You are here

ਲੁਧਿਆਣਾ

ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਧਾਰਮਿਕ ਸਮਾਗਮ ਹੋਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਕਾਉਂਕੇ ਕਲਾ ਵਿਖੇ ਸ਼ੋ੍ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਭਾਈ ਸੁਰਿੰਦਰ ਸਿੰਘ ਅਮਰੀਕਾ ਵਾਲੇ,ਭਾਈ ਗੁਰਮੇਲ ਸਿੰਘ ਬੰਸੀ, ਭਾਈ ਬਲਜਿੰਦਰ ਸਿੰਘ ਦੀਵਾਨਾ ਨੇ ਕੀਰਤਨ ਦੀ ਸੇਵਾ ਨਿਭਾਈ ਅਤੇ ਵਿਸ਼ੇਸ਼ ਤੌਰ ਤੇ ਪਹੰੁਚੇ ਇੰਟਰਨੈਸ਼ਨਲ ਪ੍ਰਚਾਰਕ ਭਾਈ ਪਿਰਤਾਪਾਲ ਸਿੰਘ ਪਾਰਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਕੋਲੇ ਭਾਈ ਜੀਵਨ ਸਿੰਘ ਨੂੰ ਜਿਥੇ ਰੰਘਰਟਾ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ।ਇਹ ਗੁਰੁ ਸਾਹਿਬ ਵੱਲੋ ਇਕਲੌਤੇ ਸਿੱਖ ਬਾਬਾ ਜੀਵਨ ਸਿੰਘ ਜੀ ਨੂੰ ਪੰਜਵੇ ਸ਼ਾਹਿਬਜਾਦੇ ਦਾ ਮਾਣ ਪੋ੍ਰਾਪਤ ਹੋਇਆ।ਭਾਈ ਜੈਤੇ ਦੀ ਕੁਰਬਾਨੀ ਦਾ ਕਰਜ਼ਾ ਸਾਰੀ ਦੁਨੀਆਂ ਨਹੀ ਉਤਾਰ ਸਕਦੀ।ਸਾਨੂੰ ਬਾਬਾ ਜੀ ਦੇ ਇਤਿਹਾਸ ਵਿੱਚ ਸੇਧ ਲੈਣ ਦੀ ਲੋੜ ਹੈ ਤਾਂ ਕਿ ਅਸੀ ਵੀ ਗੁਰੂ ਜੀ ਦੇ ਪਾਏ ਹੋਏ ਪੂਰਨਿਆਂ ਦੀ ਲੋੜ ਹੈ ਇਸ ਸਮੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਥੇ ਮੈਂਬਰ ਸਮੇਤ ਭਾਈ ਸੁਰਿੰਦਰ ਸਿੰਘ ਅਮਰੀਕਾ ਵਾਲੇ,ਭਾਈ ਪਰਗਟ ਸਿੰਘ ਭਾਈ ਕੁਲਦੀਪ ਸਿੰਘ,ਭਾਈ ਸਿੰਦਰ ਸਿੰਘ ਆਦਿ ਸਗੰਤਾਂ ਹਾਜ਼ਰ ਸਨ।

ਪਿੰਡ ਗਾਲਿਬ ਰਣ ਸਿੰਘ 'ਚ ਛੋਟੇ ਸ਼ਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ Video

ਜਗਰਾਓਂ/ਲੁਧਿਆਣਾ,ਦਸੰਬਰ  2019-(ਜਸਮੇਲ ਗਾਲਿਬ/ ਗੁਰਦੇਵ ਗਾਲਿਬ/ਮਨਜਿੰਦਰ ਗਿੱਲ )-

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸ਼ਾਹਿਬਜ਼ਾਦਿਆਂ ਬਾਬਾ ਜ਼ੋਰਵਾਰ ਸਿੰਘ,ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਗਾਲਿਬ ਰਣ ਸਿੰਘ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੋਕੇ ਸਾਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਇਸ ਉਪਰੰਤ ਗੋਲਡ ਮੈਡਲ ਲਿਸ਼ਟ ਢਾਡੀ ਜਥਾ ਗਿਆਨੀ ਜਸਪਾਲ ਸਿੰਘ ਉਦਾਸੀ ਸਮਾਲਸਰ ਤੇ ਸਾਥੀਆਂ ਨੇ ਸਾਹਿਬਜ਼ਾਦਿਆਂ ਦਾ ਦਰਦ ਮਈ ਇਤਾਹਿਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ ਨੇ ਕਿਹਾ ਕਿ ਮੁਗਲਾਂ ਵਲੋਂ ਢਾਹੇ ਗਏ ਜ਼ੁਲਮਾਂ ਖਿਲਾਫ ਪੋਹ ਮਹੀਨੇ ਕੜਕਦੀ ਠੰਢ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆਂ ਤੇ ਸਰਸਾ ਨਦੀ ਪਾਰ ਕਰਦਿਆਂ ਸਾਰਾ ਪਰਿਵਾਰ ਇਕ ਦੂਜੇ ਤੋਂ ਵਿਛੜ ਗਿਆ।ਉਨ੍ਹਾਂ ਦਸਿਆ ਕਿ ਇਸੇ ਮਹੀਨੇ ਵਿਚ ਹੀ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਗੜ੍ਹੀ 'ਚ ਸਿੰਘਾਂ ਨਾਲ ਜੰਗ ਦੇ ਮੈਦਾਨ ਵਿਚ ਸ਼ਹੀਦੀ ਪ੍ਰਾਪਤ ਕੀਤੀ ਤੇ ਛੋਟੇ ਸ਼ਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਿਹਰੀ 'ਚ ਪੇਸ਼ ਕੀਤਾ ਗਿਆ।ਇਸ ਮੋਕੇ ਸਰਪੰਚ ਜਗਦੀਸ ਚੰਦ ,ਹਰਮਿੰਦਰ ਸਿੰਘ,ਨਿਰਮਲ ਸਿੰਘ,ਰਣਜੀਤ ਸਿੰਘ,ਜਗਸੀਰ ਸਿੰਘ,ਜਸਵਿੰਦਰ ਸਿੰਘ(ਸਾਰੇ ਮੈਂਬਰ),ਕੁਲਵਿੰਦਰ ਸਿੰਘ ਖਜ਼ਾਨਚੀ,ਬਲਜਿੰਦਰ ਸਿੰਘ ਨੰਦ ਸਟੇਜ ਸੈਕਟਰੀ,ਸੁਰਿੰਦਰਪਾਲ ਸਿੰਘ ਫੌਜੀ,ਗ੍ਰੰਥੀ ਮੁਖਤਿਆਰ ਸਿੰਘ,ਭਗਵੰਤ ਸਿੰਘ,ਕੁਲਦੀਪ ਸਿੰਘ,ਰਜਿੰਦਰ ਸਿੰਘ,ਬਲਵਿੰਦਰ ਸਿੰਘ,ਭੀਮਾ ਸਿੰਘ,ਜਸਵਿੰਦਰ ਸਿੰਘ ਨੀਲਾ,ਬਲਵਿੰਦਰ ਸਿੰਘ ਨਿਕਾ,ਹਰਬੰਸ ਸਿੰਘ,ਹਿੰਮਤ ਸਿੰਘ ਤੇ ਵਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।ਇਸ ਸਮੇਂ ਗੁਰੂ ਕਾ ਲੰਗਰ ਅਤੱੁਟ ਵਰਾਤਿਆ ਗਿਆ।

ਬੇਕਾਬੂ ਕਾਰ ਦਰੱਖਤ 'ਚ ਵੱਜੀ,ਦਾਦੇ-ਪੋਤੇ ਦੀ ਮੌਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਸਿੱਧਵਾਂ ਬੇਟ ਸੜਕ ਤੇ ਇਕ ਬੇਕਾਬੂ ਕਾਰ ਦਰਖੱਤ ਵਿੱਚ ਜਾ ਵੱਜੀ ਜਿਸ ਕਾਰਨ ਦਾਦੇ-ਪੋਤੇ ਦੀ ਮੌਤ ਹੋ ਗਈ ਜਦਕਿ ਪਿਛਲੀ ਸੀਟ ਤੇ ਬੈਠੇ ਦੋ ਜਾਣ ਜ਼ਖਮੀ ਹੋ ਗਏ।ਜਾਣਕਾਰੀ ਅਨੁਸਾਰ ਪਿੰਡ ਬਾਰਨਹਾੜਾ ਵਾਸੀ ਮੋਹਨ ਸਿੰਘ ਪੱੁਤਰ ਮੁਖਤਿਆਰ ਸਿੰਘ ਆਪਣੀ ਨੂੰਹ ਨੂੰ ਪੋਤਿਆਂ ਨਾਲ ;ਚ ਉਸ ਦੇ ਪੇਕੇ ਪਿੰਡ ਗੋਰਾਹੂਰ ਛੱਡਣ ਜਾ ਰਿਹਾ ਸੀ।ਪਿੰਡ ਆਲੀਵਾਲ ਚੌਕ ਨੇੜੇ ਕਾਰ ਦਾ ਸੰਤੁਲਨ ਅਚਾਨਕ ਵਿਗੜ ਜਾਣ ਕਾਰਨ ਕਾਰ ਸੜਕ ਕੰਢੇ ਲੱਗੇ ਇਕ ਦਰਖੱਤ ਨਾਲ ਜਾ ਟਕਰਾਈ।ਹਦਾਸੇ ਵਿਚ ਕਾਰ ਚਲਾ ਰਹੇ ਮੋਹਨ ਸਿੰਘ ਅਤੇ ਉਨ੍ਹਾਂ ਦੇ 12 ਸਾਲਾਂ ਪੋਤੇ ਮਨਵੀਰ ਸਿੰਘ ਦੀ ਮੌਕੇ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਨੂੰਹ ਕਲਦੀਪ ਕੌਰ ਅਤੇ 9ਸਾਲਾਂ ਦੂਜਾ ਪੋਤਾ ਫਤਹਿਵੀਰ ਸਿੰਘ ਜ਼ਖਮੀ ਹੋ ਗਏ।ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।ਇਕੱਠੇ ਹੋਏ ਲੋਕਾਂ ਨੇ ਜ਼ਖਮੀ ਕਲ਼ਦੀਪ ਕੋਰ ਅਤੇ ਉਸ ਦੇ ਫਤਹਿਵੀਰ ਸਿੰਘ ਨੂੰ ਇਲਾਜ ਲ਼ਈ ਡੀਐਮਸੀ ਹਸਪਤਾਲ ਭੇਜਿਆ ਜਦਕਿ ਲ਼ਾਸ਼ਾਂ ਪੋਸਟਮਾਰਟ ਉਪਰੰਤ ਪਰਿਵਾਰਕ ਮੈਬਰਾਂ ਨੂੰ ਸੌਪ ਦਿਤੀਆਂ ਗਈਆਂ।

ਚੇਅਰਮੈਨ ਦਾਖਾ ਦੀ ਤਾਜਪੋਸ਼ੀ 30 ਦਸੰਬਰ ਨੂੰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਜ਼ਿਲ੍ਹਾਂ ਯੋਜਨਾ ਬੋਰਡ ਲੁਧਿਆਣਾ ਦੇ ਨਿਯੁਕਤ ਕੀਤੇ ਚੇਅਰਮੈਨ ਮਲਕੀਤ ਸਿੰਘ ਦਾਖਾ ਦੀ 30 ਦਸੰਬਰ ਸੋਮਵਾਰ ਨੂੰ ਤਾਜਪੋਸ਼ੀ ਡੀਸੀ ਦਫਤਰ 'ਚ ਬਣੇ ਦਫਤਰ ਵਿਖੇ ਹੋਵੇਗੀ।ਚੇਅਰਮੈਂਨ ਦਾਖਾ ਦੀ ਤਾਜਪੋਸ਼ੀ ਨੂੰ ਲੈ ਕੇ ਜਿੱਥੇ ਜ਼ੋਰਾਂ ਤੇ ਤਿਆਰੀਆਂ ਚੱਲ ਰਹਿਆਂ ਹਨ,ਉਥੇ ਉਨ੍ਹਾਂ ਲੁਧਿਆਣਾ ਸਥਿਤ ਦਫਤਰ ਨੂੰ ਬਿੰਦੀ,ਸੁਰਖੀ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।30 ਦਸੰਬਰ ਸੋਮਵਾਰ ਨੂੰ ਤਾਜਪੋਸ਼ੀ ਸਮਾਗਮ ਨੂੰ ਲੈ ਕੇ ਸਵੇਰੇ 9:30 ਵਜੇ ਸਮਾਗਮ ਰੱਖਿਆਂ ਗਿਆ ਹੈ।ਇਸ ਸਮਾਗਮ ਵਿਚ ਵੱਡੀ ਗਿਣਤੀ 'ਚ ਕਾਂਗਰਸੀ ਇਕਤਰ ਹੋਣਗੇ,ਉਥੇ ਜਿਲ੍ਹਾਂ ਦੇ ਐਮ.ਪੀ.ਵਿਇਆਕ ਅਤੇ ਸੀਨੀਅਰ ਲੀਡਰਸ਼ਿਪ ਵੀ ਤਾਜਪੋਸ਼ੀ ਸਮਾਗਮ 'ਚ ਸਾਮਲ ਹੋਣਗੇ।ਚੇਅਰਮੈਨ ਦਾਖਾ ਦੀ ਨਿਯੁਕਤੀ 'ਤੇ ਉਨ੍ਹਾਂ ਦੇ ਸਮਰਥਕਾਂ ਤੇ ਸਾਥੀਆਂ ਵਲੋਂ ਜ਼ੋਰਦਾਰ ਤਿਆਂਰੀਆਂ ਕੀਤੀਆਂ ਜਾ ਰਹੀਆਂ ਹਨ।ਸਮਾਗਮ ਵਿਚ ਜਗਰਾੳ,ਮੁਲਾਂਪੁਰ ਤੋਂ ਇਲਾਵਾ ਜ਼ਿਲੇ੍ਹ ਭਰ ਵਿਚੋਂ ਵਰਕਰਾਂ ਨੂੰ ਸਾਮਲ ਹੋਣ ਲਈ ਸਦਾ ਪਤਰ ਦਿਤੇ ਜਾ ਰਹੇ ਹਨ।

ਨੰਬਰਦਾਰ ਜਗਤਾਰ ਸਿੰਘ ਦਿਉਲ ਸਰਬਸੰਮਤੀ ਨਾਲ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲੋਧੀਵਾਲ ਦੇ ਪ੍ਰਧਾਨ ਬਣੇ

ਸਿੱਧਵਾਂ ਬੇਟ,ਲੁਧਿਆਣਾ, ਦਸੰਬਰ 2019- (ਮਨਜਿੰਦਰ ਗਿੱਲ ) ਕਾਂਗਰਸ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦੀਆਂ ਕੋਸ਼ਿਸ਼ਾਂ ਸਦਕਾ ਬੇਟ ਇਲਾਕੇ ਦੇ ਲੋਧੀਵਾਲਾ ਕਾਕੜ, ਮਨਬੱਰਪੁਰਾ, ਕਟਵਾਲ, ਤਰਫਕੋਟਲੀ, ਪੱਤੀ ਮੁਲਤਾਨੀ, ਬਾਘੀਆਂ, ਬਹਾਦਰਕੇ, ਸਹਿਬਾਜਪੁਰਾ, ਮੰਡ ਤਿਹਾੜਾ ਨਾਲ ਸਬੰਧਿਤ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲੋਧੀਵਾਲ ਦੀ ਚੁਣੀ ਗਈ ਪ੍ਰਬੰਧਕ ਕਮੇਟੀ ਦੇ ਅਹੁਦਿਆਂ ਦੀ ਵੰਡ ਕੀਤੀ ਗਈ | ਜਿਸ ਦੌਰਾਨ ਸਰਬਸੰਮਤੀ ਨਾਲ ਮੈਂਬਰਾਂ ਵਿਚੋਂ ਨੰਬਰਦਾਰ ਜਗਤਾਰ ਸਿੰਘ ਦਿਉਲ ਸਭਾ ਦੇ ਪ੍ਰਧਾਨ ਚੁਣੇ ਗਏ | ਇਸ ਤੋਂ ਇਲਾਵਾ ਬੀਬੀ ਹਰਜੀਤ ਕੌਰ ਨੂੰ ਸਭਾ ਦਾ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਨੂੰ ਮੀਤ ਪ੍ਰਧਾਨ ਅਤੇ ਵਜਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੇ ਸਭਾ ਦੇ ਸਮੂਹ ਹਿੱਸੇਦਾਰਾਂ ਨੂੰ ਕਿਸਾਨਾਂ ਦੀ ਖੁਸ਼ਹਾਲੀ ਲਈ ਆਪਸੀ ਸਹਿਮਤੀ ਅਤੇ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ਼ ਦਿਵਾਇਆ | ਇਸ ਮੌਕੇ ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਸੰਮਤੀ ਮੈਂਬਰ ਜਗਜੀਤ ਸਿੰਘ ਕਾਕੜ, ਮੈਨੇਜ਼ਰ ਅਜਮੇਰ ਸਿੰਘ, ਕਮੇਟੀ ਮੈਂਬਰ ਬਲਵਿੰਦਰ ਸਿੰਘ, ਹਰਜੀਤ ਸਿੰਘ, ਬਲਜੀਤ ਕੌਰ ਅਤੇ ਕੁੰਦਨ ਸਿੰਘ, ਸਕੱਤਰ ਰਜਿੰਦਰਪਾਲ ਸਿੰਘ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਾਬਕਾ ਸਰਪੰਚ ਸੁਖਦੇਵ ਸਿੰਘ, ਸਾਬਾਕ ਪ੍ਰਧਾਨ ਜੀਵਨ ਸਿੰਘ, ਜੰਗੀਰ ਸਿੰਘ, ਸਾਬਾਕ ਸਰਪੰਚ ਬਲਕਾਰ ਸਿੰਘ, ਅਜਮੇਰ ਸਿੰਘ, ਬਿੱਕਰ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਉਕਤ ਪਿੰਡਾਂ ਦੇ ਹੋਰ ਪਤਵੰਤੇ ਲੋਕ ਵੀ ਮੌਜ਼ੂਦ ਸਨ |

ਅਮਰੀਕ ਸਿੰਘ ਆਲੀਵਾਲ ਦੇ ਪੰਜਾਬ ਸ਼ੂਗਰਫੈੱਡ ਦਾ ਚੇਅਰਮੈਨ ਬਣਨ 'ਤੇ ਕਾਂਗਰਸੀ ਵਰਰਕਾਂ 'ਚ ਖੁਸ਼ੀ ਦੀ ਲਹਿਰ

ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਸੰਸਦੀ ਹਲਕਾ ਲੁਧਿਆਣਾ ਦੀ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਤੇ ਬਲਾਕ ਸਿੱਧਵਾਂ ਬੇਟ ਦੇ ਪਿੰਡ ਆਲੀਵਾਲ ਦੇ ਜੰਮਪਲ ਅਮਰੀਕ ਸਿੰਘ ਆਲੀਵਾਲ ਨੂੰ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਸੂਗਰਫੈੱਡ ਦਾ ਚੇਅਰਮੈਨ ਬਣਾਉਣ 'ਤੇ ਬੇਟ ਇਲਾਕੇ ਦੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ ਤੇ ਉਹ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰ ਰਹੇ ਹਨ ਉੱਥੇ ਅਮਰੀਕ ਸਿੰਘ ਆਲੀਵਾਲ ਨੂੰ ਵਧਾਈ ਦੇ ਰਹੇ ਹਨ | ਸਹਿਕਾਰੀ ਕੇਂਦਰੀ ਬੈਂਕ ਦੇ ਡਾਇਰੈਕਟਰ ਅਤੇ ਲਾਗਲੇ ਪਿੰਡ ਤਲਵਾੜਾ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ, ਸਹਿਕਾਰੀ ਦੁੱਧ ਉਤਪਾਦਕ ਸਭਾ ਦੇ ਪ੍ਰਧਾਨ ਰਛਪਾਲ ਸਿੰਘ ਤਲਵਾੜਾ, ਸਰਪੰਚ ਜਗਦੇਵ ਸਿੰਘ ਦਿਉਲ, ਬਲਾਕ ਕਾਂਗਰਸ ਪ੍ਰਧਾਨ ਸਰਪੰਚ ਵਰਿੰਦਰ ਸਿੰਘ ਢਿੱਲੋਂ, ਨੰਬਰਦਾਰ ਸੁਰਿੰਦਰ ਸਿੰਘ ਟੀਟੂ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਸੰਮਤੀ ਮੈਂਬਰ ਸੁਖਦੇਵ ਸਿੰਘ ਗੋਰਸੀਆਂ, ਸਰਪੰਚ ਪਰਮਜੀਤ ਸਿੰਘ ਪੱਪੀ, ਸਾਬਕਾ ਚੇਅਰਮੈਨ ਹਰਪਾਲ ਸਿੰਘ ਹਾਂਸ, ਸਰਪੰਚ ਗੁਰਚਰਨ ਸਿੰਘ ਤਲਵਾੜਾ ਆਦਿ ਸਮੇਤ ਬੇਟ ਇਲਾਕੇ ਨਾਲ ਸਬੰਧਿਤ ਕਈ ਹੋਰ ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਸਰਰਗਮ ਕਾਂਗਰਸੀ ਵਰਕਰਾਂ ਨੇ ਅਮਰੀਕ ਸਿੰਘ ਆਲੀਵਾਲ ਦੀ ਸ਼ੂਗਰਫੈੱਡ ਦੇ ਚੇਅਰਮੈਨ ਵਜੋਂ ਹੋਈ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਹਾਈਕਮਾਂਡ ਦਾ ਧੰਨਵਾਦ ਕੀਤਾ ਜਿਸ ਨੇ ਜ਼ਮੀਨੀ ਪੱਧਰ 'ਤੇ ਪਰਖੇ ਹੋਏ ਆਗੂ ਨੂੰ ਕਿਰਸਾਨੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ |

ਪੰਜਾਬੀ ਵਿਦਵਾਨ ਪਿ੍ੰ: ਪ੍ਰੇਮ ਸਿੰਘ ਬਜਾਜ ਦਾ ਅੰਤਿਮ ਸੰਸਕਾਰ

ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬੀ ਸਾਹਿਤ ਅਕਾਦਮੀ ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਅਤੇ ਉੱਘੇ ਸਿੱਖਿਆ ਸ਼ਾਸਤਰੀ ਪਿ੍ੰ: ਪ੍ਰੇਮ ਸਿੰਘ ਬਜਾਜ ਸਾਬਕਾ ਪਿ੍ੰਸੀਪਲ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦਾ ਅੱਜ ਬਾਅਦ ਦੁਪਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਪਿ੍ੰਸੀਪਲ ਬਜਾਜ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਰੈਫ਼ਰੈਂਸ ਲਾਇਬਰੇਰੀ ਤੇ ਡੀ.ਏ.ਵੀ. ਪਬਲਿਕ ਸਕੂਲ ਮੁਕੰਦਪੁਰ (ਨਵਾਂ ਸ਼ਹਿਰ) ਦੇ ਵੀ ਬਾਨੀ ਸਨ ।ਪਿ੍ੰਸੀਪਲ ਬਜਾਜ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 30 ਦਸੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਲੁਧਿਆਣਾ ਸਾਹਮਣੇ ਡਾਕਖ਼ਾਨਾ ਵਿਖੇ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਹੋਵੇਗੀ ।

ਦਾਖਾ ਵਲੋਂ ਪਿੰਡ ਸੇਰੇਵਾਲ ਨਜ਼ਦੀਕ ਜੱਸੋਵਾਲ ਡਰੇਨ 'ਤੇ 2.11 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ ਪੁਲ ਦਾ ਜਾਇਜ਼ਾ

ਸਿੱਧਵਾਂ ਬੇਟ, ਲੁਧਿਆਣਾ, ਦਸੰਬਰ 2019- (ਮਨਜਿੰਦਰ ਗਿੱਲ )-

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਅੱਜ ਦਰਿਆ ਸਤਲੁਜ ਨਜ਼ਦੀਕ ਸਥਿਤ ਦੋ ਧਾਰਮਿਕ ਅਸਥਾਨਾਂ ਨੂੰ ਆਪਸ ਵਿਚ ਜੋੜਣ ਵਾਲੇ ਲਾਗਲੇ ਪਿੰਡ ਸੇਰੇਵਾਲ ਨਜ਼ਦੀਕ ਜੱਸੋਵਾਲ ਡਰੇਨ 'ਤੇ 2.11 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੇ 50 ਮੀਟਰ ਲੰਬੇ ਅਤੇ 7.50 ਮੀਟਰ ਚੌੜੇ ਪੁਲ 'ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਆਖਿਆ ਕਿ ਇਹ ਪੁਲ ਸਿਰਫ਼ 9 ਮਹੀਨਿਆਂ ਵਿਚ ਤਿਆਰ ਹੋ ਜਾਵੇਗਾ | ਜਿਸ ਨਾਲ ਜਿੱਥੇ ਧੰਨ-ਧੰਨ ਬਾਬਾ ਨੰਦ ਸਿੰਘ ਦੇ ਜਲ ਪ੍ਰਵਾਹ ਅਸਥਾਨ ਠਾਠ ਕੰਨੀਆਂ ਸਾਹਿਬ ਅਤੇ ਸਤਲੁਜ ਦੇ ਕੰਢੇ 'ਤੇ ਸਥਿਤ ਡੇਰਾ ਬਾਬਾ ਲਾਲ ਸਿੰਘ ਦੀ ਆਪਸ ਵਿਚ ਦੂਰੀ ਘਟ ਜਾਵੇਗੀ ਅਤੇ ਸੰਗਤਾਂ ਦੋਵਾਂ ਅਸਥਾਨਾਂ 'ਤੇ ਇਸ ਪੁਲ ਰਾਹੀਂ ਗੁਜਰਕੇ ਹਾਜ਼ਰੀ ਭਰ ਸਕਣਗੀਆਂ ਉੱਥੇ ਬੇਟ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੂੰ ਇਸ ਦਾ ਭਾਰੀ ਲਾਭ ਮਿਲੇਗਾ | ਇਸ ਮੌਕੇ ਯੂਥ ਕਾਂਗਰਸੀ ਆਗੂ ਮਨੀ ਗਰਗ, ਜੇ.ਈ. ਪਰਮਿੰਦਰ ਸਿੰਘ, ਸੰਮਤੀ ਮੈਂਬਰ ਜਗਜੀਤ ਸਿੰਘ ਕਾਕੜ, ਸੰਮਤੀ ਮੈਂਬਰ ਜੀਵਨ ਸਿੰਘ ਬਾਘੀਆਂ, ਸੰਮਤੀ ਮੈਂਬਰ ਤੇਜਿੰਦਰ ਸਿੰਘ ਨੰਨੀ, ਕੌਾਸਲਰ ਕਰਮਜੀਤ ਸਿੰਘ ਕੈਂਥ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਜਸਵੀਰ ਸਿੰਘ ਪਰਜੀਆਂ, ਸਰਪੰਚ ਮੰਗਲ ਸਿੰਘ, ਕਾਮਰੇਡ ਨਛੱਤਰ ਸਿੰਘ, ਨੰਬਰਦਾਰ ਮੇਜ਼ਰ ਸਿੰਘ, ਜੱਗੀ ਜਗਰਾਉਂ, ਸਰਪੰਚ ਅਮਰਦੀਪ ਸਿੰਘ ਆਦਿ ਮੌਜੂਦ ਸਨ |

ਸੰਕਲਪ ਪ੍ਰੋਜੈਕਟ ਅਧੀਨ ਵਰਕਸ਼ਾਪ ਦਾ ਆਯੋਜਨ

ਸਵੈ ਸਹਾਇਤਾ ਸਮੂਹਾਂ ਨੂੰ ਬੈਂਕ ਲੋਨ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਸਕੀਮਾਂ ਬਾਰੇ ਕੀਤਾ ਜਾਗਰੂਕ
ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸੰਕਲਪ ਪ੍ਰੋਜੈਕਟ ਅਧੀਨ ਅੱਜ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲਾ ਲੁਧਿਆਣਾ ਦੇ ਸਵੈ ਸਹਾਇਤਾ ਸਮੂਹਾਂ (ਸੈੱਲਫ਼ ਹੈੱਲਪ ਗਰੁੱਪ) ਨੂੰ ਬੈਂਕ ਲੋਨ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ। ਸੁਰੂਆਤ ਵਿੱਚ ਸੰਸਥਾ ਦੇ ਮੁੱਖੀ ਐੱਮ. ਪੀ. ਸਿੰਘ ਵੱਲੋਂ ਹਾਜ਼ਰੀਨ ਨੂੰ ਸਵੈ ਰੋਜਗਾਰ ਲਈ ਪ੍ਰੇਰਿਤ ਕੀਤਾ ਗਿਆ।ਇਸ ਦੋਰਾਨ ਵਧੀਕ ਡਿਪਟੀ ਕਮਿਸ਼ਨਰ(ਜ) ਡਾ.ਨੀਰੂ ਕਤਿਆਲ ਗੁਪਤਾ ਉਚੇਚੇ ਤੋਰ 'ਤੇ ਮੌਜੂਦ ਰਹੇ।ਉਨਾਂ ਵੱਲੋਂ ਆਏ ਹੋਏ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਲੁਧਿਆਣਾ ਵਿੱਚ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਨਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਬਾਰੇ ਕਿਹਾ ਗਿਆ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ. ਈ. ਓ. ਨਵਦੀਪ ਸਿੰਘ ਵੱਲੋਂ ਸਮੂਹ ਆਏ ਹੋਏ ਮੈਂਬਰਾਂ ਨੂੰ ਇਸ ਸੰਸਥਾ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਦੋਰਾਨ ਹੁਨਰ ਵਿਕਾਸ ਮਿਸ਼ਨ ਦੀ ਜ਼ਿਲਾ ਪੱਧਰੀ ਟੀਮ ਦੇ ਜ਼ਿਲਾ ਪ੍ਰੋਗਰਾਮ ਮੇਨੈਜਰ ਵਿਜੈ ਸਿੰਘ, ਪ੍ਰਿੰਸ ਕੁਮਾਰ ਮੇਨੈਜਰ ਟ੍ਰੇਨਿੰਗ ਅਤੇ ਰੋਹਿਤ ਚੋਧਰੀ ਮੇਨੈਜਰ ਹਾਜ਼ਰ ਰਹੇ।ਇਸ ਦੋਰਾਨ ਪੰਜਾਬ ਅਤੇ ਸਿੰਧ ਬੈਂਕ ਦੇ ਜ਼ਿਲਾ ਲੀਡ ਬੈਂਕ ਮੈਨੇਜਰ ਅਨਿਲ ਕੁਮਾਰ ਅਤੇ ਸਹਾਇਕ ਮੈਨੇਜਰ ਪਰਮਜੀਤ ਸਿੰਘ ਨੇ ਬੈਂਕ ਲੋਨ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।

ਪੰਜਾਬ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ- ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਚੱਲ ਰਹੇ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਮੌਕੇ ਸੁਖਵਿੰਦਰ ਸਿੰਘ ਬਿੰਦਰਾ, ਚੇਅਰਮੈਨ ਪੰਜਾਬ ਯੂਥ ਵਿਕਾਸ ਬੋਰਡ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਬਾਸਕਟਬਾਲ ਐਸੋਸ਼ੀਏਸ਼ਨ ਦੇ ਪ੍ਰਧਾਨ ਤੇਜਾ ਸਿੰਘ ਧਾਲੀਵਾਲ ਨੇ ਬਿੰਦਰਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਬਾਸਕਟਬਾਲ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾਈ। ਇਸ ਮੌਕੇ ਚੇਅਰਮੈਨ ਬਿੰਦਰਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਯੂਥ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਲਗਾਇਆ ਜਾ ਸਕੇ। ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਉਹ ਪੰਜਾਬ ਯੂਥ ਵਿਕਾਸ ਬੋਰਡ ਦੀ ਜ਼ਿੰਮੇਵਾਰੀ ਪ੍ਰਤੀ ਵਚਨਬੱਧ ਹਨ ਜੋ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸੌਂਪੀ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸਖਤ ਮਿਹਨਤ ਕਰਨ ਅਤੇ ਦੇਸ਼ ਦਾ ਨਾਮ ਉੱਚਾ ਕਰਨ ਲਈ ਉਤਸ਼ਾਹਿਤ ਕੀਤਾ।