ਖੇਤੀ ਮਾਹਰਾਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਵੀ ਰਹੀ ਬੇਸਿੱਟਾ

ਜਲੰਧਰ ਧਰਨਾ ਰਹੇਗਾ ਜਾਰੀ 

ਟੋਲ ਪਲਾਜ਼ੇ ਜਾਮ ਕਰਨ ਦਾ ਫ਼ੈਸਲਾ ਫਿਲਹਾਲ ਟਾਲਿਆ

ਜਲੰਧਰ , 23 ਅਗਸਤ (ਜਸਮੇਲ ਗ਼ਾਲਿਬ , ਮਨਜਿੰਦਰ ਗਿੱਲ)   ਗੰਨੇ ਦੀਆਂ ਕੀਮਤਾਂ ਲੈ ਨੂੰ ਕੇ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਦੌਰਾਨ ਅੱਜ ਡੀਸੀ ਦਫਤਰ ਜਲੰਧਰ ਵਿਖੇ ਚੰਡੀਗੜ੍ਹ ਤੋਂ ਆਏ ਖੇਤੀ ਮਾਹਰਾਂ ਅਤੇ ਕਿਸਾਨ ਆਗੂਆਂ ਵਿਚਾਲੇ ਹੋਈ ਮੀਟਿੰਗ ਵੀ ਕਿਸੇ ਨਤੀਜੇ ’ਤੇ ਨਹੀਂ ਪੁੱਜ ਸਕੀ। ਹਾਲਾਂਕਿ ਸਰਕਾਰ ਤੇ ਕਿਸਾਨਾਂ ਵਿਚਾਲੇ ਭਲਕੇ ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ ਜਿਸ ਵਿਚ ਗੰਨੇ ਦੇ ਭਾਅ ਬਾਰੇ ਕੋਈ ਫੈਸਲਾ ਹੋਣ ਦੀ ਸੰਭਾਵਨਾ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਫਿਲਹਾਲ ਮੰਗਲਵਾਰ ਤੋਂ ਕਿਸਾਨਾਂ ਵੱਲੋਂ ਜਿਹੜੀ ਟੋਲ ਪਲਾਜ਼ੇ ਬੰਦ ਕਰ ਕੇ ਪੰਜਾਬ ਵਿਚ ਜਾਮ ਲਾਉਣ ਦੀ ਕਾਲ ਦਿੱਤੀ ਗਈ ਸੀ, ਉਸ ਨੂੰ ਟਾਲ ਦਿੱਤਾ ਗਿਆ ਹੈ, ਪਰ ਜਲੰਧਰ ਵਿਖੇ ਚੱਲ ਰਿਹਾ ਰੇਲ ਤੇ ਸੜਕੀ ਆਵਾਜਾਈ ਰੋਕਣ ਦਾ ਧਰਨਾ ਜਾਰੀ ਰਹੇਗਾ। ਅਗਲੇ ਸੰਘਰਸ਼ ਦੀ ਰੂਪਰੇਖਾ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਐਲਾਨੀ ਜਾਵੇਗੀ।