You are here

ਲੁਧਿਆਣਾ

ਨਾਗਰਿਕਤਾ ਸੋਧ ਕਾਨੂੰਨ ਸਬੰਧੀ ਦੇਸ ਭਰ ਵਿੱਚ ਵਿਗੜ ਰਹੇ ਹਾਲਾਤਾ ਲਈ ਮੋਦੀ ਸਰਕਾਰ ਜਿੰਮੇਵਾਰ - ਜੱਥੇਦਾਰ ਡੱਲਾ

ਕਾਉਕੇ ਕਲਾਂ, 3 ਜਨਵਰੀ (ਜਸਵੰਤ ਸਿੰਘ ਸਹੋਤਾ)-ਸ੍ਰੌਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗ ਤੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਨੇ ਕਿਹਾ ਕਿ ਜੰਮੂ ਕਸਮੀਰ ਸਿੰਘ ਧਾਰਾ 370 ਹਟਾਉਣ ਤੋ ਬਾਅਦ ਮੋਦੀ ਸਰਕਾਰ ਵੱਲੋ ਜੋ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਉਣ ਉਪਰੰਤ ਸਮੱੁਚੇ ਦੇਸ ਵਿੱਚ ਜੋ ਹਿੰਸਕ ਹਾਲਾਤ ਬਣੇ ਹੋਏ ਹਨ ਉਸ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜਿੰਮੇਵਾਰ ਹੈ।ਉਨਾ ਕਿਹਾ ਕਿ ਨਾਗਰਕਿਤਾ ਸੋਧ ਕਾਨੂੰਨ ਪਾਸ ਕਰਨਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸਾਹ ਦੀ ਸੋਚੀ ਸਮਝੀ ਸਾਜਿਸ ਹੈ ਜੋ ਕਿ ਹੁਣ 1947 ਦੇ ਭਾਰਤ ਪਾਕਿ ਵੰਡ ਦੇ ਦੁਖਾਂਤ ਦੀ ਯਾਦ ਕਰਵਾਉਂਦੀ ਹੈ।ਉਨਾ ਕਿਹਾ ਕਿ ਦੇਸ ਵਿੱਚ ਭੱੁਖਮਰੀ,ਬੇਰੁਜਗਾਰੀ,ਤੇ ਕਾਲਾ ਧਨ ਵਰਗੇ ਅਹਿਮ ਮੁੱਦਿਆਂ ਤੋ ਭਟਕਾਉਣ ਲਈ ਮੋਦੀ ਸਰਕਾਰ ਧਾਰਾ 370 ਨੂੰ ਹਟਾਉਣ ਤੇ ਨਾਗਰਿਕਤਾ ਸੋਧ ਕਾਨੂੰਨ ਜਬਰੀ ਦੇਸ ਵਿੱਚ ਥੋਪ ਰਹੀ ਹੈ।ਇਸ ਸਮੇ ਉਨਾ ਪੋ੍ਰ ਦਵਿੰਦਪਾਲ ਸਿੰਘ ਭੱੁਲਰ ਦੀ ਰਿਹਾਈ ਤੇ ਲੱਗੀ ਰੋਕ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਮੁਆਫੀ ਤੇ ਕੇਂਦਰ ਸਰਕਾਰ ਵੱਲੋ ਲਏ ਯੂ-ਟਰਨ ਤੇ ਵੀ ਕਿਹਾ ਕਿ ਇਹ ਵੀ ਕੇਂਦਰ ਸਰਕਾਰ ਦੀ ਇੱਕ ਸੋਚੀ ਸਮਝੀ ਸਾਜਿਸ ਹੈ ਜਿਸ ਤੋ ਸਾਬਿਤ ਹੁੰਦਾ ਹੈ ਕਿ ਸਰਕਾਰਾਂ ਸਿੱਖ ਕੌਮ ਪ੍ਰਤੀ ਦੋਹਰੀ ਨੀਤੀ ਅਪਣਾ ਕੇ ਗੁਲਾਮੀ ਦਾ ਅਹਿਸਾਸ ਕਰਵਾ ਰਹੀਆ ਹਨ ਤੇ ਬੰਦੀ ਸਿੰਘਾਂ ਦਾ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲਾ ਵਿੱਚ ਰੁਲਣਾ ਮਨੱੁਖੀ ਅਧਿਕਾਰਾਂ ਦਾ ਘਾਣ ਹੈ।ਉਨਾ ਅੱਗੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਕੇਂਦਰ ਸਰਕਾਰ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕਰਕੇ ਰਿਹਾਈ ਨਾ ਕਰਨਾ ਗੁਰੂ ਸਾਹਿਬਾਨਾਂ ਦੇ ਨਾਮ ਤੇ ਝੂਠ ਤੇ ਨਿਰਾਦਰ ਕਰਨਾ ਹੈ। ਉਨਾ ਅੱਗੇ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਤੇ ਕਾਗਰਸ ਨੇ ਜੋ ਪੰਜਾਬ,ਪੰਥ ਤੇ ਜੁਆਨੀ ਨੂੰ ਕੰਗਾਲੀ ਦੀ ਕੰਗਾਰ ਤੇ ਲਿਆਂ ਖੜਾ ਕੀਤਾ ਹੈ ਉਸ ਸਬੰਧੀ ਸਮੱੁਚੇ ਪੰਜਾਬ ਨੂੰ ਮੰਥਨ ਦੀ ਲੋੜ ਹੈ।ਉਨਾ ਕਿਹਾ ਕਿ ਬਾਦਲ ਜੁੰਢਲੀ ਨੇ ਆਪਣੇ ਕਾਰਜਕਾਲ ਸਮੇ ਗੁਰੂ ਸਾਹਿਬ ਦੀ ਬੇਅਦਬੀ ਤੇ ਬੇਅਦਬੀ ਨੂੰ ਹੋਰ ਵਧੇਰੇ ਹੁਲਾਰਾ ਦਿੱਤਾ ਸੀ ਜਦਕਿ ਹੁਣ ਕੈਪਟਨ ਦੇ ਰਾਜ ਵਿੱਚ ਬੇਅਦਬੀ ਦੇ ਦੋਸੀਆਂ ਸਮੇਤ ਬਾਦਲ ਜੁੰਢਲੀ ਦਾ ਸਰੇਆਮ ਬਚਾਅ ਕੀਤਾ ਜਾ ਰਿਹਾ ਹੈ।ਇਸ ਮੌਕੇ ਉਨਾ ਨਾਲ ਗੁਰਦੀਪ ਸਿੰਘ ਮੱਲਾ ,ਮਹਿੰਦਰ ਸਿੰਘ ਭੰਮੀਪੁਰਾ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ, ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ ਆਦਿ ਵੀ ਹਾਜਿਰ ਸਨ।

ਪਿੰਡ ਚੂਹੜਚੱਕ ਵਿਚ ਪ੍ਰਕਾਸ਼ ਪੁਰਬ ਤੇ ਭਾਈ ਪਿਰਤਪਾਲ ਸਿੰਘ ਪਾਰਸ ਢਾਡੀ ਜੱਥੇ ਨੂੰ ਨਗਰ ਪੰਚਾਇਤ ਤੇ ਗੁਰਦੁਾਆਰਾ ਪ੍ਰਬੰਧਕ ਕਮੇਟੀ ਵਲੋ ਸਨਮਾਨ ਕੀਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਚੂਹੜਚੱਕ(ਮੋਗਾ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਪੰਥ ਦੇ ਮਹਾਨ ਪ੍ਰਚਾਰਕ ਭਾਈ ਪਿਰਤਪਾਲ ਸਿੰਘ ਪਾਰਸ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਜੋਸ਼ੀਲੀਆਂ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਪਾਰਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਕੇ ਸਾਡੀ ਝੋਲੀ ਵਿਚ ਸਰਦਾਰੀਆਂ ਪਾਈਆਂ ਹਨ ਅਤੇ ਸਾਨੂੰ ਅਣਖ ਤੇ ਇੱਜਤ ਨਾਲ ਜਿਉਣਾ ਸਿਖਾਇਆ ।ਗੁਰੂ ਜੀ ਦੀ ਕੁਰਬਾਨੀ ਦੇਣ ਸਾਰਾ ਜਗਤ ਨਹੀ ਦੇ ਸਕਦਾ।ਇਸ ਮੌਕੇ ਕਰਮ ਸਿੰਘ ਕੋਮਲ,ਦਲਜੀਤ ਸਿੰਘ ਅੱਬੂਵਾਲ,ਨਿਰੈਭ ਸਿੰਘ ਨੂਰ,ਸਰਪੰਚ ਰੇਸ਼ਮ ਸਿੰਘ,ਸਵਰਨ ਸਿੰਘ,ਜਸਵਿੰਦਰ ਸਿੰਘ,ਰੂਪ ਸਿੰਘ,ਸੁਰਜੀਤ ਸਿੰਘ,ਦਰਸ਼ਨ ਸਿੰਘ ਪਾਲ ਅਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।

ਸਿੱਖ ਆਗੂਆਂ ਤੇ ਕੇਸ ਦਰਜ ਕਰਨਾ ਨਿੰਦਣਯੋਗ: ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਿੰਦੂ ਧਰਮ ਦੀ ਰੱਖਿਆ ਕਰਨ ਵਾਲੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇੇ ਪੋਤਰੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣਾ ਵੀ ਅੱਜ ਹਿੰਦੂ ਰਾਜਨੀਤਿਕ ਪਾਰਟੀਆਂ ਜੋ ਬਰਾਬਰਤਾ ਦਾ ਢਿੰਡੋਰਾ ਦੇ ਰਹੀਆਂ ਹਨ ਤੋ ਬਰਦਾਸ਼ਤ ਨਹੀ ਹੋ ਰਿਹਾ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਜਦੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਿਦੀ ਦਿਹਾੜੇ ਸਬੰਧੀ ਯੂਪੀ ਦੇ ਪੀਲੀਭੀਤ ਸ਼ਹਿਰ 'ਚ ਸੰਗਤ ਵਲੋ ਨਗਰ ਕੀਰਤਨ ਸਜਾਏ ਜਾ ਰਹੇ ਸਨ ਤੇ ਸੂਬੇ ਦੀ ਸਰਕਾਰ ਨੇ ਸ਼ਾਤੀ ਭੰਗ ਹੋਣ ਤੇ ਧਾਰਾ 144 ਹੋਣ ਦੀ ਗੱਲ ਕਹਿਕੇ 5 ਜਾਣਿਆਂ ਨੂੰ ਨਾਮਜ਼ਦ ਖੀਤਾ ਅਤੇ 50 ਜਾਣਿਆਂ ਨੂੰ ਅਣਪਛਾਤੇ ਲਿਖ ਕੇ ਪਰਚਾ ਦਰਜ ਕੀਤਾ।ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੇ ਵਾਹਨ ਪੁਲਿਸ ਵੱਲੋ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਜੋ ਕਿ ਬੇਹੱਦ ਨਿੰਦਣਯੋਗ ਘਟਨਾ ਹੈ। ਜਿਸ ਦੇਸ਼ ਨੂੰ ਅਜ਼ਾਦ ਕਰਨ ਵਿਚ 97 ਫੀਸਦੀ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਨ ਵਾਲੀ ਕੌਮ ਦੇ ਉਪਰ ਹੀ ਪਰਚੇ ਦਰਜ ਕੀਤੇ ਜਾਣ ਉਸ ਤੋ ਇਹ ਸਿੱਧ ਹੰੁਦਾ ਹੈ ਕਿ ਇਸ ਅਜ਼ਾਦ ਭਾਰਤ ਅੰਦਰ ਹੀ ਸਿੱਖ ਗੁਲਾਮ ਹਨ।ਭਾਈ ਸਰਤਾਜ ਸਿੰਘ ਨੇ ਕਿਹਾ ਕਿ ਸਿੱਖ ਸਾਰੇ ਹੀ ਇਸ ਘਟਨਾ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਗਾਲਿਬ ਰਣ ਸਿੰਘ ਵਿੱਚ 5 ਜਨਵਰੀ ਨੂੰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ 'ਚ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ।ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ,ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।ਇਸ ਸਮੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਦੱਸਿਆ ਕਿ 5 ਜਨਵਰੀ ਗੁਰਦੁਆਰਾ ਸਾਹਿਬ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ- ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਆਰੰਭ ਹੋਵੇਗਾ।ਇਹ ਨਗਰ ਕੀਰਤਨ ਪਿੰਡ ਵਿਚ ਵੱਖ-ਵੱਖ ਪੜਾਵਾਂ ਤੇ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ।ਇਸ ਸਮਾਗਮ ਵਿੱਚ ਇੰਟਰਨੈਸ਼ਨਲ ਢਾਡੀ ਭਾਈ ਪਿਰਤਪਾਲ ਸਿੰਘ ਪਾਰਸ ਵਲੋ ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਤੇ ਆਪਣੀਆਂ ਵਾਰਾਂ ਰਾਹੀ ਉਨ੍ਹਾਂ ਦੇ ਜੀਵਨ ਤੋ ਸੰਗਤਾਂ ਨੂੰ ਜਾਣੂੰ ਕਰਵਾਇਆ ਜਾਵੇਗਾ।ਇਸ ਸਮੇ ਖਾਜ਼ਨਚੀ ਕੁਲਵਿੰਦਰ ਸਿੰਘ,ਸਰਪੰਚ ਜਗਦੀਸ਼ ਚੰਦ ਸ਼ਰਮਾ,ਸੁਰਦਿੰਰਪਾਲ ਸਿੰਘ ਫੌਜੀ,ਬਲਵਿੰਦਰ ਸਿੰਘ,ਮੈਬਰ ਜਗਸੀਰ ਸਿੰਘ,ਗ੍ਰੰਥੀ ਮੁੱਖਤਿਆਰ ਸਿੰਘ ਆਦਿ ਹਾਜ਼ਰ ਸਨ।

ਚੁਣੇ ਨੁਮਾਇੰਦੇ ਵੱਖ-ਵੱਖ ਯੋਜਨਾਵਾਂ ਦੀ ਖੁਦ ਪੂਰਨ ਜਾਣਕਾਰੀ ਰੱਖਣੀ ਯਕੀਨੀ ਬਣਾਉਣ-ਰਵਨੀਤ ਸਿੰਘ ਬਿੱਟੂ

ਵਿਧਾਇਕ ਆਪਣੇ ਪੱਧਰ 'ਤੇ ਵੀ ਮਿੱਡ-ਡੇਅ-ਮੀਲ ਦੀ ਗੁਣਵੱਤਾ ਚੈੱਕ ਕਰ ਸਕਦੇ ਹਨ-ਡਿਪਟੀ ਕਮਿਸ਼ਨਰ

ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਭਰਪੂਰ ਲਾਭ ਦਿਵਾਉਣ ਲਈ ਵੱਖ-ਵੱਖ ਲੋਕ ਹਿੱਤ ਯੋਜਨਾਵਾਂ ਦਾ ਖੁਦ ਗਿਆਨ ਰੱਖਣਾ ਯਕੀਨੀ ਬਣਾਉਣ। ਜੇਕਰ ਉਨਾਂ ਨੂੰ ਯੋਜਨਾਵਾਂ ਬਾਰੇ ਪਤਾ ਹੋਵੇਗਾ ਤਾਂ ਹੀ ਉਹ ਉਸਦੀ ਪ੍ਰਗਤੀ ਦਾ ਜਾਇਜ਼ਾ ਲੈ ਸਕਦੇ ਹਨ। ਇਸ ਦੇ ਨਾਲ ਹੀ ਉਨਾਂ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਲੋਕ ਹਿੱਤ ਸਰਕਾਰੀ ਯੋਜਨਾਵਾਂ ਨੂੰ ਮੈਦਾਨੀ ਪੱਧਰ 'ਤੇ ਚੰਗੀ ਤਰਾਂ ਲਾਗੂ ਕਰਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਭਰੋਸੇ ਵਿੱਚ ਲੈਣਾ ਯਕੀਨੀ ਬਣਾਉਣ। ਕਿਉਂਕਿ ਚੁਣੇ ਹੋਏ ਨੁਮਾਇੰਦੇ ਲੋਕਾਂ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਹੁੰਦੇ ਹਨ। ਜਿਸ ਦੇ ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਅੱਜ ਸਥਾਨਕ ਬੱਚਤ ਭਵਨ ਵਿਖੇ ਜ਼ਿਲਾ ਵਿਕਾਸ ਕੋਆਰਡੀਨੇਟਿੰਗ ਐਂਡ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਿੱਟੂ ਨੇ ਕਿਹਾ ਕਿ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਸਰਕਾਰੀ ਯੋਜਨਾਵਾਂ ਜ਼ਮੀਨੀ ਪੱਧਰ 'ਤੇ ਚੰਗੀ ਤਰਾਂ ਲਾਗੂ ਨਹੀਂ ਹੋ ਪਾਉਂਦੀਆਂ। ਕਈ ਮੌਕਿਆਂ 'ਤੇ ਸਰਕਾਰੀ ਤੰਤਰ ਲੋਕਾਂ ਤੱਕ ਪੂਰੀ ਤਰਾਂ ਪਹੁੰਚ ਹੀ ਨਹੀਂ ਕਰ ਸਕਦਾ। ਜਿਸਦਾ ਨਤੀਜਾ ਇਹ ਹੁੰਦਾ ਹੈ ਕਿ ਕੁਝ ਲੋਕ ਇਨਾਂ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਦਾ ਕਾਰਨ ਹੁੰਦਾ ਹੈ ਕਿ ਉਨਾਂ ਯੋਜਨਾਵਾਂ ਬਾਰੇ ਨਾ ਤਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਹੁੰਦਾ ਹੈ ਅਤੇ ਨਾ ਹੀ ਅਧਿਕਾਰੀ ਉਨਾਂ ਨੂੰ ਭਰੋਸੇ ਵਿੱਚ ਲੈਂਦੇ ਹਨ। ਜੇਕਰ ਇਸ ਦਿਸ਼ਾ ਵਿੱਚ ਸੰਬੰਧਤ ਖੇਤਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਭਰੋਸੇ ਵਿੱਚ ਲੈ ਲਿਆ ਜਾਵੇ ਤਾਂ ਇਹ ਯੋਜਨਾਵਾਂ ਚੰਗੀ ਤਰਾਂ ਨਾਲ ਲਾਗੂ ਕੀਤੀਆਂ ਜਾ ਸਕਦੀਆਂ ਹਨ। ਬਿੱਟੂ ਨੇ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਨ•ਾਂ ਯੋਜਨਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਸ਼ਿਸ਼ ਕੀਤੀ ਜਾਵੇ ਕਿ ਵੱਖ-ਵੱਖ ਮਾਧਿਅਮਾਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੋ ਵਿਕਾਸ ਕਾਰਜ ਜ਼ਿਲਾ ਲੁਧਿਆਣਾ ਵਿੱਚ ਚੱਲ ਰਹੇ ਹਨ, ਉਨਾਂ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਨ ਲਈ ਯਤਨ ਕੀਤੇ ਜਾਣ। ਉਨਾਂ ਕਿਹਾ ਕਿ ਸਿੱਖਿਆ, ਖੇਤੀਬਾੜੀ, ਸਮਾਜਿਕ ਸੁਰੱਖਿਆ, ਸਿਹਤ, ਨਗਰ ਨਿਗਮ, ਜਲ ਸਪਲਾਈ ਤੇ ਸੈਨੀਟੇਸ਼ਨ, ਪੇਂਡੂ ਵਿਕਾਸ ਅਤੇ ਹੋਰ ਵਿਭਾਗ ਲੋਕਾਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲਾ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਗਈ ਕਿ ਇੱਟਾਂ ਦੇ ਰੇਟ ਮੁੜ ਨਿਰਧਾਰਤ ਕਰਨ ਲਈ ਜਲਦ ਮੀਟਿੰਗ ਕੀਤੀ ਜਾਵੇ ਤਾਂ ਜੋ ਵਿਕਾਸ ਕਾਰਜਾਂ ਨੂੰ ਅੱਗੇ ਤੋਰਿਆ ਜਾ ਸਕੇ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ ਵੱਡੀ ਗਿਣਤੀ ਵਿੱਚ ਸਕੂਲਾਂ ਨੂੰ ਅੰਗਰੇਜ਼ੀ ਮਾਧਿਅਮ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਜਦਕਿ ਜਲਦ ਹੀ ਹੋਰ ਸਕੂਲ ਵੀ ਤਬਦੀਲ ਕੀਤੇ ਜਾ ਰਹੇ ਹਨ, ਜਿਨਾਂ ਬਾਰੇ ਸੂਚਨਾ ਸੰਬੰਧਤ ਹਲਕਾ ਵਿਧਾਇਕਾਂ ਨਾਲ ਸਾਂਝੀ ਕਰਨ ਦੀ ਹਦਾਇਤ ਅਧਿਕਾਰੀਆਂ ਨੂੰ ਕੀਤੀ ਗਈ। ਮੀਟਿੰਗ ਵਿੱਚ ਉੱਠੇ ਮੁੱਦੇ 'ਤੇ ਫੌਰਨ ਕਾਰਵਾਈ ਕਰਦਿਆਂ ਸ੍ਰ. ਬਿੱਟੂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਮੈਡੀਕਲ ਜਾਂਚ ਜਾਂ ਡੋਪ ਟੈਸਟ ਆਦਿ ਕਰਾਉਣ ਵਿੱਚ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨਂ ਹਦਾਇਤ ਕੀਤੀ ਕਿ ਕੈਂਸਰ ਦੇ ਮਰੀਜ਼ਾਂ ਦੀ ਸਹਾਇਤਾ ਲਈ ਜ਼ਿਲ•ਾ ਪੱਧਰ 'ਤੇ ਖਾਸ ਕਾਊਂਟਰ ਦੀ ਵਿਵਸਥਾ ਕੀਤੀ ਜਾਵੇ। ਅਗਰਵਾਲ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਮੇਂ-ਸਮੇਂ 'ਤੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਦਾ ਦੌਰਾ ਕਰਕੇ ਉਥੇ ਬੱਚਿਆਂ ਨੂੰ ਦਿੱਤੇ ਜਾ ਰਹੇ ਮਿੱਡ ਡੇਅ ਮੀਲ ਦਾ ਜਾਇਜ਼ਾ ਲੈਂਦੇ ਰਹਿਣ ਤਾਂ ਜੋ ਬੱਚਿਆਂ ਨੂੰ ਪੋਸ਼ਟਿਕ ਅਤੇ ਚੰਗਾ ਖਾਣਾ ਮਿਲਣਾ ਯਕੀਨੀ ਰੱਖਿਆ ਜਾ ਸਕੇ। ਇਸ ਮੌਕੇ ਨਵੇਂ ਬਣੇ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਸ੍ਰ.ਯਾਦਵਿੰਦਰ ਸਿੰਘ ਜੰਡਾਲੀ ਅਤੇ ਬਲਾਕ ਸੰਮਤੀਆਂ ਦੇ ਚੇਅਰਮੈਨਾਂ ਦੇ ਦਿਸ਼ਾ ਕਮੇਟੀ ਵਿੱਚ ਸ਼ਾਮਲ ਹੋਣ 'ਤੇ ਜੀ ਆਇਆ ਨੂੰ ਕਿਹਾ ਗਿਆ। ਮੀਟਿੰਗ ਦੌਰਾਨ ਲੋਕ ਸਭਾ ਮੈਂਬਰ ਬਿੱਟੂ ਨੇ ਜ਼ੋਰ ਦੇ ਕੇ ਕਿਹਾ ਕਿ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਉੱਪ ਚੇਅਰਮੈਨ ਅਤੇ ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਚੇਅਰਮੈਨ ਜ਼ਿਲਾ ਯੋਜਨਾ ਬੋਰਡ ਮਲਕੀਤ ਸਿੰਘ ਦਾਖਾ, ਵਿਧਾਇਕ ਸੰਜੇ ਤਲਵਾੜ, ਵਿਧਾਇਕ ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ, ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਅੰਮ੍ਰਿਤ ਸਿੰਘ, ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਲੋਕ ਸਭਾ ਮੈਂਬਰਾਂ ਨੂੰ ਫੁੱਲਾਂ ਦੇ ਗੁਲਦੱਸਤੇ ਦੇ ਕੇ ਸਵਾਗਤ ਕੀਤਾ।

ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਪੈਚ ਨੇ ਦਾਖਾ ਨੂੰ ਪਲੈਨਿੰਗ ਬਰੋਡ ਦਾ ਚੇਅਰਮੈਨ ਬਣਨ ਤੇ ਗੁਲਦਸਤਾ ਭੇਟ ਕੀਤਾ

ਜਗਰਾਓਂ/ਲੁਧਿਆਣਾ,ਦਸੰਬਰ  2019-(ਜਸਮੇਲ ਗਾਲਿਬ)-

ਕਾਂਗਰਸ ਪਾਰਟੀ ਨੇ ਇਮਨਦਾਰ ਮਿਹਨਤੀ ਤੇ ਕਾਬਲ ਵਰਕਰਾਂ ਤੇ ਆਗੂਆਂ ਦੀ ਹਮੇਸ਼ਾ ਕਦਰ ਪਾਈ ਹੈ ਤੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇ ਕਿ ਨਿਵਾਜ਼ਿਆ ਹੈ। ਉਸੇ ਤਰ੍ਹਾਂ ਹਾਈ ਕਮਾਂਡ ਨੇ ਕਾਂਗਰਸ ਪਾਰਟੀ ਦੇ ਨਿਧੜਕ ਆਗੂ ਸਾਬਾਕਾ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਨਿਯੂਕਤ ਕੀਤਾ ਹੈ ਜਿਸ ਨਾਲ ਕਾਂਗਰਸੀਆਂ ਦੇ ਹੌਸਲੇ ਬੁਲੰਦ ਹੋਏ ਹਨ। ਅੱਜ ਮਲਕੀਤ ਸਿੰਘ ਦਾਖਾ ਨੂੰ ਪਲੈਨਿੰਗ ਬੋਰਡ ਬਣਨ ਤੇ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਪੈਚ ਨੇ ਦਾਖਾ ਨੂੰ ਗੁਲਦਸਤਾ ਭੇਟ ਕੀਤਾ ਤੇ ਉਨ੍ਹਾਂ ਮੁਬਾਰਕਬਾਦ ਦਿੰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਪਿੰਡ ਗਾਲਿਬ ਰਣ ਸਿੰਘ ਦੀ ਪੰਚਾਇਤ ਨੇ ਦਾਖਾ ਨੂੰ ਜ਼ਿਲ੍ਹਾ ਪਲੈਨਿਗ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਤੇ ਮੁਬਾਰਕਬਾਦ ਦਿੱਤੀ

ਜਗਰਾਓਂ/ਲੁਧਿਆਣਾ,ਦਸੰਬਰ  2019-(ਜਸਮੇਲ ਗਾਲਿਬ)-

ਸੂਬੇ ਦੇ ਮੱੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮਜ਼ਬੂਤੀ ਲਈ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੇ ਕਾਂਗਰਸੀ ਆਗੂਆਂ ਨੂੰ ਵੱਖ-ਵੱਖ ਅਦਾਰਿਆਂ 'ਚ ਜ਼ਿੰਮੇਵਾਰੀਆਂ ਸੌਪਣ ਤੇ ਕਾਂਗਰਸੀਆਂ ਖੇਮਿਆਂ 'ਚ ਖੁਸ਼ੀ ਪਾ ਜਾ ਰਹੀ ਹੈ।ਇਸ ਤਹਿਤ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਚੰਦ ਨੇ ਸਾਬਕਾ ਰਾਜ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਲੈਨਿਗ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਤੇ ਗੁਲਦਸਤਾ ਭੇਟ ਕੀਤਾ ਤੇ ਮੁਬਾਰਕਬਾਦ ਦਿੱਤੀ।ਇਸ ਸਰਪੰਚ ਜਗਦੀਸ਼ ਚੰਦ ਨੇ ਕਿਹਾ ਕਿ ਦਾਖਾ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਕਾਂਗਰਸੀ ਹਾਈਕਮਾਂਡ ਦਾ ਧੰਨਵਾਦ ਕੀਤਾ।ਇਸ ਸਮੇ ਜਗਸੀਰ ਸਿੰਘ ਮੈਬਰ,ਹਰਮਿੰਦਰ ਸਿੰਘ ਮੈਬਰ,ਜਸਵਿੰਦਰ ਸਿੰਘ ਮੈਬਰ,ਰਣਜੀਤ ਸਿੰਘ ਮੈਬਰ,ਨਿਰਮਲ ਸਿੰਘ ਮੈਬਰ ਆਦਿ ਹਾਜ਼ਰ ਸਨ।

ਬਾਪੂ ਕਰਨੈਲ ਸਿੰਘ ਨਮਿੱਤ ਅੰਤਿਮ ਅਰਦਾਸ 2 ਜਾਨਵਰੀ 2020 ਨੂੰ

ਲੁਧਿਆਣਾ, ਦਸੰਬਰ 2019- ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਿਪਾਹੀ ਹਰਦੀਪ ਸਿੰਘ ਪੱਖੋਵਾਲ ਦੇ ਦਾਦਾ ਸ੍ਰ. ਕਰਨੈਲ ਸਿੰਘ ਸਹੋਤਾ ਲਗਭਗ 100 ਸਾਲ ਦੀ ਉਮਰ ਭੋਗ ਕੇ 24 ਦਸੰਬਰ 2019 ਨੂੰ ਸਵਰਗ ਸਿੱਧਾਰ ਗਏ ਸਨ. ਓਹਨਾ ਨਮਿੱਤ ਰੱਖੇ ਗਏ ਸਹਿਜ ਪਾਠ ਸਾਹਿਬ ਦਾ ਭੋਗ 2 ਜਾਨਵਰੀ 2020 ਨੂੰ ਬਾਅਦ ਦੁਪਹਿਰ 1 ਵਜੇ ਗੁਰਦਵਾਰਾ ਬਾਬਾ ਜੀਵਨ ਸਿੰਘ ਨੇੜੇ ਪਾਣੀ ਵਾਲੀ ਟੈਂਕੀ ਪਿੰਡ ਪੱਖੋਵਾਲ ਵਿਖ਼ੇ ਪੈਣਗੇ, ਜ਼ਿਕਰਯੋਗ ਹੈ ਕੇ ਓਹਨਾ ਦੇ 2 ਬੇਟੇ ਤੇ 4 ਬੇਟੀਆਂ ਹਨ

ਪਿੰਡ ਗਾਲਿਬ ਕਲਾਂ ਵਿਖੇ ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਦਿਹਾੜੇ ਸਮਰਪਿਤ ਨਗਰ ਕੀਰਤਨ ਸਜਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋੋ ਥੌੜੀ ਦੁਰ ਪਿੰਡ ਗਾਲਿਬ ਕਲਾਂ ਵਿਖੇ ਸਰਬੰਮਸਦਾਨੀ ਦਸਮੇਸ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਪਿੰਡ ਗਾਲਿਬ ਕਲਾਂ ਵਿਖੇ ਗੁਰਦੁਆਰਾ ਬਾਰ ਪਤੀ ਦੀ ਪ੍ਰਬੰਧਕ ਕਮੇਟੀ ਵਲੋ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਧੰਨ-ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ।ਇਹ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਲਈ ਗੁਰਦੁਆਰਾ ਸਾਹਿਬ ਤੋ ਸੁਰੂ ਹੋ ਕੇ ਵੱਖ-ਵੱਖ ਪੜਾਵਾਂ ਤੋ ਹੰੁਦਾ ਹੋਇਆ ਸਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਰੂਪ ਫੁਲ਼ਾਂ ਨਾਲ ਸਜੀ ਹੋਈ ਪਾਲਕੀ ਵਿਚ ਸੁਸਭਿਤ ਸਨ।ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ ਉਥੇ ਪ੍ਰਬੰਧਕਾਂ ਵਲੋ ਸੰਗਤਾਂ ਲਈ ਪਕੌੜੇ,ਜਲਬੀਆਂ,ਸਮੋਸੇ,ਚਾਹ ਆਦਿ ਦੇ ਲੰਗਰ ਲਗਾਏ ਗਏ।ਇਸ ਸਮੇ ਭਾਈ ਅਜੀਤਪਾਲ ਸਿੰਘ ਸਫਰੀ ਦੇ ਢਾਡੀ ਨੇ ਗੁਰਬਾਣੀ ਤੇ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇ ਸਰਪੰਚ ਸਿਕੰਦਰ ਸਿੰਘ,ਸਾਬਾਕਾ ਜਿਲ੍ਹਾ ਪ੍ਰੀਸਦ ਮੈਂਬਰ ਪ੍ਰਿਤਪਾਲ ਸਿੰਘ ਗਾਲਿਬ,ਹਰਿੰਦਰ ਸਿੰਘ ਚਾਹਲ,ਪ੍ਰਧਾਨ ਜਗਦੇਵ ਸਿੰਘ ਵਿਰਕ,ਕੁਲਦੀਪ ਸਿੰਘ,ਜਗਜੀਤ ਸਿੰਘ ਗਿੱਲ,ਭੂਪਿੰਦਰ ਸਿੰਘ,ਜਸਵੰਤ ਸਿੰਘ ਗਰੇਵਾਲ,ਪੰਚ ਅਜਮੇਰ ਸਿੰਘ,ਚਰਨ ਸਿੰਘ ਆਦਿ ਵੱਡੀ ਗਿੱਣਤੀ ਵਿਚ ਸ਼ੰਗਤਾਂ ਹਾਂਜ਼ਰ ਸਨ।

ਧਾਰਮਿਕ ਗੀਤ 'ਸੂਬੇ ਦੀ ਕਚਿਹਰੀ" ਸੋਸ਼ਲ ਮੀਡੀਆ ਤੇ ਚਰਚਾ ਤੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਰਮ ਮਿਊਜ਼ਿਕ ਕੰਪਨੀ ਤੇ ਪੰਮਾ ਬੋਦਲਵਾਲਾ ਦੀ ਪੇਸ਼ਕਸ਼ ਦਾ ਧਾਰਮਿਕ ਗੀਤ 'ਸੂਬੇ ਦੀ ਕਚਿਹਰੀ"ਭਾਈ ਇੰਦਰਜੀਤ ਸਿੰਘ ਜਗਰਾਉ ਵਾਲੇ ਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ ਜੋ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਕਾਫੀ ਲੋਕ ਫੇਸਬੱੁਕ,ਯੂ ਟਿਊਬ ਤੇ ਦੇਖ ਚੱੁਕੇ ਹਨ।ਲੇਖਕ ਪੰਮਾ ਬੋਦਲਵਾਲਾ ਨੇ ਬਹੁਤ ਸੋਹਣਾ ਕਲਮ ਕੀਤਾ ਹੈ।ਸੰਦੀਪ ਕਮਲ ਅਤੇ ਪੋ੍ਰਡਿਊਸਰ ਨੇ ਦੱਸਿਆ ਕਿ ਸ਼ੋਸਲ ਮੀਡੀਆ ਤੇ ਚਰਚਿਤ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਗੀਤ'ਸੂਬੇ ਦੀ ਕਚਿਹਰੀ" ਨੂੰ ਪਰਮ ਮਿਊਜ਼ਿਕ ਕੰਪਨੀ ਨੇ ਜਾਰੀ ਕੀਤਾ ਹੈ।ਗੀਤ ਦਾ ਸੰਗੀਤ ਸੁਨੀਲ ਵਰਮਾ ਦਾ ਹੈ।ਪੰਮਾ ਬੋਦਲਵਾਲਾ ਦੇ ਸਹਿਯੋਗ ਨਾਲ ਜਾਰੀ ਧਾਰਮਿਕ ਗੀਤ ਭਾਈ ਇੰਰਜੀਤ ਸਿੰਘ ਦੀ ਸਾਫ-ਸੁਥਰੀ ਗਾਇਕੀ ਵਿੱਚ ਇੱਕ ਚੰਗਾ ਕਦਮ ਹੈ।ਭਾਈ ਇੰਦਰਜੀਤ ਸਿੰਘ ਜਗਰਾੳੇ ਵਾਲੇ ਨੇ ਉਸ ਧਾਰਮਿਕ ਗੀਤ ਨੂੰ ਪਿਆਰ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸਲ ਵਿਚ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਅਕੀਦਤ ਹੈ ਸਿੱਖ ਹੋਣ ਤੇ ਨਾਤੇ ਗੁਰੂ ਸਾਹਿਬ ਦੇ ਲਾਲ ਬਾਰੇ ਸਤਿਕਾਰਤ ਬੋਲਾਂ ਨੂੰ ਪਿਆਰ ਦੇਣਾ ਸਾਡਾ ਫਰਜ਼ ਵੀ ਹੈ।