You are here

ਲੁਧਿਆਣਾ

ਸ਼ਵੇਰ ਸਮੇ ਪਈ ਸੰਘਣੀ ਧੁੰਦ ਨੇ ਮੁੜ ਠੰਡ ਦਾ ਅਹਿਸਾਸ ਕਰਵਾਇਆ।

ਕਾਉਕੇ ਕਲਾਂ, 26 ਫਰਵਰੀ (ਜਸਵੰਤ ਸਿੰਘ ਸਹੋਤਾ)-ਅੱਜ ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਨ ਤਾਪਮਾਨ ਵਿੱਚ ਆਈ ਗਿਰਾਵਟ ਨੇ ਮੁੜ ਠੰਡ ਸੁਰੂ ਹੋਣ ਦੀ ਦਸਤਕ ਦੇ ਦਿੱਤੀ।ਦੁਪਹਿਰ ਵੇਲੇ ਮੌਸਮ ਵਿੱਚ ਹੋਈ ਤਬਦੀਲੀ ਕਾਰਨ ਗਰਮੀ ਦਾ ਅਹਿਸਾਸ ਹੋਇਆ ਪਰ ਸਵੇਰੇ ਪਈ ਸੰਘਣੀ ਧੁੰਦ ਕਾਰਨ ਹੋਈ ਠੰਡ ਨੇ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣ ਨੂੰ ਮਜਬੂਰ ਕਰ ਦਿੱਤਾ।ਆਵਾਜਾਈ ਦੇ ਸਾਧਨ ਸਵੇਰ ਵੇਲੇ ਧੁੰਦ ਤੇ ਠੰਡ ਕਾਰਨ ਲਈਟਾ ਜਗਾ ਕੇ ਆਪਣੀ ਮੰਜਿਲ ਵੱਲ ਵਧੇ ਤੇ 10 ਕੁ ਵਜੇ ਲੋਕਾ ਨੂੰ ਧੁੰਦ ਤੇ ਠੰਡ ਤੋ ਰਾਹਤ ਮਿਲੀ।ਇਸ ਸਮੇ ਆਲੂਆ ਦੀ ਫਸਲ ਦੀ ਪੁਟਾਈ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਤੇ ਪਈ ਧੁੰਦ ਤੇ ਠੰਡ ਨੇ ਕਿਸਾਨਾ ਦੀਆਂ ਚਿੰਤਾਂ ਵਿੱਚ ਵੀ ਵਾਧਾ ਕਰ ਦਿੱਤਾ।

ਅਮਰੀਕੀ ਹਵਾਈ ਫੋਜ ਵਿੱਚ ਸਿੱਖੀ ਪਹਿਰਾਵੇ ਨੂੰ ਮਾਨਤਾ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਇੱਥੋ ਨਜਦੀਕੀ ਪੈਂਦੇ ਆਈ-ਜੋਨ ਕੰਪਿਊਟਰ ਇੰਸਟੀਚਿਊਟ ਅਗਵਾੜ ਲੋਪੋ ਦੇ ਐਮ.ਡੀ.ਬਲਵਿੰਦਰ ਸਿੰਘ ਗਿੱਲ ਨੇ ਅਮਰੀਕੀ ਫੋਜ ਵਿੱਚ ਸਿੱਖਾਂ ਨੂੰ ਸਿੱਖੀ ਸਰੂਪ ਵਿੱਚ ਡਿਊਟੀ ਕਰਨ ਦੇ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਹੈ।ਗਿੱਲ ਨੇ ਕਿਹਾ ਕਿ ਇਸ ਲਏ ਗਏ ਫੈਸਲੇ ਨਾਲ ਸਿੱਖਾਂ ਦੇ ਮਾਣ ਸਨਮਾਨ ਵਿੱਚ ਵਾਧਾ ਹੋਵੇਗਾ ।ਉਨਾ ਕਿਹਾ ਕਿ ਵਿਸਵ ਭਰ ਵਿੱਚ ਸਿੱਖਾਂ ਨੇ ਵੱਖ ਵੱਖ ਅਹੁਦਿਆ ਤੇ ਸੁਸੋਭਿਤ ਹੋ ਕੇ ਸਿੱਖ ਕੌਮ ਦਾ ਨਾਂ ਰੌਸਨ ਕੀਤਾ ਹੈ ਤੇ ਇਸ ਦੀ ਮਿਸਾਲ ਸਾਬਤ ਸਰੂਤ ਸਿੱਖ ਹਰਜੀਤ ਸਿੰਘ ਸੱਜਣ ਦਾ ਕੈਨੇਡਾ ਵਰਗੇ ਦੇਸ ਵਿੱਚ ਰੱਖਿਆ ਮੰਤਰੀ ਹੋਣਾ ਹੈ।ਉਨਾ ਕਿਹਾ ਕਿ ਧਾਰਮਿਕ ਅਜਾਦੀ ਹਰ ਕੌਮ ਦਾ ਮੂਲ ਅਧਿਕਾਰ ਹੈ ਤੇ ਸਿੱਖਾਂ ਨੂੰ ਮਿਲੀ ਅਜਾਦੀ ਘੱਟ ਗਿਣਤੀਆਂ ਲਈ ਨਵੀਂ ਦਿਸਾ ਦੇ ਆਸ ਦੀ ਨਵੀਂ ਕਿਰਨ ਹੈ ਜਿਸ ਦਾ ਹਰ ਸਿੱਖ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ।

ਕੈਪਟਨ ਸਰਕਾਰ ਦੇ ਵਾਅਦੇ ਅੱਧਵਾਟੇ ਹੀ ਦਮ ਤੋੜਨ ਲੱਗੇ - ਬੀਬੀ ਕਾਉਂਕੇ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਪੰਜਾਬ ਭਾਜਪਾ ਦੀ ਕੌਸਲ ਮੈਂਬਰ ਤੇ ਜਿਲਾ ਲੁਧਿਆਣਾ ਦਿਹਾਤੀ ਦੀ ਵਾਈਸ ਪ੍ਰਧਾਨ ਬੀਬੀ ਸਵਰਨ ਕੌਰ ਕਾਉਂਕੇ ਨੇ ਕਿਹਾ ਕਿ ਝੂਠ ਦੇ ਸਹਾਰੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਦੇ ਕੀਤੇ ਵਾਅਦੇ ਅੱਧਵਾਟੇ ਹੀ ਦਮ ਤੋੜਨ ਲੱਗੇ ਹਨ ਜਿਸ ਤੋ ਸਪੱਸਟ ਹੈ ਕਿ ਸਰਕਾਰ ਆਪਣੀ ਭਰੋਸੇਯੋਗਤਾ ਗੁਆ ਚੱੁਕੀ ਹੈ।ਉਨਾ ਕਿਹਾ ਕਿ ਹੈਰਾਨੀ ਦੀ ਹੱਦ ਇਹ ਹੈ ਕਿ ਸਰਕਾਰ ਦੇ ਆਪਣੇ ਹੀ ਵਿਧਾਇਕ ਤੇ ਆਗੂ ਹੀ ਆਪਣੀ ਸਰਕਾਰ ਦੀਆਂ ਲੋਕਮਾਰੂ ਨੀਤੀਆ ਦਾ ਵਿਰੋਧ ਕਰ ਰਹੇ ਹਨ।ਉਨਾ ਕਿਹਾ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸੂਬੇ ਵਿੱਚ ਨਸੇ ਦੇ ਖਾਤਮੇ ਦੀ ਸਹੁੰ ਚੱੁਕੀ ਸੀ ਪਰ ਅਪਸੋਸ ਨਾਂ ਤਾਂ ਸੂਬੇ ਵਿੱਚੋ ਨਸਾ ਖਤਮ ਹੋਇਆ ਤੇ ਨਾ ਹੀ ਰੇਤ ਦੀ ਨਜਾਇਜ ਮਾਈਨਿੰਗ ਬੰਦ ਹੋਈ ਹੈ।ਨੌਜਵਾਨਾ ਨੂੰ ਸਮਾਰਟ ਫੋਨ ਦੇਣ ਦਾ ਲਾਇਆ ਲਾਰਾ ਪੂਰਾ ਨਹੀ ਹੋਇਆ,ਕਿਸਾਨ ਖੁਦਕਸੀਆ ਕਰ ਰਹੇ ਹਨ,ਨੌਜਵਾਨ ਬੇਰੁਜਗਾਰੀ ਦਾ ਸੰਤਾਪ ਭੋਗ ਰਹੇ ਹਨ,ਗਰੀਬ ਵਰਗ ਨੂੰ ਬਣਦਾ ਲਾਭ ਤੇ ਇਨਸਾਫ ਨਹੀ ਮਿਲ ਰਿਹਾ,ਜਾਰੀ ਸੂਹਲਤਾਂ ਤੇ ਰੋਕ ਲਾਈ ਜਾ ਰਹੀ ਹੈ,ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀ ਮਿਲ ਰਹੀ,ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ,ਗਰੀਬ ਵਰਗ ਨੂੰ ਦਿੱਤੀ ਜਾਣ ਵਾਲੀ ਬਿਜਲੀ ਸੂਹਲਤ ਖੋਈ ਜਾ ਰਹੀ ਹੈ ਸਮੇਤ ਹੋਰਨਾ ਘਟੀਆਂ ਪੱਧਰ ਦੀਆ ਨੀਤੀਆਂ ਕਾਰਨ ਪੰਜਾਬ ਵਿੱਚ ਕਿਸੇ ਵੀ ਲਾਭਕਾਰੀ ਨਿਵੇਸ ਦੀ ਕੋਈ ਉਮੀਦ ਨਹੀ ਹੈ।

ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟੱਰਸਟ ਵੱਲੋਂ ਮਾਤਾ ਪਾਰਵਤੀ ਦੇਵੀ ਦੀ ਬਾਰ੍ਹਵੀ ਬਰਸੀ ਸਮੇਂ ਅਯੋਜਤ ਵਿਿਦਆਰਥੀ ਸਹਾਇਤਾ

ਜਗਰਾੳਂ /ਲੁਧਿਆਣਾ,ਫ਼ਰਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟੱਰਸਟ ਵੱਲੋਂ ਮਾਤਾ ਪਾਰਵਤੀ ਦੇਵੀ ਦੀ ਬਾਰ੍ਹਵੀ ਬਰਸੀ ਸਮੇਂ ਅਯੋਜਤ ਵਿਿਦਆਰਥੀ ਸਹਾਇਤਾ ਸਮਾਗਮ ਸਮੇਂ ਲਗਪਗ ਤਿੰਨ ਦਰਜਨ ਸਕੂਲਾਂ ਦੇ ਅਧਿਆਪਕਾਂ ਨੂੰ ਗਰੀਬ ਅਤੇ ਲੋੜਵੰਦ ਵਿਿਦਆਰਥੀਆਂ ਦੀ ਸਹਾਇਤਾ ਕਰਨ ਲਈ ਵੱਡੇ ਪੱਧਰ ਤੇ ਵਰਦੀਆਂ, ਟਾਟ, ਦਰੀਆਂ ਅਤੇ ਕਾਪੀਆਂ ਤਕਸੀਮ  ਕੀਤੀਆ ਗਈਆ । ਸਥਾਨਕ ਨਿਊਜ ਪੇਪਰ ਏਜੰਟ ਦੇ ਭਰਾਵਾਂ ਵੱਲੋਂ ਐਂਨ.ਆਰ. ਆਈ ਵੱਡੇ ਬਰਾ ਸੁਖਦੇਵ ਰਾਜ ਸਵੀਡਨ ਨਿਵਾਸੀ ਵੱਲੋਂ ਦਿੱਤੀ ਜਾ ਰਹੀ ਆਰਥਿਕ ਮਦਦ ਨਾਲ ਹਰ ਸਾਲ ਵਾਂਗ ਕੀਤੇ ਗਏ ਇਸ ਸਮਾਗਮ ਵਿੱਚ ਬਲਾਕ ਦੇ ਅਧਿਆਪਕਾਂ ਅਤੇ ਅਧਿਆਪਕਾਵਾਂ ਵੱਲੋਂ ਭਰਵੀ ਹਾਜ਼ਰੀ ਦਿੱਤੀ। ਮਾਤਾ ਪਾਰਵਤੀ ਦੇੇਵੀ ਟਰੱਸਟ ਦੇ ਬੁਲਾਰੇ ਜੁਗਿੰਦਰ ਅਜ਼ਾਦ ਅਤੇ ਸਮੀਤ ਪਾਟਨੀ ਅਨੁਸਾਰ ਚਾਰ ਲੱਖ ਰੁਪਏ ਦੇ ਲੱਗਪਗ ਖਰਚ ਕੀਤੇ ਗਏ। 
 ਇਸ ਮੌਕੇ ਡੈਸੋਕਹੇਟਿਕ ਟੀਚਰ ਫਰੰਟ ਦੀ ਅਗਵਾਈ ਵਿੱਚ ਦੂਜੇ ਸ਼ੈਸ਼ਨ ਦੌਰਾਨ, ਮੌਜੂਦਾ ਦੌਰ ਵਿੱਚ ਅਧਿਆਪਕ ਦੀ ਦਸ਼ਾ ਅਤੇ ਦਿਸ਼ਾ ਵਿਸੇ ਉਪਰ ਡਾਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਸਾਸਕ ਵਰਗ ਕਦੇ ਵੀ ਗਰੀਬ ਲੋਕਾ ਦੀ ਸਿੱਖਿਆਂ ਪ੍ਰਤੀ ਸੰਜੀਦਾ ਨਹੀ ਹੁੰਦਾ। ਰਾਜ ਕਰ ਰਹੀ ਜਮਾਤ/ਸਰਕਾਰ ਆਪਣੀ ਹਿੱਤਾ ਅਨੁਸਾਰ ਹੀ ਸਿੱਖਿਆ ਦਾ ਅਧਿਕਾਰ ਲਾਗੂ ਕਰਦੀ ਹੈ। ਮਜ਼ਲੂਮ ਅਤੇ ਗਰੀਬ ਵਰਗ ਨੂੰ ਸਿੱਖਿਆ ਦਾ ਅਧਿਕਾਰ ਹਾਸਲ ਕਰਨ ਲਈ ਲਗਾਤਾਰ ਜੂਲਣਾ ਪੈ ਰਿਹਾ ਹੈ। ਬੁਲਾਰੇ ਨੇ ਕਿਹਾ ਅਜੌਕੇ ਦੌਰ ਵਿੱਚ ਅਧਿਆਪਕ ਵਰਗ ਤੇ ਲਾਗੂ ਕਤਿੀਆ ਜਾ ਰਹੀਆ ਸਰਕਾਰੀ ਨੀਤੀਆ ਕਾਰਨ ਪ੍ਰੇਸ਼ਾਨ ਹੈ। ਅਧਿਆਪਕਾਂ ਨੂੰ ਸੰਵੰਦਾਨਸ਼ੀਲ ਬਣਾਉਣ ਦੀ ਥਾਂ ਗੋਬਿੰਦ ਬਣਾ ਦਿੱਤਾ ਗਿਆ ਹੈ। ਵਿੱਦਿਆਰਥੀਆਂ ਦੀ ਸਖਸੀਅਤ ਨੂੰ ਬਹੁ-ਪੱਖੀ ਨਿਮਾਰਣ ਦੀ ਥਾਂ ਸੰਵੇਦਹੀਣ, ਘੋਟਾ ਲਓ ਅਤੇ ਸਿਰਫ ਪ੍ਰੀਖਿਆ ਪਾਸ ਕਰਨ ਵਾਲੇ ਅਕਿੰੜੇ ਬਣਾ ਕੇ ਰੱਖ ਦਿੱਤਾ ਗਿਆ ਹੈ ਜਿਸ ਨਾਲ ਸਮਾਜ ਵਿੱਚ ਨਵੇਂ ਸੰਕਟ ਤੇ ਮਾਰੂ ਪ੍ਰਭਾਵ ਪੈ ਰਹੇ ਹਨ। ਅਵਸਰਸਾਹੀ ਵਿਸ਼ੇਸ਼ ਕਰ ਮੌਜੂਦਾ ਸਿੱਖਿਆ ਸਕੱਤਰ ਜੈਸ-ਬੋਸ ਦਾ ਕਲਚਰ ਪੈਦਾ ਕਰਕੇ ਅਧਿਆਪਕਾਂ ਦੀ ਬੈਚੇਨੀ ਵਿੱਚ ਬਾਬਾ ਕਰਨ ਦੇ ਨਾਲ ਨਾਲ ਸਿੱਖਿਆ ਦਾ ਘਾਣ ਕਰ ਰਿਹਾ ਹੈ। ਬੁਲਾਰੇ ਦੇ ਇਸ ਗੱਲੋ ਵੀ ਚਿੰਤਾ ਜਾਹਰ ਕਰਕੇ ਤੇ ਜੋਰ ਦਿੱਤਾ। ਇਸ ਮੌਕੇ ਸਥਾਨਕ ਸਿੱਖਿਆ ਸ਼ਾਸਤਰੀ ਕਰਮ ਸਿੰਘ ਸੰਧੂ ਨੇ ਦੱਸਿਆ ਕਿ ਕਾਲਜਾ ਵਿੱਚ ਵਿਿਦਆਰਥੀਆ ਦੀ ਗਿਣਤੀ ਹਰ ਸਾਲ ਘਟਦੀ ਜਾ ਰਹੀ ਹੈ  ਬਹੁਤ ਸਾਰੇ ਕਾਲਜਾ ਵਿੱਚ ਵਿਿਦਆਰਥੀਆ ਦਾੀ ਗਿਣਤੀ ਤਿਹਾਈ ਤੱਕ ਘੱਟ ਚੁੱਕੀ ਹੈ ਸਾਡੇ ਦੇਸ਼ ਦੀ ਨੌਜਵਾਨ ਤੇ ਹੋਣਹਾਰ ਸ਼ਕਤੀ ਵਿਦੇਸ਼ਾ ਦਾ ਰੁੱਖ ਕਰ ਰਹੀ ਹੈ। ਪੀ.ਸੀ.ਐਸ ਅਧਿਕਾਰੀ ਆਰ.ਅੇਸ ਡਿੰਪਲ ਨੇ ਵਿਚਾਰ ਪ੍ਰਗਟ ਕਰਕੇ ਸਮੇ ਅਲੋਪ ਹੋ ਰਹੀਆ ਭਾਸਾਵਾਂ ਅਤੇ ਨਾਰਪੋਰੇਟ ਸੈਕਟਰ ਦੀਆ ਨੀਤਆਂ ਤੇ ਉੁਗਲ ਰੱਖੀ। ਡੀ.ਸੀ ਐਫ ਦੇ ਜਿਲ੍ਹਾ ਪ੍ਰਧਾਨ ਹਰਦੇਵ ਸਿੰਘ ਤੇ ਬ: ਪ੍ਰਧਾਨ ਮਨਜਿੰਦਰ ਸਿੰਘ ਨੇ ਪੈਦਾ ਹੋਇਆ ਚਣੌਤੀਆ ਦੀ ਮੰਗ ਦਾ ਮੁਕਾਬਲਾ ਕਰਨ ਲਈ ਦਿੜ੍ਹ ਇਰਾਦੇ ਨਾਲ ਸ਼ੰਘਰਸ਼ਾਂ ਵਿੱਚ ਸਾਮਿਲ ਹੋਣ ਲਈ ਪ੍ਰਰਿਤ ਕੀਤਾ।ਇਸ ਸਮਾਗਮ ਵਿੱਚ ਸ: ਸਰੂਪ ਸਿੰਘ ਤਤਲਾ, ਪਰਅਜੀਤ ਸਿੰਘ ਪੰਨੇਸਰ, ਚਰਨ ਸਿੰਘ ਨੂਰਪਰਾ, ਬਲਦੇਵ ਸਿੰਘ ਬੁਰਜ਼, ਦੇਵਿੰਦਰ ਸਿੰਘ ਸਿੱਧੂ, ਆਲਮ ਰਾਣਾ, ਅਸਕ ਭੰਡਾਰੀ, ਮਲਕੀਤ ਸਿੰਘ, ਜਸਵੰਤ ਸਿੰਘ ਕਲੋਰ, ਸੁਧੀਰ ਡਾਜ਼ੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। 

ਪਿੰਡ ਸ਼ੇਖਦੌਲਤ ਵਿਖੇ ਸਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਜਗਰਾਉਂ/ਲੁਧਿਆਣਾ, ਫਰਵਰੀ 2020-(ਰਾਣਾ ਸੇਖਦੌਲਤ)

ਸਿੱਖ ਇਤਿਹਾਸ ਅਨੇਕਾਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਪਰ ,ਗੁਰੂ ਦੇ ਬੇਟੇ, ਹੋਣ ਦਾ ਸਹੀਦ ਬਾਬਾ ਜੀਵਨ ਸਿੰਘ(ਭਾਈ ਜੈਤਾ ਜੀ) ਨੂੰ ਹੋਇਆ। ਬੀਤੇ ਦਿਨ ਪਿੰਡ ਸ਼ੇਖਦੌਲਤ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿਚ ਆਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਭੋਗ ਪਾਏ ਗਏ। ਭੋਗ ਉਪਰੰਤ ਸਰਿੰਦਰ ਸਿੰਘ ਬਾਗੀ ਇੰਟਰਨੈਸ਼ਨਲ ਢਾਡੀ ਜਥਾ ਨੇ ਹਾਜਰੀ ਲਗਾਈ ਅਤੇ ਬਾਬਾ ਰਾਜਿੰਦਰ ਸਿੰਘ ਜੀ ਤਖਤੂਪੁਰਾ ਵਾਲਿਆਂ ਨੇ ਵੀ ਹਾਜਰੀ ਲਗਾਈ।ਇਹ ਆਖੰਡ ਪਾਠ ਪੂਰੇ ਨਗਰ ਦੇ ਸਹਿਯੋਗ ਨਾਲ ਕਰਾਇਆ ਗਿਆ।

ਡਿਪਟੀ ਕਮਿਸ਼ਨਰ ਵੱਲੋਂ ਮਾਰਚ ਵਿਚ ਲੱਗਣ ਵਾਲੇ ਮੈਗਾ ਰੋਜ਼ਗਾਰ ਮੇਲੇ ਸਬੰਧੀ ਮੀਟਿੰਗ

17 ਅਤੇ 18 ਮਾਰਚ ਨੂੰ ਚਾਰ ਜ਼ਿਲਿਆਂ ਦੇ ਨੌਜਵਾਨਾਂ ਲਈ ਐਲ. ਪੀ. ਯੂ ਵਿਖੇ ਲੱਗੇਗਾ ਹਾਈ ਐਂਡ ਮੈਗਾ ਰੋਜ਼ਗਾਰ ਮੇਲਾ

20 ਫਰਵਰੀ ਤੋਂ ਬਾਅਦ ਕਰਵਾਈ ਜਾ ਸਕੇਗੀ ਆਨਲਾਈਨ ਰਜਿਸਟ੍ਰੇਸ਼ਨ

ਫਗਵਾੜਾ,ਫਰਵਰੀ 2020-(ਹਰਜੀਤ ਸਿੰਘ ਵਿਰਕ)-

ਪੰਜਾਬ ਸਰਕਾਰ ਵੱਲੋਂ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਮਾਰਚ ਮਹੀਨੇ ਲਗਾਏ ਜਾ ਰਹੇ ਹਾਈ ਐਂਡ ਮੈਗਾ ਰੋਜ਼ਗਾਰ ਮੇਲਿਆਂ ਤਹਿਤ 17 ਅਤੇ 18 ਮਾਰਚ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਹਾਈ ਐਂਡ ਮੈਗਾ ਰੋਜ਼ਗਾਰ ਮੇਲਾ ਲੱਗੇਗਾ, ਜਿਸ ਵਿਚ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਇਸ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਅਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਇਸ ਮੇਲੇ ਵਿਚ ਘੱਟੋ-ਘੱਟ 60 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਡਿਪਲੋਮਾ/ਗ੍ਰੈਜੂਏਟ/ਪੋਸਟ ਗ੍ਰੈਜੂਏਟ ਪ੍ਰਾਰਥੀ ਭਾਗ ਲੈ ਸਕਦੇ ਹਨ, ਜਿਸ ਲਈ 20 ਫਰਵਰੀ ਤੋਂ ਬਾਅਦ www.pgrkam.com ਉੱਪਰ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਘੱਟੋ-ਘੱਟ ਤਿੰਨ ਲੱਖ ਰੁਪਏ ਸਾਲਾਨਾ ਪੈਕੇਜ ਦਿੱਤਾ ਜਾਵੇਗਾ। ਉਨਾਂ ਪੜੇ-ਲਿਖੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਲੈਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਉਨਾਂ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਇਸ ਮੇਲੇ ਵਿਚ ਵੱਧ ਤੋਂ ਵੱਧ ਯੋਗ ਪ੍ਰਾਰਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ। ਉਨਾਂ ਹਦਾਇਤ ਕੀਤੀ ਕਿ ਹਰੇਕ ਵਿੱਦਿਅਕ ਸੰਸਥਾ ਇਸ ਸਬੰਧੀ ਇਕ ਨੋਡਲ ਅਫ਼ਸਰ ਨਿਯੁਕਤ ਕਰੇ, ਜੋ ਪ੍ਰਾਰਥੀਆਂ ਦੀ ਮੋਬੀਲਾਈਜ਼ੇਸ਼ਨ ਅਤੇ ਆਨਲਾਈਨ ਰਜਿਸਟਰ ਕਰਕੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਕਪੂਰਥਲਾ ਨੂੰ ਸੂਚਨਾ ਭੇਜਣ ਲਈ ਜਿੰਮੇਵਾਰ ਹੋਣਗੇ। ਇਸ ਮੌਕੇ ਉਨਾਂ ਵੱਖ-ਵੱਖ ਵਿੱਦਿਅਕ ਅਦਾਰਿਆਂ ਅਤੇ ਕੰਪਨੀਆਂ ਦੇ ਨੁਮਾਇੰਦਿਆਂ ਤੋਂ ਰੁਜ਼ਗਾਰ ਮੇਲੇ ਸਬੰਧੀ ਸੁਝਾਅ ਵੀ ਲਏ। ਇਸ ਦੌਰਾਨ ਉਨਾਂ ਰੋਜ਼ਗਾਰ ਮੇਲੇ ਵਾਲੀ ਜਗਾ ਅਤੇ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਵੀ ਲਿਆ। 

ਇਸ ਮੌਕੇ ਜ਼ਿਲਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਨੇ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਪੂਰਥਲਾ ਜ਼ਿਲੇ ਨਾਲ ਸਬੰਧਤ ਉਮੀਦਵਾਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਕਪੂਰਥਲਾ, ਪੰਜਵੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਨਾਲ ਸੰਪਰਕ ਕਰ ਸਕਦੇ ਹਨ। 

ਇਸ ਦੌਰਾਨ ‘ਐਜੂਜ਼ਫੇਰੇ’ ਰਜਿਸਟ੍ਰੇਸ਼ਨ ਚੰਡੀਗੜ ਵੱਲੋਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਕਪੂਰਥਲਾ ਵਿਚ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੇ ਇਮਤਿਹਾਨਾਂ ਲਈ ਸ਼ੁਰੂ ਕੀਤੇ ਜਾਣ ਵਾਲੇ ਮੁਫ਼ਤ ਟ੍ਰੇਨਿੰਗ/ਕੋਚਿੰਗ ਬਾਰੇ ਪੇਸ਼ਕਾਰੀ ਵੀ ਦਿੱਤੀ ਗਈ। 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਡਿਪਟੀ ਡਾਇਰੈਕਟਰ ਰੋਜ਼ਗਾਰ ਜਨਰੇਸ਼ਨ ਜਲੰਧਰ ਸ੍ਰੀਮਤੀ ਸੁਨੀਤਾ ਕਲਿਆਣ, ਡਿਪਟੀ ਸੀ. ਈ. ਓ ਜਲੰਧਰ ਸ੍ਰੀ ਦੀਪਕ ਭੱਲਾ, ਜੀ. ਐਮ ਇੰਡਸਟਰੀ ਸ. ਬਲਵਿੰਦਰ ਸਿੰਘ, ਇੰਡਸਟਰੀ ਅਫਸਰ ਸ੍ਰੀ ਆਈ. ਕੇ ਸ਼ਰਮਾ, ਕੈਰੀਅਰ ਕਾੳੂਂਸਲਰ ਸ੍ਰੀ ਗੌਰਵ ਕੁਮਾਰ, ਸ੍ਰੀ ਨਿਪੁੰਨ ਸਿੰਘ, ਸ੍ਰੀ ਕਿਰਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਅਦਾਰਿਆਂ ਅਤੇ ਕੰਪਨੀਆਂ ਦੇ ਪ੍ਰਤੀਨਿਧੀ ਹਾਜ਼ਰ ਸਨ।  

ਕੈਪਸ਼ਨ :

-ਹਾਈ ਐਂਡ ਮੈਗਾ ਰੋਜ਼ਗਾਰ ਮੇਲੇ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਡਿਪਟੀ ਡਾਇਰੈਕਟਰ ਸ੍ਰੀਮਤੀ ਸੁਨੀਤਾ ਕਲਿਆਣ, ਜ਼ਿਲਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਤੇ ਹੋਰ। 

-ਹਾਈ ਐਂਡ ਮੈਗਾ ਰੋਜ਼ਗਾਰ ਮੇਲੇ ਵਾਲੇ ਜਗਾ ਦਾ ਮੁਆਇਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਡਿਪਟੀ ਡਾਇਰੈਕਟਰ ਸ੍ਰੀਮਤੀ ਸੁਨੀਤਾ ਕਲਿਆਣ, ਜ਼ਿਲਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਤੇ ਹੋਰ।

ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਦਾਖਾ ਨਾਲ ਪੰਚਾਇਤ ਨੇ ਮੁਲਕਾਤ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਦੀ ਪੰਚਾਇਤ ਸਰਪੰਚ ਜਗਦੀਸ਼ ਚੰਦ ਸ਼ਰਮਾ ਦੀ ਅਗਵਾਈ ਵਿੱਚ ਬੀ.ਡੀ.ਪੀ.ੳ ਅਮਰਿੰਦਰ ਸਿੰਘ ਚੌਹਾਨ ਦੀ ਮਾਤਾ ਦੇ ਭੋਗ ਤੇ ਜ੍ਹਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਅਤੇ ਹਲਕਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨਾਲ ਮੁਲਕਾਤ ਕੀਤੀ।ਇਸ ਸਮੇ ਦਾਖਾ ਨੇ ਕਿਹਾ ਕਿ ਸਰਕਾਰ ਲੋਕ ਭਲਾਈ ਸਕੀਮਾਂ ਬਹੁਤ ਹੀ ਸੁਚਾਰੂ ਢੰਗ ਨਾਲ ਚਲਾ ਰਹੀ ਹੈ।ਦਾਖਾ ਨੇ ਕਿਹਾ ਸਾਰੇ ਵਰਗ ਨਾਲ ਕੀਤੇ ਵਾਅਦੇ ਪੂਰੇ ਕਰੇਗੀ।ਉਨ੍ਹਾਂ ਕਿਹਾ ਕਿ ਜਲਦੀ ਵਿਕਾਸ ਦੇ ਅਧੂਰੇ ਪਏ ਕੰਮ ਜਲਦੀ ਪੂਰੇ ਕੀਤੇ ਜਾਣਗੇ।ਇਸ ਸਮੇ ਮੈਬਰ ਜਗਸੀਰ ਸਿੰਘ,ਮੈਬਰ ਹਰਮਿੰਦਰ ਸਿੰਘ,ਮੈਬਰ ਰਣਜੀਤ ਸਿੰਘ,ਮੈਬਰ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

ਪਿੰਡ ਦੋਲੇਵਾਲ,ਮਾਇਰ ਵਿੱਚ ਚਿੱਟੇ ਦੀ ਭੇਟ ਚੜ੍ਹੇ 2 ਹੋਰ ਨੋਜਵਾਨ

ਪੁਲਿਸ ਚੌਕੀ ਸਥਾਪਿਤ ਹੋਣ ਦੇ ਬਾਵਜੂਦ ਵੀ ਨਹੀਂ ਹੋ ਰਿਹਾ ਚਿੱਟਾ ਬੰਦ

ਮੋਗਾ(ਰਾਣਾ ਸ਼ੇਖਦੌਲਤ, ੳਮਕਾਰ ਦੋਲੇਵਾਲ) ਨਸਾ ਤਸਕਰੀ ਕਾਰਨ ਚਰਚਾ ਵਿੱਚ ਰਹਿਣ ਵਾਲਾ ਪਿੰਡ ਦੋਲੇਵਾਲ ,ਚ ਹਰ ਰੋਜ਼ ਚਿੱਟੇ ਕਾਰਨ ਮਿਲ ਰਹੀਆਂ ਲਾਸਾਂ ਦਾ ਸਿਲਸਿਲਾ ਜਾਰੀ ਹੈ,ਬੀਤੇ ਦਿਨੀਂ ਇਸ ਪਿੰਡ ਵਿੱਚ ਵੱਖ ਵੱਖ ਥਾਵਾਂ ਤੇ 2 ਨੋਜਵਾਨਾਂ ਦੀਆਂ ਲਾਸਾਂ ਮਿਲੀਆਂ ਜਿਨ੍ਹਾਂ ਦੀ ਪਹਿਚਾਣ ਜਸਪ੍ਰੀਤ ਸਿੰਘ(25ਸਾਲ)ਪੁੱਤਰ ਹਰਜੰਗ ਸਿੰਘ ਵਾਸੀ ਕਾਹਨ ਸਿੰਘ ਵਾਲਾ ਅਤੇ ਜਗਸੀਰ ਸਿੰਘ(38ਸਾਲ)ਪੁੱਤਰ ਤੇਜਾ ਸਿੰਘ ਵਾਸੀ ਜਲਾਲਾਬਾਦ ਵਜੋਂ ਹੋਈ ਸਨਿਚਰਵਾਰ ਸਵੇਰੇ ਕਾਹਨ ਸਿੰਘ ਵਾਲਾ ਦੇ ਨੋਜਵਾਨ ਦੇ ਪਰਿਵਾਰਕ ਮੈਂਬਰ ਪੁਲਿਸ ਚੌਕੀ ਦੋਲੇਵਾਲ ਪੁੱਜੇ,ਜਿੱਥੇ ਮਿ੍ਤਕ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ 4-5 ਮਹੀਨਿਆਂ ਤੋਂ ਭੈਣ ਕੋਲ ਜ਼ੀਰਾ ਵਿਖੇ ਰਹਿੰਦਾ ਸੀ,ਉਸਦੀ ਮੌਤ ਦਾ ਸਾਨੂੰ ਦੂਜੇ ਦਿਨ ਪਤਾ ਲੱਗਾ। ਨੋਜਵਾਨਾਂ ਦੀ ਮੌਤ ਨੂੰ ਲੈ ਕੇ ਡੀ.ਐੱਸ. ਪੀ.ਯਾਦਵਿੰਦਰ ਸਿੰਘ ਬਾਜਵਾ, ਐੱਸ ਐੱਚ ਓ ਅਮਰਜੀਤ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੇ।ਪੀੜਤ ਪਰਿਵਾਰਾਂ ਨੇ ਨਸ਼ੇ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਪ੍ਰਸਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਹੀ ਹਰ ਰੋਜ਼ ਮਾਵਾਂ ਦੇ ਪੁੱਤ ਮਰਦੇ ਹਨ। ਗੱਲ ਇਥੇ ਨਹੀਂ ਮੁੱਕਦੀ ਪਿੰਡ ਦੋਲੇਵਾਲ ਵਿੱਚ ਪੁਲਿਸ ਚੌਕੀ ਸਥਾਪਿਤ ਹੋਣ ਦੇ ਬਾਵਜੂਦ ਚਿੱਟੇ ਦੀ ਤਸਕਰੀ ਬੰਦ ਨਹੀਂ ਹੋ ਰਹੀ।ਲੋਕਾਂ ਦਾ ਪੁਲਿਸ ਪ੍ਰਤੀ ਭਾਰੀ ਰੋਸ ਰਿਹਾ

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਰਾਵੀ ਸ਼ਾਹਮੁਖੀ ਅੱਖਰਾਂ ਚ ਰਾਏ ਅਜ਼ੀਜ਼ਉਲਾ ਖਾਨ ਵੱਲੋਂ ਲਾਹੌਰ ਵਿਖੇ ਲੋਕ ਅਰਪਨ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲਾਹੌਰ ਵਿਖੇ ਹਾਲ ਹੀ ਵਿੱਚ ਸੰਪੂਰਨ ਹੋਈ 30ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀ ਵਿਦਾਇਗੀ ਸ਼ਾਮ ਨੂੰ ਪਾਕ ਹੈਰੀਟੇਜ ਹੋਟਲ ਵਿਖੇ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਰਾਵੀ ਸਾਂਝ ਪ੍ਰਕਾਸ਼ਨ ਲਾਹੌਰ (ਪਾਕਿਸਤਾਨ)ਵੱਲੋਂ ਸ਼ਾਹਮੁਖੀ ਅੱਖਰਾਂ ਚ ਪ੍ਰਕਾਸ਼ਿਤ ਕਰਕੇ ਪਾਕਿਸਤਾਨ ਕੌਮੀ ਪਾਰਲੀਮੈਂਟ ਦੇ ਸਾਬਕਾ ਮੈਂਬਰ ਤੇ ਸਮੂਹ ਪੰਜਾਬੀਆਂ ਦੀ ਸਤਿਕਾਰਤ ਹਸਤੀ ਰਾਏ ਅਜ਼ੀਜ਼ਉਲਾ ਖਾਨ ਸਾਹਿਬ ਹੱਥੋਂ ਲੋਕ ਅਰਪਨ ਕੀਤਾ ਗਿਆ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਚ ਸ਼ਾਮਿਲ ਪ੍ਰੋ: ਜ਼ਾਹਿਦ ਹਸਨ, ਡਾ: ਸੁਗਰਾ ਸੱਦਫ਼, ਬਾਬਾ ਨਜਮੀ, ਅਫ਼ਜ਼ਲ ਸਾਹਿਰ, ਡਾ: ਦੀਪਕ ਮਨਮੋਹਨ ਸਿੰਘ, ਡਾ: ਸੁਖਦੇਵ ਸਿੰਘ ਸਿਰਸਾ, ਸਰਦਾਰਨੀ ਜਸਵਿੰਦਰ ਕੌਰ ਗਿੱਲ, ਡਾ: ਸੁਲਤਾਨਾ ਬੇਗਮ, ਸ: ਗਿਆਨ ਸਿੰਘ ਕੰਗ ਪ੍ਰਧਾਨ ,ਵਿਸ਼ਵ ਪੰਜਾਬੀ ਕਾਨਫਰੰਸ ਟੋਰੰਟੋ, ਕਮਰ ਮਹਿਦੀ ਤੇ ਅਮਜਦ ਸਲੀਮ ਮਿਨਹਾਸ ਨੇ ਪੁਸਤਕ ਦੀ ਮੂੰਹ ਵਿਖਾਲੀ ਕਰਵਾਈ। ਸਾਡਾ ਟੀ ਵੀ ਦੇ ਪੇਸ਼ਕਾਰ ਯੂਸਫ਼ ਪੰਜਾਬੀ ਨੇ ਗੁਰਭਜਨ ਗਿੱਲ ਦੀ ਸੰਖੇਪ ਜਾਣ ਪਛਾਣ ਕਰਾਈ। ਮੰਚ ਸੰਚਾਲਨ ਪ੍ਰਮੁੱਖ ਪੰਜਾਬੀ ਕਵੀ ਅਫ਼ਜ਼ਲ ਸਾਹਿਰ ਨੇ ਕਰਦਿਆਂ ਗੁਰਭਜਨ ਗਿੱਲ ਨਾਲ ਵੀਹ ਸਾਲ ਪੁਰਾਣੀ ਸੱਜਣਤਾਈ ਦੇ ਹਵਾਲੇ ਨਾਲ ਗੱਲ ਅੱਗੇ ਤੋਰੀ। ਮੁੱਖ ਮਹਿਮਾਨ ਰਾਏ ਅਜੀਜ ਉਲਾ ਖਾਨ ਸਾਹਿਬ ਨੇ ਕਿਹਾ ਕਿ ਗੁਰਭਜਨ ਮੇਰਾ ਨਿੱਕਾ ਭਰਾ ਹੈ ਅਤੇ ਉਸ ਦੇ ਸਾਰੇ ਪਰਿਵਾਰ ਨਾਲ ਸਾਂਝ ਦਾ ਆਧਾਰ ਅਮਨ, ਮੁਹੱਬਤ ਤੇ ਭਾਈਚਾਰਕ ਸ਼ਕਤੀ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਰੇ ਪੁਰਖਿਆਂ ਦੀ ਸਾਂਝ ਕਾਰਨ ਹੀ ਰਾਏਕੋਟ ਛੱਡਣ ਦੇ ਬਾਵਜੂਦ ਮੇਰੀ ਨੌਵੀਂ ਪੀੜ੍ਹੀ ਨੂੰ ਵੀ ਸਤਿਕਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਗੁਰਮੁਖੀ ਵਿੱਚ ਵੀ ਗੁਰਭਜਨ ਗਿੱਲ ਦੀਆਂ ਲਿਖਤਾਂ ਪੜ੍ਹੀਆਂ ਹਨ, ਇਨ੍ਹਾਂ ਚ ਸਰਬੱਤ ਦੇ ਭਲੇ ਦੀ ਅਰਦਾਸ ਵਰਗਾ ਅਹਿਸਾਸ ਹੈ। ਕਿਤਾਬ ਦਾ ਮੁੱਖਬੰਦ ਲਿਖਣ ਵਾਲੇ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਜ਼ ਦੇ ਵਿਦਵਾਨ ਪ੍ਰੋਫੈਸਰ ਜ਼ਾਹਿਦ ਹਸਨ ਨੇ ਬੋਲਦਿਆਂ ਕਿਹਾ ਕਿ ਰਾਵੀ ਸਾਡੇ ਭਾਣੇ ਇੱਕ ਦਰਿਆ ਹੀ ਨਹੀਂ, ਸਾਡਾ ਵਸੇਬ ਤੇ ਸਾਡਾ ਮੂੰਹ ਮੁਹਾਂਦਰਾ ਹੈ ਜੋ ਇਸ ਧਰਤੀ, ਇਸ ਖਿੱਤੇ ਦੀ ਲੋਕਾਈ ਦੀ ਜੂਨ ਬਦਲਦਾ ਰਿਹਾ ਹੈ। ਗੁਰਭਜਨ ਗਿੱਲ ਜੀ ਨੇ ਰਾਵੀ ਕੰਢੇ ਦੀ ਜ਼ਿੰਦਗੀ ਬਾਰੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਬਾਬਾ ਸ਼ੇਖ ਫ਼ਰੀਦ ਜੀ ਦੇ ਮਨ ਤੇ ਮੁਖ ਤੋਂ ਅੰਦਰ ਤੀਕ ਝਾਤੀ ਮਾਰਦਿਆਂ ਸ਼ਿਅਰੀ ਮੋਤੀ ਢੂੰਡ ਕੇ ਮਾਲਾ ਪਰੋਈ ਹੈ। ਇੰਸਟੀਚਿਉਟ ਆਫ ਆਰਟ ਐੰਡ ਕਲਚਰ ਦੇ ਖੋਜੀ ਵਿਦਵਾਨ ਇਕਬਾਲ ਕੈਸਰ ਨੇ ਰਾਵੀ ਬਾਰੇ ਬੋਲਦਿਆਂ ਕਿਹਾ ਕਿ ਇਹ ਗ਼ਜ਼ਲ ਕਿਤਾਬ ਸਾਡਾ ਸਾਂਝਾ ਦਰਦ ਨਾਮਾ ਹੈ , ਜੋ ਸ਼ਬਦਾਂ ਤੋਂ ਪਾਰ ਵੀ ਸਮਝਣਾ ਪਵੇਗਾ। ਰਾਵੀ ਕੰਢੇ ਗੁਰੂ ਨਾਨਕ ਦਾ ਕਰਤਾਰਪੁਰ ਸਾਹਿਬ ਵਿਖੇ ਪੱਕਾ ਡੇਰਾ ਹੈ ਅਤੇ ਉਹ ਸਾਡੀਆਂ ਮਨੁੱਖ ਵਿਰੋਧੀ ਹਰਕਤਾਂ ਨੂੰ ਨਾਲੋ ਨਾਲ ਵੇਖ ਰਹੇ ਹਨ। ਇਹ ਕਿਤਾਬ ਧਰਤੀ ਪੁੱਤਰਾਂ ਲਈ ਸਬਕ ਜਹੀ ਹੈ ਕਿ ਕਿਵੇਂ ਅਲੱਗ ਰਹਿ ਕੇ ਵੀ ਇੱਕ ਦੂਦੇ ਲਈ ਸ਼ੁਭਚਿੰਤਨ ਕਰਨਾ ਹੈ। ਡਾ: ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਸ਼ਾਇਰੀ ਚ ਪੁਰਖਿਆਂ ਦੀ ਜ਼ਮੀਨ ਲਈ ਵਿਯੋਗਿਆ ਮਨੁਖ ਲਗਾਤਾਰ ਦੋਰਾਂ ਪੰਜਾਬਾਂ ਦੀ ਖ਼ੈਰ ਮੰਗਦਾ ਤੇ ਸਿਰਜਣ ਸ਼ੀਲ ਰਹਿੰਦਾ ਹੈ। ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਦੀ ਸਾਬਕਾ ਡਾਇਰੈਕਟਰ ਜਨਰਲ ਡਾ: ਸੁਗਰਾ ਸੱਦਫ਼ ਨੇ ਕਿਹਾ ਕਿ ਰਾਵੀ ਸਿਰਫ਼ ਗ਼ਜ਼ਲ ਪਰਾਗਾ ਹੀ ਨਹੀਂ, ਹੋਰ ਵੀ ਬਹੁਤ ਕੁਝ ਹੈ, ਜਿਸ ਤੋਂ ਸਾਨੂੰ ਸਭ ਦੇ ਭਲੇ ਦਾ ਸੁਨੇਹਾ ਮਿਲਦਾ ਹੈ। ਪ੍ਰਸਿੱਧ ਵਿਦਵਾਨ ਡਾ: ਗੁਲਾਮ ਹੁਸੈਨ ਸਾਜਿਦ ਸਾਹਿਬ ਨੇ ਕਿਤਾਬ ਬਾਰੇ ਲੰਮਾ ਪਰਚਾ ਪੜ੍ਹਿਆ ਤੇ ਕਿਹਾ ਕਿ ਲੋਕ ਜ਼ਬਾਨ ਚ ਲਿਖੀ ਇਹ ਸ਼ਾਇਰੀ ਸਾਨੂੰ ਧਰਤੀ ਨਾਲ ਜੋੜਦੀ ਹੈ। ਡਾ: ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਮੈਂ ਤਾਂ ਅੱਜ ਹੀ ਆਪਣੇ ਸਾਥੀਆਂ ਪੰਮੀ ਬਾਈ, ਡਾ: ਰਤਨ ਸਿੰਘ ਢਿੱਲੋਂ ਤੇ ਖਾਲਿਦ ਹੁਸੈਨ ਸਮੇਤ ਰਾਵੀ ਕੰਢੇ ਜਾ ਕੇ ਕਰਤਾਰਪੁਰ ਸਾਹਿਬ ਵਿਖੇ ਗੁਰਭਜਨ ਗਿੱਲ ਦੀ ਕਿਤਾਬ ਬਾਬਾ ਨਾਨਕ ਦੀ ਸੰਗਤ ਨੂੰ ਭੇਂਟ ਕਰਕੇ ਆਇਆ ਹਾਂ। ਸਾਂਝ ਪ੍ਰਕਾਸ਼ਨ ਦੇ ਅਮਜਦ ਸਲੀਮ ਮਿਨਹਾਸ ਨੇ ਕਿਹਾ ਕਿ ਇਹ ਸ਼ਾਇਰੀ ਸਾਨੂੰ ਦੱਸਦੀ ਹੈ ਕਿ ਅਮਨ ਚੈਨ ਨੇ ਹੀ ਵਿਕਾਸ ਦਾ ਰਾਹ ਖੋਲ੍ਹਣਾ ਹੈ ਅਤੇ ਜੰਗ ਨੇ ਸਾਂਝੀ ਪੰਜਾਬੀ ਰਹਿਤਲ ਦਾ ਘਾਣ ਕਰਨਾ ਹੈ। ਸੁਚੇਤ ਕਰਨ ਵਾਲੀ ਇਹ ਸ਼ਾਇਰੀ ਭਾਰਤ ਪਾਕਿਸਤਾਨ ਦੇ ਅਵਾਮ ਲਈ ਬੇਹੱਦ ਅਰਥਵਾਨ ਹੈ। ਪਰੈੱਸ ਕਲੱਬ ਲਾਹੌਰ ਦੇ ਪ੍ਰਤੀਨਿਧ ਤੇ ਪ੍ਰਸਿੱਧ ਸ਼ਾਇਰ ਸਰਫ਼ਰਾਜ਼ ਸ਼ਫ਼ੀ ਨੇ ਵੀ ਸੰਬੋਧਨ ਕੀਤਾ। ਪੰਜਾਬ ਤੋਂ ਗਏ ਪ੍ਰਮੁੱਖ ਲੇਖਕ ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਡਾ: ਹਰਕੇਸ਼ ਸਿੰਘ ਸਿੱਧੂ, ਸਹਿਜਪ੍ਰੀਤ ਸਿੰਘ ਮਾਂਗਟ, ਡਾ: ਜਸਵਿੰਦਰ ਕੌਰ ਮਾਂਗਟ, ਡਾ: ਨਰਵਿੰਦਰ ਸਿੰਘ ਕੌਸ਼ਲ,ਡਾ: ਸੁਨੀਤਾ ਧੀਰ, ਸੁਸ਼ੀਲ ਦੋਸਾਂਝ ਸਮੇਤ ਪਾਕਿਸਤਾਨ ਦੇ ਵੀ ਕੁਝ ਲੇਖਕ ਹਾਜ਼ਰ ਸਨ।

ਕੈਨੇਡਾ ‘ਚ ਸਿੱਖ ਵਿਿਦਆਰਥੀ ਨੇ ਜਿੱਤਿਆ ‘ਪੈ੍ਰਸਟੀਜੀਅਸ ਲੌਰਨ ਐਵਾਰਡ’ ।

ਵੱਖ ਵੱਖ ਸਖਸੀਅਤਾਂ ਨੇ ਭੇਜੀਆਂ ਸੁਭਕਾਮਨਾਵਾਂ

ਕਾਉਕੇ ਕਲਾਂ, 22 ਫਰਵਰੀ (ਜਸਵੰਤ ਸਿੰਘ ਸਹੋਤਾ)-

ਕੈਨੇਡਾ ਦੇ ਸਰੀ ਵਿੱਚ ਪੰਜਾਬੀ ਸਿੱਖ ਮੂਲ ਦੇ ਗੋਬਿੰਦ ਦਿਓਲ ਨਾਂ ਦੇ ਵਿਿਦਆਰਥੀ ਨੇ ਸਭ ਤੋ ਵੱਡਾ ਖਿਤਾਬੀ ‘ਪੈਸਟੀਜੀਅਸ ਲੌਰਨ ਐਵਾਰਡ’ ਜਿੱਤ ਕੇ ਸਿੱਖ ਭਾਈਚਾਰੇ ਦੇ ਮਾਣ ਸਨਮਾਨ ਵਿਚ ਵਾਧਾ ਕੀਤਾ ਹੈ।ਵਿਿਦਆਰਥੀ ਗੋਬਿੰਦ ਦਿਓਲ ਸਰੀ ਦੇ ਐਲ ਏ ਮੈਥੇਸਨ ਸੈਕੰਡਰੀ ਸਕੂਲ ਦਾ 12ਵੀਂ ਕਲਾਸ ਦਾ ਵਿਿਦਆਰਥੀ ਹੈ।ਇਸ ਖਿਤਾਬ ਦੀ ਦੌੜ ਵਿਚ ਉਨਾ ਨਾਲ 35 ਹੋਰ ਵਿਿਦਆਰਥੀ ਸਾਮਿਲ ਸਨ ਪਰ ਐਵਾਰਡ ਉਨਾ ਦੀ ਝੋਲੀ ਵਿਚ ਪਿਆ।ਪ੍ਰੈਸਟੀਜੀਅਸ ਲੌਰਨ ਐਵਾਰਡ ਉਹ ਐਵਾਰਡ ਹੈ ਜੋ ਚਾਰ ਸਾਲਾ ਅੰਡਰਗਰੈਜੂਏਟ ਵਿਿਦਆਰਥੀਆ ਨੂੰ ਚਰਿੱਤਰ ,ਸੇਵਾ,ਤੇ ਲੀਡਰਸਿਪ ਦੇ ਆਧਾਰ ਤੇ ਦਿੱਤਾ ਜਾਂਦਾ ਹੈ।ਇਸ ਐਵਾਰਡ ਲਈ ਚੋਣ ਪ੍ਰਕਿਿਰਆ ਅਕਤੂਬਰ ਮਹੀਨੇ ਸੁਰੂ ਹੁੰਦੀ ਹੈ ਤੇ ਕੈਨੇਡਾ ਵਿਚ ਚਾਰ ਸਾਲ ਦੀ ਅੰਡਰਗਰੈਜੂਏਟ ਪੜਾਈ ਲਈ 1 ਲੱਖ ਡਾਲਰ ਤੋ ਵਧ ਦੇ ਫੰਡ ਜੇਤੂ ਵਿਿਦਆਰਥੀ ਨੂੰ ਮੁਹੱਈਆਂ ਕਰਵਾਏ ਜਾਂਦੇ ਹਨ।ਗੋਬੰਦ ਦਿਓਲ ਇਹ ਐਵਾਰਡ ਹਾਸਿਲ ਕਰ ਕੇ ਬੜਾ ਖੁਸ ਹੈ ਤੇ ਉਸ ਦੀ ਇੱਛਾ ਡਾਕਟਰ ਬਨਣਾ ਹੈ।ਦੇਸ ਵਿਦੇਸ ਵਸਦੇ ਸਿੱਖ ਭਾਈਚਾਰੇ ਨੇ ਉਨਾ ਨੂੰ ਸੁਭਕਾਮਨਾਵਾਂ ਦਿੱਤੀਆਂ ਹਨ।ਯੂਥ ਵੈਲਫੇਅਰ ਕਲੱਬ ਦੌਧਰ ਸਰਕੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਅੇਸ.ਏ, ਰਾਣਾ ਕਲੱਬ ਦੌਧਰ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਸਿੱਧੂ ਰਾਣਾ ,ਰਾਣਾ ਕਲੱਬ ਦੌਧਰ ਦੇ ਪ੍ਰਧਾਨ ਚਮਕੌਰ ਸਿੰਘ ਮਨੀਲਾ,ਰਾਣਾ ਕਲੱਬ ਦੌਧਰ ਦੇ ਵਿੱਤ ਸਕਤਰ ਜੋਰਾ ਸਿੰਘ ਸਿੱਧੂ,ਕਰਮਜੀਤ ਸਿੰਘ ਪਟਵਾਰੀ ਗਾਲਿਬ ਕੈਨੇਡਾ,ਅਵਤਾਰ ਸਿੰਘ ਸਾਬਕਾ ਪੰਚਾਇਤ ਅਫਸਰ ਕੈਨੇਡਾ,ਜਥੇਦਾਰ ਤ੍ਰਲੋਕ ਸਿੰਘ ਡੱਲਾ, ਨੇ ਵੀ ਗੋਬਿੰਦ ਦਿਓਲ ਦੀ ਇਸ ਕਾਰਜਗੁਜਾਰੀ ਨੂੰ ਕੌਮ ਲਈ ਮਾਣ ਸਨਮਾਨ ਦੇ ਵਾਧੇ ਵਲ ਵਧ ਰਹੇ ਕਦਮ ਦੱਸਦਿਆ ਗੋਬਿੰਦ ਦਿਓਲ ਨੂੰ ਵਧਾਈ ਦਿਤੀ।