You are here

ਧਾਰਮਿਕ ਗੀਤ 'ਸੂਬੇ ਦੀ ਕਚਿਹਰੀ" ਸੋਸ਼ਲ ਮੀਡੀਆ ਤੇ ਚਰਚਾ ਤੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਰਮ ਮਿਊਜ਼ਿਕ ਕੰਪਨੀ ਤੇ ਪੰਮਾ ਬੋਦਲਵਾਲਾ ਦੀ ਪੇਸ਼ਕਸ਼ ਦਾ ਧਾਰਮਿਕ ਗੀਤ 'ਸੂਬੇ ਦੀ ਕਚਿਹਰੀ"ਭਾਈ ਇੰਦਰਜੀਤ ਸਿੰਘ ਜਗਰਾਉ ਵਾਲੇ ਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ ਜੋ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਕਾਫੀ ਲੋਕ ਫੇਸਬੱੁਕ,ਯੂ ਟਿਊਬ ਤੇ ਦੇਖ ਚੱੁਕੇ ਹਨ।ਲੇਖਕ ਪੰਮਾ ਬੋਦਲਵਾਲਾ ਨੇ ਬਹੁਤ ਸੋਹਣਾ ਕਲਮ ਕੀਤਾ ਹੈ।ਸੰਦੀਪ ਕਮਲ ਅਤੇ ਪੋ੍ਰਡਿਊਸਰ ਨੇ ਦੱਸਿਆ ਕਿ ਸ਼ੋਸਲ ਮੀਡੀਆ ਤੇ ਚਰਚਿਤ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਗੀਤ'ਸੂਬੇ ਦੀ ਕਚਿਹਰੀ" ਨੂੰ ਪਰਮ ਮਿਊਜ਼ਿਕ ਕੰਪਨੀ ਨੇ ਜਾਰੀ ਕੀਤਾ ਹੈ।ਗੀਤ ਦਾ ਸੰਗੀਤ ਸੁਨੀਲ ਵਰਮਾ ਦਾ ਹੈ।ਪੰਮਾ ਬੋਦਲਵਾਲਾ ਦੇ ਸਹਿਯੋਗ ਨਾਲ ਜਾਰੀ ਧਾਰਮਿਕ ਗੀਤ ਭਾਈ ਇੰਰਜੀਤ ਸਿੰਘ ਦੀ ਸਾਫ-ਸੁਥਰੀ ਗਾਇਕੀ ਵਿੱਚ ਇੱਕ ਚੰਗਾ ਕਦਮ ਹੈ।ਭਾਈ ਇੰਦਰਜੀਤ ਸਿੰਘ ਜਗਰਾੳੇ ਵਾਲੇ ਨੇ ਉਸ ਧਾਰਮਿਕ ਗੀਤ ਨੂੰ ਪਿਆਰ ਦੇਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸਲ ਵਿਚ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਅਕੀਦਤ ਹੈ ਸਿੱਖ ਹੋਣ ਤੇ ਨਾਤੇ ਗੁਰੂ ਸਾਹਿਬ ਦੇ ਲਾਲ ਬਾਰੇ ਸਤਿਕਾਰਤ ਬੋਲਾਂ ਨੂੰ ਪਿਆਰ ਦੇਣਾ ਸਾਡਾ ਫਰਜ਼ ਵੀ ਹੈ।