ਹਿੰਦੂ ਜਿੱਨਾਹ ਵਜੋ ਉਭਰੇ ਪ੍ਰਧਾਨ ਮੰਤਰੀਂ...........ਦੇਸ਼ ਭਗਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਕਾਂਗਰਸ ਦੇ ਆਗੂ ਸਾਬਕਾ ਮੀਤ ਪ੍ਰਧਾਨ ਨਗਰ ਕੌਸਲ ਤੇ ਐਸ.ਸੀ.ਬੀਸੀ ਵੈਲਫੇਅਰ ਕੌਸਲ ਪੰਜਾਬ ਦੇ ਪ੍ਰਧਾਨ ਦਰਸਨ ਸਿੰਘ ਦੇਸ਼ ਭਗਤ ਨੇ ਨਾਗਰਿਕਤਾ ਸੋਧ ਨੂੰ ਲੈ ਕੇ ਨਰਿੰਦਰ ਮੋਦੀ ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੋਦੀ ਨੂੰ ਹਿੰਦੂ ਜਿੱਨਾਹ ਤੱਕ ਕਹਿ ਦਿੱਤਾ।ਦਰਸਨ ਸਿੰਘ ਦੇਸ਼ ਭਗਤ ਨੇ ਕਿਹਾ ਕਿ ਨਰਿੰਦਰ ਮੋਦੀ ਵੀ ਭਾਰਤ ਦੀ ਧਰਮ ਦੇ ਅਧਾਰ ਤੇ ਵੰਡ ਕਰਨ ਵਾਲੇ ਮਹੁੰਮਦ ਅਲੀ ਜਿੱਨਾਹ ਦੀ 'ਟੂ ਨੇਸ਼ਨ ਥਿਉਰੀ" ਨੂੰ ਫਾਲੋ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਕਾਂਗਰਸ ਤੇ ਦੋਸ ਲਾਉਦੇ ਹਨ ਕਿ ਇਹ ਪਾਰਟੀ ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ ਪਰ ਨਰਿੰਦਰ ਮੋਦੀ ਨੇ ਖੁਦ ਨੂੰ ਹੀ ਗੁਆਢੀ ਦੇਸ਼ ਪੱਧਰ ਤੱਕ ਡੇਗ ਲਿਆ ਹੈ।ਉਹ ਜਿੱਨਾਹ ਦੇ ਦੋਸ਼ ਦਾ ਸਿਧਾਂਤ ਵੱਲ ਅੱਗੇ ਵੱਧ ਰਹੇ ਹਨ।ਉਹ ਭਾਰਤ ਦੇ ਹਿੰਦੂ ਜਿੱਨਾਹ ਵੱਜੋ ਉਭਰੇ ਹਨ।ਦਰਸ਼ਨ ਸਿੰਘ ਦੇਸ਼ ਭਗਤ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਐਨ.ਆਰ.ਸੀ ਨੂੰ ਲੈਕੇ ਜਿਸ ਤਰ੍ਹਾਂ ਸਾਰੇ ਦੇਸ਼ 'ਚ ਵਿਖਾਵੇ ਹੰੁਦੇ ਹਨ।ਤੋ ਲਗਦਾ ਹੈ ੋਿਕ ਲੋਕਾਂ ਨੇ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਹਿੰਦੂਤਵ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ।ਦੇਸ਼ ਭਗਤ ਨੇ ਕਿਹਾ ਕਿ ਹਿੰਦੂ ਹਾਂ ਪਰ ਭਾਰਤ ਨੂੰ ਇਕ ਹਿੰਦੂ ਦੇਸ਼ ਵਜੋ ਨਹੀ ਦੇਖਣਾ ਚਾਹੰੁਦੇ।ਜਦ ਕਿ ਭਾਰਤ ਵਿੱਚ ਹਿੰਦੂ, ਸਿੱਖ, ਈਸਾਈ,ਮੁਸਲਮਾਨ ਹਨ ਤੇ ਸਾਰੇ ਇਕ ਹਨ ਦਰਸਨ ਸਿੰਘ ਦੇਸ਼ ਭਗਤ ਨੇ ਭਾਜਪਾ ਅਤੇ ਆਰ.ਐਸ.ਐਸ ਦੇ ਹਿੰਦੂਤਵ ਦੇ ਸਿਧਾਂਤ ਨੂੰ ਠੁਕਰਾ ਦਿੱਤਾ।