You are here

ਲੁਧਿਆਣਾ

ਪਿੰਡ ਬੰਗਸੀਪੁਰਾ ਵਿਖੇ ਖੇਤੀਬਾੜੀ ਸਭਾ ਦੀਆਂ ਚੋਣਾਂ 'ਚ ਬਿਨਾਂ ਮੁਕਾਬਲਾ ਕਾਂਗਰਸ ਪਾਰਟੀ ਜੇਤੂ

ਜਗਰਾਓਂ/ਲੁਧਿਆਣਾ,ਦਸੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਪਿੰਡ ਬੰਗਸੀਪੁਰਾ ਵਿਖੇ ਖੇਤੀਬਾੜੀ ਸਭਾ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ 11 ਮੈਬਰਾਂ ਨੇ ਬਿਨਾ ਮੁਕਾਬਲਾ ਜਿਤਾ ਪ੍ਰਾਪਤ ਕੀਤੀ।ਇੰਨਾ ਚੋਣਾਂ 'ਚ ਸਵੇਰੇ 9 ਵਜੇ ਵੋਟਰਾਂ ਨੇ ਆਪਣੀ ਹਾਜ਼ਰੀ ਲਗਵਾਉਣੀ ਸ਼ੁਰੂ ਕਰ ਦਿਤੀ ਪਰ ਦੂਜੇ ਧੜੇ ਦੇ ਮੈਂਬਰਾਂ ਨੇ ਆਪਣੇ ਹਾਜ਼ਰੀ ਲਗਵਾਉਣੀ ਮਨਾਸਿਬ ਹੀ ਨਹੀ ਸਮਝੀ ਚੋਣ ਅਧਿਕਾਰੀ ਸਾਰੇ ਮੈਂਬਰਾਂ ਨੂੰ 11ਵਜੇ ਤਕ ਉਡੀਕਦੇ ਰਹੇ ਪਰ ਦੂਸਰੇ ਧੜੇ ਦੇ ਮੈਂਬਰਾਂ ਦੇ ਨਾ ਆਉਣ ਕਰਕੇ ਕਰੀਬ ਨਾਮ ਚੋਣ ਅਧਿਕਾਰੀ ਕੋਲ ਪੇਸ 11.30ਤਕ ਹਾਜ਼ਰ ਧੜੇ ਦੇ ਮੈਂਬਰਾਂ ਦੇ ਨਾਮ ਜਨਤਕ ਕਰ ਦਿਤੇ ਗਏ।ਜਿਸ ਕਰਕੇ ਕਾਂਗਰਸੀ ਧੜੇ ਦੇ 11 ਮੈਬਰਾਂ 'ਚ ਰਾਜਿੰਦਰ ਸਿੰਘ ਮੰਡ,ਜਰਨੈਲ ਸਿੰਘ ਮੰਡ ,ਸਰਬਜੀਤ ਸਿੰਘ ਮੰਡ,ਜਸਵਿੰਦਰ ਸਿੰਘ ਮੰਡ,ਦਲਵਿੰਦਰ ਸਿੰਘ ਮੰਡ ,ਗੁਰਚਰਨ ਸਿੰਘ ਗਰੇਵਾਲ ,ਜਸਵੀਰ ਸਿੰਘ ਕਾਲਾ,ਰਾਜਵਿੰਦਰ ਕੋਰ ਮੰਡ ,ਹਰਬੰਸ ਕੋਰ ਮੰਡ ,ਡਾਂ ਕੁਲਵੰਤ ਸਿੰਘ,ਤਰਸੇਮ ਸਿੰਘ ਮੰਡ, ਨੇ ਬਿਨਾ ਮੁਕਾਬਲਾ ਜਿਤ ਪ੍ਰਾਪਤ ਕੀਤੀ ਇਥੇ ਇਹ ਵੀ ਦਸਣਯੋਗ ਹੈ ਕਿ ਭਾਵੇਂ ਦੂਸਰੇ ਧੜੇ ਦੀਆਂ ਚੋਣਾਂ 'ਚ ਨਾ ਹਿਸਾ ਲੈਣ ਦੀਆਂ ਪਹਿਲਾ ਹੀ ਕੰਨਸੋਆਂ ਆ ਰਹੀਆਂ ਸਨ ਪਰ ਫਿਰ ਵੀ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਥਾਣਾ ਸਦਰ ਦੇ ਮੁੱਖੀ ਰਣਜੀਤ ਸਿੰਘ ਤੇ ਪੁਲਿਸ ਥਾਣਾ ਸਿੱਧਵਾਂ ਬੇਟ ਦੇ ਮੱੁਖੀ ਪੁਲਿਸ ਪਾਰਟੀ ਨਾਲ ਆਖਰੀ ਸਮੇ ਤੱਕ ਰਹੇ ਪਰ ਮਾਹੋਲ ਸ਼ਾਤੀ ਮਈ ਹੀ ਰਿਹਾ ।

ਪੰਜਾਬਣ ਬੁਟੀਕ ਵੱਲੋਂ ਮਨਾਇਆ ਗਿਆ ਕ੍ਰਿਸਮਸ ਡੇ

ਜਗਰਾਉਂ (ਜਨ ਸ਼ਕਤੀ ਬਿਓੁਰੋ) ਪੰਜਾਬਣ ਬੁਟੀਕ ਦੀ ਐਮ.ਡੀ ਸ਼ਿਫਾਲੀ ਜੱਸਲ ਵੱਲੋਂ ਹੋਟਲ ਫਾਇਵ ਰੀਵਰ ਕ੍ਰਿਸਮਸ ਦਾ ਤਿਉਹਾਰ ਬੜੀ ਧੁਮ-ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਬੱਚਿਆ ਲਈ ਰੈਮਪ ਵਾਕ, ਡਰਾਇੰਗ ਕੋਰਨਰ, ਫੋਟੋ ਬੂਥ, ਤਬੋਲਾ ਗੇਮ, ਡਾਂਸ ਮੁਕਾਬਲਾ, ਟੈਟੋ ਅਤੇ ਹੋਰ ਵੱਖ-ਵੱਖ ਤਰਾ ਦੀਆ ਗੇਮਾ ਖਡਾਇਆ ਗਿਆ ਸੈਂਟਾ ਕਲੋਸ ਵੱਲੋਂ ਬੱਚਿਆ ਨੂੰ ਬਹੁਤ ਸਾਰੇ ਗਿਫਟ ਦਿੱਤੇ ਗਏ।ਪ੍ਰੋਗਰਾਮ ਵਿੱਚ ਸਟੇਜ਼ ਦੀ ਭੂਮਿਕਾ ਵਰੁਣ ਦੁਆ ਅਤੇ ਸੈਂਟਾ ਕਲੋਸ ਦੀ ਭੁਮਿਕਾ ਭਰਤ ਖੰਨਾ ਵੱਲੋਂ ਨਭਾਉਦਿਆ ਸਾਰਿਆ ਦਾ ਖੂਬ ਮਨੋਰੰਜਨ ਕੀਤਾ ਗਿਆ। ਡਾਸ ਮੁਕਾਬਲੇ ਵਿੱਚੋਂ ਪਹਿਲੇ ਨੰਬਰ ਦੀ ਵਿਜੇਤਾ ਖੁਸ਼ੀ ਦੂਜੇ ਨੰਬਰ ਵਿਜੇਤਾ ਜਅਸ ਖੰਨਾ ਰਿਹਾ। ਇਸ ਮੌਕੇ ਕੇਕ ਵੀ ਕੱਟਿਆ ਗਿਆ। ਇਸ ਪ੍ਰੌਗਰਾਮ ਵਿੱਚ ਸਹਿਯੋਗ ਦੇਣ ਵਾਲੇ ਬੀ.ਐਸ.ਗਲੋਬਲ, ਐਪ.ਟੈਕ ਕਪਿੰਊਟਰ ਸੈਂਟਰ, ਡੀ.ਸੀ.ਬੀ.ਬੈਂਕ, ਖੰਨਾ ਸਟੂਡੀਓ, ਓਰੇਨ ਬਿਓੁਟੀ ਚਾਵਲਾ ਟਵਾਉਜ਼, ਮੋਨਟੀ ਪ੍ਰੈਟਰ, ਬੀ.ਟੂ ਬਰਗਰ , ਨਰੂਲਾ ਫੋਟੋਗ੍ਰਾਫੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਪੌ੍ਰਗਰਾਮ ਵਿੱਚ ਮੁੱਖ ਮਹਿਮਾਨ ਵਿਸ਼ਾਲ ਸਿੰਗਲਾ, ਮੈਨੇਜ਼ਰ ਡੀ.ਸੀ.ਬੀ.ਬੈਂਕ ਰਹੇ। ਬਾਅਦ ਵਿੱਚ ਡੀ.ਜੇ ਦੀ ਧੰੂਨ ਤੇ ਮਾਵਾਂ ਅਤੇ ਬੱਚਿਆ ਨੇ ਰੈਪਮ ਵਾਕ ਅਤੇ ਖੁਭ ਡਾਂਸ ਕੀਤਾ। 
 

ਖ਼ਪਤਕਾਰਾਂ ਨੂੰ ਉਨਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾਵੇਗਾ-ਭਾਰਤ ਭੂਸ਼ਣ ਆਸ਼ੂ

ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਖ਼ਪਤਕਾਰ ਸੁਰੱਖਿਆ ਐਕਟ 2019 ਬਾਰੇ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਆਰੰਭਣ ਦਾ ਤਹੱਈਆ

ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਨੇ ਖ਼ਪਤਕਾਰ ਸੁਰੱਖਿਆ ਐਕਟ 2019 ਬਾਰੇ ਸੂਬੇ ਵਿੱਚ ਵਿਸ਼ਾਲ ਜਾਗਰੂਕਤਾ ਮੁਹਿੰਮ ਆਰੰਭਣ ਦਾ ਤਹੱਈਆ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਦੇਸ਼ ਦੀ ਸਭ ਤੋਂ ਵੱਡੀ ਜਾਗਰੂਕਤਾ ਮੁਹਿੰਮ ਸਾਬਿਤ ਹੋਵੇਗੀ। ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵੱਡੀ ਪੱਧਰ 'ਤੇ ਖ਼ਪਤਕਾਰਾਂ ਨੂੰ ਪਿੰਡ ਪੱਧਰ ਤੱਕ ਜਾਗਰੂਕ ਕਰਨ ਦਾ ਟੀਚਾ ਹੈ। ਇਹ ਮੁਹਿੰਮ ਜਲਦ ਹੀ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਫਾਇਦਾ ਮਿਲੇਗਾ। ਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਰਾਸ਼ਟਰੀ ਖ਼ਪਤਕਾਰ ਦਿਵਸ ਸੰਬੰਧੀ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਵਿੱਚ ਆਸ਼ੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਏ. ਪੀ. ਸਿਨਹਾ, ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਨ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਸ਼ੂ ਨੇ ਕਿਹਾ ਕਿ ਸਮਾਜ ਉਦੋਂ ਹੀ ਮਜ਼ਬੂਤ ਹੋ ਸਕਦਾ ਹੈ ਜਦੋਂ ਖ਼ਪਤਕਾਰ ਦੇ ਹੱਕ ਸੁਰੱਖਿਅਤ ਅਤੇ ਮਜ਼ਬੂਤ ਹੋਣਗੇ। ਨਵਾਂ ਖਪਤਕਾਰ ਸੁਰੱਖਿਆ ਐਕਟ 2019 ਖਪਤਕਾਰਾਂ ਦੇ ਹੱਕਾਂ ਨੂੰ ਮਜ਼ਬੂਤ ਕਰਨ ਵਾਲਾ ਹੈ, ਜਿਸ ਨੂੰ ਸੂਬੇ ਵਿੱਚ ਪੂਰਨ ਤੌਰ 'ਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਐਕਟ ਖਪਤਕਾਰਾਂ ਦੇ ਕਈ ਤਰਾਂ ਦੇ ਸੋਸ਼ਣਾਂ ਜਿਵੇਂ ਕਿ ਮਾੜੀ ਗੁਣਵੱਤਾ ਵਾਲੀਆਂ ਵਸਤਾਂ, ਮਾੜੀਆਂ ਸੇਵਾਵਾਂ ਅਤੇ ਗਲਤ ਵਪਾਰਕ ਗਤੀਵਿਧੀਆਂ ਨੂੰ ਰੋਕਣ ਵਿੱਚ ਸਫ਼ਲ ਰਹੇਗਾ। ਉਨਾਂ ਜ਼ੋਰ ਦਿੱਤਾ ਕਿ ਅੱਜ ਲੋੜ ਹੈ ਕਿ ਖ਼ਪਤਕਾਰਾਂ ਨੂੰ ਇਸ ਐਕਟ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਉਨਾਂ ਦਾ ਅਸਲ ਤਰੀਕੇ ਨਾਲ ਸ਼ਸ਼ਕਤੀਕਰਨ ਕੀਤਾ ਜਾ ਸਕੇ। ਉਨਾਂ ਕਿਹਾ ਕਿ ਨਵੇਂ ਐਕਟ ਵਿੱਚ ਗੁੰਮਰਾਹਕੁੰਨ ਇਸ਼ਤਿਹਾਰਬਾਜੀ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਹਿਤ ਸੈਂਟਰਲ ਕੰਜਿਊਮਰ ਪ੍ਰੋਟੈਕਸ਼ਨ ਅਥਾਰਟੀ ਵੱਲੋਂ 10 ਲੱਖ ਰੁਪਏ ਅਤੇ 2 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਦੁਬਾਰਾ ਗਲਤੀ ਕਰਨ 'ਤੇ ਇਹ ਜੁਰਮਾਨਾ ਰਾਸ਼ੀ 50 ਲੱਖ ਰੁਪਏ ਅਤੇ ਸਜ਼ਾ 5 ਸਾਲ ਤੱਕ ਹੋਣ ਦਾ ਵੀ ਪ੍ਰਾਵਧਾਨ ਹੈ। ਇਸ ਸੰਬੰਧੀ ਸੈਂਟਰਲ ਕੰਜਿਊਮਰ ਪ੍ਰੋਟੈਕਸ਼ਨ ਅਥਾਰਟੀ ਵੱਲੋਂ ਇਸ਼ਤਿਹਾਰ ਕਰਤਾ ਕੰਪਨੀ ਨੂੰ ਸੰਬੰਧਤ ਉਤਪਾਦ ਜਾਂ ਵਸਤ ਨੂੰ ਇੱਕ ਸਾਲ ਇਸ਼ਤਿਹਾਰਬਾਜ਼ੀ ਤੋਂ ਵੀ ਰੋਕਿਆ ਜਾ ਸਕਦਾ ਹੈ। ਆਸ਼ੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਖ਼ਪਤਕਾਰ ਸੁਰੱਖਿਆ ਐਕਟ 1986 ਵਿੱਚ ਕੋਈ ਵੱਖਰਾ ਰੇਗੂਲੇਟਰ ਦਾ ਪ੍ਰਬੰਧ ਨਹੀਂ ਸੀ। ਸ਼ਿਕਾਇਤ ਸਿਰਫ਼ ਉਥੇ ਹੀ ਫਾਈਲ ਕੀਤੀ ਜਾ ਸਕਦੀ ਸੀ ਜਿੱਥੇ ਵੇਚਣ ਵਾਲੇ ਦਾ ਦਫ਼ਤਰ ਹੁੰਦਾ ਸੀ। ਉਤਪਾਦ ਦੇਣਦਾਰੀ ਦਾ ਕੋਈ ਪ੍ਰਾਵਧਾਨ ਨਹੀਂ ਸੀ। ਖਪਤਕਾਰ ਸਿਵਲ ਕੋਰਟ ਤੱਕ ਪਹੁੰਚ ਕਰ ਸਕਦਾ ਸੀ ਪਰ ਖਪਤਕਾਰ ਕੋਰਟ ਨੂੰ ਨਹੀਂ। ਜ਼ਿਲਾ ਪੱਧਰੀ ਕੋਰਟ ਦੀ ਵਿੱਤੀ ਸ਼ਕਤੀ 20 ਲੱਖ ਰੁਪਏ ਤੱਕ ਸੀ, ਜਦਕਿ ਰਾਜ ਪੱਧਰੀ ਕੋਰਟ ਦੀ ਸ਼ਕਤੀ 20 ਲੱਖ ਤੋਂ 1 ਕਰੋੜ ਰੁਪਏ ਅਤੇ ਰਾਸ਼ਟਰੀ ਪੱਧਰ ਦੀ ਕੋਰਟ ਦੀ 1 ਕਰੋੜ ਰੁਪਏ ਤੋਂ ਉÎਪਰ ਸੀ। ਇਸ ਸੰਬੰਧੀ ਈ-ਕਾਮਰਸ 'ਤੇ ਚੈੱਕ ਰੱਖਣ ਅਤੇ ਮੈਡੀਏਸ਼ਨ ਸੈੱਲਾਂ ਦੀ ਸਥਾਪਤੀ ਦਾ ਕੋਈ ਵੀ ਕਾਨੂੰਨੀ ਪ੍ਰਾਵਧਾਨ ਨਹੀਂ ਸੀ। ਉਨਾਂ ਕਿਹਾ ਕਿ ਨਵੇਂ ਐਕਟ ਤਹਿਤ ਜ਼ਿਲਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਖਪਤਕਾਰ ਝਗੜਾ ਨਿਵਾਰਨ ਕਮਿਸ਼ਨਾਂ ਦਾ ਗਠਨ ਕੀਤਾ ਜਾਵੇਗਾ। ਜ਼ਿਲਾ ਪੱਧਰੀ ਕਮਿਸ਼ਨਾਂ ਵੱਲੋਂ 1 ਕਰੋੜ ਰੁਪਏ ਤੱਕ ਦੇ ਮੁੱਲ ਵਾਲੀਆਂ ਵਸਤਾਂ ਜਾਂ ਉਤਪਾਦਾਂ ਬਾਰੇ ਸ਼ਿਕਾਇਤਾਂ ਲਈਆਂ ਅਤੇ ਸੁਣੀਆਂ ਜਾਣਗੀਆਂ। ਜਦਕਿ 1 ਕਰੋੜ ਤੋਂ 10 ਕਰੋੜ ਰੁਪਏ ਤੱਕ ਦੀਆਂ ਸ਼ਿਕਾਇਤਾਂ ਰਾਜ ਪੱਧਰੀ ਕਮਿਸ਼ਨ ਕੋਲ ਅਤੇ ਇਸ ਤੋਂ ਉੱਪਰ ਰਕਮ ਵਾਲੀਆਂ ਸ਼ਿਕਾਇਤਾਂ ਰਾਸ਼ਟਰੀ ਕਮਿਸ਼ਨ ਮੂਹਰੇ ਰੱਖੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਸਿੱਧੀ ਵੇਚ ਸੰਬੰਧੀ ਸਾਰੇ ਨਿਯਮ ਈ-ਕਾਮਰਸ ਤੱਕ ਵਧਾਏ ਗਏ ਹਨ ਅਤੇ ਹੁਣ ਕੋਰਟਾਂ ਆਪਸੀ ਰਜਾਮੰਦੀ ਨਾਲ ਵੀ ਮਾਮਲੇ ਸੁਲਝਾ ਸਕਣਗੀਆਂ। ਉਨਾਂ ਕਿਹਾ ਕਿ ਵਿਭਾਗ ਦੇ ਲੀਗਲ ਮੈਟਰੀਲੋਜੀ ਵਿੰਗ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਸਕੱਤਰ ਸ੍ਰੀ ਸਿਨਹਾ ਨੇ ਕਿਹਾ ਕਿ ਇਸ ਨਵੇਂ ਐਕਟ ਦੇ ਤਹਿਤ ਜੇਕਰ ਕੋਈ ਖਪਤਕਾਰ ਕਿਸੇ ਵੀ ਵਸਤ ਜਾਂ ਉਤਪਾਦ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਸ ਕੰਪਨੀ ਖ਼ਿਲਾਫ ਕੇਸ ਖਪਤਕਾਰ ਆਪਣੇ ਸ਼ਹਿਰ ਵਿੱਚ ਵੀ ਫਾਈਲ ਕਰ ਸਕੇਗਾ ਭਾਵੇਂਕਿ ਖਰੀਦਦਾਰੀ ਕਿਸੇ ਹੋਰ ਸ਼ਹਿਰ ਵਿੱਚੋਂ ਕਿਉਂ ਨਾ ਕੀਤੀ ਹੋਵੇ। ਖਪਤਕਾਰ ਨੂੰ ਕਿਸੇ ਵੀ ਵਕੀਲ ਨੂੰ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਇਸ ਮਾਮਲੇ ਦਾ ਨਿਪਟਾਰਾ ਵੀ 3 ਮਹੀਨੇ ਵਿੱਚ ਕੀਤਾ ਜਾਵੇਗਾ। ਕੇਸ ਫਾਈਲ ਕਰਨ ਲਈ ਦਸਤਾਵੇਜ਼ ਡਾਕ ਰਾਹੀਂ ਵੀ ਭੇਜੇ ਜਾ ਸਕਣਗੇ। ਉਨਾਂ ਵੱਖ-ਵੱਖ ਬੁਲਾਰਿਆਂ ਵੱਲੋਂ ਵਿਭਾਗ ਦੀਆਂ ਕੁਝ ਕਮੀਆਂ ਉਜਾਗਰ ਕਰਨ ਦੀ ਵੀ ਪ੍ਰਸ਼ੰਸ਼ਾ ਕੀਤੀ ਅਤੇ ਭਰੋਸਾ ਦਿੱਤਾ ਕਿ ਇਨਾਂ ਕਮੀਆਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ। ਸਮਾਗਮ ਦੌਰਾਨ ਲੁਧਿਆਣਾ ਖਪਤਕਾਰ ਝਗੜਾ ਨਿਵਾਰਣ ਫੋਰਮ ਦ ਪ੍ਰਧਾਨ ਜੀ. ਕੇ. ਧੀਰ, ਅਖ਼ਿਲ ਭਾਰਤੀ ਗਰਾਮ ਪੰਚਾਇਤ ਪੰਜਾਬ ਦੇ ਮੁੱਖ ਸਲਾਹਕਾਰ ਸ੍ਰ. ਇੰਦਰਜੀਤ ਸਿੰਘ ਸੋਢੀ, ਐੱਸ. ਬੀ. ਪਾਂਧੀ, ਸ੍ਰੀ ਓ. ਪੀ. ਗਰਗ ਨੇ ਇਸ ਨਵੇਂ ਐਕਟ ਬਾਰੇ ਬੜੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਖਪਤਕਾਰਾਂ ਨੂੰ ਜਾਗਰੂਕ ਕਰਨ ਲਈ ਕਈ ਰੰਗਾਰੰਗ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਸੰਬੰਧੀ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤੀਯੋਗਤਾਵਾਂ ਦੇ ਜੇਤੂਆਂ ਨੂੰ ਵੀ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸੰਜੇ ਤਲਵਾੜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਸੁਬਰਾਮਨੀਅਮ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਜ਼ਿਲਾ ਕਾਂਗਰਸ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ, ਵਿਭਾਗ ਦੇ ਡਿਪਟੀ ਡਾਇਰੈਕਟਰ ਮਿਸ ਸੋਨਾ ਥਿੰਦ, ਡੀ. ਐੱਫ਼. ਐੱਸ. ਈਜ਼. ਸ੍ਰੀਮਤੀ ਗੀਤਾ ਬਿਸ਼ੰਭੂ ਅਤੇ ਸੁਖਵਿੰਦਰ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ।

ਸਾਹਿਬਜ਼ਾਦਿਆਂ ਦੀ ਯਾਦ 'ਚ ਅਰੰਭੇ ਸਲਾਨਾ ਸਮਾਗਮ ਸਮਾਪਤ

ਕਹਿਰਾਂ ਦੀ ਸਰਦੀ ਦੇ ਬਾਵਜੂਦ ਵੀ ਸੰਗਤਾਂ ਦੀ ਰਹੀ ਭਰਵੀ ਹਾਜ਼ਰੀ

ਲੁਧਿਆਣਾ, ਦਸੰਬਰ 2019- (ਮਨਜਿੰਦਰ ਗਿੱਲ )-

ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਜਗਰਾਉਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ, ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ, ਜਿਹਨਾਂ ਨੇ ਸ਼ਹਾਦਤਾਂ ਦੀ ਦੁਨੀਆਂ ਵਿੱਚ ਅਨੂਠਾ ਇਤਹਾਸ ਸਿਰਜਿਆ, ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ 18ਵਾਂ ਸਲਾਨਾ 10 ਰੋਜ਼ਾ ਸਮਾਗਮ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ ਅਤੇ ਠੰਡੀਆਂ ਰਾਤਾਂ ਦੇ ਬਾਵਜੂਦ ਵੀ ਸੰਗਤਾਂ ਨੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ। ਰੋਜ਼ਾਨਾ ਜਿਥੇ ਪ੍ਰਸਿੱਧ ਰਾਗੀਆਂ, ਕੀਰਤਨੀਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏ ੳੁਥੇ ਪ੍ਰਸਿੱਧ ਵਿਦਵਾਨ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦਾ ਸ਼ਾਨਾਮੱਤੇ ਤੇ ਗੋਰਵਮਈ ਇਤਿਹਾਸ ਸੰਗਤਾਂ ਨਾਲ ਲਗਾਤਾਰ 10 ਦਿਨ ਸਾਂਝਾ ਕੀਤਾ, ਉਹਨਾਂ ਆਖਿਆ ਕਿ ਦੁਨੀਆਂ ਦੇ ਇਤਿਹਾਸ ਵਿੱਚ ਅਜੇਹਾ ਅਨੌਖਾ ਕੋਈ ਪੈਗੰਬਰ ਨਾ ਕੋਈ ਹੋਇਆ ਅਤੇ ਨਾ ਕੋਈ ਅਜਿਹਾ , ਜੋ ਇਕੋ ਸਮੇਂ ਦਾਨੀ,ਭਗਤ ਅਤੇ ਸੂਰਬੀਰ ਆਦਿ ਸਭ ਕੁਝ ਹੋਵੇ। ੳੁਹ ਸਿਰਫ ਦਸਮੇਸ਼ ਪਿਤਾ ਜੀ ਹੀ ਸਨ ਜਿਨ੍ਹਾਂ ਨੇ ਧਰਪੈਗੰਬਰ ਹੋਵੇਗਾਮ ਕੌਮ ਦੀ ਖਾਤਰ ਸਭ ਕੁੱਝ ਕੁਰਬਾਨ ਕਰ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਹਨ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੁਸਾਇਟੀ ਮੈਂਬਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਲਗਾਤਾਰ 10 ਦਿਨ ਸਮਾਗਮ ਕਰਵਾਕੇ ਆਪਣੇ ਫਰਜ਼ ਦੀ ਪੂਰਤੀ ਕੀਤੀ ੳੁਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵੀ ਲਾਹੇ ਪ੍ਰਾਪਤ ਕੀਤੇ। 10 ਰੋਜ਼ਾ ਸਮਾਗਮਾਂ ਦੋਰਾਨ ਲਗਾਤਾਰ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਕੀਰਤਨੀਏ, ਕਥਾਵਾਚਕ, ਤਬਲਾਵਾਦਕ, ਗ੍ਰੰਥੀ ਸਿੰਘਾਂ ਅਤੇ ਸਿੰਘਣੀਆਂ ਦੇ ਕੀਰਤਨੀ ਜਥੇ ਨੂੰ ਸਤਿਕਾਰ ਦਿੱਤਾ ਗਿਆ। ਹਰ ਰੋਜ਼ ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸੰਗਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਦੀਪਇੰਦਰ ਸਿੰਘ ਭੰਡਾਰੀ, ਰਵਿੰਦਰ ਪਾਲ ਸਿੰਘ ਮੈਦ, ਜਸਪਾਲ ਸਿੰਘ ਛਾਬੜਾ, ਭਾਈ ਅਵਤਾਰ ਸਿੰਘ ਨਾਰੰਗ, ਹਰਮੀਤ ਸਿੰਘ ਬਜਾਜ, ਹਰਜੀਤ ਸਿੰਘ ਸੋਨੂੰ, ਜਨਪ੍ਰੀਤ ਸਿੰਘ, ਅਜੀਤ ਸਿੰਘ ਠੁਕਰਾਲ, ਗੁਰਪ੍ਰੀਤ ਸਿੰਘ ਭਜਨਗੜ੍ਹ ਅਤੇ ਸੁਸਾਇਟੀ ਮੈਂਬਰ ਚਰਨਜੀਤ ਸਿੰਘ ਜੋਨੀ, ਗੁਰਦੀਪ ਸਿੰਘ ਦੁਆ,ਦਿਲਮੋਹਨ ਸਿੰਘ, ਜਤਵਿੰਦਰ ਪਾਲ ਸਿੰਘ ਜੇਪੀ, ਚਰਨਜੀਤ ਸਿੰਘ ਚੀਨੂੰ,ਉਪਿੰਦਰ ਸਿੰਘ, ਅਮਰਜੀਤ ਸਿੰਘ, ਪਰਮਿੰਦਰ ਸਿੰਘ, ਸੋਹਣ ਸਿੰਘ, ਇਸ਼ਟ ਪ੍ਰੀਤ ਸਿੰਘ ਅਤੇ ਪ੍ਰਤਾਪ ਸਿੰਘ ਨੇ ਹਾਜ਼ਰੀਆਂ ਭਰੀਆਂ।

ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਵੱਲ ਲਗਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਨੂੰ ਮੁੜ ਤੋਂ ਗਤੀਸ਼ੀਲ ਕੀਤਾ-ਚੇਅਰਮੈਨ ਬਿੰਦਰਾ

6 ਜਨਵਰੀ ਨੂੰ ਵਿਭਾਗ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਉਣ ਦਾ ਐਲਾਨ

ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਤੋੜ ਕੇ ਉਸਾਰੂ ਗਤੀਵਿਧੀਆਂ ਵੱਲ ਲਗਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਨੂੰ ਮੁੜ ਤੋਂ ਗਤੀਸ਼ੀਲ ਕੀਤਾ ਗਿਆ ਹੈ। ਬੋਰਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਨਾਲ ਸੰਬੰਧਤ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾ ਕੇ ਨੌਜਵਾਨਾਂ ਦਾ ਸਹਿਯੋਗ ਸੂਬੇ ਦੇ ਵਿਕਾਸ ਲਈ ਲਿਆ ਜਾਵੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਸੂਬੇ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨੌਜਵਾਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਰੱਖੀ ਗਈ ਇਸ ਵਿਸ਼ੇਸ਼ ਮੀਟਿੰਗ ਵਿੱਚ ਨੌਜਵਾਨਾਂ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਸੁਝਾਅ ਵੀ ਦਿੱਤੇ ਗਏ। ਬਿੰਦਰਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਤੱਕ ਪਹੁੰਚਾਉਣ ਅਤੇ ਉਨਾਂ ਦਾ ਉਚਿਤ ਹੱਲ ਕਢਵਾਉਣ ਲਈ ਪੰਜਾਬ ਯੂਥ ਵਿਕਾਸ ਬੋਰਡ ਦਾ ਸਹਿਯੋਗ ਲੈਣ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਹਰ ਕਦਮ ਉਠਾਉਣ ਲਈ ਦ੍ਰਿੜ ਸੰਕਲਪ ਹੈ। ਬਿੰਦਰਾ ਨੇ ਕਿਹਾ 6 ਜਨਵਰੀ ਨੂੰ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕੈਂਪ ਵਿੱਚ ਵਧ ਚੜ ਕੇ ਹਿੱਸਾ ਲੈਣ। ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।

ਪਰਮ ਮਿਊਜ਼ਿਕ ਅਤੇ ਸੰਦੀਪ ਕਮਲ ਵਲੋ ਧਾਰਮਿਕ ਗੀਤ 'ਸੁਬੇ ਦੀ ਕਚਿਹਰੀ" ਰਿਲੀਜ਼

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਰਮ ਮਿਊਜ਼ਿਕ ਕੰਪਨੀ ਅਤੇ ਸੰਦੀਪ ਕਮਲ ਦੀ ਪੇਸ਼ਕਸ ਵੱਲੋ ਪੰਜਾਬ ਦੀ ਖੂਬਸੁਰਤ ਅਵਾਜ਼ ਭਾਈ ਇੰਦਰਜੀਤ ਸਿੰਘ (ਜਗਰਾਉ ਵਾਲੇ) ਦਾ ਧਾਰਮਿਕ ਗੀਤ'ਸੂਬੇ ਦੀ ਕਚਿਹਰੀ" ਰਿਲੀਜ਼ ਕੀਤਾ ਗਿਆ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਸੰਦੀਪ ਕਮਲ ਨੇ ਦੱਸਿਆ ਕਿ ਇਸ ਧਾਰਮਿਕ ਗੀਤ ਦਾ ਮਿਊਜ਼ਿਕ ਸੁਨੀਲ ਵਰਮਾ ਨੇ ਤਿਆਰ ਕੀਤਾ ਹੈ।ਇਸ ਧਾਰਮਿਕ ਗੀਤ ਨੂੰ ਆਪਣੀ ਸੋਹਣੀ ਕਲਮ ਨਾਲ ਗੀਤਕਾਰ ਪੰਮਾ ਬੋਦਲਵਾਲਾ ਅਤੇ ਅਮਰਜੀਤ ਅਨਜਾਣ ਨੇ ਕਲਮਬੱਧ ਕੀਤਾ ਹੈ।ਇਸ ਦੇ ਪ੍ਰਡਿਊਸਰ ਪੰਮਾ ਬੋਦਲਵਾਲਾ ਹੈ।ਇਸ ਧਾਰਮਿਕ ਗੀਤ ਵੀਡਉ ਐਸ.ਕੇ.ਫਿਲਮਜ਼ ਵੱਲੋ ਤਿਆਰ ਕੀਤਾ।ਇਸ ਵਿੱਚ ਵਿਸ਼ੇਸ਼ ਧੰਨਵਾਦ ਸੋਨੀ ਗੁੱਜਰਵਾਲ,ਹੈਪੀ ਬੋਦਲਵਾਲਾ,ਕਰਨ ਬੋਦਲਵਾਲਾ,ਜੱਸੀ ਹਰਦੀਪ ਨੇ ਦਿੱਤਾ ਹੈ।ਪੰਮਾ ਬੋਦਲਵਾਲਾ ਕਹਿਣ ਹੈ ਕਿ ਇਹ ਧਾਰਮਿਕ ਗੀਤ ਸੱਚਮੱੁਚ ਹੀ ਕਮਾਲ ਦਾ ਹੈ ਤੇ ਆਸ ਹੈ ਕਿ ਇਹ ਧਾਰਮਿਕ ਗੀਤ 'ਸੂਬੇ ਦੀ ਕਚਿਹਰੀ"ਦਰਸ਼ਕਾਂ ਦੀ ਪਸੰਦ ਬਣੇਗਾ।ਇਸ ਧਾਰਮਿਕ ਗੀਤ ਦਾ ਆਸ਼ੀਰਵਾਦ ਭਾਈ ਗੁਰਮੀਤ ਸਿੰਘ ਸ਼ਾਂਤ(ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਅਮ੍ਰਿਤਸਰ) ਵਾਲਿਆਂ ਦਾ ਹੈ।

ਸ਼ੇਰਪੁਰਾ ਕਲਾਂ ਦੇ ਸੱਤਿਆ ਭਾਰਤੀ ਸਕੂਲ ਵਿਖੇ ਇਨਾਮ ਵੰਡ ਸਮਾਗਮ ਹੋਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਦੂਰ ਪਿੰਡ ਸ਼ੇਰਪੁਰ ਕਲਾਂ ਦੇ ਸੱਤਿਆ ਭਾਰਤੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਪ੍ਰਿਸੀਪਲ ਰਵਿੰਦਰ ਕੋਰ ਦੀ ਦੇਖ-ਰੇਖ ਰੰਗਾ ਰੰਗ ਪੋ੍ਰਗਰਾਮ ਕਰਵਾਇਆ ਗਿਆ।ਇਸ ਮੌਕੇ ਸਕੂਲ ਦੇ ਬੱਚਿਆਂ ਦੇ ਮਾਪਿਆਂ,ਪੰਚਾਂ ਸਰਪੰਚਾਂ ਅਤੇ ਨਗਰ ਨਿਵਾਸੀਆਂ ਨੇ ਹਾਜਰੀ ਭਰੀ।ਪੋ੍ਰਗਰਾਮ ਵਿੱਚ ਬੱਚਿਆਂ ਨੇ ਗਿੱਧਾ ਭੰਗੜਾ,ਕੋਰੀਉਗ੍ਰਾਫੀਆਂ ਦੀ ਦਿਲ ਟੁਬਮੀ ਪੇਸ਼ਾਕਾਰੀ ਕੀਤੀ। ਪਿਛਲੇ ਦਿਨੀ ਸਕੂਲ ਦੇ ਬੱਚਿਆਂ ਵੱਖ-ਵੱਖ ਸਕੂਲਾਂ ਦੀਆਂ ਖੇਡਾਂ ਵਿੱਚੋ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ ਦੇ ਕਿ ਸਨਮਾਨਿਤ ਕੀਤਾ ਗਿਆ।ਇਸ ਸਮੇ ਐਸ.ਡੀ.ਐਮ ਬਲਜਿੰਦਰ ਸਿੰਘ ਢਿੱਲੋ ਵਿਸ਼ੇਸ਼ ਤੌਰ ਤੇ ਪੁਹੰਚੇ ਸਨ।ਇਸ ਮੌਕੇ ਉਨ੍ਹਾ ਜੇਤੂ ਬੱਚਿਆ ਨੂੰ ਇਨਾਮਾਂ ਦੀ ਵੰਡ ਕੀਤੀ।ਇਸ ਸਮੇ ਸਰਪੰਚਾਂ ਨੇ ਐਸ.ਡੀ.ਐਮ ਢਿੱਲੋ ਕੋਲ ਮੰਗ ਕੀਤੀ ਹੈ ਕਿ ਜਿਹੜਾ ਰਸਤਾ ਸਕੂਲ ਨੂੰ ਕੱਚਾ ਆਉਦਾ ਉਸ ਨੂੰ ਪੱਕਾ ਕੀਤਾ ਜਾਵੇ।ਇਸ ਸਮੇਂ ਸਰਪੰਚ ਸਿਕੰਦਰ ਸਿੰਘ ਗਲਿਬ ਕਲਾਂ,ਸਰਪੰਚ ਜਗਦੀਸ ਚੰਦ ਗਾਲਿਬ ਰਣ ਸਿੰਘ,ਸਾਬਕਾ ਸਰਪੰਚ ਹਰਜਿੰਦਰ ਸਿੰਘ,ਡੀ.ਪੀ ਵਿਜੇ ਕੁਮਾਰ, ਮੈਡਮ ਮਨਪ੍ਰੀਤ ਕੌਰ,ਮੈਡਮ ਦਲਜੀਤ ਕੌਰ,ਮਾਸਟਰ ਗੁਰਜੰਟ ਸਿੰਘ,ਮੈਡਮ ਰਣਜੀਤ ਕੌਰ,ਡਾਂ.ਹਰਚੰਦ ਸਿੰਘ ਤੂਰ,ਅਮਨਦੀਪ ਸਿੰਘ ਕਨੈਡਾ,ਬਲਵਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ

ਪਿੰਡ ਗਾਲਿਬ ਰਣ ਸਿੰਘ 'ਚ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮਾਗਮ 28 ਦਸੰਬਰ ਨੂੰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ 'ਚ ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੋਰ ਜੀ ਜਿਹਨਾਂ ਨੇ ਸ਼ਹਾਦਤਾਂ ਦੀ ਦੁਨੀਆਂ ਵਿੱਚ ਅਨੋਖਾ ਇਤਹਾਸ ਸਿਰਜਿਆ ਜਿਸ ਦੀ ਮਿੱਠੀ ਯਾਦ ਨੂੰ ਸਮਰਪਿਤ 28 ਦਸੰਬਰ ਦਿਨ ਸ਼ਨੀਚਰਵਾਰ ਇੱਕ ਦਿਨ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਵਿੱਚ ਗੋਲਡ ਮੈਡਲਿਸਟ ਢਾਡੀ ਜੱਥਾ ਗਿਆਨੀ ਜਸਪਾਲ ਸਿੰਘ ਉਦਾਸੀ ਸਮਾਲਸਰ ਵਾਲਿਆਂ ਵਲੋ ਸਿੱਖ ਕੌਮ ਦਾ ਸ਼ਾਨਾਨੱਤੇ ਤੇ ਗੋਰਵਮਈ ਇਤਿਹਾਸ ਤੋ ਸੰਗਤਾਂ ਨੂੰ ਸੁਣਾਇਆ ਜਾਵੇਗਾ।ਇਸ ਸਮੇ ਗੁਰਦੁਆਰਾ ਸਾਹਿਬ ਜੀ ਪ੍ਰਧਾਨ ਭਾਈ ਸਰਤਾਜ ਸਿੰਘ ਆਖਿਆ ਕਿ ਦੁਨੀਆ ਦੇ ਇਤਿਹਾਸ ਵਿੱਚ ਅਜੇਹਾ ਕੋਈ ਪੈਗੰਬਰ ਨਾ ਕੋਈ ਹੋਇਆ ਅਤੇ ਨਾ ਹੀ ਕੋਈ ਅਜਿਹਾ ਪੈਗੰਬਰ ਹੋਵੇਗਾ ਜੋ ਕਿ ਇਸ ਸਮੇ ਦਾਨੀ,ਭਗਤ ਅਤੇ ਸੂਰਬੀਰ ਆਦਿ ਸਭ ਕੁਝ ਹੋਵੇ।ਇਸ ਸਮੇ ਖਾਜ਼ਨਚੀ ਕੁਲਵਿੰਦਰ ਸਿੰਘ,ਸਰਪੰਚ ਜਗਦੀਸ਼ ਚੰਦ ਸ਼ਰਮਾ,ਸੁਰਦਿੰਰਪਾਲ ਸਿੰਘ ਫੌਜੀ,ਬਲਵਿੰਦਰ ਸਿੰਘ,ਮੈਬਰ ਜਗਸੀਰ ਸਿੰਘ,ਗ੍ਰੰਥੀ ਮੁੱਖਤਿਆਰ ਸਿੰਘ ਆਦਿ ਹਾਜ਼ਰ ਸਨ।

ਪਲੇਠੀ ਮੀਟਿੰਗ ਵਿੱਚ ਜ਼ਿਲਾ ਪ੍ਰੀਸ਼ਦ ਦੀ ਆਮਦਨੀ ਵਧਾਉਣ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਖਾਕਾ ਤਿਆਰ ਕਰਨ ਦਾ ਫੈਸਲਾ

ਅਗਲੀ ਮੀਟਿੰਗ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਜਾਇਦਾਦਾਂ ਦੀ ਮੌਜੂਦਾ ਸਥਿਤੀ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ
ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲਾ ਲੁਧਿਆਣਾ ਦੇ ਨਵੇਂ ਚੁਣੇ ਗਏ ਮੈਂਬਰਾਂ ਦੀ ਪਲੇਠੀ ਮੀਟਿੰਗ ਅੱਜ ਨਵ-ਨਿਯੁਕਤ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿੱਚ ਹੋਈ, ਜਿਸ ਵਿੱਚ ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਅਮਰੀਕ ਸਿੰਘ ਢਿੱਲੋਂ, ਗੁਰਕੀਰਤ ਸਿੰਘ ਕੋਟਲੀ ਅਤੇ ਲਖਬੀਰ ਸਿੰਘ ਲੱਖਾ (ਤਿੰਨੇ ਵਿਧਾਇਕ), ਜ਼ਿਲਾ ਪ੍ਰੀਸ਼ਦ ਦੇ ਸਕੱਤਰ ਚਰਨਜੋਤ ਸਿੰਘ ਵਾਲੀਆ, ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਹਰਕਰਨ ਸਿੰਘ ਵੈਦ, ਮੇਜਰ ਸਿੰਘ ਭੈਣੀ, ਕਾਮਿਲ ਬੋਪਾਰਾਏ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਜ਼ਿਲਾ ਪ੍ਰੀਸ਼ਦ ਦੀ ਆਮਦਨੀ ਵਧਾਉਣ ਅਤੇ ਪਿੰਡ ਦੇ ਯੋਜਨਾਬੱਧ ਤਰੀਕੇ ਨਾਲ ਸਰਬਪੱਖੀ ਵਿਕਾਸ ਲਈ ਬਕਾਇਦਾ ਖਾਕਾ ਤਿਆਰ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜੰਡਾਲੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਉਨਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਉੱਪਰ ਚੁੱਕਣ ਲਈ ਲਿਆਂਦੀ ਗਈ ਮਗਨਰੇਗਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇਗਾ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਯੋਜਨਾ ਤਹਿਤ ਸ਼ੁਰੂ ਕੀਤੇ ਵਿਕਾਸ ਕਾਰਜ ਕਿਸੇ ਵੀ ਹੀਲੇ ਰੁਕਣੇ ਨਹੀਂ ਚਾਹੀਦੇ। ਇਨਾਂ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾਇਆ ਜਾਵੇ। ਇਸ ਯੋਜਨਾ ਦਾ ਪੂਰਨ ਲਾਭ ਲੈਣ ਲਈ ਪੈਣ ਵਾਲੇ ਅੜਿੱਕਿਆਂ ਨੂੰ ਦੂਰ ਕਰਨ ਲਈ ਹਾਊਸ ਨੇ ਜ਼ਿਲਾ ਪ੍ਰੀਸ਼ਦ ਸਕੱਤਰ, ਮਗਨਰੇਗਾ ਕੋਆਰਡੀਨੇਟਰ ਅਤੇ ਇੱਕ ਮੈਂਬਰ ਨੂੰ ਅਖ਼ਤਿਆਰ ਦਿੱਤੇ ਕਿ ਇਸ ਸੰਬੰਧੀ ਬਕਾਇਦਾ ਰਿਪੋਰਟ ਕੀਤੀ ਜਾਵੇ ਤਾਂ ਜੋ ਇਸ ਮਾਮਲੇ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੱਕ ਪਹੰਚਾਇਆ ਜਾਵੇ। ਚੇਅਰਮੈਨ ਜੰਡਾਲੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਯੋਜਨਾ ਤੋਂ ਇਲਾਵਾ ਹੋਰ ਵੀ ਲੋਕ ਹਿੱਤ ਯੋਜਨਾਵਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਿਵਾਉਣ ਲਈ ਯਤਨ ਕੀਤੇ ਜਾਣ। ਉਨਾਂ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਮੈਂਬਰਾਂ ਨੂੰ ਦਫ਼ਤਰ ਵਿਖੇ ਮਿਲਣ ਲਈ ਹਫ਼ਤੇ ਦੇ ਤਿੰਨ ਦਿਨ ਤੈਅ ਕਰਨਗੇ।
ਇਹ ਵੀ ਫੈਸਲਾ ਕੀਤਾ ਗਿਆ ਅਗਲੀ ਮੀਟਿੰਗ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀ ਜਾਇਦਾਦਾਂ ਦੀ ਮੌਜੂਦਾ ਸਥਿਤੀ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਜੋ ਸਾਰੇ ਮੈਂਬਰਾਂ ਨੂੰ ਪਤਾ ਲੱਗ ਸਕੇ ਅਤੇ ਇਨਾਂ ਜਾਇਦਾਦਾਂ ਦੀ ਉਚਿਤ ਵਰਤੋਂ ਅਤੇ ਆਮਦਨੀ ਦੇ ਰਾਹ ਲੱਭੇ ਜਾ ਸਕਣ। ਮੀਟਿੰਗ ਦੌਰਾਨ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਸਾਲ 2019-20 ਦੇ ਪੂਰਨ ਬਜਟ ਨੂੰ ਵੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਜ਼ਿਲਾ ਪ੍ਰੀਸ਼ਦ ਦੇ ਦਫ਼ਤਰ ਦੀ ਮੁਰੰਮਤ, ਬਹੁੰਮੰਜਲੀ ਇਮਾਰਤ ਨੂੰ ਕਿਰਾਏ 'ਤੇ ਦੇਣ, ਘੰਟਾ ਘਰ ਸਥਿਤ ਪਾਰਕਿੰਗ ਸਥਾਨ ਦੀ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕਾਇਆ ਕਲਪ ਸਮੇਤ ਕਈ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਅਧਿਕਾਰੀਆਂ ਨੂੰ ਖੁਰਾਕ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦੇਣ ਦੀ ਹਦਾਇਤ

ਸਕੂਲਾਂ ਤੇ ਸਰਕਾਰੀ ਦਫ਼ਤਰਾਂ 'ਚ ਪੀਣ ਵਾਲੇ ਪਾਣੀ ਦੀ ਜਾਂਚ ਲਈ ਚੈਕਿੰਗਾਂ ਜਾਰੀ ਰੱਖਣ ਦੇ ਆਦੇਸ਼
ਲੁਧਿਆਣਾ, ਦਸੰਬਰ 2019- (ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਜ਼ਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਮੂਹ ਐਸ.ਐਮ.ਓਜ਼ ਅਤੇ ਸੀ.ਡੀ.ਪੀ.ਓਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਸਰਕਾਰ ਵੱਲੋਂ ਸਿਹਤ ਸੁਧਾਰ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਸਾਂਝੇ ਤੌਰ 'ਤੇ ਕੰਮ ਕਰਨ, ਜਿਸ ਦੇ ਬਿਹਤਰ ਨਤੀਜੇ ਮਿਲਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗਾਂ ਲਗਾਤਾਰ ਜਾਰੀ ਰੱਖੀਆਂ ਜਾਣ ਅਤੇ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਜਾਣ। ਜੇਕਰ ਇਸ ਮਾਮਲੇ ਵਿੱਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇ। ਉਨਾਂ ਸਿਹਤ ਅਧਿਕਾਰੀਆਂ ਨੂੰ ਹੋਟਲਾਂ, ਰੈਸਤਰਾਂ ਅਤੇ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਹੋਰ ਦੁਕਾਨਦਾਰਾਂ ਦੀ ਵੀ ਜਾਂਚ ਜਾਰੀ ਰੱਖਣ ਬਾਰੇ ਕਿਹਾ ਗਿਆ ਤਾਂ ਜੋ ਖਾਣ ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨੂੰ ਬਣਾਈ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਖੁਰਾਕ ਸੁਰੱਖਿਆ ਐਕਟ ਦੇ ਪੱਖਾਂ ਦੀ ਲਗਾਤਾਰ ਨਿਗਰਾਨੀ ਰੱਖੀ ਜਾਵੇ। ਉਨਾਂ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਜ਼ਿਲੇ ਦੇ ਸਾਰੇ ਅਲਟਰਾ ਸਾਉਂਡ ਸੈਟਰਾਂ ਦੀ ਸਮੇਂ-ਸਮੇਂ 'ਤੇ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਜ਼ਿਲੇ ਵਿੱਚ ਨਵੰਬਰ ਮਹੀਨੇ ਦੌਰਾਨ 65 ਅਲਟਰਾ ਸਾਊਂਡ ਸੈਂਟਰ ਚੈਕ ਕੀਤੇ ਗਏ ਹਨ, ਜਿਨਾਂ ਵਿੱਚੋਂ 4 ਅਲਟਰਾ ਸਾਊਂਡ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਘਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਡਲਿਵਰੀਆਂ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਡਲਿਵਰੀ ਕਰਵਾਉਣ 'ਤੇ 700 ਰੁਪਏ ਅਤੇ ਸ਼ਹਿਰ ਦੀਆਂ ਔਰਤਾਂ ਨੂੰ 600 ਰੁਪਏ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਟੀਕਾ ਕਰਨ ਅਧੀਨ 0-5 ਸਾਲ ਦੇ ਬੱਚਿਆਂ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ ਅਤੇ ਹਰ ਬੁੱਧਵਾਰ ਆਂਗਨਵਾੜੀ ਸੈਂਟਰਾਂ ਵਿੱਚ ਮਮਤਾ ਦਿਵਸ ਮਨਾਇਆ ਜਾਂਦਾ ਹੈ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਕੂਲ ਹੈਲਥ ਪ੍ਰੋਗਰਾਮ ਅਧੀਨ ਸਕੂਲਾਂ ਵਿੱਚ ਇੱਕ ਵਾਰ ਅਤੇ ਆਂਗਨਵਾੜੀ ਸੈਂਟਰਾਂ ਵਿੱਚ 2 ਵਾਰ ਚੈਕ-ਅਪ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਯੋਜਨਾਵਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ।