You are here

ਲੁਧਿਆਣਾ

ਸ਼ਾਬਕਾ ਮੰਤਰੀ ਦਾਖਾ ਨੇ ਪਿੰਡ ਡੱਲਾ ਵਿਖੇ ਸੀਵਰੇਜ ਦਾ ਕੀਤਾ ਉਦਾਘਾਟਨ।

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਲਧਿਆਣਾ ਜਿਲੇ ਦੇ ਪਿੰਡ ਡੱਲਾ ਵਿਖੇ ਸਾਬਕਾ ਮੰਤਰੀ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਸੀਵਰੇਜ ਦਾ ਉਦਘਾਟਨ ਕੀਤਾ ਜਿਸ ਮੌਕੇ ਉਨਾ ਨਾਲ ਹਲਕੇ ਦੀ ਸਮੱੁਚੀ ਕਾਗਰਸੀ ਲੀਡਰਸਿੱਪ ਤੇ ਨਗਰ ਦੀ ਪੰਚਾਇਤ ਮੌਜੂਦ ਸੀ।ਇਸ ਸਮੇ ਉਨਾ ਕਿਹਾ ਕਿ ਕਾਗਰਸ ਸਰਕਾਰ ਦੀਆਂ ਨੀਤੀਆਂ ਦਾ ਜਨਤਾ ਲਾਭ ਲੈ ਰਹੀ ਹੈ ਤੇ ਸਰਕਾਰ ਵੱਲੋ ਪਿੰਡਾ ਨੂੰ ਮਾਡਰਨ ਪਿੰਡ ਵਜੋ ਉਭਾਰਣ ਦੀ ਨੀਤੀ ਤੇ ਜੋਰ ਦਿੱਤਾ ਜਾ ਰਿਹਾ ਹੈ ਜਿਸ ਤਾਹਿਤ ਪਿੰਡਾ ਦੇ ਵਿਕਾਸ ਲਈ ਗ੍ਰਾਂਟਾ ਦੀ ਕੋਈ ਵੀ ਘਾਟ ਨਹੀ ਆਉਣ ਦਿੱਤੀ ਜਾਵੇਗੀ।ਪਿੰਡ ਦੀ ਸਰਪੰਚ ਬੀਬੀ ਜਸਵਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਪਿੰਡ ਦੇ ਦਲਿਤ ਵਰਗ ਦੀ ਬਸਤੀ ਦੇ ਪਾਣੀ ਦੀ ਨਿਕਾਸੀ ਦੀ ਲੰਭੇ ਸਮੇ ਤੋ ਮੰਗ ਚੱਲੀ ਆ ਰਹੀ ਸੀ ਜਿਸ ਮੰਗ ਨੂੰ ਪੰਚਾਇਤ ਵੱਲੋ ਅੱਜ ਪੂਰਾ ਕਰ ਦਿੱਤਾ ਗਿਆ ਹੈ।ਉਨਾ ਕਿਹਾ ਕਿ ਇਸ ਬਸਤੀ ਦੇ ਪਾਣੀ ਦੇ ਨਿਕਾਸ ਤੇ ਸੀਵਰੇਜ ਪਾਈਪ ਲਈ 10 ਲੱਖ ਦੇ ਕਰੀਬ ਖਰਚਾ ਆਇਆ ਸੀ ਜਿਸ ਨੂੰ ਮੁਕੰਮਲ ਕਰ ਲਿਆ ਗਿਆਂ ਹੈ ਤੇ ਜਿਸ ਦਾ ਉਦਘਾਟਨ ਅੱਜ ਚੇਅਰਮੈਨ ਦਾਖਾ ਵੱਲੋ ਕੀਤਾ ਜਾ ਰਿਹਾ ਹੈ।ਉਨਾ ਦੱਸਿਆ ਕਿ ਇਸ ਤੋ ਇਲਾਵਾ ਹੋਰ ਵੀ ਪਿੰਡ ਦੇ ਵਿਕਾਸ ਕਾਰਜ ਵੱਡੀ ਪੱਧਰ ਤੇ ਕੀਤੇ ਜਾ ਰਹੇ ਹਨ ।ਇਸ ਸਮੇ ਚੇਅਰਮੈਨ ਦਾਖਾ ਦਾ ਪਿੰਡ ਦੀ ਪੰਚਾਇਤ ਵੱਲੋ ਸਨਮਾਨ ਵੀ ਕੀਤਾ ਗਿਆਂ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ,ਜਿਲਾ ਪ੍ਰੀਸਦ ਮੈਂਬਰ ਦਰਸਨ ਸਿੰਘ ਲੱਖਾ,ਸੈਕਟਰੀ ਲਖਵੀਰ ਰਾਏ,ਪ੍ਰਧਾਨ ਨਿਰਮਲ ਸਿੰਘ ਧੀਰਾ,ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ,ਗੁਰਮੇਲ ਸਿੰਘ,ਪ੍ਰੀਤ ਸਿੰਘ,ਪਰਮਜੀਤ ਕੌਰ,ਚਰਨ ਕੌਰ,ਛਿੰਦਰਪਾਲ ਕੌਰ,ਪਰਮਜੀਤ ਕੌਰ,ਗੁਰਮੀਤ ਕੌਰ,ਪਰਵਾਰ ਸਿੰਘ,ਰਾਜਵਿੰਦਰ ਸਿੰਘ ਸਾਰੇ ਪੰਚਾਂ ਤੋ ਇਲਾਵਾ ਹੈਪੀ ਚਾਹਲ,ਸਿਮਰਜੀਤ ਸਿੰਘ ਨੰਬਰਦਾਰ,ਉਜਾਗਰ ਸਿੰਘ,ਬਲਦੇਵ ਕੁਮਾਰ,ਪਾਲੀ ਸਿੱਧੂ,ਅਮਨਾ ਜੈਦਕਾ,ਅਮਨਾ ਸਿੱਧੂ,ਹੈਪੀ,ਜੰਟਾਂ ਆਦਿ ਵੀ ਹਾਜਿਰ ਸਨ।

ਅਕਾਲੀ ਦਲ (ਅ) ਨੇ ਪੰਜਾਬ ਬੰਦ ਲਈ ਸਹਿਯੋਗ ਦੀ ਕੀਤੀ ਅਪੀਲ

ਦਿੱਲੀ ਵਿਧਾਨ ਸਭਾ ਚੋਣਾ ਤੋ ਬਾਦਲ ਦਲ ਦਾ ਕਿਨਾਰਾ ਹੋਣਾ ਸਰਮਨਾਕ - ਜੱਥੇਦਾਰ ਡੱਲਾ

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਸ੍ਰੌਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗ ਤੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਹਕੂਮਤ ਵੱਲੋ ਸਮੱੁਚੇ ਦੇਸ ਨੂੰ ਹਿੰਦੂ ਰਸਾਟਰਵਾਦ ਬਨਾਉਣ ਦੇ ਲਏ ਸੁਪਨੇ ਦਾ ਮੂੰਹ ਤੋੜ ਜਵਾਬ ਦੇਣ ਲਈ ਸ੍ਰੋਮਣੀ ਅਕਾਲੀ ਦਲ (ਅ) ਤੇ ਦਲ ਖਾਲਸਾ ਵੱਲੋ 25 ਜਨਵਰੀ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਸੂਬੇ ਦਾ ਹਰੇਕ ਨਾਗਰਕਿ ਸਮਰਥਨ ਤੇ ਸਹਿਯੋਗ ਦੇਵੇ।ਉਨਾ ਕਿਹਾ ਕਿ ਜੰਮੂ ਕਸਮੀਰ ਸਿੰਘ ਧਾਰਾ 370 ਹਟਾਉਣ ਤੋ ਬਾਅਦ ਮੋਦੀ ਸਰਕਾਰ ਵੱਲੋ ਜੋ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਉਣ ਉਪਰੰਤ ਸਮੱੁਚੇ ਦੇਸ ਵਿੱਚ ਜੋ ਹਿੰਸਕ ਹਾਲਾਤ ਬਣੇ ਹੋਏ ਹਨ ਉਸ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜਿੰਮੇਵਾਰ ਹੈ।ਉਨਾ ਕਿਹਾ ਕਿ ਨਾਗਰਕਿਤਾ ਸੋਧ ਕਾਨੂੰਨ ਪਾਸ ਕਰਨਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਸੋਚੀ ਸਮਝੀ ਸਾਜਿਸ ਹੈ ਜੋ ਕਿ ਹੁਣ 1947 ਦੇ ਭਾਰਤ ਪਾਕਿ ਵੰਡ ਦੇ ਦੁਖਾਂਤ ਦੀ ਯਾਦ ਕਰਵਾਉਂਦੀ ਹੈ।ਉਨਾ ਕਿਹਾ ਕਿ ਦੇਸ ਵਿੱਚ ਭੱੁਖਮਰੀ,ਬੇਰੁਜਗਾਰੀ,ਤੇ ਕਾਲਾ ਧਨ ਵਰਗੇ ਅਹਿਮ ਮੁੱਦਿਆਂ ਤੋ ਭਟਕਾਉਣ ਲਈ ਮੋਦੀ ਸਰਕਾਰ ਧਾਰਾ 370 ਨੂੰ ਹਟਾਉਣ ਤੇ ਨਾਗਰਿਕਤਾ ਸੋਧ ਕਾਨੂੰਨ ਜਬਰੀ ਦੇਸ ਵਿੱਚ ਥੋਪ ਰਹੀ ਹੈ।ਉਨਾ ਸੂਬੇ ਵਿੱਚ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ 25 ਜਨਵਰੀ ਦੇ ਬੰਦ ਸੱਦੇ ਨੂੰ ਸੌਲ ਬਨਾਉਣ ਲਈ ਕਿਹਾ ਹੈ ਤਾਂ ਜੋ ਕੇਂਦਰ ਦੀ ਹਿੰਦੂਤਵ ਸਰਕਾਰ ਆਪਣੀ ਮਰਜੀ ਤੇ ਕਨੂੰਨ ਬਣਾ ਕੇ ਸਾਡੇ ਤੇ ਜਬਰੀ ਨਾ ਥੋਪੇ।ਇਸ ਸਮੇ ਉਨਾ ਇਹ ਵੀ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣ ਤੋ ਬਾਦਲ ਦਲੀਆਂ ਦੀ ਕਿਨਾਰਾ ਹੋਣਾ ਵੀ ਸਰਮਨਾਕ ਹੈ ਤੇ ਉਨਾ ਦੀ ਹੀ ਭਾਈਵਾਲ ਭਾਜਪਾ ਪਾਰਟੀ ਨੇ ਉਨਾ ਨੂੰ ਉਨਾ ਦੀ ਅੋਕਾਤ ਦਾ ਸਬਕ ਸਿਖਾ ਦਿੱਤਾ ਹੈ।ਉਨਾ ਕਿਾਹ ਕਿ ਅਕਾਲੀ ਦਲ ਬਾਦਲ ਪਾਰਟੀ ਦਾ ਹਾਸੀਏ ਤੇ ਜਾਣ ਦਾ ਮੱੁਖ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀਆਂ ਤਾਨਾਸਾਹੀ ਨੀਤੀਆਂ ਹਨ।ਇਸ ਮੌਕੇ ਉਨਾ ਨਾਲ ਗੁਰਦੀਪ ਸਿੰਘ ਮੱਲਾ ,ਮਹਿੰਦਰ ਸਿੰਘ ਭੰਮੀਪੁਰਾ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ, ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ ਆਦਿ ਵੀ ਹਾਜਿਰ ਸਨ।

ਮਾਘ ਮਹੀਨੇ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਵਿਖੇ ਰੋਜਾਨਾ ਸੁਖਮਨੀ ਸਾਹਿਬ ਦੇ ਜਾਪ ਸੁਰੂ ।

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਪਿੰਡ ਕਾਉਕੇ ਕਲਾਂ ਦੀ ਪੱਤੀ ਬਹਿਲਾ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਮਾਘ ਮਹੀਨੇ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਾਨਕਲੇਵਾ ਸੰਗਤਾਂ ਵੱਲੋ ਰੋਜਾਨਾ ਸੁਖਮਨੀ ਸਾਹਿਬ ਦੇ ਜਾਪ ਕੀਤੇ ਜਾ ਰਹੇ ਹਨ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਘ ਮਹੀਨੇ ਦੇ ਪਵਿੱਤਰ ਦਿਹਾੜੇ ਨੂੰ ਮੱੁਖ ਰੱਖਦਿਆਂ ਨਗਰ ਦੀਆਂ ਸੰਗਤਾਂ ਵੱਲੋ ਗੁਰਦੁਆਰਾ ਸਾਹਿਬ ਵਿਖੇ ਨਿਰੰਤਰ ਇੱਕ ਮਹੀਨਾ ਜਾਪ ਕੀਤੇ ਜਾਣਗੇ ਤੇ ਸਮਾਪਤੀ ਉਪਰੰਤ ਧਾਰਮਿਕ ਸਮਾਗਾਮ ਵੀ ਕਰਵਾਇਆਂ ਜਾਵੇਗਾ ਜਿਸ ਵਿੱਚ ਸਹਿਯੋਗੀ ਤੇ ਹਲਕੇ ਦੀਆਂ ਪ੍ਰਮੱੁਖ ਸਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਉਨਾ ਨਾਲ ਗ੍ਰੰਥੀ ਹਰਦੀਪ ਸਿੰਘ ਗੁਰਦੁਆਰਾ ਸਹਿਬ ਦੀ ਕਮੇਟੀ ਦੇ ਮੈਂਬਰ ਮਾਸਟਰ ਗੁਰਚਰਨ ਸਿੰਘ,ਕੁਲਦੀਪ ਸਿੰਘ,ਹੀਰਾ ਸਿੰਘ,ਗਿੰਦਰ ਸਿੰਘ,ਜੰਗ ਸਿੰਘ ਤੋ ਇਲਾਵਾ ਹੋਰ ਵੀ ਨਗਰ ਦੀਆ ਸੰਗਤਾਂ ਹਾਜਿਰ ਸਨ।

ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਤੇ ਦਾਨੀ ਵੀਰਾਂ ਨੇ ਬੱਚਿਆਂ ਨੂੰ ਕੋਟੀਆਂ ਟੋਪੀਆਂ ਵੰਡੀਆਂ।

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਇੱਥੋ ਨਜਦੀਕੀ ਪੈਂਦੇ ਪਿੰਡ ਮੱਲਾ ਦੀ ‘ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ (ਰਜਿ.) ਮੱਲਾ ਵੱਲੋ ਪਿੰਡ ਦੇ ਚਾਰ ਆਗਣਵਾੜੀ ਸੈਟਰਾਂ ਦੇ ਬੱਚਿਆਂ ਨੂੰ ਕੋਟੀਆਂ ਟੋਪੀਆਂ ਵੰਡੀਆਂ।ਕਰੋ ਮੇਹਰ ਵਾਹਿਗੁਰੂ ਸੇਵਾ ਸੁਸਾਇਟੀ ਦੇ ਮੱੁਖ ਸੰਚਾਲਕ ਭਾਈ ਗੁਰਪਿੰਦਰ ਸਿੰਘ ਖਾਲਸਾ ਮੱਲਾ ਨੇ ਦੱਸਿਆ ਕਿ ਆਗਣਵਾੜੀ ਸੈਂਟਰਾਂ ਵਿੱਚ ਵੰਡੀਆਂ ਕੋਟੀਆਂ ਟੋਪੀਆਂ ਦੀ ਸੇਵਾ ਕੁਲਵਿੰਦਰ ਸਿੰਘ ਯੂ,ਐਸ,ਏ,ਜਗਦੀਸਰ ਸਿੰਘ ਯੂ,ਐਸ,ਏ,ਕਮਲਪ੍ਰੀਤ ਕੌਰ ਕੈਲੋਫੋਰਨੀਆਂ,ਸਿੱਖ ਐਂਡ ਯੂ.ਕੇ ਵਾਲਾ ਪਰਿਵਾਰ,ਗੁਰਮੀਤ ਸਿੰਘ ਦੋਹਾਕਤਰ ਤੇ ਰਣਯੋਧ ਸਿੰਘ ਐਨ.ਆਰ.ਆਈ ਵੱਲੋ ਭੇਜੀ ਗਈ ਸੀ।ਆਗਣਵਾੜੀ ਮੈਡਮਾਂ ਵੱਲੋ ਸੁਸਾਇਟੀ ਤੇ ਦਾਨੀ ਵੀਰਾਂ ਦੇ ਇਸ ਕਾਰਜ ਦੀ ਸਲਾਘਾ ਵੀ ਕੀਤੀ।ਉਨਾ ਇਹ ਵੀ ਦੱਸਿਆ ਕਿ ਸੁਸਾਇਟੀ ਵੱਲੋ ਹੋਰ ਵੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਕਾਰਜ ਪਹਿਲ ਦੇ ਅਧਾਰ ਤੇ ਕੀਤੇ ਜਾਂਦੇ ਹਨ।ਇਸ ਮੌਕੇ ਉਨਾ ਨਾਲ ਬੀਬੀ ਕਮਲਜੀਤ ਕੌਰ ਖਾਲਸਾ,ਬੀਬੀ ਵੀਰਪਾਲ ਕੌਰ ਖਾਲਸਾ,ਗੁਰਵਿੰਦਰ ਸਿੰਘ ਮੱਲਾ,ਹਰਸੁਰਿੰਦਰ ਸਿੰਘ ਮੱਲਾ,ਸੁਖਚੈਨ ਸਿੰਘ ਮੱਲਾ,ਹਰਜੀਤ ਸਿੰਘ ਮੱਲਾ,ਕੁਲਜੀਤ ਸਿੰਘ ਸੋਢੀ ਸਮੇਤ ਹੋਰ ਵੀ ਪ੍ਰਮੱੁਖ ਸਖਸੀਅਤਾਂ ਹਾਜਿਰ ਸਨ

ਬਾਬਾ ਹੀਰਾ ਹਸਪਤਾਲ ਨੇੜੇ ਨਾਨਕਸਰ ( ਜਗਰਾਓ) ਵੱਲੋ ਪਿੰਡ ਜੰਡੀ ਵਿਖੇ ਪ੍ਰਭਾਤ ਫੇਰੀ ਕੱਢੀ।

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਬਾਬਾ ਹੀਰਾ ਹਸਪਤਾਲ ਨੇੜੇ ਨਾਨਕਸਰ ( ਜਗਰਾਓ) ਵੱਲੋ ਜਖਮੀ ਬੇਸਹਾਰਾ ਗਊਆਂ ਦੀ ਸੇਵਾ ਕਰਨ ਨੂੰ ਮੱੁਖ ਰੱਖਦਿਆ ਇੱਥੋ ਨਜਦੀਕੀ ਪੈਂਦੇ ਪਿੰਡ ਜੰਡੀ ਵਿਖੇ ਤਿੰਨ ਰੋਜਾ ਸਵੇਰੇ ਨਿਰੰਤਰ ਚੱਲਣ ਵਾਲੀ ਪ੍ਰਭਾਤ ਫੇਰੀ ਕੱਢੀ ਗਈ ਜਿਸ ਮੌਕੇ ਵੱਡੀ ਗਿਣਤੀ ‘ਚ ਗਊ ਭਗਤਾਂ ਤੇ ਨਗਰ ਦੀਆ ਸੰਗਤਾਂ ਨੇ ਹਾਜਰੀਆਂ ਭਰੀਆਂ। ਬਾਬਾ ਹੀਰਾ ਹਸਪਤਾਲ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਦਿਨਾ ਰੋਜਾਨਾ ਸਵੇਰੇ ਕੱਢੀ ਗਈ ਇਸ ਪ੍ਰਭਾਤ ਫੇਰੀ ਦਾ ਮਕਸਦ ਬਾਬਾ ਹੀਰਾ ਹਸਪਤਾਲ ਵਿੱਚ ਇਲਾਜ ਲਈ ਦਾਖਲ ਗਊਆਂ ਲਈ ਦਵਾਈਆਂ ਤੇ ਹੋਰ ਸਹਾਇਤਾ ਲਈ ਜਾਗੁਰਿਕ ਕਰਨ ਤੇ ਸਹਿਯੋਗ ਲੈਣ ਦੇਣ ਦਾ ਹੈ।ਉਨਾ ਦੱਸਿਆ ਕਿ ਸਵੇਰੇ ਕੱਢੀ ਗਈ ਇਸ ਪ੍ਰਭਾਤ ਫੇਰੀ ਨੂੰ ਪਿੰਡ ਜੰਡੀ ਦੇ ਹਰ ਵਰਗ ਤੋ ਭਰਵਾਂ ਸਹਿਯੋਗ ਮਿਿਲਆਂ ਹੈ।ਉਨਾ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਜਖਮੀ ਬੇਸਹਾਰਾ ਗਉਆਂ ਦੇ ਇਲਾਜ ਤੇ ਸੰਭਾਲ ਲਈ ਬਣਦਾ ਸਹਿਯੋਗ ਦੇਣ।ਇਸ ਮੌਕੇ ਕੈਪਟਨ ਦਰਸਨ ਸਿੰਘ,ਬੀਬੀ ਹਰਬੰਸ ਕੌਰ ਯੂ.ਕੇ,ਅਜਮੇਰ ਸਿੰਘ ਖਾਲਸਾ,ਕਮਿੱਕਰ ਸਿੰਘ ਯੂ.ਐਸ਼.ਏ,ਸਾਬਕਾ ਸਰਪੰਚ ਜਗਰਾਜ ਸਿੰਘ,ਚਮਕੌਰ ਸਿੰਘ,ਚਰਨ ਸਿੰਘ,ਜਗਮੋਹਨ ਸਿੰਘ,ਗਿਆਨੀ ਚਮਕੌਰ ਸਿੰਘ,ਪੰਚ ਸੁਖਦੇਵ ਸਿੰਘ,ਪੰਚ ਸੁਖਜੀਤ ਸਿੰਘ,ਸੁਖਦੇਵ ਸਿੰਘ,ਮਾਸਟਰ ਹਰਦੇਵ ਸਿੰਘ,ਰਣਵੀਰ ਸਿੰਘ ਜੈਲਦਾਰ,ਗੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨਗਰ ਦੀਆਂ ਸੰਗਤਾਂ ਹਾਜਿਰ ਸਨ।

'ਜੋਰਾ-ਦਾ ਸੈਕਿੰਡ ਚੈਪਟਰ' ਨਾਲ ਮੁੜ ਸਰਗਰਮ ਹੋਇਆ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ

ਪੰਜਾਬੀ ਗੀਤਕਾਰੀ ਤੋਂ ਬਾਅਦ ਅਮਰਦੀਪ ਸਿੰਘ ਗਿੱਲ ਫ਼ਿਲਮੀ ਖੇਤਰ ਦੀ ਇਕ ਜਾਣੀ ਪਛਾਣੀ ਸ਼ਖਸੀਅਤ ਹੈ। ਜਿੱਥੇ ਉਸਨੇ ਬਤੌਰ ਲੇਖਕ ਅਨੇਕਾਂ ਫ਼ਿਲਮਾਂ ਲਈ ਆਪਣਾ ਯੋਗਦਾਨ ਪਾਇਆ ਉੱਥੇ ਉਸਨੇ ਇੱਕ ਸਫ਼ਲ ਨਿਰਦੇਸ਼ਕ ਵਜੋਂ ਗੂੜੀਆਂ ਪੈੜਾਂ ਪਾਈਆਂ, ਭਾਵੇਂ ਉਹ ਲਘੂ ਫਿਲਮਾਂ ਹੋਣ ਜਾਂ ਫਿਰ ਫ਼ੀਚਰ ਫ਼ਿਲਮਾਂ । ਅਮਰਦੀਪ ਸਿੰਘ ਗਿੱਲ ਨੇ ਮੌਜੂਦਾ ਸਿਨਮੇ ਦੀ ਭੀੜ 'ਚ ਇੱਕ ਵੱਖਰੇ ਸਿਨੇਮੇ ਦੀ ਨੀਂਹ ਰੱਖੀ ਜੋ ਕਾਲਪਨਿਕ ਪਾਤਰਾਂ ਦੀ ਬਜਾਏ ਜਿੰਦਗੀ ਨਾਲ ਜੂਝਦੇ ਅਸਲ ਮਨੱੁਖ ਦੀ ਕਹਾਣੀ ਬਿਆਨਦੇ ਹਨ। ਸਾਹਿਤਕ ਮਾਹੌਲ 'ਚ ਜੰਮੇ ਪਲੇ ਅਮਰਦੀਪ ਸਿੰਘ ਗਿੱਲ ਦਾ ਸਿਨੇਮਾ ਵੀ ਉਸਦੀਆਂ ਸਾਹਿਤਕ ਕਿਰਤਾਂ 'ਚੋਂ ਉਪਜਿਆ ਹੈ। ਰਾਮ ਸਰੂਪ ਅਣਖੀ ਦੀ ਕਹਾਣੀ ਦਾ ਫਿਲਮੀਕਰਣ ਕਰਦਿਆਂ ਉਸਨੇ 'ਸੁੱਤਾ ਨਾਗ' ਅਤੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਅਧਾਰਤ 'ਖੂਨ' ਆਦਿ ਲਘੂ ਫਿਲਮਾਂ ਦਾ ਨਿਰਮਾਣ ਕਰਕੇ ਸਾਹਿੱਤਕ ਸਿਨੇਮੇ ਦੀ ਪਿਰਤ ਪਾਈ। ਵੱਡੇ ਸਿਨਮੇ ਦੀ ਗੱਲ ਕਰੀਏ ਤਾਂ ਵਿਆਹ ਅਤੇ ਭੰਡਨੁਮਾਂ ਸਿਨੇਮੇ ਤੋਂ ਵੱਖ ਹੋ ਕੇ ਤੁਰਦਿਆਂ ਪੰਜਾਬ ਦੇ ਹਾਲਾਤਾਂ ਨਾਲ ਜੂਝਦੇ ਨੌਜਵਾਨ ਵਰਗ ਅਤੇ ਸਿਆਸੀ ਸੋਚ ਦੀ ਖੇਡ ਅਧਾਰਤ 'ਜੋਰਾ ਦਸ ਨੰਬਰੀਆਂ' ਫਿਲਮ ਬਣਾ ਕੇ ਬਾਲੀਵੱੁਡ ਪੱਧਰ ਦੇ ਐਕਸ਼ਨ ਸਿਨਮੇ ਨੂੰ ਪੰਜਾਬੀ ਪਰਦੇ 'ਤੇ ਉਤਾਰਿਆ। ਟਿੱਬਿਆਂ ਦੇ ਸ਼ਹਿਰ ਜਾਣੇ ਜਾਂਦੇ ਬਠਿੰਡੇ ਨੂੰ ਉਸਨੇ 'ਜੋਰਾ ਦਸ ਨੰਬਰੀਆ' ਰਾਹੀਂ ਮੁੰਬਈ ਵਰਗੇ ਮਹਾਂਨਗਰ ਬਣਾ ਕੇ ਪੰਜਾਬੀ ਸਿਨੇਮੇ ਲਈ ਨਵਾਂ ਸੁਪਨਾ ਸਿਰਜਿਆ। 'ਜ਼ੋਰਾ ਦਸ ਨੰਬਰੀਆਂ ' ਨੂੰ ਮਿਲੀ ਵੱਡੀ ਸਫ਼ਲਤਾ ਆਪਣੇ ਆਪ ਵਿਚ ਇੱਕ ਵੱਡੀ ਮਿਸ਼ਾਲ ਹੈ। ਇਸੇ ਫਿਲ਼ਮ ਦੀ ਲੜੀ ਨੂੰ ਅੱਗੇ ਜੋੜਦਿਆਂ ਹੁਣ ਅਮਰਦੀਪ ਗਿੱਲ ਆਪਣੀ ਲੇਖਣੀ ਅਤੇ ਨਿਰਦੇਸ਼ਨਾਂ ਹੇਠ 'ਜ਼ੋਰਾ –ਦਾ ਸੈਂਕਡ ਚੈਪਟਰ' ਲੈ ਕੇ ਆ ਰਿਹਾ ਹੈ। ਇਸ ਫਿਲਮ ਦਾ ਟੀਚਰ 5 ਜਨਵਰੀ ਨੂੰ ਯੂਟਿਉਬ 'ਤੇ ਰਿਲੀਜ਼ ਹੋਇਆ ਹੈ। ਜਿਸਨੂੰ ਦਰਸ਼ਕਾਂ ਵਲੋਂ ਵੱਡਾ ਹੰੁਗਾਰਾ ਮਿਿਲਆ ਹੈ। 'ਬਠਿੰਡੇ ਵਾਲੇ ਬਾਈ ਫ਼ਿਲਮਜ਼', ਲਾਉਡ ਰੋਰ ਫ਼ਿਲਮ ਐਂਡ 'ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮੇ ਦੇ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮ• ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸਿੰਘਾਂ, ਸੋਨਪ੍ਰੀਤ ਸਿੰਘ ਜਵੰਧਾ, ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ 'ਚ ਆਪਣੀ ਕਲਾ ਦੇ ਜ਼ੌਹਰ ਵਿਖਾਉਣਗੇ। ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਵੀ ਅਮਰਦੀਪ ਸਿੰਘ ਗਿੱਲ ਹੈ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ 'ਜ਼ੋਰਾ ਦਸ ਨੰਬਰੀਆਂ' ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਗਾਇਆ ਹੈ।

ਪਿੰਡ ਕਾਉਂਕੇ ਕਲਾਂ ਦੇ ਛੱਪੜ ਦਾ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ,ਦਾਖਾ ਨੇ ਕੀਤਾ ਉਦਘਾਟਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਾਉਂਕੇ ਕਲਾਂ ਵਿਖੇ ਛੱਪੜ ਦਾ ਪਾਣੀ ਹੁਣ ਸਿੰਚਾਈ ਲਈ ਵਰਤਿਆ ਜਾਵੇਗਾ।ਪੰਚਾਇਤ ਵੱਲੋ ਪਿੰਡ ਦੇ ਛੱਪੜਾਂ ਦੇ ਪਾਣੀ ਦੇ ਇਸਤੇਮਾਲ ਲਈ ਸਰਕਾਰ ਨੂੰ ਸਿਫਾਰਸ਼ ਭੇਜੀ ਗਈ ਸੀ।ਬੀਡੀੳ ਜਗਰਾਉ ਰਾਈ ਭੇਜੇ ਗਏ ਇਸ ਪ੍ਰਾਜੈਕਟ ਨੂੰ ਪ੍ਰਵਾਨਗੀ ਮਿਲੀ ਤੇ ਇਸ ਦੇ ਨਾਲ ਹੀ ਸਰਕਾਰ ਵੱਲੋ ਪਿੰਡ ਵਿਚ ਪ੍ਰਾਜੈਕਟ ਲਾਉਣ ਲਈ ਦੋ ਕਿਸਤਾਂ ਵਿੱਚ 27 ਲੱਖ 85 ਹਜ਼ਾਰ ਰੁਪਏ ਦੀ ਗ੍ਰਾਟ ਭੇਜੀ ਗਈ।ਕਾਉਕੇ ਪਿੰਡ ਵਿਚ ਪਾਣੀ ਨਿਕਾਸੀ ਲਈ ਪੰਜ ਛੱਪੜ ਹਨ।ਜਿਸ ਕਾਰਨ ਪਾਣੀ ਦੀ ਨਿਕਾਸ ਦੀ ਸਮੱਸਿਆ ਗੰਭੀਰ ਹੰੁਦੀ ਗਈ।ਇਸ ਦੇ ਚੱਲਦਿਆਂ ਪਿੰਡ ਪੰਚਾਇਤ ਵੱਲੋ ਇੰਨਾਂ 5 ਛੱਪੜਾਂ ਵਿੱਚੋ 1 ਛੱਪੜ ਦਾ ਪਾਣੀ ਸਿੰਚਾਈ ਯੋਗ ਬਣਾਉਣ ਲਈ ਪ੍ਰਾਜੈਕਟ ਲਾਇਆ ਗਿਆ।ਪਿੰਡ ਦੇ ਸਰਪੰਚ ਜਗਜੀਤ ਸਿੰਘ ਕਾਉਕੇ ਨੇ ਦਸਿਆ ੋਕ ਪਿੰਡ ਦੇ ਛੱਪੜਾਂ ਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਲਈ ਲਗਾਇਆ ਗਿਆ ਇਹ ਪ੍ਰਾਜੈਕਟ ਸਫਲ ਰਿਹਾ ਤਾਂ ਸਰਕਾਰ ਨੂੰ ਪਿੰਡਾਂ ਦੇ ਬਾਕੀ ਛੱਪੜਾਂ ਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਲਈ ਗ੍ਰਾਂਟ ਲ਼ਈ ਲਿਿਖਆ ਜਾਵੇਗਾ।ੳਨ੍ਹਾਂ ਦੱਸਿਆ ਕਿ ਇਸ ਪਾਰਜੈਕਟ ਦੇ ਨਾਲ ਹੁਣ ਛੱਪੜ ਦਾ ਪਾਣੀ ਫਸਲਾਂ ਨੂੰ ਲੱਗੇਗਾ। ਜਿਸ ਨਾਲ ਜਿੱਥੇ ਪਾਣੀ ਦੀ ਕਿੱਲਤ ਖਤਮ ਹੋਵੇਗੀ। ਉਥੇ ਛੱਪੜ ਦਾ ਪਾਣੀ ਫਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ।ਅੱਜ ਇਸ ਪ੍ਰਰਾਜੈਕਟ ਦੇ ਲਈ ਸਮਾਗਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਕੀਤਾ।ਇਸ ਸਮੇ ਸਰਪੰਚ ਜਗਜੀਤ ਸਿੰਘ,ਭਜਨ ਸਿੰਘ ਸਵੱਦੀ,ਜਗਦੀਸ਼ਰ ਸਿੰਘ ਡਾਂਗੀਆਂ,ਮਨੀ ਗਰਗ,ਦਰਸ਼ਨ ਸਿੰਘ ਸਰਪੰਚ ਆਦਿ ਹਾਜ਼ਰ ਸਨ।

ਪਿੰਡ ਸਫੀਪੁਰਾ ਦੇ ਨੌਜਵਾਨ ਦਾ ਮਨੀਲਾ ਵਿੱਚ ਗੋਲੀ ਮਾਰ ਕੇ ਕਤਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨਜ਼ਦੀਕ ਪਿੰਡ ਸਫੀਪੁਰਾ ਦੇ ਨੌਜਵਾਨ ਦਾ ਮਨੀਲਾ ਦੇ ਸ਼ਹਿਰ ਐਰਗਾਸਿਟੀ ਵਿਖੇ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।ਮ੍ਰਿਤਕ ਦੇ ਵੱਡੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਜੋ ਕੇ ਫਾਨੀਨੈਸ ਦਾ ਕੰਮ ਕਰਦਾ ਸੀ ਉਨਾਂ ਦਾ ਭਰਾ ਤੇ ਭਰਜਾਈ ਸਰਨਜੀਤ ਕੌਰ ਰੋਜ਼ਾਨਾ ਦੀ ਤਰ੍ਹਾਂ ਕੁਲੇਕਸ਼ਨ ਕਰ ਰਹੇ ਸਨ ਤਾਂ ਉਸ ਦਾ ਭਰਾ ਸੁਰਜੀਤ ਸ਼ਿੰਘ ਜੋ ਕਿ ਕਾਰ ਵਿਚ ਬੈਠਾ ਸੀ ਤੇ ਭਰਜਾਈ ਕਿਸੇ ਤੋ ਕਿਸਤ ਲੈਣ ਲਈ ਬਾਜ਼ਾਰ ਵਿਚ ਗਈ ਸੀ ਤਾਂ ਉਸ ਸਮੇ ਕਿਸੇ ਅਣਪਛਾਤੇ ਵਿਅਕਤੀ ਵਲੋ ਉਸ ਦੇ ਭਰਾ ਸੁਰਜੀਤ ਸਿੰਘ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋ ਉਸ ਦੀ ਭਰਜਾਈ ਨੇ ਸੁਰਜੀਤ ਸਿੰਘ ਦੀ ਖੂਨ ਨਾਲ ਲੱਥ ਪੱਥ ਹੋਈ ਲਾਸ਼ ਕਾਰ ਵਿੱਚ ਪਈ ਦੇਖੀ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਗੁਰਮੀਤ ਸਿੰਘ ਨੇ ਦੱਸਿਆ ਕਿ ਖੂਨੀ ਕਾਰ ਵਿਚ ਪਿਆ ਸੁਰਜੀਤ ਸਿੰਘ ਦਾ ਫੋਨ ਤੇ ਕੈਸ਼ ਲੈ ਕੇ ਫਰਾਰ ਹੋ ਗਿਆ।

ਆੜ੍ਹਤੀਆ ਐਸੋਸੀਏਸ਼ਨ ਵਲੋਂ ਦਾਖਾ ਤੇ ਖਲੀਫ਼ਾ ਦਾ ਸਨਮਾਨ

ਜਗਰਾਓਂ/ਲੁਧਿਆਣਾ,ਜਨਵਰੀ 2020-(ਮਨਜਿੰਦਰ ਗਿੱਲ )- ਜਗਰਾਉਂ ਦੀ ਆੜ੍ਹਤੀਆਂ ਐਸੋਸੀਏਸ਼ਨ ਵਲੋਂ ਸਾਬਕਾ ਮੰਤਰੀ ਤੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਪੈਪਸੂ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫ਼ਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਨੇ ਕਿਹਾ ਕਿ ਮਲਕੀਤ ਸਿੰਘ ਦਾਖਾ ਨੇ ਹਮੇਸ਼ਾ ਹੀ ਵਿਕਾਸ ਪੱਖੀ ਕੰਮਾਂ ਨੂੰ ਤਰਜੀਹ ਦਿੱਤੀ ਹੈ ਤੇ ਇਸ ਤੋਂ ਇਲਾਵਾ ਪ੍ਰਸ਼ੋਤਮ ਲਾਲ ਖਲੀਫ਼ਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਇਹ ਮਾਣ ਦਿੱਤਾ ਗਿਆ ਹੈ | ਉਨ੍ਹਾਂ ਦੋਵਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਮਲਕੀਤ ਸਿੰਘ ਦਾਖਾ ਤੇ ਪ੍ਰਸ਼ੋਤਮ ਲਾਲ ਖਲੀਫ਼ਾ ਨੇ ਇਸ ਸਨਮਾਨ ਲਈ ਸਮੁੱਚੀ ਆੜ੍ਹਤੀਆਂ ਐਸੋਸੀਏਸ਼ਨ ਦਾ ਧੰਨਵਾਦ ਕੀਤਾ | ਇਸ ਮੌਕੇ ਰਾਜ ਕੁਮਾਰ ਭੱਲਾ, ਦਰਸ਼ਨ ਸਿੰਘ ਸਿੱਧਵਾਂ, ਪ੍ਰਧਾਨ ਜੋਗਿੰਦਰ ਸਿੰਘ, ਮਨੀ ਗਰਗ, ਸਰਪੰਚ ਕਰਨੈਲ ਸਿੰਘ, ਅਮਿ੍ਤਲਾਲ ਮਿੱਤਲ, ਤਜਿੰਦਰ ਸਿੰਘ ਨੰਨ੍ਹੀ, ਗੋਪਾਲ ਸ਼ਰਮਾ, ਰਾਜਪਾਲ ਪਾਲਾ, ਦੇਵਰਾਜ ਆਦਿ ਹਾਜ਼ਰ ਸਨ |

ਪਿੰਡ ਗਾਲਬ ਰਣ ਸਿੰਘ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਬੱਚਿਆਂ ਨੂੰ ਗਰਮ ਕੱਪੜੇ ਅਤੇ ਵਰਦੀਆਂ ਵੰਡੀਆਂ ਗਈਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੂੰ ਗਰਮ ਕੱਪੜੇ ਦਿੱਤੇ ਗਏ।ਇਹ ਜਿਸ ਪਰਿਵਾਰ ਨੇ ਗਰਮ ਕੱਪੜੇ ਦਿੱਤੇ ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਿਆ ਹੈ।ਸਕੂਲ ਦੇ ਬੱਚਿਆਂ ਨੂੰ ਕੋਟੀਆਂ,ਟੋਪੀਆਂ,ਬੂਟ, ਗਰਮ ਕੱਪੜੇ ਵੰਡੇ ਗਏ ਬੱਚਿਆਂ ਦੇ ਚੇਹਰਿਆਂ ਤੇ ਬਹੁਤ ਵੱਡੀ ਮੁਸਕਾਨ ਸੀ ਅਤੇ ਬੱਚਿਆ ਨੇ ਇਨ੍ਹਾਂ ਪਰਿਵਾਰ ਦਾ ਦਿਲੋ ਧੰਨਵਾਦ ਕੀਤਾ।ਇਸ ਸਮੇ ਪ੍ਰਧਾਨ ਸਰਤਾਜ ਸਿੰਘ,ਰੈਫਰੀ ਬਿੱਲਾ ਗਾਲਿਬ ਅਤੇ ਸਮੂਹ ਪੰਚਾਇਤ ਵਲੋ ਉਸ ਪਰਿਵਾਰ ਦਾ ਬਹੁਤ ਧੰਨਵਾਦ ਕੀਤਾ। ਪ੍ਰਧਾਨ ਸਰਤਾਜ ਸਿੰਘ ਤੇ ਰੈਫਰੀ ਬਿੱਲਾ ਗਾਲਿਬ ਨੇ ਕਿਹਾ ਇਸ ਪਰਿਵਾਰ ਨੇ ਪਿਛਲੇ ਸਾਲ ਵੀ ਸਕੂਲ ਨੂੰ ਸੇਵਾ ਕੀਤੀ ਗਈ ਸੀ ਤੇ ਹੁਣ ਵੀ ਸੇਵਾ ਕੀਤੀ ਪ੍ਰਮਤਾਮਾ ਇਸ ਪਰਿਵਾਰ ਤੱਰਕੀ ਬਖਸ ਤੇ ਹੋਰ ਸੇਵਾ ਕਰਨ ਦਾ ਬਲ ਬਖਸੇ। ਇਸ ਸਮੇ ਮਾਸਟਰ ਪਰਮਿੰਦਰ ਸਿੰਘ (ਨੈਸ਼ਨਲ ਐਵਰਾਡ),ਮਾਸਟਰ ਪਿਰਤਪਾਲ ਸਿੰਘ,ਮਾਸਟਰ ਬਲਵੀਰ ਰਾਏ,ਇੰਨਚਾਰਜ ਮੈਡਮ ਰਣਜੀਤ ਕੋਰ,ਮੈਡਮ ਜਗਦੀਪ ਕੋਰ,ਸਰਪੰਚ ਜਗਦੀਸ਼ ਚੰਦ,ਕੁਲਵਿੰਦਰ ਸਿੰਘ ਛਿੰਦਾ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।