You are here

ਲੁਧਿਆਣਾ

ਆਪਣੀ ਗੱਡੀ ਆਪਣਾ ਰੋਜ਼ਗਾਰ ਯੋਜਨਾ' ਤਹਿਤ ਅਰਜੀਆਂ ਦੇਣ ਦੀ ਆਖ਼ਰੀ ਮਿਤੀ ਹੁਣ 19 ਫਰਵਰੀ

ਕਾਰ ਅਤੇ ਆਟੋ ਰਿਕਸ਼ਾ ਖਰੀਦਣ 'ਤੇ ਮੁਹੱਈਆ ਕਰਵਾਈ ਜਾਵੇਗੀ ਸਬਸਿਡੀ-ਡਿਪਟੀ ਕਮਿਸ਼ਨਰ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਹੀ ਉਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੇ ਇਸੇ ਮਿਸ਼ਨ ਤਹਿਤ ਸ਼ੁਰੂ ਕੀਤੀ ਗਈ 'ਆਪਣੀ ਗੱਡੀ ਆਪਣਾ ਰੋਜ਼ਗਾਰ ਯੋਜਨਾ' ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਨੌਜਵਾਨਾਂ ਨੂੰ ਕਾਰ ਅਤੇ ਆਟੋ ਰਿਕਸ਼ਾ ਚਲਾਉਣ (ਖਰੀਦਣ) ਲਈ ਸਬਸਿਡੀ ਮੁਹੱਈਆ ਕਰਾਉਣ ਲਈ ਅਰਜੀਆਂ ਦੀ ਮੰਗ ਕੀਤੀ ਹੈ। ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਨੌਜਵਾਨਾਂ ਨੂੰ ਦਿਵਾਉਣ ਦੇ ਮਕਸਦ ਨਾਲ ਇਸ ਲਈ ਅਪਲਾਈ ਕਰਨ ਦੀ ਮਿਤੀ ਵਿੱਚ 19 ਫਰਵਰੀ, 2020 ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਕਾਰ ਖਰੀਦਣ ਲਈ ਕੁੱਲ ਕੀਮਤ ਦਾ 75000 ਰੁਪਏ ਜਾਂ 15 ਫੀਸਦੀ (ਜੋ ਵੀ ਘੱਟ ਹੋਵੇਗਾ) ਅਤੇ ਆਟੋ ਰਿਕਸ਼ਾ ਖਰੀਦਣ ਲਈ 50000 ਰੁਪਏ ਜਾਂ 15 ਫੀਸਦੀ (ਜੋ ਵੀ ਘੱਟ ਹੋਵੇਗਾ) ਸਬਸਿਡੀ ਦਿੱਤੀ ਜਾਵੇਗੀ। ਉਮੀਦਵਾਰ ਜ਼ਿਲਾ ਲੁਧਿਆਣਾ ਦਾ ਵਾਸੀ ਹੋਣਾ ਚਾਹੀਦਾ ਹੈ ਅਤੇ ਉਸਦੀ ਉਮਰ 1 ਨਵੰਬਰ, 2019 ਨੂੰ 21 ਸਾਲ ਤੋਂ 45 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਵਿੱਚ 8ਵੀਂ ਜਮਾਤ ਪਾਸ ਅਤੇ ਉਸ ਕੋਲ ਨੀਲਾ ਕਾਰਡ/ਸਮਾਰਟ ਕਾਰਡ ਅਤੇ ਵੈਧ ਡਰਾਈਵਿੰਗ ਲਾਇਸੰਸ ਹੋਣਾ ਚਾਹੀਦਾ ਹੈ। ਅਗਰਵਾਲ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਨੌਜਵਾਨਾਂ ਨੂੰ ਵੈੱਬਸਾਈਟ www.pbemployment.gov.in ਤੋਂ ਪ੍ਰਫਾਰਮਾ ਡਾਊਨਲੋਡ ਕਰਕੇ ਭਰਨ ਉਪਰੰਤ ਲੁਧਿਆਣਾ ਸਥਿਤ ਪ੍ਰਤਾਪ ਚੌਕ, ਨੇੜੇ ਸੰਗੀਤ ਸਿਨੇਮਾ ਦੇ ਸਾਹਮਣੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਮਿਤੀ 19 ਫਰਵਰੀ, 2020 ਦੇ ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਜਮਾਂ ਕਰਵਾ ਸਕਦੇ ਹਨ। ਇਸ ਵੈੱਬਸਾਈਟ ਤੋਂ ਹੋਰ ਵਧੇਰੇ ਜਾਣਕਾਰੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਦਿੱਲੀ 'ਚ ਆਮ ਆਦਮੀ ਪਾਰਟੀ ਜਿੱਤੇਗੀ ਸਾਰੀਆਂ 70 ਸੀਟਾਂ:ਵਿਧਾਇਕ ਸਰਵਜੀਤ ਕੌਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦਿੱਲੀ ਵਿਚ 'ਆਪ' ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਅਤੇ ਸਾਰੀਆਂ 70 ਸੀਟਾਂ ਤੇ 'ਵਿਰੋਧੀਆਂ ਦੀਆਂ ਜਮਾਨਤਾਂ ਜਪਤ ਕਰਵਾਉਂਦੀ ਹੋਈ ਦੌਬਾਰਾ ਸਰਕਾਰ ਬਣਾਵੇਗੀ ,ਇਹ ਵਿਚਾਰ ਆਪ ਆਦਮੀ ਪਰਾਟੀ ਦੀ ਜਗਰਾਉ ਦੀ ਵਿਧਾਇਕ ਸਰਬਜੀਤ ਸਿੰਘ ਮਾਣੰੂਕੇ ਗੱਲਬਾਤ ਕਰਦਿਆਂ ਕੀਤੇ।ਵਿਧਾਇਕ ਮਾਣੰੂਕੇ ਨੇ ਦੱਸਿਆ ਕਿ ਉਹ ਪਾਰਟੀ ਵੱਲੋਂ ਲਾਈ ਡਿਊਟੀ ਦੇ ਚੱਲਦਿਆਂ ਦਿੱਲੀ ਵਿਖੇ ਲੋਕਾਂ ਵਿਚ ਵਿਚਰਦੇ ਹੋਏ ਦਿੱਲੀ ਵਾਸੀਆਂ ਦੇ ਚਿਹਰੇ 'ਤੇ ਅਜ਼ੀਬ ਸਕੂਨ ਵੇਖ ਰੇਹ ਹਨ ਅਤੇ ਇੰਝ ਪ੍ਰਤੀਤ ਹੈ ਕਿ ਜਿਵੇਂ ਦਿੱਲੀ ਵਿਚ ਕੇਜ਼ਰੀਵਾਲ ਨਹੀ ਲੋਕ 'ਆਪ' ਕੇਜ਼ਰੀਵਾਲ ਦੀ ਅਗਵਾਈ ਹੇਠ ਸਰਕਾਰ ਬਣਾਉਣ ਲਈ ਖੁਦ ਚੋਣ ਲੜ ਰਹੇ ਹੋਣ।'ਆਪ' ਦੀ ਸਰਕਾਰ ਨੇ ਦਿੱਲੀ ਵਿਚ ਭ੍ਰਿਸ਼ਟਾਚਾਰ ਰਹਿਤ ਸਰਕਾਰ ਦਿੰਦੇ ਹੋਏ,ਵਿਕਾਸ ਕਾਰਜ਼ਾਂ ਰਾਹੀਂ ਸਰਕਾਰੀ ਸਕੂਲ ,ਹਸਪਤਾਲਾਂ ਅਤੇ ਆਮ ਜਨਤਾ ਲਈ ਸਹੂਲਤਾਂ ਤੋਂ ਇਲਾਵਾ ਪੁੱਲ ਸੜਕਾਂ ਦੇ ਨਿਰਮਾਣ ਅਤੇ ਝੁੱਗੀ ਝੋਂਪੜੀ ਵਾਲਿਆਂ ਨੂੰ ਮੁਕਾਨ ਬਣਾ ਕੇ ਦੇਣ ਦੇ ਨਾਲ ਹਰ ਫਿਰਕੇ ਨੂੰ ਭਾਰੀ ਰਾਹਤ ਦਿੰਦੇ ਹੋਏ ਬਿਜਲੀ ਦਾ ਰੇਟ 2 ਰੁਪਏ ਯੂਨਿਟ ਕੀਤਾ ਹੈ ਜੋ ਦੂਸਰੀਆਂ ਪਾਰਟੀਆਂ ਦੀ ਆਜ਼ਾਦੀ ਦੇ 65 ਸਾਲਾਂ 'ਚ ਨਹੀਂ ਕਰ ਸੱਕੀਆਂ ,ਜਿਸ ਦੇ ਚੱਲਦੇ ਲੋਕ ਦੋਬਾਰਾ ਕੇਜ਼ਰੀਵਾਲ ਦੀ ਸਰਕਾਰ ਬਣਾਉਣ ਲਈ ਬਹੁਤ ਉਤਾਵਲੇ ਨਜ਼ਰ ਆ ਰਹੇ ਹਨ।

ਸੰਬੰਧਤ ਵਿਭਾਗਾਂ ਨੂੰ ਰੋਜ਼ਾਨਾ ਗਤੀਵਿਧੀਆਂ ਜਾਰੀ ਰੱਖਣ ਦੀ ਹਦਾਇਤ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ਼ ਹਵਾ, ਪਾਣੀ, ਆਲਾ-ਦੁਆਲਾ ਅਤੇ ਚੰਗਾ ਤੰਦਰੁਸਤ ਮਾਹੌਲ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਜ਼ਿਲਾ ਲੁਧਿਆਣਾ ਵਿੱਚ ਲਗਾਤਾਰ ਗਤੀਵਿਧੀਆਂ ਜਾਰੀ ਹਨ। ਇਨਾਂ ਗਤੀਵਿਧੀਆਂ ਦਾ ਅੱਜ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਜਾਇਜ਼ਾ ਲਿਆ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਸਿੰਘ ਨੇ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਿਸ਼ਨ ਤਹਿਤ ਰੋਜ਼ਾਨਾ ਗਤੀਵਿਧੀਆਂ ਕੀਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਉਨਾਂ ਕਿਹਾ ਕਿ ਇਹ ਗਤੀਵਿਧੀਆਂ ਰੁਟੀਨ ਦੀਆਂ ਗਤੀਵਿਧੀਆਂ ਤੋਂ ਅਲੱਗ ਹੋਣੀਆਂ ਚਾਹੀਦੀਆਂ ਹਨ। ਮੀਟਿੰਗ ਦੌਰਾਨ ਉਨਾਂ ਦੇ ਧਿਆਨ ਵਿੱਚ ਆਇਆ ਕਿ ਕੁਝ ਵਿਭਾਗਾਂ ਵੱਲੋਂ ਇਸ ਦਿਸ਼ਾ ਵਿੱਚ ਕੰਮ ਤਾਂ ਕੀਤਾ ਜਾ ਰਿਹਾ ਹੈ ਪਰ ਉਨਾਂ ਦੀ ਆਨਲਾਈਨ ਰਿਪੋਰਟਿੰਗ ਨਹੀਂ ਕੀਤੀ ਜਾ ਰਹੀ ਹੈ। ਉਨਾਂ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਮਿਸ਼ਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਰੋਜ਼ਾਨਾ ਅਪਡੇਸ਼ਨ ਕਰਨੀ ਵੀ ਯਕੀਨੀ ਬਣਾਉਣ। ਇਸ ਸੰਬੰਧੀ ਦਰਪੇਸ਼ ਆ ਰਹੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰਾਉਣ ਲਈ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਦੀ ਡਿਊਟੀ ਲਗਾਈ ਗਈ। ਮੀਟਿੰਗ ਵਿੱਚ ਹਾਜ਼ਰ ਨਾ ਹੋਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਵੀ ਹਦਾਇਤ ਕੀਤੀ ਗਈ।

ਜਵੱਦੀ ਸਥਿਤ 30 ਬਿਸਤਰਿਆ ਵਾਲਾ ਸਰਕਾਰੀ ਹਸਪਤਾਲ ਸ਼ੁਰੂ

ਹਸਪਤਾਲ ਵਿੱਚ ਮਿਲਣਗੀਆਂ ਹਰ ਤਰਾਂ ਦੀਆਂ ਸਿਹਤ ਸਹੂਲਤਾਂ-ਕੌਂਸਲਰ ਮਮਤਾ ਆਸ਼ੂ
ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਲੁਧਿਆਣਾ, ਖਾਸ ਕਰਕੇ ਹਲਕਾ ਲੁਧਿਆਣਾ (ਪੱਛਮੀ) ਨਿਵਾਸੀਆਂ ਲਈ ਇਹ ਖੁਸ਼ਖ਼ਬਰੀ ਹੈ ਕਿ ਜਵੱਦੀ ਵਿਖੇ ਤਿਆਰ 30 ਬਿਸਤਰਿਆਂ ਵਾਲਾ ਹਸਪਤਾਲ ਚਾਲੂ ਹੋ ਗਿਆ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਅੱਜ ਇਸ ਹਸਪਤਾਲ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਇਹ ਹਸਪਤਾਲ ਆਪਰੇਸ਼ਨ ਥੀਏਟਰ, ਪ੍ਰਾਈਵੇਟ ਕਮਰੇ, ਐਮਰਜੈਂਸੀ ਸਮੇਤ ਹਰ ਤਰਾਂ ਦੀਆਂ ਸਿਹਤ ਸਹੂਲਤਾਂ ਨਾਲ ਲੈੱਸ ਹੋਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਵੀ ਹਾਜ਼ਰ ਸਨ। ਦੱਸਣਯੋਗ ਹੈ ਕਿ ਇਹ 30 ਬਿਸਤਰਿਆਂ ਵਾਲਾ ਹਸਪਤਾਲ ਪਿਛਲੇ ਲੰਮੇ ਸਮੇਂ ਤੋਂ ਤਿਆਰ ਪਿਆ ਸੀ ਪਰ ਹੁਣ ਭਾਰਤ ਭੂਸ਼ਣ ਆਸ਼ੂ ਦੇ ਉਪਰਾਲਿਆਂ ਨਾਲ ਚਾਲੂ ਹੋਇਆ ਹੈ। ਸ੍ਰੀਮਤੀ ਆਸ਼ੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਹਸਪਤਾਲ ਵਿੱਚ ਈ. ਐੱਸ. ਆਈ. ਦੀ ਡਿਸਪੈਂਸਰੀ ਸ਼ਿਫ਼ਟ ਕੀਤੀ ਗਈ ਸੀ, ਜਿਸ ਦਾ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਲਾਭ ਲੈ ਰਹੇ ਹਨ। ਇਸ ਹਸਪਤਾਲ ਨੂੰ ਚਲਾਉਣ ਲਈ ਲੋੜੀਂਦੀਆਂ ਸਾਰੀਆਂ ਫਾਰਮੈਲਟੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੂਰਾ ਸਾਜੋ ਸਮਾਨ ਸਥਾਪਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਹਸਪਤਾਲ ਨੂੰ ਚਾਲੂ ਕਰਨਾ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਸੀ, ਜੋ ਕਿ ਪੂਰੀ ਹੋ ਗਈ ਹੈ। ਉਨਾਂ ਕਿਹਾ ਕਿ ਇਸ ਹਸਪਤਾਲ ਵਿੱਚ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਸੁਰਿੰਦਰ ਕੁਮਾਰ ਸਮੇਤ ਚਾਰ ਮਾਹਿਰ ਡਾਕਟਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਇਹ ਹਸਪਤਾਲ ਸਥਾਨਕ ਸਿਵਲ ਹਸਪਤਾਲ ਦੀ ਬਰਾਂਚ ਵਜੋਂ ਲੋਕਾਂ ਨੂੰ ਸੇਵਾਵਾਂ ਦੇਵੇਗਾ। ਉਨਾਂ ਦੱਸਿਆ ਕਿ ਇਨਾਂ ਮਾਹਿਰ ਡਾਕਟਰਾਂ ਵਿੱਚ ਮੈਡੀਸਨ, ਦੰਦਾਂ, ਜਨਾਨਾ ਰੋਗਾਂ ਦੇ ਮਾਹਿਰ ਅਤੇ ਫਾਰਮਾਸਿਸਟ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਪੈਰਾਮੈਡੀਕਲ ਸਟਾਫ ਵੀ ਲਗਾਇਆ ਗਿਆ ਗਿਆ ਹੈ। ਓ. ਪੀ. ਡੀ. ਦੀ ਸਹੂਲਤ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਇਸ ਹਸਪਤਾਲ ਦਾ ਰਸਮੀ ਉਦਘਾਟਨ ਅਗਲੇ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ। ਹਸਪਤਾਲ ਵਿੱਚ ਜਲਦ ਹੀ ਐਕਸ-ਰੇ ਅਤੇ ਹੋਰ ਸਹੂਲਤਾਂ ਵੀ ਚਾਲੂ ਕੀਤੀਆਂ ਜਾਣਗੀਆਂ। ਇਲਾਕੇ ਦੇ ਕੌਂਸਲਰ ਸ੍ਰ. ਦਿਲਰਾਜ ਸਿੰਘ ਨੇ ਕਿਹਾ ਕਿ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਦੂਰ ਜਾਂ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਸੀ। ਇਹ ਹਸਪਤਾਲ ਚਾਲੂ ਹੋਣ ਨਾਲ ਸਥਾਨਕ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹਸਪਤਾਲ ਚਾਲੂ ਕਰਾਉਣ ਵਿੱਚ ਉਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੂੰ ਇਲਾਕਾ ਨਿਵਾਸੀ ਹਮੇਸ਼ਾਂ ਯਾਦ ਰੱਖਣਗੇ।

ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ 'ਈਜ਼ ਆਫ਼ ਲਿਵਿੰਗ ਇੰਡੈਕਸ ਸਰਵੇ' ਵਿੱਚ ਭਾਗ ਲੈਣ ਦੀ ਅਪੀਲ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨਗਰ ਨਿਗਮ ਲੁਧਿਆਣਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੀਤੇ ਜਾ ਰਹੇ ''ਈਜ਼ ਆਫ਼ ਲਿਵਿੰਗ ਇਡੈਕਸ ਅਸੈਸਮੈਂਟ''-ਅ ਸਿਟੀਜ਼ਨ ਪ੍ਰਸੈਪਸ਼ਨ ਸਰਵੇ ਵਿੱਚ ਵਧ ਚੜ ਕੇ ਭਾਗ ਲਿਆ ਜਾਵੇ। ਇਹ ਸਰਵੇ ਦੇਸ਼ ਭਰ ਵਿੱਚ ਸਮਾਰਟ ਸਿਟੀ ਵਜੋਂ ਵਿਕਸਤ ਕੀਤੇ ਜਾ ਰਹੇ ਸ਼ਹਿਰਾਂ ਵਿੱਚ ਕੀਤਾ ਜਾ ਰਿਹਾ ਹੈ। ਜਿਸ ਤਹਿਤ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਕੀਤੀ ਜਾਣੀ ਹੈ। ਇਸ ਸੰਬੰਧੀ ਸਥਾਨਕ ਜ਼ੋਨ-ਬੀ ਦਫ਼ਤਰ ਸਥਿਤ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਅਤੇ ਜ਼ੋਨਲ ਕਮਿਸ਼ਨਰ-ਕਮ-ਨੋਡਲ ਅਫ਼ਸਰ ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਸਰਵੇ 1 ਫਰਵਰੀ ਤੋਂ 29 ਫਰਵਰੀ, 2020 ਦਰਮਿਆਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਸੰਬੰਧੀ ਸ਼ਹਿਰ ਵਾਸੀ ਇਸ ਲਿੰਕ  http://xn--eol-yjife5c.org/citi੍ਰenfeedback  'ਤੇ ਕਲਿੱਕ ਕਰਕੇ ਸ਼ਹਿਰ ਦੇ ਬੁਨਿਆਦੀ ਢਾਂਚੇ, ਕਾਨੂੰਨ ਵਿਵਸਥਾ, ਪ੍ਰਦੂਸ਼ਣ ਪੱਧਰ ਅਤੇ ਆਵਾਜਾਈ ਸਹੂਲਤਾਂ ਬਾਰੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਇਨਾਂ ਸਵਾਲਾਂ ਦੇ ਜਵਾਬਾਂ ਦੇ ਹੀ ਆਧਾਰ 'ਤੇ ਸ਼ਹਿਰਾਂ ਦੀ ਦਰਜਾਬੰਦੀ ਤੈਅ ਹੋਵੇਗੀ। ਅਗਰਵਾਲ ਨੇ ਦੱਸਿਆ ਕਿ ਸ਼ਹਿਰਵਾਸੀਆਂ ਨੂੰ 24 ਵਿਸ਼ਿਆਂ 'ਤੇ ਫੀਡਬੈਕ ਦੇਣੀ ਪਵੇਗੀ, ਜਿਨਾਂ ਵਿੱਚ ਪ੍ਰਸਾਸ਼ਕੀ ਸੇਵਾਵਾਂ, ਸਿੱਖਿਆ, ਸਿਹਤ, ਸਫ਼ਾਈ, ਪਾਣੀ ਸਪਲਾਈ, ਸੁਰੱਖਿਆ, ਆਰਥਿਕ ਮੌਕੇ, ਰੋਜ਼ਗਾਰ, ਸਸਤਾ ਘਰ, ਬਿਜਲੀ ਸਪਲਾਈ, ਟਰਾਂਸਪੋਰਟੇਸ਼ਨ, ਵਾਤਾਵਰਣ, ਜਨਤਕ ਸੇਵਾਵਾਂ, ਜੀਵਨ ਪੱਧਰ ਅਤੇ ਹੋਰ ਸ਼ਾਮਿਲ ਹੋਣਗੇ। ਸ੍ਰੀਮਤੀ ਸਵਾਤੀ ਟਿਵਾਣਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ਵਿੱਚ ਅਜਿਹਾ ਕੋਈ ਸਰਵੇ ਹੋ ਰਿਹਾ ਹੈ, ਜਿਸ ਵਿੱਚ ਸਰਕਾਰ ਵੱਲੋਂ ਸ਼ਹਿਰਵਾਸੀਆਂ ਤੋਂ ਇਮਾਨਦਾਰੀ ਨਾਲ ਸਿੱਧੇ ਤੌਰ 'ਤੇ ਫੀਡਬੈਕ ਮੰਗੀ ਗਈ ਹੈ। ਉਨਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨੂੰ ਵੀ ਇਸ ਸੰਬੰਧੀ ਫੀਡਬੈਕ ਦੇਣ ਲਈ ਕਿਹਾ ਗਿਆ ਹੈ।

ਪਿੰਡ ਗਾਲਿਬ ਕਲਾਂ ਵਿੱਚ ਬੇਟੀ ਬਚਾਓ, ਬੇਟੀ ਪੜਾਓ, ਮੀਟਿੰਗ ਦੌਰਾਨ ਨਸਾਂ ਛਡਾਉ ਜਾਗਰੂਕਤਾ ਕੈਂਪ ਲਗਾਇਆ ਗਿਆ

ਜਗਰਾਉਂ(ਰਾਣਾ ਸੇਖਦੌਲਤ) ਅੱਜ ਪਿੰਡ ਗਾਲਿਬ ਕਲਾਂ ਵਿੱਚ ਬਾਲ ਵਿਕਾਸ ਸਿੱਧਵਾਂ ਬੇਟ ਦੇ ਪੂਰੇ ਸਟਾਫ ਵੱਲੋਂ ਬੇਟੀ ਬਚਾਓ, ਬੇਟੀ ਪੜਾਓ, ਪ੍ਰੋਗਰਾਮ ਦੇ ਅਧੀਨ ਨਸਾਂ ਛਡਾਉਣ ਸਬੰਧੀ ਕੈਂਪ ਲਗਾਇਆ ਗਿਆ ਇਸ ਵਿੱਚ ਹੈਲਥ ਸਟਾਫ ਮੈਡਮ ਕਰਮਜੀਤ ਕੌਰ ਅਤੇ ਜਸਵੀਰ ਕੌਰ ਨੇ ਨਸਾਂ ਛਡਾਉਣ ਸਬੰਧੀ ਦੱਸਿਆ ਕਿ ਕਿਵੇਂ ਇਹ ਨਸਾਂ ਪੰਜਾਬ ਨੂੰ ਘੁਣ ਵਾਂਗ ਖਤਮ ਕਰ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਸਾਲ ਦੇ ਵਿੱਚ ਹੀ ਚਿੱਟੇ ਕਾਰਨ ਜਗਰਾਉਂ ਚ ਤਿੰਨ ਮੋਤਾ ਹੋ ਚੁਕੀਆਂ ਹਨ ਕੁੱਝ ਤਾਂ ਗਰੀਬ ਪਰਿਵਾਰ ਆਪਣੇ ਘਰ ਗਹਿਣੇ ਰੱਖ ਕੇ ਵੀ ਬੱਚਿਆਂ ਦਾ ਇਲਾਜ ਕਰਵਾ ਰਹੇ ਹਨ ਇਸ ਮੌਕੇ ਸੁਪਰਵਾਈਜ਼ਰ ਮੈਂਡਮ ਪਰਮਜੀਤ ਕੌਰ ਨੇ ਬੱਚਿਆਂ ਦੀ ਸੰਭਾਲ ਅਤੇ ਬੇਟੀ ਬਚਾਓ, ਬੇਟੀ ਪੜਾਓ ਦੀ ਮਹਿੰਮ ਨੂੰ ਹਰ ਪਿੰਡ ਵਿੱਚ ਅੱਗੇ ਵਧਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।ਇਸ ਮੌਕੇ ਕਿਰਨਜੀਤ ਕੌਰ ,ਜਸਵਿੰਦਰ ਕੌਰ, ਸਕੂਲ ਟੀਚਰ ਰਾਜਵੀਰ ਕੌਰ ਆਸਾ ਵਰਕਰ ਰਮਨਦੀਪ ਕੌਰ ,ਸੋਮਾ ਰਾਣੀ, ਅਤੇ ਪਿੰਡ ਦੀ ਪੰਚਾਇਤ ,ਨਗਰ ਨਿਵਾਸੀ ਆਦਿ ਹਾਜਰ ਸਨ ਸੁਪਰਵਾਈਜ਼ਰ ਮੈਡਮ ਪਰਮਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ

ਕਰਾਂਤੀਕਾਰੀ ਇਨਕਲਾਬੀ ਭਗਤੀ ਦੇ ਸੋਮੇ ਸਨ ਰਵਿਦਾਸ ਮਹਾਰਾਜ ਜੀ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮਹਾਰਾਜ ਦੇ ਪ੍ਰਕਾਸ ਉਤਸਵ ਤੇ ਪਿੰਡ ਗੁੜੇ ਜਿਲਾ ਲੂਧਿਆਣਾ ਵਿਖੇ ਨਗਰ ਕੀਰਤਨ ਸਜਾਇਆ ਗਿਆ।ਗੁਰਦੁਆਰਾ ਸਾਹਿਬ ਤੋ ਸੋਹਣੀ ਪਾਲਕੀ ਵਿਚ ਗੁਰੂ ਗੰ੍ਰਥ ਸਾਹਿਬ ਜੀ ਪ੍ਰਕਾਸ਼ ਹੋਏ।ਫੁਲਾਂ ਦੀ ਵਰਖਾ ਪੰਜ ਪਿਆਰੇ ਸਾਹਿਬਾਨਾਂ ਦੇ ਜੈਕਾਰਿਆਂ ਦੀ ਗੂੰਜ ਨਾਲ ਅਰੰਭਤਾ ਹੋਈ।ਜਿਸ ਵਿਚ ਪੰਥ ਦੇ ਮਹਾਨ ਵਿਦਵਾਨ ਭਾਈ ਪਿਰਤ ਪਾਲ ਸਿੰਘ ਪਾਰਸ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਵਿਚੋ ਸੰਗਤਾਂ ਨੂੰ ਇਤਿਹਾਸ ਅਤੇ ਜੋਸਲੀਆਂ ਵਾਰਾਂ ਨਾਲ ਨਿਹਾਲ ਕੀਤਾ।ਇਸ ਮੋਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਨਛਤਰ ਸਿੰਘ,ਜੁਗਰਾਜ ਸਿੰਘ,ਹਰਭਜਨ ਸਿੰਘ,ਭਗਵਾਨ ਸਿੰਘ ਹੈਡ ਗੰ੍ਰਥੀ ਦਿਲਜਾਰ ਸਿੰਘ ਜਸਾ ਸਿੰਘ,ਮਹਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।

ਕਮਲ ਚੌਕ 'ਚ ਕਰਿਆਨੇ ਦੀ ਦੁਕਾਨ ਵਿਚ ਸ਼ਟਰ ਤੋੜ ਕੇ ਕੀਤੀ ਚੋਰੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੀ ਰਾਤ ਜਗਰਾਉ ਦੇ ਕਮਲ ਚੌਕ ਵਿਚ ਇਕ ਕਰਿਆਨੇ ਦੀ ਦੁਕਾਨ ਤੇ ਚੋਰਾਂ ਵਲੋ ਸਟਰ ਤੋੜ ਕੇ ਨਕਦੀ ਅਤੇ ਦੁਕਾਨ ਦੇ ਮੰਦਰ ਵਿਚ ਪਿਆ ਚੜਾਵਾ ਚੋਰੀ ਕਰ ਲਿਆ।ਪ੍ਰਪਾਤ ਜਾਣਕਾਰੀ ਅਨੁਸਾਰ ਕਮਲ ਚੌਕ ਤੋ ਲਾਜਪਤ ਰਾਏ ਰੋੜ ਪੀਰ ਬਾਬਾ ਮੋਹਕਦੀਨ ਦੀ ਦਰਗਾਹ ਨੇੜੇ ਮਦਨ ਕਰਿਆਨਾ ਸਟੋਰ ਦਾ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਇਕ ਪਾਸਿੳ ਸ਼ਟਰ ਚੁਕ ਕੇ ਦੁਕਾਨ ਦੇ ਗਲੇ ਵਿਚ ਪਏ ਕਰੀਬ 8 ਹਜ਼ਾਰ ਅਤੇ ਮੰਦਰ ਦੀ ਗੋਲਕ ਵਿਚ ਚੜਾਵੇ ਕਰੀਬ 4 ਹਜ਼ਾਰ ਰੁਪਏ ਚੋਰੀ ਕਰ ਲਏ।ਇਹੀ ਨਹੀ ਚੋਰਾਂ ਨੇ ਅੰਦਰ ਪਏ ਬਦਾਮਾਂ ਨਾਲ ਭਰਿਆ ਡਬਾ ਵੀ ਚੋਰੀ ਕਰਕੇ ਲੈ ਗਏ।ਸਵੇਰੇ ਦੁਕਾਨ ਮਾਲਕ ਮਦਨ ਲਾਲ ਕਟਾਰੀਆ ਨੂੰ ਘਟਨਾ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਥਾਣਾ ਸਿਟੀ ਪੁਲਿਸ ਨੂੰ ਸੁਚਿਤ ਕੀਤਾ ਜਿਸ ਤੇ ਏਐਸਆਈ ਕੁਲਵਿੰਦਰ ਸਿੰਘ ਮੌਕੇ ਪੁਜੇ।ਪੁਲਿਸ ਨੇ ਆਪਣੀ ਕਾਰਵਾਈ ਸੁਰੂ ਕਰ ਦਿਤੀ ਦੋਸ਼ੀਆਂ ਨੰੁ ਜਲਦੀ ਕਾਬੂ ਕਰ ਲਿਆ ਜਾਵੇਗਾ।

ਅੱਜ ਪਿੰਡ ਤੱਪੜ ਹਰਨੀਆ ਵਿੱਚ ਬੇਟੀ ਬਚਾਓ,ਬੇਟੀ ਪੜਾਓ ਮੀਟਿੰਗ ਅਧੀਨ ਪ੍ਰੋਗਰਾਮ ਕਰਵਾਇਆ ਗਿਆ

ਜਗਰਾਓਂ (ਰਾਣਾ ਸ਼ੇਖਦੌਲਤ) ਅੱਜ ਪਿੰਡ ਤਪੜ ਹਾਰਨੀਆਂ ਵਿੱਚ ਬਾਲ ਵਿਕਾਸ ਪ੍ਰੌਜੈਕਟ ਅਫਸਰ ਸਿੱਧਵਾਂ ਬੇਟ ਵੱਲੋਂ ਵਾਧੂ ਚਾਰਜ ਸੁਪਰਵਾਈਜ਼ਰ ਮੈਡਮ ਕੁਲਵਿੰਦਰ ਕੌਰ ਜੋਸ਼ੀ ਦੀ ਅਗਵਾਈ ਹੇਠ 'ਬੇਟੀ ਬਚਾਓ ਬੇਟੀ ਪੜਾਓ 'ਮੀਟਿੰਗ ਅਧੀਨ ਪਰੋਗਰਾਮ ਕਰਵਾਇਆ ਗਿਆ ਇਸ ਵਿੱਚ ਮੈਡਮ ਕੁਲਵਿੰਦਰ ਕੌਰ ਜੋਸ਼ੀ ਨੇ ਬੇਟੀਆਂ ਦਾ ਸਤਿਕਾਰ ਕਰਨ ਬਾਰੇ ਅਤੇ ਬੇਟੀਆਂ ਦਾ ਹਰ ਦਿਨ,ਤਿਉਹਾਰ ਮਨਾਉਣ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਬੇਟੀ ਅਤੇ ਬੇਟੇ ਵਿੱਚ ਸਾਨੂੰ ਕੋਈ ਵੀ ਭੇਦ ਭਾਵ ਜਾਂ ਫਰਕ ਨਹੀਂ ਕਰਨਾ ਚਾਹੀਦਾ,ਇਸ ਮੌਕੇ ਸਰਪੰਚ ਇੰਦਰਜੀਤ ਕੌਰ,ਮੈਂਬਰ ਕਮਲਜੀਤ ਕੌਰ,ਹੈਲਥ ਸਟਾਫ ਮੈਡਮ ਹਰਜਿੰਦਰ ਕੌਰ,ਪਰਦੀਪ ਕੌਰ ਆਸਾ ਵਰਕਰ, ਮੈਡਮ ਪਰਮਜੀਤ ਕੌਰ ਫਾਰਮਿਸਿਸਟ,ਹਰਜਿੰਦਰ ਸਿੰਘ,ਪਰਮਜੀਤ ਕੌਰ ਸੁਪਰਵਾਈਜ਼ਰ,ਸਕੂਲ ਟੀਚਰ ਮੈਡਮ ਸੁਖਜੀਵਨ ਕੌਰ,ਅਮਰਜੀਤ ਕੌਰ,ਅਤੇ ਪਿੰਡ ਵਾਸੀ ਹਾਜਰ ਸਨ।ਹੈਲਥ ਸਟਾਫ ਵੱਲੋਂ ਕੈਂਸਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਕੈਂਸਰ ਹੋਣ ਦੇ ਕੀ ਲੱਛਣ ਹਨ।ਮੈਡਮ ਪਰਮਜੀਤ ਕੌਰ ਨੇ ਬੱਚਿਆਂ ਨੂੰ ਆਪਣੇ ਹੱਥਾਂ ਦੀ ਸਫਾਈ ਬਾਰੇ ਜਾਣੂੰ ਕਰਵਾਇਆ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ

ਨੰਨੇ ਮੁੰਨੇ ਬੱਚਿਆਂ ਨੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਧੂਮ – ਧਾਮ ਨਾਲ ਮਨਾਇਆ ਗਿਆ। ਇਸ ਸਾਲ ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਕੂਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੀਲੇ ਪਤੰਗਾਂ ਅਤੇ ਗੁਬਾਰੇ ਨਾਲ ਸਜਾਇਆ ਗਿਆ। ਇਸ ਮੌਕੇ ਸਕੂਲ ਦੇ ਨੰਨੇ੍ਹ ਮੁੰਨ੍ਹੇ ਬੱਚੇ ਪੀਲੀਆਂ ਡਰੈੱਸਾਂ ਵਿੱਚ ਨਜਰ ਆਏ। ਸਕੂਲ ਦੀ ਗਰਾਉਂਡ ਵਿੱਚ ਉਨ੍ਹਾਂ ਨੇ ਅਧਿਆਪਕਾਂ ਦੀ ਸਹਾਇਤਾ ਨਾਲ ਪਤੰਗਾਂ ਵੀ ਉਡਾਈਆਂ ਅਤੇ ਪੰਜਾਬੀ ਧੁਨਾਂ ਤੇ ਡਾਂਸ ਵੀ ਕੀਤਾ ਸਕੂਲ ਦਾ ਗਰਾਉਂਡ ਇੱਕ ਮੇਕੇ ਦੀ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ। ਇਸ ਮੌਕੇ ਸਕੂਲ ਪਿੰ੍ਰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਨੇ ਬੱਚਿਆਂ ਨੂੰ ਤਿਉਹਾਰ ਦੀ ਵਧਾਈਆਂ ਦਿੱਤੀਆਂ ਅਤੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਕਿ ਇਹ ਇੱਕ ਰੁੱਤ ਬਦਲਾਵ ਦਾ ਤਿੳੇੁਹਾਰ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਆਈ ਬਸੰਤ ਪਾਲਾ ੳਡੰਤ। ਇਸ ਮੌਕੇ ਸਕੂਲ ਦੀ ਸਮੂਹ ਮੈਨੇਜਮੈਂਟ ਮੈਬਰ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੇ ਤਿਉੇਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਅੰਤ ਵਿੱਚ ਮਾਤਾ ਸਰਸਵਤੀ ਦੀ ਪੀਲੇ ਫੂਲਾਂ ਅਤੇ ਪੀਲੇ ਚਾਵਲਾਂ ਦੇ ਪ੍ਰਸ਼ਾਦ ਨਾਲ ਪੂਜਾ ਕੀਤੀ। ਅੰਤ ਵਿੱਚ ਸਾਰੇ ਬੱਚਿਆਂ ਨੇ ਸਰਸਵਤੀ ਮਾਤਾ ਦੀ ਪੂਜਾ ਕੀਤੀ ਅਤੇ ਚਾਵਲਾਂ ਦਾ ਪ੍ਰਸ਼ਾਦ ਬੱਚਿਆਂ ਵਿੱਚ ਤਕਸੀਮ ਕੀਤਾ ਗਿਆ।