You are here

ਲੁਧਿਆਣਾ

ਵਿਧਾਇਕ ਮਾਣੰੂਕੇ ਦੀ ਮਿਹਨਤ ਸਦਕਾ ਜਗਰਾਉ ਦੀ ਸੁਮਨ ਕੁਮਾਰੀ ਮਸਕਟ ਤੋ ਵਾਪਸ ਆਈ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਜਗਰਾਉ ਦੀ ਸੁਮਨ ਕੁਮਾਰੀ ਜਾਅਲੀ ਟਰੈਵਲ ਏਜੰਟਾਂ ਦੇ ਝਾਸੇ 'ਚ ਆ ਕੇ ਮਸਕਟ ਚੱਲੀ ਗਈ ਅਤੇ ਪੰਜਾਬ ਦੀਆਂ ਹੋਰ ਦੀਆਂ ਵੀ ਅਰਬ ਦੇਸਾਂ ਵਿੱਚ ਨਰਕ ਭਰੀ ਜਿੰਦਗੀ ਜਿਉਣ ਲਈ ਮਜੂਬਰ ਹਨ।ਆਏ ਦਿਨੀ ਇੰਨ੍ਹਾਂ ਲੜਕੀਆਂ ਦੀ ਵੀਡੀੳ ਰਾਹੀ ਮਦਦ ਦੀ ਗੁਹਾਰ ਲਗਾ ਰਹੀਆਂ ਹਨ।ਇਸ ਤਹਿਤ ਆਮ ਆਂਦਮੀ ਪਾਰਟੀ ਨੇ ਇੰਨ੍ਹਾਂ ਕੁੜੀਆਂ ਨੂੰ ਵਾਪਸ ਭਾਰਤ ਲਿਆਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ।ਇਸ ਤਹਿਤ ਜਗਰਾਉ ਦੀ ਸੁਮਨ ਕੁਮਾਰੀ ਜਿਹੜੀ ਮਸਕਟ ਵਿੱਚ ਫਸੀ ਗਈ ਸੀ ਜਿਸ ਦੇ ਪਰਿਵਾਰ ਦੇ ਮੈਬਰਾਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਤੋ ਮਦਦ ਦੀ ਗੁਹਾਰ ਲਗਾਈ।ਜਿਸ ਵਿਧਾਇਕ ਮਾਣੰੂਕੇ ਨੇ ਐਮ.ਪੀ ਭਗਵੰਤ ਮਾਨ ਗੱਲਬਾਤ ਕੀਤੀ ਸੁਮਨ ਕੁਮਾਰੀ ਬੀਬੀ ਮਾਣੰੂਕੇ ਯਤਨਾਂ ਸਦਕਾ ਅੱਜ ਮਸਕਟ ਵਿੱਚੌ ਸਹੀ ਸਲਾਮਤ ਵਾਪਸ ਆ ਗਈ।ਇਸ ਸਮੇ ਸੁਮਨ ਕੁਮਾਰੀ ਨੇ ਦੱਸਿਆਂ ਕਿ ਮਸਕਟ ਵਿੱਚ ਕੁੜੀਆਂ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਕੁੜੀਆਂ ਤੋ ਘਰ ਦੇ ਕੰਮ ਕਰਵਾਏ ਜਾਦੇ ਹਨ ਉਥੇ ਪੂਰੀ ਤਰ੍ਹਾਂ ਤੱਸ਼ਦਦ ਕੀਤਾ ਜਾਦਾ ਹੈ ਉਨ੍ਹਾਂ ਦੱਸਿਆ ਕਿ ਹੁਣ ਵੀ 6 ਕੁੜੀਆਂ ਮਸਕਟ ਵਿੱਚ ਫਸੀਆਂ ਹਨ।ਇਸ ਵਿਧਾਇਕ ਮਾਣੰੂਕੇ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਤੁਸੀ ਆਪਣੀਆਂ ਧੀਆਂ ਨੂੰ ਇੱਕਲੇ ਵਿਦੇਸ਼ਾ 'ਚ ਨਾ ਭੇਜੋ।ਪਰਿਵਾਰ ਨੇ ਐਮ.ਪੀ ਭਗਵੰਤ ਮਾਨ ਅਤੇ ਵਿਧਾਇਕ ਮਾਣੰੂਕੇ ਦਾ ਧੰਨਵਾਦ ਕੀਤਾ।

ਪਾਰਟੀ ਨੂੰ ਕਮਜੋਰ ਕਰਨ ਦੇ ਮਨਸੂਬੇ ਕਾਮਯਾਬ ਨਹੀ ਹੋਣਗੇ –ਸੇਖੋ।

ਕਾਉਂਕੇ ਕਲਾਂ, 19 ਫਰਵਰੀ ( ਜਸਵੰਤ ਸਿੰਘ ਸਹੋਤਾ)ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਨੌਜਵਾਨ ਆਗੂ ਜੱਗਾ ਸਿੰਘ ਸੇਖੋ ਨੇ ਕਿਹਾ ਕਿ ਪਾਰਟੀ ਨੂੰ ਕਮਜੋਰ ਕਰਨ ਵਾਲੀਆਂ ਤਾਕਤਾਂ ਦੇ ਮਨਸੂਬੇ ਕਦੇ ਵੀ ਸਫਲ ਨਹੀ ਹੋਣਗੇ ਤੇ ਅੰਤ ਜਿੱਤ ਸਚਾਈ ਦੀ ਹੀ ਹੋਵੇਗੀ।ਉਨਾ ਕਿਹਾ ਕਿ ਬੁਖਲਾਹਟ ਵਿੱਚ ਆ ਕੇ ਬੇਸੱਕ ਕੁਝ ਤਾਕਤਾ ਪਾਰਟੀ ਨੂੰ ਕਮਜੋਰ ਕਰਨ ਲਈ ਸੱਤਾਧਾਰੀ ਪਾਰਟੀ ਦੀ ਸਹਿ ਤੇ ਹੋਸੇ ਹੱਥਕੰਢੇ ਅਪਣਾ ਰਹੀਆਂ ਹਨ ਪਰ ਉਨਾ ਦੀ ਦੀ ਇਹ ਕੋਸਿਸ ਕਾਮਯਾਬ ਨਹੀ ਹੋਵੇਗੀ ਤੇ ਪਾਰਟੀ ਦਾ ਹਰ ਵਰਕਰ ਪਾਰਟੀ ਨਾਲ ਚਟਾਨ ਵਾਂਗ ਖੜਾ ਹੈ।ਉਨਾ ਪਾਰਟੀ ਵੱਲੋ ਪੰਜਾਬ ਸਰਕਾਰ ਦੀਆਂ ਵਧੀਕੀਆਂ ਖਿਲਾਫ ਸਮੱੁਚੇ ਸੂਬੇ ਵਿੱਚ ਕੀਤੇ ਜਾ ਰਹੇ ਰੋਸ ਧਰਨਿਆਂ ਸਬੰਧੀ ਵੀ ਕਿਹਾ ਕਿ ਸਰਕਾਰ ਤੋ ਦੁਖੀ ਆਪ ਮੁਹਾਰੇ ਜਨਤਾਂ ਇੰਨਾ ਰੋਸ ਧਰਨਿਆ ਵਿੱਚ ਸਾਮਿਲ ਹੋ ਰਹੀ ਹੈ।ਉਨਾ ਕਿਹਾ ਕਿ ਪਾਰਟੀ ਵੱਲੋ ਜਿਲਾ ਲੁਧਿਆਣਾ ਦਾ 15 ਮਾਰਚ ਨੂੰ ਦਿੱਤਾ ਜਾਣ ਵਾਲਾ ਰੋਸ ਧਰਨਾ ਸਰਕਾਰ ਦੀਆਂ ਜੜਾ ਹਿਲਾ ਦੇਵੇਗਾ ਜਿਸ ਵਿੱਚ ਵੱਡੀ ਗਿਣਤੀ ਦੀ ਤਾਦਾਦ ਵਿੱਚ ਵਰਕਰ ਸਾਮਿਲ ਹੋਣਗੇ।

ਵਿਿਦਆਰਥਣ ਅਮਨਦੀਪ ਕੌਰ ਦਾ ਹੋਵੇ ‘ਸੌਰਿਆ ਚੱਕਰ’ ਨਾਲ ਸਨਮਾਨ –ਜੱਥੇਦਾਰ ਡੱਲਾ।

ਕਾਉਂਕੇ ਕਲਾਂ 19 ਫਰਵਰੀ ( ਜਸਵੰਤ ਸਿੰਘ ਸਹੋਤਾ)- ਸੋ੍ਰਮਣੀ ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਅੱਜ ਮੰਗ ਕੀਤੀ ਕਿ ਵਿਿਦਆਰਥਣ ਅਮਨਦੀਪ ਕੌਰ ਦਾ ਭਾਰਤ ਸਰਕਾਰ ਵੱਲੋ ‘ਸੌਰਿਆ ਚੱਕਰ’ਨਾਲ ਸਨਮਾਨ ਕੀਤਾ ਜਾਵੇ।ਜੱਥੇਦਾਰ ਡੱਲਾ ਨੇ ਕਿਹਾ ਕਿ ਬੀਤੇ ਦਿਨੀ ਸੰਗਰੂਰ ਵਿਖੇ ਸਕੂਲੀ ਵੈਨ ਨੂੰ ਲੱਗੀ ਅੱਗ ਦੌਰਾਨ 9ਵੀਂ ਕਲਾਸ ਦੀ ਵਿਿਦਆਰਥਣ ਅਮਨਦੀਪ ਕੌਰ ਨੇ ਆਪਣੀ ਦਲੇਰੀ ਤੇ ਸੂਝਬੂਝ ਨਾਲ ਜੋ ਬੱਚਿਆ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਜਿੰਮੇਵਾਰੀ ਨਿਭਾਈ ਹੈ ਉਹ ਸਲਾਘਾਯੋਗ ਹੈ।ਉਨਾ ਕਿਹਾ ਕਿ ਅਮਨਦੀਪ ਕੌਰ ਦੇ ਸਨਮਾਨ ਹੋਣ ਨਾਲ ਬੱਚਿਆ ਵਿੱਚ ਅਜਿਹੀਆ ਸਮਾਜਿਕ ਤੇ ਬਹਾਦਰੀ ਵਾਲੀਆਂ ਜਿੰਮੇਵਾਰੀਆ ਨਿਭਾਉਣ ਦਾ ਹੋਰ ਵਧੇਰੇ ਮਨੋਬਲ ਵਧੇਗਾ ਤੇ ਇਸ ਨਾਲ ਬੱਚਿਆ ਦੇ ਮਾਪਿਆਂ ਨੂੰ ਮਾਣ ਮਹਿਸੂਸ ਵੀ ਹੋਵੇਗਾ।ਉਨਾ ਕਿਹਾ ਕਿ ਪਾਰਟੀ ਵੱਲੋ ਇਸ ਹੋਣਹਾਰ ਵਿਿਦਆਰਥਣ ਦਾ ਸਨਮਾਨ ਕੀਤਾ ਜਾਵੇਗਾ ।ਇਸ ਸਮੇ ਉਨਾ ਨਾਲ ਮਹਿੰਦਰ ਸਿੰਘ ਭੰਮੀਪੁਰਾ,ਗੁਰਦੀਪ ਸਿੰਘ ਮੱਲਾ,ਬੰਤਾ ਸਿੰਘ ਡੱਲਾ,ਸਰਦਾਰਾ ਸਿੰਘ,ਹਰਬੰਸ ਸਿੰਘ,ਗੁਰਨਾਮ ਸਿੰਘ,ਅਜਮੇਰ ਸਿੰਘ ਡਾਗੀਆਂ,ਭਾਈ ਕਰਮਜੀਤ ਸਿੰਘ ਕਾਉਂਕੇ, ਕੁਲਵੰਤ ਸਿੰਘ ਕਾਉਂਕੇ,ਸਰਬਜੀਤ ਸਿੰਘ ਕਾਉਂਕੇ ,ਪਰਵਾਰ ਸਿੰਘ ਡੱਲਾ,ਜਗਦੀਪ ਸਿੰਘ ਕਾਲਾ ਆਦਿ ਵੀ ਹਾਜਿਰ ਸਨ

ਲੌਗੋਵਾਲ ਵਿਖੇ ਸਕੂਲ ਦੇ ਚਾਰ ਮਾਸੂਮ ਬੱਚਿਆਂ ਦੇ ਸੜਨ ਦੀ ਘਟਨਾ ਬਹੁਤ ਹੀ ਦੱੁਖਦਾਈ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਸਬਾ ਲੌਗੋਵਾਲ ਦੇ ਇੱਕ ਨਿਜੀ ਸਕੂਲ ਦੀ ਵੈਨ ਨੂੰ ਅੱਗ ਲੱਗ ਜਾਣ ਕਾਰਨ ਚਾਰ ਬੱਚਿਆਂ ਦੇ ਜਿੰਦਾ ਸ਼ੜ ਜਾਣ ਤੇ ਦੱੁਖ ਦਾ ਪ੍ਰਗਟਾਵਾ ਕਰਦਿਆਂ ਪ੍ਰਚਾਰਕ ਸਭਾ ਦੇ ਪ੍ਰਧਾਨ ਅਤੇ ਇੰਟਰਨੈਸ਼ਨਲ ਢਾਡੀ ਜੱਥੈ ਦੇ ਪ੍ਰਚਾਰਕ ਭਾਈ ਪਿਰਤਪਾਲ ਸਿੰਘ ਪਾਰਸ ਨੇ ਕਿਹਾ ਕਿ ਜੋ ਹੋਇਆ ਸਰਕਾਰਾਂ ਦੀ ਲਾਪਰਵਾਹੀ, ਪ੍ਰਸ਼ਾਸਨ ਦੀ ਲਾਪਰਵਾਹੀ,ਸਾਡੇ ਖਾਰਬ ਸਿਸਟਮ ਦੀ ਲਾਪਰਵਾਹੀ ਅਤੇ ਸਭ ਤੋ ਵੱਡੀ ਸਾਡੇ ਲਾਲਚ ਕਰਕੇ ਚਪੜਾਸੀ ਤੋ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ ਹਰ ਜਿੰਮੇਵਾਰ ਵਿਅਕਤੀ ਜੇਕਰ ਆਪਣਾ ਫਰਜ ਸਮਝ ਲੈਦਾ ਅੱਜ ਇਹ ਅਨਮੋਲ,ਅਣਭੋਲ ਜਿੰਦਾਂ ਇਸ ਦਰਦਨਾਕ ਮੌਤ ਦੀ ਪੌੜੀ ਨਾ ਚੜ੍ਹਦੀਆਂ,ਉਨ੍ਹਾਂ ਕਿਹਾ ਕਿ ਦਰਦਨਾਕ ਹਾਦਸੇ ਵਿੱਚ ਨੰਨੀਆਂ ਕੋਮਲ ਜਿੰਦਾਂ ਸੜ ਗਈਆਂ ਇਹ ਪ੍ਰਾਈਵੇਟ ਸਕੂਲ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ।ਇਸ ਭਾਈ ਪਾਰਸ ਨੇ ਕਿਹਾ ਕਿ ਮਾਪੇ ਨੂੰ ਵੀੌ ਆਪ ਵੀ ਅਜਿਹੀਆਂ ਗੱਲਾਂ ਦਾ ਜਰੂਰ ਖਿਆਲ ਰੱਖਣ ਚਾਹੀਦਾ ਕਿ ਸਕੂਲਾਂ ਦੀਆਂ ਹਰ ਗਤੀਵਿਧੀਆਂ ਨੂੰ ਚੈਕ ਕਰਨਾ ਤੇ ਵੈਨਾਂ ਦਾ ਖਿਆਲ ਰੱਖਣਾ ਅੰਤ ਵਿੱਚ ਭਾਈ ਪਾਰਸ ਨੇ ਇਸ ਮੰਦਭਾਗੀ ਘਟਨਾ ੋਿਵੱਚ ਜਾਨ ਗੁਆ ਚੱੁਕੇ ਚਾਰ ਬੱਚਿਆਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ।

ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੂੰ 21 ਦੀ ਰੈਲੀ ਵਿੱਚ ਸੂਬਾ ਪ੍ਰਧਾਨ ਬਣਨ ਜਾਣ ਤੈਅ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰਾਂ ਯੂਨੀਅਨ ਦੀ ਸੂਬਾ ਪੱਧਰੀ ਰੈਲੀ ਵਿਚ ਆਲ ਇੰਡੀਆ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਕਲਾਂ ਦੇ ਸੂਬਾ ਪ੍ਰਧਾਨ ਬਣਨ ਤੈਅ ਹੈ ਯੂਨੀਅਨ ਦੀ ਇਹ ਸੂਬਾ ਪੱਧਰੀ ਰੈਲੀ 21 ਫਰਵਰੀ ਨੂੰ ਸਥਾਨਕ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ।ਵਰਣਯੋਗ ਹੈ ਕਿ ਇਸ ਰੈਲੀ ਤੋ ਪਹਿਲਾਂ ਸੂਬੇ ਭਰ ਵਿੱਚ ਨੰਬਰਦਾਰਾਂ ਦੀ ਜੱਥਬੰਦੀਆਂ ਦੇ ਇੱਕਠ ਅਤੇ ਮੀਟਿੰਗਾਂ ਵਿਚ ਕੌਮੀ ਮੀਤ ਪ੍ਰਧਾਨ ਗਾਲਿਬ ਨੂੰ ਸੂਬਾ ਪ੍ਰਧਾਨ ਬਨਾਉਣ ਦੇ ਮਤੇ ਪਾਸ ਕੀਤੇ ਜਾ ਚੱੁਕੇ ਹਨ।ਇਸ ਚੱਲਦਿਆਂ ਗਾਲਿਬ ਸਮਰਥਕਾਂ ਵੱਲੋ ਇਸ ਰੈਲੀ ਦੀ ਸਫਲਤਾ ਲਈ ਰੈਲੀਆਂ ਵਿੱਢ ਦਿੱਤੀਆਂ ਗਈਆਂ ਹਨ।ਰੈਲੀ ਵਿਚ ਸੂਬੇ ਭਰ ਵੱਡੀ ਵਿੱਚੌ ਵੱਡੀ ਗਿਣਤੀ ਵਿਚ ਨੰਬਰਦਾਰਾਂ ਦੀ ਆਮਦ ਨੂੰ ਲੈ ਕੇ ਵੱਡੇ ਪਧੱਰ ਤੇ ਪ੍ਰਬੰਧ ਕੀਤੇ ਜਾ ਰਹੇ ਹਨ।ਇਸ ਸਬੰਧੀ ਕੌਮੀ ਮੀਤ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਦੱਸਿਆ ਕਿ ਇਸ ਰੈਲੀ ਵਿੱਵ ਲੰਮੇ ਸਮੇ ਤੋ ਸਰਕਾਰਾਂ ਦੇ ਨਾਂਹ ਪੱਖੀ ਰਵੱਈਏ ਕਾਰਨ ਲਟਕ ਰਹੀਆਂ ਮੰਗਾਂ ਤੇ ਵਿਚਾਰ ਕਰ ਕੇ ਇਨ੍ਹਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ ਦਾ ਐਲਾਨ ਕੀਤਾ ਜਾਵੇਗਾ।ਗਾਲਿਬ ਨੇ ਕਿਹਾ ਕਿ ਮੱੁਖੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਕਰਨ ਦਾ ਵਾਅਦਾ ਕੀਤਾ ਸੀ ਜਿਸ ਦੇ ਚੱਲਦਿਆਂ ਸੂਬੇ ਭਰ ਨੰਗਰਦਾਰਾਂ ਨੇ ਉਨ੍ਹਾਂ ਨੂੰ ਹਮਾਇਤ ਦਿੱਤੀ ਸੀ ਪਰ ਉਨ੍ਹਾਂ ਮੁੱਖ ਮੰਤਰੀ ਬਣਦੇ ਹੀ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਭੁਲਾ ਦਿੱਤਾ।ਇਸ ਰੈਲੀ ਵਿਚ ਸੂਬੇ ਭਰ ਦੇ ਨੰਬਰਦਾਰਾਂ ਦੀ ਹਾਜ਼ਰੀ ਵਿੱਚ ਸੂਬਾਈ ਬਾਡੀ ਦੀ ਚੋਣ ਕੀਤੀ ਜਾਵੇਗੀ।

ਮੋਟਰਸਾਇਕਿਲ ਚੋਰੀ ਕਰਨ ਵਾਲਾ ਗਿਰੋਹ ਕਾਬੂ, ਦਸ ਚੋਰੀ ਦੇ ਮੋਟਰਸਾਇਕਿਲ ਬਰਾਮਦ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਇੰਸਪੈਕਟਰ ਇਕਬਾਲ ਹੂਸੈਨ, ਇੰਚਾਰਜ ਐਟੀਨਾਰਕੋਟਿਕ ਸੈਲ ਦੀ ਨਿਗਰਾਨੀ ਹੇਠ ਏ.ਐਸ.ਆਈ ਸਖਵਿੰਦਰ ਸਿੰਘ, ਨਾਰਕੋਟਿਕ ਸੈਲ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਛਪਾਰ ਥਾਣਾ ਜੋਧਾਂ ਤੋਂ ਨਾਕਾਬੰਦੀ ਦੌਰਾਨ ਮੋਟਰਸਾਇਕਿਲ ਚੋਰੀ ਕਰਨ ਵਾਲੇ ਗਿਰੋਹ ਦੇ ਦਸ ਮੈਂਬਰਾਂ ਨੂੰ ਚੋਰੀ ਦੇ 8 ਮੋਟਰਸਾਇਕਿਲਾਂ ਸਮੇਤ ਗਿਰਫਤਾਰ ਕੀਤਾ। ਇਕਬਾਲ ਹੁਸੈਨ ਨੇ ਦੁੱਿਸਆ ਕਿ ਇਹ ਮੋਟਰਸਾਇਕਿਲ ਇਨ੍ਹਾਂ ਵੋਲੰ ਪਾਤੜਾਂ ਅਤੇ ਅਮ੍ਰਿਤਸਰ ਤੋਂ ਚੋਰੀ ਕੀਤੇ ੋਹਏ ਸਨ ਅਤੇ ਹੁਣ ਇਹ ਇਨ੍ਹਾਂ ਨੂੰ ਵੇਚਣ ਲਈ ਰਾਏਕੋਟ ਇਲਾਕੇ ਵਿਚ ਆ ਰਹੇ ਸੀ। ਚੋਰੀ ਦੇ ਮੋਟਰਸਾਇਕਿਲਾਂ ਸਮੇਤ ਰਸੀਦ ਮੁਹੰਮਦ ਵਾਸੀ ਅਹਿਮਦਗੜ੍ਹ, ਅਮਨੀਤ ਸਿੰਘ ਉਰਫ ਮੀਤ ਵਾਸੀ ਪਿੰਡ ਦੁਗਾਲ ਲਹਿਰਾ, ਬਿਸਨੂੰ ਵਾਸੀ ਪਾਤੜਾਂ, ਅਮਨਦੀਪ ਸਿੰਘ ਉਰਫ ਨਿੱਕਾ , ਰੋਮੀ , ਸੰਦੀਪ ਕੁਮਾਰ ਉਰਫ ਗੰਜਾ ਉਰਫ ਰਾਹੁਲ, ਦੁਰਸੰਤ ਕੁਮਾਰ , ਰਵੀ ਕੁਮਾਰ , ਰਾਹੁਲ ਕੁਮਾਰ ਅਤੇ ਰਵੀ ਕੁਮਾਰ ਉਰਫ ਗੋਲੂ ਸਾਰੇ ਵਾਸੀਆਨ ਪਾਤੜਾਂ ਦੇ ਖਿਲਾਫ ਮੁਕੱਦਮਾ ਨੰਬਰ 14 ਮਿਤੀ 15-02-2020 ਅ/ਧ 379/411/473 ਆਈ.ਪੀ.ਸੀ ਥਾਣਾ ਜੋਧਾਂ ਦਰਜ ਰਜਿਸਟਰ ਕੀਤਾ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਨਾਂ ਵਲੋਂ ਮੋਟਰ ਸਾਈਕਲਾਂ ਪਰ ਜਾਅਲੀ ਨੰਬਰ ਪਲੇਟਾ ਲਗਾਈਆ ਹੋਈਆਂ ਸਨ।

ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਵਿਵੇਕਸ਼ੀਲ ਸੋਨੀ ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵਲੋਂ ਜਾਣਕਾਰੀ ਅਨੁਸਾਰ ਨਸ਼ਿਆ ਵਿਰੁੱਧ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਦਿਲਬਾਗ ਸਿੰਘ ਡੀ.ਐਸ.ਪੀ(ਡੀ) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਥਾਣੇਦਾਰ ਕਰਮਜੀਤ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਸਮੇਤ ਦੇ ਪਿੰਡ ਸ਼ਾਹਜਹਾਨਪੁਰ ਤੋ ਨਾਕਾਬੰਦੀ ਦੌਰਾਨ ਗੁਰਦੀਪ ਸਿੰਘ ਵਾਸੀ ਜੌਹਲਾਂ ਅਤੇ ਰੇਸ਼ਮ ਸਿੰਘ ਵਾਸੀ ਪਿੰਡ ਲੱਖਾਂ ਥਾਣਾ ਹਠੂਰ ਨੂੰ ਗਿਰਫਤਾਰ ਕਰਕੇ ਇਨ੍ਹਾਂ ਪਾਸੋਂ 3000 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਹਾਈਡ੍ਰੇਕਲੋਰਾਇਡ, ਐਸ ਆਰ.-100 ਅਤੇ ਕਲੋਵੀਡੋਲ ਐਸ. ਆਰ. -100 ਸਮੇਤ ਸਕੂਟਰੀ ਮੈਸਟਰੋ ਨੰਬਰ ਪੀ.ਬੀ-10ਈ.ਕੇ-2511 ਬਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਕਰਕੇ ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 16 ਮਿਤੀ 17-02-2020 ਅ/ਧ 22/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਏਕੋਟ ਦਰਜ ਰਜਿਸਟਰ ਕੀਤਾ ਗਿਆ। ਇਸੇ ਤਰ੍ਹਾਂ ਇਸੇ ਤਰਾਂ ਏ.ਐਸ.ਆਈ ਜਸਵੰਤ ਸਿੰਘ, ਐਟੀਨਾਰਕੋਟਿਕ ਸੈਲ ਨੇ ਦੌਰਾਨੇ ਗਸ਼ਤ ਪਿੰਡ ਅਖਾੜਾ ਤੋ ਕੁਲਦੀਪ ਸਿੰਘ ਉਰਫ ਕੀਪਾ ਅਤੇ ਜਰਨੈਲ ਸਿੰਘ ਵਾਸੀਆਨ ਅਖਾੜਾ ਥਾਣਾ ਸਦਰ ਜਗਰਾਉ ਪਾਸੋ 480 ਬੋਤਲਾਂ ਸ਼ਰਾਬ ਠੇਕਾ ਦੇਸੀ ਫਾਰ ਸੇਲ ਚੰਡੀਗੜ੍ਹ (40 ਪੇਟੀਆਂ) ਸਮੇਤ ਜਿੰਨ ਕਾਰ ਪੀ.ਬੀ ਨੰਬਰ 10-ਏ.ਜੇ-1617 ਬਰਾਮਦ ਕਰਕੇ ਵਿਰੁੱਧ ਮੁਕੱਦਮਾ ਨੰਬਰ 32 ਮਿਤੀ 17.02.2020 ਅ/ਧ 61/78/01/14 ਐਕਸਾਈਜ ਐਕਟ ਥਾਣਾ ਸਦਰ ਜਗਰਾਉ ਦਰਜ ਰਜਿਸਟਰ ਕੀਤਾ ਗਿਆ।

ਮਾਤ ਭਾਸ਼ਾ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਲੁਧਿਆਣਾ ਵਿਖੇ 19 ਨੂੰ

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਪਹੁੰਚਣਗੇ

ਪੰਜਾਬੀ ਗਾਇਕ ਸਤਿੰਦਰ ਸਰਤਾਜ਼ ਮਨੋਰੰਜਨ ਕਰਨਗੇ
ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ 'ਪੰਜਾਬੀ ਬੋਲੀ ਅਤੇ ਸੱਭਿਆਚਾਰ ਉਤਸਵ' ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਰਾਜ ਪੱਧਰੀ ਮਾਤ ਭਾਸ਼ਾ ਦਿਵਸ ਮਿਤੀ 19 ਫਰਵਰੀ ਦਿਨ ਬੁੱਧਵਾਰ ਨੂੰ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿਗੁਰ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਲੁਧਿਆਣਾ ਦੇ ਪ੍ਰਿੰਸੀਪਲ ਐੱਮ. ਪੀ. ਸਿੰਘ ਨੇ ਦੱਸਿਆ ਕਿ ਇਹ ਸਮਾਗਮ ਸਥਾਨਕ ਗੁਰੂ ਨਾਨਕ ਭਵਨ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਇਆ ਜਾਵੇਗਾ। ਇਸ ਸਮਾਗਮ ਵਿੱਚ ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖ਼ਲਾਈ, ਰੋਜ਼ਗਾਰ ਉਤਪਤੀ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਅਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਬੋਰਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਵੱਲੋਂ ਸੱਭਿਆਚਾਰਕ ਸੰਗੀਤ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।

ਭੋਜਨ ਦੀ ਸਟੋਰੇਜ਼ ਸਮਰੱਥਾ ਵਧਾਉਣ ਲਈ ਪੰਜਾਬ ਵਿੱਚ 31 ਸਾਈਲੋਜ਼ ਸਥਾਪਤ ਕੀਤੇ ਜਾਣਗੇ-ਰਾਓਸਾਹਿਬ ਪਾਟਿਲ ਦਾਨਵੇ

ਕੇਦਰੀ ਮੰਤਰੀ ਵੱਲੋਂ ਜਗਰਾਂਉ ਸਥਿਤ ਭਾਰਤੀ ਖੁਰਾਕ ਨਿਗਮ ਦੇ ਗੋਦਾਮ ਅਤੇ ਸਾਈਲੋ ਦਾ ਦੌਰਾ
ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ,ਮਨਜਿੰਦਰ ਗਿੱਲ)-

ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਂਦਰੀ ਰਾਜ ਮੰਤਰੀ ਸੀ ਰਾਓਸਾਹਿਬ ਪਾਟਿਲ ਦਾਨਵੇ ਨੇ ਕਿਹਾ ਹੈ ਕਿ ਪੰਜਾਬ ਵਿੱਚ ਖਾਧ ਪਦਾਰਥਾਂ ਦੀ ਸਟੋਰੇਜ਼ ਸਮੱਸਿਆ ਨੂੰ ਦੂਰ ਕਰਨ ਲਈ 31 ਸਾਈਲੋਜ਼ ਹੋਰ ਸਥਾਪਤ ਕੀਤੇ ਜਾਣਗੇ। ਇਸ ਲਈ 21 ਸਥਾਨਾਂ ਦੀ ਚੋਣ ਕਰ ਲਈ ਗਈ ਹੈ, ਜਦਕਿ ਬਾਕੀ ਸਥਾਨਾਂ ਦੀ ਵੀ ਚੋਣ ਜਲਦ ਕਰ ਲਈ ਜਾਵੇਗੀ। ਉਹ ਅੱਜ ਜਗਰਾਂਉ ਵਿਖੇ ਸਥਾਪਤ ਭਾਰਤੀ ਖੁਰਾਕ ਨਿਗਮ ਦੇ ਗੋਦਾਮ ਅਤੇ ਸਾਈਲੋ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸਨ। ਇਥੇ ਕਣਕ ਆਧੁਨਿਕ ਤਕਨੀਕ ਨਾਲ ਵੱਡੀ ਮਾਤਰਾ ਵਿੱਚ ਸਟੋਰ, ਸਾਫ ਸਫਾਈ ਅਤੇ ਵੰਡੀ ਕੀਤੀ ਜਾਂਦੀ ਹੈ। ਇਸ ਮੌਕੇ ਉਨਾਂ ਨਾਲ ਜਨਰਲ ਮੈਨੇਜਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਪੰਜਾਬ ਅਰਸ਼ਦੀਪ ਸਿੰਘ ਥਿੰਦ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਾਨਵੇ ਨੇ ਕਿਹਾ ਕਿ ਦੇਸ਼ ਵਿੱਚ ਲੋਕਾਂ ਨੂੰ ਇੱਕੋ ਹੀ ਰਾਸ਼ਨ ਕਾਰਡ 'ਤੇ ਰਾਸ਼ਨ ਮੁਹੱਈਆ ਕਰਾਉਣ ਲਈ ਸਾਰੇ ਸੂਬਿਆਂ ਨੂੰ ਕਲੱਸਟਰਾਂ ਵਿੱਚ ਵੰਡਿਆ ਜਾ ਰਿਹਾ ਹੈ। ਹੁਣ ਤੱਕ ਦੇਸ਼ ਦੇ 12 ਰਾਜਾਂ ਨੂੰ ਕਲੱਸਟਰਾਂ ਵਿੱਚ ਵੰਡਿਆ ਜਾ ਚੁੱਕਾ ਹੈ। ਜਲਦ ਹੀ ਪੰਜਾਬ ਅਤੇ ਹੋਰ ਰਾਜ਼ਾਂ ਦੀ ਵੀ ਕਲੱਸਟਰ ਵੰਡ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਲੱਸਟਰ ਵਿੱਚ ਆਉਣ ਵਾਲੇ ਸੂਬਿਆਂ ਦੇ ਖ਼ਪਤਕਾਰਾਂ ਨੂੰ ਇੱਕੋ ਰਾਸ਼ਨ ਕਾਰਡ 'ਤੇ ਰਾਸ਼ਨ ਮੁਹੱਈਆ ਹੋਣ ਦੀ ਸੁਵਿਧਾ ਦਾ ਲਾਭ ਮਿਲਦਾ ਹੈ। ਇਸ ਨਾਲ ਲੋਕਾਂ ਦੀ ਸਸਤੀ ਦਰ 'ਤੇ ਖਾਧ ਪਦਾਰਥ ਪ੍ਰਾਪਤ ਕਰਨ ਵਿੱਚ ਆਸਾਨੀ ਹੁੰਦੀ ਹੈ। ਉਨਾਂ ਕਿਹਾ ਕਿ ਉਨਾਂ ਨੇ ਅੱਜ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਮੋਗਾ ਜ਼ਿਲਿਆਂ ਵਿੱਚ ਸਥਾਪਤ ਸਾਈਲੋਜ਼ ਦਾ ਵੀ ਦੌਰਾ ਕੀਤਾ ਹੈ, ਜਿਸ ਦੌਰਾਨ ਉਨਾਂ ਨੇ ਸੂਬੇ ਵਿੱਚ ਹੋਰ ਸਾਈਲੋਜ਼ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਕੀਤਾ ਹੈ। ਉਨਾਂ ਕਿਹਾ ਕਿ ਇਸ ਦੌਰੇ ਦੌਰਾਨ ਲੋਕਾਂ, ਖ਼ਪਤਕਾਰਾਂ ਅਤੇ ਹੋਰ ਧਿਰਾਂ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ, ਉਨਾਂ ਨੂੰ ਦੂਰ ਕਰਨ ਲਈ ਉਹ ਦਿੱਲੀ ਪੱਧਰ 'ਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੋਈ ਰਣਨੀਤੀ ਤਿਆਰ ਕਰਨਗੇ। ਉਨਾਂ ਕਿਹਾ ਕਿ ਦੇਸ਼ ਵਿੱਚ ਵਿਕਸਤ ਕੀਤੇ ਜਾ ਰਹੇ ਸਾਈਲੋਜ਼ ਪ੍ਰਣਾਲੀ ਵਿੱਚ ਆਧੁਨਿਕ ਤਕਨੀਕ ਵਰਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਜਾਣ ਦੀ ਲੋੜ ਨਹੀ ਹੁੰਦੀ ਅਤੇ ਕਿਸਾਨ ਆਪਣੀ ਕਣਕ ਨੂੰ ਸਿੱਧੇ ਤੌਰ ਤੇ ਇੱਥੇ ਵੇਚ ਸਕਦੇ ਹਨ। ਇਸ ਪ੍ਰਣਾਲੀ ਵਿੱਚ ਨਾ ਮਾਤਰ ਲੇਬਰ ਵਰਤੀ ਜਾਂਦੀ ਹੈ। ਇਸ ਪ੍ਰਣਾਲੀ ਵਿੱਚ ਆਧੁਨਿਕ ਮਸ਼ੀਨਾਂ ਨਾਲ ਹੀ ਕਣਕ ਸਿੱਧੀ ਟਰਾਲੀਆਂ ਦੇ ਵਿੱਚੋ ਹੀ ਚੁੱਕੀ ਜਾਂਦੀ ਹੈ ਅਤੇ ਉਸਦੀ ਉਸਦੀ ਸੈਪਲਿੰਗ ਹੁੰਦੀ ਹੈ ਅਤੇ ਫਸਲ ਦੀ ਕੁਆਲਿਟੀ ਚੈਕ ਵੀ ਮਸ਼ੀਨਾਂ ਦੇ ਰਾਹੀ ਹੁੰਦੀ ਹੈ। ਇਸ ਉਪਰੰਤ ਉਨਾਂ ਸ਼ਹਿਰ ਵਿੱਚ ਚੱਲ ਰਹੇ ਕਈ ਰਾਸ਼ਨ ਡਿਪੂਆਂ ਦਾ ਵੀ ਦੌਰਾ ਕੀਤਾ ਅਤੇ ਕੰਮ ਕਾਰ 'ਤੇ ਤਸੱਲੀ ਪ੍ਰਗਟਾਈ।

ਲੁਧਿਆਣਾ ਚ ਸੋਨਾ ਲੁੱਟਣ ਵਾਲੇ ਦਾ ਪਤਾ ਦੱਸਣ ਵਾਲੇ ਨੂੰ ਮਿਲੇਗਾ ਪੰਜ ਲੱਖ ਰੁਪਏ ਦਾ ਇਨਾਮ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਗਿੱਲ ਰੋਡ ਸਥਿਤ ਇੰਡੀਆ ਇੰਫੋਲਾਈਨ ਫਾਇਨਾਂਸ ਕੰਪਨੀ ਦੀ ਬ੍ਰਾਂਚ ਵਿਚ ਵੱਡੇ ਕਾਰੋਬਾਰੀ ਆਪਣਾ ਸੋਨਾ ਰੱਖ ਕੇ ਲੋਨ ਲੈਂਦੇ ਸਨ। ਗਿੱਲ ਰੋਡ 'ਤੇ ਜ਼ਿਆਦਾਤਰ ਲੋਹਾ ਵਪਾਰੀ ਹਨ। ਇਥੇ ਲਗਪਗ 200 ਲੋਕਾਂ ਨੇ ਸੋਨਾ ਗਿਰਵੀ ਰੱਖ ਕੇ ਛੇ ਕਰੋੜ ਦਾ ਲੋਨ ਲਿਆ ਸੀ। ਜਿਵੇਂ ਹੀ ਲੁੱਟ ਦੀ ਵਾਰਦਾਤ ਬਾਰੇ ਸਬੰਧਤ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਉਥੇ ਪਹੁੰਚ ਗਏ। ਪੁਲਿਸ ਨੇ ਦੋਸ਼ੀਆਂ ਦਾ ਪਤਾ ਦੱਸਣ ਵਾਲੇ ਨੂੰ ਪੰਜ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਪੁਲਿਸ ਨੇ ਸੈਫ ਸਿਟੀ ਪ੍ਰੋਜੈਕਟ ਤਹਿਤ ਲੱਗੇ ਕੈਮਰਿਆਂ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ 12 ਮਿੰਟ ਵਿਚ 30 ਕਿਲੋ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਭੱਜਣ ਵਾਲੇ ਦੋਸ਼ੀ ਦੱਖਣੀ ਬਾਈਪਾਸ ਤੋਂ ਹੁੰਦੇ ਹੋਏ ਪਹਿਲਾਂ ਦੋਰਾਹਾ ਪਹੁੰਚੇ ਅਤੇ ਉਸ ਤੋਂ ਬਾਅਦ ਦਿੱਲੀ ਰੋਡ ਤੋਂ ਹੁੰਦੇ ਹੋਏ ਅੰਬਾਲਾ ਵੱਲ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਦੀ ਟੀਮਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਕਾਰ ਦਾ ਕ੍ਰਾਈਮ ਟ੍ਰੈਕ ਬਣਾ ਕੇ ਪਿੱਛਾ ਕਰ ਰਹੀਆਂ ਹਨ।