You are here

ਸ਼ਾਬਕਾ ਮੰਤਰੀ ਦਾਖਾ ਨੇ ਪਿੰਡ ਡੱਲਾ ਵਿਖੇ ਸੀਵਰੇਜ ਦਾ ਕੀਤਾ ਉਦਾਘਾਟਨ।

ਕਾਉਂਕੇ ਕਲਾਂ/ਲੁਧਿਆਣਾ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਲਧਿਆਣਾ ਜਿਲੇ ਦੇ ਪਿੰਡ ਡੱਲਾ ਵਿਖੇ ਸਾਬਕਾ ਮੰਤਰੀ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਸੀਵਰੇਜ ਦਾ ਉਦਘਾਟਨ ਕੀਤਾ ਜਿਸ ਮੌਕੇ ਉਨਾ ਨਾਲ ਹਲਕੇ ਦੀ ਸਮੱੁਚੀ ਕਾਗਰਸੀ ਲੀਡਰਸਿੱਪ ਤੇ ਨਗਰ ਦੀ ਪੰਚਾਇਤ ਮੌਜੂਦ ਸੀ।ਇਸ ਸਮੇ ਉਨਾ ਕਿਹਾ ਕਿ ਕਾਗਰਸ ਸਰਕਾਰ ਦੀਆਂ ਨੀਤੀਆਂ ਦਾ ਜਨਤਾ ਲਾਭ ਲੈ ਰਹੀ ਹੈ ਤੇ ਸਰਕਾਰ ਵੱਲੋ ਪਿੰਡਾ ਨੂੰ ਮਾਡਰਨ ਪਿੰਡ ਵਜੋ ਉਭਾਰਣ ਦੀ ਨੀਤੀ ਤੇ ਜੋਰ ਦਿੱਤਾ ਜਾ ਰਿਹਾ ਹੈ ਜਿਸ ਤਾਹਿਤ ਪਿੰਡਾ ਦੇ ਵਿਕਾਸ ਲਈ ਗ੍ਰਾਂਟਾ ਦੀ ਕੋਈ ਵੀ ਘਾਟ ਨਹੀ ਆਉਣ ਦਿੱਤੀ ਜਾਵੇਗੀ।ਪਿੰਡ ਦੀ ਸਰਪੰਚ ਬੀਬੀ ਜਸਵਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਪਿੰਡ ਦੇ ਦਲਿਤ ਵਰਗ ਦੀ ਬਸਤੀ ਦੇ ਪਾਣੀ ਦੀ ਨਿਕਾਸੀ ਦੀ ਲੰਭੇ ਸਮੇ ਤੋ ਮੰਗ ਚੱਲੀ ਆ ਰਹੀ ਸੀ ਜਿਸ ਮੰਗ ਨੂੰ ਪੰਚਾਇਤ ਵੱਲੋ ਅੱਜ ਪੂਰਾ ਕਰ ਦਿੱਤਾ ਗਿਆ ਹੈ।ਉਨਾ ਕਿਹਾ ਕਿ ਇਸ ਬਸਤੀ ਦੇ ਪਾਣੀ ਦੇ ਨਿਕਾਸ ਤੇ ਸੀਵਰੇਜ ਪਾਈਪ ਲਈ 10 ਲੱਖ ਦੇ ਕਰੀਬ ਖਰਚਾ ਆਇਆ ਸੀ ਜਿਸ ਨੂੰ ਮੁਕੰਮਲ ਕਰ ਲਿਆ ਗਿਆਂ ਹੈ ਤੇ ਜਿਸ ਦਾ ਉਦਘਾਟਨ ਅੱਜ ਚੇਅਰਮੈਨ ਦਾਖਾ ਵੱਲੋ ਕੀਤਾ ਜਾ ਰਿਹਾ ਹੈ।ਉਨਾ ਦੱਸਿਆ ਕਿ ਇਸ ਤੋ ਇਲਾਵਾ ਹੋਰ ਵੀ ਪਿੰਡ ਦੇ ਵਿਕਾਸ ਕਾਰਜ ਵੱਡੀ ਪੱਧਰ ਤੇ ਕੀਤੇ ਜਾ ਰਹੇ ਹਨ ।ਇਸ ਸਮੇ ਚੇਅਰਮੈਨ ਦਾਖਾ ਦਾ ਪਿੰਡ ਦੀ ਪੰਚਾਇਤ ਵੱਲੋ ਸਨਮਾਨ ਵੀ ਕੀਤਾ ਗਿਆਂ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਦਿਹਾਤੀ ਪ੍ਰਧਾਨ ਜਗਜੀਤ ਸਿੰਘ ਕਾਉਂਕੇ,ਜਿਲਾ ਪ੍ਰੀਸਦ ਮੈਂਬਰ ਦਰਸਨ ਸਿੰਘ ਲੱਖਾ,ਸੈਕਟਰੀ ਲਖਵੀਰ ਰਾਏ,ਪ੍ਰਧਾਨ ਨਿਰਮਲ ਸਿੰਘ ਧੀਰਾ,ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ,ਗੁਰਮੇਲ ਸਿੰਘ,ਪ੍ਰੀਤ ਸਿੰਘ,ਪਰਮਜੀਤ ਕੌਰ,ਚਰਨ ਕੌਰ,ਛਿੰਦਰਪਾਲ ਕੌਰ,ਪਰਮਜੀਤ ਕੌਰ,ਗੁਰਮੀਤ ਕੌਰ,ਪਰਵਾਰ ਸਿੰਘ,ਰਾਜਵਿੰਦਰ ਸਿੰਘ ਸਾਰੇ ਪੰਚਾਂ ਤੋ ਇਲਾਵਾ ਹੈਪੀ ਚਾਹਲ,ਸਿਮਰਜੀਤ ਸਿੰਘ ਨੰਬਰਦਾਰ,ਉਜਾਗਰ ਸਿੰਘ,ਬਲਦੇਵ ਕੁਮਾਰ,ਪਾਲੀ ਸਿੱਧੂ,ਅਮਨਾ ਜੈਦਕਾ,ਅਮਨਾ ਸਿੱਧੂ,ਹੈਪੀ,ਜੰਟਾਂ ਆਦਿ ਵੀ ਹਾਜਿਰ ਸਨ।