You are here

ਲੁਧਿਆਣਾ

ਸ਼ਰਨਜੀਤ ਸਿੰਘ ਢਿੱਲੋ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਕੇ ਬਾਦਲ ਨੇ ਯੋਗ ਅਤੇ ਇੱਕ ਸ਼ਲਾਘਯੋਗ ਫੈਸਲਾ ਕੀਤਾ ਹੈ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਨੂੰ ਹੋਰ ਵੀ ਮਜ਼ਬੂਤ ਬਣਾਉਣ ਵਾਲੇ ਦਿੱਗਜ਼ ਲੀਡਰ ਸੁਖਵੀਰ ਬਾਦਲ ਅਤੇ ਸਮੂਹ ਲੀਡਰਸ਼ਿਪ ਵਲੋ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਨੂੰ ਵਿਧਾਇਕ ਦਲ ਦਾ ਨੇਤਾ ਬਣਾਉਣ ਤੇ ਹਲਕਾ ਦੇ ਅਗੂਆਂ ਅਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਇਸ ਸੀਨੀਅਰ ਅਕਾਲੀ ਅਗੂ ਸਰਤਾਜ ਸਿੰਘ ਗਾਲਿਬ ਨੇ ਕਿਹਾ ਕਿ ਢਿੱਲੋ ਸ਼ੌ੍ਰਮਣੀ ਅਕਾਲੀ ਦਲ ਦੇ ਯੋਗ ਅਤੇ ਵਫਾਦਾਰ ਨੇਤਾ ਹਨ ਅਤੇ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਕੇ ਬਾਦਲ ਨੇ ਯੋਗ ਅਤੇ ਸ਼ਲਾਘਾਯੋਗ ਫੈਸਲਾ ਕੀਤਾ ਹੈ।ਉਨ੍ਹਾਂ ਕਿਹਾ ਅਕਾਲੀ ਦਲ ਦੀ ਹਲਕੇ ਅੰਦਰ ਸ਼ਾਖ ਨੂੰ ਹੋਰ ਮਜ਼ਬੂਤ ਬਣਾਉਣ ਲਈ ਨੇਤਾ ਢਿੱਲੋ ਅਹਿਮ ਰੋਲ ਅਦਾ ਕਰਨਗੇ।ਉਨਾਂ ਕਿਹਾ ਕਿ ਹੁਣ 2022 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਸ਼ਨਦਾਰ ਜਿੱਤ ਪ੍ਰਾਪਤ ਕਰੇਗਾ।ਇਸ ਮੌਕੇ ਸਰਤਾਜ ਸਿੰਘ ਗਾਲਿਬ ਨੇ ਉਪ ਮੱੁਖ ਮੰਤਰੀ ਸੁਖਵੀਰ ਸਿੰਘ ਬਾਦਲ ਧੰਨਵਾਦ ਕਰਦਿਆਂ ਹਲਕੇ ਅਗੂਆਂ ਅਤੇ ਵਰਕਰਾਂ ਨੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ।ਇਸ ਮੌਕੇ ਬਲਵਿੰਦਰ ਸਿੰਘ ਕਾਕਾ,ਸੁਰਿਦੰਰਪਾਲ ਸਿੰਘ ਫੌਜੀ,ਇੰਦਰਜੀਤ ਸਿੰਘ,ਸੁਰਜੀਤ ਸਿੰਘ,ਭਗਵੰਤ ਸਿੰਘ,ਆਦਿ ਨੇ ਵਧਾਈਆਂ ਦਿੱਤੀਆਂ।

ਵੱਖ ਵੱਖ ਸਖਸੀਅਤਾਂ ਨੇ ਨਿਰਭੈਆ ਕਾਂਡ ਦੇ ਦੋਸੀਆਂ ਨੂੰ ਫਾਸ਼ੀ ਦੇਣ ਦੇ ਆਏ ਫੈਸਲੇ ਦਾ ਕੀਤਾ ਸਵਾਗਤ।

ਕਾਉਂਕੇ ਕਲਾਂ, 8 ਜਨਵਰੀ ( ਜਸਵੰਤ ਸਿੰਘ ਸਹੋਤਾ)-ਦਿੱਲੀ ਦੇ ਪਟਿਆਲਾ ਹਾਉਸ ਕੋਰਟ ਨੇ ਨਿਰਭੈਆ ਜਬਰ ਜਿਨਾਹ ਤੇ ਹੱਤਿਆਂ ਦੇ ਮਾਮਲੇ ਦੇ ਚਾਰੇ ਦੋਸੀਆਂ ਦੇ ਖਿਲਾਫ ਡੈਥ ਵਰੰਟ ਜਾਰੀ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਰਪ੍ਰੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਡਾਗੀਆਂ,ਨਿਰਮਲ ਸਿੰਘ ਧੀਰਾ ਡੱਲਾ,ਰਛਪਾਲ ਸਿੰਘ ਬੱਲ ਡਾਗੀਆਂ,ਸਤਿੰਦਰਜੀਤ ਸਿੰਘ ਸਿੱਧੂ,ਹਰਦੇਵ ਸਿੰਘ ਬਦੇਸਾ ਨੇ ਕਿਹਾ ਕਿ ਭਾਵੇਂ ਇਹ ਫੈਸਲਾ ਦੇਰ ਨਾਲ ਆਇਆਂ ਹੈ ਪਰ ਇਹ ਫੈਸਲਾ ਸਵਾਗਤਯੋਗ ਹੈ ਤੇ ਬੇਟੀ ਨਿਰਭੈਆ ਤੇ ਪਰਿਵਾਰ ਨੂੰ ਇਨਸਾਫ ਮਿਿਲਆਂ ਹੈ ।ਉਨਾ ਕਿਹਾ ਕਿ ਇਹ ਫੈਸਲਾ ਹਵਸੀ ਦਰਿੰਦਿਆ ਲਈ ਸਬਕ ਹੈ ਤੇ ਮਹਿਲਾਵਾਂ ਨੂੰ ਨਵੀਂ ਸਕਤੀ ਵੀ ਮਿਲੀ ਹੈ।ਉਨਾ ਕਿਹਾ ਕਿ ਇਸ ਤਰਾਂ ਦੇ ਚੱਲ ਰਹੇ ਕੇਸਾ ਦਾ ਫੈਸਲਾ ਫਾਸਟ ਟ੍ਰੈਕ ਕੋਰਟਾਂ ਵਿੱਚ ਤੁਰੰਤ ਹੋਣਾ ਚਾਹੀਦਾ ਹੈ।ਉਨਾ ਕਿਹਾ ਕਿ ਇਹੋ ਜਿਹੇ ਹਵਸੀ ਦਰਿੰਦਿਆਂ ਨੂੰ ਤੁਰੰਤ ਫਾਸੀ ਦੇਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਦਰਿੰਦਾ ਇਹੋ ਜਿਹੀ ਹਰਕਤ ਕਰਨ ਤੋ ਪਹਿਲਾ ਇਸ ਫੈਸਲੇ ਤੋ ਸਬਕ ਸਿੱਖਣ ਨੂੰ ਮਜਬੂਰ ਹੋਵੇ।

ਅਕਾਲੀ ਦਲ ਨੇ ਸੱਤਧਾਰੀ ਧਿਰ ਤੇ ਡੱਲਾ ਦੀ ਸੁਸਾਇਟੀ ਚੋਣ ਨੂੰ ਲੈ ਕੇ ਲਾਇਆ ਧੱਕੇਸ਼ਾਹੀ ਦਾ ਦੋਸ਼

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਡੱਲਾ ਦੀ ਕੋਆਪ੍ਰੇਟਿਵੀ ਸੁਸਾਇਟੀ ਦੀ ਚੋਣ ਦੌਰਾਨ ਅਕਾਲੀ ਦਲ ਵੱਲੋ ਸੱਤਧਾਰੀ ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ ਗਿਆ ਹੈ।ਇਸ ਸਬੰਧੀ ਪਿੰਡ ਡੱਲਾ ਦੇ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਡਾ.ਚੰਦ ਸਿੰਘ ਡੱਲਾ ਨੇ ਦੱਸਿਆ ਕਿ ਅੱਜ ਸੁਸਾਇਟੀ ਦੀ ਚੋਣ ਦੌਰਾਨ ਚੋਣ ਅਮਲੇ ਵੱਲੋ ਸੱਤਾਧਾਰੀ ਧਿਰ ਦੇ ਦਬਾਅ ਹੇਠ ਉਨ੍ਹਾਂ ਦੇ ਪਾਰਟੀ ਦੇ ਚਾਰ ਉਮੀਦਵਾਰਾਂ ਦੇ ਕਾਂਗਜ਼ ਰੱਦ ਕਰ ਦਿੱਤੇ ਗਏ ਹਨ।ਉਨ੍ਹਾ ਦੱਸਿਆ ਕਿ ਇਸ ਮੱੁਦੇ ਨੂੰ ਲੈ ਕੇ ਉਨ੍ਹਾਂ ਵਲੋ ਮੌਕੇ ਤੇ ਕੋਆਪ੍ਰਟਿਵ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਗਈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਹੋਈ।ਡਾ.ਡੱਲਾ ਨੇ ਕਿਹਾ ਕਿ ਉਹ ਇਸ ਧੱਕੇਸ਼ਾਹੀ ਖਿਲਾਫ ਪਿਮਡ ਵਾਸੀਆਂ ਨੂੰ ਨਾਲ ਲੈ ਕੇ ਸ਼ੰਘਰਸ਼ ਵੀ ਕਰਨਗੇ।

ਗਾਲਿਬ ਕਲਾਂ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਪੁਰਬ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ )-

ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਅਮਰ ਸ਼ਹੀਦ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੰੁ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਦੀਆਂ ਸਗੰਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਂਰਿਆਂ ਦੀ ਅਗਵਾਈ ਵਿਚ ਪਿੰਡ ਦੀ ਪਰਿਕਰਮਾ ਲਈ ਆਰੰਭ ਹੋਇਆ।ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋ ਸੁਰੂ ਹੋ ਕੇ ਵੱਖ-ਵੱਖ ਪੜਾਵਾਂ ਤੋ ਹੰੁਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।ਨਗਰ ਕੀਰਤਨ ਅੱਗੇ ਗੱਤਕਾ ਪਾਰਟੀ ਆਪਣੇ ਜੌਹਰ ਦਿਖਾਏ ਇਸ ਸਮੇ ਕਵੀਸਰੀ ਜੱਥੇ ਨੇ ਬਾਬਾ ਜੀਵਨ ਸਿੰਘ ਜੀ ਦਾ ਇਤਹਾਸ ਸੁਣ ਕੇ ਸਗੰਤਾਂ ਨੂੰ ਨਿਹਾਲ ਕੀਤਾ।

ਸਰਕਾਰੀ ਸਕੂਲ ਮੱਲ੍ਹਾ ਨੂੰ 2 ਐਲ. ਈ. ਡੀ. ਸੈੱਟ ਦਾਨ ਕੀਤੇ

ਕਾਉਂਕੇ ਕਲਾਂ, ਜਨਵਰੀ  2020-(ਜਸਵੰਤ ਸਿੰਘ ਸਹੋਤਾ)-

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੱਲ੍ਹਾ ਦੀਆ ਵਿਿਦਆਰਥਣਾ ਲਈ ਸੇਵਾ ਮੁਕਤ ਅਧਿਆਪਕਾ ਸਤਪਾਲ ਕੌਰ ਕੈਨੇਡਾ ਵੱਲੋ ਦੋ ਐਲ ਈ ਡੀ ਸੈਟ ਦਾਨ ਕੀਤੇ ਗਏ।ਇਸ ਮੌਕੇ ਪਿੰ੍ਰਸੀਪਲ ਰਚਨ ਕੌਰ ਨੇ ਸਤਪਾਲ ਕੌਰ ਕੈਨੇਡਾ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਸਕੂਲ ਅੱਜ ਐਨ ਆਰ ਆਈ ਪਰਿਵਾਰਾ ਦੇ ਯਤਨਾ ਸਦਕਾ ਤਰੱਕੀ ਦੀਆ ਮੰਜਲਾ ਸਰ ਕਰ ਰਿਹਾ ਹੈ।ਉਨ੍ਹਾ ਦੱਸਿਆ ਕਿ ਇਸ ਸਕੂਲ ਵਿਚ ਹੁਣ ਛੇਵੀ,ਸੱਤਵੀ,ਨੌਵੀ,ਦਸਵੀ,ਗਿਆਰਵੀ,ਬਾਰਵੀ ਕਲਾਸ ਦੀਆ ਵਿਿਦਆਰਥਣਾ ਨੂੰ ਕੰਪਿਊਟਰ ਸੈਟ ਨਾਲ ਸੋਖੇ ਤਰੀਕੇ ਨਾਲ ਪੜ੍ਹਾਇਆ ਜਾਦਾ ਹੈ ਅਤੇ ਹੁਣ ਸਿਰਫ ਅੱਠਵੀ ਕਲਾਸ ਦੀਆ ਵਿਿਦਆਰਥਣਾ ਐਲ ਈ ਡੀ ਸੈਟ ਤੋ ਵਾਂਝੀਆ ਹਨ।ਜਿਨ੍ਹਾ ਲਈ ਐਲ ਈ ਡੀ ਸੈਟ ਦਾ ਜਲਦੀ ਪ੍ਰਬੰਧ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਹੁਣ ਇਹ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲ ਤੋ ਘੱਟ ਨਹੀ ਹੈ।ਇਸ ਮੌਕੇ ਪਿੰ੍ਰਸੀਪਲ ਰਚਨ ਕੌਰ ਅਤੇ ਸਕੂਲ ਦੇ ਸਟਾਫ ਵੱਲੋ ਸਤਪਾਲ ਕੌਰ ਕੈਨੇਡਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਗੁਰਮੀਤ ਕੌਰ,ਬਲਵਿੰਦਰ ਸਿੰਘ,ਸਰਬਜੀਤ ਸਿੰਘ ਮੱਲ੍ਹਾ,ਸਰਬਜੀਤ ਕੌਰ ਡੱਲਾ,ਮਨਮੋਹਣ ਸਿੰਘ,ਨਵੀਨ ਵਰਮਾਂ,ਮਨਜੀਤ ਕੌਰ,ਸੁਖਵਿੰਦਰ ਕੌਰ,ਦਲਵਿੰਦਰ ਕੌਰ,ਮਨਪ੍ਰੀਤ ਕੌਰ,ਇਵਨਜੀਤ ਕੌਰ,ਗੁਰਪ੍ਰੀਤ ਕੌਰ ਤੋ ਇਲਾਵਾ ਸਕੂਲ ਦੀਆ ਵਿਿਦਆਰਥਣਾ ਹਾਜਰ ਸਨ

ਪਰਮ ਮਿਊਜ਼ਿਕ ਕੰਪਨੀ ਵਲੋ ਮਿਸੁ ਸੁਰਮਣੀ ਦਾ ਸਿੰਗਲ ਟਰੈਕ 'ਤੇਰੀ ਮਾਂ" ਗੀਤ ਰਿਲੀਜ਼ ਕੀਤਾ ਗਿਆ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)-

ਸੋਹਣੀ ਸੁਨੱਖੀ ਮੁਟਿਆਰ ਤੇ ਬਹੁਤ ਹੀ ਖੂਬਸੂਰਤ ਅਵਾਜ਼ ਦੀ ਮਲਿਕਾ ਗਾਇਕਾ ਮਿਸ ਸੁਰਮਣੀ ਦਾ ਬਹੁਤ ਹੀ ਸੋਹਣਾ ਸਿੰਗਲ ਟਰੈਕ 'ਤੇਰੀ ਮਾਂ" ਦਾ ਨਾਮਵਰ ਕੰਪਨੀ ਪਰਮ ਮਿਊਜ਼ਿਕ ਤੇ ਸੰਦੀਪ ਕਮਲ ਵਲੋ ਰਿਲੀਜ਼ ਕੀਤਾ ਗਿਆ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਪੰਮਾ ਬੋਦਲਵਾਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਸੋਨੀ ਬਿਰਦੀ ਨੇ ਤਿਆਰ ਕੀਤਾ ਹੈ।ਇਸ ਗੀਤ ਦੇ ਲੇਖਕ ਨੇਤਰ ਸਿੰਘ ਮਿਤਊ ਨੇ ਆਪਣੀ ਕਲਮਬੱਧ ਕੀਤਾ ਹੈ।ਇਸ ਗੀਤ ਨੂੰ ਪ੍ਰਡਿਊਸਰ ਪੰਮਾ ਬੋਦਲਵਾਲਾ ਨੇ ਕੀਤਾ ਹੈ।ਇਸ ਗੀਤ ਦਾ ਵੀਡੀੳ ਮਿਸਟਰ ਪੇਰਟੀ ਅਤੇ ਸੰਦੀਪ ਕਮਲ ਵਲੋ ਤਿਆਰ ਕੀਤਾ ਗਿਆ।ਇਸ ਵਿੱਚ ਵਿਸ਼ੇਸ਼ ਧੰਨਵਾਦ ਜੱਸੀ ਹਰਦੀਪ,ਹੈਪੀ ਬੋਦਲਵਾਲਾ,ਬਿੱਟੂ ਖੰਨੇਵਾਲਾ,ਕਰਨ ਬੋਦਲਵਾਲਾ ਦਾ ਹੈ।ਇਸ ਸਿਗੰਲ ਟਰੈਕ ਗੀਤ ਦੀ ਪੇਸ਼ਕਸ ਸੰਦੀਪ ਕਮਲ ਦੀ ਹੈ।ਇਹ ਗੀਤ ਯੂ ਟਿਊਬ ਅਤੇ ਵੱਖ-ਵੱਖ ਚੈਨਲਾਂ ਤੇ ਧਾਮਲਾਂ ਪਾ ਰਿਹਾ ਹੈ।

ਬਚਿਆ ਨੂੰ ਸੰਗੀਤ ਪ੍ਰਤੀ ਜਾਗਰੂਕ ਕਰਨ ਲਈ ਸ਼੍ਰੀ ਗੁਰੂ ਰਾਮ ਦਾਸ ਗੁਰਮਤਿ ਸੰਗੀਤ ਐਕਡਮੀ ਵਲੋਂ ਵਰਕਸ਼ਾਪ ਆਯੋਜਨ

ਜਲੰਧਰ, ਜਨਵਰੀ 2020-(ਮਨਜਿੰਦਰ ਗਿੱਲ)-

ਬਚਿਆ ਨੂੰ ਸੰਗੀਤ ਨਾਲ ਜੋੜਨ ਲਈ ਪਿਛਲੇ ਦਿਨੀ ਸ਼੍ਰੀ ਗੁਰੂ ਰਾਮ ਦਾਸ ਗੁਰਮਤਿ ਸੰਗੀਤ  ਅਕੈਡਮੀ ਜਲੰਧਰ ਵਿਖੇ ਸੰਗੀਤ ਦੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਮਹਾਨ ਉਸਤਾਦ ਪਰਵੇਜ ਕੁਮਾਰ ਜੀ ਨੇ ਹਾਜਰੀਆਂ ਭਰਿਆ। ਉਹਨਾਂ ਨੇ ਸੰਗੀਤ ਦੀਆ ਬਰੀਕੀਆ ਬਾਰੇ ਬੱਚਿਆ ਨੂੰ ਸਮਝਾਇਆ ਅਕੈਡਮੀ ਵਲੋਂ ਉਹਨਾਂ  ਨੂੰ ਸਨਮਾਨਤ ਕੀਤਾ ਗਿਆ ਸਨਮਾਨ ਦੇਦੇ ਹੋਇ ਰਾਜਬਿੰਦਰ ਸਿੰਘ ਨਰੀਦੰਰ ਪਾਲ ਸਿੰਘ  ਬੱਚੇ।

ਪਿੰਡ ਗਾਲਿਬ ਰਣ ਸਿੰਘ ਦੀ ਪੰਚਾਇਤ ਨੇ ਵਿਧਾਇਕ ਦਰਸਨ ਸਿੰਘ ਬਰਾੜ ਨਾਲ ਮੁਲਕਾਤ ਕੀਤੀ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ/ ਗੁਰਦੇਵ ਗਾਲਿਬ)

ਅੱਜ ਪਿੰਡ ਗਾਲਿਬ ਰਣ ਸਿੰਘ ਦੀ ਪੰਚਾਇਤ ਹਲਕਾ ਬਾਘਾ ਪੁਰਾਣਾ ਵਿਧਾਇਕ ਦਰਸਨ ਸਿੰਘ ਬਰਾੜ ਨੂੰ ਮਿਲੇ।ਇਸ ਸਮੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਵਿਧਾਇਕ ਬਰਾੜ ਨਾਲ ਕੁਝ ਵਿਚਾਰ-ਵਿਟਦਾਰਾ ਕੀਤਾ।ਇਸ ਸਮੇ ਵਿਧਾਇਕ ਬਰਾੜ ਨੇ ਕਿਹਾ ਕਿ ਆਉਣ ਵਾਲੇ ਸਮੇ ਪੰਜਾਬ ਸਰਕਾਰ ਵਲੋ ਪੰਚਾਇਤਾਂ ਨੂੰ ਵੱਡੀਆਂ ਗ੍ਰਾਟਾਂ ਦਿੱਤੀਆਂ ਜਾਣਗੀਆਂ ਜਿਸ ਨਾਲ ਪਿੰਡ ਦਾ ਸਰਬਪੱਖੀ ਵਿਕਾਸ ਜੰਗੀ ਪੱਧਰ ਤੇ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਿਹੜੇ ਕੰਮ ਅਧੂਰੇ ਪਏ ਹਨ ਉਹ ਵੀ ਸਰਕਾਰ ਵਲੋ ਜਲਦੀ ਪੂਰੇ ਕੀਤੇ ਜਾਣਗੇ।ਇਸ ਪੰਚਾਇਤ ਵੱਲੋ ਵਿਧਾਇਕ ਬਰਾੜ ਦਾ ਧੰਨਵਾਦ ਕੀਤਾ ਗਿਆ। ਇਸ ਸਮੇ ਮੈਬਰ ਜਗਸੀਰ ਸਿੰਘ,ਮੈਬਰ ਹਰਮਿੰਦਰ ਸਿੰਘ,ਮੈਬਰ ਨਿਰਮਲ ਸਿੰਘ,ਮੈਬਰ ਰਣਜੀਤ ਸਿੰਘ,ਮੈਬਰ ਜਸਵਿੰਦਰ ਸਿੰਘ,ਕੁਲਵਿੰਦਰ ਸਿੰਘ ਛਿੰਦਾ,ਸੁਰਦਿੰਰਪਾਲ ਸਿੰਘ ਫੌਜੀ,ਜਤਿੰਦਰ ਸਿੰਘ ਆਦਿ ਹਾਜ਼ਰ ਸਨ।

ਡ੍ਰੀਮਿੰਗ ਐਬਰੋਡ ਸੰਸਥਾ ਨੇ ਲਗਵਾਇਆ ਜਸਪ੍ਰੀਤ ਸਿੰਘ ਗਾਹਲੇ ਦਾ ਕੈਨੇਡਾ ਦਾ ਸਟੱਡੀ ਵੀਜਾ

ਬੱਧਨੀ ਕਲਾਂ/ਮੋਗਾ,ਜਨਵਰੀ 2020 -(ਗੁਰਸੇਵਕ ਸੋਹੀ )-

ਡ੍ਰੀਮਿੰਗ ਐਬਰੋਡ ਸੰਸਥਾ ਬੱਧਨੀ ਕਲਾਂ ਜੋ ਕਿ ਟੈਲੀਫੋਨ ਐਕਸਚੇਂਜ ਕੋਲ ਇਹ ਸਥਿਤ ਹੈ ਪੰਜਾਬ ਸਰਕਾਰ ਵੱਲੋਂ ਇਹ ਸੰਸਥਾ ਮਾਨਤਾ ਪ੍ਰਾਪਤ ਹੈ ਅਤੇ ਹਰ ਤਰਾਂ ਦੇ ਵੀਜੇ ਲਗਵਾ ਕੇ ਕੈਨੇਡਾ ਆਸਟ੍ਰੇਲੀਆ ਅਤੇ ਯੂ ਐਸ ਏ ਜਾਣ ਦੇ ਚਾਹਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਇਹ ਸੰਸਥਾ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ ।ਸੰਸਥਾ ਦੇ ਐੱਮ ਡੀ ਚਰਨਜੀਤ ਸਿੰਘ ਸੋਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਸਪ੍ਰੀਤ ਸਿੰਘ ਬੱਧਨੀ ਕਲਾਂ 12 ਵੀਂ ਦੀ ਪੜਾਈ ਕਰਨ ਤੋਂ ਬਾਅਦ ਉਸ ਨੇ ਆਈ ਲੈਂਟਸ ਕੀਤੀ ਅਤੇ ਆਪਣੀ ਲਗਨ ਮਿਹਨਤ ਨਾਲ 6.0 ਬੈਂਡ ਹਾਸਿਲ ਕੀਤੇ।ਇਸ ਸੰਸਥਾ ਦੇ ਵਿੱਚ ਵਧੀਆ ਸਟਾਫ ਹੋਣ ਕਰਕੇ ਜਲਦੀ ਹਰ ਕਿਸੇ ਦਾ ਸੁਪਨਾ ਪੂਰਾ ਕੀਤਾ ਜਾਦਾ ਹੈ। ਜਸਪ੍ਰੀਤ ਨੇ ਦੱਸਿਆ ਕਿ ਫਾਈਲ ਲਾਉਣ ਤੋਂ ਬਾਅਦ ਬਹੁਤ ਹੀ ਘੱਟ ਸਮੇਂ ਵਿੱਚ ਵੀਜ਼ਾ ਲਵਾ ਦਿੱਤਾ । ਮੈਂ ਧੰਨਵਾਦੀ ਹਾਂ ਕਿ ਇਸ ਸੰਸਥਾ ਦਾ ਇੰਨੀ ਜਲਦੀ ਮੇਰੀ ਕੀਤੀ ਮਿਹਨਤ ਦਾ ਨਤੀਜਾ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤਾ ।

ਪਿੰਡ ਡੱਲਾ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਤੇ ਕਾਗਰਸ ਦਾ ਕਬਜਾ।

ਕਾਉਂਕੇ ਕਲਾਂ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਪਿੰਡ ਡੱਲਾ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਤੇ ਅੱਜ ਕਾਗਰਸ ਦਾ ਬਿਨਾ ਮੁਕਾਬਲੇ ਕਬਜਾ ਹੋਗਿਆ ।ਸਮੱੁਚੀ ਪ੍ਰਬੰਧਕੀ ਕਮੇਟੀ ਦੀ ਚੋਣ ਅੱਜ ਸਾਬਰ ਅਲੀ ਰਿਟਾਨਿੰਗ ਅਫਸਰ ਜਗਰਾਓ ਦੀ ਦੇਖ-ਰੇਖ ਹੇਠ ਹੋਈ ਤੇ ਕਾਗਰਸ ਬਿਨਾ ਮੁਕਾਬਲੇ ਜੇਤੂ ਰਹੀ।ਚੋਣ ਲਈ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਉਮੀਦਵਾਰਾ ਨੇ ਆਪਣੇ ਨਾਮਜਦਗੀ ਫਾਰਮ ਤਾਂ ਭਰੇ ਸਨ ਪਰ ਚੋਣ ਨਿਸਾਨ ਲੈਣ ਲਈ ਸਭਾ ਵਿਚ ਨਹੀ ਪੱੁਜੇ।ਅੰਤ ਸਰਬਸੰਮਤੀ ਨਾਲ ਗੁਰਦੀਪ ਸਿੰਘ,ਤੇਲੂ ਸਿੰਘ,ਜਗਮੋਹਣ ਸਿੰਘ,ਜਗਰੂਪ ਸਿੰਘ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ ਨੂੰ ਸਭਾ ਦੇ ਮੈਬਰ ਚੁਣਿਆ ਗਿਆ।ਇਨ੍ਹਾ ਚੁਣੇ ਗਏ ਸੱਤ ਮੈਬਰਾ ਨੂੰ ਸ੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਅਤੇ ਸਭਾ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਸਵਿੰਦਰ ਕੌਰ ਸਿੱਧੂ, ਕਮਲਜੀਤ ਸਿੰਘ ਜੀ ਓ ਜੀ, ਪੰਚ ਪ੍ਰੀਤ ਸਿੰਘ,ਪੰਚ ਗੁਰਮੇਲ ਸਿੰਘ,ਪੰਚ ਰਾਜਵਿੰਦਰ ਸਿੰਘ,ਪੰਚ ਪਰਿਵਾਰ ਸਿੰਘ, ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ,ਗੁਰਚਰਨ ਸਿੰਘ,ਚਮਕੌਰ ਸਿੰਘ,ਮਿਹਰ ਸਿੰਘ,ਸਤਨਾਮ ਸਿੰਘ ਆਸਟਰੇਲੀਆ,ਸਾਧੂ ਸਿੰਘ,ਬਿੱਕਰ ਸਿੰਘ,ਐਡਵੋਕੇਟ ਰਪਿੰਦਰਪਾਲ ਸਿੰਘ,ਗੁਰਨਾਮ ਸਿੰਘ,ਬੰਤ ਸਿੰਘ,ਅਮਰ ਸਿੰਘ,ਕਰਮਾ ਸਿੰਘ,ਕੁਲਵਿੰਦਰ ਸਿੰਘ,ਜਰਨੈਲ ਸਿੰਘ ਆਦਿ ਵੀ ਹਾਜਿਰ ਸਨ।