You are here

ਲੁਧਿਆਣਾ

ਐੱਸ. ਡੀ. ਐੱਮ. ਦਫ਼ਤਰ ਸਮਰਾਲਾ ਵਿੱਚ 101 ਕੁੜੀਆਂ ਦੀ ਲੋਹੜੀ ਮਨਾਈ

ਬੱਚੀਆਂ ਨੂੰ ਜਨਮ ਲੈਣ ਅਤੇ ਅੱਗੇ ਵਧਣ ਲਈ ਮੌਕੇ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾਣ-ਵਿਧਾਇਕ ਅਤੇ ਡਿਪਟੀ ਕਮਿਸ਼ਨਰ
ਸਮਰਾਲਾ/ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ ਤਹਿਤ ਐੱਸ. ਡੀ. ਐÎਮ. ਦਫ਼ਤਰ ਸਮਰਾਲਾ ਵਿਖੇ 101 ਨਵਜਾਤ ਕੁੜੀਆਂ ਦੀ ਲੋਹੜੀ ਮਨਾਈ ਗਈ। ਇਹ ਸਮਾਗਮ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਸਮਰਾਲਾ) ਜਸਪਾਲ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਸ੍ਰੀਮਤੀ ਪ੍ਰੀਤਮਾ ਅਰੋੜਾ, ਜਗਮਿਲਾਪ ਸਿੰਘ ਖੁਸ਼ਦਿਲ, ਸ੍ਰੀਮਤੀ ਰਿਫੀ ਭੱਟੀ (ਤਿੰਨੇ ਜੱਜ), ਐੱਸ. ਡੀ. ਐੱਮ. ਮਿਸ ਗੀਤਿਕਾ ਸਿੰਘ, ਬਲਜਿੰਦਰ ਸਿੰਘ ਅਤੇ ਸ੍ਰੀਮਤੀ ਸੋਨਮ ਚੌਧਰੀ (ਦੋਵੇਂ ਪੀ. ਸੀ. ਐੱਸ.), ਡੀ. ਐੱਸ. ਪੀ. ਹਰਿੰਦਰ ਸਿੰਘ ਮਾਨ, ਤਹਿਸੀਲਦਾਰ ਨਵਦੀਪ ਸਿੰਘ ਭੋਗਲ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਵਿਜੇ ਕੁਮਾਰ, ਸੀ. ਡੀ. ਪੀ. ਓ. ਸਮਰਾਲਾ ਸ੍ਰੀਮਤੀ ਇੰਦਰਜੀਤ ਕੌਰ, ਸੀ. ਡੀ. ਪੀ. ਓ. ਸ੍ਰ. ਰਾਮ ਭਜਨ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਇਸ ਮੌਕੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਲੋਹੜੀ ਦੇ ਗੀਤ ਗਾਏ ਗਏ ਅਤੇ ਗਿੱਧਾ ਅਤੇ ਨਾਚ ਪ੍ਰੋਗਰਾਮ ਪੇਸ਼ ਕੀਤਾ ਗਿਆ। ਹਾਜ਼ਰੀਨ ਨੂੰ ਗੁੜ, ਰਿਓੜੀਆਂ, ਮੂੰਗਫਲੀ ਆਦਿ ਦੀ ਵੰਡ ਕੀਤੀ ਗਈ। ਇਸ ਮੌਕੇ 101 ਨਵਜਾਤ ਬੱਚੀਆਂ ਨੂੰ ਬੇਬੀ ਸੂਟ ਕਿੱਟਾਂ ਅਤੇ ਹੋਰ ਸਮੱਗਰੀ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਅਗਰਵਾਲ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਭਰੂਣ ਹੱਤਿਆ ਨੂੰ ਰੋਕ ਕੇ ਬੱਚੀਆਂ ਨੂੰ ਜਨਮ ਲੈਣ ਅਤੇ ਅੱਗੇ ਵਧਣ ਲਈ ਮੌਕੇ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾਣ। ਉਨਾਂ ਐੱਸ. ਡੀ. ਐੱਮ. ਦਫ਼ਤਰ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤੇ ਗਏ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ।

ਸੋਹਣੀ ਅਵਾਜ਼ ਦੀ ਮਲਿਕਾ ਮਿਸ ਸੁਰਮਣੀ ਦੇ ਗੀਤ 'ਤੇਰੀ ਮਾਂ" ਨੇ ਸੰਗੀਤਕ ਖੇਤਰ ਵਿੱਚ ਪਾਈਆਂ ਧੰੁਮਾਂ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)

ਜਦੋ ਕਿਸੇ ਇਨਸਾਨ ਤੇ ਪ੍ਰਮਾਤਮਾ ਦੀ ਕ੍ਰਿਪਾ ਹੰੁਦੀ ਹੈ ਤਾਂ ਉਸ ਦਾ ਨਾਮ ਧਰੂ ਤਾਰੇ ਵਾਂਗੂੰ ਚਮਕਦਾ ਹੈ।ਇਸ ਤਰ੍ਹਾਂ ਹੀ ਸੰਗੀਤਕ ਖੇਤਰ ਵਿੱਚ ਸੋਹਣੀ ਸਨੱੁਖੀ ਖੂਬਸੂਰਤ ਮੁਟਿਆਰ ਮਿਸ ਸੁਰਮਣੀ ਨੇ ਸਰੋਤਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ।ਉਸ ਨੇ ਆਪਣੇ ਗੀਤ 'ਤੇਰੀ ਮਾਂ' ਗਾ ਕੇ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਜਗ੍ਹਾ ਬਣਾ ਲਈ ਹੈ।ਸੁਰੀਲੀ ਆਵਾਜ਼ ਅਤੇ ਵੱਖਰੇ ਅੰਦਾਜ਼ ਵਿੱਚ ਮਿਸ ਸੁਰਮਣੀ ਵਲੋ ਗਏ ਇਸ ਗੀਤ ਨੇ ਸਮਾਜ ਵਿਚ ਵੱਖਰੀ ਛਵੀ ਛੱਡੀ ਹੈ।ਇਸ ਗੀਤ ਨੂੰ ਪਰਮ ਮਿਊਜ਼ਿਕ ਤੇ ਪੰਮਾ ਬੋਦਲਵਾਲਾ ਦੀ ਬਹੁਤ ਸੋਹਣੀ ਪੇਸ਼ਕਸ ਕੀਤੀ ਹੈ।ਇਸ ਗੀਤ ਨੂੰ ਨੇਤਰ ਸਿੰਘ ਮਿਤਊ ਦੁਆਰਾ ਲਿਿਖਆ ਇਹ ਗੀਤ ਜਿਸ ਨੂੰ ਸੰਗੀਤ ਸੋਨੀ ਬਿਰਦੀ ਦੀਆ ਧੁਨਾਂ ਵਿਚ ਪਰੋਇਆ ਹੈ।ਇਸ ਦਾ ਵੀਡੀੳ ਮਿ:ਪਰੇਟੀ ਅਤੇ ਸੰਦੀਪ ਕਮਲ ਵੱਲੋ ਕੀਤਾ ਗਿਆ।ਇਸ ਗੀਤ ਵਿੱਚ ਜੱਸੀ ਹਰਦੀਪ.ਹੈਪੀ ਬੋਦਲਵਾਲਾ,ਬਿੱਟੂ ਖੰਨੇਵਾਲਾ,ਕਰਨ ਬੋਦਲਵਾਲਾ ਦਾ ਵਲੋ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਇਸ ਗੀਤ ਵਿੱਚ ਆਪਣਾ ਸਹਿਯੋਗ ਦਿੱਤਾ ਹੈ।ਜਾਣਕਾਰੀ ਦਿੰਦਿਆਂ ਸੰਦੀਪ ਕਮਲ ਨੇ ਦੱਸਿਆ ਕਿ ਪੂਰੀ ਟੀਮ ਵਲੋ ਸਰੋਤਿਆਂ ਦਾ ਤਹਿ ਦਿਲੋ ਧੰਨਵਾਦ ਜਿਨ੍ਹਾਂ ਨੇ ਇਸ ਗਾਣੇ ਨੂੰ ਪਿਆਰ ਅਤੇ ਸਤਿਕਾਰ ਦਿੱਤਾ ਹੈ।ਇਹ ਗੀਤ ਯੂ-ਟਿਊਬ ਤੇ ਚੱਲ ਰਿਹਾ ਹੈ ।

ਕੈਪਟਨ ਸਰਕਾਰ ਸੂਬੇ ਦਾ ਸਰਬਪੱਖੀ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕਰ ਹੀ ਦਮ ਲਵੇਗੀ:ਸਰਪੰਚ ਜਗਦੀਸ ਗਾਲਿਬ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਬੇੂ ਦਾ ਸਰਬਪੱਖੀ ਵਿਕਾਸ ਕਾਰਨ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਹਰ ਇਕ ਵਾਅਦੇ ਨੂੰ ਪੂਰਾ ਕਰ ਕੇ ਹੀ ਸੂਬੇ ਸਰਕਾਰ ਦਮ ਲਵੇਗੀ।ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਵਿਕਾਸ ਕਾਰਜਾਂ 'ਚ ਆਈ ਖੜੋਤ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰੀ ਠਹਿਰਾਉਂਦਿਆਂ ਕਿਹਾ ਕਿ ਪਿਛਲੀ ਸਰਕਾਰ 'ਚ ਸਮੇਂ ਦੇ ਹਾਕਮਾਂ ਵੱਲੋਂ ਸੂਬੇ ਦੇ ਸਰਮਾਏ ਦੀ ਅੰਨ੍ਹੀ ਲੁੱਟ-ਖਸੁੱਟ ਕਰ ਕੇ ਸੂਬੇ ਨੂੰ ਆਰਥਿਕ ਪੱਖੋ ਕੰਗਾਲ ਕਰ ਕੇ ਸੂਬੇ ਨੂੰ ਆਰਥਿਕ ਪੱਖੋਂ ਕੰਗਾਲ ਕਰ ਕੇ ਰੱਖ ਦਿੱਤਾ ਗਿਆ,ਜਿਸ ਕਰ ਕੇ ਸੂਬੇ ਦੀ ਆਰਥਿਕਤਾ ਨੇ ਦਮ ਤੋੜਿਆ ਅਤੇ ਵਿਕਾਸ ਕਾਰਜਾਂ ਨੂੰ ਵੀ ਨਿਰਵਿਘਨ ਚਾਲੂ ਰੱਖਣ 'ਚ ਸਰਕਾਰ ਨੂੰ ਕਠਨਾਈਆਂ ਦਾ ਸਾਹਮਣਾ ਕਰਨ ਪਿਆ।ਇਸ ਦੇ ਬਾਵਜੂਦ ਸੂਬਾ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਚੰਗੀਆਂ ਨੀਤੀਆਂ ਲਿਆ ਕੇ ਸੂਬੇ ਦੇ ਖਜ਼ਾਨੇ ਨੂੰ ਅੱਜ ਮੁੜ ਪੈਰਾਂ ਸਿਰ ਕੀਤਾ।ਹੁਣ ਉਹ ਦਿਨ ਦੂਰ ਨਹੀ ਜਦੋਂ ਸੂਬੇ ਦੇ ਚਹੁੰਮੁਖੀ ਵਿਕਾਸ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਚੋਣਾਂ ਸਮੇਂ ਕੀਤੇ ਹਰ ਇਕ ਵਾਅਦੇ ਨੂੰ ਕੜੀ ਦਰ ਕੜੀ ਪੂਰਾ ਕੀਤਾ ਜਾਵੇਗਾ।ਇਸ ਸਮੇ ਮੈਬਰ ਜਗਸੀਰ ਸਿੰਘ,ਮੈਬਰ ਨਿਰਮਲ ਸਿੰਘ,ਮੈਬਰ ਹਰਮਿੰਦਰ ਸਿੰਘ,ਜਸਵਿੰਦਰ ਸ਼ਿੰਘ ਮੈਬਰ,ਰਣਜੀਤ ਸਿੰਘ ਮੈਬਰ ਹਾਜ਼ਰ ਸਨ।

ਅੱਜ ਪਿੰਡ ਦੋਲੇਵਾਲ ਵਿਖੇ ਤਿੰਨ ਤੇਜ ਰਫ਼ਤਾਰ ਤੇ ਆ ਰਹੀਆਂ ਗੱਡੀਆ ਦੀ ਜਬਰਦਸਤ ਟੱਕਰ

(ਰਾਣਾ ਸ਼ੇਖ ਦੌਲਤ ,ਓਮਕਾਰ ਦੋਲੇਵਾਲ) ਅੱਜ ਪਿੰਡ ਦੌਲੇਵਾਲ ਵਿਚ ਸ਼ਾਮ ਨੂੰ ਤਿੰਨ ਗੱਡੀਆ ਦਾ ਭਾਰੀ ਐਕਸੀਡੈਂਟ ਹੋ ਗਿਆ ਇਕ ਗੱਡੀ ਤਰਨਤਾਰਨ ਤੋਂ  ਆ ਰਹੀ ਸੀ ਅਤੇ ਦੂਜੀ ਗੱਡੀ ਕੋਟ ਈਸੇ ਖਾਂ ਵੱਲ ਤੋਂ ਆ ਰਹੀ ਸੀ  ਅਚਾਨਕ ਇੱਕ ਗੱਡੀ ਦਾ ਬਲੈਸ ਵਿਗੜ ਗਿਆ ਅਤੇ ਉਸ ਨੇ ਦੋ ਹੋਰ ਗੱਡੀਆਂ ਵੀ ਆਪਣੀ ਲਪੇਟ ਵਿਚ ਲੈ ਲਿਆ ਟੱਕਰ ਏਨੀ ਜਬਰਦਸਤ ਸੀ ਕਿ ਇਨੋਵਾ ਗੱਡੀ ਕਾਫ਼ੀ ਦੂਰ ਤੱਕ ਪਲਟ ਦੀ ਗਈਂ ਇਸ ਤੋਂ ਬਾਦ ਇਸ ਗੱਡੀ ਨੇ ਮਾਰੂਤੀ ਗੱਡੀ ਨੂੰ ਵੀ ਆਪਣੀ ਲਪੇਟ ਵਿਚ ਲਿਆ ਮੌਕੇ ਤੇ ਹੀ ਪੁਲਿਸ ਚੌਕੀ ਇਚਾਰਜ ਦੋਲੇਵਾਲ ਵੀ ਪੁਹਾਚ ਗਏ ਸੀ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਗੱਡੀ ਵਿੱਚ ਸਵਾਰ ਲੋਕਾਂ ਨੂੰ ਜਲਦੀ ਜਲਦੀ ਜੇਰੇ ਇਲਾਜ ਲਈ ਹਸਪਤਾਲ ਵਿਚ ਐਬੂਲੈਂਸ ਰਾਹੀਂ  ਭੇਜ ਦਿੱਤਾ ਪਰ ਹੁਣ ਤੱਕ ਸਾਰੇ ਲੋਕ  ਠੀਕ ਸਨ

 ਫੋਟੋ ਕੁਲਦੀਪ ਦੋਲੇਵਾਲ

1977 ਤੋਂ ਕਿਰਾਇਆ ਭਰਦੇ ਲੋਕਾਂ ਦੀਆਂ ਦੁਕਾਨਾਂ ਬੇਚਿਆ...? Video

ਜਗਰਾਓਂ/ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜਗਰਾਓਂ ਸ਼ਹਿਰ ਦੇ ਦੁਕਾਨਦਾਰਾ ਨਾਲ ਨਗਰ ਕੌਂਸਲ ਵਲੋਂ ਧੱਕਾ...!

1977 ਤੋਂ ਕਿਰਾਇਆ ਭਰਦੇ ਲੋਕਾਂ ਦੀਆਂ ਦੁਕਾਨਾਂ ਬੇਚਿਆ...?

ਦੁਕਾਨਦਾਰਾ ਪ੍ਰਸ਼ਾਸਨਕ ਅਧਿਕਾਰੀਆਂ ਤੇ ਗਲਤ ਢੰਗ ਨਾਲ ਰਜਿਸਟਰੀਆਂ ਕਰਨ ਦੇ ਦੋਸ਼..?

ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾ ਬੇਟ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਕਰਵਾਇਆ ਧਾਰਮਿਕ ਸੈਮੀਨਾਰ

ਸਿੱਧਵਾ ਬੇਟ ​/ਲੁਧਿਆਣਾ, ਜਨਵਰੀ 2020- (ਮਨਜਿੰਦਰ ਗਿੱਲ )-

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ ਕਾਨਵੈੱਟ ਸਕੂਲ, ਸਿੱਧਵਾ ਬੇਟ ਜੋ ਕਿ ਵਿੱਦਿਆ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਬਣ ਚੱੁਕੀ ਹੈ, ਅਤੇ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿਖੇ ਸਮੇਂ – ਸਮੇਂ ਤੇ ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ, ਵਿਖੇ ਅੱਜ ਧਾਰਮਿਕ ਸੈਮੀਨਾਰ ਕਰਵਾਇਆ ਗਿਆ।

ਇਹ ਧਾਰਮਿਕ ਸੈਮੀਨਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਸਰਕਲ ਲੁਧਿਆਣਾ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਸ਼੍ਰੀ ਜਸਪਾਲ ਸਿੰਘ (ਰਿਟਾਇਰ ਚੀਫ ਕੋਚ, ਬੈਡਮਿੰਟਨ) ਅਤੇ ਸ਼੍ਰੀ ਜਸਪਾਲ ਸਿੰਘ ਨੇ ਹਿੱਸਾ ਲਿਆ। ਉਹਨਾਂ ਬੱਚਿਆਂ ਨੂੰ ਸਿੱਖੀ ਇਤਿਹਾਸ ਤੋਂ ਜਾਣੂ ਕਰਵਾਉਂਦਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਵੱਲੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਆਮ ਜਾਣਕਾਰੀ ਵੀ ਬੱਚਿਆਂ ਨਾਲ ਸਾਂਝੀ ਕੀਤੀ। ਬੱਚਿਆਂ ਵੱਲੋਂ ਵੀ ਇਸ ਸੈਮੀਨਾਰ ਪ੍ਰਤੀ ਖਾਸ ਉਤਸ਼ਾਹ ਵੇਖਣ ਨੂੰ ਮਿਿਲਆ।

ਇਸ ਮੌਕੇ ਉਹਨਾਂ ਸਕੂਲ ਵਿਖੇ ਹੀ ਸ਼੍ਰੀ ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਤੇ ਕਰਵਾਈ ਗਈ ਧਾਰਮਿਕ ਪ੍ਰੀਖਿਆ ਦੇ ਜੇਤੂ ਵਿਿਦਆਰਥੀਆਂ ਜੋ ਲੁਧਿਆਣੇ ਜਿਲ੍ਹੇ ਵਿੱਚੋਂ ਪਹਿਲੀਆਂ ਦਸ ਪੁਜੀਸ਼ਨਾ ਤੇ ਅਏ ਸਨ, ਜਿਨ੍ਹਾਂ ਵਿੱਚ ਪੰਜਵੀ ਸ਼੍ਰੈਣੀ ਦੇ ਚਾਰ ਵਿਿਦਆਰਥੀ ਹਰਨੂਰ ਸਿੰਘ, ਹਰਮਨਜੋਤ ਕੌਰ, ਦੀਪਕਮਲ ਸਿੰਘ ਅਤੇ ਇੰਦਰਪ੍ਰੀਤ ਸਿੰਘ ਨੂੰ ਪੁਜੀਸ਼ਨਾਂ ਹਾਸਿਲ ਕਰਨ ਤੇ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਅਤੇ ਅੱਠਵੀਂ ਤੇ ਨੌਵੀਂ ਸ਼੍ਰੈਣੀ ਦੀਆਂ ਵਿਿਦਆਰੀਥਣਾ ਜਿਨ੍ਹਾਂ ਵਿੱਚ ਸਮਰੀਨ ਕੌਰ, ਨਵਦੀਪ ਕੌਰ ਅਤੇ ਤਨੂਪ੍ਰੀਤ ਕੌਰ ਨੂੰ ਸ਼ੀਲਡਾਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਜਸਪਾਲ ਸਿੰਘ (ਰਿਟਾਇਰ ਚੀਫ ਕੋਚ, ਬੈਡਮਿੰਟਨ) ਵੱਲੋਂ ਬੱਚਿਆਂ ਨੂੰ ਆਮ ਜਾਣਕਾਰੀ ਬਾਰੇ ਵੀ ਸਵਾਲ ਪੁੱਛੇ ਅਤੇ ਜਿੰਨ੍ਹਾਂ ਦੇ ਵੀ ਬੱਚਿਆਂ ਵੱਲੋਂ ਬੜੇ ਵਧੀਆ ਤੇ ਪ੍ਰਭਾਵਸ਼ਾਲੀ ਉੱਤਰ ਦਿੱਤੇ ਗਏ। ਇਹਨਾਂ ਬੱਚਿਆਂ ਨੂੰ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਛਪਵਾਈਆਂ ਧਾਰਮਿਕ ਕਿਤਾਬਾਂ ਤੇ ਹੋਰ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਸਕੂਲ ਵਿਖੇ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਤੇ ਸੈਮੀਨਾਰ ਕਰਵਾਉਣ ਤੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕਾਲੜਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕਾਲੜਾ ਜੀ ਦੁਆਰਾ ਆਪਣੇ ਸੁਨੇਹੇ ਵਿੱਚ ਬੱਚਿਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਵਧਾਈ ਦਿੰਦਿਆਂ ਸਲਾਨਾ ਪ੍ਰੀਖਿਆਵਾਂ ਵਿੱਚੋਂ ਵੀ ਚੰਗੇ ਨੰਬਰ ਪ੍ਰਾਪਤ ਕਰਨ ਦੀ ਆਸ ਪ੍ਰਗਟ ਕੀਤੀ। ਉਹਨਾਂ ਸ਼੍ਰ. ਜਸਪਾਲ ਸਿੰਘ (ਰਿਟਾਇਰ ਚੀਫ ਕੋਚ, ਬੈਡਮਿੰਟਨ) ਅਤੇ ਸ਼੍ਰ. ਜਸਪਾਲ ਸਿੰਘ ਜੀ ਦਾ ਵੀ ਸਕੂਲ ਆਉਣ ਅਤੇ ਸੈਮੀਨਾਰ ਕਰਨ ਤੇ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਸਮੂਹ ਮੈਨੇਜਮੈਂਟ ਕਮੇਟੀ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼ੀ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੰੁਦਰ ਭਾਰਦਵਾਜ ਜੀ ਅਤੇ ਵਾਈਸ ਪ੍ਰੈਂਜੀਡੈਂਟ ਸ਼੍ਰੀ ਸ਼ਨੀ ਅਰੋੜਾ ਜੀ ਨੇ ਪ੍ਰਿੰਸੀਪਲ ਮੈਡਮ ਨੂੰ ਸਕੂਲ ਵਿੱਚ ਅਜਿਹੇ ਸਮਾਗਮ ਕਰਵਾਉਣ ਤੇ ਵਧਾਈ ਦਿੱਤੀ ਤੇ ਜੇਤੂ ਵਿਿਦਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾ ਵੀ ਦਿੱਤੀਆਂ। ਉਹਨਾਂ ਸਟੱਡੀ ਸਕਰਲ ਦੇ ਨੁਮਾਇਦਿਆਂ ਦਾ ਵੀ ਧੰਨਵਾਦ ਕੀਤਾ।

ਸ਼ਾਬਕਾ ਮੰਤਰੀ ਦਾਖਾ ਵੱਲੋ ਪਿੰਡ ਡੱਲਾ ਦੀ ਪੰਚਾਇਤ ਨੂੰ 10 ਲੱਖ 67 ਹਜਾਰ ਦਾ ਚੈੱਕ ਭੇਟ ।

ਕਾਉਂਕੇ ਕਲਾਂ, ਜਨਵਰੀ 2020 -( ਜਸਵੰਤ ਸਿੰਘ ਸਹੋਤਾ)-

ਲਧਿਆਣਾ ਜਿਲੇ ਦੇ ਪਿੰਡ ਡੱਲਾ ਦੀ ਪੰਚਾਇਤ ਨੂੰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੱਲੋ 10 ਲੱਖ 67 ਹਾਜਰ ਦਾ ਚੈੱਕ ਭੇਟ ਕੀਤਾ ਗਿਆਂ।ਪਿੰਡ ਦੀ ਸਰਪੰਚ ਬੀਬੀ ਜਸਵਿੰਦਰ ਕੌਰ ਤੇ ਪ੍ਰਧਾਨ ਨਿਰਮਲ ਸਿੰਘ ਧੀਰਾ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜ ਵੱਡੀ ਪੱਧਰ ਤੇ ਕੀਤੇ ਜਾ ਰਹੇ ਹਨ ਤੇ ਇਸ ਗ੍ਰਾਂਟ ਨਾਲ ਵੀ ਪਿੰਡ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।ਪਿੰਡ ਦੀ ਸਮੱੁਚੀ ਪੰਚਾਇਤ ਵੱਲੋ ਗ੍ਰਾਂਟ ਦੇਣ ਤੇ ਸਾਬਕਾ ਮੰਤਰੀ ਦਾਖਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਬਲਾਕ ਸੰਮਤੀ ਮੈਂਬਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਜਿਲਾ ਪ੍ਰੀਸਦ ਮੈਂਬਰ ਦਰਸਨ ਸਿੰਘ ਲੱਖਾ,ਸੈਕਟਰੀ ਲਖਬੀਰ ਸਿੰਘ,ਜੇ.ਈ.ਆਤਮਾ ਸਿੰਘ,ਗੁਰਮੇਲ ਸਿੰਘ,ਪ੍ਰੀਤ ਸਿੰਘ,ਪਰਮਜੀਤ ਕੌਰ,ਚਰਨ ਕੌਰ,ਛਿੰਦਰਪਾਲ ਕੌਰ,ਪਰਮਜੀਤ ਕੌਰ,ਗੁਰਮੀਤ ਕੌਰ,ਪਰਵਾਰ ਸਿੰਘ,ਰਾਜਵਿੰਦਰ ਸਿੰਘ ਸਾਰੇ ਪੰਚਾਂ ਤੋ ਇਲਾਵਾ ਹੈਪੀ ਚਾਹਲ,ਸਿਮਰਜੀਤ ਸਿੰਘ ਨੰਬਰਦਾਰ ਆਦਿ ਵੀ ਹਾਜਿਰ ਸਨ।

ਹਿੰਦੂ ਜਿੱਨਾਹ ਵਜੋ ਉਭਰੇ ਪ੍ਰਧਾਨ ਮੰਤਰੀਂ...........ਦੇਸ਼ ਭਗਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਕਾਂਗਰਸ ਦੇ ਆਗੂ ਸਾਬਕਾ ਮੀਤ ਪ੍ਰਧਾਨ ਨਗਰ ਕੌਸਲ ਤੇ ਐਸ.ਸੀ.ਬੀਸੀ ਵੈਲਫੇਅਰ ਕੌਸਲ ਪੰਜਾਬ ਦੇ ਪ੍ਰਧਾਨ ਦਰਸਨ ਸਿੰਘ ਦੇਸ਼ ਭਗਤ ਨੇ ਨਾਗਰਿਕਤਾ ਸੋਧ ਨੂੰ ਲੈ ਕੇ ਨਰਿੰਦਰ ਮੋਦੀ ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੋਦੀ ਨੂੰ ਹਿੰਦੂ ਜਿੱਨਾਹ ਤੱਕ ਕਹਿ ਦਿੱਤਾ।ਦਰਸਨ ਸਿੰਘ ਦੇਸ਼ ਭਗਤ ਨੇ ਕਿਹਾ ਕਿ ਨਰਿੰਦਰ ਮੋਦੀ ਵੀ ਭਾਰਤ ਦੀ ਧਰਮ ਦੇ ਅਧਾਰ ਤੇ ਵੰਡ ਕਰਨ ਵਾਲੇ ਮਹੁੰਮਦ ਅਲੀ ਜਿੱਨਾਹ ਦੀ 'ਟੂ ਨੇਸ਼ਨ ਥਿਉਰੀ" ਨੂੰ ਫਾਲੋ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਕਾਂਗਰਸ ਤੇ ਦੋਸ ਲਾਉਦੇ ਹਨ ਕਿ ਇਹ ਪਾਰਟੀ ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ ਪਰ ਨਰਿੰਦਰ ਮੋਦੀ ਨੇ ਖੁਦ ਨੂੰ ਹੀ ਗੁਆਢੀ ਦੇਸ਼ ਪੱਧਰ ਤੱਕ ਡੇਗ ਲਿਆ ਹੈ।ਉਹ ਜਿੱਨਾਹ ਦੇ ਦੋਸ਼ ਦਾ ਸਿਧਾਂਤ ਵੱਲ ਅੱਗੇ ਵੱਧ ਰਹੇ ਹਨ।ਉਹ ਭਾਰਤ ਦੇ ਹਿੰਦੂ ਜਿੱਨਾਹ ਵੱਜੋ ਉਭਰੇ ਹਨ।ਦਰਸ਼ਨ ਸਿੰਘ ਦੇਸ਼ ਭਗਤ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਐਨ.ਆਰ.ਸੀ ਨੂੰ ਲੈਕੇ ਜਿਸ ਤਰ੍ਹਾਂ ਸਾਰੇ ਦੇਸ਼ 'ਚ ਵਿਖਾਵੇ ਹੰੁਦੇ ਹਨ।ਤੋ ਲਗਦਾ ਹੈ ੋਿਕ ਲੋਕਾਂ ਨੇ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਹਿੰਦੂਤਵ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ।ਦੇਸ਼ ਭਗਤ ਨੇ ਕਿਹਾ ਕਿ ਹਿੰਦੂ ਹਾਂ ਪਰ ਭਾਰਤ ਨੂੰ ਇਕ ਹਿੰਦੂ ਦੇਸ਼ ਵਜੋ ਨਹੀ ਦੇਖਣਾ ਚਾਹੰੁਦੇ।ਜਦ ਕਿ ਭਾਰਤ ਵਿੱਚ ਹਿੰਦੂ, ਸਿੱਖ, ਈਸਾਈ,ਮੁਸਲਮਾਨ ਹਨ ਤੇ ਸਾਰੇ ਇਕ ਹਨ ਦਰਸਨ ਸਿੰਘ ਦੇਸ਼ ਭਗਤ ਨੇ ਭਾਜਪਾ ਅਤੇ ਆਰ.ਐਸ.ਐਸ ਦੇ ਹਿੰਦੂਤਵ ਦੇ ਸਿਧਾਂਤ ਨੂੰ ਠੁਕਰਾ ਦਿੱਤਾ।

ਜਲਦ ਰਿਲੀਜ਼ ਹੋਵੇਗਾ ਗਾਇਕ ਅਰਸ ਗਿੱਲ ਦਾ ਸਿੰਗਲ ਟਰੈਕ 'ਹਰ ਸਾਹ"

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਰਮ ਮਿਊਜ਼ਿਕ ਅਤੇ ਸੰਦੀਪ ਕਮਲ ਦੀ ਪੇਸਕਸ਼ ਵਲੋ ਗਾਇਕ ਅਰਸ ਗਿੱਲ ਦਾ ਸਿੰਗਲ ਟਰੈਕ 'ਓੳਚਹ ਭਰੲੳਟਹ ਹਰ ਸਾਹ" ਜਲਦੀ ਰਿਲੀਜ਼ ਕੀਤਾ ਜਾਵੇਗਾ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਸੰਦੀਪ ਕਮਲ ਨੇ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਜੋਰਡਨ ਮਿਊਜ਼ਿਕ(ਗੁਰੀ ਅਮਿਰਤ)ਦਾ ਹੈ।ਇਸ ਗੀਤ ਨੂੰ ਆਪਣੀ ਸੋਹਣੀ ਕਲਮ ਨਾਲ ਗੀਤਕਾਰ ਗਿੱਲ ਕਾਉਂਕੇ (ਸੈਵੀ) ਕਲਮਬੱਧ ਕੀਤਾ ਹੈ।ਇਸ ਗੀਤ ਦੇ ਪਰਡਿਊਸਰ ਪੰਮਾ ਬੋਦਲਵਾਲਾ ਨੇ ਕੀਤਾ ਹੈ।ਇਸ ਸਿੰਗਲ ਟਰੈਕ ਦਾ ਵੀਡੀੳ ਐਸ.ਕੇ.ਫਿਲਮ ਨੇ ਤਿਆਰ ਕੀਤਾ ਹੈ।ਇਸ ਗੀਤ ਦੇ ਡਾਇਰੈਕਟਰ ਮਿ.ਪਰੈਟੀ ਤੇ ਸੰਦੀਪ ਕਮਲ ਹਨ।ਇਸ ਵਿੱਚ ਵਿਸ਼ੇਸ਼ ਧੰਨਵਾਦ ਜੱਸੀ ਹਰਦੀਪ,ਹਰਦੀਪ ਬਰਾੜ,ਲੱਕੀ ਲੁਧਿਆਣਾ,ਹੈਪੀ ਬੋਦਲਵਾਲਾ,ਵਿਰਾਜ ਸਿੰਘ ਤੇ ਸਿਵਜੋਤ ਸਿੰਘ ਦਾ ਹੈ।ਇਸ ਸਮੇ ਸੰਦੀਪ ਕਮਲ ਨੇ ਦੱਸਿਆ ਕਿ ਗਾਇਕ ਅਰਸ ਗਿੱਲ ਦਾ ਨਵਾ ਸਿੰਗਲ ਟਰੈਕ 'ਹਰ ਸਾਹ" ਬਹੁਤ ਹੀ ਜਲਦ ਰਿਲੀਜ਼ ਹੋਵੇਗਾ।

ਪੀਰ ਬਾਬਾ ਮੋਕਮਦੀਨ ਦੀ ਦਰਗਾਹ ਤੇ ਕਰਵਾਈ ਗਈ ਟਾਇਲਾ ਦੀ ਸੇਵਾ

ਜਗਰਾਉਂ (ਜਨ ਸ਼ਕਤੀ ਬਿਓੁਰੋ) ਪੀਰ ਬਾਬਾ ਮੌਕਮਦੀਨ ਨੇੜੇ ਕਮਲ ਚੌਕ ਵਿਖੇ ਬਣੀ ਦਰਗਾਹ ਜਿੱਥੈ ਹਰ ਸਾਲ 13 ਫੱਗਣ ਨੂੰ ਰੌਸਣੀ ਦਾ ਭਾਰੀ ਮੇਲਾ ਲੱਗਦਾ ਹੈ ਇਸ ਦਰਗਾਹ ਦੇ ਗੱਦੀ ਨਸ਼ੀਨ ਨੂਰਦੀਨ ਤੇ ਸਪੁਰਤਦਾਰ ਫਜ਼ਲਦੀਨ ਨੇ ਕਿਹਾ ਕਿ ਲੋਕਾ ਦੇ ਸਹਿਯੋਗ ਨਾਲ ਇਸ ਦਰਗਾਹ ਤੇ ਟਾਇਲਾ ਦੀ ਸੇਵਾ ਕਰਵਾਈ ਗਈ ਹੈ। ਤੇ ਸਾਨੂੰ ਆਸ ਹੈ ਕਿ ਲੋਕ ਅੱਗੇ ਤੋਂ ਵੀ ਆਪਣੇ ਸਹਿਯੌਗ ਵੱਧ ਚੜ ਕੇ ਦੇਣ ਗੇ। ਇਸ ਸਾਲ ਵੀ ਮੇਲਾ 25,26 ਅਤੇ 27 ਫਰਵਰੀ ਮਨਾਇਆ ਜਾ ਰਿਹਾ ਹੈ। ਸੰਗਤਾ ਨੂੰ ਅਪੀਲ ਹੈ ਵੱਧ ਚੜ ਕੇ ਮੇਲੇ ਦੀ ਰੋਣਕ ਨੂੰ ਵਧਾਉ।