ਪਿੰਡ ਮਿੱਠੇਵਾਲ ਦੀ ਪੰਚਾਇਤ ਵੱਲੋਂ ਲਗਾਏ ਗਏ 400 ਛਾਂਦਾਰ ਬੂਟੇ

ਮਹਿਲ ਕਲਾਂ 14 ਜੁਲਾਈ (ਡਾਕਟਰ ਸੁਖਵਿੰਦਰ /ਗੁਰਸੇਵਕ ਸੋਹੀ) ਅੱਜ ਪਿੰਡ ਮਿੱਠੇਵਾਲ ਦੀ ਸਮੂਹ ਨਗਰ ਪੰਚਾਇਤ ਨੇ ਪਿੰਡ ਵਿੱਚ ਪਈ ਖ਼ਾਲੀ ਜਗਾ ਤੇ ਫ਼ਲਦਾਰ ਤੇ ਛਾਂਦਾਰ ਰੁੱਖ ਲਗਾਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਮਜੂਦਾ ਸਰਪੰਚ ਸਰਦਾਰ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਰੁੱਖ ਕੱਟੇ ਜਾਂਦੇ ਹਨ ਪਰ ਉਨ੍ਹਾਂ ਰੁੱਖਾਂ ਦੀ ਜਗਾ ਤੇ ਕੋਈ ਨਵੇਂ ਰੁੱਖ ਨਹੀਂ ਲਗਾਉਂਦਾ ਜਿਸ ਦਾ ਨਤੀਜਾ ਲਗਾਤਾਰ ਆਕਸੀਜਨ ਦਾ ਲੇਬਲ ਘਟ ਰਿਹਾ ਜਿਸ ਕਰਕੇ ਪੰਜਾਬ ਵਿੱਚ ਲਗਾਤਾਰ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ ਉਹਨਾਂ ਕਿਹਾ ਕਿਹਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਕੇ ਵਾਤਾਵਰਨ ਦੀ ਸੰਭਾਲ ਕਰੀਏ ਅਤੇ ਆਉਂਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਵਿੱਚ ਮਦਦ ਕਰੀਏ ਉਨ੍ਹਾਂ ਕਿਹਾ ਕੇ ਮਜੂਦਾ ਸਰਕਾਰਾਂ ਵੀ ਵਾਤਾਵਰਨ ਦੀ ਸੰਭਾਲ ਲਈ ਕਾਫੀ ਉਪਰਾਲੇ ਕਰ ਰਹੀ ਹੈ ਸਾਨੂੰ ਸਾਰਕਾਰ ਦੀਆਂ ਸਹੂਲਤਾਂ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸਾਡੀ ਪੰਚਾਇਤ ਪਾਣੀ ਦੀ ਨਿਕਾਸੀ ਲਈ ਵੀ ਕਾਫੀ ਕੰਮ ਕਰ ਰਹੀ ਹੈ ਜਿਸ ਨਾਲ ਪਾਣੀਂ ਦੀ ਸਾਂਭ ਸੰਭਾਲ ਹੋ ਸਕੇ ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਮੋਜੂਦ ਸੀ ਜਿੰਨਾ ਵਿੱਚ ਸਰਪੰਚ ਹਰਪਾਲ ਸਿੰਘ, ਸੁੱਖਦੇਵ ਸਿੰਘ,ਬੁਧ ਸਿੰਘ,ਰਾਮ ਆਸਰਾ,ਡਾ ਰੀਖੀ, ਜਗਜੀਤ ਸਿੰਘ ਚੌਕੀਦਾਰ, ਗੁਰਚਰਨ ਸਿੰਘ, ਹਰਬੰਸ ਸਿੰਘ, ਰਾਮਕ੍ਰਿਸ਼ਨ ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਸਨ।