You are here

ਲੁਧਿਆਣਾ

ਲੌਂਗੋਵਾਲ ਦੀ ਸਕੂਲੀ ਵੈਨ ਚ ਜਿਉਦੇ ਸੜੇ ਬੱਚਿਆਂ ਦੀ ਮੌਤ ਨੇ ਸਮੁੱਚੀ ਮਨੁੱਖਤਾ ਦੇ ਹਿਰਦੇ ਵਲੂੰਦਰੇ - ਗੁਰੀ ਸੋਹੀ ਦੀਵਾਨਾ

ਕਿਹਾ -ਉਕਤ ਘਟਨਾ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਮਿਲਣ ਸਖਤ ਸਜ਼ਾਵਾਂ 

ਮਹਿਲ ਕਲਾਂ/ਬਰਨਾਲਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)-  

ਬੀਤੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਕਸਬਾ ਲੌਂਗੋਵਾਲ ਵਿਖੇ ਇੱਕ ਨਿੱਜੀ ਸਕੂਲ ਦੀ ਵੈਨ ਲੱਗੀ ਅੱਗ ਕਾਰਨ ਉਸ ਚ ਜ਼ਿੰਦਾ ਸੜੇ ਚਾਰ ਬੱਚਿਆਂ ਦੀ ਦਿਲ ਦਹਿਲਾਉਣ ਵਾਲੀ ਮੌਤ ਤੇ ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਆਗੂ ਗੁਰੀ ਦੀਵਾਨਾ ਕੈਨੇਡਾ ਨੇ ਪੀੜਤ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ l ਉਨ੍ਹਾਂ ਕਿਹਾ ਕਿ ਸਾਡੀ ਸਮੁੱਚੀ ਟੀਮ ਪੀੜਤ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮੇਸ਼ਾ ਚੌਵੀ ਘੰਟੇ ਨਾਲ ਖੜ੍ਹੀ ਹੈ ਅਤੇ ਹਰ ਤਰ੍ਹਾਂ ਦੀ ਸੰਭਵ ਮਦਦ ਲਈ ਤਿਆਰ ਹੈ । ਗੁਰੀ ਦੀਵਾਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਘਟਨਾ ਦੇ ਸਾਰੇ ਮਾਮਲੇ ਜ਼ੋਰ ਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ । ਇਸ ਦੁੱਖ ਦੀ ਘੜੀ ਵਿਚ ਜਥੇਦਾਰ ਗੁਰਮੇਲ ਸਿੰਘ ਦੀਵਾਨਾ, ਗੁਰਪਿੰਦਰ ਸਿੰਘ ਖਾਲਸਾ ਮੱਲੇਵਾਲਾ, ਜੋਤ ਬੜਿੰਗ ਗੁਰਸੇਵਕ ਸਿੰਘ ਦੀਵਾਨਾ, ਮਨਪ੍ਰੀਤ ਸਿੰਘ ਕਾਲਾਬੂਲਾ ਅਤੇ ਨਵਦੀਪ ਸਿੰਘ ਭੱਠਲ ਆਦਿ ਨੇ ਵੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ l

ਅਰੋੜਾ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀ ਪੈਣ ਵਾਲਾ।

ਆਪ ਦੇ ਪੰਜਾਬ ‘ਚ ਸੱਤਾ ਹਾਸਿਲ ਦੇ ਸੁਪਨੇ ਨਹੀ ਪੂਰੇ ਹੋਣ ਵਾਲੇ - ਬੀਬੀ ਕਾਉਂਕੇ 

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਭਾਜਪਾ ਪਾਰਟੀ ਦੀ ਪੰਜਾਬ ਕੌਸਲ ਮੈਂਬਰ ਤੇ ਜਿਲਾ ਲੁਧਿਆਣਾ ਦਿਹਾਤੀ ਦੀ ਵਾਈਸ ਪ੍ਰਧਾਨ ਬੀਬੀ ਸਵਰਨ ਕੌਰ ਕਾਉਂਕੇ ਨੇ ਬੀਤੇ ਦਿਨੀ ਰਮਨ ਅਰੋੜਾ ਦੇ ਆਪ ਪਾਰਟੀ ਵਿਚ ਸਾਮਿਲ ਹੋਣ ਆਪਣਾ ਤਰਕ ਪੇਸ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਕੋਈ ਫਰਕ ਨਹੀ ਪਵੇਗਾ ਤੇ ਜੋ ਵਰਕਰ ਆਪਣੀ ਪਾਰਟੀ ਦਾ ਨਹੀ ਬਣ ਸਕਿਆਂ ਉਹ ਨਵੇ ਥਾਂ ਜਾ ਕੇ ਨਵੀਂ ਪਾਰਟੀ ਦਾ ਕਿਵੇਂ ਬਣ ਸਕਦਾ ਹੈ।ਉਨਾ ਕਿਹਾ ਕਿ ਕੁਰਸੀ ਤੇ ਸੱਤਾ ਦਾ ਲਾਲਚੀ ਨੇਤਾ ਕਦੇ ਵੀ ਸੇਵਾ ਵਜੋ ਜਾਣੇ ਜਾਂਦੇ ਰਾਜਨੀਤੀ ਦੇ ਖੇਤਰ ਵਿਚ ਕਾਮਯਾਬ ਨਹੀ ਹੋ ਸਕਦਾ। ਦਿੱਲੀ ਵਿਧਾਨ ਸਭਾ ਚੋਣਾ ਵਿਚ ਪਾਰਟੀ ਨੂੰ ਮਿਲੀ ਹਾਰ ਤੇ ਉਨਾ ਕਿਹਾ ਕਿ ਪੰਜਾਬ ਸੂਬੇ ਵਿਚ ਆਪ ਦਾ ਕੋਈ ਆਧਾਰ ਨਹੀ ਹੈ ਤੇ ਆਪ ਦੇ ਪੰਜਾਬ ਵਿਚ ਸੱਤਾ ਹਾਸਿਲ ਕਰਨ ਦੇ ਮਨਸੂਬੇ ਕਾਮਯਾਬ ਨਹੀ ਹੋਣਗੇ।ਉਨਾ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਗਰਸ ਸਰਕਾਰ ਨੇ ਜੋ ਸੂਬੇ ਨੂੰ ਕੰਗਾਲੀ ਦੀ ਕਤਾਰ ਤੇ ਲਿਆ ਖੜਾ ਕੀਤਾ ਹੈ ਉਸ ਤੋ ਸਪਸਟ ਹੈ ਕਿ ਜਨਤਾ ਦਾ ਹੁਣ ਝੁਕਾਅ ਭਾਜਪਾ ਪਾਰਟੀ ਪ੍ਰਤੀ ਹੈ ।ਉਨਾ ਦਾਅਵਾ ਕੀਤਾ ਕਿ 2022 ਦੀਆ ਵਿਧਾਨ ਸਭਾ ਚੋਣਾ ਵਿਚ ਭਾਜਪਾ ਪਾਰਟੀ ਸਪੱਸਟ ਬਹੁਮਤ ਹਾਸਿਲ ਕਰੇਗੀ।

ਸਥਾਨਕ ਗਿੱਲ ਰੋਡ 'ਤੇ ਲੁਧਿਆਣਾ 'ਚ 12 ਕਰੋੜ ਦੇ ਗਹਿਣੇ ਲੁੱਟੇ

ਸੀ.ਆਈ.ਏ. ਸਟਾਫ਼ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਦਿੱਤਾ ਘਟਨਾ ਨੂੰ ਅੰਜਾਮ 

ਕਾਰ 'ਚ ਆਏ ਲੁਟੇਰੇ 12 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਤੇ 3 ਲੱਖ ਦੀ ਨਕਦੀ ਵੀ ਲੈ ਗਏ 

ਮੈਨੇਜਰ ਤੇ ਹੋਰ ਮੁਲਾਜ਼ਮਾਂ ਨੂੰ ਬਣਾਇਆ ਬੰਦੀ

ਲੁਧਿਆਣਾ,ਫ਼ਰਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਥਾਨਕ ਗਿੱਲ ਰੋਡ 'ਤੇ ਅੱਜ ਦਿਨ ਦਿਹਾੜੇ 5 ਹਥਿਆਰਬੰਦ ਲੁਟੇਰੇ ਗੋਲਡ ਲੋਨ ਕੰਪਨੀ ਦੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਉਪਰੰਤ 12 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਤੇ 3 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ 10 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਪੰਜ ਹਥਿਆਰਬੰਦ ਕਾਰ ਸਵਾਰ ਲੁਟੇਰੇ ਗਿੱਲ ਰੋਡ ਸਥਿਤ ਆਈ. ਐਫ਼. ਐਫ਼. ਐਲ. ਗੋਲਡ ਲੋਨ ਕੰਪਨੀ ਦੇ ਦਫ਼ਤਰ ਬਾਹਰ ਆਏ। ਦਫ਼ਤਰ ਨੂੰ ਖੁੱਲ੍ਹਿਆਂ ਅਜੇ ਕੁਝ ਹੀ ਮਿੰਟ ਹੋਏ ਸਨ। ਕੁਝ ਸਮਾਂ ਇਹ ਲੁਟੇਰੇ ਕਾਰ 'ਚ ਹੀ ਬੈਠੇ ਰਹੇ, ਜਦਕਿ ਕੁਝ ਮਿੰਟ ਬਾਅਦ ਹੀ ਇਨ੍ਹਾਂ 'ਚੋਂ ਚਾਰ ਲੁਟੇਰੇ ਕੰਪਨੀ ਦੇ ਦਫ਼ਤਰ ਅੰਦਰ ਆ ਗਏ। ਜਦਕਿ ਇਕ ਲੁਟੇਰਾ ਕਾਰ ਵਿਚ ਹੀ ਬੈਠਾ ਰਿਹਾ। ਦਫ਼ਤਰ ਵਿਚ ਉਸ ਸਮੇਂ ਕੰਪਨੀ ਦੇ ਮੈਨੇਜਰ ਹਰਪ੍ਰੀਤ ਸਿੰਘ, ਸਹਾਇਕ ਮੈਨੇਜਰ ਅਮਿਤ ਕੁਮਾਰ, ਮੁਲਾਜ਼ਮ ਗੁਰਪ੍ਰੀਤ ਕੌਰ, ਮੁਹੰਮਦ ਅਜ਼ਹਰ ਅਤੇ ਸਫ਼ਾਈ ਸੇਵਕ ਵਰਸ਼ਾ ਮੌਜੂਦ ਸਨ। ਉਸ ਵਕਤ ਮੁਲਾਜ਼ਮਾਂ ਤੋਂ ਇਲਾਵਾ ਕੋਈ ਗਾਹਕ ਦਫ਼ਤਰ ਅੰਦਰ ਨਹੀਂ ਸੀ। ਦਫ਼ਤਰ ਅੰਦਰ ਦਾਖਲ ਹੁੰਦਿਆਂ ਹੀ ਇਨ੍ਹਾਂ ਲੁਟੇਰਿਆਂ ਨੇ ਉਥੇ ਮੌਜੂਦ ਮੈਨੇਜਰ ਹਰਪ੍ਰੀਤ ਸਿੰਘ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਚੁੱਪ ਰਹਿਣ ਲਈ ਕਿਹਾ। ਇਨ੍ਹਾਂ ਲੁਟੇਰਿਆਂ ਨੇ ਉਪਰੋਕਤ ਸਟਾਫ਼ ਮੈਂਬਰਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਦਫ਼ਤਰ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਭੰਨ ਤੋੜ ਵੀ ਕੀਤੀ। ਇਨ੍ਹਾਂ ਲੁਟੇਰਿਆਂ ਨੇ ਬੰਦੀ ਬਣਾਏ ਹਰਪ੍ਰੀਤ ਸਿੰਘ ਪਾਸੋਂ ਤਿਜ਼ੋਰੀ ਦੀ ਚਾਬੀ ਦੀ ਮੰਗ ਕੀਤੀ, ਜਦੋਂ ਹਰਪ੍ਰੀਤ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ 'ਚੋਂ ਇਕ ਨੇ ਆਪਣੇ ਕੋਲ ਰੱਖੀ ਪਿਸਤੌਲ ਕੱਢ ਲਈ ਅਤੇ ਹਰਪ੍ਰੀਤ ਸਿੰਘ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਲੁਟੇਰਿਆਂ ਵਲੋਂ ਹਰਪ੍ਰੀਤ ਸਿੰਘ ਨੂੰ ਜਬਰੀ ਤਿਜ਼ੋਰੀ ਵਾਲੇ ਕਮਰੇ ਵਿਚ ਲਿਜਾਇਆ ਗਿਆ ਜਿਥੇ ਉਸ ਪਾਸੋਂ ਤਿਜ਼ੋਰੀ ਦੀ ਚਾਬੀ ਲੈ ਕੇ ਤਿਜ਼ੋਰੀ ਖੋਲ੍ਹੀ ਅਤੇ ਉੱਥੇ ਪਏ 30 ਕਿੱਲੋ ਸੋਨੇ ਦੇ ਗਹਿਣੇ ਲੁੱਟ ਲਏ। ਇਨ੍ਹਾਂ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ। ਲੁਟੇਰਿਆਂ ਨੇ ਦਫ਼ਤਰ ਵਿਚ ਮੌਜੂਦ ਮੁਲਾਜ਼ਮਾਂ ਨੂੰ ਚੁੱਪ ਰਹਿਣ ਲਈ ਕਿਹਾ। ਇਨ੍ਹਾਂ ਲੁਟੇਰਿਆਂ 'ਚੋਂ ਦੋ ਨੇ ਆਪਣੇ ਮੂੰਹ ਢਕੇ ਹੋਏ ਸਨ। ਇਨ੍ਹਾਂ ਲੁਟੇਰਿਆਂ ਪਾਸ ਦਾਤ, ਕਿਰਚ ਅਤੇ ਚਾਕੂ ਸਨ। ਦਫ਼ਤਰ 'ਚੋਂ ਫ਼ਰਾਰ ਹੋਣ ਤੋਂ ਪਹਿਲਾਂ ਇਨ੍ਹਾਂ ਲੁਟੇਰਿਆਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਨਾਲ ਲੱਗਿਆ ਡੀ.ਵੀ.ਆਰ. ਵੀ ਚੁੱਕ ਲਿਆ। ਲੁਟੇਰਿਆਂ ਨੇ ਇਹ ਗਹਿਣੇ ਚਾਰ ਵੱਡੇ ਲਿਫ਼ਾਫ਼ਿਆਂ ਵਿਚ ਪਾ ਲਏ ਜੋ ਕਿ ਇਹ ਆਪਣੇ ਨਾਲ ਲੈ ਕੇ ਆਏ ਹੋਏ ਸਨ। ਲੁੱਟ ਤੋਂ ਬਾਅਦ ਤਿੰਨ ਲੁਟੇਰੇ ਪਹਿਲਾਂ ਦਫ਼ਤਰ 'ਚੋਂ ਨਿਕਲ ਪਏ ਜਦਕਿ ਚੌਥੇ ਲੁਟੇਰੇ ਨੇ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ। ਲੁੱਟ ਕਰਨ ਉਪਰੰਤ ਇਹ ਲੁਟੇਰੇ ਸਿਆਜ਼ ਕਾਰ ਵਿਚ ਫ਼ਰਾਰ ਹੋ ਗਏ। ਮੈਨੇਜਰ ਵਲੋਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ 'ਤੇ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ.ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ, ਏ.ਸੀ.ਪੀ. ਸੰਦੀਪ ਵਡੇਰਾ, ਏ.ਸੀ.ਪੀ. ਸੁਰਿੰਦਰ ਮੋਹਨ ਅਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਦਫ਼ਤਰ ਵਿਚ ਦਾਖਲ ਹੋਣ ਅਤੇ ਫ਼ਰਾਰ ਹੋਣ ਸਮੇਂ ਲੁਟੇਰੇ ਗੁਆਂਢੀਆਂ ਦੇ ਕੈਮਰਿਆਂ ਵਿਚ ਕੈਦ ਹੋ ਗਏ, ਜਿਸ ਆਧਾਰ 'ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਲੁਟੇਰਿਆਂ ਨੇ ਟੋਪੀ ਵਾਲੀਆਂ ਜੈਕਟਾਂ ਪਾਈਆਂ ਹੋਈਆਂ ਸਨ। ਪੁਲਿਸ ਵਲੋਂ ਲੁਟੇਰਿਆਂ ਦੇ ਸਕੈੱਚ ਵੀ ਬਣਾਏ ਜਾ ਰਹੇ ਹਨ। ਲੁਟੇਰੇ 25 ਮਿੰਟ ਦੇ ਕਰੀਬ ਸਮਾਂ ਦਫ਼ਤਰ ਵਿਚ ਰਹੇ ਅਤੇ ਸਾਰੇ ਸੋਨੇ ਦੇ ਗਹਿਣੇ ਇਕੱਠੇ ਕਰਦੇ ਰਹੇ। ਦਫ਼ਤਰ ਵਿਚ ਕੋਈ ਵੀ ਸੁਰੱਖਿਆ ਮੁਲਾਜ਼ਮ ਨਹੀਂ ਸੀ। ਕੰਪਨੀ ਵਲੋਂ ਕਿਸੇ ਵੀ ਸੁਰੱਖਿਆ ਮੁਲਾਜ਼ਮ ਨੂੰ ਦਫ਼ਤਰ ਵਿਚ ਤਾਇਨਾਤ ਨਹੀਂ ਕੀਤਾ ਗਿਆ ਹੈ। ਉਕਤ ਕੰਪਨੀ ਲੋਕਾਂ ਦੇ ਗਹਿਣੇ ਗਿਰਵੀ ਰੱਖ ਕੇ ਉਨ੍ਹਾਂ ਨੂੰ ਕਰਜ਼ਾ ਦਿੰਦੀ ਹੈ। ਕੰਪਨੀ 30 ਕਿੱਲੋ ਸੋਨੇ ਦੇ ਬਦਲੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਦੇ ਚੁੱਕੀ ਹੈ। ਪੁਲਿਸ ਵਲੋਂ ਮੌਕੇ 'ਤੇ ਮੌਜੂਦ ਮੁਲਾਜ਼ਮਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਲੁਟੇਰਿਆਂ ਦਾ ਕਿਧਰੇ ਪਤਾ ਨਹੀਂ ਲੱਗਾ। ਜ਼ਿਕਰਯੋਗ ਹੈ ਕਿ ਜਿਸ ਥਾਂ 'ਤੇ ਲੁਟੇਰਿਆਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹ ਸ਼ਹਿਰ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਮੁੱਖ ਸੜਕ ਹੈ ਜਿੱਥੇ ਕਿ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਦਫ਼ਤਰ ਦੇ ਬਿਲਕੁਲ ਸਾਹਮਣੇ ਸੀ.ਆਈ.ਏ. ਸਟਾਫ਼ 3 ਦਾ ਦਫ਼ਤਰ ਵੀ ਹੈ ਜਿਥੇ ਕਿ ਹਰ ਸਮੇਂ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਪਰ ਫਿਰ ਵੀ ਲੁਟੇਰੇ ਏਨੀ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਉਪਰੰਤ ਉੱਥੋਂ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ।

ਪਿੰਡ ਸ਼ੇਖਦੌਲਤ ਦੇ ਨੋਜਵਾਨ ਨੇ ਪਾਕਿਸਤਾਨ ਵਿੱਚ ਖੇਡਿਆ ਕਬੱਡੀ ਵਿਸ਼ਵ ਕੱਪ

ਜਗਰਾਉਂ,/ਲੁਧਿਆਣਾ, ਫਰਵਰੀ 2020-(ਰਾਣਾ ਸੇਖਦੌਲਤ)

ਇਥੋ ਨਜਦੀਕ ਪਿੰਡ ਸ਼ੇਖਦੌਲਤ ਦੇ ਨੋਜਵਾਨ ਹਰਵਿੰਦਰ ਸਿੰਘ, ਵਿੱਕੀ,ਨੇ ਪਾਕਿਸਤਾਨ ਵਿੱਚ ਚੱਲ ਰਹੇ ਵਿਸ਼ਵ ਕਬੱਡੀ ਕੱਪ ਵਿੱਚ ਅਸਟ੍ਰੇਲੀਆ ਦੀ ਟੀਮ ਵਿੱਚ ਖੇਡ ਕੇ ਪਿੰਡ ਸ਼ੇਖਦੌਲਤ ਦਾ ਨਾਮ ਸੁਨਹਿਰੀ ਅੱਖਰਾਂ ਵਾਂਗ ਰੌਸ਼ਨ ਕੀਤਾ ਸਰਪੰਚ ਮਨਜੀਤ ਕੌਰ ਰਾਈਵਾਲ ਅਤੇ ਸਮਸ਼ੇਰ ਸਿੰਘ ਰਾਈਵਾਲ,ਨੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੇੈ ਕਿ ਹਰਵਿੰਦਰ ਸਿੰਘ ਵਿੱਕੀ ਨੇ ਪਿੰਡ ਸੇਖਦੌਲਤ ਦਾ ਨਾਮ ਪਾਕਿਸਤਾਨ ਵਿੱਚ ਗੂਜਨ ਲਾ ਦਿੱਤਾ।ਵਿੱਕੀ ਸੇਖਦੌਲਤ ਦੇ ਨਾਲ ਉਸ ਦੇ ਕੋਚ ਹਰਪ੍ਰੀਤ ਸਿੰਘ ਕਾਕਾ ਜੋ ਕਿ ਹਰ ਸਾਲ ਪਿੰਡਾ ਵਿੱਚ ਕਬੱਡੀ ਕੈਂਪ ਲਗਾਉਦਾ ਹੈ।ਉਹ ਵੀ ਪਾਕਿਸਤਾਨ ਵਿੱਚ ਵਿਸ਼ਵ ਕੱਪ ਦਾ ਹਿੱਸਾ ਬਣਿਆ ਹਰਪ੍ਰੀਤ ਸਿੰਘ ਕਾਕਾ ਨੇ ਪਹਿਲਾ ਵੀ ਕਈ ਖਿਡਾਰੀਆ ਨੂੰ ਉਚ ਚੋਟੀ ਤੱਕ ਪਹੁੰਚਾ ਦਿੱਤਾ। ਵਿੱਕੀ ਦੇ ਪਿੰਡ ਆਉਣ ਤੇ ਪਿੰਡ ਵਾਸੀਆ ਨੇ ਉਸ ਦਾ ਸਵਾਗਤ ਕੀਤਾ। ਇਸ ਮੌਕੇ ਸਮਸ਼ੇਰ ਸਿੰਘ ਰਾਈਵਾਲ, ਕੁਲਵੰਤ ਸਿੰਘ, ਹਰਮਨ ਸਿੰਘ ਮੱਲ੍ਹੀ, ਤਜਿੰਦਰ ਸਿੰਘ ਤੇਜੀ, ਨਿਰਮਲ ਸਿੰਘ, ਰਾਜ ਸਿੰਘ, ਹਰਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।

ਬ੍ਰਹਮ ਗਿਆਨੀ ਮੁਕੰਦ ਜੀ ਮਹਾਰਾਜ ਦੀ ਯਾਦ ਵਿੱਚ 13 ਵਾਂ ਕੁਸ਼ਤੀ ਦੰਗਲ 

26 ਫ਼ਰਵਰੀ 2020  ਨੂੰ 11ਵਜੇ ਡਿਸਪੋਜਲ ਰੋਡ ਜਗਰਾਉਂ ਵਿਖੇ 

ਜਗਰਾਓਂ/ਲੁਧਿਆਣਾ, ਫਰਵਰੀ 2020- (ਮਨਜਿੰਦਰ ਗਿੱਲ)-

ਆਰੀ ਆਰੀ ਆਰੀ ਵਿੱਚ ਜਗਰਾਵਾ ਦੇ ਕਹਿੰਦੇ ਲਗਦੀ ਰੋਸ਼ਨੀ ਭਾਰੀ  

2️⃣6️⃣ਨੂੰ ਛਿੰਝ ਪੈਣੀ ਆ ਕਿਰਪਾ ਬਾਬੇ ਦੀ ਸਾਰੀ  

ਦੂਰੋ ਦੂਰੋ ਮੱਲ ਆਉਣਗੇ, ਤੂੰ ਵੀ ਕੱਸ ਲਾ ਜਾਣ ਦੀ ਤਿਆਰੀ

ਚਲਕੇ ਦੇਖਾਗੇ,ਕਿਵੇ ਬਾਗੀਆਂ ਪੌਦੇ ਵਿਸ਼ਾਲ ਅਤੇ ਗੱਗੂ ਵਰਗੇ ਆੜੀ।

ਹਰੇਕ ਸਾਲ ਦੀ ਤਰਾਂ ਇਸ ਸਾਲ ਫੇਰ ਪਹਿਲਵਾਨੀ ਜਗਤ ਦੇ ਮਨੇ ਪਰਮਣੇ ਪਹਿਲਵਾਨ ਲਾਲ ਸਿੰਘ ਲਾਲੀ ਦੀ ਕਮਾਂਡ ਹੇਠ ਬ੍ਰਹਮ ਗਿਆਨੀ ਮੁਕੰਦ ਜੀ ਮਹਾਰਾਜ ਦੀ ਯਾਦ ਵਿੱਚ 13 ਵਾਂ ਕੁਸ਼ਤੀ ਦੰਗਲ , 26 ਫ਼ਰਵਰੀ 2020  ਨੂੰ 11ਵਜੇ ਡਿਸਪੋਜਲ ਰੋਡ ਜਗਰਾਉਂ ਵਿਖੇ ਹੋ ਰਿਹਾ ਹੈ ।ਜਿਸ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦਿਤਾ ਜਾਂਦਾ ਹੈ ਕੇ ਅਖਾੜੇ ਦੀ ਨੂੰ ਵਧੋ ਅਤੇ ਆਪਣੇ ਮਨ ਪਸੰਦ ਪਹਿਲਵਾਨ ਦੇ ਦੇਖੋ ਜੌਹਰ।

ਜਗਰਾਉ 'ਚ ਭਾਜਪਾ ਨੂੰ ਝਟਕਾ,ਰਮਨ ਅਰੋੜਾ ਵਰਕਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਦੀ ਦੀ ਦਿੱਲੀ ਵਿੱਚ ਵੱਡੀ ਜਿੱਤ ਬਾਅਦ ਵਿੱਚ ਪੰਜਾਬ ਵਿਚ ਵੀ ਅਸਰ ਦੇਖਣ ਨੰੁ ਮਿਿਲਆ ਅੱਜ ਜਗਰਾਉ ਦ ਵਿੱਚ ਭਾਜਪਾ ਨੂੰ ਝਟਕਾ ਲੱਗਾ ਭਾਜਪਾ ਦੇ ਵਰਕਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਞਚ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਅਤੇ ਪੰਜਾਬ ਦੇ ਜਰਨਲ ਸਕੱਤਰ ਦੀ ਅਗਵਾਈ ਵਿੱਚ ਸ਼ਾਮਲ ਹੋ ਗਏ।ਭਾਜਪਾ ਦੇ ਯੂਥ ਆਗੂ ਅਮਨ ਅਰੋੜਾ ਆਪਣੇ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ ਹੋਏ।ਇਸ ਬੀਬੀ ਮਾਣੰੂਕੇ ਨੇ ਕਿਹਾ ਕਿ ਦਿੱਲੀ 'ਚ ਕੇਜੀਰਵਾਲ ਸਰਕਾਰ ਨੇ ਕੀਤੇ ਕੰਮਾਂ ਦਾ ਨੀਤਜਾ ਦਿੱਲੀ ਦੇ ਲੋਕਾਂ ਨੇ ਇਤਿਹਾਸਕ ਜਿੱਤ ਨਾਲ ਦਿੱਤਾ ਜਿਸ ਦਾ ਅਸਰ ਪੰਜਾਬ ਵਿੱਚ ਪੈਣ ਲੱਗਾ ਪਿਆ ਹੈ।ਇਸ ਸਮੇ ਬੀਬੀ ਮਾਣੰੂਕੇ ਨੇ ਕਿਹਾ ਕਿ ਆਉਣ ਵਾਲੀਆ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਆਪਣੀ ਸਰਕਾਰ ਜਰੂਰ ਬਣੇਾੲਗੀ।ਜਗਰਾਉ ਦੇ ਭਾਜਪਾ ਦੇ ਯੂਥ ਅਤੇ ਵਰਕਰ ਅਰਵਿੰਦਰ ਕੇਜਰੀਵਾਲ ਦੇ ਕੰਂਮਾ ਤੋ ਪ੍ਰਭਵਿਤ ਹੋ ਕੇ ਆਪ ਵਿੱਚ ਸ਼ਾਮਲ ਹੋਏ।ਇਸ ਮੌਕੇ ਪੋ੍ਰਫੈਸਰ ਸੁਖਵਿੰਦਰ ਸਿੰਘ,ਯੂਥ ਪ੍ਰਧਾਨ ਧਰਮਿੰਦਰ ਸਿੰਘ,ਗੁਲਸ਼ਨ ਕੁਮਾਰ,ਅਨਿਲ ਕੁਮਾਰ,ਪ੍ਰਭਜੋਤ ਸਿੰਘ,ਗੁਰਪ੍ਰੀਤ ਸਿੰਘ,ਮਣੀ ਅਰੋੜਾ,ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

ਲੌਗੋਵਾਲ ਵਿਖੇ ਸਕੂਲ ਦੇ ਚਾਰ ਬੱਚਿਆਂ ਦੇ ਸੜਨ ਦੀ ਘਟਨਾ ਬੇਹੱਦ ਮੰਦਭਾਗੀ:ਪ੍ਰਧਾਨ ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੰਗਰੂਰ ਜਿਲੇ੍ਹ ਦੇ ਲੌਗਵਾਲ ਕਸਬਾ ਵਿਖੇ ਇਕ ਪ੍ਰਾਈਵੇਟ ਸਕੂਲ ਦੀ ਵੈਨ ਵਿੱਚ ਹੋਈ ਖਾਰਬੀ ਕਰਕੇ ਅੱਗ ਲੱਗਣ ਕਾਰਨ 4 ਮਾਸੂਮ ਵਿਿਦਆਰਥੀ ਮੋਤ ਦੇ ਮੂੰਹ ਵਿੱਚ ਚਲੇ ਗਏ।ਇਸ ਬੱਚਿਆਂ ਦੀ ਮੌਤ ਨਾਲ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਦੇ ਪ੍ਰਧਾਨ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਪੱਤਰਕਾਰ ਨਾਲ ਕੀਤੇ।ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਹਿਰਦੇ ਵਲੰੂਧਰਣ ਗਏ ਹਨ।ਤੇ ਬੱਚਿਆਂ ਦਾ ਇਸ ਸੰਸਾਰ ਤੋ ਚਲ ਜਾਣ ਅਸਹਿ ਦਰਦ ਨੂੰ ਜਨਮ ਦਿੰਦਾ ਹੈ ਕਿਉਕਿ ਇੰਨ੍ਹਾਂ ਬੱਚਿਆਂ ਨੇ ਅਜੇ ਆਪਣੀ ਜਿੰਦਗੀ ਵਿੱਚ ਅਜੇ ਵਧਣਾ ਸੀ ਉਨ੍ਹਾਂ ਕਿਸੇ ਦਾ ਮਾੜਾ ਨਹੀ ਸੀ ਹੋਇਆ ਉਨ੍ਹਾਂ ਨਾਲ ਇਸ ਤਰ੍ਹਾਂ ਹੋਣਾ ਦਰਦਨਾਕ ਹੈ।ਉਨ੍ਹਾਂ ਕਿਹਾ ਕਿ ਜਦੋ ਅਜਿਹੇ ਹਾਦਸੇ ਵਾਪਰਦੇ ਹਨ ਤਾਂ ਕੌਮ ਲਈ ਮਾੜਾ ਹੰੁਦਾ ਹੈ ਕਿਉਕਿ ਇਹੀ ਬੱਚੇ ਕੌਮ ਦੇ ਭਵਿੱਖ ਸਨ।ਉਨ੍ਹਾਂ ਕਿਹਾ ਕਿ ਅਜਿਹੇ ਹਦਾਸੇ ਨਾ ਵਾਪਰਨ ਇਸ ਲਈ ਸਰਕਾਰ ਅਤੇ ਪ੍ਰਸ਼ਾਂਸਨ ਨੂੰ ਅਗਾਊ ਪ੍ਰਬੰਧ ਕਰਨੇ ਚਾਹੀਦੇ ਹਨ ਕਿੳਕਿ ਕਈ ਪ੍ਰਾਈਵੇਟ ਸਕੂਲ਼ਾਂ ਵਾਲੇ ਚੱਲਦੀਆਂ ਇਹਨਾਂ ਵੈਨਾਂ ਦੀ ਚੈਕਿਗ ਦੀ ਲੋੜ ਹੈ ਕਿਉਕਿ ਕਈ ਸਕੂਲਾਂ ਵਾਲੇ ਤਾਂ ਮਿਆਦ ਪੁਗਾ ਚੱਕੀਆਂ ਵੈਨਾਂ ਨੂੰ ਹੀ ਤੋਰੀ ਫਿਰਦੇ ਹਨ ਜੋ ਹਾਦਸੇ ਦਾ ਕਾਰਨ ਬਣਦੀਆਂ ਹਨ ਮਾਸੂਮ ਬੱਚਿਆਂ ਦੀਆਂ ਜਿੰਦਗੀਆਂ ਅਜਾਈ ਹੀ ਚੱਲੀਆਂ ਜਾਂਦੀਆਂ ਹਨ ਤੇ ਫਿਰ ਅਫਸੋਸ ਹੀ ਪੱਲੇ ਰਹਿ ਜਾਦਾ ਹੈ।

308 ਸਕੂਲਾਂ ਬੱਸਾਂ ਦੇ ਚਾਲਾਨ ਅਤੇ 36 ਬੰਦ ਕੀਤੀਆਂ

ਸੇਫ਼ ਸਕੂਲ ਵਾਹਨ ਯੋਜਨਾ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਾਈ ਜਾਵੇ-ਕਾਰਜਕਾਰੀ ਡਿਪਟੀ ਕਮਿਸ਼ਨਰ

ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰ. ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਜ਼ਿਲਾ ਲੁਧਿਆਣਾ ਵਿੱਚ ਸਕੂਲ ਵਾਹਨਾਂ ਦੀ ਵੱਡੇ ਪੱਧਰ 'ਤੇ ਚੈਕਿੰਗ ਕੀਤੀ ਗਈ। ਅੱਜ ਕੁੱਲ 918 ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨਾਂ ਵਿੱਚੋਂ 308 ਬੱਸਾਂ ਦੇ ਚਾਲਾਨ ਕੀਤੇ ਗਏ ਜਦਕਿ 36 ਬੱਸਾਂ ਨੂੰ ਬੰਦ ਕੀਤਾ ਗਿਆ। ਇਹ ਚੈਕਿੰਗ ਸਾਰੇ ਐੱਸ. ਡੀ. ਐੱਮਜ਼, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ। ਉਨਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਅਤੇ ਐੱਸ. ਡੀ. ਐੱਮਜ਼ ਵੱਲੋ 483 ਬੱਸਾਂ ਚੈੱਕ ਕੀਤੀਆਂ ਗਈਆਂ, ਜਿਨਾਂ ਵਿੱਚੋਂ 138 ਬੱਸਾਂ ਦਾ ਚਾਲਾਨ ਕੀਤਾ ਗਿਆ ਅਤੇ 22 ਬੰਦ ਕੀਤੀਆਂ ਗਈਆਂ। ਇਸੇ ਤਰਾਂ ਪੁਲਿਸ ਵੱਲੋਂ 435 ਬੱਸਾਂ ਚੈੱਕ ਕੀਤੀਆਂ ਗਈਆਂ, ਜਿਨਾਂ ਵਿੱਚੋਂ 170 ਚਾਲਾਨ ਅਤੇ 14 ਬੰਦ ਕੀਤੀਆਂ ਗਈਆਂ। ਦੱਸਣਯੋਗ ਹੈ ਕਿ ਕਾਰਜਕਾਰੀ ਡਿਪਟੀ ਕਮਿਸ਼ਨਰ ਨੇ ਕੱਲ ਵੱਖ-ਵੱਖ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਤੋਂ ਸੇਫ਼ ਸਕੂਲ ਵਾਹਨ ਯੋਜਨਾ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਾਉਣ ਲਈ ਇੱਕ ਦਫ਼ਤਰੀ ਹੁਕਮ ਜਾਰੀ ਕੀਤਾ ਸੀ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਦੀ ਡਿਊਟੀ ਲਗਾ ਕੇ ਰੋਜ਼ਾਨਾ ਰਿਪੋਰਟ ਭੇਜਣ ਬਾਰੇ ਕਿਹਾ ਗਿਆ ਹੈ। ਜਾਰੀ ਦਫ਼ਤਰੀ ਹੁਕਮ ਵਿੱਚ ਉਨਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਸਕੂਲ ਅਤੇ ਵਿਦਿਅਕ ਅਦਾਰੇ ਟਰਾਂਸਪੋਰਟ ਵਿਭਾਗ ਵੱਲੋਂ ਸੇਫ ਸਕੂਲ ਵਾਹਨ ਯੋਜਨਾ ਅਧੀਨ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ। ਇਸੇ ਕਰਕੇ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸੰਧੂ ਨੇ ਕਿਹਾ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ, ਲੁਧਿਆਣਾ (ਦਿਹਾਤੀ) ਅਤੇ ਖੰਨਾ ਪੁਲਿਸ, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਅਤੇ ਸਾਰੇ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਸਾਰੇ ਸਕੂਲਾਂ ਦੀਆਂ ਬੱਸਾਂ/ਵਾਹਨਾਂ ਦੀ ਚੈਕਿੰਗ ਯਕੀਨੀ ਬਣਾਉਣਗੇ ਅਤੇ ਰੋਜ਼ਾਨਾ 5 ਵਜੇ ਤੋਂ ਪਹਿਲਾਂ ਰਿਪੋਰਟ ਜ਼ਿਲਾ ਪ੍ਰਸਾਸ਼ਨ ਨੂੰ ਭੇਜਣਗੇ। ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੋੜੀਂਦੀ ਗਿਣਤੀ ਵਿੱਚ ਟੀਮਾਂ ਦਾ ਗਠਨ ਕਰਕੇ ਵੱਖ-ਵੱਖ ਸਕੂਲਾਂ ਦੀ ਜਾਂਚ ਕਰਾਉਣਗੇ ਕਿ ਉਹ ਸੇਫ਼ ਸਕੂਲ ਵਾਹਨ ਯੋਜਨਾ ਦਾ ਪਾਲਣ ਕਰ ਰਹੇ ਹਨ ਕਿ ਨਹੀਂ। ਉਹ ਵੀ ਰੋਜ਼ਾਨਾ ਸ਼ਾਮ ਨੂੰ ਰਿਪੋਰਟ ਭੇਜਣਗੇ। ਇਸੇ ਤਰਾਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਦੀ ਵੀ ਡਿਊਟੀ ਲਗਾਈ ਗਈ ਹੈ ਕਿ ਉਹ ਵੀ ਰੋਜ਼ਾਨਾ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਜਾਂਚ ਕਰਕੇ ਉਕਤ ਯੋਜਨਾ ਦੀ ਪਾਲਣਾ ਬਾਰੇ ਰਿਪੋਰਟ ਜ਼ਿਲਾ ਪ੍ਰਸਾਸ਼ਨ ਨੂੰ ਭੇਜਣਗੇ। ਸੰਧੂ ਨੇ ਸੰਬੰਧਤ ਅਧਿਕਾਰੀਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਸਖ਼ਤੀ ਨਾਲ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਵੀ ਸਕੂਲ ਇਸ ਯੋਜਨਾ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਨਹੀਂ ਕਰੇਗਾ, ਉਨਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸੇ ਤਰਾਂ ਜੋ ਅਧਿਕਾਰੀ ਇਸ ਦਿਸ਼ਾ ਵਿੱਚ ਅਣਗਹਿਲੀ ਵਰਤਣਗੇ, ਉਹ ਵੀ ਬਖ਼ਸ਼ੇ ਨਹੀਂ ਜਾਣਗੇ।

 

ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਭਵਿੱਖਮੁੱਖੀ ਸਿੱਖਿਆ 'ਤੇ ਜ਼ੋਰ ਦੇਣ ਦੀ ਲੋੜ-ਪ੍ਰਤਾਪ ਸਿੰਘ ਬਾਜਵਾ

ਸਿੱਖਿਆ ਸ਼ਾਸਤਰੀਆਂ ਨੂੰ ਸੂਚਨਾ ਅਤੇ ਤਕਨੀਕ ਖੇਤਰ ਵਿੱਚ ਕ੍ਰਾਂਤੀ ਲਿਆਉਣ ਦਾ ਸੱਦਾ
ਸਿੱਧਵਾਂ ਖੁਰਦ/ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ)-

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅੱਜ ਲੋੜ ਹੈ ਕਿ ਭਵਿੱਖਮੁੱਖੀ ਸਿੱਖਿਆ 'ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾਵੇ। ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਕੁਝ ਹਾਂ-ਪੱਖੀ ਬਦਲਾਵਾਂ ਦੀ ਜ਼ਰੂਰਤ ਹੈ, ਤਾਂ ਹੀ ਸਾਡੇ ਬੱਚੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਸਕਦੇ ਹਨ। ਉਨਾਂ ਇਹ ਵਿਚਾਰ ਅੱਜ ਸਥਾਨਕ ਸਿੱਧਵਾਂ ਖੁਰਦ ਵਿਖੇ ਸਾਲਾਨਾ ਅਥਲੈਟਿਕਸ ਮੀਟ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹ ਇਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਆਏ ਸਨ। ਬਾਜਵਾ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਸੂਚਨਾ ਅਤੇ ਤਕਨੀਕ ਦੇ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਸਾਡੇ ਸਿੱਖਿਆ ਸ਼ਾਸਤਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਖੇਤਰ ਵਿੱਚ ਨਵੀਂਆਂ ਸੰਭਾਵਨਾਵਾਂ ਤਲਾਸ਼ਣ ਅਤੇ ਵਿੱਦਿਆਰਥੀਆਂ ਨੂੰ ਸੂਚਨਾ ਅਤੇ ਤਕਨੀਕ ਖੇਤਰ ਵਿੱਚ ਪੜਾਈ ਕਰਨ ਦੇ ਨਾਲ-ਨਾਲ ਨਵੇਂ ਦਿਸਹੱਦੇ ਕਾਇਮ ਕਰਨ ਲਈ ਪ੍ਰੇਰਿਤ ਕਰਨ। ਉਨਾਂ ਬੱਚਿਆਂ ਨੂੰ ਆਪਣਾ ਇਤਿਹਾਸ ਸੰਭਾਲਣ ਦੀ ਵੀ ਅਪੀਲ ਕੀਤੀ। ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ੍ਰ. ਬਾਜਵਾ ਨੇ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ 'ਤੇ ਦੋਸ਼ ਲਗਾਇਆ ਕਿ ਇਸ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਦੇ ਨਾਲ ਹੀ ਅੱਜ ਸਾਡੇ ਸੂਬੇ ਦੀ ਆਰਥਿਕਤਾ ਦਾ ਲੱਕ ਟੁੱਟ ਗਿਆ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੇ ਬਿਜਲੀ ਸਮਝੌਤੇ ਮੁੜ ਵਾਂਚਣ ਜਾਂ ਰੱਦ ਕਰਨ ਦੀ ਲੋੜ ਹੈ। ਇਸ ਮੌਕੇ ਉਨਾਂ ਅਥਲੈਟਿਕਸ ਮੀਟ ਦੇ ਜੇਤੂ ਖ਼ਿਡਾਰੀਆਂ ਨੂੰ ਜੇਤੂ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਵੀ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ ਲੁਧਿਆਣਾ, ਵਰਿੰਦਰ ਸਿੰਘ ਸਿੱਧੂ, ਡਾ. ਹਰਮੇਲ ਸਿੰਘ, ਪ੍ਰੀਤਮ ਸਿੰਘ ਜੌਹਲ , ਡਾ. ਹਰਦੀਪ ਸਿੰਘ, ਕ੍ਰਿਪਾਲ ਸਿੰਘ ਭੱਠਲ, ਪਰਮਜੀਤ ਸਿੰਘ ਹਾਜ਼ਰ ਸਨ

ਹੁਣ ਰੋਜ਼ਾਨਾ ਹੋਇਆ ਕਰੇਗੀ ਸਕੂਲ ਵਾਹਨਾਂ ਦੀ ਚੈਕਿੰਗ

ਸੇਫ਼ ਸਕੂਲ ਵਾਹਨ ਯੋਜਨਾ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਦਫ਼ਤਰੀ ਹੁਕਮ ਜਾਰੀ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਕਾਰਜਕਾਰੀ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੇ ਵੱਖ-ਵੱਖ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਤੋਂ ਸੇਫ਼ ਸਕੂਲ ਵਾਹਨ ਯੋਜਨਾ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਾਉਣ ਲਈ ਇੱਕ ਦਫ਼ਤਰੀ ਹੁਕਮ ਜਾਰੀ ਕੀਤਾ ਹੈ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਦੀ ਡਿਊਟੀ ਲਗਾ ਕੇ ਰੋਜ਼ਾਨਾ ਰਿਪੋਰਟ ਭੇਜਣ ਬਾਰੇ ਕਿਹਾ ਗਿਆ ਹੈ। ਜਾਰੀ ਦਫ਼ਤਰੀ ਹੁਕਮ ਵਿੱਚ ਉਨਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਸਕੂਲ ਅਤੇ ਵਿਦਿਅਕ ਅਦਾਰੇ ਟਰਾਂਸਪੋਰਟ ਵਿਭਾਗ ਵੱਲੋਂ ਸੇਫ ਸਕੂਲ ਵਾਹਨ ਯੋਜਨਾ ਅਧੀਨ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ। ਇਸੇ ਕਰਕੇ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸੰਧੂ ਨੇ ਕਿਹਾ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ, ਲੁਧਿਆਣਾ (ਦਿਹਾਤੀ) ਅਤੇ ਖੰਨਾ ਪੁਲਿਸ, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਅਤੇ ਸਾਰੇ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਸਾਰੇ ਸਕੂਲਾਂ ਦੀਆਂ ਬੱਸਾਂ/ਵਾਹਨਾਂ ਦੀ ਚੈਕਿੰਗ ਯਕੀਨੀ ਬਣਾਉਣਗੇ ਅਤੇ ਰੋਜ਼ਾਨਾ 5 ਵਜੇ ਤੋਂ ਪਹਿਲਾਂ ਰਿਪੋਰਟ ਜ਼ਿਲਾ ਪ੍ਰਸਾਸ਼ਨ ਨੂੰ ਭੇਜਣਗੇ। ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੋੜੀਂਦੀ ਗਿਣਤੀ ਵਿੱਚ ਟੀਮਾਂ ਦਾ ਗਠਨ ਕਰਕੇ ਵੱਖ-ਵੱਖ ਸਕੂਲਾਂ ਦੀ ਜਾਂਚ ਕਰਾਉਣਗੇ ਕਿ ਉਹ ਸੇਫ਼ ਸਕੂਲ ਵਾਹਨ ਯੋਜਨਾ ਦਾ ਪਾਲਣ ਕਰ ਰਹੇ ਹਨ ਕਿ ਨਹੀਂ। ਉਹ ਵੀ ਰੋਜ਼ਾਨਾ ਸ਼ਾਮ ਨੂੰ ਰਿਪੋਰਟ ਭੇਜਣਗੇ। ਇਸੇ ਤਰਾਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਦੀ ਵੀ ਡਿਊਟੀ ਲਗਾਈ ਗਈ ਹੈ ਕਿ ਉਹ ਵੀ ਰੋਜ਼ਾਨਾ ਵੱਖ-ਵੱਖ ਸਕੂਲਾਂ ਦੇ ਵਾਹਨਾਂ ਦੀ ਜਾਂਚ ਕਰਕੇ ਉਕਤ ਯੋਜਨਾ ਦੀ ਪਾਲਣਾ ਬਾਰੇ ਰਿਪੋਰਟ ਜ਼ਿਲਾ ਪ੍ਰਸਾਸ਼ਨ ਨੂੰ ਭੇਜਣਗੇ। ਸੰਧੂ ਨੇ ਸੰਬੰਧਤ ਅਧਿਕਾਰੀਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਸਖ਼ਤੀ ਨਾਲ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਵੀ ਸਕੂਲ ਇਸ ਯੋਜਨਾ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਨਹੀਂ ਕਰੇਗਾ, ਉਨਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸੇ ਤਰਾਂ ਜੋ ਅਧਿਕਾਰੀ ਇਸ ਦਿਸ਼ਾ ਵਿੱਚ ਅਣਗਹਿਲੀ ਵਰਤਣਗੇ, ਉਹ ਵੀ ਬਖ਼ਸ਼ੇ ਨਹੀਂ ਜਾਣਗੇ।