ਸੰਤ ਬਾਬਾ ਮੁਨੀ ਜੀ ਦੀ ਸਾਲਾਨਾ ਚੌਥੀ ਬਰਸੀ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ 

ਹਠੂਰ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਡੇਰਾ ਪ੍ਰਗਟਸਰ ਰਾਣੀਵਾਲਾ ਪਿੰਡ ਲੱਖਾ (ਲੁਧਿ:) ਵਿਖੇ ਹਰ ਸਾਲ ਦੀ ਤਰ੍ਹਾਂ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰਾਮ ਮੁਨੀ ਜੀ ਦੀ ਅਗਵਾਈ ਹੇਠ ਸੰਤ ਬਾਬਾ ਮੁਨੀ ਜੀ ਦੀ ਸਾਲਾਨਾ ਚੌਥੀ ਬਰਸੀ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਈ ਗਈ। ਜਿਸ ਵਿੱਚ ਦੇਸ਼ ਵਿਦੇਸ਼ ਅਤੇ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਆਈਆਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਗਈ।ਇਸ ਧਾਰਮਿਕ ਅਸਥਾਨ ਤੇ ਬਾਬਾ ਰਾਮ ਮੁਨੀ ਜੀ ਲੰਮੇ ਸਮੇਂ ਤੋਂ ਬਾਬਾ ਮੁਨੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਬਰਸੀ ਮਨਾਉਂਦੇ ਆ ਰਹੇ ਹਨ। ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਬਾ ਰਾਮ ਮੁਨੀ ਜੀ ਦਾ ਸਮੁੱਚੇ ਪੰਜਾਬ ਵਿੱਚ ਕਿੰਨਾ ਪਿਆਰ ਹੈ। ਸੰਤ ਬਾਬਾ ਮੁਨੀ ਜੀ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਰਾਮ ਮੁਨੀ ਜੀ ਚੱਲਦੇ ਹਨ। ਇਸ ਮੌਕੇ ਕਵੀਸ਼ਰੀ ਭਾਈ ਹਾਕਮ ਸਿੰਘ ਦੀਵਾਨਾ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਸਾਬਕਾ  ਸਰਪੰਚ ਦਰਸ਼ਨ ਸਿੰਘ ਲੱਖਾ ਨੇ ਕਿਹਾ ਕਿ ਬਾਬਾ ਰਾਮ ਮੁਨੀ ਜੀ ਹਰ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਉਕਤ ਡੇਰੇ ਨੂੰ ਬੜੀ ਹੀ ਤਨਦੇਹੀ ਤੇ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ ਤੇ ਲੋੜਵੰਦ ਪਰਿਵਾਰਾਂ ਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਤਨੋਂ ਮਨੋਂ ਤੇ ਧਨੋਂ ਜਿਕਰਯੋਗ ਯੋਗਦਾਨ ਪਾਉਂਦੇ ਆ ਰਹੇ ਹਨ। ਇਸ ਸਮੇਂ ਮਹੰਤ ਦਰਸ਼ਨ ਦਾਸ ਸ਼ਹਿਣੇ ਵਾਲੇ, ਮਹੰਤ ਸਰਦਾ ਨੰਦ ਡੇਰਾ ਸ੍ਰੀ ਸ਼ੰਕਰ ਖਜੂਰਾਂ ਵਾਲਾ, ਮਹੰਤ ਨਰੈਣ ਸਿੰਘ ਜੀ ਹਰਿਦੁਆਰ ਵਾਲੇ, ਬਬਲਾ ਭੁੱਲਰ, ਖਾਲਸਾ ਰੇਸ਼ਮ ਸਿੰਘ ਠੁੱਲੀਵਾਲ, ਸੁਖਵਿੰਦਰ ਸਿੰਘ, ਨਿੱਕਾ ਨੰਬਰਦਾਰ, ਬਿੰਦਰ ਸਿੰਘ ਠੁੱਲੀਵਾਲ,  ਗੁਰਤੇਜ ਸਿੰਘ ਉੱਗੋਕੇ ਬਾਬਾ ਸੰਤ ਮੁਨੀ ਜੀ ਦਾ ਭਾਣਜਾ, ਮਹੰਤ ਕਰਮਦਾਸ ਜੀ ਰਾਮੇ ਵਾਲੇ, ਦਰਸ਼ਨ ਦਾਸ ਹਰਿਦੁਆਰ ਵਾਲੇ, ਪ੍ਰੀਤ ਮੁਨੀ ਧੂਰੀ ਵਾਲੇ, ਮਹਾਂ ਸਿੰਘ ਗਿੱਲ, ਬਿੰਦਰ ਸਿੰਘ ਸੈਕਟਰੀ, ਬਹਾਦਰ ਸਿੰਘ, ਚਮਕੌਰ ਸਿੰਘ ਲੱਖਾ, ਕਰਮ ਸਿੰਘ ਲੱਖਾ, ਚਰਨਜੀਤ ਬਾਬੇਕਾ ਮਹੰਤ ਗਿਆਨ ਦਾਸ ਜੀ ਗੋਬਿੰਦਗੜ੍ਹ ਵਾਲੇ, ਮਿਸਤਰੀ ਜਰਨੈਲ ਸਿੰਘ ਗੋਗਾ, ਪ੍ਰੀਤ ਮੁਨੀ ਲੱਖਾ, ਆਦਿ ਹਾਜ਼ਰ ਸਨ।