You are here

ਲੁਧਿਆਣਾ

ਕੈਪਟਨ ਸਰਕਾਰ ਨੇ ਬਜਟ ਰਾਹੀ ਲੋਕਾਂ ਨੂੰ ਲਾਹੇਵੰਦ ਸਕੀਮਾਂ ਦੇਣ ਲਈ ਪਹਿਲ ਕਦਮੀ ਕੀਤੀ:ਸਰਪੰਚ ਜਗਦੀਸ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੀ ਵਾਲੀ ਸਰਕਾਰ ਨੇ ਪਹਿਲੀ ਵਾਰ ਹਰ ਵਰਗ ਨੂੰ ਲਾਹੇਵੰਦ ਸਕੀਮਾਂ ਬੱਜਟ ਵਿੱਚ ਦੇਣ ਲਈ ਸਰਕਾਰ ਨੇ ਪਹਿਲ ਕਦਮੀ ਦਿਖਾਈ ਹੈ।ਇੰਨਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਦੇ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਪੱਤਰਕਾਰਾਂ ਨਾਲ ਕੀਤੇ।ਉਨ੍ਹਾਂ ਨੇ ਕਿਹਾ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ ਹੈ ।ਜਿਸ ਕਰਕੇ ਬੱਚਿਆਂ ਨੂੰ ਸਕੂਲਾਂ ਦੀ 12ਵੀ ਤੱਕ ਦੀ ਪੜਾਈ ਮੁਫਤ ਕਰਕੇ ਬੱਚਿਆਂ ਦੇ ਜਿਥੇ ਉਜਵਲ ਭਵਿੱਖ ਬਾਰੇ ਫੈਸਲਾ ਲਿਆ ਗਿਆ ੳੇਥੇ ਮਾਪਿਆਂ ਨੂੰ ਕੋਈ ਪੜਾਈ ਦਾ ਬੋਝ ਨਹੀ ਚੱੁਕਣਾ ਪਵੇਗਾ।ਸਰਪੰਚ ਗਾਲਿਬ ਨੇ ਕਿਹਾ ਕਿ ਕੈਪਟਨ ਸਰਕਾਰ ਕਿਸੇ ਵੀ ਤਰਾਂ ਦੇ ਨਸ਼ੇ ਨੂੰ ਬਰਦਾਸ਼ਤ ਨਹੀ ਕਰੇਗੀ ਇਸ ਲਈ ਸਰਕਾਰ ਦਾ ਸ਼ਖਤ ਫੈਸਲਾ ਹੈ ਕਿ ਕਿਸੇ ਵੀ ਧੰਦਾਕਾਰੀ ਨੂੰ ਬਖਸ਼ਿਆਂ ਨਹੀ ਜਾਵੇਗਾ ਕਿਉਕਿ ਅਕਾਲੀਆਂ ਦੇ ਰਾਜ ਵਿੱਚ ਨਸਿਆਂ ਨਾਲ ਨੌਜਵਾਨਾਂ ਦੀ ਬਰਬਾਦੀ ਹੋਈ ਹੈ।ਉਨ੍ਹਾ ਕਿਹਾ ਕਿ ਅਕਾਲੀਆ ਨੇ ਪੰਜਾਬ ਦੇ ਵਿਕਾਸ ਤਰੱਕੀ ਅਤੇ ਖੁਸ਼ਹਾਲੀ ਲਈ ਕੋਈ ਕੰਮ ਨਹੀ ਕੀਤਾ ੁਿਜਸ ਕਰਕੇ ਹਰ ਪੱਖੋ ਪੰਜਾਬ ਦੀ ਸਥਿਤੀ ਢਾਵਾਢੋਲ ਬਣ ਰਹੀ।ਇਸ ਸਮੇ ਜਗਸੀਰ ਸਿੰਘ,ਹਰਮਿੰਦਰ ਸਿੰਘ,ਨਿਰਮਲ ਸਿੰਘ,ਰਣਜੀਤ ਸਿੰਘ,ਜਸਵਿੰਦਰ ਸਿੰਘ (ਸਾਰੇ ਮੈਬਰ) ਆਦਿ ਹਾਜ਼ਰ ਸਨ।

ਲੰਡੇ ਫਾਟਕ ਦੇ ਰੇਲਵੇ ਲਾਈਨ ਤੇ ਪੈਦਲ ਤੁਰੇ ਜਾਦੇ ਨੌਜਵਾਨ ਦੀ ਗੱਡੀ ਹੇਠਾਂ ਆਉਣ ਨਾਲ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉ ਬੀਤੀ ਰਾਤ ਰੇਲਵੇ ਲਾਈਨ ਦੇ ਨਾਲ ਤੁਰੇ ਜਾਦੇ ਨੌਜਵਾਨ ਦੀ ਰੇਲ ਗੱਡੀ ਹੇਠਾਂ ਆੳਣ ਨਾਲ ਉਸ ਦੀ ਲੱਤ ਕੱਟੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਪੱੁਤਰ ਸੁਰਜੀਤ ਸਿੰਘ ਵਾਸੀ ਲੰਡੇ ਫਾਟਕ ਬੀਤੀ ਰਾਤ ਲੰਡੇ ਫਾਟਕ ਰੇਲਵੇ ਲਾਈਨਾਂ ਦੇ ਨਾਲ ਨਾਲ ਪੈਦਲ ਜਾ ਰਿਹਾ ਸੀ।ਪਿੱਛੋ ਆ ਰਹੀ ਤੇਜ਼ ਰਫਤਾਰ ਟਰੇਨ ਦੀ ਲਪੇਟ ਵਿਚ ਆ ਗਿਆ।ਜਿਸ ਕਾਰਨ ਉਸ ਦੀ ਇਕ ਲੱਤ ਕੱਟੀ ਗਈ।ਦੇਰ ਰਾਤ ਹੋਣ ਕਾਰਨ ਜਗਮੀਤ ਸਿੰਘ ਰੇਲਵੇ ਪੱਟੜੀ ਦੇ ਕਿਨਾਰੇ ਹੀ ਜ਼ਖਮੀ ਪਿਆ ਰਿਹਾ।ਸਵੇਰੇ ੳੇੁਸ ਨੂੰ ਦੇਖ ਲੋਕਾਂ ਨੇ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ।ਰੇਲਵੇ ਪੁਲਿਸ ਨੇ ਉਸ ਨੂੰ ਜਗਰਾਉ ਦੇ ਸਿਵਲ ਹਸਪਾਤਲ ਭਰਤੀ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਅ ਉਸ ਨੂੰ ਫਰੀਦਕੋਟ ਦੇ ਹਸਪਾਤਲ ਰੈਫਰ ਕਰ ਦਿੱਤਾ ਗਿਆ। ਜਗਮੀਤ ਦੇ ਲੱਤ ਕੱਟੀ ਹੋਣ ਕਾਰਨ ਸਾਰੀ ਰਾਤ ਪੱਟੜੀ ਕਿਨਾਰੇ ਪਏ ਰਹਿਣ ਕਾਰਨ ਉਸ ਦਾ ਖੂਨ ਕਾਫੀ ਬਹਿ ਜਾਣ ਕਾਰਨ ਉਸ ਦੀ ਅੱਜ ਮੌਤ ਹੋ ਗਈ।ਜਿਸ ਦਾ ਬਾਅਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

60 ਵਿਅਕਤੀਆਂ ਨੂੰ ਵੰਡੇ ਗਏ ਨਿਯੁਕਤੀ ਪੱਤਰ, ਨਗਰ ਨਿਗਮ ਲੁਧਿਆਣਾ ਵਿੱਚ ਵੱਖ-ਵੱਖ ਅਸਾਮੀਆਂ 'ਤੇ ਤਰਸ ਦੇ ਅਧਾਰ 'ਤੇ ਹੋਈ ਨਿਯੁਕਤੀ

ਨਗਰ ਨਿਗਮ ਲੁਧਿਆਣਾ ਵਿੱਚ ਸਾਰੀਆਂ ਖਾਲੀ ਆਸਾਮੀਆਂ ਜਲਦੀ ਹੀ ਭਰੀਆਂ ਜਾਣਗੀਆਂ : ਭਾਰਤ ਭੂਸ਼ਣ ਆਸ਼ੂ
ਲੁਧਿਆਣਾ, ਮਾਰਚ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ 60 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੰਡੇ, ਜਿਨ੍ਹਾਂ ਨੂੰ ਨਗਰ ਨਿਗਮ ਲੁਧਿਆਣਾ ਵਿੱਚ ਵੱਖ-ਵੱਖ ਅਸਾਮੀਆਂ 'ਤੇ ਤਰਸ ਦੇ ਅਧਾਰ ਤੇ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਇਕ ਸਮਾਰੋਹ ਦਾ ਆਯੋਜਨ ਦਫ਼ਤਰ ਨਗਰ ਨਿਗਮ ਜੋਨ-ਡੀ ਵਿਖੇ ਹੋਇਆ, ਜਿਸ ਵਿਚ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਨ ਸਨ, ਜਦਕਿ ਮੇਅਰ ਬਲਕਾਰ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਡਾ ਜੈ ਪ੍ਰਕਾਸ਼ ਸ਼ਰਮਾ, ਨਰਿੰਦਰ ਸ਼ਰਮਾ, ਦਿਲਰਾਜ ਸਿੰਘ, ਸੰਨੀ ਭੱਲਾ, ਸ੍ਰੀਮਤੀ ਅਮ੍ਰਿਤ ਵਰਸ਼ਾ ਰਾਮਪਾਲ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਤਹਿਤ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਈ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨਗਰ ਨਿਗਮ ਲੁਧਿਆਣਾ ਵਿੱਚ ਸਾਰੀਆਂ ਖਾਲੀ ਅਸਾਮੀਆਂ ਜਲਦੀ ਹੀ ਭਰੀਆਂ ਜਾਣਗੀਆਂ। ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਰਿਸ਼ੀ ਪਾਲ ਸਿੰਘ, ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਨਵਰਾਜ ਸਿੰਘ ਬਰਾੜ ਅਤੇ ਕੁਲਪ੍ਰੀਤ ਸਿੰਘ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।

ਸਨਅਤੀ ਵੇਸਟ ਅਤੇ ਗੰਦੇ ਪਾਣੀ ਦੇ ਉਚਿਤ ਪ੍ਰਬੰਧਨ ਲਈ ਰਿਕਾਰਡ ਨੂੰ ਸਾਂਭਣ ਅਤੇ ਤਕਨੀਕੀ ਹੁਨਰ ਵਿਕਾਸ ਦੀ ਲੋੜ

ਸਨਅਤੀ ਵੇਸਟ ਅਤੇ ਵੇਸਟ ਵਾਟਰ ਮੈਨੇਜਮੈਂਟ ਬਾਰੇ ਪੀ. ਐÎਚ. ਡੀ. ਚੈਂਬਰ ਵੱਲੋਂ ਸੈਮੀਨਾਰ ਦਾ ਆਯੋਜਨ
ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਨਅਤੀ ਵੇਸਟ ਅਤੇ ਵੇਸਟ ਵਾਟਰ ਮੈਨੇਜਮੈਂਟ ਬਾਰੇ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਰਾਹੀਂ ਉਕਤ ਵਿਸ਼ੇ ਸੰਬੰਧੀ ਸਾਰੀਆਂ ਧਿਰਾਂ ਨੂੰ ਇੱਕ ਮੰਚ 'ਤੇ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੈਮੀਨਾਰ ਦੌਰਾਨ ਵੇਸਟ ਅਤੇ ਵਾਟਰ ਵੇਸਟ ਮੈਨੇਜਮੈਂਟ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐੱਸ. ਐੱਸ. ਮਰਵਾਹਾ ਨੇ ਦੱਸਿਆ ਕਿ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲੋੜ ਹੈ ਕਿ ਵਾਤਾਵਰਣ ਦੀ ਸੁਰੱਖਿਆ ਲਈ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਕੰਮ ਕਰਨ। ਉਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਾਡਾ ਧਿਆਨ ਵਾਤਾਵਰਣ ਸੰਭਾਲ ਨਾਲੋਂ ਘਟ ਕੇ ਖੇਤੀ ਉਤਪਾਦਨ ਵਧਾਉਣ ਅਤੇ ਖੁਰਾਕ ਸੁਰੱਖਿਆ 'ਤੇ ਵਧ ਗਿਆ ਹੈ, ਜਿਸ ਨਾਲ ਵਾਤਾਵਰਣ ਵਿੱਚ ਅਸਾਵਾਂਪਨ ਆ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪੀ. ਐੱਚ. ਡੀ. ਚੈਂਬਰ ਵੱਲੋਂ ਵਾਟਰ ਅਤੇ ਸਾਲਿਡ ਵੇਸਟ ਕਮੇਟੀ ਦੇ ਚੇਅਰਮੈਨ ਵਿਕਰਮ ਸਿੰਘ ਮਹਿਤਾ ਨੇ ਕਿਹਾ ਕਿ ਵਿਸ਼ਾ ਅੰਕਿਤ ਸਮੱਸਿਆ ਨਾਲ ਨਜਿੱਠਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ, ਯੋਜਨਾ ਕਮਿਸ਼ਨ ਅਤੇ ਨੈਸ਼ਨਲ ਇੰਸਟੀਚਿਊਟ ਫਾਰ ਅਰਬਨ ਅਫੇਅਰ ਵੱਲੋਂ ਇੱਕ ਮੰਚ 'ਤੇ ਕੰਮ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰੋਜੈਕਟ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਇਸ ਸਮੱਸਿਆ ਨਾਲ ਨਜਿੱਠਣ 'ਤੇ ਸਭ ਤੋਂ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਸੈਮੀਨਾਰ ਨੂੰ ਪੰਜਾਬ ਰਾਜ ਚੈਪਟਰ ਦੇ ਮੈਂਟਰ ਆਰ. ਸੀ. ਸਚਦੇਵਾ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐੱਸ. ਈ. ਸੰਦੀਪ ਬਹਿਲ. ਮਨੋਜ ਕੁਮਾਰ ਸਿਨਹਾ, ਸ੍ਰੀਮਤੀ ਰੀਨਾ ਚੱਢਾ, ਅਸ਼ੋਕ ਕੁਮਾਰ, ਜਗੀਰ ਸਿੰਘ ਕੋਚਰ, ਅਭਿਨਵ ਸ਼ਰਮਾ, ਮਿਸ ਸ਼ਾਲਿਨੀ ਗੋਇਲ ਭੱਲਾ, ਸਨਅਤਕਾਰ ਗੁਰਮੀਤ ਸਿੰਘ ਕੁਲਾਰ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।

ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਤੇ ਦਾਨੀ ਵੀਰਾਂ ਨੇ ਸਕੂਲਾਂ ਨੂੰ ਰੰਗ ਕਰਵਾਉਣ ਦੀ ਕੀਤੀ ਸੇਵਾ।

ਕਾਉਕੇ ਕਲਾਂ/ਜਗਰਾਓਂ,ਮਾਰਚ 2020-(ਜਸਵੰਤ ਸਿੰਘ ਸਹੋਤਾ)-

ਇੱਥੋ ਨਜਦੀਕੀ ਪੈਂਦੇ ਪਿੰਡ ਮੱਲਾ ਦੀ ‘ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ (ਰਜਿ.) ਮੱਲਾ ਵੱਲੋ ਹਲਕੇ ਦੇ ਸਕੂਲਾਂ ਵਿੱਚ ਰੰਗ ਕਰਵਾਉਣ ਦੀ ਸੇਵਾ ਵੱਖ ਵੱਖ ਦਾਨੀ ਵੀਰਾਂ ਦੇ ਸਹਿਯੋਗ ਨਾਲ ਨਿਭਾਈ ਗਈ ਜਿਸ ਦਾ ਵੱਖ ਵੱਖ ਸਕੂਲਾਂ ਦੇ ਮੁਖੀਆਂ ਵੱਲੋ ਸਵਾਗਤ ਤੇ ਧੰਨਵਾਦ ਵੀ ਕੀਤਾ।ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਦੇ ਮੱੁਖ ਸੰਚਾਲਕ ਭਾਈ ਗੁਰਪਿੰਦਰ ਸਿੰਘ ਖਾਲਸਾ ਮੱਲਾ ਨੇ ਦੱਸਿਆ ਕਿ ਸਕੂਲਾਂ ਵਿੱਚ ਰੰਗ ਕਰਵਾਉਣ ਦੀ ਸੇਵਾ ਦਿਲਬਰ ਖਾਨ ਕੈਨੇਡਾ,ਜਰਨੈਲ ਸਿੰਘ ਖੰਨਾ,ਸੇਵਾ ਸੁਸਾਇਟੀ ਸਾਉਦੀ ਅਰਬ,ਜਤਿੰਦਰ ਸਿੰਘ ਐਨ.ਆਰ.ਆਈ,ਜਗਦੀਸਰ ਸਿੰਘ ਯੂ,ਐਸ,ਏ,ਗੁਰਦੀਪ ਸਿੰਘ ਕੈਲੋਫੋਰਨੀਆਂ,ਕਮਲਜੀਤ ਸਿੰਘ ਉਡੀਸਾ,ਮਨਜੀਤ ਸਿੰਘ ਬਠਿੰਡਾ,ਬਾਜ ਚੋਹਲਾ ਐਨ.ਆਰ.ਆਈ,ਯੁਨਾਈਟਿਡ ਸਿੱਖ ਆਫ ਬੇਕਰਜਫੀਲਡ ਕੈਲੋਫੋਰਨੀਆਂ ਵੱਲੋ ਭੇਜੀ ਗਈ ਸੀ ਜਿਸ ਨਾਲ ਸਕੂਲਾਂ ਵਿੱਚ ਰੰਗ ਕਰਵਾਉਣ ਦੀ ਸੇਵਾ ਕੀਤੀ ਗਈ ।ਸਕੂਲਾਂ ਦੇ ਮੁਖੀਆਂ ਵੱਲੋ ਸੁਸਾਇਟੀ ਤੇ ਦਾਨੀ ਵੀਰਾਂ ਦੇ ਇਸ ਕਾਰਜ ਦੀ ਸਲਾਘਾ ਵੀ ਕੀਤੀ।ਉਨਾ ਇਹ ਵੀ ਦੱਸਿਆ ਕਿ ਸੁਸਾਇਟੀ ਵੱਲੋ ਹੋਰ ਵੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਕਾਰਜ ਪਹਿਲ ਦੇ ਅਧਾਰ ਤੇ ਕੀਤੇ ਜਾਂਦੇ ਹਨ।ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਕੌਰ ਬੀਬੀ ਕਮਲਜੀਤ ਕੌਰ ਖਾਲਸਾ,ਗੁਰਵਿੰਦਰ ਸਿੰਘ,ਕੁਲਵਿੰਦਰ ਸਿੰਘ,ਬਲਵਿੰਦਰ ਸਿੰਘ,ਚਮਕੌਰ ਸਿੰਘ,ਕੁਲਜੀਤ ਸਿੰਘ ਸਮੇਤ ਸਕੂਲ ਸਟਾਫ ਤੇ ਹੋਰ ਵੀ ਪ੍ਰਮੱੁਖ ਸਖਸੀਅਤਾਂ ਹਾਜਿਰ ਸਨ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੰਗਤਪੁਰਾ ਵਿਖ਼ੇ ਮਿਤੀ 03-03-2020 ਦਿਨ ਮੰਗਲਵਾਰ ਨੂੰਸਲਾਨਾ ਇਨਾਮ ਵੰਡ ਸਮਾਗਮ

ਜਗਰਾਓਂ/ਲੁਧਿਆਣਾ,ਮਾਰਚ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੰਗਤਪੁਰਾ ਵਿਖ਼ੇ ਮਿਤੀ 03-03-2020 ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਤੋਂ 1:00 ਵਜੇ ਤੱਕ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ,ਜਿਸ ਦੌਰਾਨ ਨੰਨੇ ਮੁੰਨੇ ਬਾਲ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ । ਇਸ ਮੌਕੇ The Green Punjab Mission Team ਵੱਲੋਂ ਵਾਤਾਵਰਨ ਬਚਾਉਣ ਸਬੰਧੀ ਜਾਗਰੂਕਤਾ ਕੈਂਪ ਅਤੇ ਦਵਾਈਯੁਕਤ ਬੂਟਿਆਂ ਦੀ ਪ੍ਰਦਰਸ਼ਨੀ  ਵੀ ਲਗਾਈ ਜਾ ਰਿਹਾ ਹੈ।ਅਸੀਂ ਤੁਹਾਡੀ ਦਿਲ ਦੀਆਂ ਗਹਿਰਾਈਆਂ ਤੋਂ ਉਡੀਕ ਕਰਾਂਗੇ,ਤੁਸੀਂ  ਸਾਡੇ ਵਿਹੜੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।

ਵੱਲੋਂ:- ਸਮੂਹ ਸਟਾਫ਼ ਸ.ਪ੍ਰ.ਸਕੂਲ ਸੰਗਤਪੁਰਾ...ਸਰਪੰਚ ਸ੍ਰੀਮਤੀ ਪਲਵਿੰਦਰ ਕੌਰ ਸਿੱਧੂ ਅਤੇ ਸਮੁੱਚੀ ਪੰਚਾਇਤ
SMC ਕੇਮਟੀ...ਗੁਰਦੁਆਰਾ ਸਾਹਿਬ ਪ੍ਰਾਬੰਧਕੀ ਕਮੇਟੀ....ਸੰਗਤਪੁਰਾ ਵਿਕਾਸ ਅਤੇ ਭਲਾਈ ਸੰਸਥਾ
ਸਮੂਹ ਨਗਰ ਨਿਵਾਸੀ ਅਤੇ ਪਤਵੰਤੇ ਸੱਜਣ

ਅਕਾਲੀ ਵਰਕਰਾਂ ਤੇ ਕੀਤਾ ਤਸੱਦਦ ਨਿੰਦਣਯੋਗ –ਕਾਉਂਕੇ

ਅਕਾਲੀ ਦਲ ਦਾ ਰੋਸ ਧਰਨਾ ਸਰਕਾਰ ਦੀਆ ਜੜਾ ਹਿਲਾ ਦੇਵੇਗਾ।

ਕਾਉਂਕੇ ਕਲਾਂ, 29 ਫਰਵਰੀ ( ਜਸਵੰਤ ਸਿੰਘ ਸਹੋਤਾ)-ਸਾਬਕਾ ਮੰਤਰੀ ਵਿਕਰਮ ਮਜੀਠੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਤੇ ਚੰਡੀਗੜ ਵਿਖੇ ਪੁਲਿਸ ਵੱਲੋ ਕੀਤਾ ਤਸੱਦਦ ਨਿੰਦਣਯੋਗ ਹੈ ਜੋ ਸੱਚ ਤੇ ਹੱਕ ਦੀ ਅਵਾਜ ਨੂੰ ਜਬਰੀ ਦਵਾਉਣ ਦੀ ਕੋਝੀ ਕੋਸਿਸ ਤੇ ਸਜਿਸ ਹੈ।ਇਹ ਟਿੱਪਣੀ ਅੱਜ ਸ੍ਰੌਮਣੀ ਅਕਾਲੀ ਦਲ ਬਾਦਲ ਦੇ ਮਾਲਵਾ ਜੋਨ ਤੋ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ ਨੇ ਕਰਦਿਆਂ ਕਿਹਾ ਕਿ ਅਕਾਲੀ ਵਰਕਰ ਸਾਂਤਮਈ ਤਰੀਕੇ ਨਾਲ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਹਾਇਸ ਅੱਗੇ ਘਿਰਾਓ ਕਰ ਰਹੇ ਸਨ ਪਰ ਪੁਲਿਸ ਵੱਲੋ ਸਰਕਾਰ ਦੀ ਸਹਿ ਤੇ ਵਰਕਰਾਂ ਤੇ ਜਬਰੀ ਤਸੱਦਦ ਕਰਨਾ ਮੰਦਭਾਗਾ ਹੈ।ਉਨਾ ਕਿਹਾ ਕਿ ਸਰਕਾਰ ਦੀ ਘਟੀਆਂ ਕਾਰਜਗੁਜਾਰੀ ਵਿਰੱੁਧ ਅਵਾਜ ਬੁਲੰਦ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈ ਪਰ ਹਿੰਸਾਂ ਦਾ ਰੂਪ ਧਾਰਨ ਕਰਕੇ ਸਰਕਾਰ ਆਪਣੀਆਂ ਮਾੜੀਆਂ ਨੀਤੀਆਂ ਤੇ ਪਰਦਾ ਨਹੀ ਪਾ ਸਕਦੀ।ਉਨਾ ਕਿਹਾ ਕਿ ਅਕਾਲੀ ਦਲ ਵੱਲੋ ਪਹਿਲਾ ਹੀ ਪੰਜਾਬ ਸਰਕਾਰ ਦੀਆਂ ਵਧੀਕੀਆਂ ਖਿਲਾਫ ਸਮੱੁਚੇ ਸੂਬੇ ਵਿੱਚ ਰੋਸ ਧਰਨੇ ਕਰ ਰਿਹਾ ਹੈ ਜਿਸ ਵਿੱਚ ਲੋਕ ਆਪ ਮੁਹਾਰੇ ਸਾਮਿਲ ਹੋ ਰਹੇ ਹਨ।ਉਨਾ ਕਿਹਾ ਕਿ ਪਾਰਟੀ ਵੱਲੋ ਜਿਲਾ ਲੁਧਿਆਣਾ ਦੇ ਡੇਹਲੋ ਵਿਖੇ 15 ਮਾਰਚ ਨੂੰ ਦਿੱਤਾ ਜਾਣ ਵਾਲਾ ਰੋਸ ਧਰਨਾ ਸਰਕਾਰ ਦੀਆਂ ਜੜਾ ਹਿਲਾ ਦੇਵੇਗਾ ਜਿਸ ਸਮੇ ਵੱਡੀ ਗਿਣਤੀ ਦੀ ਤਾਦਾਦ ਪਾਰਟੀ ਵਰਕਰ ਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧੀ ਲੋਕ ਆਪ ਮੁਹਾਰੇ ਸਾਮਿਲ ਹੋਣਗੇ।

ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਵਿਖੇ 100ਵਾਂ ਸਾਲਾਨਾ ਖੇਡ ਸਮਾਰੋਹ ਦਾ ਸੰਪਨ

ਬੈਸਟ ਅਥਲੀਟ ਲੜਕੇ ਮਨਪ੍ਰੀਤ ਸਿੰਘ (ਬੀਏ ਭਾਗ ਤੀਜਾ) ਅਤੇ ਲੜਕੀਆਂ ਵਿੱਚੋਂ ਸਰੀਤਾ (ਐਮ ਏ ਇਕ) ਵਜੋਂ ਚੁਣੇ ਗਏ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਤਾਬਦੀ ਵਰ੍ਹਾ 2020 ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਵਿਖੇ 100 ਵਾਂ ਸਾਲਾਨਾ ਖੇਡ ਸਮਾਰੋਹ ਸੰਪਨ ਕੀਤਾ ਗਿਆ ਜਿਸ ਸਮਾਰੋਹ ਵਿੱਚ ਸ੍ਰੀ ਕੁਲਜੀਤ ਸਿਘ ਨਾਗਰਾ, ਵਿਧਾਇਕ ਅਤੇ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ ਸ੍ਰੀਮਤੀ ਮਮਤਾ ਆਸ਼ੂ ਕਾਉਂਸਲਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਖੇਡ ਸਮਾਰੋਹ 'ਤੇ ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਵੱਲੋਂ ਆਏ ਮੁੱਖ ਮਹਿਮਾਨ ਦਾ ਸਵਾਗਤ ਨਿੱਘੇ ਸ਼ਬਦਾਂ ਨਾਲ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ ਅਤੇ ਜਿਸ ਵਿੱਚ ਸਵੇਰ ਦਾ ਕਾਲਜ ਅਤੇ ਸ਼ਾਮ ਦਾ ਕਾਲਜ ਨੇ ਪੂਰਨ ਵਿੱਚ ਹਿੱਸਾ ਲਿਆ। ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤੀ। ਖੇਡ ਸਮਾਰੋਹ ਵਿੱਚ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ ਜਿਸ ਵਿੱਚ 800 ਮੀਟਰ ਦੌੜ (ਲੜਕੇ) ਸਵੇਰ ਦਾ ਕਾਲਜ, 100 ਮੀਟਰ ਦੌੜ (ਲੜਕੇ) ਸਵੇਰ ਦਾ ਕਾਲਜ, 100 ਮੀਟਰ ਦੌੜ (ਲੜਕੇ) ਸ਼ਾਮ ਦਾ ਕਾਲਜ, ਲੰਬੀ ਛਾਲ (ਲੜਕੇ) ਸ਼ਾਮ ਦਾ ਕਾਲਜ, ਜੈਵਲੀਨ ਸੁੱਟਣਾ (ਲੜਕੀਆਂ) ਸਵੇਰ ਦਾ ਕਾਲਜ, 5000 ਮੀਟਰ ਦੋੜ (ਲੜਕੇ) ਸਵੇਰ ਦਾ ਕਾਲਜ, ਤੀਹਰੀ ਛਾਲ (ਲੜਕੇ) ਸਵੇਰ ਦਾ ਕਾਲਜ, ਜੈਵਲਿਨ ਸੁੱਟਣਾ (ਲੜਕੇ) ਸਵੇਰ ਦਾ ਕਾਲਜ, ਜੈਵਲਿਨ ਸੁੱਟਣਾ (ਲੜਕੇ) ਸ਼ਾਮ ਦਾ ਕਾਲਜ, 100 ਮੀਟਰ ਦੌੜ (ਲੜਕੀਆਂ) ਸਵੇਰ ਦਾ ਕਾਲਜ, ਉੱਚੀ ਛਾਲ (ਲੜਕੀਆਂ) ਸਵੇਰ ਦਾ ਕਾਲਜ, ਲੰਬੀ ਛਾਲ (ਲੜਕੀਆਂ) ਸਵੇਰ ਦਾ ਕਾਲਜ, 800 ਮੀਟਰ ਦੌੜ (ਲੜਕੇ) ਸ਼ਾਮ ਦਾ ਕਾਲਜ, ਡਿਸਕਸ ਸੁੱਟਣਾਂ (ਲੜਕੀਆਂ) ਸਵੇਰ ਦਾ ਕਾਲਜ, ਗੋਲਾ ਸੁੱਟਣਾਂ (ਲੜਕੇ) ਸ਼ਾਮ ਦਾ ਕਾਲਜ, ਗੋਲਾ ਸੁੱਟਣਾਂ (ਲੜਕੀਆਂ) ਸਵੇਰ ਦਾ ਕਾਲਜ, 200 ਮੀਟਰ ਦੌੜ (ਲੜਕੇ) ਸਵੇਰ ਦਾ ਕਾਲਜ, 200 ਮੀਟਰ ਦੌੜ (ਲੜਕੇ) ਸ਼ਾਮ ਦਾ ਕਾਲਜ, ਉੱਚੀ ਛਾਲ (ਲੜਕੇ) ਸ਼ਾਮ ਦਾ ਕਾਲਜ ਅਤੇ ਡਿਸਕਸ ਸੁੱਟਣਾਂ (ਲੜਕੇ) ਸ਼ਾਮ ਦਾ ਕਾਲਜ ਖੇਡਾਂ ਖੇਡੀਆਂ ਗਈਆਂ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁੱਖੀ ਪ੍ਰੋ. ਹਰਵਿੰਦਰ ਕੌਰ ਨੇ ਵਿਭਾਗ ਦੀ ਸਾਲਾਨਾ ਰਿਪੋਰਟ ਸੰਖੇਪ ਰੂਪ ਵਿੱਚ ਪ੍ਰਸਤੁਤ ਕੀਤੀ। ਅਥਲੈਟਿਕਸ ਕਾਲਜ ਦੀ ਟੀਮ ਨੇ ਅੰਤਰ ਕਾਲਜ ਮੁਕਾਬਲਿਆ ਵਿੱਚ ਭਾਗ ਲਿਆ ਤੇ ਕਾਲਜ ਦੇ ਖਿਡਾਰੀ ਗੁਰਕੋੋਮਲ ਸਿੰਘ, ਰਾਹੁਲ ਗੋਤਮ, ਕੰਵਰਦੀਪ ਸਿੰਘ ਅਤੇ ਪ੍ਰਸੰਨਜੀਤ ਸਿੰਘ ਨੇ 4X400 ਮੀਟਰ ਦੌੌੜ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਮੁਕੇਸ ਕੁਮਾਰ, ਤੁਸਾਰ, ਕੰਵਰਦੀਪ ਸਿੰਘ ਅਤੇ ਪ੍ਰਸੰਨਜੀਤ ਸਿੰਘ ਨੇ 4X100 ਮੀਟਰ ਦੌੌੜ ਵਿੱਚ ਬਰੋਨਜ ਮੈਡਲ ਪ੍ਰਾਪਤ ਕੀਤਾ। ਬਾਸਕਟਬਾਲ ਕਾਲਜ ਦੀ ਟੀਮ ਨੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਬਰੋਨਜ ਮੈਡਲ ਪ੍ਰਾਪਤ ਕੀਤਾ। ਕੰਵਰ ਗੁਰਬਾਜ ਸਿੰਘ ਸੰਧੂ, ਗੁਰਨੂਰ ਸਿੰਘ, ਵਿਸਵਜੀਤ ਅਤੇ ਜੈਦੀਪ ਸਿੰਘ ਨੇ ਪੰਜਾਬ ਸਟੇਟ ਬਾਸਕਟਬੁਾਲ ਚੈਪੀਅਨਸਿਪ ਵਿੱਚ ਭਾਗ ਲਿਆ ਅਤੇ ਗੋੋਲਡ ਮੈਡਲ ਪ੍ਰਾਪਤ ਕੀਤਾ ਅਤੇ ਨੌਰਥ ਜੌਨ ਬਾਸਕਟਬਾਲ ਚੈਪੀਅਨਸਿਪ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ, ਕੰਵਰ ਗੁਰਬਾਜ਼ ਸਿੰਘ, ਗੁਰਨੂਰ ਸਿੰਘ ਅਤੇ ਨਵੀਨ ਮਿਸਰਾ ਨੇ ਖੇਲੋ ਇੰਡੀਆ ਗੇਮਜ ਵਿੱਚ ਭਾਗ ਲਿਆ ਅਤੇ ਗੋੋਲਡ ਮੈਡਲ ਪ੍ਰਾਪਤ ਕੀਤਾ। ਕੰਵਰ ਗੁਰਬਾਜ ਸਿੰਘ ਸੰਧੂ, ਗੁਰਨੂਰ ਸਿੰਘ, ਵਿਸਵਜੀਤ ਅਤੇ ਜੈਦੀਪ ਸਿੰਘ ਨੇ ਅੰਤਰ ਯੂਨੀਵਰਸਿਟੀ ਮੁਕਾਬਲੇ ਵਿੱਚ ਭਾਗ ਲਿਆ।ਵਾਲੀਬਾਲ ਕਾਲਜ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਮੁਕਾਬਲਿਆ ਵਿੱਚ ਬਰੋਨਜ ਮੈਡਲ ਪ੍ਰਾਪਤ ਕੀਤਾ। ਕਾਲਜ ਦੇ ਖਿਡਾਰੀ ਦਲਜੀਤ ਸਿੰਘ, ਸਨਪ੍ਰੀਤ ਸਿੰਘ, ਅਭਿਸੇਕ, ਜਸਕਰਨ ਸਿੰਘ, ਰਾਜਨਪ੍ਰੀਤ ਸਿੰਘ, ਮਾਈਕਲ, ਮਹਿਕਦੀਪ ਸਿੰਘ ਅਤੇ ਅੰਕੁਸ ਦੀ ਚੋਣ ਪੰਜਾਬ ਯੂਨੀਵਰਸਿਟੀ ਦੇ ਕੈਪ ਲਈ ਹੋਈ। ਅੰਕੁਸ, ਅਭਿਸੇਕ, ਜਸਕਰਨ ਸਿੰਘ, ਅਤੇ ਰਾਜਨਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕੀਤੀ ਅਤੇ ਨੌੌਰਥ ਜੌੌਨ ਅੰਤਰ ਯੂਨੀਵਰਸਿਟੀ ਵਾਲੀਬਾਲ ਚੈਪੀਅਨਸਿਪ ਵਿੱਚ ਭਾਗ ਲਿਆ। ਸਨਪ੍ਰੀਤ ਸਿੰਘ ਨੇ ਜੂਨੀਅਰ ਨੈਸਨਲ ਚੈਪੀਅਨਸਿਪ ਵਿੱਚ ਭਾਗ ਲਿਆ। ਗੁਰਪ੍ਰੀਤ ਸਿੰਘ, ਅਭਿਸੇਕ, ਮਾਈਕਲ, ਰਾਜਨਪ੍ਰੀਤ, ਜਸਕਰਨ ਸਿੰਘ ਅਤੇ ਪ੍ਰਿੰਸਪਾਲ ਸਿੰਘ ਨੇ ਯੂਥ ਨੈਸਨਲ ਵਾਲੀਬਾਲ ਚੈਪੀਅਨਸਿਪ ਵਿੱਚ ਭਾਗ ਲਿਆ। ਦੀਪਕ ਸ਼ਰਮਾ, ਗੁਰਪ੍ਰੀਤ ਸਿੰਘ, ਮਹਿਕਦੀਪ ਸਿੰਘ, ਜਸਕਰਨ ਸਿੰਘ ਅਤੇ ਮਾਈਕਲ ਨੇ ਖੇਲੋ ਇੰਡੀਆ ਗੇਮਜ ਵਿੱਚ ਭਾਗ ਲਿਆ। ਰਾਜਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਾਈਕਲ, ਬੰਟੀ, ਲਵਪ੍ਰੀਤ ਸਿੰਘ, ਜਸਕਰਨ ਸਿੰਘ, ਦੀਪਕ ਸ਼ਰਮਾ, ਸਨਪ੍ਰੀਤ ਸਿੰਘ ਅਤੇ ਅੰਕੁਸ ਨੇ ਅੰਡਰ 25 ਪੰਜਾਬ ਸਟੇਟ ਗੇਮਜ਼ ਵਿੱਚ ਗੋਲਡ ਮੈਲਡ ਪ੍ਰਾਪਤ ਕੀਤਾ। ਕ੍ਰਿਕਟ੍ਰ ਕਾਲਜ ਦੀ ਕ੍ਰਿਕਟ ਟੀਮ ਨੇ ਯੂਨੀਵਰਸਿਟੀ ਦੇ ਅੰਤਰ ਕਾਲਜ ੍ਰਮੁਕਾਬਲਿਆ ਵਿੱਚ ਭਾਗ ਲਿਆ । ਨਿਹਾਲ ਵਡੇਰਾ ਨੇ ਕੂਚ ਬਿਹਾਰ ਟ੍ਰਾਫੀ ਵਿੱਚ ਭਾਗ ਲਿਆ ਅਤੇ ਬੈਸਟ ਸਕੋਰਰ ਐਲਾਨਿਆ ਗਿਆ।। ਇਸ ਖਿਡਾਰੀ ਨੇ 8 ਮੈਚਾਂ ਵਿੱਚ ਇੱਕ ਸੈਚਰੀ, ਇੱਕ ਡਬਲ ਸੈਚਰੀ ਅਤੇ ਤਿੰਨ ਬਾਰ ਹਾਫ ਸੈਚਰੀਆਂ ਬਣਾਈਆਂ। ਰਣਜੀ ਟ੍ਰਾਫੀ ਵਿੱਚ ਭਾਗ ਲਿਆ। ਬੈਡਮਿੰਟਨ ਮਿਤਾਕਸ ਗਾਂਧੀ ਨੇ ਪੰਜਾਬ ਸਟੇਟ ਮੈਨਜ ਡਬਲਜ਼ ਮੁਕਾਬਲੇ ਵਿੱਚ ਸਿਲਵਰ ਪ੍ਰਾਪਤ ਕੀਤਾ। ਜਿਲ੍ਹਾਂ ਸੀਨੀਅਰ ਮਿਕਸ ਡਬਲਜ ਮਕਾਬਲੇ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਆਲ ਇੰਡੀਆ ਨੈਸਨਲ ਬੈਡਮਿੰਟਨ ਰੈਕਿੰਗ ਟੂਰਨਾਮੇਟ ਬੰਗਲੌਰ ਵਿਖੇ ਭਾਗ ਲਿਆ। ਲਕਸੇ ਸਿੰਗਲ ਨੇ ਪੰਜਾਬ ਸਟੇਟ ਸੀਨੀਅਰ ਡਬਲਜ ਮੁਕਾਬਲੇ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਆਲ ਇੰਡੀਆ ਨੈਸਨਲ ਰੈਕਿੰਗ ਟੁਰਨਾਮੈਟ ਵਿੱਚ ਭਾਗ ਲਿਆ। ਕਾਲਜ ਦੀ ਬੈਡਮਿੰਟਨ ਟੀਮ ਨੇ ਅੰਤਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ। ਹੈਡਬਾਲ ਕਾਲਜ ਦੀ ਟੀਮ ਨੇ ਅੰਤਰ ਕਾਲਜ ਹੈਡਬਾਲ ਮੁਕਾਬਲਿਆ ਵਿੱਚ ਬਰੋਨਜ ਮੈਡਲ ਪ੍ਰਾਪਤ ਕੀਤਾ। ਪ੍ਰਦੀਪ ਪ੍ਰਧਾਨ, ਸਾਹਿਲ ਸਰਮਾ ਅਤੇ ਮਨਦੀਪ ਸਿੰਘ ਨੇ ਨੌਰਥ ਜੌਨ ਅੰਤਰ ਯੂਨੀਵਰਸਿਟੀ ਵਿੱਚ ਬਰੋਨਜ ਮੈਡਲ ਪ੍ਰਾਪਤ ਕੀਤਾ ਅਤੇ ਸਰਵ ਭਾਰਤੀ ਅੰਤਰ ਯੂਨੀਵਰਸਿਟੀ ਵਿੱਚ ਭਾਗ ਲਿਆ। ਪੰਜਾਬ ਅੰਡਰ 25 ਮੈਨ ਗੈਮਜ ਵਿੱਚ ਮਨਦੀਪ ਸਿੰਘ, ਸਾਹਿਲ ਸਰਮਾ, ਪ੍ਰਦੀਪ ਪ੍ਰਧਾਨ, ਸੋਨੂ ਅਤੇ ਰਾਜਨਵੀਰ ਸਿੰਘ ਨੇ ਭਾਗ ਲਿਆ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਮਨਦੀਪ ਸਿੰਘ ਸਾਹਿਲ ਸਰਮਾ ਅਤੇ ਰਾਜਨਬੀਰ ਸਿੰਘ ਨੇ ਪੰਜਾਬ ਸਟੇਟ ਸੀਨੀਅਰ ਹੈਡਬਾਲ ਚੈਪੀਅਨਸਿਪ ਵਿੱਚ ਭਾਗ ਲਿਆ। ਤਾਈਕਵਾਂਡੋੋ ਕਾਲਜ ਟੀਮ ਨੇ ਅੰਤਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ। ਰਾਹੁਲ ਅਤੇ ਅਸ਼ੋਕ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਵਿੱਚ ਬਰੋਨਜ ਮੈਡਲ ਪ੍ਰਾਪਤ ਕੀਤਾ। ਤਾਈਕਵਾਂਡੋੋ ਲੜਕੀਆ ਦੇ ਮੁਕਾਬਲਿਆ ਵਿੱਚ ਕੋਮਲ ਅਤੇ ਦੀਕਸਾ ਸ਼ਰਮਾ ਨੇ ਭਾਗ ਲਿਆ। ਦੀਕਸਾ ਸ਼ਰਮਾ ਨੇ ਬਰੋਨਜ ਮੈਡਲ ਪ੍ਰਾਪਤ ਕੀਤਾ। ਬੂਸ਼ੂ ਅੰਤਰ ਕਾਲਜ ਬੁਸੂ ਵਿੱਚ ਰਾਹੁਲ ਨੇ ਬਰੋਨਜ ਮੈਡਲ ਪ੍ਰਾਪਤ ਕੀਤਾ। ਖੋ-ਖੋੋ ਕਾਲਜ ਦੀ ਟੀਮ ਨੇ ਅੰਤਰ ਕਾਲਜ, ਮੁਕਾਬਲਿਆ ਵਿੱਚ ਭਾਗ ਲਿਆ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਕਾਲਜ ਦੇ ਛੇ ਖਿਡਾਰੀ ਨਰਿੰਦਰ, ਸਾਮ ਕੁਮਾਰ, ਗੋਬਿੰਦ ਕੁਮਾਰ, ਸਾਮ, ਅਨਿਲ ਕੁਮਾਰ ਅਤੇ ਜਸਵੀਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੀ ਪ੍ਰਤੀੌਿਨਧਤਾ ਕੀਤੀ ਅਤੇ ਨੌਰਥ ਜੌਨ ਅੰਤਰ ਯੂਨੀਵਰਸਿਟੀ ਮੁਕਾਬਲੇ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਸਰਵ ਭਾਰਤੀ ਅੰਤਰ ਯੂਨੀਵਰਸਿਟੀ ਮੁਕਾਬਲਿਆ ਵਿੱਚ ਭਾਗ ਲਿਆ ਅਤੇ ਪੰਜਾਬ ਸੀਨੀਅਰ ਸਟੇਟ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਸੂਟਿੰਗ ਕਾਲਜ ਦੇ ਖਿਡਾਰੀ ਗੁਰਪ੍ਰਤਾਪ ਸਿੰਘ ਨੇ ਸਕੀਟ ਸੂਟਿੰਗ ਵਿੱਚ ਸਰਵ ਭਾਰਤੀ ਅੰਤਰ ਯੂਨੀਵਰਸਿਟੀ ਵਿੱਚ ਭਾਗ ਲਿਆ। ਚੈਸ ਕਾਲਜ ਦੀ ਟੀਮ ਨੇ ਅੰਤਰ ਕਾਲਜ ਮੁਕਾਬਲੇ ਵਿੱਚ ਭਾਗ ਲਿਆ ਅਤੇ ਬਰੋਨਜ਼ ਮੈਡਲ ਪ੍ਰਾਪਤ ਕੀਤਾ। ਕੁਨਾਲ, ਤਨਵੀਰ ਸਿੰਘ, ਰਿਸਵ ਅਤੇ ਤਰਨਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੀ ਟੀਮ ਲਈ ਕੈਪ ਲਗਾਇਆ। ਰੋਲਰ ਸਕੇਟਿੰਗ ਕਾਲਜ ਦੇ ਖਿਡਾਰੀ ਜੁਗਾਦਵੀਰ ਸਿੰਘ ਗਰੇਵਾਲ ਨੇ ਅੰਤਰ ਯੂਨੀਵਰਸਿਟੀ ਵਿੱਚ ਭਾਗ ਲਿਆ। ਇਨ੍ਹਾਂ ਖੇਡਾਂ ਦੌਰਾਨ ਡਿਸਕਸ ਥਰੋਅ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਮਹਿਕਦੀਪ (ਬੀਏ ਭਾਗ ਪਹਿਲਾ), ਦੂਸਰਾ ਸਥਾਨ ਯੁਵਰਾਜ (ਬੀਕਾਮ ਭਾਗ ਦੂਜਾ) ਅਤੇ ਤੀਜਾ ਸਥਾਨ ਅਤਰ ਸਿੰਘ (ਬੀਸੀਏ ਤੀਸਰਾ ਸਾਲ), 400 ਮੀਟਰ ਦੌੜ (ਲੜਕੇ) ਸਵੇਰ ਦਾ ਕਾਲਜ ਵਿੱਚੋਂ ਪਹਿਲੇ ਸਥਾਨ 'ਤੇ ਮਨਪ੍ਰੀਤ ਸਿੰਘ (ਬੀਏ ਭਾਗ ਤੀਜਾ) ਦੂਸਰੇ ਸਥਾਨ 'ਤੇ ਤੁਸ਼ਾਰ (ਬੀਏ ਭਾਗ ਦੂਜਾ) ਤੀਸਰੇ ਸਥਾਨ 'ਤੇ ਕ੍ਰਿਸ਼ਨ ਰਾਜ (ਬੀਏ ਭਾਗ ਦੂਜਾ), 400 ਮੀਟਰ ਦੌੜ (ਲੜਕੇ) ਸ਼ਾਮ ਦਾ ਕਾਲਜ਼ ਵਿੱਚੋਂ ਪਹਿਲੇ ਸਥਾਨ 'ਤੇ ਅੰਮ੍ਰਿਤਪਾਲ (ਬੀਏ ਭਾਗ ਪਹਿਲਾ) ਦੂਸਰੇ ਸਥਾਨ 'ਤੇ ਅਰੁਨ (ਬੀਏ ਭਾਗ ਤੀਜਾ) ਅਤੇ ਤੀਸਰੇ ਸਥਾਨ 'ਤੇ ਅਮਿਤ (ਬੀਏ ਭਾਗ ਪਹਿਲਾ), 400 ਮੀਟਰ ਦੌੜ ਸ਼ਾਮ ਦਾ ਕਾਲਜ ਵਿੱਚੋਂ ਪਹਿਲੇ ਸਥਾਨ 'ਤੇ ਅੰਮ੍ਰਿਤਪਾਲ (ਬੀਏ ਭਾਗ ਪਹਿਲਾ) ਦੂਸਰੇ ਸਥਾਨ 'ਤੇ ਅਰੁਨ (ਬੀਏ ਭਾਗ ਤੀਜਾ) ਤੀਸਰੇ ਸਥਾਨ 'ਤੇ ਅੰਮਿਤ (ਬੀਏ ਭਾਗ ਪਹਿਲਾ), ਹਾਈ ਜੰਪ ਸਵੇਰ ਦਾ ਕਾਲਜ ਵਿੱਚੋਂ ਪਹਿਲੇ ਸਥਾਨ 'ਤੇ ਰਮਨਦੀਪ (ਬੀਏ ਭਾਗ ਪਹਿਲਾ) ਦੂਸਰੇ ਸਥਾਨ 'ਤੇ ਕੁਲਜੀਤ (ਬੀਏ ਭਾਗ ਤੀਜਾ) ਤੀਸਰੇ ਸਥਾਨ 'ਤੇ ਅਸ਼ਿਸ਼ (ਬੀਏ ਭਾਗ ਤੀਜਾ), ਸ਼ਾਰਟ ਪੁੱਟ ਸਵੇਰ ਦਾ ਕਾਲਜ਼ ਵਿੱਚੋਂ ਪਹਿਲੇ ਸਥਾਨ 'ਤੇ ਰਾਜੇਸ਼ (ਐਮਏ ਇਕੋ) ਦੂਸਰੇ ਸਥਾਨ 'ਤੇ ਮਨਪ੍ਰੀਤ ਸਿੰਘ (ਬੀਏ ਭਾਗ ਤੀਜਾ) ਤੀਸਰੇ ਸਥਾਨ 'ਤੇ ਗਗਨ (ਬੀਏ ਭਾਗ ਤੀਜਾ), ਲੌਂਗ ਜੰਪ ਸਵੇਰ ਦਾ ਕਾਲਜ ਵਿੱਚੋਂ ਪਹਿਲੇ ਸਥਾਨ 'ਤੇ ਹਰਸ਼ਜੋਤ (ਬੀਕਾਮ ਭਾਗ ਦੂਜਾ) ਦੂਸਰੇ ਸਥਾਨ 'ਤੇ ਕੰਵਰਦੀਪ (ਬੀਏ ਭਾਗ ਦੂਜਾ) ਅਤੇ ਤੀਸਰੇ ਸਥਾਨ 'ਤੇ ਕੁਲਜੀਤ (ਬੀਏ ਭਾਗ ਤੀਸਰਾ), 200 ਮੀਟਰ ਦੌੜ ਲੜਕੀਆਂ ਸਵੇਰ ਦਾ ਕਾਲਜ ਪਹਿਲੇ ਸਥਾਨ 'ਤੇ ਆਸ਼ੂ (ਬੀਐਸਸੀ ਭਾਗ ਪਹਿਲਾ) ਦੂਸਰੇ ਸਥਾਨ 'ਤੇ ਨਾਮਪ੍ਰੀਤ (ਬੀਐਸਸੀ ਭਾਗ ਦੂਜਾ) ਤੀਸਰੇ ਸਥਾਨ 'ਤੇ ਸਰੀਤਾ (ਐਮਏ ਇਕ), 200 ਮੀਟਰ ਦੌੜ ਲੜਕੇ ਸਵੇਰ ਦਾ ਕਾਲਜ ਵਿੱਚੋਂ ਪਹਿਲੇ ਸਥਾਨ 'ਤੇ ਮਨਪ੍ਰੀਤ ਸਿੰਘ (ਬੀਏ ਭਾਗ ਤੀਜਾ) ਦੂਸਰੇ ਸਥਾਨ 'ਤੇ ਤੁਸ਼ਾਰ (ਬੀਏ ਭਾਗ ਦੂਜਾ) ਤੀਸਰੇ ਸਥਾਨ 'ਤੇ ਗੁਰਸ਼ਰਨ (ਬੀਕਾਮ ਭਾਗ ਪਹਿਲਾ), 1500 ਮੀਟਰ ਦੌੜ ਸਵੇਰ ਦਾ ਕਾਲਜ ਪਹਿਲੇ ਸਥਾਨ 'ਤੇ ਮਨਪ੍ਰੀਤ ਸਿੰਘ (ਬੀਏ ਭਾਗ ਤੀਜਾ), 4800 ਮੀਟਰ ਲੜਕੇ ਸਾਈਕਲ ਰੇਸ਼ ਸਵੇਰ ਦਾ ਕਾਲਜ ਪਹਿਲੇ ਸਥਾਨ 'ਤੇ ਪੁਨੀਤ (ਬੀਐਸਸੀ ਭਾਗ ਤੀਜਾ), 4800 ਮੀਟਰ ਲੜਕੇ ਸਾਈਕਲ ਰੇਸ਼ ਸ਼ਾਮ ਦਾ ਕਾਲਜ਼ ਪਹਿਲੇ ਸਥਾਨ 'ਤੇ ਅਰੁਨ (ਬੀਏ ਭਾਗ ਤੀਜਾ), ਚੌਥੀ ਜਮਾਤ ਦੀ ਕਰਮਚਾਰੀ ਦੌੜ ਪਹਿਲੇ ਸਥਾਨ 'ਤੇ ਟੀਟੂ, 100 ਮੀਟਰ ਦੌੜ ਲੜਕੇ ਸਵੇਰ ਦਾ ਕਾਲਜ ਪਹਿਲੇ ਸਥਾਨ 'ਤੇ ਤੁਸ਼ਾਰ (ਬੀਏ ਭਾਗ ਦੂਜਾ), 100 ਮੀਟਰ ਦੌੜ ਲੜਕੇ ਸ਼ਾਮ ਦਾ ਕਾਲਜ਼ ਪਹਿਲੇ ਸਥਾਨ 'ਤੇ ਅਰੁਨ (ਬੀਏ ਭਾਗ ਤੀਜਾ), ਚਾਟੀ ਰੇਸ਼ ਲੜਕੀਆਂ ਪਹਿਲੇ ਸਥਾਨ 'ਤੇ ਜੈਸਿਕਾ, ਲੈਗ ਰੇਸ਼ ਲੜਕੇ ਸਵੇਰ ਦਾ ਕਾਲਜ ਪਹਿਲੇ ਸਥਾਨ 'ਤੇ ਮੋਹਦ ਹਿਸ਼ਮ (ਬੀਐਸਸੀ ਭਾਗ ਪਹਿਲਾ) ਅਤੇ ਸ਼ੁਭਮ (ਐਮਐਸਸੀ) ਪ੍ਰਾਪਤ ਕੀਤਾ। ਇਸ ਖੇਡ ਸਮਾਰੋਹ 'ਤੇ ਬੈਸਟ ਅਥਲੀਟ ਲੜਕੇ ਸਵੇਰ ਦਾ ਕਾਲਜ ਮਨਪ੍ਰੀਤ ਸਿੰਘ (ਬੀਏ ਭਾਗ ਤੀਜਾ) ਅਤੇ ਬੈਸਟ ਅਥਲੀਟ ਲੜਕੀਆਂ ਸਵੇਰ ਦਾ ਕਾਲਜ ਸਰੀਤਾ (ਐਮਏ ਇਕ) ਵਜੋਂ ਚੁਣੇ ਗਏ। ਪ੍ਰੋਗਰਾਮ ਦੇ ਅੰਤ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ। ਕਾਲਜ ਪ੍ਰਿੰਸੀਪਲ ਨੇ ਸਰੀਰਕ ਸਿੱਖਿਆ ਵਿਭਾਗ ਅਤੇ ਐਸ.ਏ.ਆਈ. ਦੇ ਉਨ੍ਹਾਂ ਕੋਚਿਜ਼ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਸਾਡੇ ਕਾਲਜ ਦੇ ਖਿਡਾਰੀਆਂ ਦੇ ਹੁਨਰ ਨੂੰ ਸਿੰਗਾਰਣ ਵਿੱਚ ਮਦਦ ਕੀਤੀ ਹੈ। ਖਾਸ ਤੋੋਰ ਤੇ ਡੀ.ਐਸ.ਓ ਸਾਹਿਬ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਕੋੋਚਿਜ ਦੀਆਂ ਸੇਵਾਵਾ ਸਾਨੂੰ ਦਿੱਤੀਆ ਹਨ। ਕਾਲਜ ਦੇ ਖਿਡਾਰੀਆਂ ਦੀ ਹੋੋਸਲਾ ਅਫਜਾਈ ਕੀਤੀ। ਸਮੁੂਹ ਸਟਾਫ ਨੇ ਵੀ ਭਰਪੂਰ ਸਹਿਯੋਗ ਦਿੱਤਾ ਹੈ ਵਿਭਾਗ ਦਰਜਾ ਚਾਰ ਕਰਮਚਾਰੀਆ ਦਾ ਵੀ ਭਰਪੂਰ ਯੋਗਦਾਨ ਰਿਹਾ, ਜਿਨ੍ਹਾਂ ਨੇਂ ਇਸ ਖੇਡ ਸਮਾਰੋਹ ਨੂੰ ਸਫਲ ਬਨਾਉਣ ਲਈ ਦਿਨ ਰਾਤ ਮਿਹਨਤ ਕੀਤੀ।

12 ਦਿਵਿਆਂਗਾਂ ਨੂੰ ਕਵਾਲਟੀ ਵਾਲਜ਼ ਆਈਸ ਕਰੀਮ ਵੱਲੋਂ ਟ੍ਰਾਈਸਾਈਕਲ ਕਾਰਟ ਦੀ ਵੰਡ

ਸਵੈ-ਰੋਜ਼ਗਾਰ ਮੁਹੱਈਆ ਕਰਾਉਣ ਦਾ ਉਪਰਾਲਾ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਦਿਵਿਆਂਗ ਲੋਕਾਂ ਨੂੰ ਸਿਖ਼ਲਾਈ ਦੇਣ ਲਈ ਚਲਾਏ ਜਾ ਰਹੇ ਨੈਸ਼ਨਲ ਕਰੀਅਰ ਸਰਵਿਸ ਸੈਂਟਰ ਫਾਰ ਡਿਫਰੈਂਟਲੀ ਏਬਲਡ ਸਿਖ਼ਲਾਈ ਕੇਂਦਰ ਵਿਖੇ ਅੱਜ 12 ਦਿਵਿਆਂਗਾਂ ਨੂੰ ਸਵੈ-ਰੋਜ਼ਗਾਰ ਮੁਹੱਈਆ ਕਰਾਉਣ ਦੇ ਮਕਸਦ ਨਾਲ ਕਵਾਲਟੀ ਵਾਲਜ਼ ਵੱਲੋਂ ਆਈਸ ਕਰੀਮ ਟ੍ਰਾਈਸਾਈਕਲ ਕਾਰਟ ਮੁਫ਼ਤ ਵਿੱਚ ਵੰਡੇ ਗਏ। ਇਸ ਤੋਂ ਇਲਾਵਾ ਇਸੇ ਕੇਂਦਰ ਤੋਂ ਹਿੰਦੁਸਤਾਨ ਯੂਨੀਲੀਵਰ ਦੇ ਉੱਚ ਅਧਿਕਾਰੀਆਂ ਵੱਲੋਂ ਹੋਰ ਕੰਮਾਂ ਲਈ ਇਛੁੱਕ ਦਿਵਿਆਂਗਾਂ ਦੇ ਨਾਮ ਵੀ ਮੰਗੇ ਗਏ ਹਨ। ਦੱਸਣਯੋਗ ਹੈ ਕਿ 1973 ਵਿੱਚ ਲੁਧਿਆਣਾ ਵਿਖੇ ਸਥਾਪਤ ਕੀਤੇ ਗਏ ਇਸ ਕੇਂਦਰ ਵਿੱਚ ਦਿਵਿਆਂਗਾਂ ਨੂੰ ਰੋਜ਼ਗਾਰ ਲਈ ਪੰਜੀਕ੍ਰਿਤ, ਸਵੈ-ਰੋਜ਼ਗਾਰ, ਕੌਂਸ਼ਲ ਵਿਕਾਸ ਅਤੇ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਸਹੀ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਇਸ ਕੇਂਦਰ ਵਿੱਚ 40 ਤੋਂ ਵਧੇਰੇ ਦਿਵਿਆਂਗਾਂ ਨੂੰ ਸਿਖ਼ਲਾਈ ਦਿੱਤੀ ਜਾ ਰਹੀ ਹੈ। ਸਿਖ਼ਲਾਈ ਲੈਣ ਵਾਲਿਆਂ ਨੂੰ 2500 ਰੁਪਏ ਵਜੀਫਾ ਅਤੇ ਮੁਫ਼ਤ ਭੋਜਨ ਫੂਡ ਫਾਰ ਲਾਈਫ਼ ਸੰਸਥਾ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਜਾਣਕਾਰੀ ਸਹਾਇਕ ਨਿਰਦੇਸ਼ਕ ਰੋਜ਼ਗਾਰ ਸ੍ਰੀ ਅਸ਼ੋਕ ਕੁੱਲੂ ਨੇ ਦਿੱਤੀ।

ਵਿਕਾਊ ਹੈ ਜਗਰਾਉਂ ਸ਼ਹਿਰ, ਕਰਵਾ ਲਓ ਰਜਿਸਟਰੀ

ਜਗਰਾਉਂ (ਰਾਣਾ ਸ਼ੇਖਦੌਲਤ) ਵਿਕਾਊ ਹੈ ਜਗਰਾਉਂ ਸ਼ਹਿਰ ਦਾ ਮੁੱਦਾ ਪੂਰੀ ਪ੍ਰਮੁੱਖਤਾ ਨਾਲ ਉਠਾਇਆ ਗਿਆ ਤੇ ਇਹ ਮੁੱਦਾ ਅੱਜ ਵਿਧਾਨ ਸਭਾ ਚ,ਗੂੰਜਿਆ।ਵਿਕਾਊ ਹੈ ਜਗਰਾਉਂ ਸ਼ਹਿਰ ਦਾ ਮੁੱਦਾ ਵਿਧਾਨ ਸਭਾ ਚ ਗੂਜੰਣ ਨਾਲ ਪੂਰੇ ਸ਼ਹਿਰ ਹਫੜਾ-ਤਫੜੀ ਮੱਚ ਗਈ।ਅੱਜ ਵਿਧਾਨ ਸਭਾ ਸ਼ੈਸਨ ਦੌਰਾਨ ਹਲਕਾ ਵਿਧਾਇਕ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਮੈਡਮ ਸਰਬਜੀਤ ਕੌਰ ਮਾਣੂੰਕੇ ਬੜੀ ਪ੍ਰਮੁੱਖਤਾ ਨਾਲ ਵਿਕਾਓੂ ਸ਼ਹਿਰ ਦੀ ਦਾਸਤਾਨ ਵਿਧਾਨ ਸਭਾ ਸਪੀਕਰ ਸਾਹਮਣੇ ਰੱਖੀ ਉਹਨਾ ਨੇ ਭਾਸ਼ਨ ਦੌਰਾਨ ਆਖਿਆ ਕਿ ਸਥਾਨਿਕ ਝਾਸੀ ਰਾਣੀ ਚੌਕ ਤੋਂ ਲੈ ਕੇ ਪਾਰਕ ਤੱਕ ਦੀ ਜਗ੍ਹਾ ਜਿਸ ਤੇ ਨਗਰ ਕੌਸਲ ਨੇ ਪਿਛਲੇ 40-50 ਸਾਲਾ ਤੋਂ ਕਾਬਜ ਹੈ ਤੇ ਇਹਨਾ ਦੁਕਾਨਦਾਰਾ ਤੋਂ ਕਰਾਇਆ ਵੀ ਲੈ ਰਹੀ ਹੈ ਕੁਝ ਲੋਕ ਉਠ ਕੇ ਇਸ ਜਗ੍ਹਾ ਦੀ ਰਜਿਸਟਰੀ ਕਰਵਾ ਲੈਦੇ ਨੇ ਉਹਨਾ ਕਿਹਾ ਕਿ ਇਹ ਮੁੱਦਾ ਬਹੁਤ ਗਭੀਰ ਹੈ ਇਸ ਮੁੱਦੇ ਨੂੰ ਮੈਂ ਪਹਿਲਾ ਵੀ ਸਕਾਇਤ ਨਿਵਾਰਨ ਕਮੇਟੀ ਚ ਉਠਾ ਚੁੱਕੀ ਹਾਂ ਉਹਨਾ ਕਿਹਾ ਕਿ ਇਹ ਸ਼ਹਿਰ ਦੀ ਸਭ ਤੋਂ ਵੱਡੀ ਤਰਾਸਦੀ ਹੈ। ਉਹਨਾ ਕਿਹਾ ਕਿ ਇਸ ਨਾਲ ਕਈ ਘਰਾ ਦਾ ਉਜਾੜਾ ਹੋ ਰਿਹਾ ਜਿਸ ਦਾ ਜ਼ੁਮੇਵਾਰ ਕੋਣ ਹੈ। ਵਿਧਾਨ ਸਭਾ ਸ਼ੈੈਸਨ ਦੋਰਾਨ ਉਹਨਾ ਕਿਹਾ ਨਗਰ ਕੌਸਲ ਪਿਛਲੇ 40-50  ਸਾਲਾ ਤੋਂ ਕਿਸ ਅਧਿਕਾਰ ਨਾਲ ਦੁਕਾਨਾਦਾਰਾ ਤੋਂ ਕਰਾਇਆ ਲੈ ਰਹੀ ਹੈ। ਜੇਕਰ ਉਹ ਕਰਾਇਆ ਲੈ ਰਹੀ ਸੀ ਤਾਂ ਉਸ ਦੀ ਮਾਲਕੀ ਸੀ ਤਾਂ ਇਹ ਰਜ਼ਿਸਟਰੀ ਕਿਸ ਤਰਾਂ ਹੋ ਗਈ। ਵਿਧਾਇਕ ਮਾਣੂੰਕੇ ਨੇ ਕਿਹਾ ਕਿ ਨਗਰ ਕੌਸਲ ਵੱਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਨਹੀ ਕਰਨ ਕਰਕੇ ਮਾਮਲਾ ਸ਼ੱਕ ਦੇ ਘੇਰੇ ਚ ਜਾਪਦਾ ਹੈ। ਇਸ ਮੁੱਦੇ ਤੇ ਸੱਤਾਧਾਰੀ ਧਿਰ ਨਾਲ ਸਬੰਧਿਤ ਆਗੂ ਬਿੱਲਕੁਲ ਚੁੱਪ ਬੈਠੇ ਹਨ।ਅਜਿਹਾ ਕਿਉਂ ਉਹਨਾ ਕਿਹਾ ਕਿ ਜਗਰਾਉਂ ਮੇਰਾ ਆਪਣਾ ਸ਼ਹਿਰ ਹੈ ਇਹਨਾ ਲੋਕਾ ਦੀਆ ਸਮੱਸਿਆਵਾ ਦਾ ਹੱਲ ਕਰਨਾ ਮੇਰਾ ਮੁੱਢਲਾ ਫਰਜ਼ ਹੈ ਮੈਂ ਇਹਨਾ ਦੁਕਾਨਦਾਰਾ ਨਾਲ ਡਟ ਕੇ ਖੜ੍ਹਾਂਗੀ।