ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)-
ਸੋਹਣੀ ਸੁਨੱਖੀ ਮੁਟਿਆਰ ਤੇ ਬਹੁਤ ਹੀ ਖੂਬਸੂਰਤ ਅਵਾਜ਼ ਦੀ ਮਲਿਕਾ ਗਾਇਕਾ ਮਿਸ ਸੁਰਮਣੀ ਦਾ ਬਹੁਤ ਹੀ ਸੋਹਣਾ ਸਿੰਗਲ ਟਰੈਕ 'ਤੇਰੀ ਮਾਂ" ਦਾ ਨਾਮਵਰ ਕੰਪਨੀ ਪਰਮ ਮਿਊਜ਼ਿਕ ਤੇ ਸੰਦੀਪ ਕਮਲ ਵਲੋ ਰਿਲੀਜ਼ ਕੀਤਾ ਗਿਆ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਪੰਮਾ ਬੋਦਲਵਾਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਸੋਨੀ ਬਿਰਦੀ ਨੇ ਤਿਆਰ ਕੀਤਾ ਹੈ।ਇਸ ਗੀਤ ਦੇ ਲੇਖਕ ਨੇਤਰ ਸਿੰਘ ਮਿਤਊ ਨੇ ਆਪਣੀ ਕਲਮਬੱਧ ਕੀਤਾ ਹੈ।ਇਸ ਗੀਤ ਨੂੰ ਪ੍ਰਡਿਊਸਰ ਪੰਮਾ ਬੋਦਲਵਾਲਾ ਨੇ ਕੀਤਾ ਹੈ।ਇਸ ਗੀਤ ਦਾ ਵੀਡੀੳ ਮਿਸਟਰ ਪੇਰਟੀ ਅਤੇ ਸੰਦੀਪ ਕਮਲ ਵਲੋ ਤਿਆਰ ਕੀਤਾ ਗਿਆ।ਇਸ ਵਿੱਚ ਵਿਸ਼ੇਸ਼ ਧੰਨਵਾਦ ਜੱਸੀ ਹਰਦੀਪ,ਹੈਪੀ ਬੋਦਲਵਾਲਾ,ਬਿੱਟੂ ਖੰਨੇਵਾਲਾ,ਕਰਨ ਬੋਦਲਵਾਲਾ ਦਾ ਹੈ।ਇਸ ਸਿਗੰਲ ਟਰੈਕ ਗੀਤ ਦੀ ਪੇਸ਼ਕਸ ਸੰਦੀਪ ਕਮਲ ਦੀ ਹੈ।ਇਹ ਗੀਤ ਯੂ ਟਿਊਬ ਅਤੇ ਵੱਖ-ਵੱਖ ਚੈਨਲਾਂ ਤੇ ਧਾਮਲਾਂ ਪਾ ਰਿਹਾ ਹੈ।