You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 144ਵਾਂ ਦਿਨ ਬਹੁਜਨ ਮੁਕਤੀ ਪਾਰਟੀ ਨੇ  ਹਾਜ਼ਰੀ ਭਰੀ  

ਜੇਕਰ ਅਸੀ ਬੰਦੀ ਸਿੰਘਾਂ ਨੂੰ ਰਿਹਾਈ ਲਈ ਇਕੱਠੇ ਨਾ ਹੋ ਸਕੇ ਤਾਂ ਸਾਨੂੰ ਸਿੱਖ ਸਰਦਾਰ ਕਹਾਉਣ ਦਾ ਕੀ ਫ਼ਾਇਦਾ : ਦੇਵ ਸਰਾਭਾ  
 
ਸਰਾਭਾ ਵਿਖੇ ਪੰਥਕ ਇਕੱਠ ਅੱਜ 15 ਜੁਲਾਈ ਨੂੰ ਹੋਵੇਗਾ  

ਮੁੱਲਾਂਪੁਰ ਦਾਖਾ, 14 ਜੁਲਾਈ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 144ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਰੱਤੋਵਾਲ,ਹਰਬੰਸ ਸਿੰਘ ਗਿੱਲ,ਦਰਸਨ ਸਿੰਘ ਹਲਵਾਰਾ,ਗੁਰਦੇਵ ਸਿੰਘ ਅਕਾਲਗਡ਼੍ਹ,ਰਾਮ ਸਿੰਘ ਦੀਪਕ ਲੁਧਿਆਣਾ,ਸੰਤੋਖ ਸਿੰਘ ਦੁੱਗਰੀ ,ਰਣਜੀਤ ਸਿੰਘ ਰੱਤੋਵਾਲ ,ਮਨਜੀਤ ਸਿੰਘ ਬੱਦੋਵਾਲ ,   ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਦਿੱਲੀ ਤੋਂ ਸਿੱਖ ਵਿਰੋਧੀ ਲੋਕ ਪੰਜਾਬ ਨੂੰ ਚਾਰੇ ਪਾਸਿਓਂ ਘੇਰਨ ਲੱਗੇ ਹੋਏ ਹਨ ।ਪਰ ਤੁਸੀਂ ਸਿੱਖ ਕੌਮ ਦੇ ਜੁਝਾਰੂਆਂ ਨੇ ਆਖ਼ਰ ਕਦੋਂ ਜਾਗਣਾ ।ਜਿਨ੍ਹਾਂ ਬ੍ਰਾਹਮਣਵਾਦ ਬਿਰਤੀ ਦੇ ਲੋਕਾਂ ਨੇ ਸਾਡੇ ਗੁਰੂਆਂ ਨੂੰ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਅਤੇ ਸਾਡੇ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਗੋਲੇ ਦਾਗ ਦਿੱਤੇ ਫੇਰ  ਤੁਸੀਂ ਉਨ੍ਹਾਂ ਦੇ ਵਾਰਸਾਂ ਤੋਂ ਕੀ ਉਮੀਦ ਰੱਖਦੇ ਹੋ ਕੇ ਉਹ ਸਾਨੂੰ ਇਨਸਾਫ ਦੇਣਗੇ।ਬਾਕੀ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੁੰਦੇ ਕਿਸੇ ਨੇ ਵੀ ਸੋਨੂੰ ਹੱਕ ਥਾਲੀ ,ਚ ਪਰੋਸ ਕੇ ਨਹੀਂ ਦੇਣੇ । ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ । ਪਰ ਆਜ਼ਾਦੀ ਮਿਲਣ ਤੋਂ ਬਾਅਦ ਬ੍ਰਾਹਮਣ ਸੋਚ ਦੇ ਧਾਰਨੀ ਨਹਿਰੂ ,ਗਾਂਧੀ ਵਰਗਿਆਂ ਨੇ ਸਿੱਖਾਂ ਦੇ ਹੱਕਾਂ ਤੇ ਡਾਕੇ ਮਾਰੇ । ਜੋ ਸਿੱਖ ਕੌਮ ਆਪਣੇ ਹੱਕਾਂ ਲਈ ਅੱਜ ਤਕ ਸੰਘਰਸ਼ ਕਰ ਰਹੇ ਹਨ ।ਉਨ੍ਹਾਂ ਅੱਗੇ ਆਖਿਆ ਕਿ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਦਸਤਾਰ ਬਖਸ਼ੀ ਜੋ ਸਿੱਖ ਵਿਰੋਧੀ ਤਾਕਤਾਂ ਦਾ ਦਿਨ ਦਾ ਚੈਨ ਰਾਤਾਂ ਦੀ ਨੀਂਦ ਹਰਾਮ ਕਰਦੀ ਹੈ। ਜਦ ਕੇ  ਗੁਰੂ ਨੇ ਸਾਨੂੰ ਮਹਾਰਾਜੇ ਬਣਾਇਆ, ਸਰਕਾਰਾਂ ਗੁਲਾਮ ਬਣਾ ਕੇ ਰੱਖਣਾ ਚਾਹੁੰਦੀਆਂ, ਸਿੱਖ ਕਦੇ ਗੁਲਾਮੀ ਕਬੂਲ ਦੇ ਨਹੀਂ । ਜੇਕਰ ਅਸੀ ਬੰਦੀ ਸਿੰਘਾਂ ਨੂੰ ਰਿਹਾਈ ਲਈ ਇਕੱਠੇ ਨਾ ਹੋ ਸਕੇ ਤਾਂ ਸਾਨੂੰ ਸਿੱਖ ਸਰਦਾਰ ਕਹਾਉਣ ਦਾ ਕੀ ਫ਼ਾਇਦਾ ।ਇਸ ਲਈ ਸਮੁੱਚੀ ਸਿੱਖ ਕੌਮ ਰਾਜਨੀਤੀ ਤੋਂ ਉੱਪਰ ਉੱਠ ਕੇ ਨਿੱਕੀਆਂ ਨਿੱਕੀਆਂ ਜਥੇਬੰਦੀਆਂ ਨੂੰ ਇਕ ਕੇਸਰੀ ਝੰਡੇ ਥੱਲੇ ਇਕੱਠੀਆਂ ਕਰੋ ਤਾਂ ਜੋ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਜਲਦ ਫਤਹਿ ਕਰੀਏ । ਇਸ ਸਮੇਂ ਬਹੁਜਨ ਮੁਕਤੀ ਪਾਰਟੀ ਦੇ ਆਗੂ ਸਿਕੰਦਰ ਸਿੰਘ ਸਿੱਧੂ ਰੱਤੋਵਾਲ ,ਹਰਬੰਸ ਸਿੰਘ ਗਿੱਲ  ਨੇ ਆਖਿਆ ਕੇ ਗ਼ਰੀਬਾਂ ਦੇ ਮਸੀਹੇ ਸਾਹਿਬ ਕਾਂਸ਼ੀ ਰਾਮ ਹਮੇਸ਼ਾਂ ਆਖਿਆ ਕਰਦੇ ਸਨ ਕੇ "ਮੁਰਦੇ ਲੋਕ ਕਦੇ ਸੰਘਰਸ਼ ਨਹੀਂ ਕਰਿਆ ਕਰਦੇ,  ਜਿਉਂਦੇ ਲੋਕ ਸੰਘਰਸ਼ ਨੂੰ ਰੁਕਣ ਨਹੀਂ ਦਿੰਦੇ ।ਜੇਕਰ ਅਸੀਂ ਜਿਊਂਦਿਆਂ ਵਿੱਚ ਹਾਂ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਪੰਥਕ ਮੋਰਚਾ ਭੁੱਖ ਹੜਤਾਲ ਪਿਛਲੇ 144 ਦਿਨਾਂ ਤੋਂ ਚਾਲੂ ਹੈ ।ਜਿਸ ਸਥਾਨ ਤੇ 15 ਜੁਲਾਈ ਨੂੰ ਇਕ ਪੰਥਕ ਇਕੱਠ ਬੁਲਾਇਆ ਗਿਆ ਹੈ।ਸੋ ਤੁਸੀਂ ਆਪਣੇ ਕੰਮਾਂ ਨੂੰ ਸੰਕੋਚ ਦੇ ਹੋਏ ਸਰਾਭੇ ਪਹੁੰਚੋ । ਇਸ ਮੌਕੇ ਜਥੇਦਾਰ ਅਮਰ ਸਿੰਘ ਜੁੜਾਹਾਂ,ਮੋਹਣ ਸਿੰਘ ਮੋਮਨਾਬਾਦੀ,ਬਲਦੇਵ ਸਿੰਘ ਈਸ਼ਨਪੁਰ,ਗੁਰਸਿਮਰਨਜੀਤ ਸਿੰਘ ਅੱਬੂਵਾਲ ,ਹਰਦੀਪ ਸਿੰਘ ਰਿੰਪੀ   ਸਰਾਭਾ,ਰਿੰਕੂ ਰੰਗੂਵਾਲ,ਜਗਵਿੰਦਰ ਸਿੰਘ ਜੁੜਾਹਾਂ,ਸੁਖਦੇਵ ਸਿੰਘ ਟੂਸੇ,ਮੇਵਾ ਸਿੰਘ ਸਰਾਭਾ,ਕੁਲਦੀਪ ਸਿੰਘ ਕਿਲਾ ਰਾਏਪੁਰ,ਅੱਛਰਾ ਸਿੰਘ ਸਰਾਭਾ,ਗੁਲਜ਼ਾਰ ਸਿੰਘ ਮੋਹੀ,ਰਿੰਕੂ ਰੰਗੂਵਾਲ , ਮੁਖਤਿਆਰ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।