਼ਨੀ ਮੇਲੇ,ਚ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਹਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਮੇਲਾ ਡਿਸ਼ਪੋਜਲ ਰੋਡ ਉਪੱਰ ਚੱਲ ਰਿਹਾ ਹੈ।ਲੋਕਾਂ ਦੇ ਮਨੋਰੰਜਨ ਲਈ ਇੱਥੇ ਦਰਜਨਾਂ ਵਿੱਚ ਵੱਡੇ ਵੱਡੇ ਝੂਲੇ ਲੱਗੇ ਹੋਏ ਹਨ। ਨਿਯਮਾਂ ਅਨੁਸਾਰ ਹਰ ਝੂਲੇ ਉਪਰ ਸੇਫਟੀ ਬੈਲਟਾਂ ਲੱਗੀਆਂ ਹਨ ਝੂਲੇ ਦੇ ਮੁਲਾਜ਼ਮਾ ਵੱਲੋਂ ਜਦੋਂ ਲੋਕ ਝੂਲੇ ਵਿੱਚ ਬੈਠਦੇ ਹਨ ਤਾਂ ਸੇਫਟੀ ਬੈਲਟਾਂ ਲਗਾ ਦਿੱਤੀ ਜਾਂਦੀ ਹੈ। ਪਰ ਮੇਲੇ ਦੀ ਮਸਤੀ ਵਿੱਚ ਜਿਆਦਾਤਰ ਨੌਜਵਾਨ ਪੀੜ੍ਹੀ ਮੁੰਡੇ ਅਤੇ ਕੁੜੀਆਂ ਬੈਲਟਾਂ ਤਾਂ ਦੂਰ ਦੀ ਗੱਲ ਝੂਲਿਆਂ ਉਪੱਰ ਬੈਠਦੇ ਵੀ ਨਹੀਂ ਬਲਕਿ ਖਾਸ ਕਰ ਕੁੜੀਆਂ ਸੈਲਫੀ ਲੈਣ ਦੇ ਚੱਕਰ ਚ ਝੂਲਿਆਂ ਉਪਰ ਖੜ  ਕੇ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਗਾ ਰਹੀਆਂ ਹਨ।ਪਰ ਇਹ ਲੋਕ ਮਸਤੀ ਵਿੱਚ ਮੌਤ ਨਾਲ ਵੀ ਮਖੌਲ ਕਰ ਰਹੇ ਹਨ।ਇਹ ਸਭ ਹੋਣ ਦੇ ਬਾਵਜੂਦ ਵੀ ਝੂਲੇ ਦੇ ਮੁਲਾਜ਼ਮਾਂ ਵੱਲੋਂ ਇਨ੍ਹਾਂ ਨੂੰ ਰੋਕਣ ਦੀ ਥਾਂ  ਨਿਯਮਾਂ ਨੂੰ ਛਿੱਕੇ ਟੰਗ ਰਹੇ ਹਨ। ਪੈਸਿਆਂ ਦੇ ਲਾਲਚ ਚ ਲੋਕਾਂ ਦੀ ਜਿੰਦਗੀ ਨਾਲ ਖੇਡ ਰਹੇ ਹਨ।ਇਹ ਸਾਰੇ ਝੂਲੇ ਦੇ ਰਹੇ ਨੇ ਕਿਸੇ ਵੱਡੇ ਹਾਦਸੇ ਨੂੰ ਬੁਲਾਵਾਂ।

ਅਧੂਰੇ ਪਏ ਕੰਮਾਂ ਨੂੰ ਚਾਲੂ ਕਰਵਾਉਣ ਲਈ ਸੁੰਦਰ ਨਗਰ ਵਾਸੀਆਂ ਨੇ ਨਗਰ ਕੌਸਲ ਦੇ ਦੁਆਰ ਮੂਹਰੇ ਧਰਨਾ ਲਗਾਇਆ

ਜਗਰਾਓਂ/ਲੁਧਿਆਣਾ,ਫ਼ਰਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਥਾਨਕ ਸੁੰਦਰ ਨਗਰ ਮੁਹੱਲੇ ਦੇ ਅਧੂਰੇ ਪਏ ਕੰਮਾਂ ਨੂੰ ਨੇਪਰੇ ਨਾ ਚਾੜ੍ਹਨ 'ਤੇ ਇਥੋਂ ਦੇ ਵਾਸੀਆਂ ਨੇ ਹਮਿਖ਼ਆਲੀਆਂ ਨੂੰ ਨਾਲ ਲੈ ਕੇ ਨਗਰ ਕੌਸਲ ਦੇ ਮੁੱਖ ਦੁਆਰ ਮੂਹਰੇ ਧਰਨਾ ਲਾ ਦਿੱਤਾ | ਇਸ ਧਰਨੇ ਵਿਚ ਵੱਖ-ਵੱਖ ਬੁਲਾਰਿਆਂ ਨੇ ਨਗਰ ਕੌਸਲ ਦੀ ਕਾਰਗੁਜਾਰੀ ਨੂੰ ਖੂਬ ਭੰਡਿਆ ਅਤੇ ਪੰਜਾਬ ਦੀ ਸਭ ਤੋਂ ਵੱਧ ਭਿ੍ਸ਼ਟ ਕੌਸਲ ਆਖ ਕੇ ਕੋਸਿਆ | ਚਾਰ ਘੱਟੇ ਚੱਲੇ ਇਸ ਧਰਨੇ ਨੂੰ ਚੁਕਾਉਣ ਲਈ ਐੱਸ.ਓ. ਸਤਿਆਜੀਤ, ਇੰਸਪੈਕਟਰ ਜਗਸ਼ੀਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼ਿਆਮ ਭੱਟ ਧਰਨਾਕਾਰੀਆਂ ਕੋਲ ਪਹੁੰਚੇ ਪਰ ਉਹ ਪ੍ਰਧਾਨ ਜਾਂ ਈ.ਓ. ਨਾਲ ਹੀ ਗੱਲਬਾਤ ਕਰਨ ਪ੍ਰਤੀ ਬਜ਼ਿਦ ਰਹੇ | ਆਖਰ ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਧਰਨਾਕਾਰੀਆਂ ਨੂੰ ਦਫ਼ਤਰ ਵਿਖੇ ਬੁਲਾ ਕੇ ਗੱਲਬਾਤ ਦੌਰਾਨ ਹੋ ਰਹੀ ਦੇਰੀ ਦੇ ਤਕਨੀਕੀ ਕਾਰਨ ਦੱਸੇ | ਉਨ੍ਹਾਂ ਭਰੋਸਾ ਦਿੱਤਾ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਦੋ ਮਹੀਨਿਆਂ ਦੇ ਅੰਦਰ-ਅੰਦਰ ਕੰਮ ਨੂੰ ਚਾਲੂ ਕਰਵਾਉਣ ਦਾ ਭੋਰਸਾ ਦਿੱਤਾ ਤੇ ਧਰਨੇ ਨੂੰ ਚੁਕਾਇਆ | ਧਰਨਾਕਾਰੀਆਂ ਨੇ ਸੜਕ 'ਤੇ ਜਾਮ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਿਟੀ ਇੰਚਰਾਜ ਜਗਜੀਤ ਸਿੰਘ ਨੇ ਸੂਝਬੂਝ ਨਾਲ ਧਰਨਕਾਰੀਆਂ ਨੂੰ ਸੜਕ ਤੋਂ ਉਠਾ ਦਿੱਤਾ ਤੇ ਧਰਨਾਕਾਰੀ ਮੁੜ ਨਗਰ ਕੌਸਲ ਦੇ ਗੇਟ ਮੂਹਰੇ ਬੈਠ ਗਏ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੇ ਬਾਹਰੀ ਵਾਰਡ ਦੇ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਨਗਰ ਕੌਸਲ ਵਲੋਂ ਕੋਈ ਵੀ ਵਿਸ਼ੇਸ਼ ਯੋਜਨਾ ਨਹੀਂ ਬਣਾਈ ਗਈ | ਜਦਕਿ ਅੰਦਰੂਨੀ ਸ਼ਹਿਰ ਦੀਆਂ ਪੱਕੀਆਂ ਗਲੀਆਂ ਨੂੰ ਤੋੜ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ ਦੇ ਅਕਸਰ ਨਗਰ ਕੌਸਲ 'ਤੇ ਦੋਸ਼ ਲੱਗਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਜਗਰਾਉਂ ਸ਼ਹਿਰ ਦੀ ਬਦਕਿਸਮਤੀ ਇਹ ਹੈ ਕਿ ਇਥੇ ਹਰ ਰਾਜਸੀ ਪਾਰਟੀ ਨੇ ਬਾਹਰੋਂ ਆਗੂ ਢੋਅ ਕੇ ਥੋਪੇ ਹੋਏ ਹਨ ਜੋ ਚੋਣਾਂ ਮੌਕੇ ਸਰਗਰਮ ਹੁੰਦੇ ਪਰ ਅੱਗੋਂ ਪਿੱਛੇ ਕਿਸੇ ਦੀ ਸਾਰ ਨਹੀਂ ਲੈਂਦੇ | ਇਸ ਮੌਕੇ ਮਾ: ਅਵਤਾਰ ਸਿੰਘ, ਹਰਦੀਪ ਸਿੰਘ ਢੋਲਣ, ਕਰਮਜੀਤ ਸਿੰਘ ਕੈਂਥ ਕਾਮਰੇਡ ਅਵਤਾਰ ਸਿੰਘ, ਸਰੂਪ ਸਿੰਘ, ਮੁਖਤਿਆਰ ਸਿੰਘ, ਨਿਰਮਲ ਸਿੰਘ ਧਾਲੀਵਾਲ, ਜਗਰੂਪ ਸਿੰਘ, ਹਰਨਰਾਇਣ ਸਿੰਘ, ਕੌਰ ਸਿੰਘ, ਗਗਨਦੀਪ ਕੌਰ, ਜੋਗਿੰਦਰ ਆਜ਼ਾਦ , ਦੇਵੀ ਦਿਆਲ, ਡਾ: ਸਾਧੂ ਸਿੰਘ ਆਦਿ ਹਾਜ਼ਰ ਸਨ |

ਸਿਵਲ ਸਰਜਨ ਲੁਧਿਆਣਾ ਦੀ ਟੀਮ ਵੱਲੋਂ ਤੰਬਾਕੂ ਦੀਆਂ ਦੁਕਾਨਾਂ ਦੀ ਕੀਤੀ ਚੈਕਿੰਗ

18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ
ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲੇ ਅੰਦਰ ਤੰਬਾਕੂ ਕੰਟਰੋਲ ਐਕਟ ਕੋਟਪਾ (COTPA) ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਕਾਰਵਾਈ ਜਾਰੀ ਹੈ। ਜ਼ਿਲੇ ਅੰਦਰ ਪਬਲਿਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲਾ ਪ੍ਰੋਗਰਾਮ ਅਫਸਰ ਡਾ. ਮਨੂੰ ਵਿਜ ਨੇ ਐਕਟ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈ-ਸਿਗਰਟ 'ਤੇ ਪੂਰੀ ਤਰਾਂ ਪਾਬੰਦੀ ਹੈ, ਪਬਲਿਕ ਥਾਵਾਂ 'ਤੇ ਤੰਬਾਕੂ ਉਤਪਾਦ ਦੀ ਵਰਤੋਂ ਮਨਾ ਹੈ, ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਦੇ ਨਜ਼ਦੀਕ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਦੀ ਵਰਤੋਂ ਕਰ ਸਕਦਾ ਹੈ ਅਤੇ ਨਾ ਹੀ ਵੇਚ ਸਕਦਾ ਹੈ। 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ। ਇਸੇ ਲੜੀ ਤਹਿਤ ਸਿਵਲ ਸਰਜਨ ਲੁਧਿਆਣਾ ਵੱਲੋਂ ਗਠਿਤ ਟੀਮ ਜਿਸ ਵਿੱਚ ਡਰੱਗ ਵਿਭਾਗ ਦੇ ਅਧਿਕਾਰੀ, ਮਾਸ ਮੀਡੀਆ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਸ਼ਾਮਿਲ ਸਨ ਨੇ ਚੰਡੀਗੜ ਰੋਡ ਤੇ ਸਥਿਤ ਤੰਬਾਕੂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਤਾੜਨਾ ਕੀਤੀ ਕਿ ਤੰਬਾਕੂ ਐਕਟ ਪੂਰੀ ਤਰਾਂ ਲਾਗੂ ਕੀਤੇ ਜਾਣੇ ਜ਼ਰੂਰੀ ਹਨ ਅਗਰ ਕੋਈ ਵੀ ਕੁਤਾਹੀ ਕੀਤੀ ਜਾਂਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਚੈਕਿੰਗ ਸਮੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਡਾ. ਮੰਨੂੰ ਨੇ ਦੱਸਿਆ ਕਿ ਪੂਰੇ ਜ਼ਿਲੇ ਅੰਦਰ ਅਜਿਹੀ ਕਾਰਵਾਈ ਜਾਰੀ ਹੈ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਉਤਪਾਦਾਂ ਦੀ ਵਰਤੋਂ ਨਾਲ ਸਾਹ ਰੋਗ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਲਈ ਇਨਾਂ ਦੀ ਵਰਤੋਂ ਤੋਂ ਹਮੇਸ਼ਾ ਹੀ ਜ਼ਿਆਦਾ ਤੋਂ ਜ਼ਿਆਦਾ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਬਿਲਕੁੱਲ ਵਰਤੋਂ ਨਹੀਂ ਕਰਨੀ ਚਾਹੀਦੀ। ਉਨਾਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ ਦੀ ਪ੍ਰੇਰਨਾ ਵੀ ਦਿੱਤੀ ਅਤੇ ਕਿਹਾ ਕਿ ਹਮੇਸ਼ਾ ਸਿਹਤਮੰਦ ਆਦਤਾਂ ਹੀ ਚੰਗੀ ਸਿਹਤ ਦੇ ਸਕਦੀਆਂ ਹਨ।

ਸਰਕਾਰੀ ਕਾਲਜ (ਲੜਕੇ) ਵਿਖੇ ਨਾਟਕ 'ਵੋ ਅਫ਼ਸਾਨਾ' ਦਾ ਮੰਚਨ 4 ਮਾਰਚ ਨੂੰ

ਕਾਲਜ ਦੇ 100 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੀ ਯਾਦ ਵਿੱਚ ਹੋਵੇਗਾ ਆਯੋਜਨ
ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ (ਲੜਕੇ) ਵੱਲੋਂ ਆਪਣੀ ਸਥਾਪਨਾ ਦੇ 100 ਸਾਲਾ ਸ਼ਤਾਬਦੀ ਸਮਾਗਮ ਮਨਾਏ ਜਾ ਰਹੇ ਹਨ, ਜਿਸ ਤਹਿਤ ਮਿਤੀ 4 ਮਾਰਚ, 2020 ਨੂੰ ਕਾਲਜ ਦੇ ਆਡੀਟੋਰੀਅਮ ਵਿਖੇ ਇਕ ਕਾਵਿ ਮਈ ਨਾਟਕ 'ਵੋ ਅਫ਼ਸਾਨਾ' ਦਾ ਮੰਚਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਕਾਲਜ ਦੇ ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਨੇ ਅੱਜ ਕਾਲਜ ਵਿਖੇ ਸੱਦੀ ਵਿਸ਼ੇਸ਼ ਪੱਤਰਕਾਰ ਮਿਲਣੀ ਦੌਰਾਨ ਕਹੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਧੂ ਨੇ ਦੱਸਿਆ ਕਿ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ (ਲੜਕੇ) ਪੰਜਾਬ ਦਾ ਇੱਕ ਅਜਿਹਾ ਕਾਲਜ ਹੈ, ਜੋ ਕਿ ਪਿਛਲੇ 100 ਸਾਲਾਂ ਤੋਂ ਲਗਾਤਾਰ ਰਾਸ਼ਟਰ ਨਿਰਮਾਣ ਦੀ ਅਨਮੋਲ ਸੇਵਾ ਨਿਭਾਅ ਰਿਹਾ ਹੈ। ਇਸਦੇ ਇਸ ਯਾਦਗਾਰ ਸਫ਼ਰ ਵਿੱਚ ਬਹੁਤ ਸਾਰੇ ਉੱਚ ਕੋਟੀ ਦੀਆਂ ਹਸਤੀਆਂ ਦਾ ਯੋਗਦਾਨ ਰਿਹਾ, ਜਿਨਾਂ ਨੇ ਆਪਣੇ ਬੌਧਿਕ ਅਤੇ ਕਲਾਤਮਕ ਤਰੀਕਿਆਂ ਨਾਲ ਸਮਾਜ ਵਿੱਚ ਇੱਕ ਛਾਪ ਛੱਡੀ। ਉਨਾਂ ਕਿਹਾ ਕਿ ਇਸੇ ਛਾਪ ਨੂੰ ਜੀਵਤ ਰੱਖਣ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਕਾਲਜ ਵੱਲੋਂ ਇਸ ਸਾਲ ਕਾਲਜ ਦਾ ਸ਼ਤਾਬਦੀ ਸਥਾਪਨਾ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਮਾਗਮਾਂ ਦੀ ਲੜੀ ਵਿੱਚ ਹੀ ਮਿਤੀ 4 ਮਾਰਚ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਕਾਲਜ ਦੇ ਸ਼ਾਨਦਾਰ ਆਡੀਟੋਰੀਅਮ ਵਿੱਚ ਕਾਵਿ ਮਈ ਨਾਟਕ 'ਵੋ ਅਫ਼ਸਾਨਾ' ਦਾ ਮੰਚਨ ਕੀਤਾ ਜਾਵੇਗਾ। ਇਹ ਨਾਟਕ ਮਸ਼ਹੂਰ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਅਤੇ ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਯਾਦ ਨੂੰ ਸਮਰਪਿਤ ਹੋਵੇਗਾ। ਉਨਾਂ ਦੱਸਿਆ ਕਿ ਇਹ ਨਾਟਕ ਲੁਧਿਆਣਾ ਸੰਸਕ੍ਰਿਤ ਸਮਾਗਮ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਸੰਧੂ ਨੇ ਕਾਲਜ ਦੇ ਇਤਿਹਾਸ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵਿਦਿਅਕ ਪੱਧਰ 'ਤੇ ਇਸ ਕਾਲਜ ਨੇ 100 ਸਾਲਾਂ ਵਿੱਚ ਕਈ ਮਹਾਨ ਹਸਤੀਆਂ ਸਮਾਜ ਨੂੰ ਦਿੱਤੀਆਂ।12 ਵਿਦਿਆਰਥੀਆਂ ਨਾਲ 1920 ਵਿੱਚ ਇਹ ਕਾਲਜ ਸ਼ੁਰੂ ਕੀਤਾ ਗਿਆ ਅਤੇ ਅੱਜ 5000 ਵਿਦਿਆਰਥੀ ਅਤੇ 150 ਅਧਿਆਪਕ ਸਾਹਿਬਾਨ ਇਸ ਵਿਦਿਅਕ ਅਦਾਰੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। 11 ਪੋਸਟ ਗਰੈਜੂਏਟ ਵਿਭਾਗ ਸਥਾਪਤ ਕੀਤੇ ਜਾ ਚੁੱਕੇ ਹਨ, ਜੋ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਪੱਧਰ 'ਤੇ ਆਪਣੀਆਂ ਪੁਜੀਸ਼ਨਾਂ ਹਾਸਿਲ ਕਰ ਰਹੇ ਹਨ। ਪ੍ਰੈੱਸ ਕਾਨਫਰੰਸ ਨੂੰ ਲੁਧਿਆਣਾ ਸੰਸਕ੍ਰਿਤ ਸਮਾਗਮ ਦੇ ਉੱਪ ਪ੍ਰਧਾਨ ਅਮ੍ਰਿਤ ਨਾਗਪਾਲ ਅਤੇ ਜਨਰਲ ਸਕੱਤਰ ਐੱਸ. ਕੇ. ਰਾਏ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਨਵਦੀਪ ਸਿੰਘ ਐੱਫ. ਐੱਮ. ਗੋਲਡ ਲੁਧਿਆਣਾ, ਬ੍ਰਿਜ ਭੂਸ਼ਣ ਗੋਇਲ ਅਤੇ ਹੋਰ ਵੀ ਹਾਜ਼ਰ ਸਨ।

25 ਜਾਂ ਵਧੇਰੇ ਕਰਮਚਾਰੀਆਂ ਵਾਲੇ ਅਦਾਰਿਆਂ ਵੱਲੋਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਆਸਾਮੀਆਂ ਸਬੰਧੀ ਸੂਚਨਾ ਦੇਣੀ ਲਾਜ਼ਮੀ-ਡਿਪਟੀ ਕਮਿਸ਼ਨਰ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵੱਲੋਂ ਕਾਰਜ ਪ੍ਰਣਾਲੀ ਦੀ ਸਮੀਖਿਆ ਕਰਦੇ ਹੋਏ ਜ਼ਿਲਾ ਲੁਧਿਆਣਾ ਦੇ ਨਿਯੋਜਕਾਂ ਨੂੰ ਕੰਪਲਸਰੀ ਨੋਟੀਫਿਕੇਸ਼ਨ ਆਫ਼ ਵਕੈਸੀਜ਼ ਐਕਟ 1959 ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਇਸ ਐਕਟ ਅਧੀਨ 25 ਜਾਂ ਵੱਧ ਕਰਮਚਾਰੀਆਂ ਵਾਲੇ ਅਦਾਰਿਆਂ ਲਈ ਆਪਣੀਆਂ ਆਸਾਮੀਆਂ ਬਾਰੇ ਫਾਰਮ ਉੱਤੇ ਭਰ ਕੇ ਰੋਜ਼ਗਾਰ ਬਿਊਰੋ ਲੁਧਿਆਣਾ ਵਿਖੇ ਨੋਟੀਫਾਈ ਕਰਵਾਉਣਾ ਲਾਜ਼ਮੀ ਹੈ।ਇਸੇ ਤਰਾਂ ਸਾਰੇ ਨਿਯੋਜਕਾਂ ਵੱਲੋਂ ਆਪਣੇ ਅਦਾਰਿਆਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਸਬੰਧੀ ਤਿਮਾਹੀ ਰਿਟਰਨ ਵੀ ਪ੍ਰੋਫਾਰਮੇ ਵਿੱਚ ਭਰ ਕੇ ਤਿਮਾਹੀ ਅੰਤ ਤੱਕ ਦੇਣਾ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਕਾਰਵਾਈ ਦਾ ਮੰਤਵ ਸਰਕਾਰ ਨੂੰ ਸਮੇਂ ਸਿਰ ਅਦਾਰਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ ਅਤੇ ਅਦਾਰਿਆਂ ਨੂੰ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਲੋੜੀਂਦੇ ਯੋਗ ਉਮੀਦਵਾਰ ਮੁਹੱਈਆ ਕਰਵਾਉਣਾ ਹੈ। ਉਹਨਾਂ ਵੱਲੋਂ ਸਾਰੇ ਅਦਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਉਕਤ ਜਾਣਕਾਰੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਜਮਾਂ ਕਰਵਾਇਆ ਕਰਨ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਦਿੱਲੀ ‘ਚ ਭੜਕੀ ਹਿੰਸਾ ਮੋਦੀ ਹਕੂਮਤ ਦੀਆਂ ਗਲਤ ਨੀਤੀਆਂ ਦੀ ਦੇਣ – ਜੱਥੇਦਾਰ ਡੱਲਾ ।

ਕਾਉਕੇ ਕਲਾਂ, 26 ਫਰਵਰੀ (ਜਸਵੰਤ ਸਿੰਘ ਸਹੋਤਾ)-ਸ੍ਰੌਮਣੀ ਅਕਾਲੀ ਦਲ (ਅ) ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਕਿਹਾ ਕਿ ਦਿੱਲੀ ਵਿੱਚ ਜੋ ਫਿਰਕੂ ਹਿੰਸਾ ਭੜਕੀ ਹੈ ਉਹ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੀ ਦੇਣ ਹੈ।ਉਨਾ ਕਿਹਾ ਕਿ ਦਿੱਲੀ ਵਿੱਚ ਜੋ ਨਾਗਰਿਕਤਾ ਸੋਧ ਕਨੂੰਨ ਦੀ ਹਮਾਇਤ ਵਿੱਚ ਭਾਜਪਾ ਵਰਕਰਾਂ ਵੱਲੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਦਰਅਸਲ ਭਾਜਪਾ ਤੇ ਆਰ.ਐਸ.ਐਸ ਦੇ ਗੁੰਡਿਆਂ ਦੀ ਫੋਜ ਹੈ ਜੋ ਦਿੱਲੀ ਵਿੱਚ ਹਿੰਸਾ ਨੂੰ ਜਨਮ ਦੇ ਰਹੀ ਹੈ।ਇਸ ਤੋ ਪਹਿਲਾ ਵੀ ਭਾਜਪਾ ਵਰਕਰ ਨਾਗਰਿਕਤਾ ਸੋਧ ਕਨੂੰਨ ਦੀ ਵਿਰੋਧਤਾ ਕਰਨ ਵਾਲਿਆ ਦੇ ਗੋਲੀ ਮਾਰੋ ਦੇ ਫਿਰਕੂ ਬਿਆਨ ਦੇ ਕੇ ਹਿੰਸਾਂ ਦੀ ਨੀਹ ਰੱਖਣ ਵਿੱਚ ਕਾਮਯਾਬ ਹੋਏ ਸਨ।ਉਨਾ ਕਿਹਾ ਕਿ ਮੋਦੀ ਸਰਕਾਰ ਵੱਲੋ ਜੋ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਉਣ ਉਪਰੰਤ ਸਮੱੁਚੇ ਦੇਸ ਵਿੱਚ ਜੋ ਹਿੰਸਕ ਹਾਲਾਤ ਬਣੇ ਹੋਏ ਹਨ ਉਸ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜਿੰਮੇਵਾਰ ਹੈ।ਉਨਾ ਕਿਹਾ ਕਿ ਨਾਗਰਕਿਤਾ ਸੋਧ ਕਾਨੂੰਨ ਪਾਸ ਕਰਨਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਸੋਚੀ ਸਮਝੀ ਸਾਜਿਸ ਹੈ ਜੋ ਕਿ ਹੁਣ 1947 ਦੇ ਭਾਰਤ ਪਾਕਿ ਵੰਡ ਦੇ ਦੁਖਾਂਤ ਦੀ ਯਾਦ ਕਰਵਾਉਂਦੀ ਹੈ।ਉਨਾ ਕਿਹਾ ਕਿ ਦੇਸ ਵਿੱਚ ਮੋਦੀ ਸਰਕਾਰ ਧਾਰਾ 370 ਨੂੰ ਹਟਾਉਣ ਤੋ ਬਾਅਦ ਹੁਣ ਨਾਗਰਿਕਤਾ ਸੋਧ ਕਾਨੂੰਨ ਜਬਰੀ ਦੇਸ ਵਿੱਚ ਥੋਪ ਰਹੀ ਹੈ ਜਦਕਿ ਇਸ ਦਾ ਵਿਰੋਧ ਪਹਿਲੇ ਦਿਨ ਤੋ ਹੀ ਸਮੱੁਚੇ ਦੇਸ ਵਿੱਚ ਹੋਇਆ ਸੀ।ਉਨਾ ਕਿਹਾ ਕਿ ਦਿੱਲੀ ਵਿੱਚ ਭੜਕੀ ਹਿੰਸਾ ਨੂੰ ਲੈ ਕੇ ਸਪੱਸਟ ਹੁੰਦਾ ਹੈ ਕਿ ਗ੍ਰਹਿ ਮੰਤਰੀ ਹੋਣ ਦੇ ਬਾਵਜੂਦ ਅਮਿਤ ਸਾਹ ਦੇਸ ਵਿੱਚ ਅਮਨ ਸਾਂਤੀ ਦੀ ਬਹਾਲੀ ਲਿਆਉਣ ਵਿੱਚ ਅਸਫਲ ਹੋਏ ਹਨ ਤੇ ਉਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਸਕੂਲ ਸਟਾਫ ਵੱਲੋ ਜੱਜ ਗਗਨਦੀਪ ਸਿੰਘ ਕੈਂਥ ਤੇ ਦਾਨੀ ਐਨ.ਆਰ.ਆਈ ਵੀਰਾਂ ਨੂੰ ਕੀਤਾ ਸਨਮਾਨ ।

ਕਾਉਂਕੇ ਕਲਾਂ 26 ਫਰਵਰੀ (ਜਸਵੰਤ ਸਿੰਘ ਸਹੋਤਾ) ਸਰਕਾਰੀ ਕੰਨਿਆ ਹਾਈ ਸਕੂਲ,ਪੱਤੀ ਸ਼ਾਮ ਸਿੰਘ,ਕਾਉਂਕੇ ਕਲਾਂ ਦੇ ਸਟਾਫ ਵੱਲੋ ਸਕੂਲ ਮੁਖੀ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਵਿੱਚ ਸਮਾਰਟ ਕਲਾਸ ਰੂਮ ਬਣਾਉਣ ਲਈ ਇੱਕ ਵਧੀਆ ਕੰਪਨੀ ਦਾ ਪ੍ਰੋਜੈਕਟਰ ਦੇਣ ਵਾਲੇ ਦਾਨੀ ਐਨ.ਆਰ.ਆਈ ਸੁਖਵਿੰਦਰ ਸਿੰਘ ਗਿੱਲ ਪਿੰਡ ਕਾਉਂਕੇ ਕਲਾਂ ਦੇ ਵਾਸੀ ਅਵਤਾਰ ਸਿੰਘ ਕੈਂਥ ਦੇ ਸਪੁੱਤਰ ਨਵਨਿਯੁਕਤ ਜੱਜ ਗਗਨਦੀਪ ਸਿੰਘ ਕੈਂਥ ਅਤੇ ਐਨ.ਆਰ.ਆਈ ਰਣਜੀਤ ਸਿੰਘ,ਹਰਬੰਸ ਸਿੰਘ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇ ਸਕੂਲ ਮੁਖੀ ਰਾਜਿੰਦਰ ਸਿੰਘ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਵੀਰਾਂ ਦੇ ਉੱਦਮ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਤੇ ਉਨਾ ਨਵਨਿਯੁਕਤ ਜੱਜ ਗਗਨਦੀਪ ਸਿੰਘ ਕੈਂਥ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨਾ ਦੀ ਪ੍ਰਾਪਤੀ ਤੇ ਪਿੰਡ ਨੂੰ ਮਾਣ ਹੈ ਜੋ ਉਨਾ ਪਿੰਡ ਤੇ ਪਰਿਵਾਰ ਦਾ ਨਾਂ ਰੌਸਨ ਕੀਤਾ ਹੈ।ਉਨਾ ਸਮੂਹ ਦਾਨੀ ਵੀਰਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਸਰਪ੍ਰੀਤ ਸਿੰਘ ਕਾਉਂਕੇ,ਦਵਿੰਦਰ ਸਿੰਘ ਕੈਂਥ,ਕੁਲਦੀਪ ਸਿੰਘ ਕੀਪਾ,ਸਕੂਲ ਸਟਾਫ਼ ਵੀਨਾ ਰਾਣੀ,ਰਛਪਾਲ ਕੌਰ,ਮਹਿੰਦਰ ਪਾਲ ਸਿੰਘ,ਕੁਲਦੀਪ ਸਿੰਘ, ਕੁਲਦੀਪ ਕੌਰ, ਕਿਰਨ ਬਾਲਾ,ਸੁਭਲਕਸਨ ਕੌਰ,ਤੇਜਿੰਦਰ ਕੌਰ,ਸੁਭਲਕਸ਼ਨ ਕੌਰ, ਹਰਪ੍ਰੀਤ ਕੌਰ,ਅਮਨਦੀਪ ਕੌਰ,ਰਾਧਾ ਰਾਣੀ, ਸਬਨਮ ਰਤਨ,ਜਸਪ੍ਰੀਤ ਕੌਰ,ਰਣਬੀਰ ਕੌਰ,ਸ. ਏਕਮ ਸਿੰਘ,ਕੁਲਦੀਪ ਸਿੰਘ ਕੰਪਿਊਟਰ ਟੀਚਰ ਸਵਰਨ ਸਿੰਘ ਤੋ ਇਲਾਵਾ ਨਗਰ ਦੀਆਂ ਹੋਰ ਵੀ ਪ੍ਰਮੱੁਖ ਸਖਸੀਅਤਾਂ ਹਾਜ਼ਿਰ ਸਨ