You are here

ਲੁਧਿਆਣਾ

ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

 ਪਿਛਲੇ ਕੁਝ ਦਿਨਾਂ ਤੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਚੱਲ ਰਹੇ ਵਿਵਾਦ ਮਗਰੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪਿਛਲੇ ਤਿੰਨ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬਿੱਟੂੂ ਦੇ ਹੱਕ ਵਿਚ ਸੋਸ਼ਲ ਮੀਡੀਆ ’ਤੇ ਬੋਲਣ ਵਾਲੇ ਕਾਂਗਰਸ ਆਗੂ ਗੁਰਸਿਮਰਨ ਮੰਡ ਦੇ ਫੋਨ ’ਤੇ ਉਨ੍ਹਾਂ ਨੂੰ ਧਮਕੀਆਂ ਆ ਰਹੀਆਂ ਹਨ। ਮੰਡ ਨੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦੇਣ ਦੇ ਨਾਲ ਧਮਕੀਆਂ ਦੀ ਰਿਕਾਰਡਿੰਗ ਵੀ ਸੌਂਪੀ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੇਅੰਤ ਸਿੰਘ ਪਰਿਵਾਰ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਦੇ ਪੋਤੇ ਰਵਨੀਤ ਸਿੰਘ ਬਿੱਟੂ ਅਤੇ ਜਥੇਦਾਰ ਵਿਚਕਾਰ ਬਿਆਨਬਾਜ਼ੀ ਹੋ ਰਹੀ ਹੈ। ਸ੍ਰੀ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਬਾਈਲ ਫੋਨ ’ਤੇ ਵਿਦੇਸ਼ਾਂ ਤੋਂ ਫੋਨ ਆ ਰਹੇ ਹਨ ਅਤੇ ਵਿਅਕਤੀ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੀ ਨਹੀਂ ਜਿਹੜਾ ਕੋਈ ਵੀ ਉਨ੍ਹਾਂ ਦੇ ਪੱਖ ਦੀ ਗੱਲ ਕਰਦਾ ਹੈ ਤਾਂ ਉਸ ਦੇ ਫੋਨ ’ਤੇ ਵੀ ਅਜਿਹੀ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਸ ਤੋਂ ਪਹਿਲਾਂ ਜੁਲਾਈ 2018 ਵਿਚ ਵੀ ਖਾਲਿਸਤਾਨ ਅਤੇ ਰੈਫਰੈਂਡਮ 2020 ਦੇ ਖ਼ਿਲਾਫ਼ ਬਿਆਨ ਦੇਣ ਦੇ ਮਾਮਲੇ ਵਿਚ ਬਿੱਟੂ ਦੀ ਕੈਨੇਡਾ ਵਿੱਚ ਬੈਠੇ ਅਤਿਵਾਦੀ ਗਰੋਹ ਸੁਪਾਰੀ ਦੇਣ ਦੀ ਯੋਜਨਾ ਬਣਾ ਰਹੇ ਹਨ ਜਿਸ ਸਬੰਧੀ ਇੱਕ ਕਾਲ ਰਾਹੀਂ ਖ਼ੁਫ਼ੀਆ ਬਿਊਰੋ ਨੂੰ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਸੀ।

ਸਾਬਕਾ ਕੌਸਲਰ ਬਿੱਟੂ ਦੀ ਧੀ ਚਰਨਜੀਤ ਕੋਰ ਬਣੀ ਜੱਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਾਬਕਾ ਕੌਸਲਰ ਕਮਲਜੀਤ ਸਿੰਘ ਬਿੱਟੂ ਦੀ ਧੀ ਚਰਨਪ੍ਰੀਤ ਕੌਰ ਜੱਜ ਬਣਨ ਨਾਲ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਸਬੰਧੀ ਜਾਜ਼ਕਾਰੀ ਅਨੁਸਾਰ ਬਿੱਟੂ ਨੇ ਦੱਸਿਆ ਕਿ ਮੇਰੀ ਬੇਟੀ ਦਾ ਇਕ ਸੁਪਨਾ ਸੀ ਕਿ ਉਹ ਜੱਜ ਬਣਕੇ ਲੋਕਾਂ ਸੀ ਸੇਵਾ ਕਰੇ ਜਿਸ ਕਰਕੇ ਬੇਟੀ ਚਰਨਜੀਤ ਕੌਰ ਨੇ ਤਨੋ-ਮਨੋ ਪੂਰੀ ਮਿਨਹਤ ਕੀਤੀ ਤੇ ਪ੍ਰਮਾਤਮਾ ਨੇ ਉਸ ਦੀ ਮਿਹਨਤ ਨੂੰ ਭਾਗ ਲਗਾਏ।ਉਨ੍ਹਾਂ ਦੱਸਿਆ ਕਿ ਚਰਨਜੀਤ ਕੌਰ ਨੇ ਆਪਣੀ 12ਵੀ ਦੀ ਪ੍ਰਖਿਆ ਸਨਮਤੀ ਸਕੂਲ ਜਗਰਾਉ ਤੋ ਹਾਸਲ ਕਰਨ ਤੋ ਬਾਅਦ ਲਾਅ ਦੀ ਪੜਾਈ ਜੀ.ਐਚ.ਇੰਸਟੀਚਿਊਟ ਆਫ ਲਾਅ ਵਾਰ ਵੋਮੈਨ ਸਿੱਧਵਾਂ ਕਾਲਜ ਤੋ ਪੂਰੀ ਕੀਤੀ ਅਤੇ ਪਹਿਲਾਂ ਵਾਰ ਪੇਪਰ ਦੇਣ ਤੇ ਉਸਨੂੰ ਜੱਜ ਦੀ ਪੋਸਟ ਮਿਲੀ ਗਈ।ਸਾਬਕਾ ਕੌਸਲਰ ਬਿੱਟੂ ਨੂੰ ਵਧਾਂਈਆਂ ਦਿੱਤੀਆਂ ਜਾ ਰਹੀਆਂ ਹਨ।

ਪਿੰਡ ਕਾਉਂਕੇ ਕਲਾਂ ਦੇ ਨੌਜਵਾਨ ਨੇ ਨਾਜ਼ਇਜ਼ ਸਬੰਂਧ ਕਾਰਨ ਪੱਖੇ ਨਾਲ ਲਿਆ ਫਾਹਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਕਾਉਂਕੇ ਕਲਾਂ ਵਿਖੇ ਪਰੇਸ਼ਾਨ ਵਿਅਕਤੀ ਨੇ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲੈ ਲਿਆ।ਪ੍ਰਾਤਤ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਦਾ ਵਿਆਹ ਪਿੰਡ ਮੋਹੀ ਦੀ ਔਰਤ ਨਾਲ ਹੋਇਆ ਸੀ।ਵਿਆਹ ਤੋ ਕੁਝ ਸਾਲਾਂ ਬਾਅਦ ਉਸ ਨੂੰ ਆਪਣੀ ਪਤਨੀ ਤੇ ਸੱਕ ਹੋ ਗਿਆ ਉਸ ਦੇ ਪਿੰਡ ਦੇ ਵਿਅਕਤੀ ਨਾਲ ਨਜ਼ਾਇਜ ਸਬੰਧ ਹਨ।ਇਸ ਲਈ ਦੋਵਾਂ ਪਤਨੀ-ਪਤੀ ਵਿੱਚ ਝਗੜਾ ਰਹਿੰਦਾ ਸੀ।ਬੀਤੀ ਸਵੇਰੇ ਸੁਖਵੀਰ ਸਿੰਘ ਨੇ ਆਪਣੀ ਖਰ ਵਾਲੀ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ।ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ,ਸਹੁਰੇ ਪਰਿਵਾਰ ਸਮੇਤ 9 ਜਣਿਆਂ ਖਿਲਾਫ ਜਗਰਾਉ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆਂ ਗਿਆ ਹੈ।ਇਸ ਸਮੇ ਮ੍ਰਿਤਕ ਸੁਖਵੀਰ ਦੇ ਪਿਤਾ ਪ੍ਰੇਮ ਸਿੰਘ ਨੇ ਕਿਹਾ ਕਿ ਪੱੁਤ ਦੀ ਮੌਤ ਦਾ ਕਾਰਨ ਉਸ ਦੀ ਨੂੰਹ ਦੇ ਪੰਚ ਨਾਲ ਨਾਜ਼ਇਜ਼ ਸਬੰਧ ਬਣ ਗਏ ਸਨ ਇਸ ਤੋ ਪੇਰਸ਼ਾਨ ਮੇਰੇਵ ਪੱੁਤ ਨੇ ਫਾਹਾ ਲੈ ਲਿਆ।ਕਾੳੇਕੇ ਕਲਾਂ ਦੇ ਇੰਚਾਰਜ ਲਖਵੀਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਪੇ੍ਰਮ ਸਿੰਘ ਦੇ ਬਿਆਨਾਂ ਤੇ ਸੁਖਵੀਰ ਸਿੰਘ ਦੀ ਪਤਨੀ ਸੁਖਦੀਪ ਕੌਰ ਤੇ ਸੁਹਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਲੁਧਿਆਣਾ ਪੁਲਿਸ ਦੇ ਵਿਮੈਨ ਸੈੱਲ ਦੀ ਸ਼ਲਾਘਾ

ਐੱਫ. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਸੁਲਾਹ ਸਫਾਈ ਵਾਲੇ ਮਾਮਲੇ ਕਮਿਸ਼ਨ ਕੋਲ ਭੇਜਣ ਬਾਰੇ ਕਿਹਾ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਵਿਮੈਨ ਸੈੱਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਪਰਿਵਾਰ ਨੂੰ ਪਿਆਰ ਅਤੇ ਮਿਲਵਰਤਣ ਨਾਲ ਰਹਿਣਾ ਚਾਹੀਦਾ ਹੈ। ਉਹ ਅੱਜ ਲੁਧਿਆਣਾ ਪੁਲਿਸ ਦੇ ਵਿਮੈਨ ਸੈੱਲ ਵੱਲੋਂ ਪੁਲਿਸ ਲਾਈਨਜ਼ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸ਼ਹਿਰ ਵਿੱਚ ਸਨ। ਇਸ ਸਮਾਗਮ ਵਿੱਚ 250 ਦੇ ਕਰੀਬ ਓਨ੍ਹਾਂ ਜੋੜਿਆਂ ਵੱਲੋਂ ਸ਼ਿਰਕਤ ਕੀਤੀ ਗੱਈ ਜਿਨ੍ਹਾਂ ਦੇ ਵਿਮੈਨ ਸੈੱਲ ਵੱਲੋ ਰਾਜੀਨਾਮੇ ਕਰਵਾਏ ਗਏ। ਇਸ ਮੌਕੇ ਕਮਿਸ਼ਨਰ ਪੁਲਿਸ ਸ੍ਰੀ ਰਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਗਜੀਤ ਸਿੰਘ ਸਰੋਏ, ਸਹਾਇਕ ਕਮਿਸ਼ਨਰ ਪੁਲਿਸ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਲੁਧਿਆਣਾ ਦੇ ਵਿਮੈਨ ਸੈੱਲ ਦੀ ਕਾਰਗੁਜ਼ਾਰੀ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸੈੱਲ ਵੱਲੋਂ ਪਿਛਲੇ ਸਾਲ ਅਜਿਹੇ 4000 ਮਾਮਲੇ ਸੁਲਝਾਏ ਗਏ, ਜਦਕਿ ਸਿਰਫ਼ 151 ਮਾਮਲੇ ਹੀ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਲੁਧਿਆਣਾ ਪੁਲਿਸ ਇਸ ਦਿਸ਼ਾ ਵਿੱਚ ਬਹੁਤ ਹੀ ਜਿੰਮੇਵਾਰੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਵੱਲੋਂ ਸੁਲਾਹ ਸਫ਼ਾਈ ਲਈ 41 ਕਾਊਂਸਲਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮਕਸਦ ਹੈ ਕਿ ਵਿਆਹੁਤਾ ਰਿਸ਼ਤਿਆਂ ਨਾਲ ਸੰਬੰਧਤ ਮਾਮਲਿਆਂ ਨੂੰ ਆਪਸੀ ਸੁਲਾਹ ਸਫਾਈ ਨਾਲ ਸੁਲਝਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਅਧਿਕਾਰੀ ਜਦੋਂ ਕਿਸੇ ਮਾਮਲੇ ਵਿੱਚ ਸੁਲਾਹ ਸਫਾਈ ਕਰਾਉਣ ਤੋਂ ਅਸਮਰੱਥ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਮਾਮਲਾ ਦਰਜ ਕਰਨ ਤੋਂ ਪਹਿਲਾਂ ਅਜਿਹੇ ਕੇਸ ਕਮਿਸ਼ਨ ਕੋਲ ਭੇਜਣੇ ਚਾਹੀਦੇ ਹਨ ਤਾਂ ਜੋ ਕਮਿਸ਼ਨ ਵੱਲੋਂ ਸੁਲਾਹ ਸਫਾਈ ਨਾਲ ਅਜਿਹੇ ਕੇਸ ਹੱਲ ਕਰਾਉਣ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਬੀਤੇ ਦਿਨੀਂ ਅਜਿਹੇ ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ 40 ਮਾਮਲੇ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 7 ਮਾਮਲਿਆਂ ਦਾ ਆਪਸੀ ਸੁਲਾਹ ਸਫਾਈ ਨਾਲ ਫੈਸਲਾ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਇੱਛਾ ਹੁੰਦੀ ਹੈ ਕਿ ਅਜਿਹੇ ਵੱਧ ਤੋਂ ਵੱਧ ਕੇਸਾਂ ਨਾਲ ਸੁਲਾਹ ਸਫਾਈ ਨਾਲ ਸੁਲਝਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਿਆਦਾਤਰ ਮਾਮਲਿਆਂ ਵਿੱਚ ਪਤੀ ਪਤਨੀ ਦੀ ਆਪਸੀ ਈਗੋ ਕਾਰਨ ਹੀ ਮਸਲੇ ਉਲਝ ਜਾਂਦੇ ਹਨ। ਪਤੀ ਪਤਨੀ ਦੀ ਆਪਸੀ ਸਮਝਦਾਰੀ ਨਾਲ ਹੀ ਕਈ ਮਾਮਲੇ ਸੁਲਝ ਸਕਦੇ ਹਨ।

ਪੁਲਿਸ ਪ੍ਰਸ਼ਾਸਨ ਤੇ ਚਾਇਲਡ ਲਾਈਨ-1098 ਬੱਚਿਆਂ ਦੀ ਭਲਾਈ ਲਈ ਹੋਰ ਸਾਂਝੇ ਕਦਮ ਚੁੱਕੇਗੀ

ਪੁਲਿਸ ਨੂੰ ਲਾਵਾਰਸ ਮਿਲਣ ਵਾਲੇ ਬੱਚਿਆਂ ਬਾਰੇ ਚਾਇਲਡ ਲਾਈਨ ਨੂੰ ਸੂਚਿਤ ਕੀਤਾ ਜਾਵੇਗਾ- ਏ.ਡੀ.ਸੀ.ਪੀ. ਪਾਰਿਕ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਇਸਤਰੀ ਤੇ ਬਾਲ ਵਿਕਾਸ ਵਿਭਾਗ ਭਾਰਤ ਸਰਕਾਰ ਵੱਲੋਂ 0 ਤੋਂ 18 ਸਾਲ ਦੇ ਬੱਚਿਆਂ ਦੀ ਸਹਾਇਤਾ ਲਈ ਗਠਿਤ ਚਾਇਲਡ ਲਾਈਨ ਇੰਡੀਆ ਫਾਊਂਡੇਸ਼ਨ ਅਧੀਨ 24 ਘੰਟੇ ਕੰਮ ਕਰ ਰਹੀ ਚਾਇਲਡ ਲਾਈਨ-1098 ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪੁਲਿਸ ਨੂੰ ਜਾਣੂੰ ਕਰਵਾਉਣ ਲਈ ਅਤੇ ਇਸ ਕੰਮ ਨੂੰ ਸਾਂਝੇ ਤੌਰ 'ਤੇ ਕਰਨ ਦੇ ਮੰਤਵ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਸਮੂਹ ਥਾਣਾ ਮੁਖੀਆਂ, ਚੌਕੀ ਇੰਚਾਰਜਾਂ ਅਤੇ ਹੋਰ ਅਮਲੇ ਫੈਲੇ ਦੀ ਚਾਇਲਡ ਲਾਈਨ ਡਾਇਰੈਕਟਰ ਕੁਲਦੀਪ ਸਿੰਘ ਮਾਨ ਨਾਲ ਸਾਂਝੀ ਬੈਠਕ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਦੀਪਕ ਪਾਰੀਕ, ਏ.ਡੀ.ਸੀ.ਪੀ (ਸਥਾਨਕ) ਨੇ ਕੀਤੀ। ਉਨਾਂ ਦੇ ਨਾਲ ਸਚਿਨ ਗੁਪਤਾ ਏ.ਡੀ.ਸੀ.ਪੀ (ਆਈ),ਹਰਜੋਤ ਕੌਰ ਏ.ਸੀ.ਪੀ ਲੁਧਿਆਣਾ, ਸ੍ਰੀਮਤੀ ਰੱਛਮੀ ਸੈਣੀ ਜ਼ਿਲਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਮੌਜੂਦ ਸਨ। ਇਸ ਦੌਰਾਨ ਡਾਇਰੈਕਟਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਫੋਨ ਕਾਲ 1098 ਇੱਕ ਮੁਫ਼ਤ ਕਾਲ ਸੇਵਾ ਹੈ, ਜਿਸ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ, ਜਿਸ ਰਾਹੀਂ ਕਿਸੇ ਵੀ ਤਰਾਂ ਨਾਲ ਲੋੜਵੰਦ ਬੱਚਾ ਖੁਦ ਜਾਂ ਕੋਈ ਉਸ ਬਾਰੇ ਜਾਣਕਾਰੀ ਦੇ ਸਕਦਾ ਹੈ ਤਾਂ ਚਾਇਲਡ ਲਾਈਨ ਤੁਰੰਤ ਹੀ ਉਸ ਦੀ ਮਦਦ ਲਈ ਸਾਧਨ ਜੁਟਾਉਦੀ ਹੈ। ਉਨਾਂ ਦੱਸਿਆ ਕਿ ਬਹੁਤ ਸਾਰੇ ਬੱਚੇ ਸਿੱਧੇ ਤੌਰ 'ਤੇ ਆਪਣੀ ਗੱਲ ਸਾਰਿਆਂ ਸਾਹਮਣੇ ਨਹੀਂ ਰੱਖ ਸਕਦੇ ਜਾਂ ਫਿਰ ਅਸੀਂ ਸਿੱਧੇ ਤੌਰ 'ਤੇ ਕੁਝ ਨਹੀਂ ਕਰ ਸਕਦੇ ਪਰੰਤੂ ਇਸ ਫੋਨ ਸੇਵਾ ਰਾਹੀਂ ਹਰ ਕੋਈ ਬੱਚਾ ਆਪਣੀ ਗੱਲ ਨੂੰ ਖੁੱਲ ਕੇ ਚਾਇਲਡ ਲਾਈਨ ਦੇ ਨੁਮਾਇੰਦਿਆਂ ਅੱਗੇ ਰੱਖ ਸਕਦਾ ਹੈ। ਉਨਾਂ ਦੱਸਿਆ ਕਿ ਉਨਾਂ ਦੇ ਅਧਿਕਾਰ ਖੇਤਰ 'ਚ ਬੇਘਰ, ਬੇਸਹਾਰਾ, ਗੁੰਮਸ਼ੁੰਦਾ, ਮਾਨਸਿਕ ਸ਼ੋਸ਼ਣ/ਸਰੀਰਿਕ ਸ਼ੋਸ਼ਣ, ਘਰ ਤੋਂ ਭੱਜੇ ਜਾਂ ਭਜਾਏ, ਬਾਲ ਮਜ਼ਦੂਰੀ, ਬਾਲ ਭਿਖਾਰੀ, ਬਾਲ ਵਿਆਹ, ਮਾਰਗ ਦਰਸਨ ਦੀ ਜ਼ਰੂਰਤ ਮਹਿਸੂਸ ਕਰਨ ਵਾਲੇ ਬੱਚੇ ਆਉਂਦੇ ਹਨ, ਜਿਨਾਂ ਨੂੰ ਮੁੜ ਘਰ ਭੇਜਣ, ਪੜਾਈ ਦੇ ਪ੍ਰਬੰਧ ਕਰਾਉਣ ਅਤੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਣੀ ਹੁੰਦੀ ਹੈ, ਜਿਸ ਲਈ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਜਰੂਰਤ ਪੈਣ 'ਤੇ ਕਿਰਤ ਵਿਭਾਗ ਦੀ ਲੋੜ ਪੈਂਦੀ ਹੈ।ਉਨਾਂ ਕਿਸੇ ਵੀ ਹਾਲਤ 'ਚ ਮਿਲਣ ਵਾਲੇ ਬੱਚੇ ਦੀ ਮੁਢਲੀ ਕੌਸ਼ਲਿੰਗ, ਉਸ ਨੂੰ ਮਾਪਿਆਂ ਨਾਲ ਮਿਲਾਉਣ ਅਤੇ ਕਿਸੇ ਵੀ ਬਾਲ ਆਸ਼ਰਮ ਤੱਕ ਪਹੁੰਚਾਉੁਣ ਲਈ ਕੀਤੀ ਜਾਣ ਵਾਲੀ ਕਾਰਵਾਈ ਤੋਂ ਜਾਣੂੰ ਕਰਵਾਇਆ। ਇਸ ਦੌਰਾਨ ਦੀਪਕ ਪਾਰੀਕ ਅਤੇ ਸਚਿਨ ਗੁਪਤਾ ਨੇ ਸਮੂਹ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਥਾਣੇ 'ਚ ਗੁੰਮਸ਼ੁੰਦਗੀ, ਲਾਵਾਰਿਸ ਹਾਲਤ 'ਚ ਮਿਲਣ ਵਾਲੇ ਬੱਚਿਆਂ ਜਾਂ ਕਿਸੇ ਵੀ ਤਰਾਂ ਸੋਸ਼ਣ ਦਾ ਸ਼ਿਕਾਰ ਹੋ ਕੇ ਆਉਣ ਵਾਲੇ ਬੱਚਿਆਂ ਦੀ ਸਹਾਇਤਾ ਲਈ ਹੋਰ ਵਧੀਆ ਕੰਮ ਕਰਨ ਵਾਸਤੇ ਚਾਇਲਡ ਲਾਈਨ ਟੀਮ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਅਸੀਂ ਬੱਚਿਆਂ ਦੀ ਖੱਜਲ ਖੁਆਰੀ ਨੂੰ ਘਟਾ ਸਕੀਏ।ਇਸ ਮੌਕੇ ਪਰਮਜੀਤ ਰਾਣਾ ਇੰਚਾਰਜ ਜ਼ਿਲਾ ਸਾਂਝ ਕੇਂਦਰ ਲੁਧਿਆਣਾ, ਸਤਨਾਮ ਸਿੰਘ ਰੀਡਰ, ਏਕਮਦੀਪ ਕੌਰ ਗਰੇਵਾਲ, ਕੁਲਵਿੰਦਰ ਸਿੰਘ ਡਾਂਗੋਂ ਕੋਆਰਡੀਨੇਟਰ ਰੇਲਵੇ ਚਾਇਲਡ ਲਾਈਨ, ਅਰਸ਼ਦੀਪ ਸਿੰਘ ਕੋਆਰਡੀਨੇਟਰ ਜ਼ਿਲਾ ਚਾਇਲਡ ਲਾਈਨ, ਹਰਜੀਤ ਸਿੰਘ ਆਦਿ ਹਾਜ਼ਰ ਸਨ।

ਸ਼ਹਿਰ ਵਿੱਚ ਵਾਤਾਵਰਣ ਬਚਾਉਣ ਲਈ ਕੇਤੇ ਰਹੇ ਉਪਰਾਲਿਆਂ ਦਾ ਨੈਸ਼ਨਲ ਗਰੀਨ ਟ੍ਰਿਬਿਊਨਲ ਟੀਮ ਵੱਲੋਂ ਜਾਇਜ਼ਾ

ਬਿਹਤਰ ਤਾਲਮੇਲ ਲਈ, ਡਿਪਟੀ ਕਮਿਸ਼ਨਰ ਨੂੰ ਜ਼ਿਲਾ ਪੱਧਰੀ ਵਾਤਾਵਰਣ ਕਮੇਟੀ ਅਤੇ ਟਾਸਕ ਫੋਰਸ ਦਾ ਮੁੱਖੀ ਲਗਾਇਆ-ਜਸਟਿਸ ਜਸਬੀਰ ਸਿੰਘ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਤਲੁੱਜ ਅਤੇ ਬਿਆਸ ਦਰਿਆਵਾਂ ਦੀ ਨਿਗਰਾਨੀ ਲਈ ਬਣਾਈ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਦੀ ਅਗਵਾਈ ਵਾਲੀ ਉੱਚ ਪੱਧਰੀ ਟੀਮ ਵੱਲੋਂ ਅੱਜ ਸ਼ਹਿਰ ਲੁਧਿਆਣਾ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ ਗਿਆ। ਇਸ ਟੀਮ ਵਿੱਚ ਸਾਬਕਾ ਮੁੱਖ ਸਕੱਤਰ ਐੱਸ. ਸੀ. ਅਗਰਵਾਲ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਟੀਮ ਵੱਲੋਂ ਪਹਿਲਾਂ ਸਥਾਨਕ ਸਰਕਟ ਹਾਊਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਬਾਅਦ ਵਿੱਚ ਹੈਬੋਵਾਲ ਨਜ਼ਦੀਕ ਬੁੱਢਾ ਨਾਲਾ, ਲਾਡੋਵਾਲ ਨਜ਼ਦੀਕ ਹੱਡਾ ਰੋੜੀ, ਤਾਜਪੁਰ ਸੜਕ 'ਤੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਅਤੇ ਫੋਕਲ ਪੁਆਇੰਟ ਵਿੱਚ ਪੈਂਦੇ ਕਾਮਨ ਇੰਫੂਲੀਏਂਟ ਟਰੀਟਮੈਂਟ ਪਲਾਂਟ (ਸੀ. ਈ. ਟੀ. ਪੀ.) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਬੁੱਢਾ ਨਾਲਾ ਦੇ ਕਿਨਾਰੇ 'ਤੇ ਪੌਦੇ ਵੀ ਲਗਾਏ। ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਫੇਰੀ ਦਾ ਮੁੱਖ ਮਕਸਦ ਸ਼ਹਿਰ ਵਿੱਚ ਇਸ ਦਿਸ਼ਾ ਵਿੱਚ ਨਵੰਬਰ 2019 ਤੋਂ ਬਾਅਦ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣਾ ਸੀ, ਜਿਨਾਂ 'ਤੇ ਟੀਮ ਵੱਲੋਂ ਤਸੱਲੀ ਪ੍ਰਗਟਾਈ ਗਈ। ਉਨਾਂ ਭਰੋਸਾ ਪ੍ਰਗਟਾਇਆ ਕਿ ਇਸ ਦਿਸ਼ਾ ਵਿੱਚ ਹੋਰ ਉਪਰਾਲੇ ਵੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ ਕਿ ਸਾਰੇ ਕਾਰਜ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੇ ਜਾਣ। ਦੇਰੀ ਹੋਣ ਦੀ ਸਥਿਤੀ ਵਿੱਚ ਦੋਸ਼ੀ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ। ਉਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਾਤਾਵਰਣ ਨੂੰ ਬਚਾਉਣ ਲਈ ਲੋਕ ਲਹਿਰ ਸਿਰਜਣ। ਉਨਾਂ ਸਮੂਹ ਵਿਭਾਗਾਂ ਨੂੰ ਵੀ ਇਸ ਦਿਸ਼ਾ ਵਿੱਚ ਹਾਂ ਪੱਖੀ ਸੋਚ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਹਾਂ ਪੱਖੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਉਨਾਂ ਦੱਸਿਆ ਕਿ ਸਰਕਾਰੀ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜ਼ਿਲਾ ਪੱਧਰੀ ਵਾਤਾਵਰਣ ਕਮੇਟੀ ਅਤੇ ਐÎੱਨ. ਜੀ. ਟੀ. ਟਾਸਕ ਫੋਰਸ ਦਾ ਮੁੱਖੀ ਥਾਪਿਆ ਗਿਆ ਹੈ। ਡਿਪਟੀ ਕਮਿਸ਼ਨਰ ਇਸ ਸੰਬੰਧੀ ਮਹੀਨਾਵਾਰ ਪ੍ਰਗਤੀ ਦਾ ਜਾਇਜ਼ਾ ਲੈਂਦੇ ਹਨ। ਉਨਂ ਕਿਹਾ ਕਿ ਬੁੱਢਾ ਨਾਲਾ ਨੂੰ ਜਲਦ ਹੀ ਸਾਫ਼ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਅੰਮ੍ਰਿਤ ਸਿੰਘ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਪੰਜਾਬ ਹੁਨਰ ਵਿਕਾਸ ਮਿਸ਼ਨ ਸਕੀਮ ਅਧੀਨ ਐਮ.ਐਸ.ਡੀ.ਸੀ. ਸਕਿੱਲ ਸੈਂਟਰ ਲੁਧਿਆਣਾ ਵਿਖੇ ਟ੍ਰੇਨਿੰਗ ਕੈਂਪ ਦਾ ਆਯੋਜਨ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਸ੍ਰੀ. ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਦੀ ਅਗਵਾਈ ਹੇਠ ਜਿਲੇ ਵਿੱਚ ਚੱਲ ਰਹੀ ਪੰਜਾਬ ਹੁਨਰ ਵਿਕਾਸ ਮਿਸ਼ਨ ਸਕੀਮ ਅਧੀਨ ਐਮ.ਐਸ.ਡੀ.ਸੀ. ਸਕਿੱਲ ਸੈਂਟਰ ਲੁਧਿਆਣਾ ਵਿਖੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕੀਮ ਅਧੀਨ ਵੈਲਕਮ ਕਿੱਟਾਂ ਵੰਡੀਆਂ ਗਈਆਂ। ਇਸ ਪ੍ਰੋਗਰਾਮ ਦੌਰਾਨ ਜਿਲਾ ਪ੍ਰੋਗਰਾਮ ਮੇਨੈਜਰ ਸ੍ਰੀ ਵਿਜੈ ਸਿੰਘ ਵੱਲੋ ਪ੍ਰਾਰਥੀਆਂ ਨੰ ਸਕਿੱਲ ਟ੍ਰੇਨਿੰਗ ਉਪਰੰਤ ਰੋਜਗਾਰ ਲਈ ਪ੍ਰੇਰਿਤ ਕੀਤਾ ਗਿਆ।ਇਸ ਪ੍ਰੋਗਾਰਾਮ ਦੌਰਾਨ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਟੀਮ ਦੇ ਜ਼ਿਲ੍ਹਾ ਪ੍ਰੋਗਰਾਮ ਮੇਨੈਜਰ ਵਿਜੈ ਸਿੰਘ ਤੋਂ ਇਲਾਵਾ ਪ੍ਰਿੰਸ ਕੁਮਾਰ ਮੇਨੈਜਰ ਟ੍ਰੇਨਿੰਗ, ਰੋਹਿਤ ਚੌਧਰੀ ਮੇਨੈਜਰ ਅਤੇ ਮੈਂਟਰ ਸਕਿੱਲ ਦੇ ਸੈਂਟਰ ਹੈਡ ਗੋਰਵ ਬੱਬਰ ਤੇ ਸਾਥੀ ਹਾਜਰ ਸਨ।

ਸਫਾਈ ਸੰਬਧੀ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਈ ਓ ਨੇ ਕੀਤੀ ਕਰਮਚਾਰੀਆਂ ਨਾਲ ਮੀਟਿੰਗ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

ਨਗਰ ਕੌਂਸਲ ਜਗਰਾਉਂ ਵਿਖੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਵਲੋਂ ਸ਼ਹਿਰ ਅੰਦਰ ਸਵੱਛ ਭਾਰਤ ਮਿਸ਼ਨ ਤਹਿਤ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੁਪਰਡੰਟ, ਲੇਖਾਕਾਰ, ਸੈਨਟਰੀ ਇੰਸਪੈਕਟਰ ਅਤੇ ਸਫਾਈ ਯੂਨੀਅਨ ਦੇ ਨੁਮਾਂਇੰਦੇ ਅਤੇ ਕਰਮਚਾਰੀ ਸ਼ਾਮਲ ਹੋਏ। ਮੀਟਿੰਗ ਵਿੱਚ ਕਾਰਜ ਸਾਧਕ ਅਫਸਰ ਵਲੋਂ ਕਿਹਾ ਗਿਆ ਕਿ ਮਾਨਯੋਗ ਚੇਅਰਮੈਨ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਡਿਪਟੀ ਕਮਿਸ਼ਨਰ, ਲੁਧਿਆਣਾ ਵਲੋਂ ਮਿਤੀ 13/02/2020 ਨੂੰ ਲੁਧਿਆਣਾ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਸਵੱਛ ਭਾਰਤ ਮਿੂਨ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਵਾਚੀ ਗਈ ਅਤੇ ਸਖਤ ਹਦਾਇਤਾਂ ਕੀਤੀਆਂ ਗਈਆਂ। ਕਾਰਜ ਸਾਧਕ ਅਫਸਰ ਵਲੋਂ ਸਫਾਈ ਸੇਵਕਾਂ ਦੇ ਨੁਮਾਂਇੰਦਿਆਂ ਅਤੇ ਸੈਨਟਰੀ ਇੰਸਪੈਕਟਰ ਨੂੰ ਡੌਰ ਟੂ ਡੌਰ ਸੋਰਸ ਸੈਗਰੀਗੇੂਨ ਸਾਰੇ ਵਾਰਡਾਂ ਵਿੱਚ ਤੁਰੰਤ ਲਾਗੂ ਕਰਨ ਅਤੇ ਸਫਾਈ ਦੇ ਕੰਮ ਵੱਲ ਧਿਆਨ ਦੇਣ ਦੀਆਂ ਹਦਾਇਤਾਂ ਕੀਤੀਆਂ ਗਈਆਂ। ਉਹਨਾਂ ਵਲੋਂ ਸੈਨਟਰੀ ਇੰਸਪੈਕਟਰ ਨੂੰ ਸਫਾਈ ਸੇਵਕਾਂ ਨੂੰ ਕੰਮ ਦੌਰਾਨ ਲੋੜੀਂਦੇ ਸਾਜੋḡਸਾਮਾਨ, ਸੇਫਟੀ ਕਿੱਟਾਂ ਆਦਿ ਤੁਰੰਤ ਲੈ ਕੇ ਦੇਣ ਦੀਆਂ ਵੀ ਹਦਾਇਤਾਂ ਕੀਤੀਆਂ ਗਈਆਂ। ਇਸ ਦੌਰਾਨ ਕਾਰਜ ਸਾਧਕ ਅਫਸਰ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਵੀੇ ਅਪੀਲ ਕੀਤੀ ਗਈ ਕਿ ਆਪਣੇ ਘਰਾਂ/ਦੁਕਾਨਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰਾ-ਵੱਖਰਾ ਡੱਸਟਬਿਨ ਲਗਾਇਆ ਜਾਵੇ ਅਤੇ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਕੂੜੇ ਵਾਲੀਆਂ ਰੇਹੜੀਆਂ/ਟਰਾਲੀਆਂ ਵਿੱਚ ਪਾਇਆ ਜਾਵੇ। ਸਫਾਈ ਸੇਵਕਾਂ ਵਲੋਂ ਰੇਹੜੀ ਵੀ ਗਿੱਲੇ ਅਤੇ ਸੁੱਕੇ ਵੱਖਰੇ ਵੱਖਰੇ ਹਿੱਸਿਆਂ ਵਾਲੀ ਵਰਤੀ ਜਾਵੇਗੀ। ਉਹਨਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਆਪਣੇ ਘਰ ਦਾ ਕੂੜਾ ਬਾਹਰ ਨਾ ਸੁੱਟਿਆ ਜਾਵੇ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕੀਤੀ ਜਾਵੇ। ਉਹਨਾਂ ਵਲੋਂ ਸ਼ਹਿਰ ਨਿਵਾਸੀਆਂ ਨੂੰ ਸਫਾਈ ਦੇ ਇਸ ਕੰਮ ਵਿੱਚ ਨਗਰ ਕੌਂਸਲ ਦਾ ਪੂਰਾ ਸਹਿਯੋਗ ਕਰਨ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।ਸਫਾਈ ਸੇਵਕ ਯੂਨੀਅਨ ਵਲੋਂ ਕਾਰਜ ਸਾਧਕ ਅਫਸਰ ਨੂੰ ਇਸ ਕੰਮ ਵਿੱਚ ਆਪਣਾ ਪੂਰਣ ਸਹਿਯੋਗ ਦੇਣ ਦਾ ਭਰੋਸਾ ਦਿਆਇਆ ਗਿਆ। ਮੀਟਿੰਗ ਦੌਰਾਨ ਕਾਰਜ ਸਾਧਕ ਅਫਸਰ ਵਲੋਂ ਲੇਖਾਕਾਰ ਨੂੰ ਸਫਾਈ ਸੇਵਕਾਂ ਨਾਲ ਸਬੰਧਤ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਅਤੇ ਲੰਬਿਤ ਪਏ ਕੰਮਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਸਬੰਧੀ ਹਦਾਇਤਾਂ ਵੀ ਕੀਤੀਆਂ ਗਈਆਂ। ਇਸ ਮੀਟਿੰਗ ਦੌਰਾਨ ਮਨੌਹਰ ਸਿੰਘ ਸੁਪਰਡੰਟ, ਸ੍ਰੀਮਤੀ ਨਿਸ਼ਾ ਲੇਖਾਕਾਰ, ਸ਼ਿਆਮ ਕੁਮਾਰ ਸੈਨਟਰੀ ਇੰਸਪੈਕਟਰ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਅਮੌਲਕ ਸਿੰਘ ਸੀ.ਐਫ., ਸੰਤੋਖ ਰਾਮ, ਮਹਿੰਦਰਪਾਲ, ਸੁਤੰਤਰ ਕੁਮਾਰ, ਰਾਜੂ ਗਿੱਲ, ਰਾਜਿੰਦਰ ਕੁਮਾਰ, ਭੂਸ਼ਣ ਗਿੱਲ, ਮਹਿੰਦਰ, ਅਸ਼ੋਕ ਕੁਮਾਰ ਸੇਠੀ, ਰਵੀ ਗਿੱਲ, ਦਵਿੰਦਰ ਸਿੰਘ ਗਰਚਾ ਅਤੇ ਹਰਦੀਪ ਢੌਲਣ ਸਮੇਤ ਹਾਜਰ ਸਨ।

ਅਕਾਲੀ ਦਲ ਵੱਲੋ ਜਾਰੀ ਰੋਸ ਧਰਨਿਆਂ ਪ੍ਰਤੀ ਜਨਤਾਂ ਵਿੱਚ ਭਾਰੀ ਉਤਸਾਹ –ਆਗੂ

ਲੁਧਿਆਣਾ ਦਾ ਰੋਸ ਧਰਨਾ ਸਰਕਾਰ ਦੀਆ ਜੜਾ ਹਿਲਾ ਦੇਵੇਗਾ।

ਕਾਉਂਕੇ ਕਲਾਂ, 14 ਫਰਵਰੀ ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਪੰਜਾਬ ਸਰਕਾਰ ਦੀਆਂ ਵਧੀਕੀਆਂ ਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਸਮੱੁਚੇ ਸੂਬੇ ਵਿੱਚ ਕੀਤੇ ਜਾ ਰਹੇ ਰੋਸ ਧਰਨਿਆਂ ਪ੍ਰਤੀ ਜਨਤਾਂ ਵਿੱਚ ਭਾਰੀ ਉਤਸਾਹ ਹੈ, ਇਹ ਜਾਣਕਾਰੀ ਅੱਜ ਜਗਰਾਓ ਹਲਕੇ ਦੇ ਪਿੰਡ ਕਾਉਂਕੇ ਕਲਾਂ ਦੇ ਯੂਥ ਅਕਾਲੀ ਦਲ ਦੇ ਸੀਨੀਅਰ ਵਰਕਰ ਗੁਰਪ੍ਰੀਤ ਸਿੰਘ ਗੋਪੀ ਦਿੰਦਿਆ ਦੱਸਿਆ ਕਿ ਸੂਬੇ ਦੀ ਜਨਤਾਂ ਘਟੀਆਂ ਸਰਕਾਰੀ ਨੀਤੀਆਂ ਕਾਰਨ ਮੰਦਹਾਲੀ ਦਾ ਜੀਵਨ ਬਸਰ ਕਰਨ ਨੂੰ ਮਜਬੂਰ ਹੈ ਜਦਕਿ ਸਰਕਾਰ ਆਪਣੀ ਗੂੜੀ ਸੱੁਤੀ ਨੀਂਦ ਸੌਣ ਦਾ ਅਨੰਦ ਲੈ ਰਹੀ ਹੈ।ਉਨਾ ਕਿਹਾ ਕਿ ਪਾਰਟੀ ਵੱਲੋ ਜਿਲਾ ਲੁਧਿਆਣਾ ਦਾ 15 ਮਾਰਚ ਨੂੰ ਦਿੱਤਾ ਜਾਣ ਵਾਲਾ ਰੋਸ ਧਰਨਾ ਸਰਕਾਰ ਦੀਆਂ ਜੜਾ ਹਿਲਾ ਦੇਵੇਗਾ ਜਿਸ ਵਿੱਚ ਹਲਕੇ ਭਰ ਤੋ ਵੱਧ ਤੋ ਵੱਧ ਵਰਕਰ ਤੇ ਸਰਕਾਰੀ ਸੰਤਾਪ ਦੀ ਪੀੜਿਤ ਜਨਤਾ ਸਾਮਿਲ ਹੋਵੇਗੀ।ਉਨਾ ਕਿਹਾ ਕਿ ਸਰਕਾਰ ਤੋ ਜਨਤਾ ਦਾ ਭਰੋਸਾ ਉੱਠ ਚੱੁਕਾ ਹੈ,ਸਰਕਾਰ ਦੇ ਆਪਣੇ ਵਰਕਰ ਹੀ ਸਰਕਾਰੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ,ਕਿਸਾਨ ਖੁਦਕਸੀਆ ਕਰ ਰਹੇ ਹਨ,ਨੌਜਵਾਨ ਬੇਰੁਜਗਾਰੀ ਦਾ ਸੰਤਾਪ ਭੋਗ ਰਹੇ ਹਨ,ਗਰੀਬ ਵਰਗ ਨੂੰ ਬਣਦਾ ਲਾਭ ਤੇ ਇਨਸਾਫ ਨਹੀ ਮਿਲ ਰਿਹਾ,ਜਾਰੀ ਸੂਹਲਤਾਂ ਤੇ ਰੋਕ ਲਾਈ ਜਾ ਰਹੀ ਹੈ,ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀ ਮਿਲ ਰਹੀ ਸਮੇਤ ਹੋਰਨਾ ਘਟੀਆਂ ਪੱਧਰ ਦੀਆ ਨੀਤੀਆਂ ਕਾਰਨ ਪੰਜਾਬ ਵਿੱਚ ਕਿਸੇ ਵੀ ਲਾਭਕਾਰੀ ਨਿਵੇਸ ਦੀ ਕੋਈ ਉਮੀਦ ਨਹੀ ਹੈ।ਉਨਾ ਕਿਹਾ ਕਿ ਸੂਬੇ ਵਿੱਚ ਜਬਰਨ ਵਸੂਲੀ ਤੇ ਹੱਤਿਆਂ ਦੇ ਮਾਮਲੇ ਪੰਜਾਬ ਦੇ ਕਾਰੋਬਾਰੀਆਂ ਤੇ ਵਪਾਰੀ ਪ੍ਰਤੀਨਿਧੀਆਂ ਵਿੱਚ ਖੌਫ ਪੈਦਾ ਕਰ ਰਹੇ ਹਨ।

ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ 'ਈਜ਼ ਆਫ਼ ਲਿਵਿੰਗ ਇੰਡੈਕਸ ਸਰਵੇ' ਬਾਰੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਨਗਰ ਨਿਗਮ ਲੁਧਿਆਣਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੀਤੇ ਜਾ ਰਹੇ ''ਈਜ਼ ਆਫ਼ ਲਿਵਿੰਗ ਇਡੈਕਸ ਅਸੈਸਮੈਂਟ''-ਅ ਸਿਟੀਜ਼ਨ ਪ੍ਰਸੈਪਸ਼ਨ ਸਰਵੇ ਵਿੱਚ ਵਧ ਚੜ ਕੇ ਭਾਗ ਲਿਆ ਜਾਵੇ। ਇਹ ਸਰਵੇ ਦੇਸ਼ ਭਰ ਵਿੱਚ ਸਮਾਰਟ ਸਿਟੀ ਵਜੋਂ ਵਿਕਸਤ ਕੀਤੇ ਜਾ ਰਹੇ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਹੈ। ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਜਾਣੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ੋਨਲ ਕਮਿਸ਼ਨਰ-ਕਮ-ਨੋਡਲ ਅਫ਼ਸਰ ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਸਰਵੇ 1 ਫਰਵਰੀ ਤੋਂ 29 ਫਰਵਰੀ, 2020 ਦਰਮਿਆਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਸੰਬੰਧੀ ਸ਼ਹਿਰ ਵਾਸੀ ਇਸ ਲਿੰਕ https://eol2019.org/citizenfeedback ਤੇ ਕਲਿੱਕ ਕਰਕੇ ਸ਼ਹਿਰ ਦੇ ਬੁਨਿਆਦੀ ਢਾਂਚੇ, ਕਾਨੂੰਨ ਵਿਵਸਥਾ, ਪ੍ਰਦੂਸ਼ਣ ਪੱਧਰ ਅਤੇ ਆਵਾਜਾਈ ਸਹੂਲਤਾਂ ਬਾਰੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਇਨਾਂ ਸਵਾਲਾਂ ਦੇ ਜਵਾਬਾਂ ਦੇ ਹੀ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਤੈਅ ਹੋਵੇਗੀ। ਉਨਾਂ ਦੱਸਿਆ ਕਿ ਇਸ ਸੰਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਸ਼ਹਿਰ ਵਿੱਚ ਹਰ ਪਾਸੇ ਹੋਰਡਿੰਗ ਅਤੇ ਪੋਸਟਰ ਆਦਿ ਪ੍ਰਚਾਰ ਸਮੱਗਰੀ ਰਾਹੀਂ ਲੋਕਾਂ ਨੂੰ ਇਸ ਸਰਵੇ ਵਿੱਚ ਭਾਗ ਲੈਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸ਼ਹਿਰ ਵਾਸੀ ਪ੍ਰਚਾਰ ਸਮੱਗਰੀ 'ਤੇ ਮੁਹੱਈਆ ਕਰਵਾਏ ਕਿਊ. ਆਰ. ਕੋਡ ਨੂੰ ਸਕੈਨ ਕਰਕੇ ਵੀ ਸੰਬੰਧਤ ਲਿੰਕ ਤੋਂ ਜਾਣਕਾਰੀ ਲੈ ਸਕਦੇ ਹਨ। ਉਨਾਂ ਨੇ ਦੱਸਿਆ ਕਿ ਸ਼ਹਿਰਵਾਸੀਆਂ ਨੂੰ 24 ਵਿਸ਼ਿਆਂ 'ਤੇ ਫੀਡਬੈਕ ਦੇਣੀ ਪਵੇਗੀ, ਜਿਨਾਂ ਵਿੱਚ ਪ੍ਰਸਾਸ਼ਕੀ ਸੇਵਾਵਾਂ, ਸਿੱਖਿਆ, ਸਿਹਤ, ਸਫ਼ਾਈ, ਪਾਣੀ ਸਪਲਾਈ, ਸੁਰੱਖਿਆ, ਆਰਥਿਕ ਮੌਕੇ, ਰੋਜ਼ਗਾਰ, ਸਸਤਾ ਘਰ, ਬਿਜਲੀ ਸਪਲਾਈ, ਟਰਾਂਸਪੋਰਟੇਸ਼ਨ, ਵਾਤਾਵਰਣ, ਜਨਤਕ ਸੇਵਾਵਾਂ, ਜੀਵਨ ਪੱਧਰ ਅਤੇ ਹੋਰ ਸ਼ਾਮਿਲ ਹੋਣਗੇ। ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ਵਿੱਚ ਅਜਿਹਾ ਕੋਈ ਸਰਵੇ ਹੋ ਰਿਹਾ ਹੈ, ਜਿਸ ਵਿੱਚ ਸਰਕਾਰ ਵੱਲੋਂ ਸ਼ਹਿਰਵਾਸੀਆਂ ਤੋਂ ਇਮਾਨਦਾਰੀ ਨਾਲ ਸਿੱਧੇ ਤੌਰ 'ਤੇ ਫੀਡਬੈਕ ਮੰਗੀ ਗਈ ਹੈ। ਉਨ•ਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨੂੰ ਵੀ ਇਸ ਸੰਬੰਧੀ ਫੀਡਬੈਕ ਦੇਣ ਲਈ ਕਿਹਾ ਗਿਆ ਹੈ।