ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਇੱਕ ਇਤਹਾਸਿਕ ਜਗਾ

ਜਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਇੱਕ ਅਜਿਹੀ ਇਤਹਾਸਿਕ ਜਗਾ ਹੈ ਜਿੱਥੇ ਪੂਰੀ ਦੁਨੀਆ ਤੇ ਰਾਜ ਕਰਨ ਵਾਲੇ ਰਾਜਾ ਅਕਬਰ ਦੀ ਮਹਿਜ 13 ਸਾਲ ਦੀ ਉਮਰ ਵਿੱਚ ਤਾਜਪੋਸ਼ੀ ਕੀਤੀ ਗਈ ਇਸ ਜਗ੍ਹਾ ਦਾ ਇਤਹਾਸ ਕਾਫੀ ਪੁਰਾਣਾ ਹੈ ਕਰੀਬ 450 ਸਾਲ ਪਹਿਲਾ 14 ਫਰਵਰੀ 1556 ਨੂੰ ਅਕਬਰ ਦੇ ਪਿਤਾ ਹੁਮਾਯੂੰ  ਦੀ ਇਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਤੇ ਕਲਾਨੌਰ ਵਿਖੇ ਅਕਬਰ ਦੀ ਤਾਜਪੋਸ਼ੀ ਦਾ ਸਮਾਗਮ ਕਰਵਾਇਆ ਗਿਆ ਉਸ ਦੌਰਾਨ ਅਕਬਰ ਮਹਿਜ 13 ਸਾਲ ਦੇ ਸਨ ਸਥਾਨਕ ਲੋਕਾ ਦੇ ਕਹਿਣ ਅਨੁਸਾਰ ਇਹ ਜਗ੍ਹਾ ਬਹੁਤ ਇਤਹਾਸਿਕ ਹੈ ਪਰ ਇਸ ਜਗ੍ਹਾ ਨੂੰ ਸੰਭਾਲਣ ਵਿੱਚ ਸਰਕਾਰ ਵਲੋ ਧਿਆਨ ਨਹੀਂ ਦਿੱਤਾ ਗਿਆ ਹਾਲਾਂਕਿ ਇਸ ਜਗ੍ਹਾ ਨੂੰ ਦੇਖਣ ਕਾਫੀ ਵੱਡੇ ਰਾਜਨੀਤਕ ਲੋਕ ਆਉਂਦੇ ਹਨ ਪਰ ਅੱਜ ਵੀ ਇਸ ਜਗ੍ਹਾ ਨੂੰ ਸੰਭਾਲਣ ਦੀ ਲੋੜ ਹੈ ਕਿਉੰਕਿ ਇਸ ਤਰਾ ਦੀਆ ਇਤਹਾਸਕ ਜਗਾਵਾ ਸਭਲਣ ਨਾਲ ਲੋਕਾ ਦੀ ਰੁਚੀ ਆਪਣੇ ਦੇਸ਼ ਦੇ ਇਤਹਾਸ ਨੂੰ ਜਾਣਨ ਲਈ ਵਧੇਗਾ ।