You are here

ਲੁਧਿਆਣਾ

ਚੰਨਣਵਾਲ ਵਿਖੇ ਕਬੱਡੀ ਕੱਪ 20 ਫਰਵਰੀ ਨੂੰ - ਧਾਲੀਵਾਲ

ਮਹਿਲ ਕਲਾਂ ,27ਜਨਵਰੀ,(ਗੁਰਸੇਵਕ ਸਿੰਘ ਸੋਹੀ  )- ਪਿੰਡ ਚੰਨਣਵਾਲ ਦੇ ਸਮੂਹ ਨਗਰ ਨਿਵਾਸੀਆਂ,ਗਰਾਮ ਪੰਚਾਇਤ, ਆਈ ਵੀਰਾਂ ਅਤੇ ਸਮੂਹ ਕਲੱਬਾਂ ਦੇ ਸਹਿਯੋਗ ਨਾਲ ਸਹਿਯੋਗ ਨਾਲ ਮਿਤੀ 19 ਅਤੇ 20  ਫਰਵਰੀ ਨੂੰ ਸ਼ਾਨਦਾਰ ਕਬੱਡੀ ਕੱਪ ਪਿੰਡ ਚੰਨਣਵਾਲ ਦੇ ਸਥਾਨਕ ਖੇਡ ਸਟੇਡੀਅਮ ਚ  ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ,ਸਮਾਜ ਸੇਵੀ ਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ ,ਆੜ੍ਹਤੀਆਂ ਕੁਲਬੀਰ ਸਿੰਘ ਅਤੇ ਬਾਬਾ ਯਾਦਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਪਿੰਡ ਚੰਨਣਵਾਲ (ਬਰਨਾਲਾ) ਦੇ ਓਪਾ ਖੇਡ ਸਟੇਡੀਅਮ ਚ ਕਰਵਾਏ ਜਾ ਰਹੇ ਕਬੱਡੀ ਕੱਪ ਦੇ ਪਹਿਲੇ ਦਿਨ 19 ਫਰਵਰੀ ਨੂੰ ਕਬੱਡੀ ਓਪਨ (ਪਿੰਡ ਵਾਰ) ,ਕਬੱਡੀ 65 ਕਿੱਲੋ ,ਵਾਲੀਬਾਲ ਸਮੈਸ਼ਿੰਗ ਅਤੇ ਤਾਸ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ । 20  ਫਰਵਰੀ ਨੂੰ ਕਬੱਡੀ ਓਪਨ (ਤਿੰਨ ਖਿਡਾਰੀ ਬਾਹਰੋਂ)  ਦੀਆਂ ਟੀਮਾਂ  ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨਗੀਆਂ ।ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਦੌਰਾਨ ਸਿਰਫ਼ 32 ਟੀਮਾਂ ਹੀ ਸਵੇਰੇ 11 ਵਜੇ ਤੱਕ।ਹੀ ਐਂਟਰ ਕੀਤੀਆਂ ਜਾਣਗੀਆਂ ।ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਕੱਪ ਦਾ ਪਹਿਲਾ ਇਨਾਮ 1ਲੱਖ,ਦੂਸਰਾ ਇਨਾਮ 75 ਹਜਾਰ ਸਮੇਤ ਖਿਡਾਰੀਆਂ ਦੇ ਵੱਡੇ ਮਾਣ ਸਨਮਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ  ਆਉਂਦੇ ਦਿਨਾਂ ਦੇ ਵਿੱਚ ਕਬੱਡੀ ਕੱਪ ਦਾ ਸ਼ਾਨਦਾਰ ਰੰਗਦਾਰ ਪੋਸਟਰ ਰਿਲੀਜ਼ ਕੀਤਾ ਜਾਵੇਗਾ ਅਤੇ ਕਬੱਡੀ ਕੱਪ ਨੂੰ ਹੋਰ ਵਧੇਰੇ ਸਫਲ ਬਣਾਉਣ ਲਈ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ।ਉਨ੍ਹਾਂ ਸਮੂਹ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਕਬੱਡੀ ਕੱਪ ਵਿਚ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ । ਇਸ ਮੌਕੇ ਭੋਲਾ ਸਿੰਘ, ਜਰਨੈਲ ਸਿੰਘ ਗਿੱਲ, ਗੁਰਦੀਪ ਸਿੰਘ ਜਟਾਣਾ ,ਮਨਦੀਪ ਸਿੰਘ ਜਟਾਣਾ, ਨਵਜੋਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਗਿੱਲ ,ਅਮਰਜੀਤ ਸਿੰਘ ਬਾਠ ,ਜਗਦੇਵ ਸਿੰਘ ਗਿੱਲ ਆਦਿ ਹਾਜ਼ਰ ਸਨ ।

ਹੁਣ ਪੰਜਾਬ ਦੀ ਝਾਕੀ ਅੱਗੇ ਹਿੰਦੀ ਭਾਸਾ ਵਿੱਚ ਪੰਜਾਬ ਲਿਖਣ ਨੂੰ ਲੈ ਕੇ ਪਿਆ ਰੇੜਕਾ।

ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਤੇ ਪੰਜਾਬੀ ਮਾਂ ਬੋਲੀ ਨੂੰ ਕਰਵਾਇਆਂ ਬੇਗਨਾਗੀ ਦਾ ਅਹਿਸਾਸ - ਜੱਥੇਦਾਰ ਡੱਲਾ।

 

ਕਾਉਂਕੇ ਕਲਾਂ, 27 ਜਨਵਰੀ ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਅਕਾਲੀ ਦਲ (ਅ) ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਹੁਣ ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਕਿਰਤ ਕਰੋ,ਨਾਮ ਜਪੋ,ਵੰਡ ਛਕੋ ਦੇ ਸਿਧਾਂਤ ਨੂੰ ਦਰਸਾਉਂਦੀ ਪੰਜਾਬ ਦੀ ਝਾਕੀ ਅੱਗੇ ਪੰਜਾਬ ਨੂੰ ਪੰਜਾਬੀ ਦੀ ਥਾਂ ਹਿੰਦੀ ਵਿੱਚ ਲਿਖਣ ਦੀ ਨਿਖੇਧੀ ਕਰਦਿਆ ਕਿਹਾ ਕਿ ਇਹ ਪੰਜਾਬੀ ਭਾਸਾ ਨਾਲ ਵਿਤਕਰਾਂ ਤੇ ਗੁਰੂ ਸਾਹਿਬ ਜੀ ਦੇ ਫਲਸਫੇ ਤੇ ਪੰਜਾਬੀ ਮਾਂ ਬੋਲੀ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਦੇ ਬਰਾਬਰ ਹੈ।ਉਨਾ ਕਿਹਾ ਕਿ ਹਿੰਦੀ ਭਾਸਾ ਭਾਵੇ ਕੌਮੀ ਭਾਸਾ ਹੈ ਪਰ ਪੰਜਾਬ ਦੀ ਝਾਕੀ ਜਿਸ ਦਾ ਮੁੱਖ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਤੋ ਜਾਣੂ ਕਰਵਾਉਣਾ ਹੈ ਸੀ ਅੱਗੇ ਪੰਜਾਬ ਸਬਦ ਨੂੰ ਪੰਜਾਬੀ ਭਾਸਾ ਵਿੱਚ ਹੀ ਲਿਿਖਆਂ ਜਾਣਾ ਚਾਹੀਦਾ ਸੀ।ਉਨਾ ਕਿਹਾ ਕਿ ਬੀਤੇ ਦਿਨੀ ਹੀ ਸਮੱੁਚੀ ਲੋਕਾਈ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ ਪੁਰਬ ਵੱਡੀ ਸਰਧਾ ਭਾਵਨਾ ਨਾਲ ਮਨਾਇਆ ਗਿਆ ਸੀ ਪਰ ਗੁਰੂ ਸਾਹਿਬ ਜੀ ਦੇ ਇਸ ਮਿਸਨ ਨੂੰ ਦਰਸਾਉਂਦੀ ਝਾਕੀ ਅੱਗੇ ਪੰਜਾਬ ਪੰਜਾਬੀ ਭਾਸਾ ਵਿੱਚ ਜਾਂ ਫਿਰ ਹਿੰਦੀ ਸਬਦ ਦੇ ਨਾਲ ਹੀ ਪੰਜਾਬੀ ਭਾਸਾ ਵਿੱਚ ਲਿਿਖਆ ਜਾ ਸਕਦਾ ਸੀ।ਉਨਾ ਦੱੁਖ ਪ੍ਰਗਟ ਕੀਤਾ ਕਿ ਬੇਸੱਕ ਇਸ ਮੌਕੇ ਪੰਥਕ ਅਖਵਾਉਣ ਵਾਲੀ ਪਾਰਟੀ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸੀ ਪਰ ਉਸ ਵੱਲੋ ਵੀ ਇਸ ਪੰਜਾਬੀ ਮਾਂ ਬੋਲੀ ਦੇ ਹੋ ਰਹੇ ਨਿਰਦਾਰ ਦੇ ਮੱੁਦੇ ਤੇ ਧਿਆਨ ਨਹੀ ਦਿੱਤਾ।

ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਮੁਫਤ ਕੋਚਿੰਗ ਲੈ ਰਹੇ ਵਿਦਿਆਰਥੀਆਂ ਨਾਲ ਵਿਸ਼ੇਸ਼ ਮੁਲਾਕਾਤ

ਮੁਫਤ ਕੋਚਿੰਗ ਦੇ ਅਗਲੇ ਬੈਚ ਲਈ ਆਨਲਾਈਨ ਅਤੇ ਆਫਲਾਈਨ ਟੈਸਟ ਮਿਤੀ 11 ਫਰਵਰੀ ਨੂੰ
ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸ਼੍ਰੀਮਤੀ ਨੀਰੂ ਕਤਿਆਲ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ., ਡੀ.ਬੀ.ਈ.ਈ. ਲੁਧਿਆਣਾ ਵੱਲੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਮੁਫਤ ਕੋਚਿੰਗ ਲੈ ਰਹੇ ਵਿਦਿਆਰਥੀਆਂ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆ ਨੂੰ ਆਪਣੇ ਉਦੇਸ਼ ਸਕਾਰਤਮਕ ਰੂਪ ਵਿੱਚ ਚੁਣਨ ਅਤੇ ਕਲਾਸ ਵਿੱਚ ਰੈਗੂਲਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪ੍ਰਾਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਲਈ ਬਿਊਰੋ ਵਿਖੇ ਉਪਲੱਬਧ ਮੁਫਤ ਲਾਇਬ੍ਰੇਰੀ ਅਤੇ ਇੰਟਰਨੈੱਟ ਸਹੂਲਤ ਦਾ ਲਾਭ ਲੈ ਸਕਦੇ ਹਨ। ਅਗਰਵਾਲ ਨੇ ਕਿਹਾ ਕਿ ਮੁਫਤ ਕੋਚਿੰਗ ਲਈ ਅਗਲੇ ਬੈਚ ਲਈ ਆਨਲਾਈਨ ਅਤੇ ਆਫਲਾਈਨ ਟੈਸਟ ਮਿਤੀ 11 ਫਰਵਰੀ 2020 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗੀਤ ਸਿਨੇਮਾ ਰੋਡ, ਪ੍ਰਤਾਪ ਚੌਂਕ, ਲੁਧਿਆਣਾ ਵਿਖੇ ਸਵੇਰੇ 10:30 ਵਜੇ ਹੋਵੇਗਾ। ਇਸ ਮੌਕੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, ਜਿਲ੍ਹਾ ਰੋਜ਼ਗਾਰ ਅਫਸਰ ਰਾਜਨ ਸ਼ਰਮਾ, ਡਿਪਟੀ ਸੀ.ਈ.ਓ. ਨਵਦੀਪ ਸਿੰਘ, ਪਲੇਸਮੈਂਟ ਅਫਸਰ ਘਣਸ਼ਿਆਮ, ਕੈਰੀਅਰ ਕਾਊਂਸਲਰ ਡਾ. ਨਿਧੀ ਸਿੰਘੀ ਅਤੇ ਸਮੂਹ ਬਿਊਰੋ ਸਟਾਫ ਵੀ ਮੌਜੂਦ ਸਨ।

ਪੇਂਡੂ ਖੇਤਰਾਂ ਵਿੱਚ ਪੰਜਾਬ ਬੰਦ ਦਾ ਸੱਦਾ ਰਿਹਾ ਬੇਅਸਰ

ਬਹੁਤੇ ਲੋਕ ਬੰਦ ਸੱਦੇ ਦੇ ਕਾਰਨਾ ਤੋ ਰਹੇ ਅਨਜਾਣ।

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਸ੍ਰੌਮਣੀ ਅਕਾਲੀ ਦਲ (ਅ) ਤੇ ਦਲਾ ਖਾਲਸਾ ਵੱਲੋ ਅੱਜ ਦੇ ਪੰਜਾਬ ਬੰਦ ਦੇ ਸੱਦੇ ਦਾ ਪੇਂਡੂ ਖੇਤਰਾਂ ਵਿੱਚ ਅਸਰ ਬੇਅਸਰ ਰਿਹਾ ਹੈ ਤੇ ਰੋਜਨਮਾਂ ਦੀ ਤਰਾਂ ਦੁਕਾਨਾ,ਵਪਾਰਿਕ ਅਦਾਰੇ,ਆਵਾਜਾਈ ਦੇ ਸ਼ਾਧਨ ਸਵੇਰ ਤੋ ਹੀ ਖੱੁਲੇ ਤੇ ਚਾਲੂ ਰਹੇ।ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਹਕੂਮਤ ਵੱਲੋ ਸਮੱੁਚੇ ਦੇਸ ਨੂੰ ਹਿੰਦੂ ਰਸਾਟਰਵਾਦ ਬਨਾਉਣ ਦੇ ਲਏ ਸੁਪਨੇ ਦਾ ਮੂੰਹ ਤੋੜ ਜਵਾਬ ਦੇਣ ਲਈ ਸ੍ਰੋਮਣੀ ਅਕਾਲੀ ਦਲ (ਅ) ਤੇ ਦਲ ਖਾਲਸਾ ਦੇ ਪੰਜਾਬ ਬੰਦ ਦੇ ਸੱਦੇ ਤੋ ਬਹੁਤੇ ਨਾਗਰਿਕ ਅਨਜਾਣ ਹੀ ਰਹੇ ਜਿੰਨਾ ਨੂੰ ਇਹ ਵੀ ਨਹੀ ਪਤਾ ਸੀ ਕਿ ਅੱਜ ਪੰਜਾਬ ਬੰਦ ਦਾ ਸੱਦਾ ਕਿਸ ਮਕਸਦ ਪੱਖੋ ਕੀਤਾ ਜਾ ਰਿਹਾ ਹੈ।ਸਵੇਰ ਤੋ ਹੀ ਆਮ ਵਾਗੂ ਦੁਕਾਨੂੰ,ਵਪਾਰਿਕ ਅਦਾਰੇ,ਸਕੂਲ,ਆਦਿ ਖੁੱਲੇ ਰਹੇ ਤੇ ਲੋਕੀ ਅਪਾਣੇ ਕੰਮ ਕਾਜ ਕਰਦੇ ਰਹੇ।ਸੜਕਾਂ ਤੇ ਟੈਂਪੂ ,ਬੱਸਾਂ,ਟਰਕੱਾ,ਗੱਡੀਆਂ ਤੇ ਹੋਰ ਵੱਡੇ ਆਵਾਜਈ ਦੇ ਸ਼ਾਧਨਾ ਆਮ ਵਾਗੂ ਹੀ ਸਵੇਰ ਤੋ ਲੈ ਕੇ ਦੇਰ ਸਾਮ ਤੱਕ ਚਲਦੇ ਰਹੇ।ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਅਕਾਲੀ ਦਲ (ਅ) ਤੇ ਦਲ ਖਾਲਸਾ ਦੇ ਪੰਜਾਬ ਬੰਦ ਦੇ ਸੱਦੇ ਨੂੰ ਹੋਰ ਕਿਸੇ ਵੀ ਜਾਜਸੀ ਪਾਰਟੀ ਨੇ ਹਮਾਇਤ ਨਹੀ ਦਿੱਤੀ ਜਿਸ ਕਾਰਨ ਬੰਦ ਸੱਦੇ ਦੀ ਕਾਲ ਨੂੰ ਲੋਕਾ ਨੇ ਬਹੁਤੀ ਗੰਭੀਰਤਾਂ ਨਾਲ ਨਹੀ ਲਿਆਂ।ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਪੇਂਡੂ ਖੇਤਰਾਂ ਵਿੱਚ ਬੰਦ ਸੱਦੇ ਨੂੰ ਆਸ ਮੁਤਾਬਿਕ ਹੁੰਗਾਰਾਂ ਨਾ ਮਿਲਣ ਤੇ ਚਿੰਤਾਂ ਪ੍ਰਗਟ ਕਰਦਿਆ ਕਿਹਾ ਕਿ ਪਾਰਟੀ ਵਰਕਰਾਂ ਵੱਲੋ ਬੰਦ ਸੱਦੇ ਨੂੰ ਜਾਗੁਰਿਕ ਕਰਨ ਲਈ ਵਰਕਰਾਂ ਨੇ ਪਹਿਲੇ ਦਿਨ ਤੋ ਹੀ ਕੰਮਾਨ ਸੰਭਾਲੀ ਸੀ ਪਰ ਜਨਤਾ ਦਾ ਸਾਥ ਨਾ ਮਿਲਣਾ ਨਿਰਾਸਾਜਨਕ ਹੈ।ਉਨਾ ਕਿਹਾ ਕਿ ਪਾਰਟੀ ਵਰਕਰਾਂ ਵੱਲੋ ਹੁਣ ਸੀ.ਏ.ਏ.ਅਤੇ ਐੱਨ.ਆਰ.ਸੀ. ਖਿਲਾਫ ਘਰ ਘਰ ਜਾ ਕੇ ਮੁਹਿੰਮ ਵੀ ਸੁਰੂ ਕੀਤੀ ਜਾਵੇਗੀ।

ਅਕਾਲੀ ਦਲ (ਅ) ,ਦਲ ਖਾਲਸਾ ਤੇ ਮੁਸਲਿਮ ਭਾਈਚਾਰੇ ਨੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਕੀਤਾ ਕੇਂਦਰ ਸਰਕਾਰ ਖਿਲਾਫ ਰੋਸ ਮੁਜਾਹਰਾ।

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਸ੍ਰੌਮਣੀ ਅਕਾਲੀ ਦਲ (ਅ) ਤੇ ਦਲ ਖਾਲਸਾ ਵੱਲੋ ਅੱਜ ਪੰਜਾਬ ਬੰਦ ਦੇ ਸੱਦੇ ਤੇ ਸੋ੍ਰਮਣੀ ਅਕਾਲੀ ਦਲ (ਅ) ਦੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਸਮੇਤ ਪਾਰਟੀ ਵਰਕਰਾਂ ਵੱਲੋ ਜਗਰਾਓ ਵਿਖੇ ਕੇਂਦਰ ਸਰਕਾਰ ਖਿਲਾਫ ਰੋਸ ਮੁਜਾਹਰਾ ਕਰਦਿਆ ਨਾਅਰੇਬਾਜੀ ਵੀ ਕੀਤੀ।ਇਸ ਤੋ ਪਹਿਲਾ ਵਰਕਰਾਂ ਨੇ ਪੈਦਲ ਮਾਰਚ ਕਰਦਿਆ ਤੇ ਲੋਕਾ ਨੂੰ ਘਰ ਘਰ ਤੇ ਦੁਕਾਨਾ ਤੇ ਜਾ ਕੇ ਬਣਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਇਸ ਰੋਸ ਮਾਰਚ ਵਿੱਚ ਸਿਹਤ ਦੀ ਖਰਾਬੀ ਕਾਰਨ ਜੱਥੇਦਾਰ ਡੱਲਾ ਸਮਿਲ ਨਹੀ ਹੋਏ ਪਰ ੳੇੁਨਾ ਦੇ ਨਿਰਦੇਸਾਂ ਤੇ ਪਾਰਟੀ ਦੇ ਸੀਨੀਅਰ ਟਕਸਾਲੀ ਆਗੂ ਗੁਰਦੀਪ ਸਿੰਘ ਮੱਲਾ ਤੇ ਮਹਿੰਦਰ ਸਿੰਘ ਭੰਮੀਪੁਰਾ ਨੇ ਇਸ ਰੋਸ ਮਾਰਚ ਦੀ ਅਗਵਾਈ ਕਰਦਿਆ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਹਕੂਮਤ ਵੱਲੋ ਸਮੱੁਚੇ ਦੇਸ ਨੂੰ ਹਿੰਦੂ ਰਸਾਟਰਵਾਦ ਬਨਾਉਣ ਦੇ ਲਏ ਸੁਪਨੇ ਦਾ ਮੂੰਹ ਤੋੜ ਜਵਾਬ ਦੇਣ ਲਈ ਸ੍ਰੋਮਣੀ ਅਕਾਲੀ ਦਲ (ਅ) ਤੇ ਦਲ ਖਾਲਸਾ ਸਮੇਤ ਮੁਸਲਿਮ ਭਾਈਚਾਰੇ ਦੇ ਵਰਕਰਾਂ ਵੱਲੋ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਹਰ ਪੱਖੋ ਸਫਲ ਬਣਾ ਕੇ ਕੇਂਦਰ ਸਰਕਾਰ ਦੇ ਤਾਨਾਸਾਹੀ ਰਵੱਈਏ ਦਾ ਮੂੰਹ ਤੋੜ ਜਾਵਾਬ ਦਿੱਤਾ ਗਿਆ ਹੈ।ਉਨਾ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਨਾਗਰਿਕਤਾ ਸੋਧ ਕਨੂੰਨ ਦਾ ਵਿਰੋਧ ਸੁਰੂ ਤੋ ਹੀ ਸਾਰੇ ਦੇਸ ਵਿੱਚ ਹੋ ਰਿਹਾ ਹੈ ਤੇ ਸਦੀਆ ਤੋ ਵਸਦੇ ਨਾਗਰਿਕਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਉਨਾ ਕਿਹਾ ਕਿ ਜੰਮੂ ਕਸਮੀਰ ਸਿੰਘ ਧਾਰਾ 370 ਹਟਾਉਣ ਤੋ ਬਾਅਦ ਮੋਦੀ ਸਰਕਾਰ ਵੱਲੋ ਜੋ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਉਣ ਉਪਰੰਤ ਸਮੱੁਚੇ ਦੇਸ ਵਿੱਚ ਜੋ ਹਿੰਸਕ ਹਾਲਾਤ ਬਣੇ ਹੋਏ ਹਨ ਉਸ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜਿੰਮੇਵਾਰ ਹੈ।ਉਨਾ ਕਿਹਾ ਕਿ ਨਾਗਰਕਿਤਾ ਸੋਧ ਕਾਨੂੰਨ ਪਾਸ ਕਰਨਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਸੋਚੀ ਸਮਝੀ ਸਾਜਿਸ ਹੈ ਜੋ ਕਿ ਹੁਣ 1947 ਦੇ ਭਾਰਤ ਪਾਕਿ ਵੰਡ ਦੇ ਦੁਖਾਂਤ ਦੀ ਯਾਦ ਕਰਵਾਉਂਦੀ ਹੈ।ਉਨਾ ਕਿਹਾ ਕਿ ਦੇਸ ਵਿੱਚ ਭੱੁਖਮਰੀ,ਬੇਰੁਜਗਾਰੀ,ਤੇ ਕਾਲਾ ਧਨ ਵਰਗੇ ਅਹਿਮ ਮੁੱਦਿਆਂ ਤੋ ਭਟਕਾਉਣ ਲਈ ਮੋਦੀ ਸਰਕਾਰ ਧਾਰਾ 370 ਨੂੰ ਹਟਾਉਣ ਤੇ ਨਾਗਰਿਕਤਾ ਸੋਧ ਕਾਨੂੰਨ ਜਬਰੀ ਦੇਸ ਵਿੱਚ ਥੋਪ ਰਹੀ ਹੈ।ਉਨਾ ਕਿਹਾ ਕਿ ਇਸ ਕਨੂੰਨ ਨੂੰ ਵਾਪਿਸ ਲੈਣ ਲਈ ਮੋਦੀ ਸਰਕਾਰ ਖਿਲਾਫ ਮੁਹਿੰਮ ਵੀ ਸੁਰੂ ਕੀਤੀ ਜਾਵੇਗੀ ਜਿਸ ਤਾਹਿਤ ਘਰ ਘਰ ਜਾ ਕੇ ਲੋਕਾ ਨੂੰ ਇਸ ਜਬਰੀ ਥੋਪੇ ਜਾ ਰਹੇ ਐਕਟ ਸਬੰਧੀ ਜਾਗੁਰਿਕ ਕੀਤਾ ਜਾਵੇਗਾ।ਇਸ ਮੌਕੇ ਉਨਾ ਨਾਲ ਸੁਰਜੀਤ ਸਿੰਘ ਤਲਵੰਡੀ,ਮੋਹਨ ਸਿੰਘ ਬੰਗਸੀਪੁਰਾ,ਸੇਵਕ ਸਿੰਘ ਸਦਰਪੁਰਾ,ਮੁਹੰਮਦ ਅਸਰਫ ਪੱਪੀ,ਬਾਬਾ ਅਰਫਾਲ,ਬਾਬਾ ਅਬਗਰ,ਜਸਵੀਰ ਸਿੰਘ ਖੰਡੂਰ,ਜਗਦੇਵ ਸਿੰਘ ਪੱਬੀਆਂ,ਮੌਲਾਨਾ ਅਲਾਦੀਨ,ਅਜੀਮਾਉਲਾ,ਅਵਤਾਰ ਸਿੰਘ ਰਾਜੋਆਣਾ,ਸੁਖਵਿੰਦਰ ਸਿੰਘ ਅੱਬੂਪੁਰਾ,ਗੁਰਵਿੰਦਰ ਸਿੰਘ ਗਿੰਦੜਵਿੰਡੀ,ਸੁਰਜੀਤ ਸਿੰਘ ਬੋਪਾਰਾਏ,ਅਮਰਜੀਤ ਸਿੰਘ ਮੋਹੀ,ਪਰਮਜੀਤ ਸਿੰਘ ਮੱਲਾ,ਬੰਤਾ ਸਿੰਘ ਡੱਲਾ,ਜਸਕਰਨਪ੍ਰੀਤ ਸਿੰਘ ਅੱਬੂਪੁਰਾ,ਗੁਰਮੋਹਰ ਸਿੰਘ ਰਾਜਵਿੰਦਰ ਸਿੰਘ,ਜੁਗਿੰਦਰ ੁਿਸੰਘ,ਕੁਲਦੀਪ ਸਿੰਘ ਬੱਸੀਆਂ,ਆਦਿ ਵੀ ਹਾਜਿਰ ਸਨ।

ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਤੇ ਦਾਨੀ ਵੀਰਾਂ ਨੇ ਲੋੜਵੰਦ ਪਰਿਵਾਰ ਦੀ ਕੀਤੀ ਮੱਦਦ

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਇੱਥੋ ਨਜਦੀਕੀ ਪੈਂਦੇ ਪਿੰਡ ਮੱਲਾ ਦੀ ‘ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ (ਰਜਿ.) ਮੱਲਾ ਵੱਲੋ ਵੀਰ ਦਿਲਬਰ ਖਾਨ ਕੈਨੇਡਾ,ਸਿਮਰ ਬਾਜਵਾ ਯੁ.ਐਸ.ਏ,ਵਿਜੇਪਾਲ ਯੂ.ਐਸ.ਏ,ਅਜੈਬ ਸਿੰਘ ਮੋਗਾ,ਮਨਜੀਤ ਸਿੰਘ ਸਮਾਣਾ,ਜਗਮੀਤ ਸਿੰਘ ਐਨ,ਆਰ ਆਈ,ਪਰਮਿੰਦਰ ਸਿੰਘ ਲੁਬਾਨਗੜੀਆਂ,ਰਜੇਸ ਸਿਮਲਾਪੁਰੀ,ਰਜੇਸ ਸਰਮਾ ,ਅਵਤਾਰ ਸਿੰਘ,ਮਨਜੀਤ ਸਿੰਘ ਫੋਜੀ,ਸੋਨੂੰ ਲੋਹਟ ਜਗਰਾਓ,ਸੁਖਜੀਤ ਸਿੰਘ ਦੇ ਸਹਿਯੋਗ ਨਾਲ ਪਿੰਡ ਗਾਲਿਬ ਦੀ ਬਜੁਰਗ ਮਾਤਾ ਦੀ ਲੜਕੀ ਦੀ ਲੱਤ ਦਾ ਅਪ੍ਰੇਸਨ ਕਰਵਾਇਆ ਗਿਆਂ।ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਦੇ ਮੱੁਖ ਸੰਚਾਲਕ ਭਾਈ ਗੁਰਪਿੰਦਰ ਸਿੰਘ ਖਾਲਸਾ ਮੱਲਾ ਨੇ ਦੱਸਿਆ ਕਿ ਪਿੰਡ ਗਾਲਿਬ ਦੀ ਲੋੜਵੰਦ ਬਜੁਰਗ ਅੋਰਤ ਆਰਥਿਕ ਮਜਬੂਰੀ ਕਾਰਨ ਆਪਣੀ ਲੜਕੀ ਦੀ ਲੱਤ ਦਾ ਅਪ੍ਰੇਸਨ ਕਰਵਾਉਣ ਤੋ ਅਸਮਰਥ ਸੀ ਜਿਸ ਨੂੰ ਮੱੁਖ ਰੱਖਦਿਆ ਸੁਸਾਇਟੀ ਤੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰ ਦੀ ਮੱਦਦ ਕਰਕੇ ਇਹ ਮਾਣਮੱਤਾ ਉਪਰਾਲਾ ਕੀਤਾ ਗਿਆ ਹੈ।ਉਨਾ ਇਹ ਵੀ ਦੱਸਿਆ ਕਿ ਸੁਸਾਇਟੀ ਵੱਲੋ ਹੋਰ ਵੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਕਾਰਜ ਪਹਿਲ ਦੇ ਅਧਾਰ ਤੇ ਕੀਤੇ ਜਾਂਦੇ ਹਨ।ਪਰਿਵਾਰ ਨੇ ਸੁਸਾਇਟੀ ਤੇ ਦਾਨੀ ਵੀਰਾਂ ਦਾ ਧੰਨਵਾਦ ਵੀ ਕੀਤਾ

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਬਰਤਾਨਵੀ ਰਸਾਲੇ ਨੇ ਵੀ ਕੀਤੀ ਮੋਦੀ ਦੀ ਅਲੋਚਨਾ

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਨਾਗਰਿਕਤਾ ਸੋਧ ਕਾਨੂੰੰਨ ਨੂੰ ਲੈ ਕੇ ਜਿੱਥੇ ਦੇਸ ਭਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਾ ਵਿਰੋਧ ਹੋ ਰਿਹਾ ਹੈ ,ਉੱਥੇ ਵਿਦੇਸਾ ਵਿੱਚ ਵੀ ਮੋਦੀ ਤੇ ਭਾਰਤ ਸਰਕਾਰ ਦਾ ਵਿਰੋਧ ਹੋ ਰਿਹਾ ਹੈ।ਬਰਤਾਨਵੀ ਦੇ ਇੱਕ ਪ੍ਰਸਿੱਧ ਰਸਾਲੇ ‘ਦਾ ਇਕੌਨੋਮਿਸਟ’ਨੇ ਵੀ ਮੋਦੀ ਤੇ ਭਾਰਤ ਸਰਕਾਰ ਦੀ ਅਲੋਚਨਾ ਕੀਤੀ ਹੈ।ਰਸਾਲੇ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਗਰਿਕਤਾ ਸੋਧ ਕਾਨੂੰਨ ਰਾਹੀ ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖ ਸਿਧਾਂਤਾ ਨੂੰ ਨਜਰਅੰਦਾਜ ਕਰ ਰਹੇ ਹਨ। ਰਸਾਲੇ ਮੁਤਾਬਿਕ ਮੋਦੀ ਵਾਲੀ ਸਰਕਾਰ ਭਾਰਤੀ ਲੋਕਤੰਤਰ ਨੂੰ ਉਹ ਨੁਕਸਾਨ ਪਹੁੰਚਾ ਰਹੇ ਹਨ ਜਿਸ ਦਾ ਅਸਰ ਕਈ ਦਹਾਕਿਆਂ ਤੱਕ ਵੇਖਣ ਨੂੰ ਮਿਲੇਗਾ।ਰਸਾਲੇ ਨੇ ਕਿਹਾ ਕਿ ਮੋਦੀ ਸਹਿਣਸੀਲ ਅਤੇ ਬਹੁਧਰਮੀ ਸਮਾਜ ਵਾਲੇ ਭਾਰਤ ਨੂੰ ਗੁੱਸੇਖੋਰ ਰਾਸਟਰਵਾਦ ਨਾਲ ਭਰਿਆ ਹਿੰਦੂ ਰਾਸਟਰ ਬਨਾਉਣ ਦੇ ਯਤਨਾਂ ਵਿੱਚ ਜੱੁਟੇ ਹਨ।ਰਸਾਲੇ ਅਨੁਸਾਰ ਭਾਜਪਾ ਨੇ ਧਰਮ ਤੇ ਦੇਸ ਦੀ ਪਛਾਣ ਦੇਟ ਨਾਂ ਤੇ ਬਟਵਾਰਾ ਕੀਤਾ ਹੈ ਤੇ ਮੁਸਲਮਾਨਾ ਨੂੰ ਖਤਰਨਾਕ ਕਰਾਰ ਦਿੱਤਾ ਹੈ।

ਪ੍ਰਾਇਮਰੀ ਸਕੂਲ ਰਾਮਗੜ੍ਹ ਭੁੱਲਰ ਦੀ ਗਤਕਾ ਟਿਮ 26 ਜਨਵਰੀ ਦਿਨ ਤੇ ਇਨਾਮ ਪ੍ਰਾਪਤ ਕਰਦੇ ਹੋਏ

ਜਗਰਾਓਂ,ਜਨਵਰੀ 2020-(ਮਨਜਿੰਦਰ ਗਿੱਲ)- ਗਣਤੰਤਰ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਭੁੱਲਰ ਦੀ ਗੱਤਕਾ ਟੀਮ ਪ੍ਰੋਗਰਾਮ ਤੋਂ ਬਾਦ ਐਸ ਡੀ ਐਮ ਡਾਕਟਰ ਬਲਜਿੰਦਰ ਸਿੰਘ ਅਤੇ ਡੀ ਐਸ ਪੀ ਗੁਰਦੀਪ ਸਿੰਘ ਗੋਸਲ,ਬੀ ਡੀ ਪੀ ਓ ਹਰਭਜਨ ਸਿੰਘ ਸਿੱਧੂ ਅਤੇ ਨਗਰ ਕੌਂਸਲ ਪ੍ਰਧਾਨ ਬੀਬੀ ਚਰਨਜੀਤ ਕੌਰ ਤੇ ਹੋਰ ਸ਼ਖਸੀਅਤਾਂ ਤੋਂ ਇਨਾਮ ਪ੍ਰਾਪਤ ਕਰਦੇ ਹੋਏ

ਜਨ ਸ਼ਕਤੀ ਨਿਊਜ਼ ਦਾ ਅਸਰ ਪਿੰਡ ਮਲਕ ਦੇ ਤਰਲੋਕ ਸਿੰਘ ਦੇ ਧਾਰਮਿਕ ਕਕਾਰਾਂ ਦੀ ਬੇਅਬਦੀ ਤੇ ਕੱੁਟਮਾਰ ਦੇ ਦੋਸ਼ ਵਿੱਚ 2 ਨਾਮਜ਼ਦ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪਿਛਲੇ ਦਿਨੀ ਤਰਲੋਕ ਸਿੰਘ ਪੱੁਤਰ ਨਿਰਮਲ ਸਿੰਘ ਪਿੰਡ ਮਲਕ ਦੀ ਧਾਰਮਿਕ ਕਕਾਰਾਂ ਦੀ ਬੇਅਦਬੀ ਅਤੇ ਕੱੁਟਮਾਰ ਕਰਨ ਦੀ ਜਨ ਸ਼ਕਤੀ ਵਲੋ ਉਸ ਦੇ ਪਿੰਡ ਜਾ ਕੇ ਪੂਰੀ ਕਵਰੇਜ ਕਰ ਨਿਊਜ਼ ਨਸਰ ਕੀਤੀ ਸੀ ਜਿਸ ਤੇ ਥਾਣਾ ਸਦਰ ਜਗਰਾਉ ਦੇ ਏ.ਐਸ.ਆਈ ਜਰਨੈਲ ਸਿੰਘ ਨੇ ਤੁਰੰਤ ਐਕਸਨ ਲੈਦਿਆਂ ਦੋ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਤਰਲੋਕ ਸਿੰਘ ਮਲਕ ਨੇ ਦੱਸਿਆ ਕਿ ਮੈ ਪਿੰਡ ਦੀ ਸੱਥ ਵਿੱਚ ਮੌਜੂਦ ਸੀ ਤਾਂ ਇਕਬਾਲ ਸਿੰਘ ਪੱੁਤਰ ਰਣਜੀਤ ਸਿੰਘ ਅਤੇ ਚਮਕੋਰ ਸਿੰਘ ਪੱੁਤਰ ਬਲਦੇਵ ਸਿੰਘ ਮਲਕ ਨੇ ਮੇਰੇ ਨਾਲ ਗਾਲ-ਗਲੋਚ ਕਰਨਾ ਸੁਰੂ ਕਰ ਦਿੱਤਾ ਤੇ ਮੇਰੀ ਦਸਤਾਰ ਤੇ ਮਾਰਿਆ।ਮੇਰੀ ਦਸਤਾਰ ਉਤਰ ਕੇ ਥੱਲੇ ਡਿੱਗ ਪਈ ਤੇ ਮੇਰਾ ਕੰਘਾ ਵੀ ਥੱਲੇ ਡਿੱਗ ਪਿਆ।ਦੋਸੀਆਂ ਨੇ ਮੇਰੀ ਕੱੁਟ-ਮਾਰ ਕੀਤੀ ਤੇ ਕਕਾਰਾਂ ਦੀ ਬੇਅਦਬੀ ਕੀਤੀ।ਦੋਸੀਆਂ ਖਿਲਾਫ ਥਾਣਾ ਸਦਰ ਜਗਰਾਉ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਕਥਿਤ ਦੋਸ਼ੀ ਪੁਲਸ ਦੀ ਗ੍ਰਿਫਤ 'ਚੋ ਬਹਾਰ ਹਨ।

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ, ਲੁਧਿਆਣਾ ਵਿਖੇ ਅਰੁਨਾ ਚੌਧਰੀ ਨੇ ਲਹਿਰਾਇਆ ਤਿਰੰਗਾ

ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋਇਆ-ਅਰੁਨਾ ਚੌਧਰੀ 

ਵੱਖ ਵੱਖ ਸਕੂਲਾਂ ਦੇ 2200 ਤੋਂ ਵਧੇਰੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ

ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ।ਜਿਸ ਦੌਰਾਨ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀਮਤੀ ਚੌਧਰੀ ਨੇ ਭਾਰਤੀ ਸੰਵਿਧਾਨ ਦੇ ਰਚਨਾਹਾਰ ਡਾ. ਭੀਮ ਰਾਓ ਅੰਬੇਦਕਰ ਦੇ ਭਾਰਤੀ ਲੋਕਤੰਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਸਲਾਮ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਨੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਹੈ। ਉਨ੍ਹਾਂ ਦੇਸ਼ ਦੇ ਸੰਵਿਧਾਨ ਨੂੰ ਲੋਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਚਾਰਟਰ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਹਰੇਕ ਦੇਸ਼ ਵਾਸੀ ਸੰਵਿਧਾਨ ਮੁਤਾਬਿਕ ਆਪਣੇ ਕਰਤੱਵਾਂ ਦੀ ਪਾਲਣਾ ਕਰੇ ਤਾਂ ਇਹ ਹੀ ਅਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਉਨ੍ਹਾਂ ਦੇਸ਼ ਦੀ ਫੌਜ, ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੇ ਪੁਲਿਸ ਬਲਾਂ ਵੱਲੋਂ ਦੇਸ਼ ਦੀ ਗਣਤੰਤਰਤਾ ਅਤੇ ਸੰਵਿਧਾਨ ਦੀ ਰਾਖੀ ਲਈ ਕੀਤੇ ਬਲੀਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਕਿਉਂਕਿ ਕਿਸੇ ਸੂਬੇ ਜਾਂ ਖਿੱਤੇ ਦਾ ਵਿਕਾਸ ਲੋਕਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ। ਇਸ ਮੌਕੇ ਉਨ੍ਹਾਂ ਨੇ ਜਿੱਥੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ, ਉਥੇ ਹੀ ਦੇਸ਼ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਅਤੇ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ ਹੈ।ਨੌਜਵਾਨਾਂ ਨੂੰ ਨੌਕਰੀ ਦੇ ਕਾਬਿਲ ਬਣਾ ਕੇ ਉਨ੍ਹਾਂ ਨੂੰ ਨੌਕਰੀਆਂ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ।ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਕੀਤੇ ਗਏ ਉਪਰਾਲਿਆਂ ਦਾ ਵੀ ਵਿਸ਼ੇਸ਼ ਵਰਨਣ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਨੇ ਅਜ਼ਾਦੀ ਘੁਲਾਟੀਏ ਪਰਿਵਾਰਾਂ ਅਤੇ ਜ਼ਿਲ੍ਹਾ ਲੁਧਿਆਣਾ ਦੀਆਂ ਉਨ੍ਹਾਂ 35 ਸਖ਼ਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ।ਇਸ ਮੌਕੇ ਉਨ੍ਹਾਂ ਜ਼ਿਲ੍ਹਾ ਰੈਬਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਟਰਾਈਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ। ਸਮਾਗਮ ਤੋਂ ਬੇਹੱਦ ਪ੍ਰਭਾਵਿਤ ਹੋਏ ਸ਼੍ਰੀਮਤੀ ਅਰੁਨਾ ਚੌਧਰੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਟੀਮਾਂ ਨੂੰ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਅਤੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਮਿਤੀ 27 ਜਨਵਰੀ ਨੂੰ ਛੁੱਟੀ ਦੇਣ ਦਾ ਐਲਾਨ ਵੀ ਕੀਤਾ। ਦੱਸਣਯੋਗ ਹੈ ਕਿ ਸਮਾਗਮ ਦੌਰਾਨ 2200 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਪੂਰੀ ਲਗਨ ਨਾਲ ਭਾਗ ਲਿਆ ਅਤੇ ਪੂਰੇ ਸਟੇਡੀਅਮ ਨੂੰ ਉਤਸ਼ਾਹ ਨਾਲ ਭਰ ਦਿੱਤਾ।ਸੱਭਿਆਚਾਰਕ ਵੰਨਗੀਆਂ, ਗਿੱਧਾ, ਭੰਗੜਾ ਅਤੇ ਹੋਰ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਬਹੁਤ ਹੀ ਸਰਾਹਿਆ।ਇਸ ਮੌਕੇ ਸੂਬੇ ਅਤੇ ਦੇਸ਼ ਦੇ ਵਿਕਾਸ ਨੂੰ ਦਰਸਾਉਂਦੀਆਂ 22 ਝਾਕੀਆਂ ਵੀ ਸ਼ਹਿਰ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ। ਸਮਾਗਮ ਦੌਰਾਨ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸੰਜੀਵ ਤਲਵਾੜ, ਵਿਧਾਇਕ ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ, ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ, ਅਭਿਨਵ ਚੌਧਰੀ (ਸਪੁੱਤਰ ਅਰੁਨਾ ਚੌਧਰੀ), ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ, ਸੁਖਪਾਲ ਸਿੰਘ ਬਰਾੜ ਅਤੇ ਅਖਿਲ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀਮਤੀ ਅੰਮਿ੍ਰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਜਗਰਾਂਉ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਅਮਰਜੀਤ ਸਿੰਘ ਟਿੱਕਾ, ਸ੍ਰੀ ਰਮਨ ਬਾਲਾਸੁਬਰਾਮਨੀਅਮ, ਸੁਖਵਿੰਦਰ ਸਿੰਘ ਬਿੰਦਰਾ, ਯਾਦਵਿੰਦਰ ਸਿੰਘ ਜੰਡਾਲੀ ਅਤੇ ਮੁਹੰਮਦ ਗੁਲਾਬ (ਸਾਰੇ ਚੇਅਰਮੈਨ) ਅਤੇ ਹੋਰ ਹਾਜ਼ਰ ਸਨ।

ਟ੍ਰੈਫਿਕ ਮਾਰਸ਼ਲ ਯੋਜਨਾ ਦੀ ਸ਼ੁਰੂਆਤ--ਇਸ ਮੌਕੇ ਅਰੁਨਾ ਚੌਧਰੀ ਨੇ ਲੁਧਿਆਣਾ ਪੁਲਿਸ ਵੱਲੋਂ ਤਿਆਰ ਕੀਤੀ ਗਈ ਟ੍ਰੈਫਿਕ ਮਾਰਸ਼ਲ ਯੋਜਨਾ ਨੂੰ ਵੀ ਰੰਗ ਬਿਰੰਗੇ ਗੁਬਾਰੇ ਛੱਡ ਕੇ ਲਾਂਚ ਕੀਤਾ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਸੜਕ ਆਵਾਜਾਈ ਨੂੰ ਦਰੁਸਤ ਬਣਾਈ ਰੱਖਣ ਅਤੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੀ ਯੋਗ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਪੁਲਿਸ (ਟ੍ਰੈਫਿਕ) ਸੁਖਪਾਲ ਸਿੰਘ ਬਰਾੜ, ਏ. ਸੀ. ਪੀ. ਗੁਰਦੇਵ ਸਿੰਘ ਅਤੇ ਰਾਜਨ ਸ਼ਰਮਾ ਦੀ ਟੀਮ ਵੱਲੋਂ ਇਹ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਿਤ ਟ੍ਰੈਫਿਕ ਪੁਲਿਸ ਦੇ 300 ਕਰਮਚਾਰੀਆਂ ਨੂੰ ਵਿਸ਼ੇਸ਼ ਸਿਖ਼ਲਾਈ ਦਿੱਤੀ ਗਈ ਹੈ। ਹੁਣ ਇਹ ਕਰਮਚਾਰੀ ਸ਼ਹਿਰ ਦੇ ਵੱਖ-ਵੱਖ ਰਸਤਿਆਂ ਅਤੇ ਚੌਕਾਂ ਵਿੱਚ ਸੜਕ ਆਵਾਜਾਈ ਨੂੰ ਦਰੁਸਤ ਕਰਨ ਲਈ ਕੰਮ ਕਰਨਗੇ। ਪੁਲਿਸ ਕਮਿਸ਼ਨਰ ਅਗਰਵਾਲ ਨੇ ਦੱਸਿਆ ਲੁਧਿਆਣਾ ਪੁਲਿਸ ਦਾ ਟੀਚਾ ਹੈ ਕਿ ਸ਼ਹਿਰ ਵਿੱਚ ਜਲਦ ਹੀ ਅਜਿਹੇ 200 ਟ੍ਰੈਫਿਕ ਮਾਰਸ਼ਲ ਸੜਕਾਂ ਅਤੇ ਚੌਕਾਂ ਵਿੱਚ ਉਤਾਰੇ ਜਾਣਗੇ ਤਾਂ ਜੋ ਸ਼ਹਿਰ ਲੁਧਿਆਣਾ ਨੂੰ ਸੜਕ ਸੁਰੱਖਿਆ ਅਤੇ ਆਵਾਜਾਈ ਵਿੱਚ ਸੂਬੇ ਦਾ ਅੱਵਲ ਸ਼ਹਿਰ ਬਣਾਇਆ ਜਾ ਸਕੇ।