You are here

ਚੰਨਣਵਾਲ ਵਿਖੇ ਕਬੱਡੀ ਕੱਪ 20 ਫਰਵਰੀ ਨੂੰ - ਧਾਲੀਵਾਲ

ਮਹਿਲ ਕਲਾਂ ,27ਜਨਵਰੀ,(ਗੁਰਸੇਵਕ ਸਿੰਘ ਸੋਹੀ  )- ਪਿੰਡ ਚੰਨਣਵਾਲ ਦੇ ਸਮੂਹ ਨਗਰ ਨਿਵਾਸੀਆਂ,ਗਰਾਮ ਪੰਚਾਇਤ, ਆਈ ਵੀਰਾਂ ਅਤੇ ਸਮੂਹ ਕਲੱਬਾਂ ਦੇ ਸਹਿਯੋਗ ਨਾਲ ਸਹਿਯੋਗ ਨਾਲ ਮਿਤੀ 19 ਅਤੇ 20  ਫਰਵਰੀ ਨੂੰ ਸ਼ਾਨਦਾਰ ਕਬੱਡੀ ਕੱਪ ਪਿੰਡ ਚੰਨਣਵਾਲ ਦੇ ਸਥਾਨਕ ਖੇਡ ਸਟੇਡੀਅਮ ਚ  ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ,ਸਮਾਜ ਸੇਵੀ ਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ ,ਆੜ੍ਹਤੀਆਂ ਕੁਲਬੀਰ ਸਿੰਘ ਅਤੇ ਬਾਬਾ ਯਾਦਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਪਿੰਡ ਚੰਨਣਵਾਲ (ਬਰਨਾਲਾ) ਦੇ ਓਪਾ ਖੇਡ ਸਟੇਡੀਅਮ ਚ ਕਰਵਾਏ ਜਾ ਰਹੇ ਕਬੱਡੀ ਕੱਪ ਦੇ ਪਹਿਲੇ ਦਿਨ 19 ਫਰਵਰੀ ਨੂੰ ਕਬੱਡੀ ਓਪਨ (ਪਿੰਡ ਵਾਰ) ,ਕਬੱਡੀ 65 ਕਿੱਲੋ ,ਵਾਲੀਬਾਲ ਸਮੈਸ਼ਿੰਗ ਅਤੇ ਤਾਸ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ । 20  ਫਰਵਰੀ ਨੂੰ ਕਬੱਡੀ ਓਪਨ (ਤਿੰਨ ਖਿਡਾਰੀ ਬਾਹਰੋਂ)  ਦੀਆਂ ਟੀਮਾਂ  ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨਗੀਆਂ ।ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਦੌਰਾਨ ਸਿਰਫ਼ 32 ਟੀਮਾਂ ਹੀ ਸਵੇਰੇ 11 ਵਜੇ ਤੱਕ।ਹੀ ਐਂਟਰ ਕੀਤੀਆਂ ਜਾਣਗੀਆਂ ।ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਕੱਪ ਦਾ ਪਹਿਲਾ ਇਨਾਮ 1ਲੱਖ,ਦੂਸਰਾ ਇਨਾਮ 75 ਹਜਾਰ ਸਮੇਤ ਖਿਡਾਰੀਆਂ ਦੇ ਵੱਡੇ ਮਾਣ ਸਨਮਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ  ਆਉਂਦੇ ਦਿਨਾਂ ਦੇ ਵਿੱਚ ਕਬੱਡੀ ਕੱਪ ਦਾ ਸ਼ਾਨਦਾਰ ਰੰਗਦਾਰ ਪੋਸਟਰ ਰਿਲੀਜ਼ ਕੀਤਾ ਜਾਵੇਗਾ ਅਤੇ ਕਬੱਡੀ ਕੱਪ ਨੂੰ ਹੋਰ ਵਧੇਰੇ ਸਫਲ ਬਣਾਉਣ ਲਈ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ।ਉਨ੍ਹਾਂ ਸਮੂਹ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਕਬੱਡੀ ਕੱਪ ਵਿਚ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ । ਇਸ ਮੌਕੇ ਭੋਲਾ ਸਿੰਘ, ਜਰਨੈਲ ਸਿੰਘ ਗਿੱਲ, ਗੁਰਦੀਪ ਸਿੰਘ ਜਟਾਣਾ ,ਮਨਦੀਪ ਸਿੰਘ ਜਟਾਣਾ, ਨਵਜੋਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਗਿੱਲ ,ਅਮਰਜੀਤ ਸਿੰਘ ਬਾਠ ,ਜਗਦੇਵ ਸਿੰਘ ਗਿੱਲ ਆਦਿ ਹਾਜ਼ਰ ਸਨ ।