You are here

ਲੁਧਿਆਣਾ

ਕੈਪਟਨ ਸਰਕਾਰ ਵੱਲੋ ਔਰਤਾਂ ਦਾ ਬੱਸਾਂ 'ਚ ਕਿਰਾਇਆ ਅੱਧਾ ਕਰਨ ਦਾ ਫੈਸਲਾ ਸ਼ਲਾਘਯੋਗ ਹੈ:ਡਾਂ ਹਰਿੰਦਰ ਕੌਰ ਗਿੱਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੀਤੇ ਗਏ ਐਲਾਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੱਕਤਰ ਕਾਗਰਸ ਮਹਿਲਾ ਬ੍ਰਿਗੇਡ ਪੰਜਾਬ ਦੇ ਡਾਂ.ਹਰਿੰਦਰ ਕੌਰ ਗਿੱਲ ਨੇ ਕੋਠੇ ਸ਼ੇਰਜੰਗ ਨੇ ਧੰਨਵਾਦ ਕੀਤਾ।ਡਾਂ ਗਿੱਲ ਨੇ ਕਿਹਾ ਕਿ ਸੂਬੇ ਦੀ ਸਰਕਾਰ ਵੱਲੋ ਔਰਤਾਂ ਦਾ ਬੱਸਾਂ 'ਚ ਕਿਰਾਇਆ ਅੱਧਾ ਕਰੲਨ ਦਾ ਫੈਸਲਾ ਸ਼ਲਾਘਾਯੋਗ ਹੈ ਜਿਸ ਨਾਲ ਔਰਤਾਂ ਨੂੰ ਬੱਸਾਂ 'ਚ ਆਉਣ-ਜਾਣ 'ਚ ਸੌਖਾ ਹੋਵੇਾਗਾ।ਉਨ੍ਹਾ ਕਿਹਾ ਕਿ ਸਰਕਾਰ ਵਲੋ ਸਮਰਾਟ ਕਾਰਡ ਰਾਹੀ ਰਾਸ਼ਨ ਮੁਹੱਈਆ ਕਰਵਾਏ ਜਾਣਾ ਬਹੁਤ ਵਧੀਆ ਕਦਮ ਹੈ।ਅੱਗੇ ਕਿਹਾ ਕਿ ਬੱਚਿਆਂ ਦੀ ਪੜਾਈ ਦੀ ਫਸਿ ਮੁਆਫ ਕਰਨ ਨਾਲ ਲੋੜਵੰਦ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰ ਸਕਣਗੇ।ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਮੱੁਖ ਰੱਖਦਿਆਂ ਇਲਾਜ ਮੁਫਤ ਦੀ ਸਹੂਲਤ ਵੀ ਦਿੱਤੀ ਜਾਵੇ।

ਮੈਡੀਕਲ ਸਟੋਰਾਂ ਵਾਲੇ ਵੀ ਲੋਕਾਂ ਨੂੰ ਲੁੱਟਣ ਲੱਗੇ ਕੋਰੋਨਾ ਵਾਇਰਸ ਦਾ ਆੜ ਵਿੱਚ ਹੇਠ

ਜਗਰਾਉਂ (ਰਾਣਾ ਸ਼ੇਖਦੌਲਤ)ਕੋਰੋਨਾ ਵਾਇਰਸ ਨੇ ਇਸ ਸਮੇਂ ਪੂਰੀ ਦੁਨੀਆਂ ਚ ਦਹਿਸ਼ਤ ਪਾਈ ਹੋਈ ਹੈ।ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਅੱਜ ਪੂਰੀ ਦੁਨੀਆਂ ਦੇ ਦੇਸ਼ਾਂ ਨੂੰ ਆਪਣੀ ਪਕੜੵ ਚ ਲੈ ਚੁੱਕਾ ਹੈ ਤੇ ਕੲੀਆਂ ਦੀ ਮੌਤ ਵੀ ਹੋ ਚੁੱਕੀ ਹੈ।ਹੁਣ ਕੋਰੋਨਾ ਵਾਇਰਸ ਦੀ ਆੜ ਹੇਠ ਮੈਡੀਕਲ ਸਟੋਰਾਂ ਵਾਲੇ ਲੋਕਾਂ ਨੂੰ ਲੁੱਟਣ ਲੱਗੇ ਹੋਏ ਹਨ। ਭਾਰਤ ਚ ਕੋਰੋਨਾ ਵਾਇਰਸ ਦੇ ਪੀੜਤਾਂ ਦੇ ਕੁੱਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵਲੋਂ ਕੲੀ ਤਰਾਂ ਦੀਆਂ ਸਾਵਧਾਨੀਆਂ ਵਰਤੇ ਜਾਣ ਦੀਆਂ ਕੀਤੀਆਂ ਹਦਾਇਤਾਂ ਤੋਂ ਬਾਅਦ ਮਾਸਕ ਅਤੇ ਸੈਨੀਟਾਈਜ਼ਰਾਂ ਦੀ ਜਿੱਥੇ ਭਾਰੀ ਕਮੀ ਹੋ ਗੲੀ,ਉਥੇ ਮਾਸਕ ਤੇ ਸੈਨੀਟਾਇਜ਼ਰਾਂ ਦਾ ਮੁੱਲ ਅਸਮਾਨ ਛੂਹਣ ਲੱਗ ਪੲੇ ਹਨ।ਸੂਤਰਾਂ ਅਨੁਸਾਰ ਅੱਜ ਮੈਡੀਕਲ ਸਟੋਰਾਂ ਤੇ ਮਾਸਕ ਜਿਹੜਾ ਪਹਿਲਾਂ 2 ਤੋਂ ਲੈ ਕੇ 5 ਰੁਪੲੇ ਦਾ ਮਿਲਦਾ ਸੀ ਤੇ ਹੁਣ 25 ਤੋਂ 30 ਰੁਪੲੇ ਦੇ ਕਰੀਬ ਮਿਲ ਰਿਹਾ ਹੈ।ਇਸ ਤੋਂ ਇਲਾਵਾ 200 ਰੁਪੲੇ ਵਾਲਾ ਸੈਨੀਟਾਇਜ਼ਰ ਹੁਣ 400 ਤੋਂ ਲੈ ਕੇ 500 ਰੁਪੲੇ ਤੱਕ ਮਿਲ ਰਿਹਾ ਹੈ। ਸ਼ਹਿਰ ਅੰਦਰ ਮੈਡੀਕਲ ਸਟੋਰਾਂ ਤੇ ਮਾਸਕ ਅਤੇ ਸੈਨੀਟਾਈਜ਼ਰਾਂ ਦੀ ਭਾਰੀ ਕਮੀ ਵੀ ਆ ਗੲੀ ਹੈ,ਇਥੋਂ ਤੱਕ ਲੁਧਿਆਣਾ ਵਿਚ ਵੀ ਨਹੀਂ ਮਿਲ ਰਿਹਾ।ਕੋਰੋਨਾ ਦੇ ਪੰਜਾਬ ਚ ਕੇਸ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਚਿਤ ਰਹਿਣ ਦੀ ਅਪੀਲ ਕੀਤੀ ਹੈ,ਜਿਸ ਨਾਲ ਕੲੀ ਲੋਕਾਂ ਚ ਇਸ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ।ਡਾਕਟਰਾਂ ਅਨੁਸਾਰ ਮਾਸਕ ਹਰ ਕਿਸੇ  ਨੂੰ ਲਗਾਉਣ ਦੀ ਜਰੂਰਤ ਨਹੀਂ,ਜਿਸ ਘਰ ਚ ਕੋਈ ਬਿਮਾਰੀ ਹੈ ਜਾ ਫਿਰ ਕਿਸੇ ਨੂੰ ਖੰਘ ਉਸ ਨੂੰ ਜਰੂਰ ਮਾਸਕ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਪਿੰਡ ਮਸੀਤਾਂ ਦੀ ਪੰਚਾਇਤ ਦੇ ਕੀਤੇ ਵਿਕਾਸ ਦੀਆਂ ਮੂਹੋਂ ਬੋਲਦੀਆਂ ਤਸਵੀਰਾਂ

ਮੋਗਾ( ਜੱਜ ਸਿੰਘ ਮਸੀਤਾਂ) ਤਹਿਸੀਲ ਧਰਮਕੋਟ ਵਿੱਚ ਪੈਦੇ ਪਿੰਡ ਮਸੀਤਾਂ ਦੀ ਪੰਚਾਇਤ ਦੇ ਕੀਤੇ ਵਿਕਾਸ ਦੀਆਂ ਤਸਵੀਰਾਂ ਤੁਸੀਂ ਵੇਖ ਹੀ ਲਈਆਂ ਹਨ ਪਿੰਡ ਦੀ ਪੰਚਾਇਤ ਨਾਲ ਗੱਲ ਕਰਦੇ ਹਾਂ ਤਾਂ ਕਹਿੰਦੇ ਕੋਈ ਵੀ ਗਰਾਂਟ ਹੀ ਨਹੀਂ ਮਿਲੀ ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਟਾਈਮ ਲੰਘ ਜਾਣ ਦੇ ਬਾਵਜੂਦ ਵੀ ਹੁਣ ਤੱਕ ਕੋਈ ਗ੍ਰਾਂਟ ਨਹੀਂ ਮਿਲੀ ਜਾਂ ਪੰਚਾਇਤ ਆਪਣਾ ਇਹ ਕਹਿ ਕੇ ਆਪਣਾ ਪੱਲਾ ਛਡਾ ਰਹੀ ਹੈ 2 ਦਿਨ ਮੀਂਹ ਪੈਣ ਕਾਰਨ ਪਿੰਡ ਵਿੱਚੋਂ ਦੀ ਸਕੂਲ ਦੇ ਬੱਚਿਆਂ ਨੂੰ ਲੰਘਣਾ ਔਖਾ ਤਾਂ ਹੁੰਦਾ ਹੈ ਬਲਕਿ ਹਰ ਇੱਕ ਨੂੰ ਔਖਾ ਹੁੰਦਾ ਹੈ ਇੰਝ ਲੱਗਦਾ ਸਰਕਾਰ ਦੇ ਕੀਤੇ ਵਿਕਾਸ ਦੇ ਕੰਮਾਂ ਦੀ ਹਨੇਰੀ ਮਸੀਤਾਂ ਦੇ ਉਪਰ ਦੀ ਲੰਘ ਗਈ

ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੜਕੀ ਨਾਲ ਕਰਦਾ ਰਿਹਾ ਜਬਰ ਜਨਾਹ

ਜਗਰਾਉਂ( ਰਾਣਾ ਸ਼ੇਖਦੌਲਤ)ਇਥੋਂ ਨਜਦੀਕ ਬੇਟ ਇਲਾਕੇ ਦੇ ਇੱਕ ਪਿੰਡ ਦੀ ਲੜਕੀ ਨੂੰ ਕਈ ਸਾਲਾਂ ਤੋ ਡਰਾ-ਧਮਕਾ ਕੇ ਜਬਰ ਜਨਾਹ  ਕਰਨ ਦਾ ਮਾਮਲਾ ਆਇਆ। ਜਬਰ ਜਨਾਹ ਦੀ ਪੀੜਤ ਲੜਕੀ ਪਿਛਲੇ 20 ਦਿਨਾਂ ਤੋਂ ਆਪਣੇ ਪਰਿਵਾਰ ਨਾਲ ਆਪਣੇ ਤੇ ਹੋਏ ਤੱਸ਼ਦਦ ਦਾ ਇਨਸਾਫ ਲੈਣ ਲਈ ਸਿੱਧਵਾਂ ਬੇਟ ਥਾਣੇ ਦੇ ਚੱਕਰ ਲਗਾ ਰਹੀ ਹੈ।ਬੁਧੱਵਾਰ ਨੂੰ ਪੀੜਤਾਂ ਨੇ ਦੱਸਿਆ ਕਿ ਉਸ ਦੀ ਉਮਰ 23 ਸਾਲਾਂ ਦੀ ਹੈ ਜਦੋਂ ਉਹ 17 ਸਾਲ ਦੀ ਸੀ ਤਾਂ ਸਾਡੇ ਪਿੰਡ ਦਾ ਹੀ ਲੜਕਾ ਸੁਖਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਉਸ ਨੂੰ ਉਸ ਦੇ ਭਰਾ ਤੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਜਬਰ ਜਨਾਹ ਕਰਦਾ ਰਿਹਾ ।ਮੇਰਾ ਕੁਝ ਟਾਈਮ ਪਹਿਲਾਂ ਵਿਆਹ ਹੋ ਗਿਆ ਸੀ ਜਦੋਂ ਜਨਵਰੀ2020 ਵਿੱਚ ਮੈਂ ਆਪਣੇ ਪੇਕੇ ਆਈ ਤਾਂ ਸੁਖਵਿੰਦਰ ਸਿੰਘ ਕਰੀਬ 11-12 ਵਜੇ ਰਾਤ ਨੂੰ ਘਰ ਆ ਗਿਆ ਉਸ ਟਾਈਮ ਸਾਰੇ ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ।ਉਸ ਨੇ ਮੈਨੂੰ ਆਪਣੇ ਘਰ ਲਜਾ ਕੇ  ਜਬਰੀ ਜਬਰ ਜਨਾਹ ਕੀਤਾ ਉਹ ਮੈਨੂੰ ਇਹ ਧਮਕੀ ਦਿੰਦਾ ਰਿਹਾ ਕਿ ਮੈਂ ਤੇਰੇ ਭਰਾ ਤੇ ਪਿਤਾ ਨੂੰ ਜਾਨੋਂ ਮਾਰ ਦਵੇਗਾ। ਪਰ ਫਰਵਰੀ ਮਹੀਨੇ ਵਿੱਚ ਸੁਖਵਿੰਦਰ ਸਿੰਘ ਮੇਰੇ ਪਿਤਾ ਦੀ ਦੁਕਾਨ ਅੱਗੇ ਚਿੱਟਾ ਵੇਚ ਰਿਹਾ ਸੀ ਚਿੱਟੇ ਨੂੰ ਰੋਕਣ ਤੇ ਉਕਤ ਦੋਸ਼ੀ ਨੇ ਮੇਰੇ ਪਰਿਵਾਰ ਨਾਲ ਕੁੱਟ ਮਾਰ ਕੀਤੀ।ਜਿਸ ਤੇ ਮੈਂ ਆਪਣੇ ਨਾਲ ਹੋਈ ਜਬਰ ਜਨਾਹ ਦੀ ਸ਼ਕਾਇਤ ਥਾਣਾ ਸਿੱਧਵਾਂ ਬੇਟ ਕੀਤੀ।ਥਾਣੇ ਸਿੱਧਵਾਂ ਬੇਟ ਦੇ ਮੁੱਖੀ ਨੇ ਰਾਜੇਸ਼ ਠਾਕਰ ਨੇ 13 ਫਰਵਰੀ ਨੂੰ  ਮੇਰੀ ਸ਼ਕਾਇਤ ਉਪਰ ਦੋਸ਼ੀ ਖਿਲਾਫ ਮੁੱਕਦਮਾ ਦਰਜ ਕਰ ਦਿੱਤਾ।ਪਰ ਦੋਸ਼ੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹੈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਵਿਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਲਿਖਤਾਂ ਚ ਗਲੋਬਲ ਪੰਜਾਬੀ ਦਾ ਮੁਹਾਂਦਰਾ ਅਜੇ ਨਹੀਂ ਉੱਘੜਿਆ- ਪਰਵੇਜ਼ ਸੰਧੂ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਅਮਰੀਕਾ ਚ ਪਿਛਲੇ 35 ਸਾਲ ਤੋਂ ਵੱਸਦੀ ਪ੍ਰੌਢ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੇ ਸਵਾਗਤ ਵਿੱਚ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਕੀਤੀ। ਇਸ ਮੌਕੇ ਬੋਲਦਿਆਂ ਪਰਵੇਜ਼ ਸੰਧੂ ਨੇ ਕਿਹਾ ਕਿ ਵਿਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਲਿਖਤਾਂ ਚੋਂ ਹਾਲੇ ਗਲੋਬਲ ਪੰਜਾਬੀ ਦਾ ਮੁਹਾਂਦਰਾ ਨਹੀਂ ਉੱਘੜਿਆ। ਅਜੇ ਵੀ ਸਾਡੀ ਲਿਖਤ ਵਿੱਚ ਪੰਜਾਬ ਹੀ ਗੂੰਜਦਾ ਹੈ। ਵਿਦੇਸ਼ਾਂ ਚ ਸੱਜਰੇ ਵੱਸੇ ਪੜ੍ਹੇ ਲਿਖੇ ਨੌਜਵਾਨਾਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਸਮਾਜਿਕ ਯਥਾਰਥ ਨੂੰ ਗਲੋਬਲ ਪ੍ਰਸੰਗ ਚ ਸਮਝ ਕੇ ਲਿਖਤ ਦਾ ਸਰੂਪ ਉਘਾੜਨਗੇ। ਪਰਵੇਜ਼ ਸੰਧੂ ਹੁਣ ਤੀਕ ਤਿੰਨ ਕਹਾਣੀ ਸੰਗ੍ਰਹਿ ਮੁੱਠੀ ਭਰ ਸੁਪਨੇ, ਟਾਹਣੀਉਂ ਟੁੱਟੇ, ਕੋਡ ਬਲੂ ਤੇ ਇੱਕ ਵਾਰਤਕ ਸੰਗ੍ਰਹਿ ਕੰਙਣੀ ਲਿਖ ਚੁਕੀ ਹੈ। ਇਨ੍ਹਾਂ ਵਿੱਚੋਂ ਦੋ ਕਹਾਣੀਆਂ ਬਲੀ ਅਤੇ ਮੇਰੀ ਲੂੰਬੜੀ ਦੀ ਸਿਰਜਣ ਪ੍ਰਕ੍ਰਿਆ ਬਾਰੇ ਵੀ ਉਸ ਸਵਾਲਾਂ ਦੇ ਜਵਾਬ ਦਿੱਤੇ। ਪਰਵੇਜ਼ ਸੰਧੂ ਨੇ ਦੱਸਿਆ ਕਿ ਉਹ ਇਸ ਵੇਲੇ ਇੱਕ ਨਾਵਲ ਲਿਖ ਰਹੀ ਹੈ ਜਿਸ ਨੂੰ ਉਹ ਇਸ ਸਾਲ ਦੇ ਅੰਤ ਤੀਕ ਮੁਕੰਮਲ ਕਰੇਗੀ। ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਤੋਂ ਇਲਾਵਾ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ: ਤੇਜਿੰਦਰ ਕੌਰ, ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ,ਡਾ: ਗੁਰਪ੍ਰੀਤ ਸਿੰਘ,ਡਾ: ਦਲੀਪ ਸਿੰਘ,ਪ੍ਰੋ: ਸ਼ਰਨਜੀਤ ਕੌਰ ਲੋਚੀ, ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਹੋਰ ਅਧਿਆਪਕਾਂ ਨੇ ਵੀ ਵਿਚਾਰ ਵਟਾਂਦਰੇ ਚ ਹਿੱਸਾ ਲਿਆ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪਰਵੇਜ਼ ਸੰਧੂ ਦੀਆਂ ਲਿਖਤਾਂ ਵਿੱਚ ਮਾਸੂਮੀਅਤ ਦੇ ਹਵਾਲੇ ਨਾਲ ਕਿਹਾ ਕਿ ਦਰਦਾਂ ਦੀ ਪੰਡ ਚੁੱਕ ਕੇ ਕੋਈ ਮਾਸੂਮ ਹੀ ਮੁਸਕਰਾ ਸਕਦਾ ਹੈ। ਆਪਣੀ ਬੇਟੀ ਸਵੀਨਾ ਦੀ ਕੈਂਸਰ ਕਾਰਨ ਛੇ ਸਾਲ ਪਹਿਲਾਂ ਹੋਈ ਮੌਤ ਦਾ ਜ਼ਖ਼ਮ ਉਸ ਦੇ ਅੰਦਰ ਵੱਲ ਰਿਸਦਾ ਹੈ, ਪਰ ਉਹ ਆਪਣੀ ਧੀ ਨੂੰ ਚਿਤਵਦਿਆਂ ਕੋਡ ਬਲੂ ਵਰਗੀ ਸਮਰੱਥ ਕਹਾਣੀ ਲਿਖ ਰਹੀ ਹੈ। ਨਾਲ ਹੀ ਸਵੀਨਾ ਦੇ ਨਾਮ ਤੇ ਪੁਸਤਕ ਪ੍ਰਕਾਸ਼ਨ ਕਾਰਜ ਵੀ ਕਰ ਰਹੀ ਹੈ। ਪ੍ਰਧਾਨਗੀ ਸ਼ਬਦ ਬੋਲਦਿਆਂ ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਚ ਪਰਵੇਜ਼ਸੰਧੂ ਦਾ ਆਉਣਾ ਤੇ ਆ ਕੇ ਆਪਣੀ ਸਿਰਜਣਾ ਬਾਰੇ ਵਿਚਾਰ ਚਰਚਾ ਕਰਨਾ ਸ਼ੁਭ ਸ਼ਗਨ ਹੈ। ਪਰਵੇਜ਼ ਨੇ ਪਹਿਲੀ ਵਾਰ ਆਪਣੀ ਰਚਨਾ ਪ੍ਰਕ੍ਰਿਆ ਬਾਰੇ ਏਨੀਆਂ ਗੱਲਾਂ ਕੀਤੀਆਂ ਹਨ ਜਦ ਕਿ ਉਸ ਦਾ ਸੁਭਾਅ ਸੰਕੋਚਵਾਂ ਹੈ, ਆਡੰਬਰੀ ਨਹੀਂ। ਉਨ੍ਹਾਂ ਕਿਹਾ ਕਿ ਪਰਵਾਸੀ ਸਾਰਹਿੱਤ ਅਧਿਐਨ ਕੇਂਦਰ ਵੱਲੋਂ ਛਪਦੇ ਤ੍ਰੈਮਾਸਿਕ ਪੱਤਰ ਪਰਵਾਸ ਵਿੱਚ ਪਰਵੇਜ਼ ਸੰਧੂ ਤੇ ਹੋਰ ਸਮਰੱਥ ਲੇਖਕਾਂ ਨੂੰ ਲਗਾਤਾਰ ਲਿਖਣਾ ਚਾਹੀਦਾ ਹੈ। ਕਾਲਿਜ ਵੱਲੋਂ ਡਾ: ਐੱਸ ਪੀ ਸਿੰਘ, ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ, ਪ੍ਰਬੰਧਕ ਕਮੇਟੀ ਮੈਂਬਰ ਸ: ਭਗਵੰਤ ਸਿੰਘ, ਸ: ਹਰਦੀਪ ਸਿੰਘ, ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਸਮੇਤ ਸਮੂਹ ਅਧਿਆਪਕਾਂ ਨੇ ਪਰਵੇਜ਼ ਸੰਧੂ ਨੂੰ ਫੁਲਕਾਰੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬੀ ਲੇਖਿਕਾ ਕਮਲਪ੍ਰੀਤ ਕੌਰ ਸੰਘੇੜਾ ਤੇ ਸਰਦਾਰਨੀ ਰਾਜਿੰਦਰ ਕੌਰ ਵੀ ਹਾਜ਼ਰ ਸਨ।

ਜ਼ਿਲਾ ਪੱਧਰੀ ਤਿੰਨ ਰੋਜ਼ਾ ਕੰਨਕਲੇਵ 'ਡਿਸਟ੍ਰਿਕਟ ਉਦਯਮ ਸਮਾਗਮ' ਦਾ ਆਯੋਜਨ 14 ਮਾਰਚ ਤੋਂ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਜ਼ਿਲ•ਾ ਪੱਧਰੀ ਸੂਖਮ, ਲਘੂ ਅਤੇ ਮੱਧਮ ਉਦਯੋਗਾਂ ਬਾਰੇ ਕੰਨਕਲੇਵ 'ਡਿਸਟ੍ਰਿਕਟ ਉਦਯਮ ਸਮਾਗਮ' ਦਾ ਆਯੋਜਨ ਮਿਤੀ 14 ਤੋਂ 16 ਮਾਰਚ, 2020 ਤੱਕ ਲੁਧਿਆਣਾ ਦੇ ਇੰਡਸਟਰੀਅਲ ਅਸਟੇਟ ਸਥਿਤ ਪੰਜਾਬ ਟਰੇਡ ਸੈਂਟਰ ਵਿਖੇ ਕੀਤਾ ਜਾ ਰਿਹਾ ਹੈ। ਇਸ ਕੰਨਕਲੇਵ ਨੂੰ ਵਧੀਆ ਅਤੇ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਆਪਣੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਸੀ. ਈ. ਓ. ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਮਹੇਸ਼ ਖੰਨਾ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਹੋਰ ਹਾਜ਼ਰ ਸਨ। ਇਸ ਕੰਨਕਲੇਵ ਵਿੱਚ ਕਈ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿਨਾਂ ਨੂੰ ਤਕਨੀਕੀ ਸੈਸ਼ਨ ਅਤੇ ਹੋਰ ਸੈਸ਼ਨਾਂ ਵਿੱਚ ਵੰਡਿਆ ਜਾਵੇਗਾ। ਕੰਨਕਲੇਵ ਵਿੱਚ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਸਨਅਤੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਕੰਨਕਲੇਵ ਵਿੱਚ ਕਈ ਵੱਡੇ ਉਦਯੋਗਿਕ ਘਰਾਣੇ ਵੀ ਭਾਗ ਲੈਣ ਲਈ ਆ ਰਹੇ ਹਨ। ਸਨਅਤਕਾਰ ਆਪਣੇ ਤਜ਼ਰਬੇ ਸਾਂਝੇ ਕਰ ਸਕਣਗੇ। ਇਸ ਤੋਂ ਇਲਾਵਾ ਇਸ ਕੰਨਕਲੇਵ ਵਿੱਚ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਅਗਰਵਾਲ ਨੇ ਦੱਸਿਆ ਕਿ ਨਵੀਂਆਂ ਤਕਨੀਕਾਂ ਅਤੇ ਟੂਲਜ਼ ਨੂੰ ਲੋਕਾਂ ਤੱਕ ਲਿਜਾਣ ਲਈ ਟਰੇਡ ਮੇਲਾ ਅਤੇ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਸਕਰੀਨਿੰਗ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ, ਡਾਇਰੈਕਟਰ ਐੱਮ. ਐੱਸ. ਐੱਮ. ਈ. ਡੀ. ਆਈ ਅਤੇ ਹੋਰ ਸਨਅਤੀ ਜਥੇਬੰਦੀਆਂ ਦੇ ਨੁਮਾਇੰਦੇ ਪਾਏ ਗਏ ਹਨ। ਇਹ ਕਮੇਟੀ ਵੱਖ-ਵੱਖ 70 ਗਰੁੱਪਾਂ ਨੂੰ ਮੁਫ਼ਤ ਵਿੱਚ ਸਟਾਲ ਅਲਾਟ ਕਰਨ ਦਾ ਕੰਮ ਦੇਖੇਗੀ।

ਨੋਵਲ ਕਰੋਨਾ ਵਾਇਰਸ (ਕੋਵਿਡ19)-ਜ਼ਿਲਾ ਪ੍ਰਸਾਸ਼ਨ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਮੁਕਾਬਲਾ ਕਰਨ ਨੂੰ ਤਿਆਰ-ਡਿਪਟੀ ਕਮਿਸ਼ਨਰ

ਰਜਿਸਟਰੀ ਆਦਿ ਕੰਮਾਂ ਲਈ ਬਾਇਮੈਟ੍ਰਿਕ ਹਾਜ਼ਰੀ ਦੀ ਫ਼ਿਲਹਾਲ ਲੋੜ ਨਹੀਂ,ਬਿਮਾਰੀ ਇਲਾਜ਼ਯੋਗ, ਲੋਕ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ
ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਵਿਸ਼ਵ ਭਰ ਵਿੱਚ ਫੈਲ ਰਹੀ ਬਿਮਾਰੀ ਨੋਵਲ ਕੋਰੋਨਾ ਵਾਇਰਸ (ਕੋਵਿਡ19) ਦੇ ਸੰਭਾਵੀ ਖ਼ਤਰੇ ਦਾ ਟਾਕਰਾ ਕਰਨ ਲੋੜੀਂਦੇ ਅਗਾਂਊਂ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸ੍ਰੀਮਤੀ ਅੰਮ੍ਰਿਤ ਸਿੰਘ, ਇਕਬਾਲ ਸਿੰਘ ਸੰਧੂ, ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਜਸਪਾਲ ਸਿੰਘ (ਸਾਰੇ ਵਧੀਕ ਡਿਪਟੀ ਕਮਿਸ਼ਨਰ), ਸਮੂਹ ਐੱਸ. ਡੀ. ਐੱਮਜ਼ ਅਤੇ ਹੋਰ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਕਿਸੇ ਵੀ ਅਣਸੁਖਾਵੀਂ ਸਥਿਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰਾਂ ਤਿਆਰੀ ਹੈ। ਉਨਾਂ ਕਿਹਾ ਕਿ ਹਾਲਾਂਕਿ ਭਾਰਤ ਵਿੱਚ ਸਥਿਤੀ ਇੰਨੀ ਖਤਰਨਾਕ ਨਹੀਂ ਹੈ, ਪਰ ਸਾਨੂੰ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਨੋਵਲ ਕਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।ਉਨਾਂ ਸਲਾਹ ਦਿੱਤੀ ਕਿ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਸਫਾਈ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ, ਜਿਵੇਂ ਨਿਯਮਿਤ ਤੌਰ 'ਤੇ ਹੱਥ ਧੋਣੇ, ਲੋਕਾਂ ਨਾਲ ਨੇੜਲੇ ਸੰਪਰਕ ਤੋਂ ਪਰਹੇਜ਼ ਕਰਨਾ ਆਦਿ। ਉਨਾਂ ਦੱਸਿਆ ਕਿ ਮਾਲ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਫਿਲਹਾਲ ਰਜਿਸਟਰੀ ਆਦਿ ਕੰਮਾਂ ਲਈ ਬਾਇਮੈਟ੍ਰਿਕ ਹਾਜ਼ਰੀ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬਿਮਾਰੀ ਇਲਾਜ਼ਯੋਗ ਹੈ ਅਤੇ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਜੇਕਰ ਭਵਿੱਖ ਵਿੱਚ ਜ਼ਿਲਾ ਲੁਧਿਆਣਾ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਵੀ ਹੈ ਤਾਂ ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਸ ਸੰਬੰਧੀ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਮੇਸ਼ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਐਂਡ ਫਲੂ ਕਾਰਨਰ ਸਥਾਪਤ ਕੀਤੇ ਜਾ ਚੁੱਕੇ ਹਨ।ਸਾਰੇ ਹੈਲਥ ਸੁਪਰਵਾਈਜਰਾਂ ਅਤੇ ਵਰਕਰਾਂ ਦੁਆਰਾ ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ ਸਰਕਾਰੀ ਪ੍ਰਾਇਵੇਟ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ, ਕਾਲਜਾਂ, ਸਰਕਾਰੀ ਦਫਤਰ, ਸ਼ਾਪਿੰਗ ਮਾਲ, ਪੀ.ਵੀ.ਆਰ. ਥੀਏਟਰਜ਼, ਰੇਲਵੇ ਸਟੇਸ਼ਨ, ਬੱਸ ਸਟੈਡ ਅਤੇ ਹੋਰ ਭੀੜ ਵਾਲੀਆ ਥਾਵਾਂ @ਤੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸਮੂਹ ਟੀਮਾਂ ਵੱਲੋਂ ਸੰਭਾਵੀ ਖ਼ਤਰੇ ਵਾਲੇ ਸਥਾਨਾਂ ਦੀ ਵਿਜ਼ਟ ਕੀਤੀ ਜਾ ਰਹੀ ਹੈ । ਸਕੂਲੀ ਬੱਚਿਆ ਅਤੇ ਲੋਕਾਂ ਨੂੰ ਨੋਵਲ ਕੋਰੋਨਾ ਵਾਇਰਸ ਬਿਮਾਰੀ ਨਾਲ ਨੱਜਿਠਣ ਲਈ ਬਿਮਾਰੀ ਦੇ ਲੱਛਣਾਂ ਅਤੇ ਬਚਾਓ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੂਰੇ ਜ਼ਿਲੇ ਨੂੰ ਕਵਰ ਕਰਨ ਲਈ 43 ਰੈਪਿਡ ਰਿਸਪਾਂਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਡਾ. ਬੱਗਾ ਨੇ ਦੱਸਿਆ ਕਿ ਇਸ ਬਿਮਾਰੀ ਦਾ ਪਤਾ ਲਗਾਉਣ ਲਈ ਖਾਂਸੀ, ਬੁਖਾਰ ਅਤੇ ਨਮੁਨੀਆਂ ਦੇ ਲੱਛਣ ਹੋ ਸਕਦੇ ਹਨ। ਜਿਸ ਦੇ ਬਚਾਅ ਲਈ ਯਤਨ ਕੀਤੇ ਜਾਣੇ ਬਹੁਤ ਜ਼ਰੂਰੀ ਹਨ। ਇਸ ਲਈ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਪਿਛਲੇ 30 ਦਿਨਾਂ ਵਿੱਚ ਚੀਨ ਦਾ ਦੌਰਾ ਕੀਤਾ ਹੈ ਅਤੇ ਉਸ ਵਿੱਚ ਉਪਰੋਕਤ ਲਿਖੇ ਲੱਛਣ ਹਨ ਤਾਂ ਉਹ ਸਲਾਹ ਅਤੇ ਇਲਾਜ ਲਈ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਜਾਂ ਕਾਲ ਸੈਂਟਰ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਸਮੇਂ-ਸਮੇਂ 'ਤੇ ਹੱਥਾਂ ਨੂੰ ਚੰਗੀ ਤਰ•ਾਂ ਸਾਬਣ ਨਾਲ ਧੋਣਾ ਚਾਹੀਦਾ ਹੈ। ਮੂੰਹ ਢੱਕ ਕੇ ਰੱਖਣਾ ਅਤੇ ਦੂਜੇ ਵਿਅਕਤੀਆਂ ਤੋਂ ਦੂਰੀ ਬਣਾਈ ਕੇ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਭੀੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਘਰੇਲੂ ਨੁਸਖਿਆਂ ਦਾ ਇਸਤੇਮਾਲ ਨਾ ਕਰੋ ਸਗੋਂ ਡਾਕਟਰੀ ਸਲਾਹ ਨਾਲ ਦਵਾਈ ਲਵੋ। ਖੰਘਦੇ ਜਾਂ ਝਿਕਦੇ ਸਮੇਂ ਮੁੰਹ ਨੂੰ ਢੱਕ ਕੇ ਰੱਖੋ। ਡਾ. ਬੱਗਾ ਨੇ ਕਿਹਾ ਕਿ ਜੇਕਰ ਕਿਸੇ ਨੇ ਚੀਨ ਜਾਂ ਹੋਰ ਦੇਸ਼ ਜਿਥੇ ਕਰੋਨਾ ਵਾਇਰਸ ਮੌਜੂਦ ਹੈ ਦਾ ਦੌਰਾ ਕੀਤਾ ਹੈ ਤਾਂ ਉਪਰੋਕਤ ਬਿਮਾਰੀ ਦੇ ਲੱਛਣ ਹੋਣ ਤਾਂ ਨਜਦੀਕੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ । ਜ਼ਿਲਾ ਲੁਧਿਆਣਾ ਦਾ ਹੈਲਪ ਲਾਇਨ ਨੰਬਰ 01612444193, ਡਾ.ਦਿਵਜੋਤ ਸਿੰਘ ਮੋਬਾਇਲ ਨੰਬਰ- 9041274030, ਡਾ.ਰਮੇਸ਼ ਕੁਮਾਰ ਮੋਬਾਇਲ ਨੰਬਰ-9855716180 ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲਾ ਲੁਧਿਆਣਾ ਵਿੱਚ ਪ੍ਰਾਇਵੇਟ ਹਸਪਤਾਲਾਂ ਵੱਲੋਂ ਕਰੋਨਾ ਵਾਇਰਸ ਨੂੰ ਨਜਿੱਠਣ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ਲਈ ਉਹਨਾਂ ਵੱਲੋਂ 55 ਬੈੱਡ, 38 ਵੈਂਟੀਲੇਟਰ ਆਈਸੋਲੇਸ਼ਨ ਵਾਰਡਾਂ ਵਿੱਚ ਮੌਜੂਦ ਹਨ। ਸਰਕਾਰੀ ਹਸਪਤਾਲਾਂ 45 ਬੈੱਡ ਤਿਆਰ ਕਰ ਲਏ ਗਏ ਹਨ। ਡਾ. ਬੱਗਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਕਤ ਦੱਸੇ ਗਏ ਬਿਮਾਰੀ ਦੇ ਚਿੰਨ ਲੱਛਣਾਂ ਦੇ ਮਰੀਜਾਂ ਦੇ ਸੰਪਰਕ ਵਿੱਚ ਨਾ ਆਇਆ ਜਾਵੇ। ਕਰੋਨਾ ਬਿਮਾਰੀ ਤੋਂ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਨਾ ਕੀਤੀ ਜਾਵੇ। ਉਹਨਾਂ ਦੇਸ਼ਾਂ ਤੋਂ ਆਏ ਯਾਤਰੀਆਂ ਤੋਂ ਚੌਕੰਨੇ ਰਿਹਾ ਜਾਵੇ। ਉਹਨਾਂ ਤੋਂ 2 ਮੀਟਰ ਦੀ ਦੂਰੀ ਰੱਖੀ ਜਾਵੇ। ਭੀੜ ਵਾਲੀਆਂ ਸਥਾਨਾਂ @ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਹੱਥ ਮਿਲਾਉਣ ਜਾਂ ਗਲੇ ਮਿਲਣ ਦੀ ਬਜਾਏ ਸਤਿ ਸ੍ਰੀ ਅਕਾਲ/ਨਮਸਤੇ ਬੁਲਾਈ ਜਾਵੇ। ਸਮੇਂ-ਸਮੇਂ 'ਤੇ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਧੋਣਾ ਚਾਹੀਦਾ ਹੈ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਮੁਹੱਲੇ ਦੇ ਸਬੰਧ ਵਿੱਚ ਪਿੰਡ ਦੌਲੇਵਾਲਾ ਮਾਇਰ ਵਿਖੇ ਸੰਗਤਾਂ ਲਈ ਥੋੜੀ ਥੋੜੀ ਦੂਰੀ ਤੇ ਲੰਗਰਾਂ ਦੀ ਸੇਵਾ ਅੱਜ ਤੋਂ ਸ਼ੁਰੂ।

ਮੋਗਾ(ਰਾਣਾ ਸ਼ੇਖਦੌਲਤ,ਓਮਕਾਰ ਦੋਲੇਵਾਲ)ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਮਹੱਲੇ ਦੇ ਸਬੰਧ ਵਿੱਚ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਜਾ ਰਹੀਆਂ ਸੰਗਤਾਂ ਲਈ ਪਿੰਡ ਦੌਲੇਵਾਲਾ ਮਾਇਰ ਵਿਖੇ ਸਮੂਹ ਨਗਰ ਨਿਵਾਸੀ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਸੰਗਤਾਂ ਲਈ ਲੰਗਰ ਅੱਜ ਤੋਂ ਸ਼ੁਰੂ ਕੀਤਾ ਗਿਆ ਅਤੇ ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਬੜੀ ਹੀ ਨਿਮਰਤਾ ਸਹਿਤ ਵਾਹਿਗੁਰੂ ਵਾਹਿਗੁਰੂ ਬੋਲ ਕੇ ਗੱਡੀਆਂ ਕਾਰਾਂ ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵੇਖਣ ਜਾ ਰਹੀਆਂ ਸੰਗਤਾਂ ਨੂੰ ਰੋਕ ਕੇ ਗੁਰੂ ਕੇ ਲੰਗਰ ਛਕਾਏ ਗੲੇ ਇਸ ਦੌਰਾਨ ਸੇਵਾਦਾਰਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਤਿਆਰ ਕਰਕੇ ਵਾਹਿਗੁਰੂ ਵਾਹਿਗੁਰੂ ਦੇ ਜਾਪ ਬੇਲ ਕੇ ਸੰਗਤਾਂ ਨੂੰ ਲੰਗਰ ਛਕਾਏ ਜਾ ਰਹੇ ਹਨ। ਇਸ ਮੌਕੇ ਤੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ੳੁਨ੍ਹਾਂ ਨੇ ਕਿਹਾ ਕਿ ਪਿੰਡ ਦੌਲੇਵਾਲਾ ਮਾਇਰ ਵਿਖੇ ਹੋਲੇ ਮਹੱਲੇ ਦੇ ਸਬੰਧ ਵਿੱਚ ਲੰਗਰ ਹਰ ਸਾਲ ਲਗਾੲੇ ਜਾਂਦੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਨਿਵਾਸੀ ਪਿੰਡ ਦੌਲੇਵਾਲਾ ਮਾਇਰ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਅਰਦਾਸ ੳੁਪਰੰਤ ਲੰਗਰਾਂ ਦੀ ਸੇਵਾ ਅੱਜ ਤੋਂ ਸ਼ੁਰੂ ਕੀਤੀ ਗਈ ੳੁਨ੍ਹਾਂ ਨੇ ਕਿਹਾ ਕਿ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ ਦੀ ਸਮਾਪਤੀ ਤੱਕ ਵਾਹਿਗੁਰੂ ਜੀ ਦੀ ਮਿਹਰ ਸਦਕਾ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ।

ਅੱਜ ਪਿੰਡ ਸ਼ੇਖਦੌਲਤ ਵਿਖੇ ਗੁਰਦੁਆਰਾ ਸਾਹਿਬ ਵਿੱਚ ਦਾਨੀ ਸੱਜਣ ਵੱਲੋਂ ਗਲੀਚੇ ਦੀ ਸੇਵਾ ਕਰਾਈ ਗਈ।

ਜਗਰਾਉਂ( ਰਾਣਾ ਸ਼ੇਖਦੌਲਤ)ਇਥੋਂ ਨਜਦੀਕ ਪਿੰਡ ਸ਼ੇਖਦੌਲਤ ਵਿਖੇ ਧੰਨ ਧੰਨ ਬਾਬਾ ਵਿਸਾਖਾ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਸਰਦਾਰ ਸੁਖਮਿੰਦਰ ਸਿੰਘ ਔਲਖ ਅਤੇ ਉਨ੍ਹਾਂ ਦੇ ਸੁਪੱਤਰ ਅਤੇ ਸੁਪੱਤਰੀਅਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਹਾਲ ਅੰਦਰ ਗਲੀਚੇ ਦੀ ਸੇਵਾ ਕਰਵਾਈ ਗਈ।ਉਨ੍ਹਾਂ ਦੀ ਇਹ ਸੇਵਾ ਅਤੇ ਗੁਰੂ ਪ੍ਰਤੀ ਮਨ ਵਿੱਚ ਮੋਹ ਵੇਖ ਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਉਨ੍ਹਾਂ ਦਾ ਮਾਨ ਸਨਮਾਨ ਅਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ

ਸਬ ਇੰਸਪੈਕਟਰ ਬਨਣ ਤੇ ਲਖਵੀਰ ਸਿੰਘ ਨੂੰ ਨਗਰ ਨਿਵਾਸੀਆਂ ਨੇ ਕੀਤਾ ਸਨਮਾਨ।

ਕਾਉਕੇ ਕਲਾਂ/ਜਗਰਾਓਂ,ਮਾਰਚ 2020-(ਜਸਵੰਤ ਸਿੰਘ ਸਹੋਤਾ)-

ਪਿੰਡ ਕਾਉਂਕੇ ਕਲਾਂ ਦੀ ਪੁਲਿਸ ਚੌਂਕੀ ਵਿਖੇ ਤਾਿੲਨਾਤ ਏ.ਐਸ.ਆਈ ਲਖਵੀਰ ਸਿੰਘ ਦੇ ਸਬ ਇੰਸਪੈਕਟਰ ਪਰਮਜੀਤ ਸਿੰਘ ਤੇ ਭੁਪਿੰਦਰ ਸਿੰਘ ਦੋਵਾਂ ਕਰਮਚਾਰੀਆਂ ਦੇ ਏ.ਐਸ.ਆਈ. ਵਜੋ ਪਦਉੱਨਤ ਹੋਣ ਤੇ ਅੱਜ ਕਾਉਂਕੇ ਕਲਾਂ ਦੇ ਨਗਰ ਨਿਵਾਸੀਆ ਵੱਲੋ ਉਨਾ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ।ਇਸ ਸਮੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ ਨੇ ਕਿਹਾ ਕਿ ਪੁਲਿਸ ਚੌਕੀ ਕਾਉਂਕੇ ਕਲਾਂ ਵਿਖੇ ਤਾਇਨਾਤ ਉਕਤ ਤਿੰਨਾ ਕਰਮਚਾਰੀਆਂ ਵੱਲੋ ਆਪਣੀ ਡਿਉਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਜਿਸ ਸਬੰਧੀ ਉਨਾ ਦੇ ਪਦਉੱਨਤ ਹੋਣ ਵਜੋ ਕੀਤੇ ਗਏ ਸਨਮਾਨ ਸਮਾਰੋਹ ਵਿੱਚ ਆਪ ਮੁਹਾਰੇ ਨਗਰ ਨਿਵਾਸੀ ਸਾਮਿਲ ਹੋਏ।ਇਸ ਸਮੇ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਨ ਜਿੰਨਾਂ ਨੂੰ ਸੂਰਵੀਰਾਂ ਤੇ ਰਿਸੀਆਂ ਮੁਨੀਆਂ ਦੀ ਧਰਤੀ ਵਜੋ ਜਾਣੇ ਜਾਂਦੇ ਪਿੰਡ ਕਾਉਂਕੇ ਕਲਾਂ ਦੀ ਧਰਤੀ ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਇਸ ਧਰਤੀ ਤੇ ਕੀਤੀ ਸੇਵਾ ਨਾਲ ਹੀ ਉਨਾ ਨੂੰ ਇਹ ਮਾਣ ਸਨਮਾਨ ਮਿਿਲਆ ਹੈ।ਏ.ਐਸ.ਆਈ ਭੁਪਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਵੀ ਨਗਰ ਨਿਵਾਸੀਆਂ ਦੇ ਹਮੇਸਾਂ ਰਿਣੀ ਰਹਿਣ ਦੀ ਵਚਨਬੱਧਤਾ ਦੁਹਰਾਈ ਤੇ ਕਿਹਾ ਕਿ ਨਗਰ ਦੇ ਹਰ ਵਿਅਕਤੀ ਨੂੰ ਪੁਲਿਸ ਚੌਕੀ ਕਾਉਂਕੇ ਕਲ਼ਾ ਵਿਖੇ ਮਾਣ ਸਨਮਾਨ ਮਿਲੇਗਾ ਤੇ ਕਿਸੇ ਵੀ ਤਰਾਂ ਦੀ ਸਕਾਇਤ ਦਾ ਮੌਕਾ ਨਹੀ ਮਿਲੇਗਾ।ਇਸ ਮੌਕੇ ਸਾਬਕਾ ਸਰਪੰਚ ਚਰਨਜੀਤ ਕੌਰ,ਜੱਗਾ ਸਿੰਘ ਸੇਖੋ,ਪ੍ਰਧਾਨ ਹਰਨੇਕ ਸਿੰਘ,ਡਾ.ਜੀਵਨ ਸਿੰਘ,ਪੰਚ ਹਰਦੀਪ ਸਿੰਘ,ਸੁਦਾਗਰ ਸਿੰਘ,ਮੱਖਣ ਸਿੰਘ,ਹਰਦੇਵ ਸਿੰਘ ਮਠਾੜੂ,ਪੰਚ ਜੁਗਿੰਦਰ ਸਿੰਘ,ਪੰਚ ਜਗਦੇਵ ਸਿੰਘ,ਪੰਚ ਜਗਤਾਰ ਸਿੰਘ,ਨਿਰਭੈ ਸਿੰਘ,ਹੁਸਿਆਰ ਸਿੰਘ,ਦਵਿੰਦਰ ਸਿੰਘ ਢਿੱਲੋ,ਹਰਜਿੰਦਰ ਸਿੰਘ ਭੋਲਾ,ਮਨਪ੍ਰੀਤ ਸਿੰਘ ਮੰਨਾ ਕਾਉਂਕੇ ਤੋ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜਿਰ ਸਨ।