You are here

ਲੁਧਿਆਣਾ

ਡੀ.ਡੀ.ਪੰਜਾਬੀ ਤੇ ਮਿਸ ਸੁਰਮਣੀ ਦਾ ਸੁਪਰਹਿੱਟ ਗੀਤ 'ਤੇਰੀ ਮਾਂ" ਪੋ੍ਰਗਰਾਮ ਛਣਕਾਰ ਵਿੱਚ ਅੱਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੀ ਖੂਬਸੁਰਤ ਗਾਇਕ ਸੁਰੀਲੀ ਅਵਾਜ਼ ਦੀ ਮਲਕਾ ਮਿਸ ਸੁਰਮਣੀ ਦਾ ਸੁਪਰਹਿੱਟ ਗੀਤ 'ਤੇਰੀ ਮਾਂ" ਅੱਜ 30 ਜਨਵਰੀ ਵੀਰਵਾਰ ਪ੍ਰੋਗਾਰਮ ਛਣਕਾਰ ਰਾਤ ਨੂੰ 8 ਵਜੇ ਤੇ 31 ਜਨਵਰੀ ਸੱੁਕਰਵਾਰ ਸਵੇਰੇ 10:15 ਵਜੇ ਡੀ.ਡੀ.ਪੰਜਾਬੀ ਤੇ ਦਿਖਾਇਆ ਜਾਵੇਗਾ।ਪ੍ਰੈਸ ਨੂੰ ਜਾਣਕਾਰੀ ਸੰਦੀਪ ਕਮਲ ਤੇ ਪਰਮ ਮਿਊਜ਼ਿਕ ਦੀ ਪੇਸ਼ਕਸ਼ ਤੇ ਪੰਮਾ ਬੋਦਲਵਾਲਾ ਨੇ ਦਿੱਤੀ।

ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਲੋਨ ਮੇਲਾ/ਪਲੇਸਮੈਂਟ ਕੈਂਪ/ਟੇਲੈਂਟ ਹੰਟ ਦਾ ਆਯੋਜਨ 28 ਫਰਵਰੀ ਨੂੰ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ, ਨੇੜੇ ਸੰਗੀਤ ਸਿਨੇਮਾ ਅਤੇ ਪ੍ਰਤਾਪ ਚੌਕ ਲੁਧਿਆਣਾ ਵਿਖੇ ਮਿਤੀ 28 ਫਰਵਰੀ ਨੂੰ ਸਵੇਰੇ 10 ਵਜੇ ਇੱਕ ਲੋਨ ਮੇਲਾ/ਪਲੇਸਮੈਂਟ ਕੈਂਪ/ਟੇਲੈਂਟ ਹੰਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਲੀਡ ਬੈਂਕ ਮੈਨੇਜਰ ਅਨਿਲ ਕੁਮਾਰ ਅਤੇ ਉਨਾਂ ਦੀ ਟੀਮ ਵੱਲੋਂਂ ਵੱਖ-ਵੱਖ ਸਵੈ-ਰੋਜ਼ਗਾਰ ਲੋਨ ਸੰਬੰਧੀ ਯੋਜਨਾਵਾਂ ਦਾ ਵਿਸਥਾਰ ਨਾਲ ਵੇਰਵਾ ਦਿੱਤਾ ਜਾਵੇਗਾ। ਕੁਝ ਬੈਂਕਾਂ ਵੱਲੋਂ ਮੌਕੇ 'ਤੇ ਸਵੈ-ਰੋਜ਼ਗਾਰ ਲੋਨ ਲੈਣ ਲਈ ਅਰਜੀਆਂ ਵੀ ਲਈਆਂ ਜਾਣਗੀਆਂ। ਨਵਦੀਪ ਸਿੰਘ ਡਿਪਟੀ ਸੀ. ਈ. ਓ. ਬਿਊਰੋ ਲੁਧਿਆਣਾ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਸਟੇਟ ਬੈਂਕ ਆਫ਼ ਇੰਡੀਆ, ਆਈ. ਸੀ. ਆਈ. ਸੀ. ਆਈ., ਰੌਕਮੈਨ, ਐੱਚ. ਡੀ. ਐÎਫ. ਸੀ., ਸੰਧੂ ਆਟੋਮੋਬਾਈਲ ਅਤੇ ਰੈਬਰਿਮ ਰੋਜ਼ਗਾਰ ਇੰਡੀਆ ਆਦਿ ਕੰਪਨੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ, ਜਿਸ ਵਿੱਚ ਦਸਵੀਂ, ਬਾਰਵੀਂ, ਗਰੈਜੁਏਸ਼ਨ ਪਾਸ ਉਮੀਦਵਾਰ ਰੋਜ਼ਗਾਰ ਲੈਣ ਲਈ ਭਾਗ ਲੈ ਸਕਦੇ ਹਨ। ਉਨਾਂ ਸਵੈ-ਰੋਜ਼ਗਾਰ ਦੇ ਇਛੁੱਕ ਉਮੀਦਵਾਰਾਂ ਨੂੰ ਇਸ ਕੈਂਪ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਇਸ ਮੌਕੇ ਹੋਣ ਵਾਲੇ ਟੇਲੈਂਟ ਹੰਟ ਦੀਆਂ ਗਤੀਵਿਧੀਆਂ ਗੀਤਕਾਰੀ, ਸਕਿੱਟ ਅਤੇ ਡਾਂਸ ਵਿੱਚ ਵੀ ਉਮੀਦਵਾਰ ਭਾਗ ਲੈ ਸਕਦੇ ਹਨ।

ਭਾਲ ਵਿਕਾਸ ਪ੍ਰੋਜੈਕਟ ਅਫਸਰ ਸਿੱਧਵਾ ਬੇਟ ਵੱਲੋਂ ਬੇਟੀ ਬਚਾਉ ਬੇਟੀ ਪੜਾਓ ਦਿਵਸ ਤੇ ਪੌਦੇ ਲਗਾਏ ਗਏ

ਜਗਰਾਉਂ (ਰਾਣਾ ਸੇਖਦੌਲਤ) ਪਿੰਡ ਸਿੱਧਵਾ ਬੇਟ ਵਿਖੇ ਅੱਜ ਬਾਲ ਵਿਕਾਸ ਪੌਜੈਟਕ ਅਫਸਰ ਮੈਡਮ ਕੁਲਵਿੰਦਰ ਕੌਰ ਜੋਸ਼ੀ ਸੁਪਵਾਇਜ਼ਰ ਦੀ ਅਗਵਾਈ ਹੇਠ ਬੇਟੀ ਬਚਾਉ ਬੇਟੀ ਪੜਾਓ ਮਹਿੰੰਮ ਤਹਿਤ ਪਿੰਡ ਰਾਮਗੜ੍ਹ ਭੁੱਲਰ ਵਿਖੇ ਬੱਚੀ ਦੇ ਜਨਮ ਦਿਨ ਤੇ ਪੌਦੇ ਲਗਾਏ ਗਏ।ਇਸ ਮੌਕੇ ਬੱਚਿਆ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਸਕੂਲ ਟੀਚਰ ਵੀਰਪਾਲ ਕੌਰ, ਮਨਜੀਤ ਕੌਰ, ਕਾਮਨੀ ਸ਼ਰਮਾ ਆਦਿ ਵਰਕਰ ਹੈਲਪਰ ਇਕੱਠੇ ਹੋਏ।ਟੀਚਰ ਮਨਜੀਤ ਕੌਰ ਪੇਟਿੰੰਗ ਮੁੱਕਬਲੇ ਵਿੱਚ ਫਸਟ ਆਏ। ਉਹਨਾ ਨੇ ਮੈਡਮ ਵੀਰਪਾਲ ਕੋਰ ਅਤੇ ਸੁਪਰਵਾਇਜ਼ਰ ਮੈਡਮ ਪਰਮਜੀਤ ਕੌਰ ਨੇ ਬੱਚਿਆ ਨੂੰ ਗਿਫਟ ਦਿੱਤੇ ਅਤੇ ਮੈਡਮ ਪਰਮਜੀਤ ਕੌਰ ਇਹ ਸੰਦੇਸ਼ ਦਿੱਤਾ।ਕਿ ਬੇਟੀ ਦਾ ਸਤਿਕਾਰ ਕਰੋ ਅਤੇ ਹਰ ਬੱਚੇ ਦੇ ਜਨਮ ਦਿਨ ਤੇ ਇਕ ਪੌਦਾ ਜਰੂਰ ਲਗਵਾਓ।  

ਕਮਜ਼ੋਰ ਵਰਗਾਂ ਨੂੰ ਡੇਅਰੀ ਫਾਰਮਿੰਗ ਧੰਦੇ ਨਾਲ ਜੋੜਨ ਲਈ ਮੁਫ਼ਤ ਸਿਖ਼ਲਾਈ ਦੇਵੇਗਾ ਡੇਅਰੀ ਵਿਭਾਗ

ਡੇਅਰੀ ਕਰਜ਼ੇ ਉੱਪਰ ਦਿੱਤੀ ਜਾਵੇਗੀ 33.33 ਫੀਸਦੀ ਸਬਸਿਡੀ, ਪਹਿਲੇ ਬੈਚ ਲਈ ਯੋਗ ਉਮੀਦਵਾਰਾਂ ਦੀ ਕਾਊਂਸਲਿੰਗ 4 ਫਰਵਰੀ ਨੂੰ
ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਤੀ ਵਿਭਿੰਨਤਾ ਲਿਆਉਣ ਅਤੇ ਕਮਜ਼ੋਰ ਵਰਗ (ਅਨੁਸੂਚਿਤ ਜਾਤੀ) ਦੇ ਯੋਗ ਉਮੀਦਵਾਰਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਡੇਅਰੀ ਵਿਭਾਗ ਵੱਲੋਂ 'ਸਕੀਮ ਆਫ਼ ਪਰਮੋਸ਼ਨ ਆਫ਼ ਡੇਅਰੀ ਫਾਰਮਿੰਗ ਐਜ ਲਾਈਵਲੀਹੁੱਡ ਫਾਰ ਐਸ.ਸੀ. ਬੈਨੀਫਿਸ਼ਰੀਜ਼ ਫਾਰਮਿੰਗ ਤਹਿਤ ਜ਼ਿਲਾ ਲੁਧਿਆਣਾ ਦੇ 60 ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਸਿਖ਼ਲਾਈ ਦਿੱਤੀ ਜਾਵੇਗੀ। ਇਸ ਸਿਖ਼ਲਾਈ ਦੌਰਾਨ ਡੇਅਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਧਿਆਨਯੋਗ ਗੱਲਾਂ, ਦੁਧਾਰੂ ਪਸੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸੀ, ਬਨਾਵਟੀ ਗਰਭਦਾਨ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸੂਆਂ ਦੀ ਆਮ ਬੀਮਾਰੀਆਂ ਬਾਰੇ, ਦੁੱਧ ਦੀ ਫੈਟ/ਐਸ.ਐਨ. ਐਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ, ਗੰਢੋਇਆਂ ਦੀ ਖਾਦ ਤਿਆਰ ਕਰਨ ਬਾਰੇ, ਸੰਤੂਲਿਤ ਪਸੂ ਖੁਰਾਕ ਤਿਆਰ ਕਰਨ ਅਤੇ ਵਰਤੋਂ, ਸਾਫ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਸਿਖ਼ਲਾਈ ਵਿੱਚ ਸਿਖਿਆਰਥੀਆਂ ਨੂੰ ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਪ੍ਰੈਕਟੀਕਲ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਡੇਅਰੀ ਕਿੱਤੇ ਨਾਲ ਸਬੰਧਤ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਡਿਪਟੀ ਡਾਰਿਕਟਰ ਦਿਲਬਾਗ ਸਿੰਘ ਹਾਂਸ ਨੇ ਦੱਸਿਆ ਕਿ ਸਫਲਤਾਪੂਰਵਕ ਸਿਖ਼ਲਾਈ ਪ੍ਰਾਪਤ ਕਰਤਾ ਨੂੰ ਵਜ਼ੀਫਾ ਅਤੇ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਜਿਸ ਤਹਿਤ ਡੇਅਰੀ ਧੰਦਾ ਸ਼ੁਰੂ ਕਰਨ ਲਈ ਬੈਂਕਾਂ ਤੋਂ ਆਸਾਨ ਕਿਸਤਾਂ 'ਤੇ ਡੇਅਰੀ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਜਿਸ ਉੱਪਰ ਨਬਾਰਡ ਦੀ ਡੇਅਰੀ ਉੱਦਮਤਾ ਵਿਕਾਸ ਤਹਿਤ ਡੇਅਰੀ ਫਾਰਮ ਸਥਾਪਤ ਕਰਨ ਲਈ 33.33 ਫੀਸਦੀ ਸਬਸਿਡੀ ਵੀ ਉਪਲਬਧ ਹੋਵੇਗੀ। ਅਨੁਸੂਚਿਤ ਵਰਗ ਦੇ ਨੌਜਵਾਨਾਂ ਨੂੰ ਇਹ ਡੇਅਰੀ ਸਿਖ਼ਲਾਈ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਨ ਲਾਹਾ ਲੈ ਕੇ ਡੇਅਰੀ ਧੰਦਾ ਸ਼ੁਰੂ ਕਰਕੇ ਆਪਣਾ ਰੋਜ਼ਗਾਰ ਸਥਾਪਤ ਕਰਨਾ ਚਾਹੀਦਾ ਹੈ। ਨੌਜਵਾਨ ਆਪਣੇ ਡੇਅਰੀ ਫਾਰਮ ਦੀ ਵਧੀਆ ਦੇਖਭਾਲ ਅਤੇ ਮਨਸੂਈ ਗਰਭਦਾਨ ਰਾਹੀਂ ਨਸਲ ਸੁਧਾਰ ਕਰਨ ਅਤੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਣਗੇ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਦੇਣ ਲਈ ਯੋਗ ਉਮੀਦਵਾਰਾਂ ਦੀ ਚੋਣ ਮਿਤੀ 4 ਫਰਵਰੀ 2020 ਨੂੰ ਜ਼ਿਲਾ ਪੱਧਰੀ ਦਫ਼ਤਰਾਂ ਵਿਖੇ ਨਿਰਧਾਰਤ ਕਮੇਟੀ ਵੱਲੋਂ ਕੀਤੀ ਜਾਵੇਗੀ। ਜ਼ਿਲਾ ਲੁਧਿਆਣਾ ਨਾਲ ਸਬੰਧਤ ਉਮੀਦਵਾਰਾਂ ਦੀ ਚੋਣ ਦਫਤਰ ਡਿਪਟੀ ਡਾਇਰੈਕਟਰ ਡੇਅਰੀ, 598-ਐਲ, ਮਾਡਲ ਟਾਊਨ, ਲੁਧਿਆਣਾ ਵਿਖੇ ਕੀਤੀ ਜਾਵੇਗੀ। ਪੇਂਡੂ ਪਿਛੋਕੜ ਵਾਲੇ ਅਨੁਸੂਚਿਤ ਜਾਤੀ ਨਾਲ ਸਬੰਧਤ ਘੱਟੋ ਘੱਟ ਪੰਜਵੀਂ ਪਾਸ ਚਾਹਵਾਨ ਬਿਨੈਕਾਰ ਜਿਹਨਾਂ ਦੀ ਉਮਰ 18 ਤੋਂ 50 ਸਾਲ ਤੱਕ ਹੋਵੇ, ਉਹ ਆਪਣਾ ਆਧਾਰ ਕਾਰਡ ਅਤੇ ਜਾਤੀ, ਯੋਗਤਾ ਤੇ ਉਮਰ ਸਬੰਧੀ ਅਸਲ ਦਸਤਾਵੇਜ ਸਮੇਤ ਫੋਟੋਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਮਿਤੀ 3 ਫਰਵਰੀ 2020 ਨੂੰ ਸ਼ਾਮ 4.00 ਵਜੇ ਤੱਕ ਆਪਣਾ ਬਿਨੈ ਪੱਤਰ ਦੇ ਸਕਦੇ ਹਨ ਅਤੇ ਚੋਣ ਪ੍ਰਕਿਰਿਆ ਮਿਤੀ 4 ਫਰਵਰੀ ਨੂੰ ਸਵੇਰੇ 10.00 ਵਜੇ ਸ਼ੂਰੂ ਹੋ ਜਾਵੇਗੀ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰ: 0161-2400223 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਭਾਰਤੀ ਸਟੇਟ ਬੈਂਕ ਦੇ ਸਹਿਯੋਗ ਨਾਲ ਮੈਰਾਥਨ ਦਾ ਆਯੋਜਨ 2 ਫਰਵਰੀ ਨੂੰ

ਨੌਜਵਾਨਾਂ ਨੂੰ ਨਸ਼ੇ ਨਾਲੋਂ ਨਿਖੇੜ ਕੇ ਸੂਬੇ ਦੇ ਵਿਕਾਸ ਵੱਲ ਲਗਾਉਣ ਦਾ ਟੀਚਾ-ਚੇਅਰਮੈਨ ਬਿੰਦਰਾ
ਲੁਧਿਆਣਾ, ਜਨਵਰੀ 2020-( /ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਨਾਲੋਂ ਨਿਖੇੜ ਕੇ ਸੂਬੇ ਦੇ ਵਿਕਾਸ ਵੱਲ ਲਗਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਭਾਰਤੀ ਸਟੇਟ ਬੈਂਕ ਦੇ ਸਹਿਯੋਗ ਨਾਲ ਮਿਤੀ 2 ਫਰਵਰੀ ਨੂੰ ਲੁਧਿਆਣਾ ਵਿਖੇ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਭਾਰਤੀ ਸਟੇਟ ਬੈਂਕ ਦੇ ਸਥਾਨਕ ਜ਼ੋਨਲ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨਾਂ ਦੱਸਿਆ ਕਿ ਪੰਜ ਕਿਲੋਮੀਟਰ ਦੀ ਇਹ ਮੈਰਾਥਨ ਸਵੇਰੇ ਛੇ ਵਜੇ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਇਹ ਮੈਰਾਥਨ ਭਾਰਤ ਨਗਰ, ਭਾਈ ਬਾਲਾ ਚੌਕ, ਆਰਤੀ ਚੌਕ, ਘੁਮਾਰ ਮੰਡੀ, ਫੁਹਾਰਾ ਚੌਕ ਹੁੰਦੀ ਹੋਈ ਸਟੇਡੀਅਮ ਵਿਖੇ ਸਮਾਪਤ ਹੋਵੇਗੀ।ਮੈਰਾਥਨ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਬਿਲਕੁਲ ਮੁਫਤ ਹੈ।ਹਿੱਸਾ ਲੈਣ ਲਈ 9888847287, 9914921755 ਸੰਪਰਕ ਨੰਬਰ 'ਤੇ ਰਜਿਸਟ੍ਰੇਸ਼ਨ ਕਾਰਵਾਈ ਜਾ ਸਕਦੀ ਹੈ।ਇਸ ਮੌਕੇ ਉਨਾਂ ਨੇ ਪੰਜਾਬ ਸਰਕਾਰ ਵੱਲੋਂ ਸਮਾਜ ਭਲਾਈ ਅਤੇ ਨੌਜਵਾਨਾਂ ਦੇ ਉਥਾਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਦੱਸਿਆ। ਬਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਉਸਾਰੂ ਗਤੀਵਿਧੀਆਂ ਵੱਲ ਲਗਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਨੂੰ ਮੁੜ ਤੋਂ ਗਤੀਸ਼ੀਲ ਕੀਤਾ ਗਿਆ ਹੈ। ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨਾਲ ਸੰਬੰਧਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾ ਕੇ ਨੌਜਵਾਨਾਂ ਦਾ ਸਹਿਯੋਗ ਸੂਬੇ ਦੇ ਵਿਕਾਸ ਲਈ ਲਿਆ ਜਾਵੇ। ਬਿੰਦਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਉਨਾਂ ਦਾ ਉਚਿਤ ਹੱਲ ਕਢਵਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਲੈਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਉਠਾਉਣ ਲਈ ਦ੍ਰਿੜ ਸੰਕਲਪ ਹੈ। ਜੋ ਨੌਜਵਾਨ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਦਾ ਸਹਿਯੋਗ ਕਰਨਗੇ, ਉਨਾਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਨਿਵਾਜ਼ਿਆ ਜਾਵੇਗਾ। ਇਸ ਮੌਕੇ ਹਾਜ਼ਰ ਭਾਰਤੀ ਸਟੇਟ ਬੈਂਕ ਦੇ ਡਵੀਸ਼ਨਲ ਜਨਰਲ ਮੈਨੇਜਰ ਪ੍ਰਣਏ ਰੰਜਨ ਦਿਵੇਦੀ ਨੇ ਦੱਸਿਆ ਕਿ ਭਾਰਤੀ ਸਟੇਟ ਬੈਂਕ ਵੱਲੋਂ ਇਹ ਮੈਰਾਥਨ ਸੀ. ਐੱਸ. ਆਰ. ਗਤੀਵਿਧੀ ਅਧੀਨ ਕਾਰਵਾਈ ਜਾ ਰਹੀ ਹੈ।ਜਿਸ ਵਿਚ ਵੱਡੀ ਗਿਣਤੀ ਵਿੱਚ ਬੈਂਕ ਮੁਲਾਜ਼ਮ ਅਤੇ ਅਧਿਕਾਰੀ ਭਾਗ ਲੈਣਗੇ।ਓਹਨਾ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੈਰਾਥਨ ਵਿਚ ਵਧ ਚੜ ਕੇ ਹਿੱਸਾ ਲੈਣ।ਓਹਨਾ ਚੇਅਰਮੈਨ ਬਿੰਦਰਾ ਨੂੰ ਭਰੋਸਾ ਦਿਵਾਇਆ ਕਿ ਓਹਨਾ ਦੀ ਬੈਂਕ ਪੰਜਾਬ ਸਰਕਾਰ ਨੂੰ ਹਰੇਕ ਸਮਾਜਿਕ ਅਤੇ ਹੋਰ ਕਾਰਜਾਂ ਵਿੱਚ ਹਰ ਸੰਭਵ ਸਹਿਯੋਗ ਕਰੇਗੀ।ਓਹਨਾ ਕਿਹਾ ਕਿ ਉਹ ਮੈਰਾਥਨ ਵਿਚ ਭਾਗ ਲੈਣ ਵਾਲੇ ਹਰੇਕ ਪ੍ਰਤੀਭਾਗੀ ਨੂੰ ਟੀ-ਸ਼ਰਟ ਨਾਲ ਸਨਮਾਨਿਤ ਕਰਨਗੇ।

ਕੈਪਟਨ ਸੰਧੂ ਨੰੰੂ ਕਾਂਗਰਸ ਦੀ ਤਾਲਮੇਲ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਦਾ ਪ੍ਰਗਟਾਵਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਕੱੁਲ ਹਿੰਦ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੰਗ ਕਰਕੇ ਇਸ ਤੇ ਬਣਾਈ ਗਈ ਤਾਲਮੇਲ ਕਮੇਟੀ ਵਿੱਚ ਸੰਧੂ ਨੂੰ ਕਮੇਟੀ ਦੇ ਮੈਂਬਰ ਬਣਾਏ ਜਾਣ ਤੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਸੱੁਮਚੀ ਟੀਮ ਲੀਡਰ ਸ਼ਿਪ ਦਾ ਧੰਨਵਾਦ ਕਰਦੇ ਹਾਂ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਲੁਧਿਆਣਾ ਕਾਂਗਰਸ ਦੇ ਜਰਨਲ ਸੈਕਟਰੀ ਤੇ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ।ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਮੈਬਰ ਸੇਵਕ ਸਿੰਘ,ਮੈਬਰ ਜਗਸੀਰ ਸਿੰਘ,ਮੈਂਬਰ ਹਰਮਿੰਦਰ ਸਿੰਘ,ਮੈਬਰ ਰਣਜੀਤ ਸਿੰਘ,ਮੈਬਰ ਨਿਰਮਲ ਸਿੰਘ,ਮੈਂਬਰ ਜਸਵਿੰਦਰ ਸਿੰਘ,ਹਿੰਮਤ ਸਿੰਘ,ਚਮਕੋਰ ਸਿੰਘ,ਮਾਸਟਰ ਲਖਵੀਰ ਸਿੰਘ,ਸੁਰੇਸ ਚੰਦ,ਬਲਵਿੰਦਰ ਸਿੰਘ,ਆਦਿ ਆਗੂਆਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ

ਵਰਲਡ ਕੈਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਮੁਫਤ ਮੈਡੀਕਲ ਕੈਂਪ 31 ਜਨਵਰੀ ਨੂੰ,ਲੋੜਵੰਦਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਨਜ਼ਦੀਕ ਪਿੰਡ ਜੰਡੀ ਵਿਖੇ ਨਗਰ ਦੀਆਂ ਸਗੰਤਾਂ ਦੇ ਸਹਿਯੋਗ ਨਾਲ ਕਾਮ:ਮੁਖਤਿਆਰ ਸਿੰਘ ਭੱੁਲਰ ਅਤੇ ਕਾਮ:ਸ਼ੇਰ ਸਿੰਘ ਭੱੁਲਰ ਦੀ ਯਾਦ ਵਿਚ 31 ਜਨਵਰੀ ਦਿਨ ਸੁਕਰਵਾਰ ਨੂੰ ਵਰਲਡ ਕੈਸਰ ਕੇਅਰ ਚੈਰੀਟੇਬਲ ਟਰੱਸਟ ਵੱਲੋ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।ਇਸ ਸਮੇ ਮੱੁਖ ਪ੍ਰਬੰਧਕ ਇਕਬਾਲ ਸਿੰਘ ਭੱੁਲਰ ਨੇ ਦੱਸਿਆ ਕਿ ਕੈਂਪ ਦੋਰਾਨ ਕੈਸਰ ਦੀ ਬਿਮਾਰੀ ਦੇ ਮਾਹਿਰ ਡਾਕਟਰ ਔਰਤ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ,ਔਰਤਾਂ ਦੀ ਬੱਚੇਦਾਨੀ ਦੇ ਕੈਸਰ,ਔਰਤਾਂ ਦੀ ਛਾਤੀ ਦੇ ਕੈਸਰ ਦੀ ਜਾਂਚ,ਔਰਤਾਂ ਤੇ ਮਰਦਾਂ ਦੇ ਮੂੰਹ ਦੀ ਕੈਸਰ,ਮਰਦਾਂ ਦੀਆਂ ਗਦੂਦਾਂ ਦੇ ਕੈਸਰ ਤੋ ਇਲਾਵਾ ਬਲੱਡ ਕੈਸਰ ਦੀ ਜਾਂਚ ਕਰਕੇ ਲੋੜਵੰਦਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ।

ਚਾਈਨਾ ਡੋਰ ਤੇ ਲੱਗੀ ਪਾਬੰਦੀ ਸਖਤੀ ਨਾਲ ਲਾਗੂ ਕੀਤੀ ਜਾਵੇ - ਦੀਪਕ ਰਸੂਲਪੁਰ

ਕਾਉਕੇ ਕਲਾਂ, 28 ਜਨਵਰੀ (ਜਸਵੰਤ ਸਿੰਘ ਸਹੋਤਾ)- ਉਘੇ ਨੌਜਵਾਨ ਸਮਾਜ ਸੇਵੀ ਆਗੂ ਦੀਪਕ ਰਸੂਲਪੁਰ ਨੇ ਮੰਗ ਕੀਤੀ ਕਿ ਸਰਕਾਰ ਵੱਲੋ ਚਾਈਨਾ ਡੋਰ ਤੇ ਲਾਈ ਗਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਅਣਗਹਿਲੀ ਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਕਾਰਵਈ ਕੀਤੀ ਜਾਵੇ।ਉਨਾ ਕਿਹਾ ਕਿ ਪਾਬੰਦੀ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ ਤੇ ਅਸਮਾਨੀ ਮੌਤ ਨੂੰ ਸੱਦਾ ਦੇ ਰਹੇ ਪਤੰਗ ਚਾਈਨਾ ਦੀ ਡੋਰ ਨਾਲ ਉੱਡ ਰਹੇ ਹਨ।ਉਨਾ ਕਿਹਾ ਕਿ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਅਨੇਕਾ ਥਾਵੀਂ ਹਾਦਸੇ ਹੋ ਰਹੇ ਹਨ ਤੇ ਪਸੂ ਪੰਛੀ ਜਾਨਵਰ ਤੇ ਵਿਅਕਤੀ ਇਸ ਦਾ ਸਿਕਾਰ ਹੋ ਰਹੇ ਹਨ।ਉਨਾ ਕਿਹਾ ਕਿ ਚਾਈਨਾ ਡੋਰ ਤੇ ਪਾਬੰਦੀ ਸਖਤੀ ਨਾਲ ਲਾਗੂ ਕੀਤੀ ਜਾਵੇ।

ਖ਼ੂੰਖ਼ਾਰ ਅਵਾਰਾ ਕੁੱਤਿਆਂ ਵਲੋਂ ਪ੍ਰਵਾਸੀ ਮਜ਼ਦੂਰ ਦੇ 5 ਸਾਲ ਦੇ ਬੱਚੇ ਨੂੰ ਨੋਚ-ਨੋਚ ਖਾਧਾ

 

ਖੰਨਾ,ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-  ਇੱਥੋਂ ਕੁਝ ਕਿੱਲੋਮੀਟਰ ਦੂਰ ਥਾਣਾ ਸਦਰ ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਵਾਪਰੀ ਇਕ ਦਰਦਨਾਕ ਘਟਨਾ ਵਿਚ ਖ਼ੂੰਖ਼ਾਰ ਅਵਾਰਾ ਕੁੱਤਿਆਂ ਵਲੋਂ ਪ੍ਰਵਾਸੀ ਮਜ਼ਦੂਰ ਦੇ 5 ਸਾਲ ਦੇ ਬੱਚੇ ਨੂੰ ਨੋਚ-ਨੋਚ ਖਾ ਲਿਆ ਗਿਆ ਅਤੇ ਜ਼ਖ਼ਮੀ ਬੱਚੇ ਦੀ ਕੁਝ ਦੇਰ ਵਿਚ ਹੀ ਮੌਤ ਹੋ ਗਈ। ਬੱਚੇ ਦਾ ਨਾਂਅ ਵਿਰਾਟ ਕੁਮਾਰ ਸੀ ਅਤੇ ਉਹ ਪ੍ਰੇਮ ਚੰਦ ਰਾਮ ਵਾਸੀ ਬਿਹਾਰ ਦਾ ਬੇਟਾ ਸੀ। ਜਾਣਕਾਰੀ ਅਨੁਸਾਰ ਪਿੰਡ ਬਾਹੋਮਾਜਰਾ ਦੇ ਜਗਤਾਰ ਸਿੰਘ ਪੁੱਤਰ ਨੇਤਰ ਸਿੰਘ ਦੀ ਮੋਟਰ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਪ੍ਰੇਮ ਚੰਦ ਦਾ 5 ਸਾਲ ਦਾ ਪੁੱਤਰ ਵਿਰਾਟ ਆਪਣੇ ਸਾਥੀਆਂ ਨਾਲ ਖੇਡਦਾ ਹੋਇਆ ਖੰਨਾ ਨਗਰ ਕੌਂਸਲ ਵਲੋਂ ਬਣਾਏ ਕੂੜੇ ਦੇ ਡੰਪ ਵੱਲ ਚਲੇ ਗਿਆ। ਜਿੱਥੇ ਉਸ ਦੇ ਪਿੱਛੇ ਖ਼ੂੰਖ਼ਾਰ ਕੁੱਤਿਆਂ ਦਾ ਝੁੰਡ ਪੈ ਗਿਆ। ਪ੍ਰੇਮ ਚੰਦ ਅਨੁਸਾਰ ਜਦੋਂ ਤੱਕ ਉਸ ਦੀ ਪਤਨੀ ਬੱਚੇ ਨੂੰ ਛੁਡਵਾਉਂਦੀ ਉਦੋਂ ਤੱਕ ਬੱਚਾ ਕੁੱਤਿਆਂ ਦੇ ਝੁੰਡ ਨੇ ਗਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੋਂ ਖੰਨਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਪਰ ਰਸਤੇ ਵਿਚ ਹੀ ਵਿਰਾਟ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਪ੍ਰਵਾਸੀ ਮਜ਼ਦੂਰ ਪ੍ਰੇਮ ਚੰਦ ਬਿਹਾਰ ਤੋਂ ਚਾਰ ਦਿਨ ਪਹਿਲਾਂ ਹੀ ਪੰਜਾਬ ਵਿਚ ਰੋਜ਼ੀ ਰੋਟੀ ਕਮਾਉਣ ਲਈ ਆਇਆ ਸੀ।

ਮਾਘ ਮਹੀਨੇ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਵਿਖੇ ਰੋਜਾਨਾ ਸੁਖਮਨੀ ਸਾਹਿਬ ਦੇ ਜਾਪ ਸੁਰੂ ।

ਕਾਉਕੇ ਕਲਾਂ, 28 ਜਨਵਰੀ (ਜਸਵੰਤ ਸਿੰਘ ਸਹੋਤਾ)-ਪਿੰਡ ਕਾਉਕੇ ਕਲਾਂ ਦੀ ਪੱਤੀ ਬਹਿਲਾ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਮਾਘ ਮਹੀਨੇ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਾਨਕਲੇਵਾ ਸੰਗਤਾਂ ਵੱਲੋ ਰੋਜਾਨਾ ਸੁਖਮਨੀ ਸਾਹਿਬ ਦੇ ਜਾਪ ਕੀਤੇ ਜਾ ਰਹੇ ਹਨ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਘ ਮਹੀਨੇ ਦੇ ਪਵਿੱਤਰ ਦਿਹਾੜੇ ਨੂੰ ਮੱੁਖ ਰੱਖਦਿਆਂ ਨਗਰ ਦੀਆਂ ਸੰਗਤਾਂ ਵੱਲੋ ਗੁਰਦੁਆਰਾ ਸਾਹਿਬ ਵਿਖੇ ਨਿਰੰਤਰ ਇੱਕ ਮਹੀਨਾ ਜਾਪ ਕੀਤੇ ਜਾਣਗੇ ਤੇ ਸਮਾਪਤੀ ਉਪਰੰਤ ਧਾਰਮਿਕ ਸਮਾਗਾਮ ਵੀ ਕਰਵਾਇਆਂ ਜਾਵੇਗਾ ਜਿਸ ਵਿੱਚ ਸਹਿਯੋਗੀ ਤੇ ਹਲਕੇ ਦੀਆਂ ਪ੍ਰਮੱੁਖ ਸਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਉਨਾ ਨਾਲ ਗ੍ਰੰਥੀ ਹਰਦੀਪ ਸਿੰਘ ਗੁਰਦੁਆਰਾ ਸਹਿਬ ਦੀ ਕਮੇਟੀ ਦੇ ਮੈਂਬਰ ਮਾਸਟਰ ਗੁਰਚਰਨ ਸਿੰਘ,ਕੁਲਦੀਪ ਸਿੰਘ,ਹੀਰਾ ਸਿੰਘ,ਗਿੰਦਰ ਸਿੰਘ,ਜੰਗ ਸਿੰਘ ਤੋ ਇਲਾਵਾ ਹੋਰ ਵੀ ਨਗਰ ਦੀਆ ਸੰਗਤਾਂ ਹਾਜਿਰ ਸਨ।