You are here

ਸਿੰਘ ਸਭਾ ਸਾਊਥਾਲ ਦੀ ਮੈਂਬਰਸ਼ਿਪ ਹੋਈ ਸ਼ੁਰੂ 

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਚੰਗੇ ਪ੍ਰਬੰਧ ਅਤੇ ਚੰਗੇ ਪ੍ਰਬੰਧਕਾਂ ਦੀ ਚੋਣ ਲਈ ਵੱਧ ਤੋਂ ਵੱਧ ਆਪਣਾ ਸਹਿਯੋਗ ਦਿਓ - ਗੁਰਮੇਲ ਸਿੰਘ ਮੱਲ੍ਹੀ  

ਸਾਊਥਹਾਲ /ਲੰਡਨ,14  ਜੁਲਾਈ  (ਖਹਿਰਾ ) ਪੰਜਾਬ ਦੀ ਧਰਤੀ ਤੋਂ ਬਾਅਦ ਵੱਡੀ ਸੰਸਥਾ ਜੋ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਂਦੀ ਹੈ ਜਿਸ ਦੀ ਚੋਣ 2 ਅਕਤੂਬਰ ਨੂੰ ਹੋ ਰਹੀ ਹੈ ਅਤੇ ਉਸ ਦੇ ਮੈਂਬਰ ਬਣਨ ਦੀ ਪ੍ਰਕਿਰਿਆ ਪਿਛਲੀ 11 ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ ਤਕਰੀਬਨ ਮਹੀਨਾ ਚੱਲੇਗੀ । ਸਮਾਚਾਰ ਮਿਲਿਆ ਹੈ ਕਿ ਉਹ ਮੈਂਬਰਸ਼ਿਪ ਬੜੀ ਹੀ ਧੀਮੀ ਗਤੀ ਨਾਲ ਚੱਲ ਰਹੀ ਹੈ । ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੌਜੂਦਾ ਪ੍ਰਧਾਨ ਸ ਗੁਰਮੇਲ ਸਿੰਘ ਮੱਲ੍ਹੀ ਵੱਲੋਂ  ਪਿਛਲੇ ਕੁਝ ਸਮੇਂ ਤੋਂ ਲਗਾਤਾਰ ਟਰੱਸਟੀ ਸਾਹਿਬਾਨਾਂ ਤੋਂ ਸਾਊਥਹਾਲ ਦੀਆਂ ਚਾਰ ਬਾਰੋਂ ਵਿੱਚ ਰਹਿ ਰਹੇ ਦੋ ਸਾਲ ਦੇ ਸਟੂਡੈਂਟ ਵੀਜ਼ੇ ਉਪਰ ਆਏ ਅਤੇ ਹੋਰ ਕੁਝ ਕਾਰਨਾਂ ਕਾਰਨ ਲੰਮੇ ਸਮੇਂ ਤੋਂ  ਇਨ੍ਹਾਂ ਬਾਰੋਂ  ਵਿਚ ਰਹਿ ਰਹੇ ਸਿੱਖ ਵਿਅਕਤੀਆਂ ਦੀ ਜੋ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਚ ਦਰਸ਼ਨ ਕਰਨ ਪਹੁੰਚਦੇ ਹਨ ਨਤਮਸਤਕ ਹੁੰਦੇ ਹਨ ਅਤੇ ਸੇਵਾਵਾਂ ਵਿੱਚ ਵੀ ਵੱਡੀ ਪੱਧਰ ਤੇ ਹਿੱਸਾ ਲੈ ਰਹੇ ਹਨ ਦੀ ਮੰਗ ਅਨੁਸਾਰ ਇਨ੍ਹਾਂ ਨੂੰ ਵਿ ਗੁਰਦੁਆਰਾ ਸਾਹਿਬ ਦੇ ਮੈਂਬਰ ਬਣਾ ਦੀ ਸਹੂਲਤ ਦਿੱਤੀ ਜਾਵੇ ਦੀ ਮੰਗ ਕੀਤੀ ਜਾ ਰਹੀ ਹੈ ।ਅੱਜ ਫੇਰ ਸ ਗੁਰਮੇਲ ਸਿੰਘ ਮੱਲ੍ਹੀ ਨੇ ਹੈ ਪ੍ਰੈੱਸ ਨਾਲ ਗੱਲਬਾਤ ਕਰਦੇ ਇਸ ਮੰਗ ਨੂੰ ਦੁਹਰਾਉਂਦਿਆਂ ਅਤੇ ਨਾਲ ਹੀ ਵੱਧ ਤੋਂ ਵੱਧ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੈਂਬਰ ਬਣਨ ਲਈ ਅਤੇ ਚੰਗੇ ਪ੍ਰਬੰਧਾਂ ਤੇ ਚੰਗੇ ਪ੍ਰਬੰਧਕਾਂ ਨੂੰ ਅੱਗੇ ਲਿਆਉਣ ਆਪਣਾ ਯੋਗਦਾਨ ਦੇਣ ਦੀ ਬੇਨਤੀ ਕੀਤੀ ।