You are here

ਲੁਧਿਆਣਾ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਵਿੱਚ ਸ਼ਾਨਦਾਰ ਰਿਹਾ ਸਲਾਨਾ ਐਥਲੈਟਿਕ ਮੀਟ

ਸਿਧਵਾ ਬੇਟ /ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ,ਮਨਜਿੰਦਰ ਗਿੱਲ)-

ਸਿਧਵਾ ਬੇਟ ਦੀ ਨਾਮਵਾਰ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਵਿਿਦਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਰੋਜ ਨਵੀਆਂ ਗਤੀਵਿਧੀਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਆਤਮ ਵਿਸ਼ਵਾਸ਼ ਅਤੇ ਮਨੋਬਲ ਵਿੱਚ ਵਾਧਾ ਕੀਤਾ ਜਾ ਸਕੇ। ਪੜ੍ਹਾਈ ਦੇ ਨਾਲ-ਨਾਲ ਵਿਿਦਆਰਥੀਆਂ ਨੰੁ ਖੇਡਾਂ ਦੇ ਖੇਤਰ ਵਿੱਚ ਵੀ ਅੱਗੇ ਲਿਆਇਆ ਜਾਂਦਾ ਹੈ ਤਾਂ ਜੋ ਬੱਚੇ ਦੇ ਸਰੀਰਕ ੳਤੇ ਮਾਨਸਿਕ ਤੌਰ ਤੇ ਫਿਟ ਰਹਿ ਸਕਣ। ਸੋ ਇਸੇ ਮਕਸਦ ਸਹਿਤ ਬੱਚਿਆਂ ਦੀ ਹਰ ਸਾਲ ਅਥਲੈਟਿਕਸ ਮੀਟ ਕਰਵਾਈ ਜਾਂਦੀ ਹੈ। ਸੋ ਇਸ ਸਾਲ ਵੀ ਨਰਸਰੀ ਤੋਂ ਲੈ ਕੇ ਪੰਜਵੀ ਕਲਾਸ ਤੱਕ ਦੇ ਵਿਿਦਆਰਥੀਆਂ ਦੀ ਅਥਲੈਟਿਕਸ ਮੀਟ ਕਰਵਾਈ ਗਈ। ਅਥਲੈਟਿਕਸ ਮੀਟ ਦੀ ਸ਼ੁਰੂਆਤ ਲਈ ਸਭ ਤੋਂ ਪਹਿਲਾਂ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਨੂੰ ਵਿਿਦਆਰਥੀਆਂ ਦੁਆਰਾ ਬੈਂਡ ਸਹਿਤ ਗਰਾਉਂਡ ਵਿੱਚ ਲਿਜਾਇਆ ਗਿਆ। ਇਸ ਉਪਰੰਤ ਰਿਬਨ ਕਟਿੰਗ ਦੀ ਰਸਮ ਅਦਾ ਕੀਤੀ ਗਈ। ਇਸ ਐਥਲੇਰਿਕਸ ਮੀਟ ਦਾ ਅਗਾਜ ਰੰਗ ਬਰੰਗੇ ਗੁਬਾਰੇ ਉਡਾ ਕੇ ਕੀਤਾ ਗਿਆ। ਇਸ ਉਪਰੰਤ ਨੰਨ੍ਹੇ – ਮੁੰਨ੍ਹੇ ਵਿਿਦਆਰਥੀਆਂ ਦੁਆਰਾ ਮਿਸ਼ਾਲ ਦੀ ਰਸਮ ਅਦਾ ਕੀਤੀ ਗਈ ਅਤੇ ਨਾਲ ਹੀ ਵਿਿਦਆਰਥੀਆਂ ਦੁਆਰਾ ਸਪੋਰਟਸ ਸਹੁੰ ਚੱੁਕੀ ਗਈ। ਸਮੂਹ ਮੈਨੇਜਮੈਂਟ ਦੁਆਰਾ ਕਲੈਪ ਕਰਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਸਭ ਤੋਂ ਪਹਿਲਾਂ ਬੱਚਿਆਂ ਦੁਆਰਾ ਪੀ. ਟੀ. ਸ਼ੋਅ ਕੀਤਾ ਗਿਆ। ਇਸ ਈਵੈਂਟ ਉਪਰੰਤ ਕ੍ਰਮਵਾਰ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਿਦਆਰਥੀਆਂ ਦੁਆਰਾ ਹਰਡਲ ਰੇਸ, ਸਪੂਨ ਰੇਸ, ਜਿਗ ਜੈਗ ਰੇਸ, ਰੀਲੇਅ ਰੇਸ, ਬੈਕ ਰੇਸ ਸੈਕ ਰੇਸ ਪਟਕਾ ਰੇਸ, ਪੇਪਰ ਰੇਸ, ਸਕੀਪਿੰਗ ਰੇਸ ਅਦਿ ਰੇਸਾਂ ਵਿੱਚ ਭਾਗ ਲਿਆ ਗਿਆ ਅਤੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਇਨ੍ਹਾਂ ਈਵੈਂਟਸ ਨੂੰ ਪੇਸ਼ ਕੀਤਾ ਗਿਆ। ਨਰਸਰੀ ਤੋਂ ਪੰਜਵੀਂ ਦੇ ਕੋਡੀਨੇਟਰ ਮੈਡਮ ਸਤਵਿੰਦਰਜੀਤ ਕੌਰ ਅਤੇ ਸਮੂਹ ਅਧਿਆਪਕਾਂ ਦੀ ਅਗਵਾਈ ਹੇਠ ਇਹ ਅਥਲੈਟਿਕ ਮੀਟ ਬਹੁਤ ਹੀ ਵਧੀਆ ਢੰਗ ਨਾਲ ਕਰਵਾਈ ਗਈ। ਇਸ ਮੌਕੇ ਸਮੂਹ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਦੁਆਰਾ ਵਿਿਦਆਰਥੀਆਂ ਦੀ ਹੌਸਲਾਂ ਅਫਜਾਈ ਕੀਤੀ ਗਈ ਅਤੇ ਨਾਲ - ਨਾਲ ਹੀ ਵਿਿਦਆਰਥੀਆਂ ਦੀ ਮਿਹਨਤ ਅਤੇ ਉਨ੍ਹਾਂ ਦੇ ਉਤਸ਼ਾਹ ਦੀ ਤਾਰੀਫ ਕੀਤੀ ਗਈ ਉਨ੍ਹਾਂ ਦੁਆਰਾ ਵਿਿਦਆਰਥੀਆਂ ਦੇ ਅਧਿਆਪਕ ਸਾਹਿਬਾਨਾਂ ਦੀ ਵੀ ਤਾਰੀਫ ਕੀਤੀ ਗਈ ਜਿੰਨ੍ਹਾਂ ਦੁਆਰਾ ਵਿਿਦਆਰਥੀਆਂ ਨੂੰ ਵੱੱਖ – ਵੱਖ ਈਵੈਂਟਸ ਲਈ ਤਿਆਰ ਕੀਤਾ ਗਿਆ। ਇਸ ਉਪਰੰਤ ਪ੍ਰਿੰਸੀਪਲ ਮੈਡਮ ਵੱਲੋਂ ਨਰਸਰੀ ਤੋਂ ਪੰਜਵੀਂ ਦੇ ਅਧਿਆਪਕਾਂ ਦੁਆਰਾ ਸਿੰਪਲ ਰੇਸ, ਮਟਕਾ ਰੇਸ ਅਤੇ ਫਨੀ ਰੇਸ ਕਰਵਾਈ ਗਈ ਜਿਸ ਵਿੱਚ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤ ਵਿੱਚ ਜੇਤ ਵਿਿਦਆਰਥੀਆਂ ਨੂੰ ਸਮੂਹ ਮੈਨੇਜਮੈਂਟ ਦੁਆਰਾ ਅਤੇ ਪ੍ਰਿੰਸੀਪਲ ਮੈਡਮ ਦੁਆਰਾ ਇਨਾਮ ਤਕਸੀਮ ਕੀਤੇ ਗਏ ਅਤੇ ਬੱਚਿਆਂ ਨੂੰ ਐਥਲੈਟਿਕਸ ਮੀਠ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ।

ਲਾਪਰਵਾਹੀ ਵਰਤਣ ਵਾਲੇ ਸਿੱਖਿਅਕ ਅਦਾਰਿਆ ਖਿਲਾਫ ਹੋਵੇ ਕਾਰਵਾਈ – ਸਿੱਧੂ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਕਸਬਾ ਲੌਗੋਵਾਲ ਦੇ ਨਜਦੀਕੀ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗਣ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਤੇ ਜਖਮੀ ਹੋਏ ਅੱਠ ਮਾਸੂਮ ਬੱਚਿਆ ਦੀ ਦੁਖਦਾਈ ਘਟਨਾ ਤੇ ਦੱੁਖ ਪ੍ਰਗਟ ਕਰਦਿਆ ਉਘੇ ਸਮਾਜ ਸੇਵੀ ਤੇ ਯੂਥ ਵੈਲਫੇਅਰ ਕਲੱਬ ਦੌਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ਼.ਏ. ਨੇ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਵਿਿਦਅਕ ਅਦਾਰਿਆ ਖਿਲਾਫ ਸਖਤ ਕਾਰਵਈ ਹੋਵੇ ਤੇ ਉਨਾ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਦੀ ਵੀ ਮੰਗ ਕੀਤੀ।ਉਨਾ ਕਿਹਾ ਕਿ ਇਸ ਤੋ ਪਹਿਲਾ ਵੀ ਸਕੂਲੀ ਲਾਪਰਵਾਹੀ ਕਾਰਨ ਬਚਿਆਂ ਦੀ ਮੌਤ ਨੂੰ ਲੈ ਕੈ ਘਟਨਾਵਾਂ ਵਾਪਿਰ ਚੁਕੀਆਂ ਹਨ ਪਰ ਇਸ ਦਾ ਖਮਿਆਜਾ ਮਾਸੂਮ ਬਚਿਆਂ ਤੇ ਉਨਾ ਦੇ ਮਾਪਿਆਂ ਨੂੰ ਭੁਗਤਣਾ ਪੈ ਰਿਹਾ ਹੈ।ਉਨਾ ਕਿਹਾ ਕਿ ਜਿਆਦਾਤਾਰ ਸਕੂਲੀ ਵੈਨ ਗਡੀਆਂ ਕੰਡਮ ਹੀ ਹੁੰਦੀਆਂ ਹਨ ਤੇ ਸਰਕਾਰੀ ਨਿਯਮਾ ਦੇ ਪੂਰੇ ਮਾਪਦੰਡ ਵੀ ਨਹੀ ਪੂਰੀਆਂ ਕਰਦੀਆਂ ਪਰ ਇਹ ਸਭ ਭ੍ਰਿਸਟ ਅਫਸਰਸਾਹੀ ਦੀ ਬਦੌਲਤ ਚਲ ਰਿਹਾ ਹੈ।ਉਨਾ ਮ੍ਰਿਤਕ ਮਾਸੂਮ ਬੱਚਿਆ ਦੀ ਆਤਮਿਕ ਸਾਂਤੀ ਦੀ ਕਾਮਨਾ ਤੇ ਜਖਮੀ ਬੱਚਿਆ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ।

ਗਿੱਲ ਵੱਲੋ ਸਕੂਲੀ ਬੱਚਿਆ ਦੀ ਮੌਤ ਤੇ ਦੱੁਖ ਪ੍ਰਗਟ

ਸਰਕਾਰ ਨਿਰਪੱਖਤਾ ਨਾਲ ਕਰੇ ਸਕੂਲੀ ਗੱਡੀਆਂ ਦੀ ਜਾਂਚ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਇੱਥੋ ਨਜਦੀਕੀ ਪੈਂਦੇ ਆਈ-ਜੋਨ ਕੰਪਿਊਟਰ ਇੰਸਟੀਚਿਊਟ ਅਗਵਾੜ ਲੋਪੋ ਦੇ ਐਮ.ਡੀ.ਬਲਵਿੰਦਰ ਸਿੰਘ ਗਿੱਲ ਨੇ ਕਸਬਾ ਲੌਗੋਵਾਲ ਦੇ ਨਜਦੀਕੀ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗਣ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਤੇ ਜਖਮੀ ਹੋਏ ਅੱਠ ਮਾਸੂਮ ਬੱਚਿਆ ਦੀ ਇਸ ਦੁਖਦਾਈ ਘਟਨਾ ਤੇ ਦੱੁਖ ਪ੍ਰਗਟ ਕੀਤਾ।ਉਨਾ ਕਿਹਾ ਕਿ ਬੱਚਿਆ ਦੀ ਮੌਤ ਦਾ ਸਦਮਾ ਮਾਪਿਆ ਲਈ ਭਾਰੀ ਸੱਟ ਹੈ ਤੇ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਵੀ ਹੋਣੀ ਚਾਹੀਦੀ ਹੈ।ਉਨਾ ਮ੍ਰਿਤਕ ਮਾਸੂਮ ਬੱਚਿਆ ਦੀ ਆਤਮਿਕ ਸਾਂਤੀ ਦੀ ਕਾਮਨਾ ਤੇ ਜਖਮੀ ਬੱਚਿਆ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ।ਇਸ ਸਮੇ ਉਨਾ ਮੰਗ ਵੀ ਕੀਤੀ ਕਿ ਪੰਜਾਬ ਭਰ ਦੇ ਸਮੂਹ ਸਕੂਲਾ ਦੀਆਂ ਗੱਡੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਯੋਗ ਸਰਤਾਂ ਨਾ ਪੂਰੀਆਂ ਨਾ ਕਰਨ ਵਾਲੇ ਸਕੂਲਾ ਦਾ ਲਾਇਸੰਸ ਰੱਦ ਹੋਣਾ ਚਾਹੀਦਾ ਹੈ

ਅੱਜ ਜਗਰਾਉਂ ਵਿੱਚ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਯੂਨੀਅਨ ਪਵਨ ਕੁਮਾਰ(ਪੱਬਾ) ਨੂੰ ਪ੍ਰਧਾਨ ਨਿਯੁਕਤ ਕੀਤਾ

ਜਗਰਾਉਂ,/ਲੁਧਿਆਣਾ, ਫਰਵਰੀ 2020-(ਰਾਣਾ ਸੇਖਦੌਲਤ, ਜੱਜ ਮਸੀਤਾਂ)

ਅੱਜ ਜਗਰਾਉਂ ਵਿੱਚ ਆਲ ਇੰਡੀਆ ਫੂਡ ਐਂਡ ਅਲਾਇੰਡ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਸਾਰੀਆਂ ਟੋਲੀਆਂ ਅਤੇ ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਪਵਨ ਕੁਮਾਰ ਪੱਬਾ ਪੁਤਰ ਸ੍ਰੀ ਵਿਸਾਖਾ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਵਾਈਸ ਪ੍ਰਧਾਨ ਸਰਵਨ ਸਿੰਘ, ਸੈਕਟਰੀ ਕੁਲਦੀਪ ਸਿੰਘ ਦੀਪਾ, ਖਜਾਨਚੀ ਭੂਰਾ ਸਿੰਘ, ਅਤੇ ਮੈਂਬਰ ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਮੱਦੀ,ਕਰਨੈਲ ਸਿੰਘ ਅਮਰੀਕ ਸਿੰਘ ,ਹਰੀ ਰਾਮ, ਰਾਜਵਿੰਦਰ ਬੋਦਲਵਾਲਾ, ਇਹ ਸਾਰੇ ਕਾਮੇਟੀ ਵਰਕਰਾਂ ਅਤੇ ਆਗੂਆਂ ਦੀ ਸਹਿਮਤੀ ਨਾਲ ਪ੍ਰਧਾਨ ਦੀ ਚੋਣ ਹੋਈ,ਪ੍ਰਧਾਨ ਪਵਨ ਕੁਮਾਰ ਪੱਬਾ ਨੇ ਆਪਣੇ ਫਰਜਾਂ ਪ੍ਰਤੀ ਈਮਾਨਦਾਰੀ ਅਤੇ ਆਪਣੇ ਵਰਕਰਾਂ ਨਾਲ  ਹਰ ਦੁੱਖ ਸੁੱਖ ਵਿੱਚ ਸਾਥ ਦੇਣ ਦਾ ਭਰੋਸਾ ਦਿਵਾਇਆ,ਅਤੇ ਟੋਲੀ ਅਗੂਕਾਰ ਰਾਮ ਜੀ ਦਾਸ,ਪੱਪੂ ਸਿੰਘ ਬੱਬੀ, ਭੋਲਾ ਸਿੰਘ, ਰਜਿੰਦਰ ਸਿੰਘ, ਚਰਨ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ, ਗਰਮੁਖ ਸਿੰਘ, ਪਵਨ ਕੁਮਾਰ ਪੰਮੀ, ਜਗਤਾਰ ਸਿੰਘ, ਸਰਜੀਤ ਸਿੰਘ, ਗਰਮੇਲ ਸਿੰਘ ਗੇਲੀ,ਇਨ੍ਹਾਂ ਸਾਰੇ ਵਰਕਰਾਂ ਦੀ ਹਾਜ਼ਰੀ ਵਿੱਚ ਇਹ ਮਤਾ ਪਾਸ ਕੀਤੇ।

ਮੁਹੱਲਾ ਸੁੰਦਰ ਨਗਰ ਦੇ ਵਾਸੀਆਂ ਵੱਲੋਂ ਧਰਨਾ 25 ਨੂੰ

ਜਗਰਾਓਂ/ਲੁਧਿਆਣਾ, ਫਰਵਰੀ 2020- (ਮਨਜਿੰਦਰ ਗਿੱਲ)-

ਮਹੁੱਲਾ ਸੰੁਦਰ ਨਗਰ ਦੇ ਵਾਰਡ ਨੰ:2 ਦੇ ਵਾਸੀਆ ਦੀ ਗਲੀ ਪੱਕੀ ਕਰਾਉਣ ਦੇ ਸਬੰਧ ਵਿੱਚ ਮੀਟਿੰਗ ਸ: ਸਰੂਪ ਸਿੰਘ ਦੇ ਗ੍ਰਹਿ ਵਿਖੇ ਹੋਈ ਪਿਛਲੇ ਸਾਲ ਤੋਂ ਮਹੁੱਲਾ ਨਿਵਾਸੀ ਈ.ਓ ਸਾਹਿਬ ਤੇ ਪ੍ਰਧਾਨ ਸ਼੍ਰੀਮਤੀ ਚਰਨਜੀਤ ਕੌਰ ਕਲਿਆਣ ਨੂੰ ਗਲੀ ਤੇ ਇੰਟਰ ਲਾਕ  ਟਾਇਲਾ ਲਾਉਣ ਸਬੰਧੀ ਕਈ ਵਾਰ ਮਿਲ ਚੁੱਕੇ ਹਾਂ। ਸਵਾਏ ਲਾਰਿਆਂ ਤੋਂ ਕੁਝ ਪੱਲੇ ਨਹੀ ਪਇਆ। ਗਲੀ ਦੀ ਹਾਲਤ ਬਹੁਤ ਤਰਸਯੋਗ ਹੈ। ਗਲੀ ਵਿੱਚ ਲਘੰਣ ਵਾਲੇ ਬਜ਼ੁਰਗ ਅਪਾਹਜ਼ ਤੇ ਅੋਰਤਾ ਨੂੰ ਭਾਰੀ ਪ੍ਰਸ਼ੇਾਨੀ ਦਾ ਸਾਮਨਾ ਕਰਨਾ ਪੈ ਰਿਹਾ ਹੈ। ਇਸ ਦੇ ਸਬੰਧ ਵਿੱਚ ਹਲਕਾ ਇੰਨਚਾਰਜ਼ ਸ: ਮਲਕੀਤ ਸਿੰਘ ਦਾਖਾ ਨੂੰ ਮਿਿਲਆਂ ਗਿਆ ਹੈ।ਪਰ ਨਿਰਾਸ਼ਾ ਹੀ ਪੱਲੇ ਪਈ। ਈ.ਓ ਸਾਹਿਬ ਨੂੰ ਇਸ ਸਬੰਧੀ ਇਸ ਸਬੰਧੀ ਲਿਖਤੀ ਨੋਟਿਸ ਵੀ ਦਿੱਤਾ ਗਿਆ। ਪਰ ਕੋਈ ਹੱਲ ਨਹੀ ਹੋਇਆ। ਮਹੁੱਲਾ ਨਿਵਾਸੀਆ ਵੱਲੋਂ ਮੀਟਿੰਗ ਕਰਕੇ ਸਰਬਸੰਮਤੀ ਨਾਲ ਕਮੇਟੀ ਦਫਤਰ ਅੱਗੇ 25 ਫਰਵਰੀ ਮੰਗਲਵਾਲ ਨੂੰ ਧਰਨਾ ਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਕਿਸੇ ਵੀ ਕਿਸਮ ਦੇ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸ: ਸਰੂਪ ਸਿੰਘ, ਸ: ਮੁਖਤਿਆਰ ਸਿੰਘ, ਹਰਨਰਾਇਣ ਸਿੰਘ, ਜਸਮੇਲ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਪਾਲ ਸਿੰਘ, ਹਰਵਿੰਦਰ ਸਿੰਘ  ਆਦਿ ਹਾਜ਼ਰ ਸਨ। 
 

ਸਤਲੁਜ ਦਰਿਆ ਦੇ ਮੱਦੇਪੁਰ ਬੰਨ ਨੇੜੇ ਰੇਤਾ ਕੱਢਣ ਦੇ ਮਾਮਲੇ ਨੂੰ ਲੈ ਕੇ ਹਲਕਾ ਵਿਧਾਇਕਾ ਮਾਣੰੂਕੇ ਨੇ ਕੀਤਾ ਦੌਰਾ

ਸਿੱਧਵਾਂ ਬੇਟ/ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਸਿੱਧਵਾਂ ਬੇਟ-ਜਲੰਧਰ ਪੁੱਲ ਹੇਠਾਂ ਅਤੇ ਸਤਲੁਜ ਦਰਿਆਂ ਦੇ ਮੱਦੇਪੁਰ ਬੰਨ੍ਹ ਨੇੜੇ ਰੇਤਾ ਕੱਢਣ ਦੇ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਮੌਕੇ 'ਤੇ ਪੁੱਜੇ।ਇਸ ਸਬੰਧੀ ਜਦ ਲੋਕਾਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ 'ਚ ਲੋਕ ਉਥੇ ਇੱਕਠੇ ਹੋ ਗਏ।ਵਿਧਾਇਕਾ ਮਾਣੂੰਕੇ ਨੇ ਰੇਤਾ ਠੇਕੇਦਾਰਾਂ ਵੱਲੋਂ ਆਪਣੇ ਰਹਿਣ ਤੇ ਦਫਤਰ ਲਈ ਕੀਤੀ ਜਾ ਰਹੀ ਉਸਾਰੀ ਦਿਖਾਉਂਦਿਆਂ ੋਿਕਹਾ ਕਿ ਸਿਆਸੀ ਸ਼ਹਿ 'ਤੇ ਰੇਤਾ ਦਾ ਟੱਕ ਲਾਇਆ ਜਾ ਰਿਹਾ ਹੈ, ਜਦ ਕਿ ਕਾਨੂੰਨ ਮੁਤਾਬਕ ਇਹ ਪੂਰੀ ਤਰ੍ਹਾਂ ਹੈਰ ਕਾਨੂੰਨੀ ਹੈ।ਉਨ੍ਹਾਂ ਕਿਹਾ ਕਿ ਅਜੇ ਪਿਛਲੇ ਵਰ੍ਹੇ ਸਤਲੁਜ ਦਰਿਆ ਦੇ ਪਿੱਛਿੳਂ ਛੱਡੇ ਪਾਣੀ ਕਾਰਨ ਬੇੇਟ ਇਲਾਕੇ ਦੇ ਇੰਨ੍ਹਾਂ ਪਿੰਡਾਂ 'ਚ ਮੱਚੀ ਤਬਾਹੀ ਦਾ ਮੰਜਰ ਇਹ ਲੋਕ ਹਾਲੇ ਭੁੱਲੇ ਨਹੀਂ ਹਨ।ਹੁਣ ਮੁੜ ਰੇਤਾ ਦੇ ਠੇਕੇਦਾਰ ਆਪਣੀ ਸਿਆਸੀ ਪਹੁੰਚ ਦੇ ਦਮ 'ਤੇ 70 ਪਿੰਡਾਂ ਨੂੰ ਖਤਰਾ ਪੈਂਦਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਸਰਕਾਰ 'ਤੇ ਦੁਬਾਅ ਪਾ ਕੇ ਲਗਵਾਏ ਗਏ ਪੱਥਰਾਂ ਦੇ ਸਟੱਡ ਵੀ ਇਨ੍ਹਾਂ ਠੇਕੇਦਾਰਾਂ ਵੱਲੋਂ ਪੱਟ ਦਿੱਤੇ ਗਏ ਹਨ।ਉਨ੍ਹਾਂ ਸਥਾਨਕ ਪ੍ਰਸ਼ਾਸਨ ਵੱਲੋਂ ਢੁੱਕਵੀਂ ਕਾਰਵਾਈ ਨਾ ਕਰਨ 'ਤੇ ਰੋਸ ਪ੍ਰਗਟਾ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਇਹ ਗੈਰ-ਕਾਨੂੰਨੀ ਰੇਤਾ ਕੱਢਣ ਦਾ ਕੰਮ ਬੰਦ ਨਾ ਹੋਇਆ ਤਾਂ ਉਹ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰਨਗੇ।

ਪਿੰਡ ਗਾਲਿਬ ਕਲਾਂ ਦੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਲਾਗਲੇ ਪਿੰਡ ਗਾਲਿਬ ਕਲਾਂ ਦੀ ਬੁਹਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ ਅਹੁਦੇਦਾਰਾਂ ਦੀ ਅੱਜ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਰਣਜੀਤ ਸਿੰਘ ਨੂੰ ਸਭਾ ਦਾ ਪ੍ਰਧਾਨ,ਕੁਲਵਿੰਦਰਜੀਤ ਕੌਰ ਅਤੇ ਜਹਦੀਪ ਸਿੰਘ ਮੀਤ ਪ੍ਰਧਾਨ ਚੁਣ ਲਿਆ ਗਿਆ।ਇਹ ਚੋਣ ਸਭਾ ਦੇ ਬਾਕੀ ਮੈਂਬਰਾਂ ਸਿਕੰਦਰ ਸਿੰਘ, ਸਰਪੰਚ ਸਿੰਕਦਰ ਸਿੰਘ ਗਾਲਿਬ ਕਲਾਂ,ਪਰਮਜੀਤ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ,ਗੁਰਮੀਤ ਸਿੰਘ,ਹਰਜੀਤ ਸਿੰਘ ,ਮਨਜੀਤ ਕੌਰ ਅਤੇ ਨਰਿੰਦਰ ਸਿੰਘ ਦੀ ਆਮ ਸਹਿਮਤੀ ਨਾਲ ਨੇਪਰੇ ਚੜ੍ਹੀ।ਇਸ ਮੌਕੇ ਸਰਪੰਚ ਸਕੰਦਰ ਸਿੰਘ ਪੈਂਚ,ਮਨਦੀਪ ਸਿੰਘ ,ਗੁਰਜਿੰਦਰ ਸਿੰਘ,ਹਰਿੰਦਰ ਸਿੰਘ,ਜੋਗਿੰਦਰ ਸਿੰਘ ਅਤੇ ਲਖਵੀਰ ਸਿੰਘ ਪੰਚ ਆਦਿ ਨੇ ਵੀ ਨਵੀਂ ਬਣੀ ਕਮੇਟੀ ਨੂੰ ਵਧਾਈਆਂ ਦਿੱਤੀਆਂ।

ਨੌਜਵਾਨਾਂ ਦੀ ਸਹੂਲਤ ਲਈ ਸ਼ੁਰੂ ਹੋਵੇਗੀ 'ਹੈੱਲਪਲਾਈਨ'-ਚੇਅਰਮੈਨ ਬਿੰਦਰਾ

ਪੰਜਾਬ ਯੂਥ ਵਿਕਾਸ ਬੋਰਡ ਬਣਾਵੇਗਾ ਨੌਜਵਾਨਾਂ ਦਾ ਪੰਜਾਬ ਸਰਕਾਰ ਨਾਲ ਸਿੱਧਾ ਰਾਬਤਾ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸੂਬੇ ਦੇ ਨੌਜਵਾਨਾਂ ਦੀਆਂ ਮੁਸ਼ਕਿਲਾਂ ਜਾਨਣ ਅਤੇ ਉਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦੇ ਮਕਸਦ ਨਾਲ, ਪੰਜਾਬ ਸਰਕਾਰ ਵੱਲੋਂ ਜਲਦ ਹੀ ਹੈੱਲਪਲਾਈਨ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਥਾਨਕ ਗੁਰੂ ਨਾਨਕ ਭਵਨ ਵਿਖੇ ਇੱਕ ਸਕੂਲ ਦੇ ਸਮਾਗਮ ਦੌਰਾਨ ਕੀਤਾ ਗਿਆ। ਉਹ ਸਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੰਦਰਾ ਨੇ ਕਿਹਾ ਕਿ ਇਸ ਹੈੱਲਪਲਾਈਨ ਦਾ ਕੰਟਰੋਲ ਪੰਜਾਬ ਦੇ ਯੁਵਕ ਸੇਵਾਵਾਂ ਵਿਭਾਗ ਦੇ ਕੈਬਨਿਟ ਮੰਤਰੀ, ਚੇਅਰਮੈਨ ਪੰਜਾਬ ਯੂਥ ਵਿਕਾਸ ਬੋਰਡ ਅਤੇ ਵਿਭਾਗ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕੋਲ ਹੋਵੇਗਾ। ਉਨਾਂ ਕਿਹਾ ਕਿ ਨੌਜਵਾਨਾਂ ਜਦ ਇਸ ਹੈੱਲਪਲਾਈਨ ਰਾਹੀਂ ਵਿਭਾਗ ਨਾਲ ਸੰਪਰਕ ਕਰਨਗੇ ਤਾਂ ਉਨਾਂ ਦੀ ਮੁਸ਼ਕਿਲ ਸੁਣਨ 'ਤੇ ਤੁਰੰਤ ਹੱਲ ਕਰਨ ਲਈ ਸੰਬੰਧਤ ਵਿਭਾਗ ਜਾਂ ਅਧਿਕਾਰੀ ਨੂੰ ਹਦਾਇਤ ਕੀਤੀ ਜਾਵੇਗੀ। ਇਸ ਨਾਲ ਨੌਜਵਾਨਾਂ ਨੂੰ ਸਰਕਾਰ ਤੱਕ ਆਪਣੀਆਂ ਮੰਗਾਂ ਰੱਖਣ ਬਾਰੇ ਇੱਕ ਪਲੇਟਫਾਰਮ ਵੀ ਮਿਲੇਗਾ। ਪੰਜਾਬ ਸਰਕਾਰ ਸੂਬੇ ਦੇ ਹਰੇਕ ਵਰਗ, ਖਾਸ ਕਰਕੇ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਚੁੱਕਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਉਸਾਰੂ ਗਤੀਵਿਧੀਆਂ ਵੱਲ ਲਗਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਨੂੰ ਮੁੜ ਤੋਂ ਗਤੀਸ਼ੀਲ ਕੀਤਾ ਗਿਆ ਹੈ। ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨਾਲ ਸੰਬੰਧਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾ ਕੇ ਨੌਜਵਾਨਾਂ ਦਾ ਸਹਿਯੋਗ ਸੂਬੇ ਦੇ ਵਿਕਾਸ ਲਈ ਲਿਆ ਜਾਵੇ। ਬਿੰਦਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਉਨਾਂ ਦਾ ਉਚਿਤ ਹੱਲ ਕਢਵਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਲੈਣ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਉਠਾਉਣ ਲਈ ਦ੍ਰਿੜ ਸੰਕਲਪ ਹੈ। ਸਮਾਗਮ ਦੌਰਾਨ ਉਨਾਂ ਸਕੂਲ ਦੇ ਬੱਚਿਆਂ ਨੂੰ ਉਨਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

ਮਾਮਲਾ.. ਰਸੋਈ ਗੈਸ ਸਿਲੰਡਰ ਤੇ 150 ਰੁਪਏ ਦੇ ਵਾਧੇ ਦਾ ..

ਦਿੱਲ਼ੀ ਦੀ ਹਾਰ ਦਾ ਬਦਲਾ ਜਨਤਾ ਤੋ ਲੈ ਰਹੀ ਹੈ ਮੋਦੀ ਸਰਕਾਰ - ਭੰਮੀਪੁਰਾ

ਕਾਉਕੇ ਕਲਾਂ, 15 ਫਰਵਰੀ (ਜਸਵੰਤ ਸਿੰਘ ਸਹੋਤਾ)- ਉਘੇ ਸਮਾਜ ਸੇਵੀ ਤੇ ਸੀਨੀਅਰ ਕਾਗਰਸੀ ਆਗੂ ਗੁਰਮੇਲ ਸਿੰਘ ਭੰਮੀਪੁਰਾ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੁਣ ਜਨਤਾ ਤੋ ਆਪਣੀ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਹੋਈ ਕਰਾਰੀ ਹਾਰ ਦਾ ਬਦਲਾ ਲੈ ਰਹੀ ਹੈ ਜਿਸ ਕਾਰਨ ਬੁਖਲਾਹਟ ਵਜੋ ਉਨਾ ਨੇ ਰਸੋਈ ਗੈਸ ਸਿਲੰਡਰ ਵਿੱਚ 150 ਰੁਪਏ ਦਾ ਬੇਤਹਾਸਾ ਵਾਧਾ ਕੀਤਾ ਹੈ।ਉਨਾ ਕਿਹਾ ਕਿ ਸਰਕਾਰ ਦਾ ਇਹ ਕਦਮ ਆਮ ਜਨਤਾ ਲਈ ਲੋਕ ਮਾਰੂ ਤੇ ਜੇਬ ਤੇ ਡਾਕਾ ਹੈ।ਉਨਾ ਕਿਹਾ ਕਿ ਮਹਿੰਗਾਈ ਪਹਿਲਾ ਹੀ ਅਸਮਾਨ ਨੂੰ ਛੁੂਹ ਰਹੀ ਹੈ ਤੇ ਕੇਂਦਰ ਸਰਕਾਰ ਦੇ ਇਸ ਕਦਮ ਨਾਲ ਜਨਤਾ ਤੇ ਬੇਲੋੜਾ ਬੋਝ ਪਿਆਂ ਹੈ।ਉਨਾ ਕਿਹਾ ਕਿ ਕੇਂਦਰ ਸਰਕਾਰ ਦਾ ਗੈਸ ਸਿਲੰਡਰ ਦੇ ਵਾਧੇ ਨੂੰ ਲੈ ਕੇ ਇਹ ਦੂਜੀ ਵਾਰ ਦਾ ਵਾਧਾ ਹੈ ਜੋ ਕੇਂਦਰ ਸਰਕਾਰ ਦੀ ਨਿਕੰਮੇਪਣ ਦੀ ਨਿਸਾਨੀ ਹੈ।

ਅੱਗ ਲੱਗਣ ਨਾਲ ਸਕੂਲੀ ਬੱਚਿਆ ਦੀ ਹੋਈ ਮੌਤ ਤੇ ਕੀਤਾ ਦੱੁਖ ਪ੍ਰਗਟ।

ਕਾਉਂਕੇ ਕਲਾਂ, 15 ਫਰਵਰੀ ( ਜਸਵੰਤ ਸਿੰਘ ਸਹੋਤਾ)-ਇੱਥੋ ਨਜਦੀਕੀ ਪੈਂਦੇ ਪਿੰਡ ਮੱਲਾ ਦੀ ‘ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ (ਰਜਿ)’ ਦੇ ਮੱੁਖ ਸੰਚਾਲਕ ਭਾਈ ਗੁਰਪਿੰਦਰ ਸਿੰਘ ਖਾਲਸਾ ਮੱਲਾ ਨੇ ਅੱਜ ਕਸਬਾ ਸਿੱਧ ਰੋੜ ਲੌਗੋਵਾਲ ਵਿਖੇ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗਣ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਤੇ ਜਖਮੀ ਹੋਏ ਅੱਠ ਮਾਸੂਮ ਬੱਚਿਆ ਦੀ ਇਸ ਦੁਖਦਾਈ ਘਟਨਾ ਤੇ ਦੱੁਖ ਪ੍ਰਗਟ ਕੀਤਾ।ਉਨਾ ਕਿਹਾ ਕਿ ਬੱਚਿਆ ਦੀ ਮੌਤ ਦਾ ਸਦਮਾ ਮਾਪਿਆ ਲਈ ਭਾਰੀ ਸੱਟ ਹੈ ਤੇ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਵੀ ਹੋਣੀ ਚਾਹੀਦੀ ਹੈ।ਉਨਾ ਮ੍ਰਿਤਕ ਮਾਸੂਮ ਬੱਚਿਆ ਦੀ ਆਤਮਿਕ ਸਾਂਤੀ ਦੀ ਕਾਮਨਾ ਤੇ ਜਖਮੀ ਬੱਚਿਆ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ।