You are here

ਲੁਧਿਆਣਾ

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਲਗਾਏ ਜਾਣਗੇ ਮੁਫ਼ਤ 'ਮਲਟੀ ਸਪੈਸ਼ਿਲਟੀ ਮੈਡੀਕਲ ਕੈਂਪ'

ਜ਼ਿਲਾ ਲੁਧਿਆਣਾ ਦੇ ਪਿੰਡ ਚੌਕੀਮਾਨ ਵਿੱਚ 13 ਮਾਰਚ ਅਤੇ ਪੱਖੋਵਾਲ ਵਿੱਚ 23 ਮਾਰਚ ਨੂੰ ਲੱਗਣਗੇ ਕੈਂਪ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਥਾਂ-ਥਾਂ 'ਤੇ ਮੁਫ਼ਤ 'ਮਲਟੀ ਸਪੈਸ਼ਿਲਟੀ ਮੈਡੀਕਲ ਕੈਂਪ' ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਕੈਂਪ 13 ਮਾਰਚ ਤੋਂ 28 ਮਾਰਚ, 2020 ਤੱਕ ਵੱਖ-ਵੱਖ ਜ਼ਿਲਿਆਂ ਦੇ ਪੇਂਡੂ ਖੇਤਰਾਂ ਵਿੱਚ ਲਗਾਏ ਜਾਣਗੇ। ਪੰਜਾਬ ਸਰਕਾਰ ਵੱਲੋਂ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿਵਾਉਣ ਲਈ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਮਿਤੀ 13 ਮਾਰਚ ਨੂੰ ਪਿੰਡ ਚੌਕੀਮਾਨ ਅਤੇ 23 ਮਾਰਚ ਨੂੰ ਪੱਖੋਵਾਲ ਵਿਖੇ ਇਹ ਕੈਂਪ ਲਗਾਏ ਜਾਣਗੇ। ਕੈਂਪਾਂ ਲਈ ਸਹੀ ਜਗਾ ਦੀ ਚੋਣ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ। ਇਨਾਂ ਕੈਂਪਾਂ ਵਿੱਚ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਮਾਹਿਰ ਡਾਕਟਰ ਮਰੀਜ਼ਾਂ ਦੀ ਸਿਹਤ ਜਾਂਚ ਲਈ ਪਹੁੰਚ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਐਂਬੂਲੈਂਸ, ਲੋੜੀਂਦੀ ਗਿਣਤੀ ਵਿੱਚ ਡਾਕਟਰ ਅਤੇ ਹੋਰ ਪੈਰਾਮੈਡੀਕਲ ਸਟਾਫ਼ ਲਗਾਇਆ ਜਾ ਰਿਹਾ ਹੈ ਤਾਂ ਜੋ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲੋੜਵੰਦ ਲੋਕ ਲਾਭ ਲੈ ਸਕਣ। ਉਨਾਂ ਦੱਸਿਆ ਕਿ ਕੈਂਪਾਂ ਵਿੱਚ ਲੋਕਾਂ ਦੀ ਸ਼ੂਗਰ ਜਾਂਚ, ਲਿਪਿਡ ਪ੍ਰੋਫਾਈਲ ਟੈਸਟ, ਈ. ਸੀ. ਜੀ., ਬਲੱਡ ਪ੍ਰੈਸ਼ਰ ਜਾਂਚ, ਦਿਲ ਦੀਆਂ ਬਿਮਾਰੀਆਂ ਸੰਬੰਧੀ ਜਾਂਚ ਅਤੇ ਟੈਸਟ ਕੀਤੇ ਜਾਣਗੇ। ਜੋ ਮਰੀਜਾਂ ਨੂੰ ਇਲਾਜ ਦੀ ਜ਼ਰੂਰਤ ਪਵੇਗੀ ਤਾਂ ਉਨਾਂ ਦਾ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਇਲਾਜ ਵੀ ਕਰਵਾਇਆ ਜਾਵੇਗਾ। ਕੈਂਪ ਦੌਰਾਨ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਤਿੰਨ ਮਹੀਨੇ ਤੱਕ ਲਗਾਤਾਰ ਫਾਲੋਅੱਪ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ 14 ਮਾਰਚ ਨੂੰ ਢੇਸੀਆਂ ਕਾਹਨਾਂ (ਜਲੰਧਰ), 15 ਮਾਰਚ ਨੂੰ ਪਿੰਡ ਚੱਠਾ ਸ਼ੇਖਵਾਂ (ਸੰਗਰੂਰ), 16 ਅਤੇ 17 ਮਾਰਚ ਨੂੰ ਕਰਮਵਾਰ ਕਰਤਾਰਪੁਰ ਅਤੇ ਕੋਟਲੀ ਅਰਾਈਆਂ (ਜਲੰਧਰ), 18 ਮਾਰਚ ਨੂੰ ਖਡੂਰ ਸਾਹਿਬ (ਤਰਨਤਾਰਨ), 19 ਅਤੇ 20 ਮਾਰਚ ਨੂੰ ਕਰਮਵਾਰੀ ਕੰਗ ਅਤੇ ਸ਼ਿਕਰ (ਗੁਰਦਾਸਪੁਰ), 21 ਮਾਰਚ ਨੂੰ ਸੁਰਸਿੰਘ (ਤਰਨਤਾਰਨ), 22 ਮਾਰਚ ਨੂੰ ਸੁਲਤਾਨਪੁਰ ਲੋਧੀ (ਕਪੂਰਥਲਾ), 24 ਮਾਰਚ ਨੂੰ ਬੱਡੂਵਾਲ (ਮੋਗਾ), 25 ਮਾਰਚ ਨੂੰ ਤਰਨਤਾਰਨ, 26 ਮਾਰਚ ਨੂੰ ਪਲਾਸੌਰ, 27 ਮਾਰਚ ਨੂੰ ਸਰਹਾਲੀ ਅਤੇ 28 ਮਾਰਚ ਨੂੰ ਕੋਟ (ਸਾਰੇ ਜ਼ਿਲਾ ਤਰਨਤਾਰਨ) ਵਿਖੇ ਕੈਂਪ ਲਗਾਏ ਜਾਣਗੇ।

7 ਮਾਰਚ ਨੂੰ ਫੈਲੋਸ਼ਿਪ ਤੇ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ

ਪੰਜਾਬੀ ਸਾਹਿੱਤ ਅਕਾਡਮੀ ਵੱਲੋਂ 7 ਮਾਰਚ ਨੂੰ ਫੈਲੋਸ਼ਿਪ ਤੇ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਰਾਮਗੜ੍ਹੀਆ ਗਰਲਜ਼ ਕਾਲਿਜ ‘ਚ 

ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ 7 ਮਾਰਚ ਨੂੰ ਸਵੇਰੇ 11 ਵਜੇ ਰਾਮਗੜ੍ਹੀਆ ਗਰਲਜ਼ ਕਾਲਿਜ ਮਿੱਲਰ ਗੰਜ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਸਨਮਾਨ ਸਮਾਗਮ ਵਿੱਚ ਅਕਾਡਮੀ ਦਾ ਸਰਵੋਤਮ ਸਨਮਾਨ ਫੈਲੋਸ਼ਿਪ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ: ਸੁਖਦੇਵ ਸਿੰਘ ਸਿਰਸਾ ਨੂੰ ਪ੍ਰਦਾਨ ਕੀਤਾ ਜਾਵੇਗਾ। ਡਾ: ਸੁਖਦੇਵ ਸਿੰਘ  ਬਾਰੇ ਜਾਣ ਪਛਾਣ ਡਾ: ਸਰਬਜੀਤ ਸਿੰਘ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਕਰਵਾਉਣਗੇ। ਇਹ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਤੇ ਜਨਰਲ ਸਕੱਤਰ ਡਾ:ਸੁਰਜੀਤ ਸਿੰਘ ਨੇ ਦੱਸਿਆ ਕਿ ਇਸੇ ਸਮਾਗਮ ਵਿੱਚ ਪੰਜਾਬੀ ਸਾਹਿੱਤ ਅਧਿਆਪਕਾਂ ਸ੍ਵ: ਪ੍ਰੋ: ਕੰਵਲਜੀਤ ਕੌਰ ਸਾਬਕਾ ਪ੍ਰੋਫੈਸਰ, ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ, ਡਾ: ਰਮੇਸ਼ ਇੰਦਰ ਕੌਰ ਬੱਲ ਡਾਇਰੈਕਟਰ,ਪਰਤਾਪ ਵਿਦਿਅਕ ਸੰਸਥਾਵਾਂ, ਲੁਧਿਆਣਾ,ਡਾ: ਜਸਬੀਰ ਕੌਰ ਕੇਸਰ ਚੰਡੀਗੜ੍ਹ ਤੇ ਡਾ: ਗਰਨਾਮ ਕੌਰ ਬੇਦੀ ਜੀ ਨੂੰ ਅਕਾਡਮੀ ਵੱਲੋਂ ਸਥਾਪਿਤ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਪਰਿਵਾਰ ਵੱਲੋਂ ਪ੍ਰਾਯੋਜਿਤ ਪ੍ਰੋ: ਨਿਰਪਜੀਤ ਕੌਰ ਗਿੱਲ ਪੁਰਸਕਾਰ  ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪੁਰਸਕਾਰ ਵਿੱਚ ਚਹੁੰ ਅਧਿਆਪਕਾਂ ਨੂੰ ਸਨਮਾਨ ਪੱਤਰ, ਦੋਸ਼ਾਲਾ ਅਤੇ ਇੱਕੀ ਇੱਕੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਪ੍ਰਦਾਨ ਕੀਤੀ ਜਾਵੇਗੀ। ਪ੍ਰੋ: ਨਿਰਪਜੀਤ ਕੌਰ ਗਿੱਲ ਰਾਮਗੜ੍ਹੀਆ ਗਰਲਜ਼ ਕਾਲਿਜ ਲੁਧਿਆਣਾ ਵਿੱਚ ਹੀ 1983 ਤੋਂ 1993 ਤੀਕ ਪੰਜਾਬੀ ਪੜ੍ਹਾਉਂਦੇ ਸਨ। ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਕਰਨਗੇ ਜਦ ਕਿ ਸੈਂਟਰਲ ਐਕਸਾਈਜ਼ ਤੇ ਕਸਟਮਜ਼ ਦੇ ਕਮਿਸ਼ਨਰ ਸ: ਅਰਵਿੰਦਰ ਸਿੰਘ ਰੰਗਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਵਿਸ਼ੇਸ਼ ਮਹਿਮਾਨ ਵਜੋਂ ਰਾਮਗੜ੍ਹੀਆ ਵਿਦਿਅਕ ਅਦਾਰਿਆਂ ਦੇ ਪ੍ਰਧਾਨ ਸ: ਰਣਜੋਧ ਸਿੰਘ ਤੇ ਪ੍ਰੋ:,ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਸ਼ਾਮਿਲ ਹੋਣਗੇ। ਰਾਮਗੜ੍ਹੀਆ ਗਰਲਜ਼ ਕਾਲਿਜ ਦੀ ਪ੍ਰਿੰਸੀਪਲ ਡਾ: ਇੰਦਰਜੀਤ ਕੌਰ ਨੇ ਸਮੂਹ ਸਾਹਿੱਤ ਪ੍ਰੇਮੀਆਂ ਨੂੰ ਬੁਲਾਵਾ ਦਿੰਦਿਆਂ ਕਿਹਾ ਹੈ ਕਿ ਉਹ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨ।

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਵਿੱਚ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

 ਸਾਰੇ ਐੱਸ. ਐੱਮ. ਓਜ਼ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਸਾਂਝੇ ਯਤਨ ਕਰਨ-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਮੂਹ ਐਸ.ਐਮ.ਓਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਸਰਕਾਰ ਵੱਲੋਂ ਸਿਹਤ ਸੁਧਾਰ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਾਂਝੇ ਤੌਰ 'ਤੇ ਕੰਮ ਕਰਨ ਜਿਸ ਦੇ ਬਿਹਤਰ ਨਤੀਜੇ ਮਿਲਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗਾਂ ਲਗਾਤਾਰ ਜਾਰੀ ਰੱਖੀਆਂ ਜਾਣ ਅਤੇ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਜਾਣ। ਜੇਕਰ ਇਸ ਮਾਮਲੇ ਵਿੱਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹੋਟਲਾਂ, ਰੈਸਤਰਾਂ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਹੋਰ ਦੁਕਾਨਦਾਰਾਂ ਦੀ ਵੀ ਜਾਂਚ ਜਾਰੀ ਰੱਖਣ ਬਾਰੇ ਕਿਹਾ ਗਿਆ ਤਾਂ ਜੋ ਖਾਣ ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨੂੰ ਬਣਾਈ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਖੁਰਾਕ ਸੁਰੱਖਿਆ ਐਕਟ ਦੇ ਪੱਖਾਂ ਦੀ ਲਗਾਤਾਰ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਭਰੁੂਣ ਹੱਤਿਆ ਨੂੰ ਰੋਕਣ ਲਈ ਜ਼ਿਲ੍ਹੇ ਦੇ ਸਾਰੇ ਅਲਟਰਾ ਸਾਉਂਡ ਸੈਟਰਾਂ ਦੀ ਸਮੇਂ-ਸਮੇਂ 'ਤੇ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਨਵਰੀ ਮਹੀਨੇ ਦੌਰਾਨ 76 ਅਲਟਰਾ ਸਾਊਂਡ ਸੈਂਟਰ ਚੈਕ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 4 ਅਲਟਰਾ ਸਾਊਂਡ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਘਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਡਲਿਵਰੀਆਂ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਡਲਿਵਰੀ ਕਰਵਾਉਣ 'ਤੇ 700 ਰੁਪਏ ਅਤੇ ਸ਼ਹਿਰ ਦੀਆਂ ਔਰਤਾਂ ਨੂੰ 600 ਰੁਪਏ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਟੀਕਾ ਕਰਨ ਅਧੀਨ 0-5 ਸਾਲ ਦੇ ਬੱਚਿਆਂ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਹਰ ਬੁੱਧਵਾਰ ਆਂਗਨਵਾੜੀ ਸੈਂਟਰਾਂ ਵਿੱਚ ਮਮਤਾ ਦਿਵਸ ਮਨਾਇਆ ਜਾਂਦਾ ਹੈ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਕੂਲ ਹੈਲਥ ਪ੍ਰੋਗਰਾਮ ਅਧੀਨ ਸਕੂਲਾਂ ਵਿੱਚ ਇੱਕ ਵਾਰ ਅਤੇ ਆਂਗਨਵਾੜੀ ਸੈਂਟਰਾਂ ਵਿੱਚ 2 ਵਾਰ ਚੈਕ-ਅਪ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਯੋਜਨਾਵਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।

ਵਧੀਕ ਡਿਪਟੀ ਕਮਿਸ਼ਨਰ (ਵ) ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਅਧਿਕਾਰੀਆਂ ਨੂੰ ਗਤੀਵਿਧੀਆਂ ਤੇਜ਼ ਕਰਨ ਦੇ ਆਦੇਸ਼

ਮਿਸ਼ਨ ਤੰਦਰੁਸਤ ਤਹਿਤ ਚੱਲ ਰਹੀਆਂ ਗਤੀਵਿਧੀਆਂ ਰੂਟੀਨ ਦੀਆਂ ਗਤੀਵਿਧੀਆਂ ਤੋਂ ਹੋਣੀਆਂ ਚਾਹੀਦੀਆਂ ਅਲੱਗ - ਅਮ੍ਰਿਤ ਸਿੰਘ ਏ.ਡੀ.ਸੀ.(ਡੀ)

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ ਹਵਾ, ਪਾਣੀ, ਆਲਾ-ਦੁਆਲਾ ਅਤੇ ਚੰਗਾ ਤੰਦਰੁਸਤ ਮਹੌਲ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਜ਼ਿਲ੍ਹਾ ਲੁਧਿਆਣਾ ਵਿੱਚ ਗਤੀਵਿਧੀਆਂ ਜਾਰੀ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮ੍ਰਿਤ ਸਿੰਘ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਵੱਖ ਵੱਖ ਵਿਭਾਗਾਂ ਨੂੰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਹਦਾਇਤ ਕੀਤੀ ਗਈ। 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਅਮ੍ਰਿਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦਾ ਮੁੱਖ ਮੰਤਵ ਸੂਬੇ ਦੇ ਲੋਕਾਂ ਦੀ ਭਲਾਈ ਹੈ। ਇਸ ਲਈ ਇਹ ਸਮੇਂ ਦੀ ਲੋੜ ਹੈ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਸੂਬੇ ਦੇ ਲੋਕਾਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਪ੍ਰਦੂਸ਼ਣ ਰਹਿਤ ਹਵਾ, ਵਧੀਆ ਪਾਣੀ, ਅਤੇ ਪੋਸ਼ਟਿਕ ਭੋਜਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਦਾ ਮੁੱਖ ਉਦੇਸ਼ ਸੂਬੇ ਨੂੰ ਦੇਸ਼ ਦਾ ਸਭ ਤੋਂ ਸਿਹਤਮੰਦ ਸੂਬਾ ਬਣਾਉਣਾ ਹੈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਗੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੂਰੇ ਉਤਸ਼ਾਹ ਤੇ ਲਗਨ ਨਾਲ ਕੰਮ ਕਰਦੇ ਹੋਏ ਸਮਾਂਬੱਧ ਅਤੇ ਵਿਸਥਾਰਿਤ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਜ਼ਿਲ੍ਹਾ ਲੁਧਿਆਣਾ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਤੇ ਤੰਦਰੁਸਤ ਜ਼ਿਲ੍ਹੇ ਵਜੋਂ ਉਭਰ ਕੇ ਸਾਹਮਣੇ ਆ ਸਕੇ। ਸ੍ਰੀਮਤੀ ਅਮ੍ਰਿਤ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨਾਲ ਜੁੜੇ ਇਸ ਮਿਸ਼ਨ ਤਹਿਤ ਰੋਜ਼ਾਨਾ ਗਤੀਵਿਧੀਆਂ ਕੀਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਇਹ ਗਤੀਵਿਧੀਆਂ ਰੂਟੀਨ ਦੀਆਂ ਗਤੀਵਿਧੀਆਂ ਤੋਂ ਅਲੱਗ ਹੋਣੀਆਂ ਚਾਹੀਦੀਆਂ ਹਨ।

ਖੁਦ ਸਵੇਰ ਦੀ ਸਭਾ ਵਿੱਚ ਜਾਕੇ ਅਧਿਆਪਕਾ ਅਤੇ ਬੱਚਿਆਂ ਨੂੰ ਰੁੱਖਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਗੇ- ਜਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਰਜਿੰਦਰ ਕੌਰ

ਜਗਰਾਉਂ/ਲੁਧਿਆਣਾ,ਮਾਰਚ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੰਗਤਪੁਰਾ ਵਿਚ ਸਲਾਨਾ ਇਨਾਮ ਵੰਢ ਸਮਾਗਮ ਅਤੇ ਰੰਗਾਂ ਰੰਗ ਪ੍ਰੋਗਰਾਮ ਹੋਇਆ ,ਜਿਸ ਵਿਚ ਸਕੂਲ ਦੇ ਨਿੱਕੇ ਨਿੱਕੇ ਬੱਚਿਆਂ ਨੇ ਗਿੱਧਾ, ਭੰਗੜਾ,ਮਾਂ ਬੋਲੀ ਪੰਜਾਬੀ ਅਤੇ ਹੋਰ ਬਹੁਤ ਸਾਰੀਆਂ ਕਲਾ ਕ੍ਰਿਤੀਆ ਪੇਸ਼ ਕਰਕੇ ਪਹੁੰਚੇ ਮਹਿਮਾਨਾਂ ਦਾ ਮਨ ਮੋਹੀ ਰੱਖਿਆ, ਇਸ ਤੋਂ ਇਲਾਵਾ ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਵੀ ਲਗਾਈ ਅਤੇ ਲੋਕਾਂ ਨੂੰ ਰੁੱਖਾਂ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ਬਾਰੇ ਦੱਸਿਆ,ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਰਜਿੰਦਰ ਕੌਰ ਨੇ ਕਿਹਾ ਕਿ ਉਹ ਖੁਦ ਸਵੇਰ ਦੀ ਸਭਾ ਵਿੱਚ ਜਾਕੇ ਅਧਿਆਪਕਾ ਅਤੇ ਬੱਚਿਆਂ ਨੂੰ ਰੁੱਖਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਗੇ,ਪ੍ਰਧਾਨ ਬਿੰਦਰ ਮਨੀਲਾ ਨੇ ਕਿਹਾ ਕਿ ਰੁੱਖਾਂ ਦੀ ਸਾਰੇ ਸਮਾਜ ਨੂੰ ਲੋੜ ਹੈ,ਸਕੂਲ ਮੁੱਖੀ ਸੁਖਦੀਪ ਸਿੰਘ ਨੇ ਜਿਥੇ ਆਏ ਮਹਿਮਾਨਾਂ ਦਾ ਧਨਬਾਦ ਕੀਤਾ ਉਥੇ ਉਹਨਾਂ ਕਿਹਾ ਕਿ ਗਰੀਨ ਪੰਜਾਬ ਮਿਸ਼ਨ ਟੀਮ ਵੱਖ ਵੱਖ ਬੂਟਿਆਂ ਦੀ ਜਾਣਕਾਰੀ ਮੁਹਈਆ ਕਰਵਾ ਕੇ ਪਰਉਪਕਾਰੀ ਕੰਮ ਕਰ ਰਹੀ ਹੈ,ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕੇ ਜੇ ਅਸੀਂ ਹਵਾ, ਪਾਣੀ ਅਤੇ ਧਰਤੀ ਮਾਂ ਨੂੰ ਬੰਜਰ ਹੋਣ ਤੋਂ ਬਚਾਉਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਤੇ ਪਾਲਣੇ ਪੈਣਗੇ,ਸੀ ਐਚ ਟੀ ਸੁਖਮਿੰਦਰ ਸਿੰਘ,ਬੀ ਐਮ ਟੀ ਬਲਦੇਵ ਸਿੰਘ ,ਸੀ ਐਮ ਟੀ ਬਲਬੀਰ ਸਿੰਘ,ਇੰਸਪੈਕਟਰ ਸੁਖਵਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਬਰਾੜ ਨੇ ਆਏ ਮਹਿਮਾਨਾਂ ਨੂੰ ਅਪੀਲ ਕੀਤੀ ਕਿ ਇਹਨਾਂ ਫਲੈਕਸ ਬੋਰਡਾਂ ਦੀਆਂ ਮੋਬਾਇਲਾ ਵਿਚ ਫੋਟੋਆਂ ਕਰਕੇ ਜਾਣਕਾਰੀ ਕੋਲ ਰੱਖੋ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਕੇ ਟੀਮ ਦੇ ਮਿਸ਼ਨ ਨੂੰ ਕਾਮਯਾਬ ਕਰਨ ਵਿਚ ਆਪਣਾ ਯੋਗਦਾਨ ਪਾਓ ਸਰਪੰਚ ਪਲਵਿੰਦਰ ਕੌਰ ਸਿੱਧੂ,ਸ੍ਰੀਮਤੀ ਰਾਜਿੰਦਰ ਕੌਰ ਢਿਲੋਂ,ਮੈਡਮ ਪਰਦੀਪ ਕੌਰ,ਮੈਡਮ ਕੁਲਦੀਪ ਕੌਰ,ਪ੍ਰਧਾਨ ਇਕਬਾਲ ਸਿੰਘ,ਸਮੁੱਚੀ ਗੁਰਦੁਆਰਾ ਸਾਹਿਬ ਕਮੇਟੀ,ਵਿਕਾਸ ਤੇ ਭਲਾਈ ਸੰਸ਼ਥਾ ਸੰਗਤਪੁਰਾ ਦੇ ਅਹੁਦੇਦਾਰ,ਐਨ ਆਰ ਆਈ ਵੀਰ ਸਤਵਿੰਦਰ ਸਿੰਘ,ਸ.ਗੁਰਸਰਨ ਸਿੰਘ,ਸ.ਗੁਰਦੀਪ ਸਿੰਘ,ਚੈਅਰਮੈਨ ਸ.ਅਮਰਜੀਤ ਸਿੰਘ,ਸ.ਹਰਪਾਲ ਸਿੰਘ,

ਜਗਰਾਉ ਦੇ ਸਾਇੰਸ ਕਾਲਜ ਨੂੰ 30 ਲੱਖ ਦੀ ਗ੍ਰਾਂਟ ਜਲਦ ਮਿਲੇਗੀ:ਵਿਧਾਇਕ ਸਰਬਜੀਤ ਕੌਰ ਮਾਣੰੂਕੇ

ਜਗਰਾਓਂ/ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਹਲਕਾ ਵਿਧਾਇਕ ਸਰਬਜੀਤ ਕੌਰ ਮਾਣੰੂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਗਰਾਉ ਦੇ ਸੰਾਇਸ ਤੇ ਖੋਜ ਕਾਲਜ ਦੇ ਸੁਧਾਰ ਲਈ 30 ਲੱਖ ਰੁਪਏ ਗ੍ਰਾਂਟ ਜਲਦ ਮਿਲੇਗੀ।ਵਿਧਾਇਕ ਮਾਣੰੁਕੇ ਨੇ ਕਿਹਾ ਕਿ ਜਗਰਾਉ ਦਾ ਸਾਇੰਸ ਤੇ ਖੋਜ ਕਾਲਜ ਪੰਜਾਬ 'ਚ ਇਕ ਅਤੇ ਭਾਰਤ ਵਿਚ ਸਿਰਪ ਤਿੰਨ ਕਾਲਜ ਹਨ।ਉਨ੍ਹਾਂ ਕਿਹਾ ਕਿ ਮੇਰੇ ਵੱਲੋ ਕਾਲਜ ਦੇ ਸੁਧਾਰ ਲਈ ਸਿੱਖਿਆ ਮੰਤਰੀ ਨੂੰ ਚਿੱਠੀ ਲਿਖੀ ਜਿਸ ਤੇ ਮੰਤਰੀ ਵੱਲੋ ਕਾਲਜ ਨੂੰ 30 ਲੱਖ ਦੀ ਗ੍ਰਾਂਟ ਜਲਦ ਦੇਣ ਦਾ ਭੋਰਸਾ ਦਿੱਤਾ।ਅੱਗੇ ਦੱਸਿਆ ਕਿ ਇਸ ਤੋ ਇਲਾਵਾ ਬਾਕੀ ਜੋ ਵੀ ਕੰਮ ਹੋਣ ਵਾਲੇ ਹਨ ਇਕ ਮਹੀਨੇ ਦੇ ਅੰਦਰ-ਅੰਦਰ ਹੋਣਗੇ ਅਤੇ ਖਾਲੀ ਅਸਾਮੀਆਂ ਵੀ ਜਲਦ ਭਰੀਆਂ ਜਾਣਗੀਆਂ ਮੈਡਮ ਮਾਣੰੂਕੇ ਨੇ ਕਿਹਾ ਕੇ ਜਗਰਾਉ ਸ਼ਹਿਰ ਮੇਰਾ ਆਪਣਾ ਸ਼ਹਿਰ ਹੈ ਇਸ ਦੀਆਂ ਸੱਮਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰਵਾਉਣਾ ਮੇਰਾ ਮੁੱਢਲਾ ਫਰਜ਼ ਹੈ।ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਜਗਰਾਉ ਲਈ 6 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਜੱਚਾ-ਬੱਚਾ ਯੂਨਿਟ ਲਿਆਂਦਾ ਜਾ ਚੱੁਕਾ ਹੈ ਜੋ ਸਾਡੇ ਲਈ ਵੱਡੀ ਪ੍ਰਾਪਤੀ ਹੈ।

ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ 6 ਮਾਰਚ ਨੂੰ

ਜਗਰਾਓਂ/ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਖੇਤੀਬਾੜੀ ਸਹਿਕਾਰੀ ਸਭਾ ਪਿੰਡ ਗਾਲਿਬ ਰਣ ਸਿੰਘ ਅਤੇ ਗਾਲਿਬ ਖੁਰਦ ਦੀ ਸਾਂਝੀ ਸਹਿਕਾਰੀ ਸਭਾ ਦੇ ਮੈਬਰਾਂ ਦੀ ਚੋਣ ਰਿਟਰਨਿੰਗ ਅਫਸਰ ਦੀ ਦੇਖ -ਰੇਖ ਹੇਠ 6 ਮਰਚ ਦਿਨ ਸੁਕਰਵਾਰ ਨੂੰ ਹੋ ਰਹੀ ਹੈ।ਇਸ ਸਹਿਕਾਰੀ ਸਭਾ ਲਈ 11 ਮੈਬਰਾਂ ਦੀ ਚੋਣ ਕੀਤੀ ਜਾਣੀ ਹੈ ਜਿੰਨਾਂ ਵਿੱਚੌ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ।

ਸ਼ਰਕਾਰ ਵੱਲੋ ਮੁਫਤ ਪੜਾਈ ਦੇ ਐਲਾਨ ਨਾਲ ਹਰ ਵਰਗ ਨੂੰ ਬਣਦਾ ਮਾਣ ਮਿਿਲਆ - ਭੰਮੀਪੁਰਾ

ਕਾਉਕੇ ਕਲਾਂ, 3 ਮਾਰਚ (ਜਸਵੰਤ ਸਿੰਘ ਸਹੋਤਾ)- ਮੌਜੂਦਾ ਕੈਪਟਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਪੇਸ ਕੀਤੇ ਬਜਟ ਵਿੱਚ 12ਵੀਂ ਕਲਾਸ ਤੱਕ ਮੁਫਤ ਪੜਾਈ ਤੇ ਕੀਤੇ ਐਲਾਨ ਨਾਲ ਸਾਬਿਤ ਹੋ ਗਿਆ ਹੈ ਕਿ ਕਾਗਰਸ ਪਾਰਟੀ ਹੀ ਸੂਬੇ ਦੇ ਹਿੱਤਾ ਲਈ ਗੰਭੀਰ ਤੇ ਯਤਨਸੀਲ ਹੈ ਤੇ ਇਸ ਐਲਾਨ ਨੇ ਹਰ ਵਰਗ ਨੂੰ ਬਣਦਾ ਮਾਣ ਸਤਿਕਾਰ ਵੀ ਦਿੱਤਾ ਹੈ।ਇਹ ਟਿੱਪਣੀ ਅੱਜ ਉਘੇ ਸਮਾਜ ਸੇਵੀ ਤੇ ਸੀਨੀਅਰ ਕਾਗਰਸੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲਿਆ ਨੇ ਕਰਦਿਆ ਕਿਹਾ ਕਿ ਅਯੋਕੇ ਸਮੇ ਵਿੱਚ ਮਹਿੰਗੀ ਪੜਾਈ ਕਾਰਨ ਗਰੀਬ ਤਬਕਾ ਸਿੱਖਿਆ ਤੋ ਬਾਂਝਾ ਰਹਿ ਰਿਹਾ ਹੈ ਜਾਂ ਫਿਰ ਪੜਾਈ ਅੱਧ ਵਿਚਕਾਰ ਛੱਡ ਰਹੇ ਹਨ ਪਰ ਸਰਕਾਰ ਦੇ ਇਸ ਐਲਾਨ ਨਾਲ ਸੂਬੇ ਦਾ ਹਰ ਵਰਗ ਦਾ ਬੱਚਾ ਬਰਾਬਰੀ ਦੀ 12ਵੀਂ ਤੱਕ ਦੀ ਪੜਾਈ ਮੁਫਤ ਵਿਚ ਹਾਸਿਲ ਕਰੇਗਾ।ਉਨਾ ਕਿਹਾ ਕਿ ਪ੍ਰਾਈਵੇਟ ਸਕੂਲ਼ਾਂ ਵਿੱਚ ਮਹਿੰਗੀ ਸਿੱਖਿਆਂ ਮਿਲ ਰਹੀ ਹੈ ਤੇ ਇਸ ਫੈਸਲੇ ਨਾਲ ਮੱਧਵਰਗੀ ਵਰਗ ਨੂੰ ਰਾਹਤ ਮਿਲੇਗੀ ਤੇ ਸਰਕਾਰ ਦਾ ਇਹ ਫੈਸਲਾ ਤਿਿਤਹਾਸਿਕ ਹੈ ਜਿਸ ਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ।ਪੇਸ ਕੀਤੇ ਬਜਟ ਸਬੰਧੀ ਉਨਾ ਕਿਹਾ ਕਿ ਬਜਟ ਲੋਕ ਪੱਖੀ ਤੇ ਸੂਬੇ ਦੇ ਵਿਕਾਸ ਲਈ ਮੀਲ ਪੱਥਰ ਸਾਬਿਤ ਹੋਵੇਗਾ।ਇਸ ਸਮੇ ਉਨਾ ਦਿੱਲੀ ਹਿੰਸਕ ਵਾਰਦਾਤਾਂ ਤੇ ਘਟਨਾਵਾਂ ਸਬੰਧੀ ਵੀ ਕਿਹਾ ਕਿ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਦਿੱਲੀ ਦੇ ਹਾਲਤ ਬੇਕਾਬੂ ਹੁੰਦੇ ਗਏ ਤੇ ਸਰਕਾਰ ਨੂੰ ਇੰਨਾਂ ਘਟਨਾਵਾਂ ਦੇ ਮੱਦੇ ਨਜਰ ਪਹਿਲਾ ਹੀ ਕੰਟਰੋਲ ਕਰਨਾ ਚਾਹੀਦਾ ਸੀ। ਉਨਾ ਇਹ ਵੀ ਕਿਹਾ ਕਿ ਇੰਨਾ ਹਿੰਸਕ ਘਟਨਾਵਾਂ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜੁੰਮੇਵਾਰ ਹੈ।

ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਹੱਕ ਵਿਚ ਨਿਤਰੇ ਰਸੂਲਪੁਰ ਵਾਸੀ

ਕਾਉਂਕੇ ਕਲਾਂ 3 ਮਾਰਚ ( ਜਸਵੰਤ ਸਿੰਘ ਸਹੋਤਾ) ਟਕਸਾਲ ਤੇ ਸਿੱਖ ਪ੍ਰਚਾਰਕਾ ਦਰਮਿਆਨ ਭਾਈ ਰਣਜੀਤ ਸਿੰਘ ਢੰਡਰੀਆ ਦਾ ਵਿਵਾਦ ਦਿਨੋ ਦਿਨ ਘਟਣ ਦੀ ਥਾਂ ਵਧ ਰਿਹਾ ਹੈ।ਟਕਸਾਲ ਤੇ ਸਿੱਖ ਪ੍ਰਚਾਰਕ ਭਾਈ ਢੰਡਰੀਆਂ ਵਾਲਿਆਂ ਤੇ ਬਾਣੀ ਨਾਲ ਛੇੜਛਾੜ ਦਾ ਇਲਜਾਮ ਲਾ ਰਹੇ ਹਨ ਜਦਕਿ ਭਾਈ ਢੰਡਰੀਆ ਵਾਲਾ ਇੰਨਾ ਪ੍ਰਚਾਰਕਾ ਨੂੰ ਕਿਸੇ ਇਕ ਧਿਰ ਦੀ ਕਠਪੁਤਲੀ ਬਣੇ ਦਸ ਰਹੇ ਹਨ ਜਿਸ ਨਾਲ ਜਿੱਥੇ ਕੌਮ ਦੀ ਬਦਨਾਮੀ ਹੁੰਦੀ ਹੈ ਉਥੇ ਹਾਲਾਤ ਵੀ ਹਿੰਸਕ ਬਣੇ ਹੋਏ ਹਨ ।ਭਾਈ ਢੰਡਰੀਆਂ ਵਾਲਿਆ ਵਲੋ ਆਪਣੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿਚ ਧਰਮ ਦਾ ਪ੍ਰਚਾਰ ਕਰਨ ਜਾਂ ਧਾਰਮਿਕ ਦੀਵਾਨ ਨਾ ਲਾਉਣ ਤੇ ਲਏ ਫੈਸਲੇ ਨਾਲ ਸਿੱਖ ਸੰਗਤਾਂ ਕਾਫੀ ਹੱਦ ਤੱਕ ਨਰਾਜ ਹਨ ।ਕਈ ਥਾਵੀ ਖੁੱਲ ਕੇ ਸੰਗਤਾਂ ਭਾਈ ਢੰਡਰੀਆਂ ਵਾਲਿਆ ਦੇ ਹੱਕ ਵਿੱਚ ਨਿੱਤਰ ਰਹੀਆਂ ਹਨ। ਪਿੰਡ ਰਸੂਲਪੁਰ ਵਿਖੇ ਭਾਈ ਕੁਲਤਾਰਨ ਸਿੰਘ ਦੀ ਅਗਵਾਈ ਹੇਠ ਸੰਗਤਾਂ ਦਾ ਦੀ ਇਕੱਤਰਤਾ ਹੋਈ ਜਿੰਨਾਂ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆ ਦੇ ਹੱਕ ਵਿਚ ਖੜਨ ਦਾ ਐਲਾਨ ਕੀਤਾ।ਉਨਾ ਕਿਹਾ ਕਿ ਅਸੀ ਧਰਮ ਦਾ ਪ੍ਰਚਾਰ ਕਰਨ ਲਈ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਸੱਚ ਦਾ ਪ੍ਰਚਾਰ ਕਰਨ ਵਾਲਿਆ ਨੂੰ ਕੋਈ ਵੀ ਮੁਸਕਲ ਆਉਦੀ ਹੈ ਤਾਂ ਅਸੀ ਸਮੂਹ ਸੰਗਤ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆ ਦੇ ਹੱਕ ਵਿਚ ਖੜਨ ਨੂੰ ਤਿਆਰ ਹਾਂ।ਇਸ ਮੌਕੇ ਉਨ੍ਹਾ ਆਪਣੇ ਹੱਥ ਖੜੇ ਕਰਕੇ ਏਕੇ ਦਾ ਸਬੂਤ ਦਿੱਤਾ।ਇਸ ਮੌਕੇ ਉਨ੍ਹਾ ਨਾਲ ਪੰਚ ਜਸਮੇਲ ਸਿੰਘ ਮੇਲਾ,ਜਗਜੀਤ ਸਿੰਘ,ਨਰਿੰਦਰ ਸਿੰਘ ਸਿੱਧੂ,ਕੁਲਤਾਰਨ ਸਿੰਘ ਰਸੂਲਪੁਰ,ਨਿੰਦਰ ਸਿੰਘ ਬੱਸਾ ਵਾਲੇ,ਸਾਧੂ ਸਿੰਘ,ਬੂਟਾ ਸਿੰਘ ਰਸੂਲਪੁਰ,ਹਰਦੇਵ ਸਿੰਘ,ਮੋਰ ਸਿੰਘ,ਗੁਰਦੀਪ ਸਿੰਘ,ਹਰਜਿੰਦਰ ਸਿੰਘ,ਰਮਨ ਸਿੰਘ ਆਦਿ ਹਾਜਰ ਸਨ।

ਕਾਰ ਸੇਵਾ ਦੇ ਨਾਂ ਕਣਕ ਇਕੱਠੀ ਕਰ ਰਹੇ ਬਾਬੇ ਸੰਗਤਾਂ ਨੂੰ ਵੇਖ ਹੋਏ ਰਫੂਚੱਕਰ

ਕਾਉਂਕੇ ਕਲਾਂ 3 ਮਾਰਚ ( ਜਸਵੰਤ ਸਿੰਘ ਸਹੋਤਾ) ਅੱਜ ਦੇ ਸਮੇਂ ਭੋਲੇ ਭਾਲੇ ਲੋਕਾ ਨੂੰ ਠੱਗਣ ਲਈ ਨੌਸਰਵਾਜਾ ਵੱਲੋ ਰੋਜਾਨਾ ਨਵੇਂ-ਨਵੇਂ ਤਰੀਕੇ ਅਪਣਾਏ ਜਾਦੇ ਹਨ ਅਤੇ ਧਰਮ ਤੇ ਦਾਨ ਦੇ ਨਾਮ ਤੇ ਠੱਗਿਆ ਜਾਦਾ ਹੈ ਅਜਿਹੀ ਹੀ ਮਿਸਾਲ ਅੱਜ ਪਿੰਡ ਮੱਲ੍ਹਾ ਵਿਖੇ ਉਸ ਸਮੇਂ ਮਿਲੀ ਜਦੋ ਚਾਰ ਨੌਜਵਾਨ ਸਿੱਖੀ ਸਰੂਪ ਬਾਣੇ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੀ ਕਾਰਸੇਵਾ ਦੇ ਨਾਮ ਤੇ ਪਿੰਡ ਮੱਲ੍ਹਾ ਵਿਚੋ ਕਣਕ ਇਕੱਠੀ ਕਰਨ ਲੱਗੇ।ਸਭ ਤੋ ਪਹਿਲਾ ਇਹ ਬਾਬੇ ਅਮਰੀਕ ਸਿੰਘ ਦੇ ਘਰ ਵਿਚ ਗਏ ਜਿਥੇ ਇਨ੍ਹਾ ਨੇ ਹੋਲੇ ਮਹੱਲੇ ਵਾਲੇ ਦਿਨ ਸੰਗਤਾ ਲਈ ਲੰਗਰ ਲਾਉਣ ਦੇ ਨਾਮ ਤੇ ਕਣਕ ਲੈ ਲਈ,ਫਿਰ ਮਨਜੀਤ ਸਿੰਘ ਦੇ ਘਰ ਵਿਚ ਦਾਖਲ ਹੋਏ ਘਰ ਵਿਚ ਇੱਕ ਬਜੁਰਗ ਔਰਤ ਅਤੇ ਇੱਕ ਲੜਕੀ ਸੀ।ਇਸ ਘਰ ਵਿਚੋ ਬਾਬਿਆ ਨੇ ਪੀਣ ਲਈ ਪਾਣੀ ਅਤੇ ਸੇਵਾ ਲਈ ਕਣਕ ਮੰਗੀ ਪਰ ਮਨਜੀਤ ਸਿੰਘ ਦੇ ਘਰ ਵਿਚ ਸੀਸੀਟੀਵੀ ਕੈਮਰੇ ਲੱਗੇ ਹੋਣ ਕਰਕੇ ਇਹ ਬਾਬੇ ਕੈਮਰਿਆ ਨੂੰ ਦੇਖ ਕੇ ਬਿਨਾਂ ਕੁਝ ਲਏ ਹੀ ਵਾਪਸ ਆਪਣੀ ਗੱਡੀ ਵਿਚ ਆ ਗਏ।ਇਸ ਘਰ ਦੀ ਵੀ ਡੀ ਓ ਵੀ ਸੋਸਲ ਮੀਡੀਆ ਤੇ ਵੀ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ।ਇਸ ਤੋ ਬਾਅਦ ਇਹ ਬਾਬੇ ਬਿੰਦਰ ਸਿੰਘ ਦੇ ਘਰ ਗਏ ਅਤੇ ਕਣਕ ਦੀ ਮੰਗ ਕਰਨ ਲੱਗੇ ਘਰ ਦੀਆ ਅੋਰਤਾਂ ਨੂੰ ਜਦੋ ਕੁਝ ਸੱਕ ਹੋਇਆ ਤਾਂ ਉਨਾ ਆਪਣੇ ਘਰ ਦੇ ਮੁੱਖੀ ਨੂੰ ਘਰ ਬੁਲਾ ਲਿਆਂ ।ਘਰ ਦਾ ਮੁਖੀ ਤੇ ਜਦੋ ਹੋਰ ਨੌਜਵਾਨ ਜਦੋ ਘਰ ਪੁੱਜਣੇ ਸੁਰੂ ਹੋਏ ਤਾਂ ਚਾਰੋ ਬਾਬੇ ਪਿੰਡ ਮਾਣੂੰਕੇ ਵਾਲੀ ਸਾਈਡ ਆਪਣੀ ਬਲੈਰੋ ਗੱਡੀ ਲੈ ਕੇ ਰਫੂਚਕਰ ਹੋ ਗਏ ਜਿੰਨਾਂ ਵਿਚੋ ਇਕ ਬਾਬੇ ਦਾ ਬਾਣਾ ਵੀ ਘਰ ਦੇ ਘੇਟ ਵਿਚ ਹੀ ਰਹਿ ਗਿਆਂ।ਨੌਜਵਾਨਾ ਨੇ ਮੋਟਰਸਾਇਕਲਾ ਤੇ ਬਾਬਿਆ ਦਾ ਕਾਫੀ ਪਿੱਛਾ ਕੀਤਾ ਪਰ ਗੱਡੀ ਤੇਜ ਹੋਣ ਕਰਕੇ ਕਾਬੂ ਨਹੀ ਆਏ।ਉਨਾ ਪ੍ਰਸਾਸਨ ਤੋ ਮੰਗ ਕੀਤੀ ਕਿ ਉਹ ਇਮਨਾਂ ਅੋਤੀ ਬਾਬਿਆਂ ਤੇ ਨਕੇਸ ਕਸਣ ਤੇ ਲੋਕਾ ਨੂੰ ਕਿਹਾ ਕਿ ਉਹ ਇੰਨਾਂ ਅਖੌਤੀ ਬਾਬਿਆ ਤੋ ਸੁਚੇਤ ਹੋ ਕੇ ਰਹਿਣ।