You are here

ਲੁਧਿਆਣਾ

ਜਗਰਾਉ ਵਿਖੇ ਹੋਈ ਨੰਬਰਦਾਰਾਂ ਯੂਨੀਅਨ ਦੀ ਸੂਬਾ ਪੱਧਰੀ ਰੈਲੀ ਵਿੱਚ ਸਰਬਸੰਮਤੀ ਨਾਲ ਪ੍ਰਮਿੰਦਰ ਗਾਲਿਬ ਨੂੰ ਪ੍ਰਧਨ ਬਣਿਆ ਗਿਆ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

 ਜਗਰਾਉ ਦੀ ਦਾਣਾ ਮੰਡੀ ਵਿੱਚ ਪੰਜਾਬ ਦੇ ਨੰਬਰਦਾਰਾਂ ਦੀ ਸੂਬਾ ਪੱਧਰੀ ਰੈਲੀ ਹੋਈ ਜਿਸ ਵਿੱਚ ਪੰਜਾਬ ਵਿੱਚੌ ਨੰਬਰਦਾਰਾਂ ਪਹੁੰਚੇ।ਇਸ ਸਮੇ ਨੰਬਰਦਾਰਾਂ ਦਾ ਠਾਠਾਂ ਮਾਰਦੇ ਇੱਕਠ ਨੇ ਹੱਥ ਖੜੇ੍ਹ ਕਰਕੇ ਸਰਬਸੰਮਤੀ ਨਾਲ ਪਰਮਿੰਦਰ ਸਿੰਘ ਗਾਲਿਬ ਕਲਾਂ ਨੂੰ ਸੂਬੇ ਪ੍ਰਧਾਨ ਬਣਾਇਆ ਗਿਆ।ਇਸ ਸਮੇ ਰੈਲੀ ਵਿੱਚ ਆਏ ਆਲ ਇੰਡੀਆ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਚੌਧਰੀ ਭਗਤ ਰਾਮ ਨੇ ਗਾਲਿਬ ਨੂੰ ਸੂਬਾ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਤੇ ਕਿਹਾ ਮੈ ਪੰਜਾਬ ਦੇ ਨੰਬਰਦਾਰਾਂ ਦੀ ਮਦਦ ਲਈ ਹਮੇਸ਼ਾਂ ਹਾਜ਼ਰ ਰਹੇਾਗਾ।ਇਸ ਸਮੇ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਹਰਿਆਣੇ ਵਾਂਗ ਨੰਬਰਦਾਰਾਂ ਨੂੰ ਤਿੰਨ ਹਾਜ਼ਰ ਰੁਪਏ ਮਾਣ ਭੱਤੇ ਸਮੇਤ ਸਾਰੀਆਂ ਮੰਗ ਲਾਗੂ ਕਰਨ ਦੀ ਅਪੀਲ ਕੀਤੀ।ਇਸ ਸਮੇ ਸੂਬੇ ਪ੍ਰਧਾਨ ਗਾਲਿਬ ਨੇ ਕਿਹਾ ਕਿ ਨੰਬਰਦਾਰਾਂ ਦੀ ਨੰਬਰਦਾਰੀ ਜੱਦੀ ਪੁਸ਼ਤੀ ਹੈ ਇਸ ਨੂੰ ਮੰਗ ਨੂੰ ਲਾਗੂ ਨੂੰ ਕੀਤਾ ਜਾਵੇ।ਇਸ ਸਮੇ ਸੂਬਾ ਪੱਧਰੀ ਜੱਥੇਬੰਦੀ ਬਣਾਈ ਗਈ ਜਿਸ ਵਿੱਚ ਪ੍ਰਧਾਂਨ ਪਰਮਿੰਦਰ ਸਿੰਘ ਗਾਲਿਬ,ਮੀਤ ਪ੍ਰਧਾਨ ਕੁਲਦੀਪ ਸਿੰਘ ਅੰਮ੍ਰਿਤਸਰ,ਜਰਨਲ ਸਕੱਤਰ ਜਗਜੀਤ ਸਿੰਘ ਖਾਈ ਮੋਗਾ,ਜਰਨੈਲ ਸਿੰਘ ਕਪੂਰਥਲਾ,ਆਲਮਜੀਤ ਸਿੰਘ ਚਕੌਹੀ,ਸਕੱਤਰ ਜਗਜੀਤ ਸਿੰਘ ਪਟਿਆਲਾ,ਨਰਿੰਦਰ ਸਿੰਘ ਫਿਰੋਜ਼ਪੁਰ,ਖਜ਼ਾਨਚੀ ਰਣਜੀਤ ਸਿੰਘ ਸੰਗਰੂਰ,ਪੈ੍ਰਸ ਸਕੱਤਰ ਸੁਖਵਿੰਦਰ ਸਿੰਘ ਮਾਲੇਰਕੋਟਲਾ ਨੂੰ ਚੁਣਿਆ ਗਿਆ ਹੈ।

ਸ੍ਰੀ ਕਰਤਾਰਪੁਰ ਸਾਹਿਬ ਲਾਘੇਂ ਦੇ 100 ਦਿਨ

ਕਰਤਾਰਪੁਰ ਸਾਹਿਬ ਦੇ ਦਰਸਨਾਂ ਦੀ ਮਿੱਥੀ ਗਿਣਤੀ ਘਟਣਾ ਮੰਦਭਾਗਾ– ਜੱਥੇਦਾਰ ਡੱਲਾ।
ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਦੇ ਖੁਸੀ ਦੇ ਮੌਕੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਹਿਬ ਦਾ ਲਾਂਘਾ ਸੰਗਤਾਂ ਦੇ ਦਰਸਨਾ ਲਈ ਖੋਲ ਦਿੱਤਾ ਸੀ ਪਰ ਅਫਸੋਸ 20 ਡਾਲਰ ਦੀ ਫੀਸ ,ਪਾਸਪੋਰਟ ਦੀ ਸਰਤ ਸਮੇਤ ਹੋਰ ਗੁੰਝਲਦਾਰ ਪ੍ਰਣਾਲੀ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਪ੍ਰਬੰਧਾ ਦੀ ਘਾਟ ਨੇ ਸਰਧਾਲੂਆਂ ਦੀ ਗਿਣਤੀ ਘਟਾ ਕੇ ਰੱਖ ਦਿੱਤੀ ਹੈ।ਇਹ ਜਾਣਕਾਰੀ ਅੱਜ ਸ੍ਰੋਮਣੀ ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਸਾਂਝੀ ਕੀਤੀ।ਉਨਾ ਕਿਹਾ ਕਿ ਖੁੱਲੇ ਲਾਂਘੇ ਦੌਰਾਨ ਸਮਝੌਤੇ ਵਿੱਚ ਰੋਜਾਨਾ 5 ਹਜਾਰ ਤੋ ਵੱਧ ਸਰਧਾਲੂਆਂ ਦੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸਨ ਕਰਨ ਦੀ ਹੱਦ ਮਿੱਥੀ ਗਈ ਸੀ ਪਰ ਸਰਧਾਲੂਆਂ ਦੀ ਗਿਣਤੀ ਸਮੇ ਦੇ ਬੀਤਣ ਨਾਲ ਘਟ ਰਹੀ ਹੈ।ਉਨਾ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸਨ ਕਰਨ ਵਾਲੀਆਂ ਸੰਗਤਾਂ ਡੇਰਾ ਬਾਬਾ ਨਾਨਕ ਵਿਖੇ ਪਹੁੰਚਦੀਆਂ ਹਨ ਤੇ ਦੱੁਖ ਦੀ ਗੱਲ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋ ਸਰਧਾਲੂਆਂ ਨੂੰ ਲਾਂਘੇ ਤੱਕ ਪਹਚਾਉਣ ਲਈ ਸਰਕਾਰੀ ਵਹੀਕਲਜ ਦਾ ਪ੍ਰਬੰਧ ਨਹੀ ਕੀਤਾ ਗਿਆਂ ਤੇ ਨਾ ਹੀ ਅਜਿਹੇ ਅਧਿਕਾਰੀ ਤਾਇਨਾਤ ਕੀਤੇ ਗਏ ਜੋ ਸਲੀਕੇ ਤੇ ਸਰਧਾ ਭਾਵਨਾ ਨਾਲ ਸਰਧਾਲੂਆਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਤੱਕ ਪੁੱਜਣ ਵਿੱਚ ਮੱਦਦ ਕਰ ਸਕਣ।ਉਨਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਸਰਕਾਰ ਤੇ ਪਾਸਪੋਰਟ ਦੀ ਸਰਤ ਖਤਮ ਕਰਨ ਤੇ ਫੀਸ ਸਰਧਾ ਮੁਤਾਬਿਕ ਲੈਣ ਦਾ ਦਬਾਅ ਪਾਉਣ ਤੋ ਜੋ ਹੋਰ ਸਰਧਾਲੂ ਗੁਰਦੁਆਰਾ ਸਹਿਬ ਦੇ ਦਰਸਨਾ ਤੋ ਵਾਂਝੇ ਨਾ ਰਹਿ ਸਕਣ ।ਉਨਾ ਕਿਹਾ ਕਿ ਇਹ ਮੰਗ ਪੂਰੀ ਹੋਣ ਨਾਲ ਜਿੱਥੇ ਸਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਉੱਥੇ ਦੋਵਾਂ ਸਰਕਾਰਾਂ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।ਇਸ ਮੌਕੇ ਉਨਾ ਮਹਿੰਦਰ ਸਿੰਘ ਭੰਮੀਪੁਰਾ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ ਆਗੂ ਵੀ ਮੌਜੂਦ ਸਨ।

ਸ਼ਵੇਰੇ ਪਈ ਧੁੰਦ ਤੇ ਹਲਕੀ ਬਾਰਿਸ ਨੇ ਮੁੜ ਕੀਤੀ ਠੰਡ ਸੁਰੂ।

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਬੀਤੇ ਕੱਲ ਤੋ ਚੱਲੀਆਂ ਤੇਜ ਹਵਾਵਾਂ ਤੋ ਬਾਅਦ ਅੱਜ ਸਵੇਰ ਵੇਲੇ ਪਈ ਧੁੰਦ ਤੇ ਫਿਰ ਬਾਅਦ ਦੁਪਹਿਰ ਹੋਈ ਬੰੂਦਾਬਾਂਦੀ ਤੇ ਹਲਕੀ ਬਾਰਿਸ ਨੇ ਮੁੜ ਠੰਡ ਸੁਰੂ ਕਰ ਦਿੱਤੀ ਤੇ ਬੱਦਲਵਾਈ ਤੇ ਬਾਰਿਸ ਕਾਰਨ ਤਾਪਮਾਨ ਵਿੱਚ ਆਈ ਗਿਰਾਵਟ ਨੇ ਮੁੜ ਠੰਡ ਸੁਰੂ ਕਰ ਦਿੱਤੀ।ਆਲੂਆ ਦੀ ਫਸਲ ਦੀ ਪੁਟਾਈ ਦਾ ਸ਼ਜਿਨ ਸੁਰੂ ਹੋ ਜਾਣ ਕਾਰਨ ਵਾਰਿਸ ਨੇ ਕਿਸਾਨਾ ਦੀਆਂ ਚਿੰਤਾਂ ਵਿੱਚ ਵੀ ਵਾਧਾ ਕੀਤਾ ਹੈ ਜਦਕਿ ਪੈ ਰਹੀ ਬਾਰਿਸ ਤੇ ਠੰਡ ਕਣਕ ਦੀ ਫਸਲ ਲਈ ਲਾਹੇਵੰਦ ਹੈ।ਬਾਰਿਸ ਕਾਰਨ ਰੋਜਮਰਾ ਜਿੰਦਗੀ ਨੂੰ ਵੀ ਬਰੇਕ ਲੱਗ ਗਈ ਹੈ ਜਿਸ ਕਾਰਨ ਕੰਮਕਾਜ ਠੱਪ ਹੋ ਗਏ ਹਨ ਤੇ ਦਿਹਾੜੀਦਾਰ ਕਾਮੇ ਤੇ ਆਲੂਆਂ ਦੀ ਪੁਟਾਈ ਕਰਦੀਆਂ ਮਜਦੂਰ ਅੋਰਤਾ ਘਰਾਂ ਵਿੱਚ ਰਹਿਣ ਲਈ ਹੀ ਮਜਬੂਰ ਹੋ ਗਈਆਂ।ਮੌਸਮ ਵਿਬਾਗ ਮੁਤਾਬਿਕ ਅੱਜ ਵੀ ਬਾਰਿਸ ਹੋਣ ਦੀ ਉਮੀਦ ਹੈ ਜਿਸ ਕਾਰਨ ਕਿਸਾਨਾਂ ਨੇ ਆਲੂਆਂ ਦੀ ਪੁਟਾਈ ਦਾ ਕੰਮ ਰੋਕ ਦਿੱਤਾ।

ਵੱਖ ਵੱਖ ਸਖਸੀਅਤਾਂ ਵੱਲੋ ਸੇਫ ਸਕੂਲ ਵਾਹਨ ਪਾਲਿਸੀ ਨੂੰ ਖਾਨਾਪੂਰਤੀ ਦੀ ਥਾਂ ਸਖਤੀ ਨਾਲ ਲਾਗੂ ਕਰਨ ਦੀ ਕੀਤੀ ਮੰਗ।

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਕਸਬਾ ਲੌਗੋਂਵਾਲ ਦੇ ਨਜਦੀਕੀ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗਣ ਲੱਗਣ ਨਾਲ ਮਾਰੇ ਗਏ ਚਾਰ ਬੱਚਿਆਂ ਤੇ ਜਖਮੀ ਹੋਏ ਅੱਠ ਮਾਸੂਮ ਬੱਚਿਆ ਦੀ ਦੁਖਦਾਈ ਘਟਨਾ ਤੇ ਹਰਕਤ ਵਿੱਚ ਆਈ ਸਰਕਾਰ ਵੱਲੋ ਸੂਬੇ ਭਰ ਦੇ ਸਕੂਲੀ ਵਾਹਨਾ ਦੀ ਚੈਕਿੰਗ ਮੁਹਿੰਮ ਸੁਰੂ ਕੀਤੀ ਗਈ ਹੈ।ਜਿੱਥੇ ਇਸ ਚੈਕਿੰਗ ਮੁਹਿੰਮ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ ਉੱਥੇ ਦੂਜੇ ਪਾਸੇ ਇਸ ਦਾ ਵਿਰੋਧ ਹੋਣਾ ਵੀ ਸੁਰੂ ਹੋ ਗਿਆਂ ਹੈ।ਕਈ ਸਕੂਲ ਵਾਹਨ ਚਾਲਕਾ ਦਾ ਕਹਿਣਾ ਹੈ ਕਿ ਚੈਕਿੰਗ ਦੇ ਨਾਂ ਤੇ ਪੁਲਿਸ ਜਬਰੀ ਸਕੂਲੀ ਵਾਹਨਾਂ ਦਾ ਚਲਾਨ ਕੱਟ ਰਹੀ ਜਾਂ ਬੱਸਾਂ ਬੰਦ ਕਰ ਰਹੀ ਹੈ ਜਦਕਿ ਸਰਕਾਰੀ ਨਿਯਮਾ ਮੁਤਾਬਿਕ ਉਹ ਸਾਰੀਆਂ ਸਰਤਾਂ ਪੂਰੀਆਂ ਕਰਦੇ ਹਨ।ਇਸ ਸਬੰਧੀ ਅੱਜ ਵੱਖ ਵੱਖ ਪ੍ਰਮੱੁਖ ਸਖਸੀਅਤਾਂ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ,ਸਰਪੰਚ ਜਗਜੀਤ ਸਿੰਘ ਕਾਉਂਕੇ,ਬਲਵਿੰਦਰ ਸਿੰਘ ਗਿੱਲ,ਗੁਰਪ੍ਰੀਤ ਸਿੰਘ ਗੋਪੀ,ਗੁਰਪ੍ਰੀਤ ਸਿੰਘ ਸਿੱਧੂ ਰਾਣਾ ਕੈਨੇਡਾ,ਗੁਰਪ੍ਰੀਤ ਸਿੰਘ ਗਾਂਧੀ,ਸਮਾਜ ਸੇਵੀ ਗੁਰਮੇਲ ਸਿੰਘ ਭੰਮੀਪੁਰਾ,ਭਾਈ ਕਰਤਾਰ ਸਿੰਘ ਨਾਨਕਸਰ,ਜੱਗਾ ਸਿੰਘ ਸੇਖੋ ਨੇ ਕਿਹਾ ਕਿ ਪੁਲਿਸ ਖਾਨਾਪੂਰਤੀ ਦੀ ਥਾਂ ਇਮਾਨਦਾਰੀ ਨਾਲ ਸਕੂਲੀ ਵਾਹਨਾ ਦੀ ਚੈਕਿੰਗ ਕਰੇ ਤੇ ਸੇਫ ਸਕੂਲ ਵਾਹਨ ਮੁਹਿੰਮ ਅਧੀਨ ਵੈਨ ਡਰਾਈਵਰਾਂ ਨੂੰ ਵੀ ਜਾਗੁਰਿਕ ਕਰਨ ਦਾ ਉਪਰਾਲਾ ਕਰੇ।ਉਨਾ ਦੱੁਖ ਨਾਲ ਕਿਹਾ ਕਿ ਮੁਆਵਜੇ ਦੀ ਰਾਸੀ ਨਾਲ ਪੀੜਤ ਮਾਪਿਆਂ ਦੇ ਜਖਮ ਨਹੀ ਭਰਨ ਵਾਲੇ ਜਦਕਿ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ।ਉਨਾ ਕਿਹਾ ਕਿ ਇਸ ਤੋ ਪਹਿਲਾ ਵੀ ਸਕੂਲੀ ਲਾਪਰਵਾਹੀ ਕਾਰਨ ਬਚਿਆਂ ਦੀ ਮੌਤ ਨੂੰ ਲੈ ਕੈ ਘਟਨਾਵਾਂ ਵਾਪਿਰ ਚੁਕੀਆਂ ਹਨ ਪਰ ਇਸ ਦਾ ਖਮਿਆਜਾ ਮਾਸੂਮ ਬੱਚਿਆਂ ਤੇ ਉਨਾ ਦੇ ਮਾਪਿਆਂ ਨੂੰ ਭੁਗਤਣਾ ਪੈ ਰਿਹਾ ਹੈ।ਉਨਾ ਮ੍ਰਿਤਕ ਮਾਸੂਮ ਬੱਚਿਆ ਦੀ ਆਤਮਿਕ ਸਾਂਤੀ ਦੀ ਕਾਮਨਾ ਤੇ ਜਖਮੀ ਬੱਚਿਆ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ।

ਉਹ ਘਰ ਭਾਗਾ ਵਾਲੇ ਹੁੰਦੇ ਹਨ ਜਿੰਨਾ ਦੇ ਘਰ ਧੀਆਂ ਦਾ ਵਾਸਾ ਹੁੰਦਾ ਹੈ।ਆਗੂਆਂ ਨੇ ਕਿਹਾ ਕਿ ਲੜਕੀਆਂ ਅੱਜ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ ਤੇ ਸਾਨੂੰ ਵੀ ਲੜਕੀਆਂ ਦੇ ਬਣਦੇ ਹੱਕ ਪ੍ਰਦਾਨ ਕਰਨੇ ਚਾਹੀਦੇ ਹਨ।ਉਨਾ ਕਿਹਾ ਕਿ ਸਰਕਾਰ ਵੱਲੋ ‘ਧੀ ਬਚਾਓ ਧੀ ਪੜਾਓ’ ਵਿਸੇਸ ਜਾਗੁਰਿਕਤਾ ਮੁਹਿੰਮ ਚਲਾਈ ਗਈ ਹੈ ਤਾਂ ਜੋ ਹਰ ਨਾਗਰਿਕ ਅੋਰਤਾਂ ਦੇ ਮਹੱਤਵ ਤੋ ਜਾਣੂ ਹੋ ਸਕੇ।ਉਨਾ ਕਿਹਾ ਕਿ ਅੱਜ ਸਮਾਜ ਦੀ ਨਿਵੇਕਲੀ ਸੋਚ ਸਦਕਾ ਹੀ ਲੰਿਗ ਅਨੁਪਾਤ ਵਿੱਚ ਕਾਫੀ ਹੱਦ ਤੱਕ ਸੁਧਾਰ ਵੇਖਣ ਨੂੰ ਮਿਲਾ ਰਿਹਾ ਹੈ ਤੇ ਹਰ ਕਸਬੇ ਪਿੰਡ ਅੰਦਰ ਅੱਜ ਧੀਆਂ ਦੀ ਲੋਹੜੀ ਮਨਾਉਣ ਦਾ ਰੁਝਾਨ ਵਧਿਆਂ ਹੈ।

ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਕਮਿਸ਼ਨ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ-ਕੈਬਨਿਟ ਮੰਤਰੀ ਚੰਨੀ

ਲੁਧਿਆਣਾ ਵਿਖੇ ਰਾਜ ਪੱਧਰੀ 'ਮਾਤ ਭਾਸ਼ਾ ਦਿਵਸ' ਦੌਰਾਨ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖ਼ਲਾਈ, ਰੋਜ਼ਗਾਰ ਉਤਪਤੀ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ ਦਿਵਾਉਣ ਲਈ ਪੰਜਾਬੀ ਭਾਸ਼ਾ ਕਮਿਸ਼ਨ ਨੂੰ ਮੁੜ ਸੁਰਜੀਤ ਕਰੇਗੀ। ਇਸ ਸਮਾਗਮ ਵਿੱਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਤ ਸਿਖ਼ਲਾਈ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਥਾਨਕ ਗੁਰੂ ਨਾਨਕ ਭਵਨ ਵਿਖੇ 'ਮਾਤ ਭਾਸ਼ਾ ਦਿਵਸ' ਸੰਬੰਧੀ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ''ਮਾਤ ਭਾਸ਼ਾ ਉਹ ਭਾਸ਼ਾ ਹੁੰਦੀ ਹੈ, ਜੋ ਦਿਲਾਂ 'ਤੇ ਰਾਜ ਕਰਦੀ ਹੈ। ਜਿਸ ਵਿੱਚ ਬੋਲ ਕੇ ਕੋਈ ਆਪਣੇ ਮਨ ਦੇ ਭਾਵ ਵਧੀਆ ਤਰੀਕੇ ਨਾਲ ਪ੍ਰਗਟਾਅ ਸਕਦਾ ਹੈ।'' ਉਨਾਂ ਕਿਹਾ ਕਿ ਪੰਜਾਬੀ ਵਿਸ਼ਵ ਦੀ 10ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਜੋ ਵੀ ਸਕੂਲ ਪੰਜਾਬੀ ਬੋਲਣ 'ਤੇ ਵਿਦਿਆਰਥੀਆਂ ਨੂੰ ਜੁਰਮਾਨੇ ਆਦਿ ਲਗਾਵੇਗਾ ਉਸ ਨਾਲ ਪੰਜਾਬ ਸਰਕਾਰ ਵੱਲੋਂ ਬੜੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪ੍ਰਸ਼ਾਸ਼ਕੀ ਕਾਰਜਾਂ ਵਿੱਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਤੀ 14 ਤੋਂ 21 ਫਰਵਰੀ ਤੱਕ ''ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਉਤਸਵ'' ਦੇ ਸਿਰਲੇਖ ਹੇਠ ਹਫ਼ਤਾ ਭਰ ਚੱਲਣ ਵਾਲੇ ਸਮਾਗਮ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਦ੍ਰਿੜ ਵਚਨਬੱਧ ਹੈ। ਇਸੇ ਕਰਕੇ ਹੀ ਇਸ ਦਿਸ਼ਾ ਵਿੱਚ ਕਈ ਉਪਰਾਲੇ ਵੀ ਕੀਤੇ ਜਾ ਰਹੇ ਹਨ। ਸਮਾਗਮ ਦੌਰਾਨ 13 ਪ੍ਰਮੁੱਖ ਸਖ਼ਸ਼ੀਅਤਾਂ ਖੁਸ਼ਦੇਵ ਸਿੰਘ ਗਿੱਲ (ਭੰਗੜਾ), ਹਰਦੀਪ (ਲੋਕ ਗਾਇਕ), ਭੁਪਿੰਦਰ ਬੱਬਲ (ਲੋਕ ਗਾਇਕ), ਸ੍ਰੀਮਤੀ ਡੌਲੀ ਮਲਕੀਅਤ (ਗਿੱਧਾ), ਕਰਮਜੀਤ ਸਿੰਘ ਖਰੜ (ਅਲਗੋਜ਼ਾ ਵਾਦਕ), ਸ੍ਰੀਮਤੀ ਸਰਬਜੀਤ ਕੌਰ ਮਾਂਗਟ (ਗਿੱਧਾ), ਤੇਜਵੰਤ ਕਿੱਟੂ (ਸੰਗੀਤ ਨਿਰਦੇਸ਼ਕ), ਬਲਕਾਰ ਸਿੰਘ (ਭੰਗੜਾ), ਸੁਰਿੰਦਰ ਸਿੰਘ (ਭੰਗੜਾ), ਸ੍ਰੀਮਤੀ ਪ੍ਰਭਸ਼ਰਨ ਕੌਰ (ਗਿੱਧਾ), ਦੇਵ ਰਾਜ (ਢੋਲਕੀ ਵਾਦਕ) ਅਤੇ ਮਾਲੀ ਰਾਮ (ਢੋਲਕੀ ਵਾਦਕ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਸਤਿੰਦਰ ਸਰਤਾਜ ਨੇ ਆਪਣੀਆਂ ਸੰਗੀਤਮਈ ਪੇਸ਼ਕਾਰੀਆਂ ਨਾਲ ਹਾਜ਼ਰ ਦਰਸ਼ਕਾਂ ਦਾ ਭਰਪੂਰ ਸੁਨੇਹਾ ਦਿੱਤਾ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਬਾਰੇ ਕਿਹਾ। ਬਹੁ-ਤਕਨੀਕੀ ਅਤੇ ਉਦਯੋਗਿਕ ਸਿਖ਼ਲਾਈ ਸੰਸਥਾਵਾਂ ਦੀਆਂ ਕਈ ਟੀਮਾਂ ਵੱਲੋਂ ਗਿੱਧਾ ਭੰਗੜਾ ਅਤੇ ਹੋਰ ਵੰਨਗੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕੇ. ਕੇ. ਬਾਵਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਕਾਰਜਕਾਰੀ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ, ਐੱਮ. ਐੱਸ. ਜੱਗੀ ਆਈ. ਏ. ਐੱਸ., ਕਰਨੇਸ਼ ਸ਼ਰਮਾ ਆਈ. ਏ. ਐੱਸ. ਅਤੇ ਹੋਰ ਹਾਜ਼ਰ ਸਨ।

ਤਹਿਸੀਲ ਕੰਪਲੈਕਸ ਜਗਰਾਓ ਵਿੱਚ ਵਹੀਕਲ ਪਾਰਕਿੰਗ ਦੇ ਠੇਕੇ ਦੀ ਖੁੱਲੀ ਬੋਲੀ 28 ਫਰਵਰੀ ਨੂੰ

ਕਚਹਿਰੀ ਕੰਪਾਊਂਡ ਜਗਰਾਓ ਦੀ ਕੰਟੀਨ ਦੀ ਬੋਲੀ 28 ਫਰਵਰੀ ਨੂੰ

ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਉੱਪ-ਮੰਡਲ ਮੈਜਿਸਟ੍ਰੇਟ ਜਗਰਾਓ ਬਲਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ ਜਗਰਾਓ ਵਿੱਚ ਸਾਲ 2020-21 ਲਈ ਵਹੀਕਲ ਪਾਰਕਿੰਗ ਦੇ ਠੇਕੇ 'ਤੇ ਖੁੱਲੀ ਬੋਲੀ ਮਿਤੀ 28-02-2020 ਨੂੰ ਸਵੇਰੇ 12 ਵਜੇ ਦਫਤਰ ਉੱਪ ਮੰਡਲ ਮੈਜਿਸਟਰੇਟ, ਜਗਰਾਓ ਵਿਖੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 20,000 ਰੁਪਏ ਦਾ ਡਰਾਫਟ ਬਤੌਰ ਸਕਿਊਰਿਟੀ ਜਮਾਂ ਕਰਵਾਉਣਾ ਹੋਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ 'ਤੇ ਜਮਾਂ ਕਰਾਉਣਾ ਹੋਵੇਗਾ। ਬਾਕੀ ਦੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਲਈ ਜਾਵੇਗੀ। ਮੌਕੇ 'ਤੇ ਚੌਥਾਂ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਿਟੀ ਰਕਮ ਜ਼ਬਤ ਕਰ ਲਈ ਜਾਵੇਗੀ। ਠੇਕੇ ਦੀਆਂ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਦਫਤਰ ਉੱਪ ਮੰਡਲ ਮੈਜਿਸਟਰੇਟ, ਜਗਰਾਓ ਵਿੱਚ ਹਰ ਕੰਮ ਵਾਲੇ ਦਿਨ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। ਬਲਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਚਹਿਰੀ ਕੰਪਾਊਂਡ ਜਗਰਾਓ ਦੀ ਕੰਟੀਨ ਦਾ ਠੇਕਾ ਸਾਲ 2020-21 ਲਈ ਬੋਲੀ ਰਾਹੀਂ ਠੇਕੇ 'ਤੇ ਦਿੱਤਾ ਜਾਣਾ ਹੈ। ਇਸ ਲਈ ਇਹ ਬੋਲੀ ਮਿਤੀ 28-02-2020 ਨੂੰ 02 ਵਜੇ ਬਾਅਦ ਦੁਪਿਹਰ ਦਫਤਰ ਉੱਪ-ਮੰਡਲ ਮੈਜਿਸਟ੍ਰੇਟ ਜਗਰਾਓ ਵਿਖੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬੋਲੀ ਵਿੱਚ ਸਾਰਿਆਂ ਨੂੰ ਸਮੇਂ ਸਿਰ ਹਾਜ਼ਰ ਹੋਇਆ ਜਾਵੇ। ਬੋਲੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀ ਨੂੰ 5,000 ਬਤੌਰ ਸਕਿਉਰਟੀ ਜਮਾਂ ਕਰਵਾਉਣੇ ਹੋਣਗੇ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ 'ਤੇ ਜਮਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ 9 ਲਗਾਤਾਰ ਮਹੀਨਾਵਾਰੀ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਪਹਿਲੀ ਕਿਸ਼ਤ 01-04-2020 ਨੂੰ ਡਿਊ ਹੋਵੇਗੀ। ਚੌਥਾ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਟੀ ਰਕਮ ਜ਼ਬਤ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਹੋਰ ਸ਼ਰਤਾਂ ਮੌਕੇ 'ਤੇ ਦੱਸੀਆਂ ਜਾਣਗੀਆਂ।

ਕੰਟੀਨ ਲਈ ਸ਼ਰਤਾਂ :-

1 ਬੋਲੀ ਦੇਣ ਵਾਲੇ ਪਾਸ ਤਹਿਸੀਲ ਜਗਰਾਓ ਵਿੱਚ ਅਚੱਲ ਜਾਇਦਾਦ ਹੋਣੀ ਜ਼ਰੂਰੀ ਹੈ, ਸਬੂਤ ਵਜੋਂ ਮੌਕੇ 'ਤੇ ਉਹ ਰਜਿਸਟਰੀ ਜਾਂ ਨਕਲ ਜਮਾਂਬੰਦੀ ਪੇਸ਼ ਕਰੇਗਾ।

2 ਬੋਲੀਕਾਰ ਸਰਕਾਰ ਜਾਂ ਇਸ ਦਫਤਰ ਦਾ ਬਾਕੀਦਾਰ ਨਹੀਂ ਹੋਣਾ ਚਾਹੀਦਾ।

3 ਗਾਹਕਾਂ ਦੇ ਬੈਠਣ ਲਈ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।

4 ਕੰਟੀਨ ਵਿਖੇ ਖਾਣ-ਪੀਣ ਦੀ ਸਮੱਗਰੀ ਸੁੱਧ ਹੋਣੀ ਚਾਹੀਦੀ ਹੈ।

5 ਸ਼ਨੀਵਾਰ ਨੂੰ ਕੰਟੀਨ ਖੁੱਲੀ ਹੋਣੀ ਚਾਹੀਦੀ ਹੈ। 

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੇਂਦਰੀ ਜੇਲ੍ਹ,ਤਾਜਪੁਰ ਰੋਡ, ਲੁਧਿਆਣਾ ਵਿਖੇ ਕੈਂਪ ਕੋਰਟ ਦਾ ਆਯੋਜ਼ਨ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਸੀ.ਜੇ.ਐਮ.-ਕਮ-ਸਕੱਤਰ, ਮੈਡਮ ਪ੍ਰੀਤੀ ਸੁਖੀਜਾ ਵੱਲੋਂ ਕੇਂਦਰੀ ਜੇਲ੍ਹ,ਤਾਜਪੁਰ ਰੋਡ, ਲੁਧਿਆਣਾ ਵਿਖੇ ਕੈਂਪ ਕੋਰਟ ਦਾ ਆਯੋਜ਼ਨ ਕੀਤਾ ਗਿਆ, ਜਿਸ ਵਿੱਚ ਛੋਟੇ ਅਪਰਾਧਕ ਕੇਸਾਂ ਦੇ ਵਿੱਚ ਬੰਦੀਆਂ ਦੇ ਕੇਸਾਂ ਦਾ ਨਿਪਟਾਰਾ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਰਿਹਾਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਕੈਂਪ ਕਰੋਟ ਦੇ ਦੌਰਾਨ ਕੁੱਲ 20 ਕੇਸ ਸੁਣਵਾਈ ਦੇ ਲਈ ਰੱਖੇ ਗਏ ਸਨ, ਜ਼ਿਨ੍ਹਾਂ ਵਿੱਚੋਂ ਕੁੱਲ 15 ਕੇਸਾਂ ਦਾ ਨਿਪਟਾਰਾ ਮੌਕੇ ਤੇ ਕਰਨ ਉਪਰੰਤ ਬੰਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਸੁਣਾਏ ਗਏ।ਇਸ ਇਸ ਮੌਕੇ ਰਿਹਾਅ ਹੋਣ ਵਾਲੇ ਬੰਦੀਆਂ ਵੱਲੋਂ ਆਪਣੇ ਕੇਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਇਹ ਵਿਸ਼ਵਾਸ ਦੁਵਾਇਆ ਕਿ ਉਹ ਅੱਗੇ ਤੋਂ ਅਜਿਹਾ ਕੋਈ ਵੀ ਕੰਮ ਨਹੀਂ ਕਰਨਗੇ ਜਿਸ ਕਾਰਨ ਉਨ੍ਹਾਂ ਨੂੰ ਮੁੜ ਜੇਲ੍ਹ ਵਿਖੇ ਆਉਣਾ ਪਵੇ। ਇਸ ਮੌਕੇ ਮੈਡਮ ਪ੍ਰੀਤੀ ਸੁਖੀਜਾ ਜੀ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਬੰਦੀ ਨੂੰ ਮੁਫ਼ਤ ਕਾਨੂੰਨੀ ਸਹਾਇਤਾਂ ਅਧੀਨ ਵਕੀਲ ਜਰੂਰਤ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੇਂਦਰੀ ਜੇਲ੍ਹ, ਲੁਧਿਆਣਾ ਵਿਖੇ ਸਥਾਪਿਤ ਕੀਤੇ ਗਏ ਲੀਗਲ ਏਡ ਕਲੀਨਿਕ ਵਿੱਚ ਸਪਰੰਕ ਕਰਕੇ ਆਪਣਾ ਫਾਰਮ ਭਰ ਸਕਦਾ ਹੈ ਅਤੇ ਉਸ ਬੰਦੀ ਨੂੰ ਆਪਣੇ ਕੇਸ ਦੀ ਪੈਰਵੀ ਕਰਨ ਦੇ ਲਈ ਇਸ ਅਥਾਰਟੀ ਵੱਲੋਂ ਮੁਫ਼ਤ ਵਕੀਲ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸੀ.ਜੇ.ਐਮ. ਸਾਹਿਬ ਵੱਲੋਂ ਕੇਂਦਰੀ ਜੇਲ੍ਹ, ਲੁਧਿਆਣਾ ਦੇ ਸੁਪਰਡੰਟ ਨੂੰ ਇਹ ਹਦਾਇਤ ਵੀ ਦਿੱਤੀ ਕਿ ਉਹ ਛੋਟੇ ਅਪਰਾਧਕ ਕੇਸਾਂ ਦੇ ਬੰਦੀਆਂ ਦੀ ਸੂਚੀ ਜਲਦ ਤਿਆਰ ਕਰਕੇ ਇਸ ਅਥਾਰਟੀ ਨੂੰ ਭੇਜਣ ਤਾਂ ਜ਼ੋ ਅਗਲੀ ਕੈਂਪ ਕੋਰਟ ਦੇ ਦੌਰਾਨ ਵੱਧ ਤੋਂ ਵੱਧ ਕੇਸ ਰੱਖੇ ਜਾ ਸਕਣ।

ਸੰਤ ਬਾਬਾ ਮੁਨੀ ਜੀ ਦੀ ਸਾਲਾਨਾ ਚੌਥੀ ਬਰਸੀ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ 

ਹਠੂਰ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਡੇਰਾ ਪ੍ਰਗਟਸਰ ਰਾਣੀਵਾਲਾ ਪਿੰਡ ਲੱਖਾ (ਲੁਧਿ:) ਵਿਖੇ ਹਰ ਸਾਲ ਦੀ ਤਰ੍ਹਾਂ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰਾਮ ਮੁਨੀ ਜੀ ਦੀ ਅਗਵਾਈ ਹੇਠ ਸੰਤ ਬਾਬਾ ਮੁਨੀ ਜੀ ਦੀ ਸਾਲਾਨਾ ਚੌਥੀ ਬਰਸੀ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਗਈ। ਜਿਸ ਵਿੱਚ ਦੇਸ਼ ਵਿਦੇਸ਼ ਅਤੇ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਆਈਆਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਗਈ।ਇਸ ਧਾਰਮਿਕ ਅਸਥਾਨ ਤੇ ਬਾਬਾ ਰਾਮ ਮੁਨੀ ਜੀ ਲੰਮੇ ਸਮੇਂ ਤੋਂ ਬਾਬਾ ਮੁਨੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਬਰਸੀ ਮਨਾਉਂਦੇ ਆ ਰਹੇ ਹਨ। ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਬਾ ਰਾਮ ਮੁਨੀ ਜੀ ਦਾ ਸਮੁੱਚੇ ਪੰਜਾਬ ਵਿੱਚ ਕਿੰਨਾ ਪਿਆਰ ਹੈ। ਸੰਤ ਬਾਬਾ ਮੁਨੀ ਜੀ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਰਾਮ ਮੁਨੀ ਜੀ ਚੱਲਦੇ ਹਨ। ਇਸ ਮੌਕੇ ਕਵੀਸ਼ਰੀ ਭਾਈ ਹਾਕਮ ਸਿੰਘ ਦੀਵਾਨਾ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਸਾਬਕਾ  ਸਰਪੰਚ ਦਰਸ਼ਨ ਸਿੰਘ ਲੱਖਾ ਨੇ ਕਿਹਾ ਕਿ ਬਾਬਾ ਰਾਮ ਮੁਨੀ ਜੀ ਹਰ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਉਕਤ ਡੇਰੇ ਨੂੰ ਬੜੀ ਹੀ ਤਨਦੇਹੀ ਤੇ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ ਤੇ ਲੋੜਵੰਦ ਪਰਿਵਾਰਾਂ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਤਨੋਂ ਮਨੋਂ ਤੇ ਧਨੋਂ ਜਿਕਰਯੋਗ ਯੋਗਦਾਨ ਪਾਉਂਦੇ ਆ ਰਹੇ ਹਨ। ਇਸ ਸਮੇਂ ਮਹੰਤ ਦਰਸ਼ਨ ਦਾਸ ਸ਼ਹਿਣੇ ਵਾਲੇ, ਮਹੰਤ ਸਰਦਾ ਨੰਦ ਡੇਰਾ ਸ੍ਰੀ ਸ਼ੰਕਰ ਖਜੂਰਾਂ ਵਾਲਾ, ਮਹੰਤ ਨਰੈਣ ਸਿੰਘ ਜੀ ਹਰਿਦੁਆਰ ਵਾਲੇ, ਬਬਲਾ ਭੁੱਲਰ, ਖਾਲਸਾ ਰੇਸ਼ਮ ਸਿੰਘ ਠੁੱਲੀਵਾਲ, ਸੁਖਵਿੰਦਰ ਸਿੰਘ, ਨਿੱਕਾ ਨੰਬਰਦਾਰ, ਬਿੰਦਰ ਸਿੰਘ ਠੁੱਲੀਵਾਲ,  ਗੁਰਤੇਜ ਸਿੰਘ ਉੱਗੋਕੇ ਬਾਬਾ ਸੰਤ ਮੁਨੀ ਜੀ ਦਾ ਭਾਣਜਾ, ਮਹੰਤ ਕਰਮਦਾਸ ਜੀ ਰਾਮੇ ਵਾਲੇ, ਦਰਸ਼ਨ ਦਾਸ ਹਰਿਦੁਆਰ ਵਾਲੇ, ਪ੍ਰੀਤ ਮੁਨੀ ਧੂਰੀ ਵਾਲੇ, ਮਹਾਂ ਸਿੰਘ ਗਿੱਲ, ਬਿੰਦਰ ਸਿੰਘ ਸੈਕਟਰੀ, ਬਹਾਦਰ ਸਿੰਘ, ਚਮਕੌਰ ਸਿੰਘ ਲੱਖਾ, ਕਰਮ ਸਿੰਘ ਲੱਖਾ, ਚਰਨਜੀਤ ਬਾਬੇਕਾ ਮਹੰਤ ਗਿਆਨ ਦਾਸ ਜੀ ਗੋਬਿੰਦਗੜ੍ਹ ਵਾਲੇ, ਮਿਸਤਰੀ ਜਰਨੈਲ ਸਿੰਘ ਗੋਗਾ, ਪ੍ਰੀਤ ਮੁਨੀ ਲੱਖਾ, ਆਦਿ ਹਾਜ਼ਰ ਸਨ।

ਸਕੂਲਾਂ ਦੀ ਕਾਰਜਗੁਜਾਰੀ ਵਿੱਚ ਹਿੱਸਾ ਪਾਉਣ ਵਾਲੇ ਦਾਨੀ ਵੀਰਾ ਨੂੰ ਕੀਤਾ ਸਨਮਾਨ

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਇੱਥੋ ਨਜਦੀਕੀ ਪੈਂਦੇ ਪਿੰਡ ਮੱਲ੍ਹਾ ਦੇ ਸਰਕਾਰੀ ਸਕੂਲਾ ਵਿਚ ਚੱਲ ਰਹੇ ਵਿਕਾਸ ਕਾਰਜਾ ਵਿੱਚ ਸਮੇਂ ਸਮੇ ਤੇ ਹਿੱਸਾ ਪਾਉਣ ਵਾਲੇ ਪਾਉਣ ਵਾਲੇ ਦਾਨੀ ਐਨ ਆਰ ਆਈ ਵੀਰਾ ਦਾ ਅੱਜ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ)ਮੱਲ੍ਹਾ ਵਿਖੇ ਮੁੱਖ ਅਧਿਆਪਕਾ ਮੈਡਮ ਸੋਨੀਆ ਰਾਣੀ,ਮੱੁਖ ਅਧਿਆਪਕਾ ਮੈਡਮ ਸੈਲੀ ਜਗਰਾਓ ਸਮੇਤ ਹੋਰਨਾ ਪ੍ਰਮੱੁਖ ਸਖਸੀਅਤਾਂ ਵੱਲੋ ਸਨਮਾਨ ਕੀਤਾ ਗਿਆਂ।ਇਸ ਸਮੇ ਸਕੂਲੀ ਵਿਿਦਆਰਥੀਆ ਨੇ ਧਾਰਮਿਕ ਗੀਤ,ਸਵਾਗਤੀ ਗੀਤ,ਲੋਕ ਗੀਤ ਅਤੇ ਕਵੀਸਰੀ ਵੀ ਪੇਸ਼ ਕੀਤੀ।ਇਸ ਮੌਕੇ ਮੈਡਮ ਸੋਨੀਆਂ ਰਾਣੀ ਤੇ ਮੈਡਮ ਸੈਲੀ ਨੇ ਕਿਹਾ ਕਿ ਸਰਕਾਰੀ ਸਕੂਲਾ ਦੀ ਨੁਹਾਰ ਬਦਲਣ ਵਿੱਚ ਪੰਚਾਇਤਾ ਤੇ ਦਾਨੀ ਵੀਰਾਂ ਦਾ ਵਿਸੇਸ ਸਹਿਯੋਗ ਹੁੰਦਾ ਹੈ ਤੇ ਦਾਨੀ ਵੀਰਾਂ ਨੂੰ ਸਨਮਾਨ ਕਰਨ ਨਾਲ ਉਨਾ ਨੂੰ ਹੋਰ ਵਧੇਰੇ ਸੇਵਾ ਕਰਨ ਦਾ ਉਤਸਾਹ ਮਿਲਦਾ ਹੈ।ਇਸ ਮੌਕੇ ਕਰਮ ਸਿੰਘ ਅਮਰੀਕਾ ਵਾਲੇ,ਗੁਰਦੀਪ ਸਿੰਘ ਯੂ ਕੇ,ਪ੍ਰਿਤਪਾਲ ਸਿੰਘ ਯੂ ਕੇ,ਕਰਮਜੀਤ ਸਿੰਘ ਸਿੱਧੂ,ਕੁਲਵਿੰਦਰ ਸਿੰਘ ਯੂ ਕੇ,ਜਗਦੀਪ ਸਿੰਘ ਕੈਨੇਡਾ,ਗੁਰਮੇਲ ਸਿੰਘ ਮੰਡੀਲਾ,ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਪੰਚ ਹਰਜਿੰਦਰ ਸਿੰਘ,ਕੁਲਵੰਤ ਸਿੰਘ ਸਿੱਧੂ ਪੰਚ ਸੁਖਵਿੰਦਰ ਸਿੰਘ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਪ੍ਰਧਾਨ ਕੁਲਦੀਪ ਸਿੰਘ,ਜਸਵਿੰਦਰ ਸਿੰਘ,ਹਰਜਿੰਦਰ ਸਿੰਘ,ਕੈਟੀ ਯੂ ਕੇ,ਗੋਗਾ ਮੱਲ੍ਹਾ,ਸੋਨੀ ਮੱਲ੍ਹਾ,ਮਨੀ ਮੱਲ੍ਹਾ,ਬਲਵੀਰ ਸਿੰਘ ਦਿਓਲ,ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।

ਰਾਤ ਨੂੰ ਉੱਚੀ ਅਵਾਜ਼ 'ਚ ਲਾਊਡ ਸਪੀਕਰ ਚਲਾਉਣ ਦੀ ਮਨਾਹੀ

ਸਿੱਧਵਾਂ ਬੇਟ/ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੋਪੇ ਗਏ ਅਧਿਕਾਰਾਂ ਦੀ ਵਰਤੋ ਕਰਦਿਆਂ ਪੁਲਿਸ ਕਮਿਸ਼ਨਰੇਟ,ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਤਰ੍ਹਾਂ ਪਾਬੰਦੀ ਹੁਕਮ ਜਾਰੀ ਕੀਤੇ ਹਨ ਜੋ ਅਗਲੇ ਦੋ ਮਹੀਨੇ ਜਾਰੀ ਰਹਿਣਗੇ।ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਵਿੱਚ ਰਾਤ 10.00 ਵਜੇ ਤੋ ਸਵੇਰੇ 6.00 ਵਜੇ ਤੱਕ ਉੱਚੀ ਅਵਾਜ਼ 'ਚ ਲਾਊਡ ਸਪੀਕਰ ਚਲਾਉਣ ਅਤੇ ਉੱਚੀ ਅਵਾਜ਼ ਵਿੱਚ ਚੱਲਣ ਵਾਲੀਆਂ ਆਈਟਮਾਂ ਤੇ ਪੰਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉੱਚੀ ਅਵਾਜ਼ ਵਿੱਚ ਲਾਊਡ ਸਪੀਕਰ ਚੱਲਣ ਨਾਲ ਆਮ ਨਾਗਰਿਕ,ਜਾਨਵਰ,ਪੰਛੀਆਂ ਅਤੇ ਬਿਮਾਰ ਤੇ ਲਚਾਰ ਵਿਅਕਤੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ।ਜੇਕਰ ਇਸ ਸਮੇ ਦੌਰਾਨ ਕੋਈ ਉੱਚੀ ਲਾਊਡ ਸਪੀਕਰ ਦਾ ਪ੍ਰੋਗਰਾਮ ਹੈ ਤਾਂ ਸਬੰਧਤ ਅਧਿਕਾਰੀ ਪਾਸੋ ਆਗਿਆ ਲੈਣੀ ਹੰੁਦੀ ਹੈ।