You are here

ਮੌਰੀਆ ਸਾਮਰਾਜ ਦਾ ਮੋਢੀ - ਚੰਦਰਗੁਪਤ ਮੌਰੀਆ ✍️ ਪੂਜਾ ਰਤੀਆ

ਲੜੀ ਨੰਬਰ.1
ਮੌਰੀਆ ਸਾਮਰਾਜ ਦਾ ਸੰਸਥਾਪਕ ਚੰਦਰਗੁਪਤ ਮੌਰੀਆ ਸੀ।ਉਸਨੇ ਯੂਨਾਨੀਆਂ ਨੂੰ ਹਰਾ ਕੇ ਭਾਰਤ ਵਿੱਚੋਂ ਕੱਢ ਦਿੱਤਾ ਅਤੇ ਭਾਰਤ ਦੇ ਅਧਿਕਤਰ ਰਾਜਾਂ ਉੱਪਰ ਜਿੱਤ ਪ੍ਰਾਪਤ ਕਰਕੇ ਰਾਜਨੀਤਿਕ ਏਕਤਾ ਕਾਇਮ ਕੀਤੀ।ਉਸਨੇ ਆਪਣੇ ਪ੍ਰਧਾਨ ਮੰਤਰੀ ਕੌਟਿਲਯ ਦੀ ਮੱਦਦ ਨਾਲ ਜਿੱਤੇ ਹੋਏ ਇਲਾਕਿਆਂ ਲਈ ਉੱਚ ਕੋਟੀ ਦੀ ਸ਼ਾਸਨ ਪ੍ਰਬੰਧ ਵਿਵਸਥਾ ਸਥਾਪਿਤ ਕੀਤੀ ਜਿਸ ਕਰਕੇ ਉਸਨੂੰ ਭਾਰਤੀ ਇਤਿਹਾਸ ਦਾ ਪਹਿਲਾ ਰਾਸ਼ਟਰੀ ਸਮਰਾਟ ਮੰਨਿਆ ਜਾਂਦਾ ਹੈ।
ਚੰਦਰਗੁਪਤ ਇਕ ਉੱਚੇ ਮਨਸੂਬਿਆ ਵਾਲਾ ਸ਼ਾਸ਼ਕ ਸੀ। ਉਸਲਈ ਉਸ ਸਮੇਂ ਦੀਆਂ ਪ੍ਰਸਥਿਤੀਆਂ ਦਾ ਲਾਭ ਉਠਾ ਕੇ ਉੱਤਰੀ ਭਾਰਤ ਉਪਰ ਜਿੱਤ ਪ੍ਰਾਪਤ ਕਰਨਾ ਕੋਈ ਔਖ਼ਾ ਕੰਮ ਨਹੀਂ ਸੀ।
ਚੰਦਰਗੁਪਤ ਮੌਰੀਆ ਨੇ ਪੰਜਾਬ,ਮਗਧ, ਪੱਛਮੀ ਭਾਰਤ,ਦੱਖਣੀ ਭਾਰਤ, ਸੇਲਿਊਕੁਸ ਜੋ ਕਿ ਸਿਕੰਦਰ ਦਾ ਸੈਨਾਪਤੀ ਸੀ ਉਸਨੂੰ ਹਰਾ ਦਿੱਤਾ ਸੀ। ਮੰਨਿਆ ਜਾਂਦਾ ਹੈ ਕਿ ਫਿਰ ਦੋਨਾਂ ਦੀ ਆਪਸ ਵਿੱਚ ਦੋਸਤੀ ਪੈ ਗਈ ਅਤੇ ਸੇਲਿਊਕੁਸ ਨੇ ਚੰਦਰਗੁਪਤ ਨੂੰ ਕਾਬਲ, ਕੰਧਾਰ, ਹਿਰਾਤ ਅਤੇ ਬਲੋਚਿਸਤਾਨ ਦੇ ਪ੍ਰਦੇਸ਼ ਚੰਦਰਗੁਪਤ ਨੂੰ ਦੇ ਦਿੱਤੇ ਅਤੇ ਨਾਲ ਹੀ ਆਪਣੀ ਪੁੱਤਰੀ ਦਾ ਵਿਆਹ ਚੰਦਰਗੁਪਤ ਨਾਲ ਕਰ ਦਿੱਤਾ।
ਇਸਤਰ੍ਹਾਂ ਚੰਦਰਗੁਪਤ ਨੇ ਇਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ।ਉਸਦੇ ਸਾਮਰਾਜ ਵਿੱਚ ਕਲਿੰਗ ਪ੍ਰਦੇਸ਼ ਸ਼ਾਮਿਲ ਨਹੀਂ ਸੀ।ਉਸਦੇ ਸਾਮਰਾਜ ਦੀ ਰਾਜਧਾਨੀ ਪਾਟਲੀਪੁੱਤਰ ਸੀ।ਚੰਦਰਗੁਪਤ ਨੇ 24ਸਾਲਾਂ ਤਕ ਰਾਜ ਕੀਤਾ।ਉਸਨੇ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਜੈਨ ਮਤ ਨੂੰ ਅਪਣਾ ਲਿਆ। 298ਈ. ਪੂਰਵ ਵਿੱਚ ਉਸਦੀ ਮੌਤ ਹੋ ਗਈ।
 ਈ. ਬੀ. ਹੈਵੇਲ ਨੇ ਚੰਦਰਗੁਪਤ ਨੂੰ ਭਾਰਤੀ- ਆਰੀਆ ਦੇ ਚੈਪੀਅਨ ਅਤੇ ਭਾਰਤੀ- ਆਰੀਆ ਦੇ ਸਭ ਤੋਂ ਮਹਾਨ ਵੰਸ਼ ਦਾ ਮੋਢੀ ਕਹਿ ਕੇ ਪ੍ਰਸੰਸਾ ਕੀਤੀ ਹੈ।
(ਬਾਕੀ ਅਗਲੇ ਅੰਕ ਵਿੱਚ)
ਪੂਜਾ ਰਤੀਆ
9815591967