You are here

62-63 ਵਾਲੇ ਆੜੀਆਂ ਦੀ ਰੂੰਮੀ ਚ ਹੋਈ ਮਿੱਤਰ-ਮਿਲਣੀ

80 ਦੇ ਦਹਾਕੇ ਚ ਪੁੱਜੇ ਗੱਭਰੂਆਂ ਨੇ ਪਾਏ ਭੰਗੜੇ ਤੇ ਗਾਏ ਗੀਤ
ਜਗਰਾਉਂ  6 ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)- ਇਨਸਾਨ ਦੀ ਉਮਰ ਭਾਵੇਂ ਜਿੰਨੀ ਵੀ ਮਰਜ਼ੀ ਹੋ ਜਾਵੇ, ਜੇਕਰ ਉਸ  ਜਿਊਣ ਦਾ ਢੰਗ ਆ ਜਾਵੇ, ਤਾਂ ਦੋਸਤਾਂ-ਮਿੱਤਰਾਂ ਮਿਲਕੇ ਤੇ ਦੁੱਖ-ਸੁੱਖ ਸਾਂਝੇ ਕਰਕੇ ਲੰਮੀ ਉਮਰ ਵੀ ਜੀਵਿਆ ਜਾ ਸਕਦਾ ਹੈ। ਅਜਿਹਾ ਹੀ ਸੁਨੇਹਾਂ ਦੇ ਗਈ ਪਿੰਡ ਰੂੰਮੀ ਵਿਖੇ ਹੋਈ 1962-63 ਵਿੱਚ ਗੁਰੂ ਗੋਬਿੰਦ ਸਕੂਲ ਕਮਾਲਪੁਰਾ ਵਿੱਚ ਦਸਵੀਂ ਚ ਪੜ੍ਹਦੇ ਆੜੀਆਂ ਦੀ ਮਿੱਤਰ ਮਿਲਣੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਰਾਣੇ ਦੋੋਸਤਾਂ  ਇਕੱਠੇ ਕਰਨ ਦਾ ਪ੍ਰਬੰਧ ਸੁਰਜੀਤ ਸਿੰਘ ਬਿੰਜਲ, ਅਜਮੇਲ ਸਿੰਘ ਬਿੰਜਲ, ਅਮਰਜੀਤ ਸਿੰਘ ਚੀਮਾਂ ਆਦਿ ਵੱਲੋਂ ਪਿੰਡ ਰੂੰਮੀ ਵਿਖੇ ਸੁਖਦੇਵ ਸਿੰਘ ਗਿੱਲ ਦੇ ਫਾਰਮ ਹਾਊਸ ਉਪਰ ਕੀਤਾ ਗਿਆ। ਲੰਮੇ ਸਮੇਂ ਬਾਅਦ ਪੰਜਾਬ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਜ਼ਡ, ਨਾਰਵੇ, ਸਵੀਡਨ ਆਦਿ ਦੇਸ਼ਾਂ ਤੋਜ਼ ਪਿੰਡ ਰੂੰਮੀ ਵਿਖੇ ਵਿਸ਼ੇਸ਼ ਤੌਰਤੇ ਇਕੱਠੇ ਹੋਏ ਦੋਸਤ ਇੱਕ-ਦੂਜੇ  ਮਿਲਕੇ ਭਾਵੁਕ ਹੋ ਗਏ ਅਤੇ ਲੰਮਾਂ ਸਮਾਂ ਪੁਰਾਣੀਆਂ ਗੱਲਾਂ ਤਾਜ਼ੀਆਂ ਕਰਕੇ ਫੁੱਲਾਂ ਵਾਂਗ ਖਿੜਦੇ ਰਹੇ ਤੇ ਹਾਸਾ-ਠੱਠਾ ਵੀ ਕੀਤਾ। ਸਟੇਜ਼ ਦਾ ਸੰਚਾਲਨ ਕਰਦਿਆਂ ਸੁਖਦੇਵ ਸਿੰਘ ਗਿੱਲ ਰੂੰਮੀ ਨੇ ਜਿੱਥੇ ਪੁਰਾਣੇ ਆੜੀਆਂ  ਉਹਨਾਂ ਦੇ ਨਿੱਕੇ ਤੇ ਦੋਸਤਾਂ ਵਾਲੇ ਨਾਵਾਂ ਨਾਲ ਸੰਬੋਧਨ ਕਰਕੇ ਬੁਲਾਇਆ, ਉਥੇ ਹੀ ਹਾਸ ਰਸ ਟੋਟਕੇ ਤੇ ਸ਼ਾਇਰੀ ਸੁਣਾ ਕੇ ਸਾਰਿਆਂ ਦਾ ਮਨ ਮੋਹ ਲਿਆ ਤੇ ਆਪਣੀ ਜੁਆਨੀ ਵੇਲੇ ਦੀ ਕਾਬਲੀਅਤ ਦਾ ਲੋਹਾ ਮਨਵਾਇਆ। ਸਾਰੇ ਦੋਸਤਾਂ ਨੇ ਆਪੋ-ਆਪਣੀ ਜਾਣ-ਪਹਿਚਾਨ ਕਰਵਾਉਂ ਦਿਆਂ ਆਪਣੀ ਜ਼ਿੰਦਗੀ ਦੇ ਸਫ਼ਰ, ਪਰਿਵਾਰ ਅਤੇ ਰੁਝੇਵਿਆਂ ਜ਼ਿਕਰ ਕਰਦਿਆਂ ਬਚਪਨ ਦੇ ਝਰੋਖਿਆਂ  ਤਾਜ਼ਾ ਕੀਤਾ। ਸਮਾਗਮ ਦੌਰਾਨ ਮਨਮੋਹਣ ਸਿੰਘ ਨੇ ਜਦੋ ਆਪਣੇ ਵੇਲੇ ਦਾ ਮਸ਼ਹੂਰ ਗੀਤ ”ਮੇਲੇ  ਚੱਲ ਮੇਰੇ ਨਾਲ ਕੁੜੇ ਗਾਇਆ, ਤਾਂ ਸਾਰੇ ਆੜ੍ਹੀਆਂ ਤੇ ਜਿਵੇਜ਼ ਮੁੜ ਜੁਆਨੀ ਚੜ੍ਹ ਗਈ ਹੋਵੇ। ਸਾਰਿਆਂ ਨੇ ਤਾੜੀਆਂ ਮਾਰ-ਮਾਰ ਸਾਥ ਦੇ ਕੇ ਗੀਤ ਦਾ ਅਨੰਦ ਮਾਣਿਆਂ। ਗੁਰਦੇਵ ਸਿੰਘ ਜਦੋਂ ਕਿਸਾਨੀ ਸੰਘਰਸ਼ ਬਾਰੇ ਕਵਿਤਾ ਸੁਣਾਈ ਤਾਂ ਸਾਰਿਆਂ ਨੇ ਉਸ ਦੇ ਬੋਲਾਂ ਦੀ ਵਾਹ-ਵਾਹ ਕੀਤੀ। ਮਿੱਤਰ ਮਿਲਣੀ ਚ ਵਿਸ਼ੇਸ਼ ਤੌਰਤੇ ਪੁੱਜੇ ਪਰਮਜੀਤ ਸਿੰਘ ਚੀਮਾਂ ਨੇ ”ਮਾਏ ਨੀ ਮਾਏ, ਮੈਜ਼ ਇੱਕ ਸ਼ਿਕਰਾ ਯਾਰ ਬਣਾਇਆ”ਬਿਜਲੀ ਵਾਲੇ ”ਤੇਰਾ ਦੇਸ਼ ਭਗਤ ਸਿੰਘ ਵੇ ਆਦਿ ਕਈ ਗੀਤ ਸੁਣਾਕੇ ਅਤੇ ਹਾਸਰਸ ਚੁਟਕਲਿਆਂ ਰਾਹੀਜ਼ ਮਹਿਫ਼ਲ ਵਿੱਚ ਰੰਗ ਭਰ ਦਿੱਤਾ। ਪਿਛਲੇ ਸਮੇਜ਼ ਦੌਰਾਨ 1962-63 ਵਾਲੇ ਵਿੱਛੜ ਚੁੱਕੇ ਪੁਰਾਣੇ ਆੜੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜ਼ਲੀ ਵੀ ਭੇਜ਼ਟ ਕੀਤੀ ਗਈ। ਅੰਤ ਵਿੱਚ 80ਵੇੇਂ ਦਹਾਕੇ ਚ ਪੁੱਜੇ ਦੋਸਤਾਂ ਨੇ ਗੀਤਾਂ ਉਪਰ ਭੰਗੜਾ ਪਾ ਕੇ ਜ਼ਿੰਦਗੀ ਦਾ ਅਨੰਦ ਮਾਣਿਆਂ। ਇਸ ਮੌਕੇ ਸੁਰਜੀਤ ਸਿੰਘ ਔਲਖ, ਅਮਰਜੀਤ ਸਿੰਘ ਸਿੱਧੂ,  ਅਜਮੇਲ ਸਿੰ ਢਿੱਲੋਜ਼, ਸੁਖਦੇਵ ਸਿੰਘ ਗਿੱਲ, ਦਰਸ਼ਨ ਸਿੰਘ ਦਿਉਲ, ਪ੍ਰਸੋ਼ਤਮ ਲਾਲ ਸ਼ਰਮਾਂ, ਕ੍ਰਿਪਾਲ ਸਿੰਘ, ਮਲਕੀਤ ਸਿੰਘ ਗਿੱਲ, ਮਹਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ, ਮਲਕੀਤ ਸਿੰਘ ਭੂੰਦੜੀ, ਜਗਜੀਤ ਸਿੰਘ, ਹਰਨੇਕ ਸਿੰਘ, ਵਕੀਲ ਚੰਦ ਲੰਮੇ, ਪਿਆਰੇ ਲਾਲ ਚੀਮਾਂ ਆੜਤੀ ਜਗਰਾਉਂ, ਹਰੀ ਸਿੰਘ ਚੀਮਾਂ, ਗੁਰਮੇਲ ਸਿੰਘ ਗਿੱਲ, ਲਖਵੀਰ ਸਿੰਘ ਚੀਮਾਂ, ਗਿਆਨ ਸਿੰਘ ਚੀਮਾਂ, ਮੇਜਰ ਸਿੰਘ ਚੀਮਾਂ ਆਦਿ ਵੀ ਹਾਜ਼ਰ ਸਨ।